ਉਜਾਗਰ ਸਿੰਘ ਦੀ ਲਿਖੀ ਕਿਤਾਬ ਪੁਸ਼ਤਾਂ ਦੇ ਪਤਵੰਤੇ, ਵਰਿਆਮ ਸਿੰਘ ਸੇਖੋਂ,  ਹਿੱਸੋਵਾਲ ਵਿੱਖੇ ਰਿਲੀਜ਼ ਕਿੱਤੀ ਗਈ

ਤੇਜਪ੍ਰਕਾਸ਼ ਸਿੰਘ ਕੋਟਲੀ ਸਾਬਕਾ ਮੰਤਰੀ,ਕੈਬਨਿਟ ਮੰਤਰੀ ਗੁਰਕੀਰਤ ਸਿੰਘ ਕੋਟਲੀ,ਗੁਲਜ਼ਾਰ ਸਿੰਘ ਸੰਧੂ,ਸੁਰਿੰਦਰ ਕੌਰ,ਅਨੋਖ ਸਿੰਘ ਸੇਖੋਂ,ਗੁਰਭਜਨ ਗਿੱਲ ਤੇ ਪਰਮਜੀਤ ਸਿੰਘ ਸੇਖੋਂ ਵੱਲੋਂ ਉਚੇਚੇ ਤੌਰ ਤੇ ਪੁਸ਼ਤਾਂ ਤੇ ਪਤਵੰਤੇ ਪੁਸਤਕ ਦੀ ਘੁੰਡ ਚੁਕਾਈ ਕੀਤੀ ਗਈ   ਰਾਏਕੋਟ, 27 ਨਵੰਬਰ (ਜਸਮੇਲ ਗ਼ਾਲਿਬ)  ਕੈਬਨਿਟ ਮੰਤਰੀ ਗੁਰਕੀਰਤ ਸਿੰਘ ਕੋਟਲੀ ਦੇ ਪੜਨਾਨਾ ਵਰਿਆਮ ਸਿੰਘ ਸੇਖੋਂ ਪੁੁਸ਼ਤਾਂ ਤੇ ਪਤਵੰਤੇ ਲਿਖੀ ਪੁੁਸਤਕ ਨੂੰ ਅੱਜ ਮੁੁਬਾਰਕ ਮਹਿਲ ਹਿੱਸੋਵਾਲ ਵਿਖੇ ਇਕ ਸਮਾਗਮ ਦੌਰਾਨ ਰਿਲੀਜ਼ ਕੀਤਾ ਗਿਆ।ਇਸ ਕਿਤਾਬ ਦੀ ਘੁੰਡ ਚੁਕਾਈ ਤੇਜ ਪ੍ਰਕਾਸ਼ ਸਿੰਘ ਕੋਟਲੀ ਸਾਬਕਾ ਮੰਤਰੀ ਪੰਜਾਬ, ਕੈਬਨਿਟ ਮੰਤਰੀ ਗੁਰਕੀਰਤ ਸਿੰਘ ਕੋਟਲੀ ਸਮੇਤ ਗੁੁਲਜ਼ਾਰ ਸਿੰਘ ਸੰਧੂ, ਸੁੁਰਿੰਦਰ ਕੌਰ, ਅਨੋਖ ਸਿੰਘ ਸੇਖੋਂ, ਗੁਰਭਜਨ ਗਿੱਲ ਅਤੇ ਪਰਮਜੀਤ ਸਿੰਘ ਸੇਖੋਂ ਯੂ ਕੇ ਵੱਲੋਂ ਕੀਤੀ ਗਈ। ਇਸ ਮੌਕੇ ਪੰਜਾਬ ਆਰਟਸ ਕੌਂਸਲ ਦੇ ਸਾਬਕਾ ਚੇਅਰਮੈਨ ਗੁੁਲਜ਼ਾਰ ਸਿੰਘ ਸੰਧੂ ਨੇ ਕਿਹਾ ਵਰਿਆਮ ਸਿੰਘ ਸੇਖੋਂ ਨੇ ਆਪਣੀ ਪਤਨੀ ਗੁੁਲਾਬ ਕੌਰ ਨਾਲ ਅੱਡਾ ਦਾਖਾ ਮੁੱਲਾਂਪੁੁਰ ਨਗਰ ਨੂੰ ਵਸਾਉਂਦਿਆਂ ਇਥੇ 8 ਇੱਟਾਂ ਦੇ ਭੱਠੇ ਲਾ ਕੇ ਪੇਂਡੂ ਖੇਤਰ 'ਚ ਸਵੈ ਰੁਜਗਾਰ ਦੇ ਸਾਧਨ ਪੈਦਾ ਕੀਤੇ। ਇਹੀ ਨਹੀਂ ਇਸਤਰੀ ਸਿੱਖਿਆ ਲਈ ਮੁਫਤ ਬੱਸ ਸੇਵਾ ਸ਼ੁਰੂ ਕਰਨਾ ਇਕ ਇਨਕਲਾਬੀ ਕਦਮ ਸੀ। ਇਸ ਸਮੇਂ ਪੰਜਾਬ ਦੇ ਉਦਯੋਗ ਮੰਤਰੀ ਗੁੁਰਕੀਰਤ ਸਿੰਘ ਕੋਟਲੀ ਨੇ ਕਿਹਾ ਉਨ੍ਹਾਂ ਦੇ ਪੜਨਾਨਾ ਵਰਿਆਮ ਸਿੰਘ ਸੇਖੋਂ ਦੇ ਜੀਵਨ ਬਾਰੇ ਦਲਜੀਤ ਸਿੰਘ ਭੰਗੂ ਦੀ ਪੇ੍ਰਰਨਾ ਨਾਲ ਉਜਾਗਰ ਸਿੰਘ ਪਟਿਆਲਾ ਵੱਲੋਂ ਪੁੁਸਤਕ ਲਿਖਣਾ ਪੰਜਾਬ ਦੀ ਹਿੰਮਤੀ ਪੀੜ੍ਹੀ ਦਾ ਸਮਾਜਿਕ, ਮਨੋਵਿਗਿਆਨਕ ਤੇ ਆਰਥਿਕ ਦਿ੍ਸ਼ਟੀਕੋਨ ਸਾਂਭਣ ਵਾਂਗ ਹੈ। ਇਸ ਦੇ ਨਾਲ ਹੀ ਜਗਰਾਓਂ ਦੇ ਪਿੰਡ ਸਿੱਧਵਾਂ ਖੁਰਦ ਦੀਆਂ ਸਿੱਧਵਾਂ ਸਿੱਖਿਆ ਸੰਸਥਾਵਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਗੁੁਰੂ ਹਰਗੋਬਿੰਦ ਖਾਲਸਾ ਕਾਲਜ ਫਾਰ ਵਿਮੈੱਨ 'ਚ ਉਨ੍ਹਾਂ ਦੇ ਪਰਿਵਾਰ ਦੀ ਵੀਹ ਧੀਆਂ ਨੇ ਸਿੱਖਿਆ ਦੀ ਅਲਖ ਜਗਾਉਂਦਿਆਂ ਇੱਕ ਮਿਸਾਲ ਪੈਦਾ ਕੀਤੀ। ਉਨਾਂ ਦੇ ਇਸ ਲਈ ਸਿੱਧਵਾਂ ਕਾਲਜ ਦੇ ਪ੍ਰਿੰਸੀਪਲ ਡਾ. ਰਾਜਵਿੰਦਰ ਕੌਰ ਹੁੰਦਲ ਨੂੰ ਆਪਣੇ ਅਤੇ ਪਰਿਵਾਰ ਵੱਲੋਂ ਸਨਮਾਨਿਤ ਕਰਦਿਆਂ ਕਾਲਜ ਨੂੰ 5 ਲੱਖ ਰੁਪਏ ਦੀ  ਗਰਾਂਟਦੇਣ ਦਾ ਐਲਾਨ ਕੀਤਾ। ਪੁੁਸਤਕ ਰਿਲੀਜ਼ ਸਮਾਗਮ ਵਿੱਚ ਸ਼ਾਮਲ ਹੋਏ ਪੰਜਾਬੀ ਲੋਕ ਵਿਰਾਸਤ ਅਕੈਡਮੀ ਦੇ ਚੇਅਰਮੈਨ ਪੋ੍. ਗੁੁਰਭਜਨ ਸਿੰਘ ਗਿੱਲ ਨੇ ਕਿਹਾ ਇਸ ਵੱਡ ਆਕਾਰੀ ਪੁੁਸਤਕ ਦਾ ਮੁੱਖ ਬੰਦ ਲਿਖਦਿਆਂ ਉਨ੍ਹਾਂ ਮਹਿਸੂਸ ਕੀਤਾ ਕਿ ਸੰਗਠਿਤ ਪਰਿਵਾਰਾਂ ਦੇ ਸਹੀ ਨਮੂਨੇ ਵਜੋਂ ਅਜਿਹੇ ਪਰਿਵਾਰਾਂ ਦੀ ਨਿਸ਼ਾਨਦੇਹੀ ਕਰਕੇ ਪ੍ਰਮਾਣਿਕ ਦਸਤਾਵੇਜ਼ੀਕਰਨ ਯੂਨੀਵਰਸਿਟੀਆਂ ਨੂੰ ਕਰਨਾ ਚਾਹੀਦਾ ਹੈ ਤਾਂ ਜੋ ਖਿੱਲਰ ਰਹੇ ਸਮਾਜਿਕ ਤਾਣੇ ਬਾਣੇ ਨੂੰ ਸੰਗਠਿਤ ਰੱਖਣ ਵਿੱਚ ਮਦਦ ਮਿਲੇ। ਲੇਖਕ ਉਜਾਗਰ ਸਿੰਘ ਨੇ ਕਿਹਾ ਕਿ ਵਰਿਆਮ ਸਿੰਘ ਸੇਖੋਂ, ਪਰਉਪਕਾਰੀ ਤੇ ਅਗਾਂਹਵਧੂ ਸੋਚ ਨਾਲ ਲਬਰੇਜ਼ ਨਿਸ਼ਚੇਵਾਨ ਦੂਰਦਿ੍ਸ਼ਟੀ ਦੇ ਮਾਲਕ ਸਨ। ਵਰਿਆਮ ਸਿੰਘ ਸੇਖੋਂ ਦੇ ਦੋਹਤੇ ਦਲਜੀਤ ਸਿੰਘ ਭੰਗੂ ਨੇ ਕਿਹਾ ਇਸ ਪਰਿਵਾਰ ਦਾ ਅਸਰ ਸਿਰਫ਼ ਰਿਸ਼ਤੇਦਾਰੀ ਦੇ ਤਾਣੇਬਾਣੇ ਤੇ ਹੀ ਨਹੀਂ ਹੈ ਸਗੋਂ ਇਸ ਇਲਾਕੇ ਦੇ ਸੈਂਕੜੇ ਪਿੰਡਾਂ 'ਤੇ ਹੈ। ਅਕਾਲ ਟਰਾਂਸਪੋਰਟ ਰਾਹੀਂ ਪੇਂਡੂ ਭਰਾਵਾਂ ਨੂੰ ਖੇਤੀ ਤੋਂ ਇਲਾਵਾ ਹੋਰ ਰੁੁਜ਼ਗਾਰਾਂ ਵੱਲ ਵੀ ਲੋਕਾਂ ਨੂੰ ਸੇਖੋਂ ਨੇ ਤੋਰਿਆ। ਵਰਿਆਮ ਸਿੰਘ ਸੇਖੋਂ ਦੀ ਦੋਹਤੀ ਹਰਬਿਮਲ ਕੌਰ ਬਾਜਵਾ ਨੇ ਕਿਹਾ ਆਪਣੀ ਉਮਰ ਵਡੇਰੀ ਹੋਣ ਦੇ ਬਾਵਜੂਦ ਉਨ੍ਹਾਂ ਨੂੰ ਆਪਣੀ ਨਾਨੀ ਗੁੁਲਾਬ ਕੌਰ ਦੀ ਦਿੱਤੀ ਇੱਕ ਇੱਕ ਸਿੱਖਿਆ ਅੱਜ ਵੀ ਚੇਤੇ ਹੈ। ਇਸ ਸਮੇਂ ਉਚੇਚੇ ਤੌਰ ਤੇ ਇੰਗਲੈਂਡ ਤੋਂ ਆਏ ਪਰਮਜੀਤ ਸਿੰਘ ਸੇਖੋਂ ਅਤੇ ਉਨ੍ਹਾਂ ਦੀ ਧਰਮਪਤਨੀ ਪਰਮਜੀਤ ਕੌਰ ਸੇਖੋਂ ਨੇ ਅੱਜ ਪੁਸ਼ਤਾਂ ਦੇ ਪਤਵੰਤੇ ਪੁਸਤਕ ਦੀ ਘੁੰਡ ਚੁਕਾਈ ਸਮੇਂ ਹਾਜ਼ਰ ਸ਼ਖ਼ਸੀਅਤਾਂ ਦਾ ਕੋਟਨ ਕੋਟ ਧੰਨਵਾਦ ਕੀਤਾ  ।