ਚੌਥੇ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ

ਸਿੱਧਵਾਂ ਬੇਟ/ਲੁਧਿਆਣਾ, ਅਕਤੂਬਰ 2019-(ਜਸਮੇਲ ਗਾਲਿਬ/ ਮਨਜਿੰਦਰ ਗਿੱਲ )-

)ਸ੍ਰੀ ਅੰਮ੍ਰਿਤਸਰ ਸਾਹਿਬ ਦੇ ਬਾਨੀ ਸਿੱਖਾਂ ਦੇ ਚੌਥੇ ਗੁਰੂ ਸ੍ਰੀ ਗੁਰੂ ਰਾਮ ਦਾਸ ਸਾਹਿਬ ਜੀ ਦੇ ਆਗਮਨ ਪੁਰਬ ਦੀ ਖੁਸ਼ੀ ਵਿੱਚ ਹਰ ਸਾਲ ਦੀ ਤਰ੍ਹਾਂ ਐੱਤਕੀਂ ਵੀ ਗੁਰਦੁਆਰਾ ਗੁਰੂ ਰਾਮ ਦਾਸ ਸਾਹਿਬ ਅਗਵਾੜ ਗੁੱਜਰਾਂ ਤੋਂ ਇੱਕ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ।ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਪ੍ਰਸਤੀ ਹੇਠ ਤੇ ਪੰਜ ਪਿਆਰਿਆਂ ਦੀ ਅਗਵਾਈ ਵਿਚ ਜਿਊਂ ਹੀ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਮੈਂਬਰ ਜਤਿੰਦਰ ਸਿੰਘ ਚੱਢਾ ਜਾਗਤਿ ਜੋਤ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣੇ ਸ਼ੀਸ਼ ਤੇ ਲੈ ਕੇ ਨਿਕਲੇ ਤਾਂ ਜੈਕਾਰਿਆਂ ਦੀ ਗੂੰਜ ਤੇ ਬੈਡਾਂ ਦੀਆਂ ਧੁਨਾਂ ਨਾਲ ਸੰਗਤਾਂ ਦੇ ਮਨ ਖੁਸ਼ੀ ਨਾਲ ਝੂਮ ਉਠੇ।ਫੱੁਲਾਂ ਦੀ ਵਰਖਾ ਤੇ ਇਤਰ ਗੁਲੇਲ ਦੇ ਛਿੜਕਾਅ ਨਾਲ ਆਲਾ ਦੁਆਲਾ ਅਤੇ ਸੁਗੰਧਿਤ ਹੋ ਕੇ ਇਕ ਅਲੌਕਿਕ ਨਜ਼ਾਰਾ ਨਜ਼ਰੀ ਆ ਰਹੀ ਸੀ।ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਅਤੇ ਸੁਆਗਤ ਲਈ ਇਲਾਕੇ ਦੀਆਂ ਪ੍ਰਮੁੱਖ ਸ਼ਖਸੀਅਤਾਂ ਸਾਬਕਾ ਵਿਧਾਇਕ ਐਸ.ਆਰ.