You are here

ਲੁਧਿਆਣਾ

ਆਮ ਆਦਮੀ ਪਾਰਟੀ ਵੱਲੋਂ ਡੀਸੀ ਦਫ਼ਤਰ ਅੱਗੇ ਧਰਨਾ

ਲੁਧਿਆਣਾ, 27 ਫਰਵਰੀ  ਗਰੈਂਡ ਮੈਨਰ ਹੋਮ ਮਾਮਲੇ ’ਚ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦੀਆਂ ਮੁਸ਼ਕਿਲਾਂ ਘੱਟ ਹੋਣ ਦਾ ਨਾਂ ਨਹੀਂ ਲੈ ਰਹੀਆਂ ਹਨ। ਇੱਥੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਸਾਹਮਣੇ ਅੱਜ ਆਮ ਆਦਮੀ ਪਾਰਟੀ ਵੱਲੋਂ ਜ਼ੋਨ ਇੰਚਾਰਜ ਗੁਰਦਿੱਤ ਸਿੰਘ ਸੇਖੋਂ ਦੀ ਅਗਵਾਈ ਹੇਠ ਧਰਨਾ ਦਿੱਤਾ ਗਿਆ। ਧਰਨੇ ਤੋਂ ਬਾਅਦ ਡੀਸੀ ਰਾਹੀਂ ਮੁੱਖ ਮੰਤਰੀ ਨੂੰ ਇੱਕ ਮੰਗ ਪੱਤਰ ਭੇਜਿਆ, ਜਿਸ ਵਿੱਚ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਮੰਤਰੀ ਮੰਡਲ ’ਚੋਂ ਬਾਹਰ ਕਰਨ ਤੇ ਆਤਮ ਨਗਰ ਤੋਂ ਕਾਂਗਰਸੀ ਉਮੀਦਵਾਰ ਰਹੇ ਕਮਲਜੀਤ ਸਿੰਘ ਕੜਵਲ ਸਮੇਤ ਤਿੰਨ ਉੱਚ ਅਧਿਕਾਰੀਆਂ ਵਿਰੁੱਧ ਕੇਸ ਦਰਜ ਕਰਨ ਦੀ ਮੰਗ ਕੀਤੀ ਗਈ ਹੈ।
‘ਆਪ’ ਦੇ ਜ਼ਿਲ੍ਹਾ ਪ੍ਰਧਾਨ ਭੋਲਾ ਗਰੇਵਾਲ ਨੇ ਕਿਹਾ ਕਿ ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਵੱਲੋਂ ਪੰਜਾਬ ਤੇ ਦੇਸ਼ ਦੀ ਜਨਤਾ ਨਾਲ ਭ੍ਰਿਸ਼ਟਾਚਾਰ ਪ੍ਰਤੀ ਜ਼ੀਰੋ ਸਹਿਣਸ਼ੀਲਤਾ ਦੇ ਵਾਅਦੇ ਨੂੰ ਪੂਰਾ ਕਰਦੇ ਹੋਏ ਮੰਤਰੀ ਆਸ਼ੂ ਨੂੰ ਬਰਖ਼ਾਸਤ ਕਰਨਾ ਚਾਹੀਦਾ ਹੈ ਅਤੇ ਸਾਥੀਆਂ ਖਿਲਾਫ਼ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ। ਸ੍ਰੀ ਸੇਂਖੋਂ ਨੇ ਕਿਹਾ ਕਿ ਘੁਟਾਲੇ ਦਾ ਪਰਦਾਫਾਸ਼ ਹੋਣ ਦੇ ਏਨੇ ਦਿਨਾਂ ਬਾਅਦ ਵੀ ਕੋਈ ਕਾਰਵਾਈ ਨਾ ਕਰਨਾ ਕਾਂਗਰਸ ਸਰਕਾਰ ਦੀ ਪੋਲ ਖੋਲ੍ਹ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਸਾਫ਼ ਹੋ ਰਿਹਾ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣੇ ਗਲਤ ਮੰਤਰੀ ਦਾ ਸਾਥ ਦੇ ਰਹੇ ਹਨ।
ਉਨ੍ਹਾਂ ਕਿਹਾ ਕਿ ਵਿਧਾਨ ਸਭਾ ਵਿੱਚ ਸਥਾਨਕ ਸਰਕਾਰਾਂ ਵਿਭਾਗ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕਿਹਾ ਹੈ ਕਿ ਦੋਸ਼ੀ ਪਾਏ ਜਾਣ ਵਾਲੇ ਮੰਤਰੀ ਤੋਂ ਲੈ ਕੇ ਸੰਤਰੀ ਤੱਕ ਸਭ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ, ਪਰ ਕਈ ਦਿਨ ਬੀਤਣ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਹੋਈ, ਜਿਸ ਤੋਂ ਕਾਂਗਰਸ ਦੀ ਅਸਲੀਅਤ ਸਾਹਮਣੇ ਦਿਖ ਰਹੀ ਹੈ। ਪੁਲੀਸ ਦੇ ਇਕ ਅਧਿਕਾਰੀ ਨੇ ਇਸ ਸਬੰਧੀ ਜੇਕਰ ਸਹੀ ਰਿਪੋਰਟ ਬਣਾ ਦਿੱਤੀ ਤਾਂ ਉਸ ਨੂੰ ਫੋਨ ’ਤੇ ਸ਼ਰੇਆਮ ਧਮਕੀਆਂ ਦੇ ਰਹੇ ਹਨ। ਇਸ ਮੌਕੇ ਅਹਿਬਾਬ ਸਿੰਘ ਗਰੇਵਾਲ, ਸਰੁੇਸ਼ ਗੋਇਲ ਰਣਜੀਤ ਸਿੰਘ ਧਮੋਟ, ਹਰਨੇਕ ਸੇਖੋਂ, ਅਮਨ ਮੋਹੀ, ਰਵਿੰਦਰਪਾਲ ਸਿੰਘ ਪਾਲੀ, ਜੀਵਨ ਸਿੰਘ, ਪੁਨੀਤ ਸਾਹਨੀ ਸਮੇਤ ਕਈ ਆਗੂ ਮੌਜੂਦ ਸਨ।

 

ਪੁਰਾਣੇ ਕਬੱਡੀ ਖਿਡਾਰੀਆਂ ਚ ਲੋਕ ਪ੍ਰਰੀਏ ਬਣਿਆ ਦਲਜਿੰਦਰ ਸਿੰਘ ਸਮਰਾ

ਮਾਂ ਖੇਡ ਕਬੱਡੀ ਦੇ ਉਹ ਪੁਰਾਣੇ ਹੀਰੇ ਜਿੰਨਾ ਦੇ ਨਾਮ ਦਾ ਕਦੇ ਸਿੱਕਾ ਚੱਲਿਆ ਕਰਦਾ ਸੀ ਪਰ ਅੱਜ ਆਪਣੀਆਂ ਉਮਰਾਂ  ਦੇ ਹਿਸਾਬ ਨਾਲ ਉਹ ਸਿਰਫ ਮਾਂ ਖੇਡ ਕਬੱਡੀ ਦੇ ਦਰਸ਼ਕ ਬਣ ਕੇ ਰਿਹ ਚੁੱਕੇ ਹਨ ਪਰ ਅਜਿਹੇ ਪੁਰਾਣੇ ਹੀਰਿਆ ਨੂੰ ਅੱਜ ਵੀ ਬਣਦਾ ਰੁਤਬਾ ਦੇਕੇ  ਗੱਡੀਆ ,ਮੋਟਰਸਾਈਕਲ ,ਦੇਸ਼ੀ ਘੀ ਦੇ ਟੀਨਾ ਨਾਲ ਸਨਮਾਨਿਤ ਕਰਦੇ ਆਏ ਹਨ ਜਿਲ•ਾ ਲੁਧਿਆਣਾ ਦੇ ਪਿੰਡ ਗੋਰਸੀਆ ਮੱਖਣ ਦੇ ਉੱਘੇ ਸਮਾਜਸੇਵੀ ਸ: ਦਲਜਿੰਦਰ ਸਿੰਘ ਸਮਰਾ (ਯੂਕੇ) ਵਾਲੇ  ਜਿੰਨਾ ਨੇ ਜਿੱਥੇ ਪੁਰਾਣੇ ਕਬੱਡੀ ਖਿਡਾਰੀਆ ਦਾ ਮਾਣ ਕਰਦੇ ਹੋਏ ਵਾਅ ਵਾਅ ਖੱਟੀ ਹੈ ਉੱਥੇ ਹੀ  ਆਪਣੇ ਪਿੰਡ ਦੇ ਹਰ ਲੋੜਵੰਦ ਪਰਿਵਾਰ ਦੀ ਬਾਂਹ ਵੀ ਫੜੀ ਹੈ , ਬੱਚਿਆ ਨੂੰ ਹਰ ਵਰ•ੇ ਸਾਈਕਲ ਤਕਸੀਮ ਕੀਤੇ ਹਨ  , ਪਿੰਡ ਗੋਰਸੀਆ ਮੱਖਣ  ਦੀ ਧਰਮਸ਼ਾਲਾ ਦੇ ਕੰਮਾਂ ਲਈ ਰਾਸ਼ੀ ਭੇਂਟ ਕੀਤੀ ਹੈ । ਅੱਜ ਜਿੱਥੇ ਗਰੀਬ ਪਰਿਵਾਰਾ , ਸਕੂਲੀ ਬੱਚਿਆ ਅਤੇ ਪੁਰਾਣੇ ਖਿਡਾਰੀਆ ਦੀ ਜੁਬਾਨ ਤੇ ਦਲਜਿੰਦਰ ਸਿੰਘ ਸਮਰੇ ਦਾ ਨਾਮ ਬੋਲਦਾ ਹੈ ਉੱਥੇ ਹੀ ਆਂਗਣਵਾੜੀ ਪਿੰਡ ਬਿਰਕ ਦੇ ਛੋਟੇ ਛੋਟੇ ਬੱਚੇ ਵੀ ਆਂਗਣਵਾੜੀ ਸੈਂਟਰ ਚ ਸਮਰਾ ਪਰਿਵਾਰ ਵੱਲੋਂ ਦਿੱਤੇ ਹਜਾਰਾ ਰੁਪਏ ਦੇ ਖਿਡਾਉਣਿਆ ਨਾਲ ਖੇਡਕੇ ਮਨ ਪਰਚਾਵਾ ਕਰ ਰਹੇ ਹਨ ।  

