ਹਠੂਰ,15,ਦਸੰਬਰ-(ਕੌਸ਼ਲ ਮੱਲ੍ਹਾ)-ਚੇਅਰਮੈਨ ਰਾਜ ਕੁਮਾਰ ਗੋਇਲ ਮੈਮੋਰੀਅਲ ਟਰੱਸਟ ਮਾਣੂੰਕੇ ਅਤੇ ਸ਼ਬਦ ਅਦਬ ਸਾਹਿਤ ਸਭਾ ਮਾਣੂੰਕੇ ਵਲੋਂ ਮਾਣੂੰਕੇ ਵਿਖੇ ਚਲਾਈ ਜਾ ਰਹੀ ਲਾਇਬ੍ਰੇਰੀ ਵਿਚ ਸਾਬਕਾ ਚੇਅਰਮੈਨ ਸਵ: ਰਾਜ ਕੁਮਾਰ ਗੋਇਲ ਦੇ ਜਨਮ ਦਿਨ ਨੂੰ ਸਮਰਪਿਤ ਪਹਿਲਾ ਸਾਹਤਿਕ ਸਮਾਗਮ ਕਰਵਾਇਆ ਗਿਆ। ਜਿਸ ਵਿਚ ਮਾ: ਹਰਬੰਸ ਸਿੰਘ ਅਖਾੜਾ ਮੁੱਖ ਮਹਿਮਾਨ ਵਜੋਂ ਪੁੱਜੇ ਜਦਕਿ ਸ਼੍ਰੋਮਣੀ ਬਾਲ ਸਾਹਿਤਕਾਰ ਅਮਰੀਕ ਸਿੰਘ ਤਲਵੰਡੀ ਅਤੇ ਪ੍ਰਿੰ: ਬਲਵੰਤ ਸਿੰਘ ਸੰਧੂ ਵਿਸ਼ੇਸ਼ ਮਹਿਮਾਨ ਵਜ਼ੋਂ ਸ਼ਾਮਲ ਹੋਏ।ਇਸ ਮੌਕੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਣੂੰਕੇ ਦੇ 100 ਦੇ ਕਰੀਬ ਵਿਿਦਆਰਥੀਆਂ ਅਤੇ ਸਿਲਾਈ ਸੈਂਟਰ ਦੀਆਂ 38 ਸਿਿਖਆਰਥਣਾਂ ਨੇ ਵੀ ਸਮੂਲੀਅਤ ਕੀਤੀ। ਟਰੱਸਟ ਦੇ ਜਨਰਲ ਸਕੱਤਰ ਜਗਰਾਜ ਸਿੰਘ ਰਾਜਾ ਨੇ ਮਹਿਮਾਨਾ ਨੂੰ ਜੀ ਆਇਆਂ ਕਿਹਾ। ਇਸ ਮੌਕੇ ਸਟੇਜ਼ ਦੀ ਕਾਰਵਾਈ ਚਲਾਉਂਦਿਆਂ ਜਸਵਿੰਦਰ ਸਿੰਘ ਛਿੰਦਾ ਨੇ ਸਭ ਤੋਂ ਪਹਿਲਾਂ ਚੇਅਰਮੈਨ ਰਾਜ ਕੁਮਾਰ ਗੋਇਲ ਦੇ ਜਨਮ ਦਿਨ ਦੀਆਂ ਸਭ ਨੂੰ ਵਧਾਈਆਂ ਦਿੱਤੀਆਂ ਅਤੇ ਫਿਰ ਮਹਿਮਾਨਾਂ ਦੇ ਜੀਵਨ ’ਤੇ ਚਾਨਣਾ ਪਾਇਆ। ਟਰੱਸਟ ਦੀ ਚੇਅਰਪਰਸਨ ਪ੍ਰੇਮ ਲਤਾ ਗੋਇਲ, ਪ੍ਰਧਾਨ ਸਾਧੂ ਸਿੰਘ ਸੰਧੂ ਅਤੇ ਸਭਾ ਦੇ ਪ੍ਰਧਾਨ ਬਾਈ ਰਛਪਾਲ ਸਿੰਘ ਚਕਰ ਸਮੇਤ ਸਮੂਹ ਨੇ ਹਰਬੰਸ ਸਿੰਘ ਅਖਾੜਾ, ਅਮਰੀਕ ਸਿੰਘ ਤਲਵੰਡੀ, ਪ੍ਰਿੰ: ਬਲਵੰਤ ਸਿੰਘ ਸੰਧੂ ਦਾ ਲੋਈਆਂ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨ ਕੀਤਾ।ਇਸ ਉਪਰੰਤ ਪਾਠਕਾਂ ਦੇ ਰੂਬਰੂ ਹੁੰਦਿਆਂ ਮਾ: ਹਰਬੰਸ ਸਿੰਘ ਅਖਾੜਾ ਨੇ ਕਿਹਾ ਕੇ ਸਾਹਿਤ ਸਮਾਜ ਦਾ ਸ਼ੀਸ਼ਾ ਹੈ, ਜਿਸ ਨੂੰ ਵਾਚ ਕੇ ਇਨਸਾਨ ਮਹਾਨ ਬਣ ਸਕਦਾ ਹੈ।ਉਨਾਂ੍ਹ ਕਿਹਾ ਉਨਾਂ੍ਹ ਨੇ ਲਗਭੱਗ ਇਕ ਦਰਜਨ ਕਿਤਾਬਾਂ ਸਾਹਿਤ ਦੀ ਝੋਲ਼ੀ ਪਾਈਆਂ ਹਨ। ਅੱਜ ਇੱਥੇ ਉਸ ਦਾ ਸਨਮਾਨ ਕਰਕੇ ਉਨਾਂ੍ਹ ਨੂੰ ਜੋ ਮਾਣ ਦਿੱਤਾ ਉਹ ਇਸ ਨੂੰ ਕਦੇ ਵੀ ਨਹੀਂ ਭੁੱਲਣਗੇ।ਸ਼੍ਰੋਮਣੀ ਬਾਲ ਸਾਹਿਤਕਾਰ ਅਮਰੀਕ ਸਿੰਘ ਤਲਵੰਡੀ ਨੇ ਇਸ ਮੌਕੇ ਬੱਚਿਆਂ ਨੂੰ ਆਪਣੇ ਨਾਲ ਜੋੜਦਿਆਂ ਆਪਣੀ ਬਾਲ ਕਵਿਤਾ ਨੂੰ ਪੇਸ਼ ਕਰਦਿਆਂ ਆਖ਼ਰੀ ਵਾਕ ਅਧੂਰਾ ਛੱਡ ਕੇ ਬੱਚਿਆਂ ਰਾਹੀਂ ਉਸ ਨੂੰ ਪੂਰਾ ਕਰਵਾਉਣ ਦਾ ਅਨੋਖਾ ਤਰੀਕਾ ਅਪਣਾਇਆ ਜਿਸ ਨਾਲ ਬੱਚੇ ਦਿਲਚਸਪੀ ਨਾਲ ਵਿਚਾਰਾਂ ਸੁਣਦੇ ਰਹੇ।ਉਨ੍ਹਾਂ ਨੇ ਇਸ ਮੌਕੇ ਕਿਹਾ ਕੇ ਇਨਸਾਨ ਦੀਆਂ ਜ਼ਿੰਦਗੀ ਵਿਚ ਤਿੰਨ ਮਾਵਾਂ ਹੁੰਦੀਆਂ ਹਨ, ਜਨਮ ਦੇਣ ਵਾਲੀ ਮਾਂ ਤੋਂ ਇਲਾਵਾ ਮਾਂ ਬੋਲੀ ਅਤੇ ਧਰਤੀ ਮਾਂ। ਇਨਾਂ੍ਹ ਦੀ ਸੇਵਾ-ਸੰਭਾਲ ਕਰਨਾ ਸਾਡਾ ਸਭ ਦਾ ਫਰਜ਼ ਹੈ। ਉਨਾਂ੍ਹ ਕਿਹਾ ਕੇ ਚੇਅਰਮੈਨ ਰਾਜ ਕੁਮਾਰ ਦੀ ਯਾਦ ਵਿਚ ਇਹ ਲਾਇਬ੍ਰੇਰੀ ਖੋਲਣਾ ਜਿੱਥੇ ਉਨਾਂ੍ਹ ਨੂੰ ਸੱਚੀ ਸ਼ਰਧਾਂਜ਼ਲੀ ਹੈ, ਉੱਥੇ ਇਹ ਸਾਹਿਤ ਨਾਲ ਜੋੜਣ ਦਾ ਮਹਾਨ ਉਪਰਾਲਾ ਹੈ, ਜਿਸ ਲਈ ਉਹ ਪ੍ਰਬੰਧਕਾਂ ਦੀ ਸ਼ਲਾਘਾ ਕਰਦੇ ਹਨ।ਉਨਾਂ੍ਹ ਕਿਹਾ ਕਿ ਅੱਜ ਇੱਥੇ ਉਸ ਦਾ ਕੀਤਾ ਸਨਮਾਨ ਉਸ ਨੂੰ ਮਿਲੇ ਰਾਸ਼ਟਰੀ ਸਨਮਾਨ ਨਾਲੋਂ ਵੀ ਵਡੇਰਾ ਲੱਗਿਆ।ਆਪਣੇ ਪਿੰਡ ਦੇ ਖਿਡਾਰੀਆਂ ਨੂੰ ਉਲੰਪਿਕ ਤੱਕ ਪਹੁੰਚਾ ਕੇ ਖੇਡ ਜਗਤ ਦੀਆਂ ਬੁਲੰਦੀਆਂ ’ਤੇ ਚਮਕਦੇ ਸਿਤਾਰੇ ਪ੍ਰਿੰ: ਬਲਵੰਤ ਸਿੰਘ ਸੰਧੂ ਨੇ ਇਸ ਮੌਕੇ ਰੂਬਰੂ ਹੁੰਦਿਆਂ ਕਿਹਾ ਕੇ ਗਿਆਨ ਲਾਇਬ੍ਰੇਰੀਆਂ ਵਿਚੋਂ ਹੀ ਮਿਲਦਾ ਹੈ।ਜੇਕਰ ਲੋਕ ਕਿਤਾਬਾਂ ਨਾਲ ਜੁੜਣਗੇ ਤਾਂ ਚੰਗੀ ਸੋਚ ਦੇ ਧਾਰਨੀ ਬਣਨਗੇ। ਉਨਾਂ੍ਹ ਕਿਹਾ ਕੇ ਵਿਿਦਆ ਹਰ ਸਮੱਸਿਆ ਦੇ ਹੱਲ ਦਾ ਮੁੱਖ ਸਰੋਤ ਹੈ।ਗਿਆਨ ਵਧਣ ਨਾਲ ਇਨਸਾਨ ਭਲੇ ਬੁਰ੍ਹੇ ਦੀ ਪਛਾਣ ਕਰਨ ਵਿਚ ਪ੍ਰਪੱਕ ਹੋ ਜਾਂਦਾ ਹੈ ਅਤੇ ਉਹ ਚੰਗੇ ਸਮਾਜ ਦੇ ਉਸਾਰਨ ਵਿਚ ਮੱਦਦ ਕਰ ਸਕਦਾ ਹੈ।ਉਨਾਂ੍ਹ ਨੇ ਅੱਜ ਮਿਲੇ ਸਨਮਾਨ ਦਾ ਜ਼ਿਕਰ ਕਰਦਿਆਂ ਕਿਹਾ ਕੇ ਅਜਿਹੇ ਸਨਮਾਨ ਕਿਸੇ ਵੀ ਇਨਸਾਨ ਨੂੰ ਉਸ ਦੇ ਖੇਤਰ ਵਿਚ ਹੋਰ ਵੀ ਪ੍ਰਪੱਕਤਾ ਨਾਲ ਕੰਮ ਕਰਨ ਦੀ ਲਗਨ ਪੈਦਾ ਕਰਦੇ ਹਨ। ਸਜਾਏ ਕਵੀ ਦਰਬਾਰ ਅਦੀਬ ਕੈਪਟਨ ਪੂਰਨ ਸਿੰਘ ਗਗੜਾ, ਜਗਦੀਸ਼ਪਾਲ ਮਹਿਤਾ, ਕਾਂਤਾ ਦੇਵੀ, ਮਨੀ ਹਠੂਰ, ਸਰਦੂਲ ਸਿੰਘ ਲੱਖਾ, ਗੁਰਜ਼ਿੰਦਰ ਸਿੰਘ ਬਿੱਟੂ, ਮੇਜਰ ਸਿੰਘ ਛੀਨਾ, ਬੇਬੀ ਅਕ੍ਰਤਿ ਗੋਇਲ, ਬੇਬੀ ਅੰਨਵਿ ਗੋਇਲ, ਗਿਆਨੀ ਜਰਨੈਲ ਸਿੰਘ ਨੇ ਕਾਵਿ ਰਚਨਾਵਾਂ ਸੁਣਾ ਕੇ ਚੰਗਾ ਰੰਗ ਬੰਨ੍ਹਿਆਂ। ਅੰਤ ਵਿਚ ਸ਼ਬਦ ਅਦਬ ਸਾਹਿਤ ਸਭਾ ਦੇ ਪ੍ਰਧਾਨ ਬਾਈ ਰਛਪਾਲ ਸਿੰਘ ਚਕਰ ਨੇ ਆਏ ਮਹਿਮਾਨਾਂ, ਬੱਚਿਆਂ, ਸਿਿਖਆਰਥੀਆਂ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ ਅਤੇ ਆਪਣੇ ਵਿਚਾਰਾਂ ਦੀ ਸਾਂਝ ਪਾਈ।ਇਸ ਮੌਕੇ ਕਵੀ ਭੁਪਿੰਦਰ ਸਿੰਘ, ਡਾਇਰੈਕਟਰ ਕੁਲਦੀਪ ਲੋਹਟ,ਸਾਬਕਾ ਸਰਪੰਚ ਸਾਧੂ ਸਿੰਘ ਮਾਣੂੰਕੇ, ਹਰਪ੍ਰੀਤ ਸਿੰਘ ਅਖਾੜਾ, ਰੂੰਮੀ ਰਾਜ, ਪ੍ਰੇਮ ਕੁਮਾਰ ਗੋਇਲ,ਓਮ ਪ੍ਰਕਾਸ਼ ਗੋਇਲ,ਜੀਵਨ ਕੁਮਾਰ ਗੋਇਲ,ਗੋਲਡੀ ਗੋਇਲ,ਨਵਦੀਪ ਕੁਮਾਰ ਗੋਇਲ,ਸੋਮਨਾਥ ਗੋਇਲ, ਸਤਨਾਮ ਸਿੰਘ ਸੱਤੀ, ਇੰਦਰਜੀਤ ਸਿੰਘ, ਕਮਲਜੀਤ ਕੌਰ, ਗੁਰਮੀਤ ਕੌਰ, ਬਲਜੀਤ ਸਿੰਘ ਝੱਲੀ, ਅਮਨਦੀਪ ਸਿੰਘ, ਹਰਜਿੰਦਰ ਸਿੰਘ, ਗੁਰਪ੍ਰੀਤ ਕੌਰ ਲਾਇਬ੍ਰੇਰੀਅਨ, ਹਰਦੀਪ ਕੌਸ਼ਲ ਮੱਲ੍ਹਾ,ਆਰਿਵ ਗੋਇਲ ਆਦਿ ਹਾਜ਼ਰ ਸਨ।
ਫੋਟੋ ਕੈਪਸਨ:-ਸਮਾਗਮ ਦੌਰਾਨ ਹਰਬੰਸ ਸਿੰਘ ਅਖਾੜਾ, ਅਮਰੀਕ ਸਿੰਘ ਤਲਵੰਡੀ, ਪ੍ਰਿੰ: ਬਲਵੰਤ ਸਿੰਘ ਸੰਧੂ ਦਾ ਸਨਮਾਨ ਕਰਨ ਸਮੇਂ ਚੇਅਰਪਰਸਨ ਪ੍ਰੇਮ ਲਤਾ, ਪ੍ਰਧਾਨ ਸਾਧੂ ਸਿੰਘ ਸੰਧੂ, ਪ੍ਰਧਾਨ ਰਛਪਾਲ ਸਿੰਘ ਚਕਰ,ਸਮੂਹ ਟਰੱਸਟੀ ਅਤੇ ਸਾਹਿਤਕਾਰ।