ਮਾਮਲਾ ਪੁਲਿਸ ਅੱਤਿਆਚਾਰਾਂ ਦਾ  - ਵਫਦ ਜਿਲ੍ਹਾ ਪੁਲਿਸ ਮੁਖੀ ਨੂੰ ਮਿਲਿਆ ਜਲ਼ਦ ਕਾਰਵਾਈ ਦਾ ਭਰੋਸਾ 

ਪੁਲਿਸ ਅੱਤਿਆਚਾਰ ਤੋਂ ਇਹ ਅਭਾਗਣ ਧੀ ਇਨਸਾਫ਼ ਮੰਗਦੀ-ਮੰਗਦੀ ਦਮ ਤੋੜ ਗਈ

20 ਤਰੀਕ ਦਾ ਧਰਨਾ ਜਾਰੀ ਰਹੇਗਾ- ਆਗੂ

ਜਗਰਾਉਂ 10 ਦਸੰਬਰ (   ਜਸਮੇਲ ਗ਼ਾਲਿਬ ) ਪੁਲਿਸ ਜੁਲ਼ਮ ਤੋਂ ਪੀੜ੍ਹਤ ਦਲਿਤ ਪਰਿਵਾਰ ਨੂੰ ਇਨਸਾਫ਼ ਦਿਵਾਉਣ ਅਤੇ ਦੋਸ਼ੀ ਡੀ.ਅੈਸ.ਪੀ.ਭਵਾਨੀਗੜ ਖਿਲਾਫ਼ ਕਾਨੂੰਨੀ ਕਾਰਵਾਈ ਕਰਵਾਉਣ ਲਈ ਤਹਿ ਪ੍ਰੋਗਰਾਮ ਅਨੁਸਾਰ ਅੱਜ ਇਲਾਕੇ ਦੀਆਂ ਜੱਥੇਬੰਦੀਆਂ ਦਾ ਭਰਵਾਂ ਵਫਦ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਕਮੇਟੀ ਮੈਂਬਰ ਤਰਲਿਚਨ ਸਿੰਘ ਝੋਰੜਾਂ ਨੌਜਵਾਨ ਭਾਰਤ ਸਭਾ, ਇਨਕਲਾਬੀ ਕੇਂਦਰ ਪੰਜਾਬ ਦੇ ਆਗੂ ਕਮਲਜੀਤ ਖੰਨਾ, ਭਾਰਤੀ ਕਿਸਾਨ ਯੂਨੀਅਨ( ਏਕਤਾ ਡਕੌਂਦਾ),  ਦੇ ਆਗੂਆਂ ਅਤੇ ਅੰਬੇਡਕਰੀਆਂ ਦਾ  ਇਕ ਵਫਦ ਜਿਲ੍ਹਾ ਪੁਲਿਸ ਮੁਖੀ ਜਗਰਾਉਂ ਰਾਜ ਬਚਨ ਸਿੰਘ ਸੰਧੂ ਨੂੰ ਮਿਲਿਆ  ਪ੍ਰੈਸ ਨੂੰ ਜਾਰੀ ਸਾਂਝੇ ਬਿਆਨ 'ਚ ਜਨਤਕ ਆਗੂਆਂ ਨੇ ਕਿਹਾ ਕਿ ਪੁਲਿਸ ਦੀ ਆਨਾ-ਕਾਨੀ ਖਿਲਾਫ਼ ਮਿਲੇ ਵਫਦ ਨੂੰ ਭਰੋਸਾ ਮਿਲਿਆ ਹ੍ਯੈ ਕਿ ਜਲਦ ਇਨਸਾਫ਼ ਮਿਲੇਗਾ।ਦੂਜੇ ਪੁਲਿਸ ਅੱਤਿਆਚਾਰ ਤੋਂ ਇਹ ਅਭਾਗਣ ਧੀ ਇਨਸਾਫ਼ ਮੰਗਦੀ-ਮੰਗਦੀ ਦਮ ਤੋੜ ਗਈ।ਭਾਰਤੀ ਕਾਨੂੰਨ ਪ੍ਰਬੰਧ ਅਤੇ ਅਖੌਤੀ ਲੋਕ ਪੱਖੀ ਕਹਾਉਦੇ ਲੀਡਰਾਂ ਦੇ ਮੂੰਹ ਚਪੇੜ ਹੈ। ਜਿਕਰਯੋਗ ਹੈ ਕਿ ਰਸੂਲਪੁਰ ਵਾਸੀ ਮਾਂ-ਧੀ ਨੂੰ ਮੌਕੇ ਥਾਣਾਮੁਖੀ ਨੇ ਅੱਧੀ ਰਾਤ ਨੂੰ ਥਾਣੇ ਚ ਕਰੰਟ ਲਗਾ ਕੇ ਅੱਤਿਆਚਾਰ ਕੀਤਾ ਸੀ ਪਰਿਵਾਰ ਲੰਬੇ ਸਮੇ ਇਨਸਾਫ਼ ਮੰਗਦਾ ਆ ਰਿਹਾ ਹੈ।