ਸਤਿਕਾਰਯੋਗ ਮਾਤਾ ਸੁਰਿੰਦਰ ਕੌਰ ਪਤਨੀ ਸ: ਪਰਮਜੀਤ ਸਿੰਘ ਸਲੇਮਪੁਰਾ ਨੂੰ ਵੱਖ-ਵੱਖ ਆਗੂਆ ਨੇ ਭੇਂਟ ਕੀਤੇ ਸਰਧਾਂ ਦੇ ਫੁੱਲ

ਚੌਕੀਮਾਨ 26 ਫਰਵਰੀ  (ਨਸੀਬ ਸਿੰਘ ਵਿਰਕ) ਬੀਤੇ ਦਿਨੀ ਪ੍ਰਧਾਨ ਕੁਲਦੀਪ ਸਿੰਘ ਸਲੇਮਪੁਰਾ  ਦੇ ਸਤਿਕਾਰਯੋਗ ਮਾਤਾ ਸੁਰਿੰਦਰ ਕੌਰ ਪਤਨੀ ਸ: ਪਰਮਜੀਤ ਸਿੰਘ ਆਪਣੇ ਸਵਾਸਾ ਦੀ ਪੂੰਜੀ ਸੰਪੂਰਨ ਕਰਦੇ ਸਦੀਵੀਂ ਵਿਛੋੜਾ ਦੇ ਗਏ ਸਨ ਜਿੰਨਾ ਦੀ ਆਤਮਿਕ ਸ਼ਾਂਤੀ ਲਈ ਰੱਖੇ  ਆਖੰਡ ਪਾਠ ਦੇ ਭੋਗ ਪਾਏ ਗਏ । ਇਸ ਸਮੇਂ ਪੀ ਪੀ ਸੀ ਸੀ ਮੈਂਬਰ ਸ: ਮਨਜੀਤ ਸਿੰਘ ਹੰਬੜਾਂ ,ਹਰਮਿੰਦਰ ਸਿੰਘ ਗਿੱਲ ,  ਗੁਰੇਤਜ ਸਿੰਘ ਗਿੱਲ , ਅਵਤਾਰ ਸਿੰਘ ਤਾਰੀ ,  ਇਕਬਾਲ ਸਿੰਘ ਗਿੱਲ , ਅਰਸ਼ ਭੰਦੋਲ ,  ਸਾਬਕਾ ਵਿਧਾਇਕ  ਹਲਕਾ ਗਿੱਲ ਦਰਸ਼ਨ ਸਿੰਘ ਸਿਵਾਲਿਕ ਯੂਥ ਅਕਾਲੀ ਆਗੂ ਹਰਵੀਰ ਸਿੰਘ ਇਆਂਲੀ, ਇੰਦਰਜੀਤ ਸਿੰਘ ਸਰਪੰਚ ਸਲੇਮਪੁਰਾ, ਲੱਕੀ ਸਰਪੰਚ ਖਹਿਰਾ,  ਕਰਮਜੀਤ ਸਿੰਘ ਮਲਕਪੁਰ,  ਕੁਲਦੀਪ ਸਿੰਘ ਖੰਗੂੜਾ, ਬਲਾਕ ਸੰਮਤੀ ਮੈਂਬਰ ਮਲਕੀਤ ਸਿੰਘ , ਜਗਜੀਵਨ ਝੱਜ ,  ਬਲਾਕ ਸੰਮਤੀ ਮੈਂਬਰ ਸੋਨੀ ਧਾਲੀਵਾਲ ,ਗੁਰਦੀਪ ਮੱਲਣ ,ਜੈਨ ਸਟੋਰੀ ਹੰਬੜਾ ,ਸੰਤੋਖ ਸਿੰਘ ਹੀਰਾ ਆਦਿ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜਰੀ ਚ ਨਤਮਸਤਕ ਹੁੰਦੇ ਹੋਏ ਸਰਧਾ ਦੇ ਫੁੱਲ਼ ਭੇਂਟ ਕੀਤੇ ਅਤੇ ਪਰਿਵਾਰ ਨਾਲ ਦੁੱਖ ਸ਼ਾਂਝਾ ਕੀਤਾ ।  ਇਸ ਸਮੇਂ ਪ੍ਰਧਾਨ ਕੁਲਦੀਪ ਸਿੰਘ ਸਲੇਮਪੁਰਾ ਨੇ  ਦੁੱਖ ਦੀ ਘੜੀ ਚ ਸ਼ਰੀਕ ਹੋਣ ਵਾਲੇ ਪੱਤਵੰਤਿਆ ਦਾ ਧੰਨਵਾਦ ਕੀਤਾ ।

ਛੇੜਛਾੜ ਤੋਂ ਤੰਗ ਆ ਕੇ ਖੁਦਕੁਸ਼ੀ ਕਰਨ ਵਾਲੀ ਲੜਕੀ ਦੇ ਪਰਿਵਾਰਕ ਮੈਂਬਰਾਂ ਵਲੋਂ ਰੋਸ ਪ੍ਰਦਰਸ਼ਨ

ਲੁਧਿਆਣਾ, 23 ਫਰਵਰੀ ਪਿੰਡ ਸੰਗੋਵਾਲ ’ਚ ਬੀਤੇ ਦਿਨ ਦੋ ਨੌਜਵਾਨਾਂ ਵੱਲੋਂ ਕੀਤੀ ਗਈ ਛੇੜਛਾੜ ਤੋਂ ਬਾਅਦ ਖੁਦਕੁਸ਼ੀ ਕਰਨ ਵਾਲੀ ਲੜਕੀ ਦੇ ਪਰਿਵਾਰਕ ਮੈਂਬਰਾਂ ਅਤੇ ਹੋਰ ਸਮਾਜ ਸੇਵੀ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਅੱਜ ਲੁਧਿਆਣਾ ਵਿੱਚ ਰੋਸ ਪ੍ਰਦਰਸ਼ਨ ਕੀਤਾ। ਰੋਸ ਪ੍ਰਦਰਸ਼ਨ ਕਰਨ ਵਾਲਿਆਂ ਨੇ ਐੱਸਐੱਚਓ ਅਤੇ ਜਿਸ ਘਰ ’ਚ ਲੜਕੀ ਕੰਮ ਕਰਦੀ ਸੀ, ਦੇ ਮਾਲਕ ਵਿਰੁੱਧ ਵੀ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਹੈ। ਏਡੀਸੀਪੀ-2 ਅਨੁਸਾਰ ਐੱਸਐੱਚਓ ਨੂੰ ਲਾਈਨ ਹਾਜ਼ਰ ਕਰ ਦਿੱਤਾ ਗਿਆ ਹੈ।
ਜਾਣਕਾਰੀ ਅਨੁਸਾਰ ਨੇੜਲੇ ਪਿੰਡ ਸੰਗੋਵਾਲ ਵਿੱਚ ਦੋ ਕੁ ਦਿਨ ਪਹਿਲਾਂ ਬਿੱਕਰ ਸਿੰਘ ਨਾਂ ਦੇ ਵਿਅਕਤੀ ਦੇ ਘਰ ਕੰਮ ਕਰਦੀ ਦਲਿਤ ਲੜਕੀ ਨੇ ਰਸਤੇ ਵਿੱਚ ਦੋ ਨੌਜਵਾਨਾਂ ਵੱਲੋਂ ਕੀਤੀ ਗਈ ਛੇੜਛਾੜ ਤੋਂ ਬਾਅਦ ਘਰ ਜਾ ਕੇ ਪੱਖੇ ਨਾਲ ਫਾਹਾ ਲੈ ਕੇ ਆਪਣੀ ਜਾਨ ਦੇ ਦਿੱਤੀ ਸੀ। ਇਹ ਵੀ ਪਤਾ ਲੱਗਾ ਹੈ ਕਿ ਲੜਕੀ ਨੇ ਕਥਿਤ ਤੌਰ ’ਤੇ ਇਸ ਸਬੰਧੀ ਆਪਣੇ ਮਾਲਕ ਅਤੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਵੀ ਦੱਸਿਆ ਸੀ। ਪਰਿਵਾਰਕ ਮੈਂਬਰਾਂ ਨੇ ਬੇਇੱਜ਼ਤੀ ਹੋਣ ਤੋਂ ਡਰਦਿਆਂ ਇਸ ਦੀ ਸੂਚਨਾ ਪੁਲੀਸ ਨੂੰ ਨਹੀਂ ਦਿੱਤੀ ਸੀ। ਲੜਕੀ ਨੇ ਜ਼ਲਾਲਤ ਨਾ ਝੱਲਦਿਆਂ ਆਪਣੀ ਜਾਨ ਦੇ ਦਿੱਤੀ। ਇਸ ਸਬੰਧੀ ਪੁਲੀਸ ਨੇ ਭਾਵੇਂ ਛੇੜਛਾੜ ਕਰਨ ਵਾਲੇ ਨੌਜਵਾਨਾਂ ਜਗਦੀਪ ਸਿੰਘ ਅਤੇ ਗੁਰਜੀਤ ਸਿੰਘ ਖ਼ਿਲਾਫ਼ ਮਾਮਲਾ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਪਰ ਲੋਕਾਂ ਨੇ ਮਕਾਨ ਮਾਲਕ ਬਿੱਕਰ ਸਿੰਘ ਨੂੰ ਵੀ ਗ੍ਰਿਫ਼ਤਾਰ ਕੀਤੇ ਜਾਣ ਦੀ ਮੰਗ ਕੀਤੀ ਹੈ। ਲੜਕੀ ਦੇ ਰਿਸ਼ਤੇਦਾਰਾਂ ਦਾ ਕਹਿਣਾ ਸੀ ਕਿ ਜਦੋਂ ਉਹ ਪੁਲੀਸ ਸਟੇਸ਼ਨ ਗਏ ਤਾਂ ਉੱਥੇ ਮੌਜੂਦ ਐੱਸਐੱਚਓ ਨੇ ਵੀ ਆਪਣੇ ਅਹੁਦੇ ਦਾ ਰੋਅਬ ਦਿਖਾਉਂਦਿਆਂ ਉਨ੍ਹਾਂ ਨੂੰ ਝਿੜਕਣਾ ਸ਼ੁਰੂ ਕਰ ਦਿੱਤਾ। ਮਜਬੂਰ ਹੋ ਕੇ ਉਨ੍ਹਾਂ ਨੂੰ ਅੱਜ ਲੜਕੀ ਦੀ ਲਾਸ਼ ਰੱਖ ਕੇ ਰੋਸ ਧਰਨਾ ਦੇਣਾ ਪਿਆ ਹੈ।
ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਕਾਮਰੇਡ ਤਰਸੇਮ ਜੋਧਾਂ ਨੇ ਕਿਹਾ ਕਿ ਲੜਕੀ ਅਤੇ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ 11 ਮੈਂਬਰੀ ਕਮੇਟੀ ਗਠਿਤ ਕਰ ਦਿੱਤੀ ਗਈ ਹੈ। ਇਸ ਕਮੇਟੀ ਵੱਲੋਂ ਜਿੱਥੇ ਐੱਸਐੱਚਓ ਵਿਰੁੱਧ ਕਾਰਵਾਈ ਮੰਗੀ ਗਈ ਹੈ ਉੱਥੇ ਮਾਲਕ ਵਿਰੁੱਧ ਮਾਮਲਾ ਦਰਜ ਕਰਨ ਦੇ ਨਾਲ-ਨਾਲ ਪਰਿਵਾਰ ਦੀ ਬਣਦੀ ਸਹਾਇਤਾ ਕਰਨ ਦੀ ਵੀ ਗੱਲ ਕੀਤੀ ਹੈ। ਸ੍ਰੀ ਜੋਧਾਂ ਨੇ ਕਿਹਾ ਕਿ ਅਜਿਹੇ ਅਨਸਰਾਂ ਖ਼ਿਲਾਫ਼ ਸਖ਼ਤ ਕਾਨੂੰਨ ਬਣਨੇ ਚਾਹੀਦੇ ਹਨ ਤਾਂ ਜੋ ਧੀਆਂ ’ਤੇ ਹੋ ਰਹੇ ਜ਼ੁਲਮਾਂ ਨੂੰ ਨੱਥ ਪਾਈ ਜਾ ਸਕੇ। ਉਨ੍ਹਾਂ ਨੇ ਪਰਿਵਾਰਕ ਮੈਂਬਰਾਂ ਨੂੰ ਇਨਸਾਫ ਦਿਵਾਉਣ ਦਾ ਪੂਰਾ ਭਰੋਸਾ ਦਿੱਤਾ।
ਮੌਕੇ ’ਤੇ ਪੁੱਜੇ ਪੁਲੀਸ ਅਧਿਕਾਰੀਆਂ ਨੇ ਰੋਸ ਪ੍ਰਦਰਸ਼ਨ ਕਰਨ ਵਾਲਿਆਂ ਨੂੰ ਐੱਸਐੱਚਓ ਅਤੇ ਮਕਾਨ ਮਾਲਕ ਵਿਰੁੱਧ ਬਣਦੀ ਕਾਰਵਾਈ ਦਾ ਭਰੋਸਾ ਦੇ ਕੇ ਧਰਨਾ ਚੁਕਵਾ ਦਿੱਤਾ। ਇਹ ਵੀ ਪਤਾ ਲੱਗਾ ਹੈ ਕਿ ਲੜਕੀ ਦਾ ਸਸਕਾਰ ਐਤਵਾਰ ਨੂੰ ਪਿੰਡ ’ਚ ਕੀਤਾ ਜਾਵੇਗਾ।
ਏਡੀਸੀਪੀ-2 ਜਸਕਰਨ ਸਿੰਘ ਤੇਜਾ ਨੇ ਕਿਹਾ ਕਿ ਰੋਸ ਪ੍ਰਦਰਸ਼ਨ ਕਰਨ ਵਾਲਿਆਂ ਦੀ ਮੰਗ ’ਤੇ ਐੱਸਐੱਚਓ ਨੂੰ ਲਾਈਨਹਾਜ਼ਰ ਕਰ ਦਿੱਤਾ ਗਿਆ। ਇਸ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਪੁੱਛ-ਪੜਤਾਲ ਲਈ ਮਕਾਨ ਮਾਲਕ ਦਾ ਨਾਂ ਵੀ ਇਸ ਵਿੱਚ ਸ਼ਾਮਲ ਕਰ ਲਿਆ ਗਿਆ ਹੈ।

