You are here

ਲੁਧਿਆਣਾ

ਰੋਡਵੇਜ਼ ਮੁਲਾਜ਼ਮਾਂ ਨੇ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜ਼ਲੀ

ਜਗਰਾਓਂ, 21 ਫਰਵਰੀ (ਰਛਪਾਲ ਸਿੰਘ ਸ਼ੇਰਪੁਰੀ)। ਪੰਜਾਬ ਸਟੇਟ ਮਨਿਸਟਰੀਅਲ ਸਟਾਫ ਯੂਨੀਅਨ ਸੈਂਟਰ ਬਾਡੀ ਦੇ ਸੱਦੇ ਤੇ ਸ਼ੁਰੂ ਕੀਤੀ 13 ਫਰਵਰੀ ਤੋਂ ਸ਼ੁਰੂ ਕੀਤੀ ਕਲਮ ਛੋੜ ਹੜਤਾਲ ਨੂੰ 21 ਫਰਵਰੀ ਜਾਰੀ ਰੱਖਣ ਦਾ ਅੈਲਾਨ ਕੀਤਾ ਗਿਆ ਸੀ। ਇਸ ਹੜਤਾਲ ਦੇ ਅੱਜ ਅੱਠਵੇਂ ਦਿਨ ਜਗਰਾਓਂ ਰੋਡਵੇਜ਼ ਦੇ ਦਫਤਰੀ ਮੁਲਜ਼ਮਾਂ ਨੇ ਬੱਸ ਅੱਡੇ ਦੀ ਪਾਰਕ ਵਿਖੇ ਸਭ ਤੋਂ ਪਹਿਲਾਂ ਪੁਲਵਾਮਾ ਵਿਖੇ ਸ਼ਹੀਦ ਹੋਏ ਜਵਾਨਾਂ ਨੂੰ ਦੋ ਮਿੰਟ ਦਾ ਮੋਨ ਧਾਰ ਕੇ ਸ਼ਰਧਾਂਜਲੀ ਦਿੱਤੀ ਅਤੇ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜੀ ਕੀਤੀ। ਇਸ ਮੋਕੇ ਸੰਬੋਧਨ ਕਰਦਿਆਂ ਹਰਵਿੰਦਰ ਸਿੰਘ ਖਾਲਸਾ ਸਮੇਤ ਹੋਰ ਆਗੂਆਂ ਨੇ ਦੱਸਿਆ ਕਿ ਕੇਂਦਰ ਸਰਕਾਰ ਨੇ ਮੁਲਾਜ਼ਮਾਂ ਦੇ ਡੀ. ਏ ਦੀਆਂ ਕਿਸ਼ਤਾਂ ਵਿੱਚ 3 ਪ੍ਰਤੀਸ਼ਤ ਦਾ ਵਾਧਾ ਕਰ ਦਿੱਤਾ ਹੈ ਪਰ ਪੰਜਾਬ ਸਰਕਾਰ ਪਹਿਲਾਂ ਤੋਂ ਹੀ ਰਹਿੰਦੇ ਡੀ.ਏ ਦੇਣ ਤੋਂ ਪਾਸਾ ਵੱਟ ਰਹੀ ਹੈ। ਆਗੂਆਂ ਨੇ ਦੱਸਿਆ ਕਿ ਸਾਡੀਆਂ ਮੰਗਾਂ ਜਿਵੇਂ ਕਿ 2017 ਤੋਂ ਡੀਏ ਦੀਆਂ ਕਿਸ਼ਤਾਂ ਦਾ ਭੁਗਤਾਨ ਤੁਰੰਤ ਜਾਰੀ ਕੀਤਾ ਜਾਵੇ, 2016 ਤੋਂ ਛੇਵੇਂ ਪੇ-ਕਮਿਸ਼ਨ ਦੀ ਰਿਪੋਰਟ ਨੂੰ ਜਲਦ ਤੋਂ ਜਲਦ ਲਾਗੂ ਕਰਕੇ ਉਸ ਉੱਪਰ 20 ਪ੍ਰਤੀਸ਼ਤ ਅੰਤਰਿਮ ਰਲੀਫ ਦਿੱਤੀ ਜਾਵੇ, 2004 ਤੋਂ ਭਰਤੀ ਮੁਲਾਜ਼ਮਾਂ ਤੇ ਪੁਰਾਣੀ ਪੈਨਸ਼ਨ ਸਕੀਮ ਲਾਗੂ ਕੀਤੀ ਜਾਵੇ ਆਦਿ ਮੰਗਾਂ ਪੰਜਾਬ ਸਰਕਾਰ ਲਾਗੂ ਕਰਨ ਤੋਂ ਟਾਲ-ਮਟੋਲ ਕਰ ਰਹੀ ਹੈ ਜਿਸ ਕਰਕੇ ਇਹ ਕਲਮ ਛੋੜ ਹੜਤਾਲ 21 ਫਰਵਰੀ ਤੱਕ ਜਾਰੀ ਰੱਖੀ ਗਈ ਹੈ। ਇਸ ਕਲਮ ਛੋੜ ਹੜਤਾਲ 'ਚ ਜੂਨੀਅਰ ਸਹਾਇਕ ਪਰਮਜੀਤ ਸਿੰਘ, ਅਵਤਾਰ ਸਿੰਘ ਗਗੜਾ, ਸਰਬਜੀਤ ਸਿੰਘ ਬੋਪਾਰਾਏ, ਸੁਖਵਿੰਦਰ ਸਿੰਘ, ਸੁਖਦੇਵ ਸਿੰਘ, ਇੰਦਰਜੀਤ ਸਿੰਘ, ਕਲਰਕ ਅਮਰਜੋਤ ਸਿੰਘ, ਜਤਿੰਦਰ ਸਿੰਘ, ਦਲਜੀਤ ਸਿੰਘ, ਕਮਲਜੀਤ ਸਿੰਘ, ਨਵਦੀਪ ਸਿੰਘ ਬੈਂਸ, ਕਿਰਨਪਾਲ ਕੌਰ, ਗੁਰਵਿੰਦਰ ਕੌਰ ਸਮੇਤ ਹੋਰ ਦਫਤਰੀ ਕਾਮਿਆਂ ਅਤੇ ਭਰਾਤਰੀ ਜੱਥੇਬੰਦੀਆਂ ਵੱਲੋਂ ਸਾਥ ਦਿੱਤਾ ਗਿਆ।

