ਓਵਰਸੀਜ਼ ਭਾਜਪਾ ਯੂ. ਕੇ. ਵਲੋਂ ਲੰਡਨ 'ਚ ਕਾਨਫ਼ਰੰਸ

ਲੰਡਨ, ਜੂਨ 2019 ( ਗਿਆਨੀ ਅਮਰੀਕ ਸਿੰਘ ਰਾਠੌਰ )-  ਓਵਰਸੀਜ਼ ਭਾਜਪਾ ਯੂ. ਕੇ. ਵਲੋਂ ਲੰਡਨ ਵਿਖੇ ਵਿਸ਼ੇਸ਼ ਕਾਨਫ਼ਰੰਸ ਕੀਤੀ ਗਈ, ਜਿਸ 'ਚ ਲੰਡਨ ਅਤੇ ਆਸ-ਪਾਸ ਦੇ ਭਾਜਪਾ ਕਾਰਕੁਨਾਂ ਵਲੋਂ ਹਿੱਸਾ ਲਿਆ ਗਿਆ | ਓਵਰਸੀਜ਼ ਭਾਜਪਾ ਯੂ. ਕੇ. ਦੇ ਮੀਤ ਪ੍ਰਧਾਨ ਦਰਸ਼ਨ ਸਿੰਘ ਗਰੇਵਾਲ ਅਤੇ ਡਾ: ਅਨੰਦ ਆਰਿਆ ਨੇ ਕਿਹਾ ਕਿ ਭਾਰਤ ਦੇ ਲੋਕਾਂ ਵਲੋਂ ਦਿੱਤਾ ਗਿਆ ਫ਼ਤਵਾ, ਦੇਸ਼ ਦੀ ਮਜ਼ਬੂਤੀ ਅਤੇ ਵਿਕਾਸ ਲਈ ਵੱਡਾ ਹੁੰਗਾਰਾ ਹੈ | ਇਸ ਮੌਕੇ ਪਿਛਲੇ 5 ਸਾਲਾਂ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਸਰਕਾਰ ਦੀਆਂ ਪ੍ਰਾਪਤੀਆਂ ਬਾਰੇ ਵੀ ਵਿਚਾਰਾਂ ਹੋਈਆਂ |