ਸਿਵਲ ਹਸਪਤਾਲ ਜਗਰਾਉਂ ਵਿਖੇ ਸੰਤ ਨਿਰੰਕਾਰੀ ਚੈਰੀਟੇਬਲ ਫਾਊਡੇਸ਼ਨ ਵਲੋ ਸਫਾਈ ਮੁਹਿੰਮ

ਜਗਰਾਉਂ 23 (ਰਛਪਾਲ ਸ਼ੇਰਪੁਰੀ)- ਸਿਵਲ ਹਸਪਤਾਲ ਜਗਰਾਉਂ ਵਿਖੇ ਸੰਤ ਨਿਰੰਕਾਰੀ ਚੈਰੀਟੇਬਲ ਫਾਊਡੇਸ਼ਨ ਵਲੋ ਸਤਿਗੁਰ ਬਾਬਾ ਹਰਦੇਵ ਸਿੰਘ ਮਹਾਰਾਜ ਜੀ ਦੇ ਜਨਮ ਦਿਨ ਤੇ ਮੌਕੇ ਤੇ ਹਸਪਤਾਲ ਵਿਖੇ ਸਫਾਈ ਮੁਹਿੰਮ ਤੇ ਰੁੱਖ ਲਗਾਓ ਅਭਿਆਨ ਚਲਾਇਆ ਗਿਆ। ਇਸ ਅਭਿਆਨ ਤਹਿਤ ਪੁਲਿਸ ਜ਼ਿਲ੍ਹਾ ਲੁਧਿਆਣਾ ਰੂਰਲ ਦੇ ਮੁਖੀ ਸ੍ਰੀ ਵਰਿੰਦਰ ਸਿੰਘ ਬਰਾੜ ਐਸ ਐਸ ਪੀ ਜੀ ਨੇ ਵੀ ਰੁੱਖ ਲਗਾ ਕੇ ਯੋਗਦਾਨ ਪਾਇਆ। ਇਸ ਮੁਹਿੰਮ ਤਹਿਤ ਜਗਰਾਉ ਦੀ ਨਿਰੰਕਾਰੀ ਸਰਬੱਤ ਸਾਧ ਸੰਗਤ ਤੇ ਸੇਵਾ ਦਾਨ ਦੇ ਮੈਬਰਾ ਨੇ ਵਧ ਚੜ ਕੇ ਹਿਸਾ ਪਾਇਆ। ਇਸ ਸਮੇ ਕਾਗਰਸ ਦੇ ਆਗੂ ਸ੍ਰੀ ਗੇਜਾ ਰਾਮ ਨੇ ਵੀ ਸਫਾਈ ਅਭਿਆਨ ਵਿਚ ਹਿੱਸਾ ਪਾਇਆ। ਇਸ ਸਫਾਈ ਤੇ ਰੁਖ ਲਗਾਓ ਮੁਹਿੰਮ ਤਹਿਤ ਜਗਰਾਉ ਨਿਰੰਕਾਰੀ ਸਭਾ ਦੇ ਸੰਯੋਜਕ ਭਾਈ ਦਿਆਲ ਸਿੰਘ ਜੀ, ਸੰਚਾਲਕ ਪ੍ਰੀਤੀਪਾਲ ਸਿੰਘ, ਸੋਹਣ ਸਿੰਘ, ਸੰਜੀਵ ਕੁਮਾਰ ਸੋਨੀ ਜੁਨੇਜਾ, ਜਗਜੀਤ ਸਿੰਘ, ਲਾਲ ਸਿੰਘ, ਮਹਿਲਾ ਸੇਵਾ ਦਲ ਦੀ ਸੰਚਾਲਕਾ ਸ਼੍ਰੀਮਤੀ ਸਵਿਤਾ ਜੁਨੇਜਾ, ਮਨਦੀਪ ਕੌਰ, ਰਾਜਵਿੰਦਰ ਕੌਰ, ਮਲਿਕਾ ਉਰਮਿਲਾ ਤਨੇਜਾ ਵੀ ਹਾਜਰ ਸਨ। ਇਸ ਸਮੇ ਹਸਪਤਾਲ ਦੇ ਡਾ ਗੁਰਿੰਦਰ ਸਿੰਘ ਡਾ ਭਾਗੀਰਥ, ਡਾ ਧੀਰਜ ਸਿੰਗਲਾ,  ਗੁਰਪ੍ਰੀਤ ਸਿੰਘ, ਜਸਪਾਲ ਸਿੰਘ, ਨਿਰਮਲ ਸਿੰਘ ਸਮੇਤ ਸਮੂਹ ਸਟਾਫ ਹਾਜਰ ਸੀ।