ਵਰਲਡ ਕੈਂਸਰ ਕੇਅਰ ਚੈਰੀਟੇਬਲ ਟਰੱਸਟ ਵੱਲੋਂ ਕੈਂਪ

ਜਗਰਾਉਂ, 19 ਫਰਵਰੀ ਵਰਲਡ ਕੈਂਸਰ ਕੇਅਰ ਚੈਰੀਟੇਬਲ ਟਰੱਸਟ ਵੱਲੋ ਪੰਚਾਇਤ ਚਕਰ, ਪਰਵਾਸੀ ਵੀਰਾਂ ਦੇ ਸਹਿਯੋਗ ਨਾਲ ਪਿੰਡ ਚਕਰ ਵਿਚ ਕੈਂਸਰ ਜਾਂਚ ਕੈਂਪ ਲਗਾਇਆ ਗਿਆ। ਕੈਪ ਦਾ ਉਦਘਾਟਨ ਸਮਾਜ ਸੇਵੀ ਬੂਟਾ ਸਿੰਘ ਚਕਰ ਅਤੇ ਖੇਡ ਪ੍ਰਮੋਟਰ ਜਗਵੀਰ ਸਿੰਘ ਜੱਗਾ ਯੂ.ਕੇ ਨੇ ਕੀਤਾ। ਕੈਪ ’ਚ ਪਿੰਡ ਚਕਰ ਤੋਂ ਇਲਾਵਾ ਮੱਲ੍ਹਾ, ਮਾਣੂੰਕੇ, ਲੱਖਾ, ਮੀਨੀਆਂ, ਕੁੱਸਾ ਅਤੇ ਰਾਮਾ ਦੇ ਓ.ਪੀ.ਡੀ ਲਿਸਟ ਮੁਤਾਬਿਕ 321 ਲੋੜਵੰਦਾਂ ਨੇ ਮੁਫਤ ਜਾਂਚ ਕਰਵਾਈ। ਕੈਂਸਰ ਮਾਹਿਰ ਡਾ. ਕੁਲਜੀਤ ਕੌਰ ਨੇ ਜਾਂਚ ਕਰਵਾਉਣ ਆਏ ਲੋਕਾਂ ਨੂੰ ਦੱਸਿਆ ਕਿ ਪੰਜਾਬ ਦਿਨੋ-ਦਿਨ ਕੈਂਸਰ ਵਰਗੀ ਭਿਆਨਕ ਬਿਮਾਰੀ ਦੀ ਲਪੇਟ ’ਚ ਆ ਰਿਹਾ ਹੈ ਜਿਸ ਦਾ ਕਾਰਨ ਇਥੋਂ ਦਾ ਦੂਸ਼ਿਤ ਪਾਣੀ, ਵਾਤਾਵਰਨ ਅਤੇ ਰੋਜ਼ਾਨਾ ਖਾਣ ਵਾਲੇ ਭੋਜਨ ਵਿਚ ਜ਼ਹਿਰੀਲੀਆਂ ਵਸਤਾ ਦਾ ਵਾਧਾ ਹੋਣਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਟੀਮ ਵੱਲੋ ਵੱਖ-ਵੱਖ ਪਿੰਡਾਂ ’ਚ ਹਰ ਰੋਜ਼ ਇੱਕੋ ਸਮੇਂ ਅਠਾਰਾਂ ਕੈਪ ਲਗਾਏ ਜਾਂਦੇ ਹਨ। ਕੈਂਪ ਦੌਰਾਨ ਆਦਮੀਆਂ ਦੇ ਮੁਕਾਬਲੇ ਔਰਤਾਂ ’ਚ ਕੈਂਸਰ ਦੀ ਬਿਮਾਰੀ ਜ਼ਿਆਦਾ ਹੈ। ਇਸ ਕਰਕੇ ਸਭ ਨੂੰ ਸਮੇਂ-ਸਮੇਂ ’ਤੇ ਆਪਣੇ ਸਰੀਰ ਦੀ ਜਾਂਚ ਕਰਵਾਉਣੀ ਚਾਹੀਦੀ ਹੈ। ਕੈਂਸਰ ਮਾਹਿਰਾਂ ਨੇ ਕੈਂਸਰ ਦੀ ਬਿਮਾਰੀ ਤੋਂ ਪੀੜਤ ਮਰੀਜ਼ਾਂ ਦੇ ਮੁਫਤ ਟੈਸਟ ਕੀਤੇ, ਬਲੱਡ ਪ੍ਰੈਸ਼ਰ ਅਤੇ ਬਲੱਡ ਸ਼ੂਗਰ ਦੇ ਮਰੀਜ਼ਾਂ ਨੂੰ ਮੁਫਤ ਦਵਾਈਆਂ ਦਿੱਤੀਆਂ ਗਈਆਂ। ਇਸ ਮੌਕੇ ਸਰਪੰਚ ਪਰਮਜੀਤ ਕੌਰ ਸਿੱਧੂ ਨੇ ਕੈਂਪ ਦੇ ਮੁੱਖ ਪ੍ਰਬੰਧਕ ਜੱਗਾ ਯੂ.ਕੇ ਅਤੇ ਪਰਿਵਾਰ ਦਾ ਧੰਨਵਾਦ ਕੀਤਾ। ਸੁਖਦੇਵ ਸਿੰਘ ਬਰਾੜ ਅਤੇ ਪ੍ਰਿੰਸੀਪਲ ਸਤਨਾਮ ਸਿੰਘ ਨੇ ਡਾਕਟਰਾਂ ਦੀ ਟੀਮ ਤੇ ਸਹਿਯੋਗੀਆਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ਬੀਬੀ ਰਾਜਵਿੰਦਰ ਕੌਰ, ਸਮਾਜ ਸੇਵਕ ਸੁਖਦੇਵ ਸਿੰਘ, ਸੁਖਦੇਵ ਸਿੰਘ ਬਰਾੜ, ਜਸਵਿੰਦਰ ਸਿੰਘ, ਛਿੰਦਾ ਸਿੰਘ, ਮਨਪ੍ਰੀਤ ਸਿੰਘ ਦੁੱਲਾ, ਗੁਰਜੀਤ ਸਿੰਘ, ਜਗਰਾਜ ਸਿੰਘ, ਜੀਤ ਸਿੰਘ ਹਾਜ਼ਰ ਸਨ।

ਪਿੰਡ ਬਿਰਕ ਦੀ ਰਵਿਦਾਸ ਧਰਮਸ਼ਾਲਾ ਜਿੱਥੇ ਖੜਕਦੀ ਹੈ ਹਰ ਸ਼ਾਮ ਨੂੰ ਗਿਲਾਸੀ ਅਤੇ ਚੱਲਦਾ ਹੈ ਦੜਾ ਸੱਟਾ ਅਤੇ ਪੀਤੀ ਜਾਂਦੀ ਅਬੈਦ ਦਾਰੂ

