ਗੁਰੂ ਨਾਨਕ ਚੈਰੀਟੇਬਲ ਟਰੱਸਟ ਸਕਾਟਲੈਂਡ (ਯੂ ਕੇ) ਵਲੋਂ 18 ਵਾ ਸਮੂਹਿਕ ਕਨਿੰਆ ਦਾਨ ਮਹਾਂ ਯੱਗ ਸੰਪਨ ਹੋਇਆ

ਜਗਰਾਉਂ 21 ਫਰਵਰੀ ( ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ)ਗੁਰੂ ਨਾਨਕ ਚੈਰੀਟੇਬਲ ਟਰੱਸਟ ਸਕਾਟਲੈਂਡ ਯੂ ਕੇ ਵਲੋਂ ਚੈਅਰਮੈਨ ਗੁਰਮੇਲ ਸਿੰਘ ਢਿੱਲੋਂ ਦੀ ਅਗਵਾਈ ਹੇਠ 18 ਵਾ ਸਮੂਹਿਕ ਕਨਿੰਆ ਦਾਨ ਮਹਾਂ ਯੱਗ ਪਿੰਡ ਚੀਮਨਾ ਵਿਖੇ ਸੰਪੰਨ ਹੋਇਆ। ਇਸ ਮੌਕੇ ਤੇ ਸਕਾਟਲੈਂਡ ਦੇ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਅਤੇ ਪਿੰਡ ਚੀਮਨਾ ਦੇ ਵਾਸੀਆਂ ਦੇ ਸਹਿਯੋਗ ਨਾਲ 16 ਜ਼ਰੂਰਤ ਮੰਦ ਲੜਕੇ ਅਤੇ ਲੜਕੀਆਂ ਦੇ ਸਮੂਹਿਕ ਆਨੰਦ ਕਾਰਜ ਭਾਈ ਨਿਸ਼ਾਵਰ ਸਿੰਘ ਨਾਨਕਸਰ ਵਾਲਿਆਂ ਨੇ ਆਪਣੀ ਮਿੱਠੀ ਬਾਣੀ ਨਾਲ ਪੂਰੀ ਮਰਿਆਦਾ ਨਾਲ ਕਰਵਾਏ। ਇਸ ਮੌਕੇ ਬਰਾਤਾਂ ਦਾ ਫੋਜੀ ਬੈਂਡ ਨਾਲ ਸਵਾਗਤ ਕੀਤਾ ਗਿਆ। ਬਰਾਤਾਂ ਲਈ ਤੇ ਲੜਕੀਆਂ ਦੇ ਪਰਿਵਾਰ ਵਾਲਿਆਂ ਲਈ ਚਾਹ ਨਾਸ਼ਤਾ ਅਤੇ ਦੁਪਹਿਰ ਦੀ ਰੋਟੀ ਦਾ ਵਧੀਆ ਪ੍ਰਬੰਧ ਕੀਤਾ ਗਿਆ। ਸਾਰੇ ਜੋੜਿਆ ਦੇ ਸਮੂਹਿਕ ਆਨੰਦ ਕਾਰਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਕਰਵਾਏ ਗਏ।ਲੜਕੇ ਅਤੇ ਲੜਕੀਆਂ ਨੂੰ ਜ਼ਰੂਰਤ ਦਾ ਸਾਮਾਨ ਜਿਵੇਂ ਸਾਇਕਲ,ਪੱਖਾ,ਬੈਡ, ਕੁਰਸੀਆਂ, ਪੇਟੀ ਆਦਿ ਵੀ ਦਿੱਤਾ ਗਿਆ। ਇਸ ਮੌਕੇ ਤੇ ਗੁਰਮੇਲ ਸਿੰਘ ਧਾਮੀ, ਗੁਰਦੀਪ ਸਿੰਘ ਸਮਰਾ, ਤਰਨਦੀਪ ਸਿੰਘ ਫਗਵਾੜਾ, ਪ੍ਰਿਥੀ ਪਾਲ ਸਿੰਘ, ਸਰਪੰਚ ਇਕਬਾਲ ਸਿੰਘ, ਹਰਨੇਕ ਸਿੰਘ, ਕੈਪਟਨ ਨਰੇਸ਼ ਵਰਮਾ, ਹਰਵਿੰਦਰ ਸਿੰਘ, ਨਿਰਭੈ ਸਿੰਘ,ਕੇਵਲ ਸਿੰਘ ਦਰਸ਼ਨ ਸਿੰਘ, ਸੁਰਿੰਦਰ ਸਿੰਘ, ਅਜਮੇਰ ਸਿੰਘ ਆਦਿ ਹਾਜ਼ਰ ਸਨ।