ਸਾਬਕਾ ਵਿਧਾਇਕ ਐਸ.ਆਰ ਕਲੇਰ ਨੂੰ ਮੀਤ ਪ੍ਰਧਾਨ ਬਣਨ ਤੇ ਅਕਾਲੀ ਵਰਕਰਾਂ ਵਿੱਚ ਖੁਸ਼ੀ ਲਹਿਰ

ਸਿੱਧਵਾਂ ਬੇਟ(ਜਸਮੇਲ ਗਾਲਿਬ)ਲੰਬੇ ਸਮੇ ਤੋ ਹਲਕਾ ਜਗਰਾਉ ਦੀ ਸੇਵਾ ਕਰਦਿਆਂ ਸਾਬਕਾ ਵਿਧਾਇਕ ਸ੍ਰੀ ਐਸ.ਆਰ.ਕਲੇਰ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਬਹੁਤ ਵੱਡਾ ਮਾਣ ਬਖਸਇਆ ਹੈ ਅੱਜ ਸ਼ੋ੍ਰਮਣੀ ਅਕਾਲੀ ਦਲ ਦੇ ਮੀਤ ਪ੍ਰਧਾਨਾਂ ਦੀ ਗਿਣਤੀ ਵਿੱਚ ਵਾਧਾ ਕਰਦਿਆਂ ਆਪਣੇ ਬਹੁਤ ਹੀ ਸਤਿਕਾਰਯੋਗ ਸਾਬਕਾ ਵਿਧਾਇਕ ਜਗਰਾਉ ਸ਼੍ਰੀ ਐਸ,ਆਰ.ਕਲੇਰ ਨੂੰ ਪਾਰਟੀ ਪ੍ਰਤੀ ਗਤੀਵਿਧੀਆਂ ਨੂੰ ਦੇਖ ਦਿਆਂ ਹੋਏ ਮੀਤ ਪ੍ਰਧਾਨ ਨਿਯੁਕਤ ਕੀਤਾ ਹੈ।ਇਸ ਸਮੇ ਪਿੰਡ ਗਾਲਿਬ ਰਣ ਸਿੰਘ ਦੇ ਪ੍ਰਧਾਨ ਸਰਤਾਜ ਸਿੰਘ ਨੇ ਕਿਹਾ ਕਿ ਅਸੀ ਸਮੱੁਚੀ ਲੀਡਰਸ਼ਿਪ ਤੇ ਸਮੂਹ ਅਕਾਲੀ ਵਰਕਰ ਸ.ਪ੍ਰਕਾਸ਼ ਸਿੰਘ ਬਾਦਲ ਅਤੇ ਪਾਰਟੀ ਪ੍ਰਧਾਨ ਸੁਖਵੀਰ ਸਿੰਘ ਬਾਦਲ ਦਾ ਤਹਿ ਦਿਲੋ ਧੰਨਵਾਦ ਕਰਦੇ ਹਾਂ ਜਿੰਨ੍ਹਾਂ ਨੇ ਸਾਡੇ ਹਰਮਨ ਪਿਆਰੇ ਨੇਤਾ ਸ਼੍ਰੀ ਐਸ.ਆਰ.ਕਲੇਰ ਨੂੰ ਪਾਰਟੀ ਨੇ ਬਹੁਤ ਵੱਡੀ ਜਿੰਮੇਵਾਰੀ ਨਾਲ ਨਿਵਾਜਿਆ ਹੈ।ਪ੍ਰਧਾਨ ਸਰਤਾਜ ਸਿੰਘ ਨੇ ਕਿਹਾ ਕਿ ਸਾਡੇ ਹਲਕਾ ਜਗਰਾਉ ਨੂੰ ਬਹੁਤ ਮਾਣ ਵਾਲੀ ਗੱਲ ਹੈ।ਉਨ੍ਹਾਂ ਕਿਹਾ ਕਿ ਸਾਨੂੰ ਪੂਰਨ ਵਿਸ਼ਵਾਸ ਹੈ ਕਿ ਐਸ,ਆਰ ਕਲੇਰ ਪਾਰਟੀ ਦੀ ਚੜ੍ਹਦੀ ਕਲਾ ਲਈ ਪੂਰੀ ਲਗਨ ਤੇ ਮਿਹਨਤ ਨਾਲ ਕੰਮ ਕਰਨਗੇ।ਇਸ ਨਿਯੁਕਤੀ ਨਾਲ ਸ਼ੋ੍ਰਮਣੀ ਅਕਾਲੀ ਦਲ ਤੇ ਵਰਕਰਾਂ ਵਿੱਚ ਬਹੁਤ ਜਿਆਦਾ ਖੁਸ਼ੀ ਹੈ।ਇਸ ਸਮੇ ਖਜ਼ਾਨਚੀ ਕੁਲਵਿੰਦਰ ਸਿੰਘ ਛਿੰਦਾ,ਬਲਵਿੰਦਰ ਸਿੰਘ,ਸੁਰਿੰਦਰਪਾਲ ਸਿੰਘ ਫੌਜੀ ਆਦਿ ਨੇ ਸ੍ਰੀ ਐਸ.ਆਰ ਕਲੇਰ ਨੂੰ ਵਧਾਈਆਂ ਦਿੱਤੀਆਂ ਹਨ।