ਚੌਕੀਂਮਾਨ / ਸਵੱਦੀ ਕਲਾਂ 20 ਫਰਵਰੀ   (ਨਸੀਬ ਸਿੰਘ ਵਿਰਕ) ਜਿਲਾ ਲੁਧਿਆਣਾ ਅਧੀਨ ਆਉਂਦੇ ਹਲਕਾ ਦਾਖਾ ਦਾ ਸਰਹੱਦੀ ਪਿੰਡ  ਬਿਰਕ ਚ ਬਣੀ ਰਵਿਦਾਸੀਆ ਧਰਮਸ਼ਾਲਾ ਜਿੱਥੇ ਹਰ ਸਾਲ ਸ਼ਰੋਮਣੀ ਭਗਤ ਰਵਿਦਾਸ ਜੀ ਦੇ ਅਵਤਾਰ ਦਿਹਾੜੇ ਤੇ   ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਦੇ ਹੋਏ  ਭੋਗ ਪਾਏ ਜਾਦੇ ਹਨ ਪਰ ਇੰਨਾ ਸਮਾਗਮਾ ਦੇ ਅੱਗੋਂ ਪਿੱਛੇ  ਇਸ ਧਰਮਸ਼ਾਲਾ ਨੂੰ ਇੱਕ ਬੀਅਰ ਬਾਰ ਜਾਂ ਜੂਏ ਦੇ ਅੱਡੇ ਵਜੋਂ ਵੀ  ਵੇਖਿਆ ਜਾ ਸਕਦਾ ਹੈ ਜਿੱਥੇ ਹਰ ਪਲ ਪਿੰਡ ਦੇ ਹੀ ਕਈ ਸਰਾਰਤੀ ਅਨਸਰ  ਦੇਸ਼ੀ,ਅੰਗਰੇਜੀ ਅਤੇ ਘਰ ਦੀ ਕੱਢੀ ਦਾਰੂ ਦਾ ਸੇਵਨ ਕਰਕੇ ਜੂਆ ਖੇਡਦੇ ਹਨ ਅਤੇ ਸ਼ਾਮ ਵੇਲੇ ਤਾਂ ਇਹ ਧਰਮਸ਼ਾਲਾ ਕੰਜਰਘਾਟ ਬਣ ਜਾਂਦੀ ਹੈ ਕਿਉ ਕਿ ਕਈ ਸ਼ਰਾਬੀ ਜਿੱਥੇ ਜੂਆ ਖੇਡਦੇ ਹਨ ਉੱਥੇ ਹੀ  ਸ਼ਰੇਆਮ ਗੰਦੀਆ ਗੰਦੀਆਂ ਗਾਲਾਂ ਕੱਢਦੇ ਹਨ  ਜਿਸ ਕਾਰਣ ਆਸ ਪਾਸ ਦੇ ਘਰਾਂ ਦਾ ਜਿਊਣਾ ਦੁਭਰ ਹੋ ਰਿਹਾ ਹੈ । ਜਦ ਜਦ ਵੀ ਇੰਂਨਾ ਸਰਾਰਤੀ  ਅਨਸਰਾ ਨੂੰ  ਜੂਆ ਖੇਡਣ ਅਤੇ ਦਾਰੂ ਪੀਣ ਤੋਂ ਰੋਕਿਆ ਜਾਂਦਾ ਹੈ ਤਾਂ  ਉਹ ਅੱਗੋ ਰਟਿਆ ਰਟਾਇਆ ਜੁਬਾਬ ਦਿੰਦੇ ਹਨ ਕਿ ਅਸੀ ਜੇਕਰ ਜੂਆ ਖੇਡਦੇ ਹਾਂ ਤਾਂ  ਆਪਣੇ ਪੈਸ਼ਿਆ ਨਾਲ ਖੇਡਦੇ ਹਾਂ ਦਾਰੂ ਪੀਂਦੇ ਹਾਂ ਤਾਂ ਆਪਣੇ ਪੈਸੇ ਨਾਲ ਪੀਂਦੇ ਹਾਂ  ਇਸ ਕਾਰਨਾਮੇ ਤੋਂ ਆਸ ਪਾਸ ਦੇ ਘਰ ਕਾਫੀ ਦੁੱਖੀ ਹਨ ਪਰ ਡਰ ਦੇ ਮਾਰੇ ਕੋਈ ਵੀ ਅਵਾਜ਼ ਬੁਲੰਦ ਨਹੀ ਕਰਦਾ ।  ਦਾਰੂ ਪੀਣੀ ,ਸਿਗਰਟਾ ਪੀਣੀਆ  ਅਤੇ ਦੜਾ ਸੱਟਾ ਇੱਥੇ ਆਮ ਹੀ ਹਰ ਪਲ ਖੇਡਿਆ ਜਾਂਦਾ ਹੈ । ਇੱਥੇ ਸੋਚਣਵਾਲੀ ਗੱਲ ਇਹ ਹੈ ਕਿ ਇੱਕ ਪਾਸੇ ਤਾਂ   ਰਵਿਦਾਸੀਆ ਭਾਈਚਾਰਾ ਹਰ ਵਰੇ  ਇਸ ਧਰਮਸ਼ਾਲਾ ਚ  ਸ੍ਰੀ ਗੁਰੂ ਗ੍ਰੰਥ ਸਾਹਿਬ  ਦਾ ਪ੍ਰਕਾਸ਼ ਕਰਵਾਕੇ ਸ਼੍ਰੋਮਣੀ ਭਗਤ ਰਵਿਦਾਸ ਜੀ ਨੂੰ ਯਾਦ ਕਰਦਾ ਹੈ ਉੱਥੇ ਹੀ ਦੂਜੇ ਪਾਸੇ  ਇੱਥੇ ਉਹ ਕਿਹੜਾ ਨਜਾਇਜ਼ ਕੰਮ ਹੈ ਜੋ ਨਹੀ ਕੀਤਾ ਜਾਂਦਾ ।  ਇਲਾਕੇ ਭਰ ਦੀਆ ਜੱਥੇਬੰਦੀਆ ਨੂੰ ਚਾਹੀਦਾ ਹੈ  ਜਾਂ ਤਾਂ ਇਸ ਸਥਾਨ ਤੇ  ਗੁਰੂ ਮਹਾਰਾਜ ਦਾ ਪ੍ਰਕਾਸ਼ ਕਰਨਾ ਬੰਦ ਕਰਵਾਇਆ ਜਾਵੇ ਜਾਂ ਫੇਰ ਇੱਥੇ ਚੱਲਦੇ ਸਭ ਨਜਾਇਜ ਧੰਦੇ ਬੰਦ ਕਰਵਾਏ ਜਾਣ । ਇੰਨਾ ਨਜਾਇਜ ਕੰਮਾ ਬਾਰੇ ਨਗਰ ਬਿਰਕ ਦੀ ਪੰਚਾਇਤ ਜਾਣੂ ਕਰਵਾਇਆ ਜਾ ਚੁੱਕਾ ਹੈ ਅਤੇ ਉਹਨਾ ਨੇ ਜਲਦ ਮੀਟਿੰਗ ਬੁਲਾਕੇ  ਇਸ ਮਸਲੇ ਨੂੰ ਸੁਝਾਉਣ ਦਾ ਵਿਸ਼ਵਾਸ ਦਵਾਇਆਂ ਹੈ । ਨਗਰ ਬਿਰਕ ਦੇ ਦਲਿਤ ਭਾਈਚਾਰੇ ਨੂੰ ਪੂਰਨ ਵਿਸ਼ਵਾਸ ਹੈ ਕਿ ਨਗਰ ਬਿਰਕ ਦੀ ਪੰਚਾਇਤ ਉਹਨਾ ਨੂੰ ਇਨਸਾਫ ਦਵਾਏਗੀ । 
 

ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਸ਼ੁਰੂਆਤੀ ਪ੍ਰਬੰਧ ਮੁਕੰਮਲ ਕਰਨ ਦੀਆਂ ਹਦਾਇਤਾਂ

