ਟਿਕਰੀ ਬਾਰਡਰ ਤੇ 27 ਨਵੰਬਰ ਸਵੇਰ ਦੀ ਸ਼ੁਰੂਆਤ  - ਮਹਿੰਦਰ ਸਿੰਘ ਕਮਾਲਪੁਰਾ  

ਦਿੱਲੀ/ ਟਿਕਰੀ ਬਾਰਡਰ, 27  ਨਵੰਬਰ  (ਗੁਰਸੇਵਕ ਸਿੰਘ ਸੋਹੀ  )ਟਿਕਰੀ ਬਾਰਡਰ ਅੱਜ ਕਿਸਾਨਾਂ ਦੇ ਦੂਣੇ ਚੌਣੇ ਜੋਸ਼ ਦੇ ਨਾਲ ਬਿੱਲ ਕੁਲ ਫੁੱਲ ਹੋ ਗਿਆ । ਜਿਸ ਦਿਨ ਤੋਂ ਅੰਦੋਲਨ ਚੱਲਿਆ ਉਸ ਦਿਨ ਤੋਂ ਮਾਸਟਰ ਮਹਿੰਦਰ ਸਿੰਘ  ਕਮਾਲਪੁਰਾ ਦੀ ਅਗਵਾਈ ਵਿਚ ਲੁਧਿਆਣੇ  ਜ਼ਿਲ੍ਹੇ ਦੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਨੇ ਬੜੀ ਸੇਵਾ ਨਿਭਾਈ ਹੈ । ਅੱਜ ਫੇਰ ਸਵੇਰੇ ਮਾਸਟਰ ਮਹਿੰਦਰ ਸਿੰਘ ਕਮਾਲਪੁਰਾ ਨੂੰ ਟਿਕਰੀ ਬਾਰਡਰ ਉੱਪਰ ਆਪਣੇ ਸਾਥੀਆਂ ਨਾਲ ਮੀਟਿੰਗ ਕਰਦੇ ਦੇਖਿਆ ਗਿਆ  । ਸਾਡੇ ਪ੍ਰਤੀਨਿਧ ਨਾਲ ਗੱਲਬਾਤ ਕਰਦੇ ਮਾਸਟਰ ਮਹਿੰਦਰ ਸਿੰਘ ਕਮਾਲਪੁਰਾ ਨੇ ਆਖਿਆ ਅਸੀਂ ਭਾਰਤ ਦੀ ਫਾਸ਼ੀਵਾਦੀ ਸਰਕਾਰ ਦੇ ਨਾਲ ਲੜਾਈ ਲੜ ਰਹੇ ਹਾਂ  ਜਿੰਨਾ ਚਿਰ ਇਹ ਲੜਾਈ ਪੂਰੀ ਤਰ੍ਹਾਂ ਨਾਲ ਆਪਣੀਆਂ ਮੰਗਾਂ ਮਨਵਾ ਕੇ ਜਿੱਤ ਨਹੀਂ ਲਈ ਜਾਂਦੀ ਉਨਾ ਚਿਰ ਮੈਂ ਅਤੇ ਮੇਰੇ ਸਾਥੀ ਜਿੱਥੇ ਵੀ ਕਿਸਾਨ ਸੰਘਰਸ਼ ਵਿੱਚ ਕੋਈ ਡਿਊਟੀ ਲੱਗੇਗੀ ਉਸ ਨੂੰ ਆਪਣੇ ਜੀਅ ਜਾਨ ਨਾਲ ਨਿਭਾਵਾਂਗੇ  ਇਹ ਹੈ ਸਾਡਾ ਫ਼ੈਸਲਾ । ਉਨ੍ਹਾਂ ਅੱਗੇ ਦੱਸਿਆ ਕਿ ਪਿਛਲੀ 24 ਨਵੰਬਰ 2020 ਤਰੀਕ ਤੋਂ ਘਰ ਤੋਂ ਘਰ ਤੋਂ ਤੁਰਨ ਵੇਲੇ ਤੋਂ ਲੈ ਕੇ ਅੱਜ ਤਕ ਕਿਸਾਨ ਮਜ਼ਦੂਰਾਂ ਦੇ ਸੰਘਰਸ਼ ਕਰਨ ਦੇ ਜਜ਼ਬੇ ਵਿੱਚ 100% ਵਾਧਾ ਹੋਇਆ ਹੈ । ਜਿਸ ਨਾਲ ਮਨ ਪੂਰੀ ਤਰ੍ਹਾਂ ਨਾਲ ਸੰਤੁਸ਼ਟ ਹੈ ਅਤੇ ਖ਼ੁਸ਼ੀ ਵੀ ਹੈ ਕਿ ਅੱਜ ਲੋਕਾਂ ਨੂੰ ਸਮਝ ਆ ਚੁੱਕੀ ਹੈ ਪੰਜਾਬ ਦਾ ਬੱਚਾ ਬੱਚਾ ਇਸ ਲੜਾਈ ਵਿੱਚ ਕੁੱਦ ਚੁੱਕਿਆ ਹੈ  ।  ਇਸ ਸਮੇਂ ਉਨ੍ਹਾਂ ਦੇ ਨਾਲ ਉਨ੍ਹਾਂ ਦੇ ਸਹਿਯੋਗੀ ਜਗਤਾਰ ਸਿੰਘ ਦੇਹੜਕਾ ਵੀ ਮੌਜੂਦ ਸਨ