ਕਲੇਰ ਪਹਿਰੇਦਾਰ ਦੇ ਮੁੱਖ ਸੰਪਾਦਕ ਜਸਪਾਲ ਸਿੰਘ ਹੇਰਾਂ ਸਾਬਕਾ ਵਿਧਾਇਕ ਭਾਗ ਸਿੰਘ ਮੱਲਾ ਦੀਪਇੰਦਰ ਸਿੰਘ ਭੰਡਾਰੀ ਇੰਦਰਜੀਤ ਸਿੰਘ ਲਾਂਬਾ ਬਲਵਿੰਦਰ ਸਿੰਘ ਮੱਕੜ ਪ੍ਰਿਥਵੀ ਪਾਲ ਸਿੰਘ ਮੱਲਾ,ਦੀਪਇੰਦਰ ਸਿੰਘ ਭੰਡਾਰੀ,ਇੰਦਰਜੀਤ ਸਿੰਘ ਲਾਂਬਾ,ਬਲਵਿੰਦਰ ਸਿੰਘ ਮੱਕੜ ,ਪ੍ਰਿਥਵੀ ਪਾਲ ਚੱਢਾ,ਗੁਰਪ੍ਰੀਤ ਸਿੰਘ ,ਹਰਮੀਤ ਸਿੰਘ ਬਜਾਜ ,ਸੁਖਦੇਵ ਸਿੰਘ ਨਸਰਾਲੀ ਆਦਿ ਵੱਡੀ ਗਿਣਤੀ ਵਿੱਚ ਖੜੀਆਂ ਸੰਗਤਾਂ ਨਾਲ ਸਤਿਕਾਰ ਅਤੇ ਸੁਆਗਤ ਲਈ ਪਲਕਾਂ ਵਿਛਾਏ ਪੜ੍ਹੇ ਸਨ।ਗੁਰੂ ਸਾਹਿਬ ਪਾਲਕੀ ਵਿਚ ਸ਼ੋਸ਼ਭਿਤ ਹੁੰਦਿਆਂ ਹੀ "ਧੰਨ ਧੰਨ ਸ੍ਰੀ ਗੁਰੂ ਰਾਮ ਦਾਸ ਗੁਰੂ" ਬੈਠਾ ਸੋਢੀ ਪਾਤਸ਼ਾਹ ਰਾਮ ਦਾਸ ਸਤਿਗੁੁਰੂ ਕਹਾਵੈ"ਦੇ ਸ਼ਬਦ ਫਿਜਾ 'ਚ ਗੂੰਜਣ ਲਗੇ।8 ਵਜੇ ਦੀ ਵਜਾਏ ਕਰੀਬ 10 ਵਜੇ ਨਗਰ ਕੀਰਤਨ ਨੇਚਾਲੇ ਪਏ ।ਪਾਲਕੀ ਸਾਹਿਬ ਦੇ ਪਿੱਛੇ-ਪਿੱਛੇ ਸ੍ਰੀ ਸੁਖਮਨੀ ਸਾਹਿਬ ਸੁਸਾਇਟੀਆਂ ਦੀਆਂ ਬੀਬੀਆਂ ਸ਼ਬਦਾਂ ਰਾਹੀਂ ਆਪਣੀਆਂ ਹਾਜ਼ਰੀਆਂ ਲਵਾ ਰਹੀਆਂ ਸਨ।ਪਿੱਛੇ

ਟਰਾਲੀ ਤੇ ਸਵਾਰ ਭਾਈ ਬਖਸ਼ੀਸ਼ ਸਿੰਘ ਬੋਦਲ ਵਾਲਾ ਅਤੇ ਗੁਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਬਲਵਿੰਦਰ ਸਿੰਘ ਜੀ ਜੱਟਪੁਰੀ ਦੇ ਕੀਰਤਨੀ ਜੱਥੇ ਢੁੱਕਵੇਂ ਸ਼ਬਦਾਂ ਦਾ ਗਾਇਨ ਕਰ ਰਹੇ ਸੀ।ਪਾਲਕੀ ਸਾਹਿਬ ਦੇ ਅੱਗੇ ਗੁਰੂ ਸਾਹਿਬ ਦੇ ਸਤਿਕਾਰ ਨੂੰ ਮੁੱਖ ਰੱਖਦਿਆਂ ਮੈਟ ਵਿਛਾ ਕੇ ਝਾੜੂਆਂ ਰਾਹੀਂ ਸਫਾਈ ਕੀਤੀ ਜਾ ਰਹੀ ਸੀ ।ਰਸਤੇ ਵਿੱਚ ਕਈ ਥਾਵਾਂ ਤੇ ਚਾਹ,ਪਾਣੀ ਤੇ ਮਿਸ਼ਠਾਨ ਸੰਗਤਾਂ ਅਤੇ ਦੁਕਾਨਦਾਰ ਆਦਿ ਨੇ ਨਗਰ ਕੀਰਤਨ ਦਾ ਭਰਪੂਰ ਸੁਆਗਤ ਕੀਤਾ।