ਆਦਰਸ਼ ਚੋਣ ਜ਼ਾਬਤਾ ਕਿਸੇ ਵੇਲ੍ਹੇ ਵੀ ਸੰਭਵ-ਪ੍ਰਦੀਪ ਕੁਮਾਰ ਅਗਰਵਾਲ

ਲੁਧਿਆਣਾ, 19 ਫਰਵਰੀ (ਮਨਜਿੰਦਰ ਸਿੰਘ ਗਿੱਲ)—ਜਿਉਂ-ਜਿਉਂ ਲੋਕ ਸਭਾ ਚੋਣਾਂ ਦਾ ਐਲਾਨ ਨੇੜੇ ਆ ਰਿਹਾ ਹੈ, ਤਿਉਂ-ਤਿਉਂ ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਚੋਣਾਂ ਦੀਆਂ ਤਿਆਰੀਆਂ ਵੀ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਇਸ ਸੰਬੰਧੀ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ ਨੇ ਜ਼ਿਲ੍ਹਾ ਲੁਧਿਆਣਾ ਵਿਖੇ ਪੈਂਦੇ ਸਾਰੇ 14 ਵਿਧਾਨ ਸਭਾ ਹਲਕਿਆਂ ਦੇ ਸਹਾਇਕ ਰਿਟਰਨਿੰਗ ਅਫ਼ਸਰਾਂ ਅਤੇ ਵੱਖ-ਵੱਖ ਨੋਡਲ ਅਫ਼ਸਰਾਂ ਨਾਲ ਮੀਟਿੰਗ ਕੀਤੀ। ਇਸ ਮੀਟਿੰਗ ਵਿੱਚ ਗਲਾਡਾ ਦੇ ਮੁੱਖ ਪ੍ਰਸਾਸ਼ਕ ਪਰਮਿੰਦਰ ਸਿੰਘ ਗਿੱਲ, ਵਧੀਕ ਡਿਪਟੀ ਕਮਿਸ਼ਨਰ (ਵ) ਡਾ. ਸ਼ੇਨਾ ਅਗਰਵਾਲ, ਵਧੀਕ ਡਿਪਟੀ ਕਮਿਸ਼ਨਰ (ਜ) ਇਕਬਾਲ ਸਿੰਘ ਸੰਧੂ, ਵਧੀਕ ਡਿਪਟੀ ਕਮਿਸ਼ਨਰ (ਖੰਨਾ) ਜਸਪਾਲ ਸਿੰਘ, ਵਧੀਕ ਡਿਪਟੀ ਕਮਿਸ਼ਨਰ (ਜਗਰਾਂਉ) ਸ੍ਰੀਮਤੀ ਨੀਰੂ ਕਤਿਆਲ ਗੁਪਤਾ ਅਤੇ ਹੋਰ ਸੀਨੀਅਰ ਅਧਿਕਾਰੀ ਹਾਜ਼ਰ ਸਨ। ਮੀਟਿੰਗ ਦੌਰਾਨ ਅਗਰਵਾਲ ਨੇ ਦੱਸਿਆ ਭਾਰਤੀ ਚੋਣ ਕਮਿਸ਼ਨ ਦੀ ਹਦਾਇਤ ’ਤੇ ਜ਼ਿਲ੍ਹਾ ਲੁਧਿਆਣਾ ਵਿੱਚ ਵੀ ਆਗਾਮੀ ਲੋਕ ਸਭਾ ਚੋਣਾਂ ਲਈ ਤਿਆਰੀਆਂ ਆਰੰਭ ਦਿੱਤੀਆਂ ਗਈਆਂ ਹਨ, ਜਿਸ ਹਿਸਾਬ ਨਾਲ ਤਿਆਰੀਆਂ ਨੇ ਜ਼ੋਰ ਫੜ੍ਹਿਆ ਹੈ, ਉਸ ਤੋਂ ਸਪੱਸ਼ਟ ਹੈ ਕਿ ਚੋਣਾਂ ਸੰਬੰਧੀ ਆਦਰਸ਼ ਚੋਣ ਜ਼ਾਬਤਾ ਕਿਸੇ ਵੀ ਵੇਲ੍ਹੇ ਸੰਭਵ ਹੈ। ਜਿਸ ਲਈ ਜ਼ਿਲ੍ਹਾ ਪ੍ਰਸਾਸ਼ਨ ਨੂੰ ਆਪਣੇ ਤੌਰ ’ਤੇ ਤਿਆਰੀ ਪੂਰੀ ਰੱਖਣੀ ਚਾਹੀਦੀ ਹੈ। ਸ੍ਰੀ ਅਗਰਵਾਲ ਸਹਾਇਕ ਰਿਟਰਨਿੰਗ ਅਫ਼ਸਰਾਂ ਨੂੰ ਹਦਾਇਤ ਕੀਤੀ ਕਿ ਉਹ ਚੋਣ ਸਰਗਰਮੀਆਂ ਨੂੰ ਚਲਾਉਣ ਲਈ ਸੈਕਟਰ ਅਫ਼ਸਰਾਂ ਅਤੇ ਬਲਾਕ ਪੱਧਰੀ ਅਫ਼ਸਰਾਂ ਦੀ ਮੁਕੰਮਲ ਤਾਇਨਾਤੀ ਯਕੀਨੀ ਬਣਾਉਣ। ਇਸੇ ਤਰ੍ਹਾਂ ਇਸ ਸੰਬੰਧੀ ਸਮੁੱਚੀ ਜਾਣਕਾਰੀ ਚੋਣ ਪੋਰਟਲ ’ਤੇ ਅਪਲੋਡ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਸਹਾਇਕ ਰਿਟਰਨਿੰਗ ਅਧਿਕਾਰੀ ਸਾਰੇ ਚੋਣ ਅਮਲੇ ਨਾਲ ਮੀਟਿੰਗਾਂ ਕਰਨ ਅਤੇ ਸਾਰੇ ਪੋਲਿੰਗ ਸਟੇਸ਼ਨਾਂ ਦਾ ਨਿੱਜੀ ਤੌਰ ’ਤੇ ਦੌਰਾ ਕਰਨਾ ਯਕੀਨੀ ਬਣਾਉਣ। ਸੈਕਟਰ ਮੈਪ ਪਹਿਲਾਂ ਹੀ ਤਿਆਰ ਕਰ ਲਏ ਜਾਣ ਤਾਂ ਜੋ ਚੋਣਾਂ ਮੌਕੇ ਇਨ੍ਹਾਂ ਦੀ ਸਹਾਇਤਾ ਲਈ ਜਾ ਸਕੇ। ਇਹ ਸਾਰੇ ਕੰਮ ਮਿਤੀ 10 ਫਰਵਰੀ ਤੱਕ ਮੁਕੰਮਲ ਕਰ ਲਏ ਜਾਣ ਤਾਂ ਜੋ ਇਸ ਸੰਬੰਧੀ ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਸਾਂਝੀ ਮੀਟਿੰਗ ਕੀਤੀ ਜਾ ਸਕੇ। ਸ੍ਰੀ ਅਗਰਵਾਲ ਨੇ ਕਿਹਾ ਕਿ ਹਰੇਕ ਵਿਧਾਨ ਸਭਾ ਹਲਕੇ ਵਿੱਚ ਇਸ ਵਾਰ ਘੱਟੋ-ਘੱਟ 10 ਮਾਡਲ ਪੋਲਿੰਗ ਸਟੇਸ਼ਨ ਤਿਆਰ ਕੀਤੇ ਜਾਣਗੇ, ਜਿਨ੍ਹਾਂ ਦੀ ਪਛਾਣ ਕਰ ਲਈ ਜਾਵੇ। ਰਹਿੰਦੇ ਵੋਟਰ ਸ਼ਨਾਖ਼ਤੀ ਕਾਰਡ ਤੁਰੰਤ ਵੰਡ ਦਿੱਤੇ ਜਾਣ। ਅਗਰਵਾਲ ਨੇ ਕਿਹਾ ਕਿ ਉਹ ਚੋਣਾਂ ਦੀਆਂ ਤਿਆਰੀਆਂ ਦੀ ਸਮੁੱਚੀ ਨਿਗਰਾਨੀ ਆਪਣੇ ਪੱਧਰ ’ਤੇ ਕਰਨਗੇ। ਉਨ੍ਹਾਂ ਕਿਹਾ ਕਿ ਇਨ੍ਹਾਂ ਚੋਣਾਂ ਵਿੱਚ ਵੱਧ ਤੋਂ ਵੱਧ ਵੋਟਰਾਂ ਦੀ ਸ਼ਮੂਲੀਅਤ ਯਕੀਨੀ ਬਣਾਉਣ ਲਈ ਸਵੀਪ ਗਤੀਵਿਧੀਆਂ ’ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇ।

