ਬਲੌਜ਼ਮ ਕਾਨਵੈਂਟ ਸਕੂਲ ਵੱਲੋਂ ਅੰਤਰਰਾਸ਼ਟਰੀ ਮਾਤ-ਭਾਸ਼ਾ ਦਿਵਸ ਮਨਾਇਆ ਗਿਆ

ਜਗਰਾਉ 22 ਫਰਵਰੀ (ਅਮਿਤ ਖੰਨਾ) ਬਲੌਜ਼ਮਜ਼ ਕਾਨਵੈਂਟ ਸਕੂਲ ਵੱਲੋਂ ਸਕੂਲ ਵੱਲੋਂ ਅੱਜ ਮਾਂ ਬੋਲੀ ਪੰਜਾਬੀ ਦੇ ਦਿਹਾੜੇ ਨੂੰ ਬੱਚਿਆਂ ਨਾਲ ਸਾਂਝਾ ਕੀਤਾ ਗਿਆ। ਅਧਿਆਪਕਾਂ ਵੱਲੋਂ ਬੱਚਿਆਂ ਨੂੰ ਇਸ ਦਿਨ ਦੀ ਮਹੱਤਤਾ ਦੱਸੀ ਗਈ। ਬੱਚਿਆਂ ਨੂੰ ਮਾਂ-ਬੋਲੀ ਪੰਜਾਬੀ ਬਾਰੇ ਦੱਸਿਆ ਕਿ ਮਾਂ ਦੀ ਕੁੱਖ ਸਿੱਖੀ ਹੋਈ ਇਸ ਬੋਲੀ ਦੀ ਪੂਰੇ ਸੰਸਾਰ ਵਿੱਚ ਮਹਾਨਤਾ ਹੈ। ਇਸ ਮੌਕੇ ਸਕੂਲ ਦੇ ਪ੍ਰਿੰਸਿਪਲ ਡਾਕਟਰ ਅਮਰਜੀਤ ਕੌਰ ਨਾਜ਼ ਨੇ ਬੋਲਦੇ ਹੋਏ ਕਿਹਾ ਕਿ ਮਾਂ-ਬੋਲੀ ਅਸੀਂ ਆਪਣੀ ਮਾਂ ਦੀ ਕੁੱਖ ਵਿੱਚੋਂ ਸਿੱਖ ਕੇ ਆਉਂਦੇ ਹਾਂ ਤੇ ਵਧਦੇ-ਫੁਲਦੇ ਹਾਂ।ਇਸ ਦਿਨ ਦੀ ਪੂਰੇ ਸਮਾਜ ਨੂੰ ਵਧਾਈ ਮੇਰੀ ਬੱਚਿਆਂ ਨੂੰ ਵੀ ਇਹੀ ਸਿੱਖਿਆ ਹੈ ਕਿ ਬੋਲੀਆਂ ਚਾਹੇ ਜਿੰਨੀਆਂ ਮਰਜ਼ੀ ਸਿੱਖੋ ਪਰ ਆਪਣੀ ਮਾਂ ਬੋਲੀ ਨੂੰ ਕਦੇ ਵੀ ਦਿਲੋਂ ਵਿਸਾਰਨਾ ਨਹੀਂ ਚਾਹੀਦਾ ਜੇਕਰ ਅਸੀਂ ਆਪਣੀ ਮਾਂ ਨੂੰ ਭੁੱਲ ਜਾਵਾਂਗੇ ਤਾਂ ਅਸੀਂ ਆਪਣੇ ਵਿਰਸੇ ਨੂੰ ਵੀ ਭੁੱਲ ਜਾਵਾਂਗੇ। ਇਸ ਮੌਕੇ ਸਕੂਲ ਦੇ ਪ੍ਰੈਸੀਡੈਂਟ ਸਰਦਾਰ ਮਨਪ੍ਰੀਤ ਸਿੰਘ ਬਰਾੜ ਨੇ ਵੀ ਅੰਤਰਰਾਸ਼ਟਰੀ ਮਾਂ-ਬੋਲੀ ਦਿਹਾੜੇ ਦੀ ਵਧਾਈ ਦਿੱਤੀ।