ਜਗਰਾਓਂ 10 ਦਸੰਬਰ (ਅਮਿਤ ਖੰਨਾ) ਮਾਰਕਿਟ ਕਮੇਟੀ ਜਗਰਾਉਂ ਦੀ ਮੀਟਿੰਗ ਚੇਅਰਮੈਨ ਸ੍ਰੀ ਸਤਿੰਦਰਪਾਲ ਸਿੰਘ ਕਾਕਾ ਗਰੇਵਾਲ ਜੀ ਦੀ ਪ੍ਰਧਾਨਗੀ ਹੇਠ ਮੀਟਿੰਗ ਕੀਤੀ ਗਈ ਮੀਟਿੰਗ ਵਿਚ ਸਵ: ਕੀਮਤੀ ਲਾਲ ਮੰਡੀ ਸੁਪਰਵਾਈਜਰ ਅਤੇ ਸਵ: ਆਸੂ ਕੁਮਾਰ ਸਫਾਈ ਸੇਵਕ ਦੇ ਵਾਰਿਸਾਂ ਨੂੰ ਡਿਊਟੀ ਦੌਰਾਨ ਉਹਨਾਂ ਦੀ ਹੋਈ ਮੌਤ ਤੋਂ ਬਾਅਦ ਪਹਿਲ ਦੇ ਆਧਾਰ ਤੇ ਨੌਕਰੀ ਦੇਣ, ਰੂਮੀ ਮੰਡੀ ਦੇ ਫੜ ਵਿਚ ਵਾਧਾ ਕਰਨਾ, 6ਵੇਂ ਪੇਅ ਕਮਿਸ਼ਨ ਦੀਆਂ ਸਿਫਾਰਿਸਾਂ ਨੂੰ ਕਰਮਚਾਰੀਆਂ, ਪੈਨਸਨਰ ਅਤੇ ਫੈਮਲੀ ਪੈਨਸ਼ਨਰਾਂ ਦੀਆਂ ਤਨਖਾਹਾਂ ਵਿਚ ਸੋਧ ਕਰਨ ਨੂੰ ਲਾਗੂ ਕਰਨਾ, ਸ੍ਰੀ ਲਵਲੇਸ ਵਰਮਾਂ ਸੇਵਾਦਾਰ ਨੂੰ ਚਾਰ ਸਾਲਾ ਸਟੇਪ ਅੱਪ ਤਰੱਕੀ ਦੇਣਾ, ਸ੍ਰੀ ਛਿੰਦਰਪਾਲ ਸਿੰਘ ਮੰਡੀ ਸੁਪਰਵਾਈਜਰ ਦੀ ਤਨਖਾਹ ਰੀਫਿਕਸ ਕਰਨ ਬਾਰੇ, ਕਰਮਚਾਰੀਆਂ ਨੂੰ ਸਵਾਰੀ ਭੱਤਾ ਦੇਣ ਸਬੰਧੀ ਅਤੇ ਹੋਰ ਰਹਿੰਦੇ ਵਿਕਾਸ ਦੇ ਕੰਮਾਂ ਸਬੰਧੀ ਮਤਿਆਂ ਤੋਂ ਵਿਚਾਰ ਵਟਾਂਦਰਾ ਕਰਕੇ ਸਰਬਸੰਮਤੀ ਨਾਲ ਪਾਸ ਕੀਤਾ ਗਿਆ। ਇਸ ਮੌਕੇ ਸਤਿੰਦਰਪਾਲ ਸਿੰਘ ਗਰੇਵਾਰ ਚੇਅਰਮੈਨ ਮਾਰਕਿਟ ਕਮੇਟੀ ਜਗਰਾਉਂ ਸਿਕੰਦਰ ਸਿੰਘ ਵਾਈਸ ਚੇਅਰਮੈਨ ਕੰਵਲਪ੍ਰੀਤ ਸਿੰਘ ਸਕੱਤਰ ਮਾਰਕਿਟ ਕਮੇਟੀ ਜਸਵਿੰਦਰ ਕੌਰ ਡਾਇਰੈਕਟਰ ਕੁਲਦੀਪ ਸਿੰਘ ਡਾਇਰੈਕਟਰ ਬਲਵੀਰ ਸਿੰਘ ਡਾਇਰੈਕਟਰ ਜਗਦੀਸਰ ਸਿੰਘ ਡਾਇਰੈਕਟਰ ਗੁਰਮੇਲ ਸਿੰਘ ਡਾਇਰੈਕਟਰ ਜਗਜੀਤ ਸਿੰਘ ਡਾਇਰੈਕਟਰ ਜਸਮੇਲ ਸਿੰਘ ਡਾਇਰੈਕਟਰ ਰਾਜਪਾਲ ਸਿੰਘ ਡਾਇਰੈਕਟਰ. ਹਰਿੰਦਰ ਸਿੰਘ ਡਾਇਰੈਕਟਰ. ਗੁਰਸਿਮਰਨ ਸਿੰਘ ਡਾਇਰੈਕਟਰ. ਲਛਮਣ ਸਿੰਘ ਡਾਇਰੈਕਟਰ ਹਰਜੀਤ ਸਿੰਘ ਡਾਇਰੈਕਟਰ ਗਿਆਨ ਸਿੰਘ ਸੁਪਰੀਡੈਂਟ ਅਵਤਾਰ ਸਿੰਘਮੰਡੀ ਸੁਪਰਵਾਈਜ਼ਰ ਪਰਵਿੰਦਰ ਸਿੰਘ ਪੱਬੀਂ ਲੇਖਾਕਾਰ ਛਿੰਦਰਪਾਲ ਸਿੰਘ ਮੰਡੀ ਸੁਪਰਵਾਈਜ਼ਰ ਮਨਪ੍ਰੀਤ ਸਿੰਘ ਆਦਿ ਸ਼ਾਮਲ ਸਨ