ਪੰਜਾਬ ਸਰਕਾਰ ਵੱਲੋਂ ਪੇਸ਼ ਕੀਤਾ ਗਿਆ ਬਜਟ ਹਰ ਵਰਗ ਨੂੰ ਖੁਸ਼ ਕੀਤਾ ਹੈ:ਸਰਪੰਚ ਦੀਸਾ ਗਾਲਿਬ

ਸਿੱਧਵਾਂ ਬੇਟ(ਜਸਮੇਲ ਗਾਲਿਬ)ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਪੇਸ਼ ਕੀਤਾ ਗਿਆ ।ਇਸ ਬਜਟ ਵਿਚ ਗਰੀਬ ਤੋਂ ਲੈ ਕੇ ਰਹੀਸ ਤੱਕ ਲਈ ਬਣਦੀਆਂ ਸਹੂਲਤਾਂ,ਫਾਇਦੇ ਦਿੱਤੇ ਗਏ ਹਨ।ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪਿੰਡ ਗਾਲਿਬ ਰਣ ਸਿੰਘ ਦੇ ਸਰਪੰਚ ਜ਼ਗਦੀਸ ਚੰਦ ਦੀਸਾ ਨੇ ਜਨ-ਸ਼ਕਤੀ ਨਾਲ ਵਿਸ਼ੇਸ਼ ਮੁਲਾਕਾਤ ਦੁਰਾਨ ਕੀਤੇ।ਉਨ੍ਹਾਂ ਕਿਹਾ ਕਿ ਡੀਜ਼ਲ 'ਤੇ ਇੱਕ ਰੁਪਏ ਅਤੇ ਪੈਟਰੋਲ 'ਤੇ 5 ਰੁਪਏ ਸਸਤਾ ਹੋਣਾ ਆਮ ਵਰਗ ਲਈ ਖੁਸ਼ੀ ਦੀ ਗੱਲ ਹੈ।ਉਨ੍ਹਾਂ ਕਿਹਾ ਹੈ ਕਿ ਸਰਕਾਰ ਵੱਲੋਂ ਪਾਣੀ ਬਚਾੳ,ਪੰਜਾਬ ਬਚਾੳ ਅਤੇ ਖੇਤੀ ਬਦਲ ਲਈ ਕੀਤੇ ਜਾਣ ਵਾਲੇ ਉਪਰਾਲਿਆਂ ਲਈ ਵੱਡੇ ਪ੍ਰੋਜੈਕਟ ਸ਼ੁਰੂ ਹੋਣ ਨਾਲ ਪੰਜਾਬ ਦੀ ਕਿਸਾਨੀ ਤੇਜੀ ਨਾਲ ਵੱਧ ਫੁੱਲੇਗੀ।ਸਰਪੰਚ ਦੀਸਾ ਗਾਲਿਬ ਨੇ ਕਿਹਾ ਹੈ ਕਿ ਨਸ਼ਿਆਂ ਤੋਂ ਮੁਕਤੀ ਮੁਹਿੰਮ ਦੀ ਸਫਲਤਾ ਦੇ ਨਾਲ ਹੁਣ ਇਸ ਮੁਹਿੰਮ ਨੂੰ ਹੋਰ ਤੇਜ਼ ਕਰਕੇ ਨੌਜਵਾਨਾਂ ਲਈ ਰੁਜ਼ਗਾਰ ਮੁਹੱਈਆ ਕਰਵਾਉਣਾ, ਖੇਡਾਂ ਵੱਲ ਉਤਸ਼ਾਹਿਤ ਕਰਨ ਲਈ ਕਰੋੜਾਂ ਰੁਪਏ ਖਰਚ ਕਰਨ ਅਤੇ ਉਦਯੋਗ ਰਾਹੀਂ ਉਨ੍ਹਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣਾ ਪੰਜਾਬ ਦੀ ਸਾਰੇ ਪਾਸਿੳਂ ਨੁਹਾਰ ਬਦਲਣ ਵਰਗਾ ਹੈ।ਸਰਪੰਚ ਦੀਸਾ ਗਾਲਿਬ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਵੱਲੋਂ ਪੇਸ਼ ਕੀਤਾ ਗਿਆ ਬਜਟ ਨਾਲ ਹਰ ਵਰਗ ਦੀ ਖੁਸ਼ ਕੀਤਾ ਹੈ।ਉਨ੍ਹਾਂ ਨੇ ਪੰਜਾਬ ਸਰਕਾਰ ਵਲੋਂ ਪੇਸ਼ ਬਜਟ ਵਿਚ ਸੂਬੇ ਦੇ ਹਰ ਵਰਗ ਦੇ ਲੋਕਾਂ ਨੂੰ ਸਹੂਲਤਾਂ ਤੇ ਰਿਆਇਤਾਂ ਦੇ ਵੱਡੇ ਗੱਫੇ ਦਿੱਤੇ ਹਨ।ਸਰਪੰਚ ਦੀਸਾ ਗਾਲਿਬ ਨੇ ਕਿਹਾ ਕਿ ਇਹ ਬਜਟ ਹਰ ਵਰਗ ਦੇ ਲੋਕਾਂ ਨੂੰ ਲਾਭ ਦੇਣ ਵਾਲਾ ਹੈ ਤੇ ਸਰਕਾਰ ਨੇ ਲੋਕਾਂ ਦਾ ਧਿਆਨ ਰੱਖਦੇ ਹੋਏ ਕੋਈ ਵੀ ਨਵਾਂ ਟੈਕਸ ਨਹੀਂ ਲਗਾਇਆ ਗਿਆ।ਉਨ੍ਹਾਂ ਨਾਲ ਇਸ ਸਮੇਂ ਪੰਚ ਨਿਰਮਲ ਸਿੰਘ,ਪੰਚ ਜਗਸੀਰ ਸਿੰਘ,ਪੰਚ ਹਰਮਿੰਦਰ ਸਿੰਘ,ਪੰਚ ਰਣਜੀਤ ਸਿੰਘ,ਪੰਚ ਜਸਵਿੰਦਰ ਸਿੰਘ,ਗੁਰਦੁਆਰਾ ਸਾਹਿਬ ਪ੍ਰਧਾਨ ਸਰਤਾਜ਼ ਸਿੰਘ,ਖਜਾਨਚੀ ਕੁਲਵਿੰਦਰ ਸਿੰਘ ਛਿੰਦਾ,ਕੌਅਪਰਿਟ ਸੁਸਾਇਟੀ ਪ੍ਰਧਾਨ ਜਸਮਿੰਦਰ ਸਿੰਘ ਬੱਗਾ, ਸੁਰਿੰਦਰਪਾਲ ਸਿੰਘ ਫੌਜੀ,ਬਲਵਿੰਦਰ ਸਿੰਘ ਆਦਿ ਹਾਜ਼ਰ ਸਨ।

ਕਬੱਡੀ ਅੰਪਾਇਰ ਬਿੱਲਾ ਗਾਲਿਬ ਦਾ ਸ਼ੇਖਦੌਲਤ ਵਿਖੇ ਵਿਸ਼ੇਸ ਸਨਮਾਨ

ਸਿੱਧਵਾਂ ਬੇਟ(ਜਸਮੇਲ ਗਾਲਿਬ)ਇਥੋ ਥੋੜੀ ਦੂਰ ਪਿੰਡ ਸ਼ੇਖਦੌਲਤ ਕਬੱਡੀ ਕੱਪ ਵਿਖੇ ਮਸਹੂਰ ਕਬੱਡੀ ਅੰਪਾਇਰ ਬਿੱਲਾ ਗਾਲਿਬ ਦਾ 21000 ਰੁਪਏ ਦੀ ਰਾਸ਼ੀ ਨਾਲ ਵਿਸ਼ੇਸ ਸਨਮਾਨ ਕੀਤਾ ਜਾ ਰਿਹਾ ਹੈ ।ਬਿੱਲਾ ਗਾਲਿਬ ਨੇ ਬਹੁਤ ਚਿਰ ਮਿਹਨਤ ਕਰ ਰਿਹਾ ਹੈ ਉਸ ਨੇ ਪਹਿਲਾਂ ਵੀ ਪੰਜਾਬ ਵਿਚੋ ਬਹੁਤ ਵੱਡੇ ਇਨਾਮ ਜਿੱਤੇ ਹਨ।ਇਸ ਤੇ ਪਿੰਡ ਵਾਸੀਆਂ ਨੂੰ ਬਿੱਲਾ ਗਾਲਿਬ ਤੇ ਬਹੁਤ ਵੱਡਾ ਮਾਣ ਹੈ।ਇਸ ਕਰਕੇ ਕੱਬਡੀ ਕੱਪ ਸੇਖਦੌਲਤ ਵਲੋ ਬਿੱਲਾ ਗਾਲਿਬ ਦਾ ਵਿਸ਼ੇਸ਼ ਸਨਮਾਨ ਕੀਤਾ ਜਾ ਰਿਹਾ ਹੈ।
 

ਗਾਲਿਬ ਰਣ ਸਿੰਘ ਵਿੱਚ ਮੁਫਤ ਮੈਡੀਕਲ ਚੈਕਅੱਪ ਕੈਂਪ ਲਗਵਾਇਆ ਗਿਆ

ਸਿੱਧਵਾਂ ਬੇਟ(ਜਸਮੇਲ ਗਾਲਿਬ,ਗੁਰਦੇਵ ਗਾਲਿਬ)ਅੱਜ ਪਿੰਡ ਗਾਲਿਬ ਰਣ ਸਿੰਘ ਵਿੱਚ ਸਮੂਹ ਪੰਚਾਇਤ ਤੇ ਗੁਰਦੁਆਰਾ ਕੇਮਟੀ ਦੇ ਸਹਿਯੋਗ ਨਾਲ ਮੁਫਤ ਮੈਡੀਕਲ ਚੈਕਅੱਪ ਕੈਂਪ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਲਗਾਇਆ ਗਿਆ।ਇਸ ਮੁਫਤ ਮੈਡੀਕਲ ਵਿੱਚ ਡਾ.ਗੁਰਲਾਲ ਸਿੰਘ ਐਸ.ਐਮ.ੳ,ਮੈਡੀਕਲ ਅਫਸਰ ਡਾ.ਹਰਦੀਪ ਸਿੰਘ,ਅੱਖਾਂ ਦੇ ਮਾਹਿਰ ਡਾ.ਹਰਪਾਲ ਸਿੰਘ,ਡਾ.ਰੀਚਾ ਹੋਮੋਪੈਥਿਕ,ਡਾ.ਅਨੀਸ਼ ਆਯੂਰਵੈਦਿਕ,ਡਾ.ਉਪਿੰਦਰਜੀਤ ਕੌਰ,ਦਲਜੀਤ ਸਿੰਘ,ਮਨਦੀਪ ਸਿੰਘ,ਸੰਜੀਤ ਸਿੰਘ,ਸਿਹਤ ਵਰਕਰ ਮਨਜੀਤ ਸਿੰਘ,ਬਲਵੀਰ ਸਿੰਘ,ਹੈਲਥ ਇਨਸਪੈਕਟ ਨਿਰਮਲ ਸਿੰਘ ਸ਼ਣੇ ਡਾਕਟਰਾਂ ਦੀ ਟੀਮ ਪੁਹੰਚੀ ਸੀ।ਇਸ ਸਮੇ 110 ਮਰੀਜਾਂ ਦਾ ਚੈਕਅੱਪ ਮੁਫਤ ਕੀਤਾ ਗਿਆ ਅਤੇ ਕੈਂਪ ਵਿੱਚ ਐਚ.ਵੀ.ਟੈਸਟ,ਸੂਗਰ ਟੈਸਟ ਦੇ ਮੁਫਤ ਵਿਚ ਕਰਨ ਦੇ ਨਾਲ ਦਵਾਈਆਂ ਵੀ ਮੁਫਤ ਦਿੱਤੀਆਂ ਗਈਆਂ।ਇਸ ਕੈਂਪ ਦੇ ਮੁੱਖ ਮਹਿਮਾਨ ਪਿੰਡ ਦੇ ਸਰਪੰਚ ਪਰਮਜੀਤ ਵਿਸ਼ੇਸ਼ ਤੌਰ ਤੇ ਪਹੁੰਚੇ ਸਨ।ਇਸ ਮੌਕੇ ਕਾਂਗਰਸ ਲੁਧਿਆਣਾ ਦਿਹਾਤੀ ਦੇ ਜਰਨਲ ਸੈਕਟਰੀ ਜਗਦੀਸ਼ ਚੰਦ ਦੀਸ਼ਾਂ,ਪ੍ਰਧਾਨ ਸਰਤਾਜ ਸਿੰਘ,ਕੌਅਪਰਿਟ ਸੁਸਇਟੀ ਦੇ ਪ੍ਰਧਾਨ ਜਸਵਿੰਦਰ ਸਿੰਘ ਬੱਗਾ,ਪੰਚ ਨਿਰਮਲ ਸਿੰਘ,ਖਜ਼ਾਨਚੀ ਕੁਲਵਿੰਦਰ ਸਿੰਘ ਛਿੰਦਾ,ਪੰਚ ਹਰਮਿੰਦਰ ਸਿੰਘ,ਪੰਚ ਜਗਸੀਰ ਸਿੰਘ,ਪੰਚ ਰਣਜੀਤ ਸਿੰਘ,ਪੰਚ ਰਣਜੀਤ ਸਿੰਘ,ਡਾ ਸੁਖਦੇਵ ਕੁਮਾਰ,ਆਸਾ ਵਰਕਰ ਪਰਮਲਾ ਦੇਵੀ,ਐਜਬ ਸਿੰਘ,ਦਰਸ਼ਨ ਸਿੰਘ,ਸੁਰਿੰਦਰਪਾਲ ਸਿੰਘ ਫੌਜੀ,ਭੀਮਾ ਸਿੰਘ ਆਦਿ ਹਾਜ਼ਰ ਸਨ।
 

