ਪੰਜਾਬ ਦੇ ਕਿਸਾਨਾਂ ਨੇ ਰਾਣਾ ਦੀ ਪਿੱਠ ਥਾਪੜ ਕੇ ਵੱਡੇ ਭਰਾ ਹੋਣ ਦਾ ਫਰਜ਼ ਨਿਭਾਇਆ -ਡਾ ਬਲਦੇਵ ਸਿੰਘ   

ਜਗਰਾਉਂ ,26 ਜੂਨ  (ਮਨਜਿੰਦਰ ਗਿੱਲ) ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਜਾਰੀ ਕੀਤੇ ਗਏ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਦੇ ਲਈ ਪਿਛਲੇ ਲੰਮੇ ਸਮੇਂ ਤੋਂ ਦਿੱਲੀ  ਵਿਖੇ ਕਿਸਾਨ ਅੰਦੋਲਨ ਵਿਚ ਡਟੇ ਕਿਸਾਨਾਂ ਦੀ ਲੰਗਰ ਅਤੇ ਰਹਿਣ ਸਹਿਣ ਲਈ ਸਹਾਇਤਾ ਕਰ ਰਹੇ ਹਰਿਆਣਾ ਦੇ ਗੋਲਡਨ ਹਟ ਢਾਬੇ ਦੇ ਮਾਲਕ ਰਾਮ ਸਿੰਘ ਰਾਣਾ ਜਿਸ ਨੇ ਕਿ ਦਿੱਲੀ ਵਿਖੇ ਆਪਣਾ ਆਲੀਸ਼ਾਨ ਹੋਟਲ ਕਿਸਾਨਾਂ ਨੂੰ ਸਮਰਪਿਤ ਕੀਤਾ ਹੋਇਆ ਹੈ ਅਤੇ ਉਸ ਦਾ ਇੱਕ ਹੋਟਲ ਹਰਿਆਣੇ ਦੇ ਕੁਰੂਕਸ਼ੇਤਰ ਵਿਖੇ ਚੱਲ ਰਿਹਾ ਸੀ  ਪਰ ਹਰਿਆਣਾ ਸਰਕਾਰ ਨੇ ਟਰੈਫਿਕ ਦਾ ਬਹਾਨਾ ਬਣਾ ਕੇ ਕੋਝੀ ਹਰਕਤ ਕਰਦਿਆਂ ਹਰਿਆਣੇ ਵਾਲੇ ਹੋਟਲ ਨੂੰ ਜਾਂਦੇ   ਰਸਤਿਆਂ ਨੂੰ ਪੱਥਰ ਸੁੱਟ ਕੇ ਬੰਦ ਕਰ ਦਿੱਤਾ ਹੈ ਜਦੋਂ ਇਸ ਬਾਰੇ ਹਰਿਆਣਾ ਅਤੇ ਪੰਜਾਬ ਦੇ ਕਿਸਾਨਾਂ ਨੂੰ ਪਤਾ ਲੱਗਾ ਤਾਂ ਹਰਿਆਣੇ ਦੇ ਨਾਲ ਪੰਜਾਬ ਦੇ ਕਿਸਾਨਾਂ ਨੇ ਰਾਮ ਸਿੰਘ ਰਾਣਾ ਦੀ ਪਿੱਠ ਥਾਪੜ ਕੇ ਆਪਣੇ ਵੱਡੇ ਭਰਾ ਹੋਣ ਦਾ ਫ਼ਰਜ਼ ਨਿਭਾ ਦਿੱਤਾ । 

ਇਸ ਸਬੰਧੀ ਗੱਲਬਾਤ ਕਰਦਿਆਂ ਸਿੱਖਿਆ ਵਿਭਾਗ ਦੇ ਸਾਬਕਾ ਡਿਪਟੀ ਡਾਇਰੈਕਟਰ ਅਤੇ ਉੱਘੇ ਸਮਾਜ ਸੇਵੀ ਡਾ ਬਲਦੇਵ ਸਿੰਘ ਨੇ ਕਿਹਾ ਕਿ ਕਿਸਾਨਾਂ ਨੇ ਗੋਲਡਨ ਹਟ ਵਾਲੇ ਰਾਣੇ ਦੀ ਬਾਂਹ ਫੜ ਕੇ  ਹਰਿਆਣਾ ਸਰਕਾਰ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਹੈ ਡਾ ਬਲਦੇਵ ਸਿੰਘ ਨੇ ਹਰਿਆਣਾ ਦੀ ਖੱਟਰ ਸਰਕਾਰ ਦੀ ਨਿਖੇਧੀ ਕਰਦਿਆਂ ਕਿਹਾ ਕਿ ਰਾਣਾ ਵੱਲੋਂ ਕਿਸਾਨਾਂ ਦੀ ਮੱਦਦ ਕਰਨ ਕਰਕੇ ਸਰਕਾਰ ਵੱਲੋਂ ਉਸ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਕਿਸਾਨ ਅੰਦੋਲਨ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਪਿਛਲੇ ਸੱਤ ਮਹੀਨਿਆਂ ਤੋਂ ਕਿਸਾਨ ਦਿੱਲੀ ਦੀਆਂ ਸੜਕਾਂ ਤੇ ਬੈਠੇ ਹੋਏ ਹਨ ਪਰ ਕੇਂਦਰ ਤੀਹ ਭਾਜਪਾ ਸਰਕਾਰ ਕਾਰਪੋਰੇਟ ਘਰਾਣਿਆਂ ਨੂੰ ਖ਼ੁਸ਼ ਕਰਨ ਲਈ ਆਪਣੇ ਹੀ ਕਿਸਾਨਾਂ ਨੂੰ ਸਡ਼ਕਾਂ ਤੇ ਰੁਲ ਰਹੀ ਹੈ ਅਤੇ ਉਨ੍ਹਾਂ ਦੀਆਂ ਮੰਗਾਂ ਨੂੰ ਨਹੀਂ ਮੰਨ ਰਹੀ ਜੋ ਕਿ ਅੱਜ ਮਨੁੱਖੀ ਅਧਿਕਾਰ  ਅਤੇ ਡੈਮੋਕਰੇਸੀ ਦਾ ਘਾਣ ਹੋ ਰਿਹਾ ਹੈ  ਅਤੇ ਨਾਲ ਦੀ ਨਾਲ ਦੇਸ਼ ਇਕਨੌਮਿਕ ਪੱਖ ਤੋਂ ਵੀ ਬਹੁਤ ਥੱਲੇ ਜਾ ਰਿਹਾ ਹੈ ਤੇ ਕਿਸਾਨਾਂ ਨੂੰ ਜੋ ਕੇ ਦੇਸ਼ ਦੀ ਰੀੜ੍ਹ ਦੀ ਹੱਡੀ ਹਨ ਵੱਡਾ ਨੁਕਸਾਨ ਝੱਲਣਾ ਪੈ ਰਿਹਾ ਹੈ। ਮੈਂ ਤਾਂ ਜਿੰਨੇ ਵੀ  ਲੋਕ ਇਸ ਕੁਰੂਕਸ਼ੇਤਰ ਵਾਲੇ ਰਸਤੇ ਤੋਂ ਸਫ਼ਰ ਕਰਦੇ ਹਨ ਉਨ੍ਹਾਂ ਨੂੰ ਬੇਨਤੀ ਕਰਾਂਗਾ ਕਿ ਉਹ ਆਪਣਾ ਖਾਣਾ ਇਸ ਢਾਬੇ ਤੋਂ ਚਾਹੇ ਇੱਕ ਦੋ ਕਿਲੋਮੀਟਰ ਦਾ ਵੱਧ ਹੀ ਸਫ਼ਰ ਤੈਅ ਕਰਨਾ ਪੈ ਜਾਵੇ ਖਾਣ ਜਿੱਥੇ ਇਸ ਨਾਲ ਏਕਤਾ ਦਾ ਸਬੂਤ ਮਿਲੇਗਾ ਉਥੇ ਕਿਸਾਨ ਅੰਦੋਲਨ ਨੂੰ ਵੀ ਇਸ ਦੇ ਨਾਲ ਬਲ ਮਿਲੇਗਾ  ਤੇ ਰਾਣਾ ਦਾ ਮਨੋਬਲ ਵੀ ਵੱਡਾ ਹੋਵੇਗਾ ।