You are here

12 ਦਸੰਬਰ ਦੇ ਰੇਲ ਜਾਮ ਐਕਸ਼ਨ ਚ ਸ਼ਾਮਲ ਹੋਵੇਗੀ ਪੇਂਡੂ ਮਜ਼ਦੂਰ ਯੂਨੀਅਨ(ਮਸ਼ਾਲ)

ਜਗਰਾਉਂ ਦਸੰਬਰ (ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ)ਪੇਂਡੂ ਮਜਦੂਰ ਯੂਨੀਅਨ (ਮਸ਼ਾਲ) 12 ਦਿਸੰਬਰ ਦੇ ਮਜਦੂਰ ਜਥੇਬੰਦੀਆਂ ਵਲੋ ਕੀਤੇ ਜਾ ਰਹੇ ਰੇਲ ਜਾਮ ਐਕਸ਼ਨ ਚ ਸ਼ਾਮਲ ਹੌਵੇਗੀ। ਇਸ ਗਲ ਦਾ ਪ੍ਰਗਟਾਵਾ ਅਜ ਇੱਥੇ ਜਥੇਬੰਦੀ ਦੇ ਆਗੂਆਂ ਮਦਨ ਸਿੰਘ ਅਤੇ ਜਸਵਿੰਦਰ ਸਿੰਘ ਭਮਾਲ ਨੇ ਕੀਤਾ।ਉਨਾਂ ਕਿਹਾ ਕਿ ਪੰਜਾਬ ਦੀਆਂ ਪੇੰਡੂ/ਖੇਤ ਮਜਦੂਰ ਜਥੇਬੰਦੀਆਂ ਵਲੋਂ ਸੂਬੇ ਭਰ ਚ ਪੰਜਾਬ ਦੇ ਮੁੱਖ ਮੰਤਰੀ ਚੰਨੀ ਦੀ ਵਾਦਾ ਖਿਲਾਫੀ ਵਿਰੁੱਧ ਇਹ ਰੋਸ ਐਕਸ਼ਨ ਕੀਤਾ ਜਾ ਰਿਹਾ ਹੈ। ਉਨਾਂ ਕਿਹਾ ਕਿ ਸਮਾਜ ਦੇ ਸਭ ਤੋਂ ਵੱਧ ਦਬੇ ਕੁਚਲੇ ਵਰਗ ਦੀਆਂ ਮੰਗਾਂ ਨੂੰ ਲੈ ਕੇ ਸ਼ੁਰੂ ਕੀਤੇ ਇਸ ਸੰਘਰਸ਼ ਦੋਰਾਨ ਪਹਿਲਾਂ ਪਟਿਆਲਾ ਤੇ ਫਿਰ ਮੋਰਿੰਡੇ ਵਡੇ ਰੋਸ ਪ੍ਰਦਰਸ਼ਨ ਕੀਤੇ । ਮੁੱਖ ਮੰਤਰੀ ਚੰਨੀ ਨਾਲ ਹੋਈਆਂ ਮੀਟਿੰਗਾਂ ਚ ਮੰਨੀਆਂ ਮੰਗਾਂ ਨੂੰ ਲਾਗੂ ਨਹੀਂ ਕੀਤਾ ਜਾ ਰਿਹਾ। ਪੰਜ ਮਰਲੇ ਦੇ ਪਲਾਟ, ਲਾਲ ਲਕੀਰ ਦੇ ਅੰਦਰ ਘਰਾਂ ਦੀ ਰਜਿਸਟਰੀ,ਬਿਜਲੀ ਬਿੱਲਾਂ ਦੇ ਬਕਾਏ ਰੱਦ, ਬਿਨਾਂ ਫੀਸ ਪੁੱਟੇ ਮੀਟਰ ਦੁਬਾਰਾ ਲਗਾਉਣ ,ਰਾਸ਼ਨ ਡਿੱਪੂਆਂ ਤੇ ਪੂਰੀ ਮਾਤਰਾ ਚ  ਸ਼ੁੱਧ ਰਾਸ਼ਨ , ਪੇਂਡੂ ਸਹਿਕਾਰੀ ਸੁਸਾਇਟੀਆਂ ਚ 25% ਹਿੱਸੇਦਾਰੀ ਤੇ ਪੰਜਾਹ ਹਜਾਰ ਤਕ ਦੇ ਕਰਜੇ,,ਪੰਚਾਇਤੀ ਜਮੀਨਾਂ ਚ ਤੀਜਾ ਹਿੱਸਾ, ਮਨਰੇਗਾ ਸਕੀਮ ਦੀ ਦਿਹਾੜੀ ਰੇਟ ਵਧਾਉਣ ਆਦਿ ਮੰਗਾਂ ਲਈ ਚਲ ਰਹੇ ਮਜਦੂਰ ਸੰਘਰਸ਼ ਪ੍ਰਤੀ ਸਰਕਾਰੀ ਰਵਈਏ ਖਿਲਾਫ ਇਹ ਰੇਲ ਜਾਮ ਕੀਤਾ ਜਾ ਰਿਹਾ ਹੈ।ਇਸ ਦੋਰਾਨ ਪਿੰਡਾਂ ਤੇ ਗਰੀਬ ਬਸਤੀਆਂ ਚ ਮੀਟਿੰਗਾਂ ਦਾ ਸਿਲਸਿਲਾ ਜਾਰੀ ਹੈ।ਬੀਤੇ ਦਿਨ ਮੁਹੱਲਾ ਮੁਕੰਦਪੁਰੀ ਚ ਕਰਨੈਲ ਸਿੰਘ ਭੋਲਾ TV ਨੇ ਇਸ ਰੇਲ ਜਾਮ ਚ ਭਾਗ ਲੈਣ ਦਾ ਐਲਾਨ ਕੀਤਾ।ਉਨਾਂ ਦਸਿਆ ਕਿ ਦੁਪਹਿਰ 12 ਵਜੇ ਤੋਂ ਚਾਰ ਵਜੇ ਤਕ ਕੀਤੇ ਜਾ ਰਹੇ ਇਸ ਜਾਮ ਦੀ ਸਫਲਤਾ ਲਈ ਫੂਡ ਏਜੰਸੀਆਂ ਦੇ ਮਜਦੂਰਾਂ ਦੀ  ਵਿਸ਼ਾਲ ਮੀਟਿੰਗ ਚ  ਵੀ ਇਸ ਐਕਸ਼ਨ ਚ ਭਾਗ ਲੈਣ ਦਾ ਐਲਾਨ ਕੀਤਾ ਗਿਆ ਹੈ।