ਜਲ ਸਪਲਾਈ ਅਤੇ ਸੈਨੀਟੇਸ਼ਨ ਇਪਲਾਈਜ਼ ਦੀ ਮੀਟਿੰਗ ਹੋਈ

ਸਵੱਦੀ ਕਲਾਂ  18 ਫਰਵਰੀ (ਬਲਜਿੰਦਰ  ਸਿੰਘ ਵਿਰਕ) ਅੱਜ ਜਲ ਸਪਲਾਈ  ਅਤੇ ਸੈਨੀਟੇਸ਼ਨ ਇੰਪਲਾਈਜ  ਯੂਨੀਅਨ ਦੀ ਮੀਟਿੰਗ ਪ੍ਰਧਾਨ ਹਰਪਾਲ ਸਿੰਘ ਪੱਤੀ ਮੁਲਤਾਨੀ ਦੀ  ਪ੍ਰਧਾਨਗੀ ਹੇਠ ਹੋਈ । ਇਸ ਮੀਟਿੰਗ ਵਿੱਚ ਜਿਲ•ਾ ਪ੍ਰਧਾਨ ਬਲਵੀਰ ਸਿੰਘ  ਨੇ ਵਿਸ਼ੇਸ ਤੌਰ ਤੇ ਸਿਰਕਤ ਕੀਤੀ ਅਤੇ ਮੀਟਿੰਗ ਵਿੱਚ ਬਲਵੀਰ ਸਿੰਘ ਸਿੱਧਵਾਂ ਨੇ  ਪੁਲਵਾਮਾ ਵਿੱਚ ਸੀ ਆਰ ਪੀ ਐਫ ਦੇ ਕਾਫਲੇ ਤੇ ਹੋਏ  ਹਮਲੇ ਵਿੱਚ ਸਾਡੇ ਦੇਸ਼ ਦੇ 42 ਜਵਾਨ ਆਪਣੀਆ ਜਾਨਾਂ ਨਿਛਾਵਰ ਕਰ ਗਏ  ਉਹਨਾ ਦੀ ਸ਼ਹੀਦੀ ਨੂੰ  ਪ੍ਰਣਾਮ ਕਰਦਿਆਂ ਅਤੇ ਦੁੱਖਦਾਈ ਘੜੀ ਵਿੱਚ ਪੀੜਤ ਪਰਿਵਾਰਾਂ ਨਾਲ ਹਮਦਰਦੀ ਪ੍ਰਗਟਾਉਂਦਿਆਂ ਦੁਸ਼ਮਣਾ ਵੱਲੋਂ ਕੀਤੇ ਹਮਲੇ ਦੀ ਕੜੀ ਨਿੰਦਾ ਕੀਤੀ ਅਤੇ ਸਰਕਾਰ ਤੋਂ ਮੰਗ ਕੀਤੀ ਕਿ ਇਸ ਹਮਲੇ ਦਾ ਮੂੰਹ ਤੋੜ ਜੁਬਾਬ ਦਿੱਤਾ ਜਾਵੇ ਅਤੇ ਪੀੜਤ ਪਰਿਵਾਰਾਂ ਦੀ ਵਧ ਤੋਂ ਵਧ ਮਦਦ ਕੀਤੀ ਜਾਵੇ । ਇਸ ਮੌਕੇ ਜਿਲ•ਾ ਪ੍ਰਧਾਨ ਨੇ ਕਿਹਾ ਕਿ ਮੈਡਮ ਰਜ਼ੀਆ ਸੁਲਤਾਨਾ ਕੈਬਨਿਟ ਮੰਤਰੀ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ  ਪੰਜਾਬ ਵੱਲੋਂ ਜੱਥੇਬੰਦੀ ਦੀਆਂ ਹੱਕੀ ਅਤੇ ਜਾਇਜ ਮੰਗਾਂ ਦੇ ਨਿਪਟਾਰੇ ਸਬੰਧੀ  26 ਫਰਵਰੀ ਨੂੰ ਮੀਟਿੰਗ ਬੁਲਾਈ ਗਈ  ਹੈ ਜੋ ਕਿ ਸਾਡੀ ਜਿੱਤ ਹੈ । ਇਸ ਮੀਟਿੰਗ ਨੂੰ ਬਲਵਿੰਦਰ ਸਿੱਧਵਾਂ  ਅਤੇ ਹਰਪਾਲ ਸਿੰਘ ਪੱਤੀ ਮੁਲਤਾਨੀ  ਨੇ ਵੀ ਸੰਬੋਧਨ ਕੀਤਾਂ  ਅਤੇ ਮੁਲਾਜਮਾਂ ਦਾ ਪਿੱਛਲੇ ਸਮੇਂ ਦਾ ਸਾਰਾ ਰਹਿੰਦਾ ਡੀ ਏ  ਬਕਾਇਆ ਰਿਲੀਜ ਕੀਤਾ ਜਾਵੇ । ਸੀ ਡੀ ਐਫ ਦੇ ਪੈਸੇ ਛੇਤੀ ਤੋ ਛੇਤੀ ਖਾਤਿਆਂ ਵਿੱਚ ਪਾਏ ਜਾਣ ,ਟਾਈਮ ਸਕੇਲਦਿੱਤਾ ਜਾਵੇ ,ਪੰਚਾਇਤੀ ਕਰਨ ਬੰਦ ਕੀਤਾ ਜਾਵੇ ,  ਮੁਲਾਜਮਾ ਦਾ 6162 ਦਾ ਬਕਾਇਆਂ  ਅਤੇ ਬਰਾਬਰ ਕੰਮ ਦਾ ਬਕਾਇਆ ਦਿੱਤਾ ਜਾਵੇ । ਇਸ ਸਮੇਂ ਉਹਨਾ ਨੇ  ਆਏ ਮੁਲਾਜਮਾ ਦੇ ਧਿਆਨ ਹਿੱਤ ਲਿਆਉਂਦੇ ਹੋਏ ਵਿਸ਼ੇਸ ਤੌਰ ਤੇ ਕਿਹਾ ਕਿ  ਐਕਤੀ ਵੀ 9-10-11 ਮਾਰਚ ਨੂੰ  ਲੁਧਿਆਣਾ ਦੇ ਯੂਨੀਅਨ ਦਫਤਰ ਵਿੱਚ ਆਖੰਡ ਪਾਠ ਕਰਵਾਏ ਜਾ ਰਹੇ ਹਨ ਜਿਸ ਵਿੱਚ ਸਾਰੇ ਮੁਲਾਜਮ ਹਾਜਰੀ ਭਰਨ । ਇਸ ਸਮੇਂ ਮੀਟਿੰਗ ਦੌਰਾਨ  ਜਗਮੇਲ ਸਿੰਘ ਵਿਰਕ,ਜਸਵੰਤ ਸਿੰਘ ਵਿਰਕ ,  ਸੁਖਚੈਨ ਸਿੰਘ ,ਗੁਰਜੀਤ ਸਿੰਘ ,  ਬਿਕਰ ਸਿੰਘ ,  ਬਲੀਕਰਨ ਰੂਮੀ ਸਮੇਤ ਵੱਡੀ ਗਿਣਤੀ ਚ ਮੁਲਾਜਮ ਹਾਜਰ ਸਨ ।

ਪ੍ਰਧਾਨ ਕੁਲਦੀਪ ਸਲੇਮਪੁਰਾ ਨੂੰ ਸਦਮਾ , ਮਾਤਾ ਦਾ ਦਿਹਾਂਤ

ਚੌਕੀਮਾਨ /ਭੂੰਦੜੀ 18 ਫਰਵਰੀ (ਨਸੀਬ ਸਿੰਘ ਵਿਰਕ,ਮਨੀ ਰਸੂਲਪੁਰੀ  )  ਢਾਬਾ ਯੂਨੀਅਨ ਦੇ ਪ੍ਰਧਾਨ  ਕੁਲਦੀਪ ਸਿੰਘ ਸਲੇਮਪੁਰਾ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ ਉਹਨਾ ਦੇ ਪੂਜਨੀਕ ਮਾਤਾ ਸੁਰਿੰਦਰ ਕੌਰ (55) ਪਤਨੀ ਪਰਮਜੀਤ ਸਿੰਘ ਲੰਮੀ ਬੀਮਾਰੀ ਪਿੱਛੋਂ  ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖਦੇ ਹੋਏ ਸਦਾ ਲਈ  ਗੁਰੂ ਚਰਨਾ ਵਿੱਚ ਜਾ ਵਿਰਾਜੇ ਹਨ। ਸਵ: ਮਾਤਾ ਸੁਰਿੰਦਰ ਕੌਰ ਦਾ ਅਤਿੰਮ ਸੰਸਕਾਰ  ਉਹਨਾ ਦੇ ਜੱਦੀ ਪਿੰਡ ਸਲੇਮਪੁਰਾ ਦੇ ਸਮਸਾਨ ਘਾਟ  ਵਿਖੇ ਸੈਕੜੇ ਸ਼ੇਜਲ  ਅੱਖਾ ਨਾਲ ਕੀਤਾ ਗਿਆ ॥ ਇਸ ਦੁੱਖ ਦੀ ਘੜੀ ਚ ਵਿਧਾਇਕ ਕੁਲਦੀਪ ਸਿੰਘ ਵੈਦ ,  ਸਾਬਕਾ ਵਿਧਾਇਕ ਹਲਕਾ ਗਿੱਲ ਦਰਸ਼ਨ ਸਿੰਘ ਸਿਵਾਲਕ , ਸਾਬਕਾ ਵਿਧਾਇਕ ਹਲਕਾ ਦਾਖਾ ਸ: ਮਨਪ੍ਰੀਤ ਸਿੰਘ ਇਆਲੀ ,  ਚੇਅਰਮੈਨ ਹਰਵੀਰ ਸਿੰਘ ਇਆਲੀ ,  ਹਰਕਿੰਦਰ ਸਿੰਘ ਇਆਲੀ ,  ਸਰਪੰਚ ਇੰਦਰਜੀਤ ਸਿੰਘ ਸਮੇਤ ਹੋਰ ਅਤਿ ਨਜਦੀਕੀਆ ਨੇ  ਸ਼ਾਮਲ ਹੁੰਦੇ ਹੋਏ ਦੁੱਖ ਸ਼ਾਂਝਾ ਕੀਤਾ । ਸਵ ; ਮਾਤਾ ਸੁਰਿੰਦਰ ਕੌਰ ਜੀ  ਦੇ ਅਤਿੰਮ ਅਰਦਾਸ ਦੇ ਰੱਖੇ ਪਾਠ ਦਾ ਭੋਗ  24 ਫਰਵਰੀ ਦਿਨ ਐਤਵਾਰ ਨੂੰ  ਗੁਰਦੁਆਰਾ ਸਲੇਮਪੁਰਾ ਸਾਹਿਬ ਵਿਖੇ ਪਾਏ ਜਾਣਗੇ । 

