ਜਿੱਤ ਦੀ ਖੁਸੀ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੁਕਰਾਨਾ ਕੀਤਾ

ਹਠੂਰ,15,ਦਸੰਬਰ-(ਕੌਸ਼ਲ ਮੱਲ੍ਹਾ)-ਕਿਸਾਨੀ ਸੰਘਰਸ ਦੀ ਜਿੱਤ ਦੀ ਖੁਸੀ ਨੂੰ ਮੁੱਖ ਰੱਖਦਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੁਕਰਾਨੇ ਲਈ ਗੁਰਦੁਆਰਾ ਸੰਤ ਬਾਬਾ ਸਾਧੂ ਰਾਮ ਪਿੰਡ ਰਸੂਲਪੁਰ ਦੀ ਪ੍ਰਬੰਧਕੀ ਕਮੇਟੀ ਵੱਲੋ ਧਾਰਮਿਕ ਸਮਾਗਮ ਕਰਵਾਏ ਗਏ।ਇਸ ਮੌਕੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠਾ ਦੇ ਭੋਗ ਪਾਏ ਗਏ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ।ਇਸ ਮੌਕੇ ਲੋਕਲ ਗੁਰਦੁਆਰਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਅਮਰਜੀਤ ਸਿੰਘ ਰਸੂਲਪਰ ਨੇ ਕਿਹਾ ਕਿ ਅੱਜ ਤੋ ਇੱਕ ਸਾਲ ਪਹਿਲਾ ਇਸੇ ਸਥਾਨਾ ਤੇ ਕਿਸਾਨੀ ਸੰਘਰਸ ਦੀ ਜਿੱਤ ਲਈ ਅਰਦਾਸ ਕਰਕੇ ਪਿੰਡ ਦੀਆ ਸੰਗਤਾ ਦਿੱਲੀ ਮੋਰਚੇ ਲਈ ਰਵਾਨਾ ਹੋਈਆ ਸਨ ਅਤੇ ਸਮੇਂ-ਸਮੇਂ ਤੇ ਕਿਸਾਨੀ ਸੰਘਰਸ ਜਿੱਤਣ ਲਈ ਸ੍ਰੀ ਗੁਰਦੁਆਰਾ ਸਾਹਿਬ ਵਿਖੇ ਅਰਦਾਸ ਕੀਤੀ ਜਾਦੀ ਰਹੀ ਹੈ,ਅੱਜ ਅਰਦਾਸ ਪ੍ਰਵਾਨ ਹੋਣ ਤੇ ਇਹ ਇਤਿਹਾਸਕ ਜਿੱਤ ਹੋਈ ਹੈ।ਇਸ ਕਰਕੇ ਸਾਨੂੰ ਹਰ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੁਕਰਾਨਾ ਕਰਨਾ ਚਾਹੀਦਾ ਹੈ।ਅੰਤ ਵਿਚ ਲੋਕਲ ਗੁਰਦੁਆਰਾ ਸਾਹਿਬ ਦੀ ਪ੍ਰਬੰਧਕੀ ਕਮੇਟੀ,ਕਿਰਤੀ ਕਿਸਾਨ ਯੂਨੀਅਨ ਅਤੇ ਪੇਡੂ ਮਜਦੂਰ ਯੂਨੀਅਨ ਵੱਲੋ ਕਿਸਾਨੀ ਸੰਘਰਸ ਤੋ ਵਾਪਸ ਪਿੰਡ ਪਰਤੇ ਕਿਸਾਨਾ ਨੂੰ ਸਿਰਪਾਓ ਦੇ ਕੇ ਵਿਸ਼ੇਸ ਤੌਰ ਤੇ ਸਨਮਾਨਿਤ ਕੀਤਾ ਗਿਆ ਅਤੇ ਸੰਗਤਾ ਦਾ ਧੰਨਵਾਦ ਕੀਤਾ।ਇਸ ਮੌਕੇ ਉਨ੍ਹਾ ਨਾਲ ਸਾਬਕਾ ਸਰਪੰਚ ਜੋਗਿੰਦਰ ਸਿੰਘ,ਪ੍ਰਧਾਨ ਗੁਰਚਰਨ ਸਿੰਘ ਰਸੂਲਪੁਰ,ਅਵਤਾਰ ਸਿੰਘ ਤਾਰੀ,ਅਕਾਲੀ ਆਗੂ ਅਮਰਜੀਤ ਸਿੰਘ, ਗੁਰਮੀਤ ਸਿੰਘ,ਪਟਵਾਰੀ ਜਗਰਾਜ ਸਿੰਘ,ਨਿਰਮਲ ਸਿੰਘ,ਗੁਰਮੇਲ ਸਿੰਘ,ਅਵਤਾਰ ਸਿੰਘ,ਸੁਖਵਿੰਦਰ ਸਿੰਘ,ਗੁਰਪ੍ਰੀਤ ਸਿੰਘ,ਪਿਆਰਾ ਸਿੰਘ,ਰਜਿੰਦਰ ਸਿੰਘ,ਮੇਲ ਸਿੰਘ ਤੋ ਇਲਾਵਾ ਵੱਡੀ ਗਿਣਤੀ ਵਿਚ ਬੀਬੀਆ ਹਾਜ਼ਰ ਸਨ।
ਫੋਟੋ ਕੈਪਸਨ:-ਕਿਸਾਨਾ ਨੂੰ ਸਨਮਾਨਿਤ ਕਰਦੇ ਹੋਏ ਪ੍ਰਧਾਨ ਅਮਰਜੀਤ ਸਿੰਘ,ਪ੍ਰਧਾਨ ਗੁਰਚਰਨ ਸਿੰਘ ਰਸੂਲਪੁਰ,ਅਵਤਾਰ ਸਿੰਘ ਰਸੂਲਪਰ ਅਤੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕੀ ਕਮੇਟੀ।