ਇਸ ਮੌਕੇ ਸਾਬਕਾ ਵਿਧਾਇਕ ਐਸ.ਆਰ.ਕਲੇਰ ਸ੍ਰੋਮਣੀ ਕਮੇਟੀ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ ,ਸਾਬਕਾ ਚੇਅਰਮੈਨ ਜੱਥੇਦਾਰ ਹਰਸੁਰਿੰਦਰ ਸਿੰਘ ਗਿੱਲ ਤੇ ਯੂਥ ਅਕਾਲੀ ਆਗੂ ਕੰਵਲਜੀਤ ਸਿੰਘ ਮੱਲ੍ਹਾਂ ਨੇ ਸਮੂਹ ਸੰਗਤਾਂ ਨੂੰ ਚੌਥੇ ਪਾਤਸ਼ਾਹ ਦੇ ਆਗਮਨ ਪੁਰਬ ਦੀ ਵਧਾਈ ਦਿੱਤੀ।ਨਗਰ ਕੀਰਤਨ ਅਨਾਰਕਲੀ ਬਜ਼ਾਰ ਲਾਜਪਤ ਰਾਏ ਰੋਡ ਸਟੇਸ਼ਨ ਰੋਡ ਪੁਲ ਦੇ ਨਾਲ-ਨਾਲ ਝਾਂਸੀ ਚੌਂਕ ਤੋਂ ਹੁੰਦਾ ਹੋਇਆ ਗੁਰਦੁਆਰਾ ਗੁਰੂ ਰਾਮ ਦਾਸ ਸਾਹਿਬ ਵਿਖੇ ਹੀ ਸਮਾਪਤ ਹੋਇਆ।ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਰਾਜਿੰਦਰ ਸਿੰਘ ਰਾਜੂ ਗੁਰਮੀਤ ਸਿੰਘ ਆੜ੍ਹਤੀ ਖਜਾਨਚੀ ਸਾਮ ਸਿੰਘ ਬਲਵਿੰਦਰ ਸਿੰਘ ਪ੍ਰਿਥਵੀ ਪਾਲ ਸਿੰਘ ਚੱਢਾ ਜਤਿੰਦਰ ਸਿੰਘ ਚੱਢਾ ਰਿੰਕੀ ਚਾਵਲਾ ਗੁਰਵਿੰਦਰ ਸਿੰਘ ਪੱਪੂ ਅਮਰੀਕ ਸਿੰਘ ਚਾਵਲਾ ਪਰਮਜੀਤ ਸਿੰਘ ਤੋਂ ਇਲਾਵਾ ਗੁਰਮਤਿ ਸੁਸਾਇਟੀ ਦੇ ਪ੍ਰਧਾਨ ਰਾਜਿੰਦਰ ਪਾਲ ਸਿੰਘ ਮੱਕੜ ਗਗਨਦੀਪ ਸਿੰਘ ਸਰਨਾ ਕੁਲਬੀਰ ਸਿੰਘ ਰਣਜੀਤ ਸਿੰਘ ਹੈਪੀ ਹੈੱਡ ਗ੍ਰੰਥੀ ਭਾਈ ਸੁਖਦੇਵ ਸਿੰਘ ਜਗਦੀਸ਼ਰ ਸਿੰਘ ਭੋਲਾ ਜਸਵੰਤ ਸਿੰਘ ਦਰਸ਼ਨਸਰਮ ਸਿੰਘ ਮੁਲਤਾਨੀ ਹਰਦੇਵ ਸਿੰਘ ਬੌਬੀ ਆਦਿ ਹਾਜ਼ਰ ਸਨ।ਪਾਲਕੀ ਸਾਹਿਬ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚੌਰ ਸਾਹਿਬ ਦੀ ਸੇਵਾ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਨਿਰਮਲ ਸਿੰਘ ਖਾਲਸਾ ਨੇ ਨਿਭਾਈ।