ਸਾਹਿਤ ਰੱਖਣ ਦੇ ਦੋਸ਼ 'ਚ ਤਿੰਨ ਸਿੱਖ ਨੌਜਵਾਨਾਂ ਨੂੰ ਸੁਣਾਈ ਉਮਰ ਕੈਦ ਅਸੀ ਘੋਰ ਨਿੰਦਾ ਕਰਦੇ ਹਾਂ:ਪ੍ਰਧਾਨ ਭਾਈ ਸਰਤਾਜ ਸਿੰਘ ਗਾਲਿਬ

ਸਿੱਧਵਾਂ ਬੇਟ(ਜਸਮੇਲ ਗਾਲਿਬ)ਨਵਾਂਸ਼ਹਿਰ ਦੀ ਇੱਕ ਅਦਾਲਤ ਵੱਲੋਂ ਤਿੰਨ ਸਿੱਖ ਨੌਜਵਾਨਾਂ ਨੂੰ ਸੁਣਾਈ ਉਮਰ ਕੈਦ ਦੇ ਫੈਸਲੇ ਦੀ ਹਰ ਸੁਤੰਤਰ ਸੋਚ ਰੱਖਣ ਵਾਲੇ ਨੇ ਘੋਰ ਨਿੰਦਾ ਕੀਤੀ ਹੈ।ਮੈਂ ਵੀ ਨਿੋਜੀ ਰੂਪ ਵਿਚ ਇਸ ਸਿੱਖ ਵਿਰੋਧੀ ਫੈਸਲੇ ਦੀ ਸਖਤ ਸ਼ਬਦਾਂ ਵਿਚ ਨਿਖੇਧੀ  ਕਰਦਾ ਹਾਂ।ਸਾਹਿਤ ਰੱਖਣ ਦੇ ਦੋਸ਼ ਵਿਚ ਕਿਸੇ ਨੂੰ ਉਮਰ ਕੈਦ ਦੀ ਸਜ਼ਾਂ ਦੇਣੀ ਹਰਗਿਜ਼ ਜਾਇਜ਼ ਨਹੀਂ।ਇਹ ਸ਼ਬਦਾਂ ਦਾ ਪ੍ਰਗਟਾਵਾ ਪਿੰਡ ਗਾਲਿਬ ਰਣ ਸਿੰਘ ਦੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਭਾਈ ਸਰਤਾਜ ਸਿੰਘ ਨੇ ਕੀਤਾ ਹੈ।ਉਨ੍ਹਾਂ ਕਿਹਾ ਹੈ ਕਿ ਸਾਹਿਤ ਰੱਖਣਾ ਤੇ ਉਸ ਦਾ ਵਿਤਰਣ ਕਰਨਾ ਕਿਸੇ ਤਰ੍ਹਾਂ ਵੀ ਗੁਨਾਹ ਨਹੀਂ ਮੰਨਿਆਂ ਜਾ ਸਕਦਾ।ਅਦਾਲਤ ਦਾ ਫੈਸਲਾ ਸਿੱਖ ਵਿਰੋਧੀ ਮਾਨਸਿਕਤਾ ਨੂੰ ਪ੍ਰਭਾਸ਼ਿਤ ਕਰਦਾ ਹੈ ਅਤੇ ਇਸ ਨਾਲ ਸਿੱਖਾਂ ਨੂੰ ਆਪਣੇ ਦੇਸ਼ ਅੰਦਰ ਬੇਗਾਨਿਆਂ ਵਾਲਾ ਅਹਿਸਾਸ ਕਰਵਾਇਆਂ ਗਿਆ ਹੈ।ਭਾਈ ਸਰਤਾਜ ਸਿੰਘ ਨੇ ਕਿਹਾ ਸਿੱਖਾਂ ਨੇ ਦੇਸ਼ਾਂ ਲਈ ਸਦਾ ਅੱਗੇ ਹੋ ਕੇ ਲੜਾਈ ਲੜੀ ਪਰ ਇਵਜਾਨੇ ਵਿਚ ਇਨ੍ਹਾਂ ਨੂੰ ਹਮੇਸ਼ਾਂ ਬੇਇਨਸਾਫੀ ਹੀ ਮਿਲੀ ਹੈ।1947 ਵਿਚ ਦੇਸ਼ ਵੰਡ ਸਮੇਂ ਵੀ ਸਿੱਖਾਂ ਨਾਲ ਇਨਸਾਫ ਨਾ ਹੋਇਆ।ਸਗੋਂ ਦੇਸ਼ ਦੇ ਗ੍ਰਹਿ ਮੰਤਰੀ ਨੇ ਤਾਂ ਇਥੋਂ ਤੱਕ ਆਖ ਦਿੱਤਾ ਕਿ ਸਿੱਖ ਜੁਰਾਇਮ ਪੇਸ਼ਾ ਕੌਮ ਹੈ।ਜੂਨ 1984 ਵਿਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ 'ਤੇ ਹਮਲਾ ਅਤੇ ਨਵੰਬਰ 1984 ਵਿਚ ਸਿੱਖ ਨਸ਼ਲਕੁਸ਼ੀ ਦੇ ਮਾਨਵਤਾ ਵਿਰੋਧੀ ਕਰੂਰ ਕਾਰੇ ਦੇ ਦੋਸ਼ੀਆਂ ਨੂੰ ਤਾਂ ਅਜੇ ਤੱਕ ਸਜਾਵਾਂ ਨਹੀਂ ਦਿੱਤੀਆਂ ਗਈਆਂ ,ਪ੍ਰੰਤੂ ਸਾਹਿਤ ਰੱਖਣ ਦੇ ਦੋਸ਼ ਵਿਚ ਤਿੰਨ ਸਿੱਖਾਂ ਨੂੰ ਦੇਸ਼ਾਂ ਵਿਰੁੱਧ ਜੰਗ ਛੇੜਨ ਦਾ ਦੋਸ਼ੀ ਬਣਾ ਦਿੱਤਾ ਗਿਆ।ਉਨ੍ਹਾਂ ਕਿਹਾ ਕਿ ਇਸ ਤੋਂ ਵੱਧ ਹੈਰਾਨੀਜਨਕ ਗੱਲ ਹੋਰ ਕੀ ਹੋ ਸਕਦੀ ਹੈ ਕਿ ਅਦਾਲਤ ਵਲੋਂ ਸੁਣਾਏ ਫੈਸਲੇ ਵਿਚ ਮਹਾਨ ਆਜਾਦੀ ਘੁਲਾਟੀਏ ਭਾਈ ਰਣਧੀਰ ਸਿੰਘ ਜਿਨ੍ਹਾਂ ਨੇ ਦੇਸ਼ ਲਈ      ਸਾਲ ਜੇਲ੍ਹਾਂ ਕੱਟੀ ,ਦੇ ਸਾਹਿਤ ਨੂੰ ਵੀ ਦੇਸ਼ ਵਿਰੋਧੀ ਬਿਆਨ ਦਿੱਤਾ ਗਿਆ।ਇਹ ਫੈਸਲੇ ਸਿੱਖਾਂ ਨਾਲ ਧੱਕਾ ਹੈ।'ਮੈਂ ਇਸ ਦੀ ਨਿੰਦਾ ਕਰਦਿਆਂ ਉਸ ਕਤਾਰ ਵਿਚ ਖੜ੍ਹਦਾ ਹਾਂ ਜਿਸ ਨੇ ਇਸ ਫੈਸਲੇ ਦੇ ਵਿਰੋਧ ਵਿਚ ਹਾਅ ਦਾ ਨਾਅਰਾ ਮਾਰਿਆਂ।ਇਸ ਸਮੇ ਖਜ਼ਾਨਚੀ ਕੁਲਵਿੰਦਰ ਸਿੰਘ ਛਿੰਦਾ,ਬਲਵਿੰਦਰ ਸਿੰਘ,ਸੁਰਿੰਦਰਪਾਲ ਸਿੰਘ ਫੌਜੀ(ਕਮੇਟੀ ਮੈਂਬਰ) ਆਦਿ ਹਾਜ਼ਰ ਸਨ।