ਪੁਲਵਾਮਾ ਆਤਮਘਾਤੀ ਹਮਲੇ ਤੋ ਬਆਦ ਪੜਦੇ ਕਸਮੀਰੀ ਵਿਿਦਆਰਥੀਆਂ ਤੇ ਹਮਲੇ ਕਰਕੇ ਜਾਂ ਤੰਗ ਪ੍ਰੇਸ਼ਾਨ ਕਰਕੇ ਕੱਢਣਾ ਬਹੁਤ ਮੰਦਭਾਗਾ ਹੈ:ਵਿਧਾਇਕ ਮਾਣੂੰਕੇ

ਸਿੱਧਵਾਂ ਬੇਟ(ਜਸਮੇਲ ਗਾਲਿਬ)ਦਹਿਸਤਗਰਦਾਂ ਵੱਲੋਂ ਜੰਮੂ ਕਸਮੀਰ ਵਿੱਚ ਪੁਲਵਾਮਾ ਵਿਖੇ ਆਤਮਘਾਤੀ ਹਮਲੇ ਵਿੱਚ ਦੇਸ਼ ਦੇ ਜਵਾਨਾਂ ਦੀ ਸਹਾਦਤ ਤੋਂ ਬਾਅਦ ਹਰ ਪਾਸੇ ਸੋਗ ਤੇ ਰੋਸ ਦਾ ਮਾਹੌਲ ਹੈ,ਪਰ ਇਸਦਾ ਗੁੱਸਾ ਦੇਸ ਦੇ ਵੱਖ-ਵੱਖ ਰਾਜਾਂ ਵਿੱਚ ਪੜ੍ਹਦੇ ਕਸਮੀਰੀ ਵਿਿਦਆਰਥੀਆਂ ਤੇ ਹਮਲੇ ਕਰਕੇ ਜਾਂ ਤੰਗ ਪ੍ਰੇਸ਼ਾਨ ਕਰਕੇ ਕੱਡਣਾ ਬਹੁਤ ਮੰਦਭਾਗਾ ਹੈ ਤੇ ਕੇਂਦਰ ਤੇ ਰਾਜ ਸਰਕਾਰਾਂ ਨੂੰ ਆਪਣੇ ਦੇਸ਼ ਹੀ ਨਿਰੋਦਸ ਕਸਮੀਰੀ ਵਿਿਦਆਰਥੀਆਂ ਦੀ ਸਰੱਖਿਆ ਯਕੀਨੀ ਬਣਾਉਣੀ ਚਾਹੀਦੀ ਹੈ।ਉਕਤ ਸ਼ਬਦਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਨੇਤਾ ਤੇ ਜਗਰਾਉਂ ਵਿਧਾਇਕ ਬੀਬੀ ਸਰਬਜੀਤ ਕੌਰ ਮਾਣੂੰਕੇ ਨੇ ਕਿਹਾ ਕਿ ਜੰਮੂ-ਕਸਮੀਰ ਵਿੱਚ ਹੋਏ ਹਮਲੇ ਦੀ ਆੜ ਵਿੱਚ ਕੱਟੜਪੰਥੀ ਸਰਾਰਤੀ ਲੋਕਾਂ ਵੱਲੋਂ ਕਸਮੀਰੀ ਲੋਕਾਂ ਤੇ ਜੁਲਮ ਕੀਤਾ ਜਾ ਰਿਹਾ ਹੈ,ਉਥੇ ਕਸਮੀਰੀ ਵਿਿਦਆਰਤੀਆਂ ਨੂੰ ਸਕੂਲਾਂ ,ਕਾਲਜਾਂ ਤੇ ਕਿਰਾਏ ਤੇ ਦਿੱਤੇ ਕਮਰਿਆਂ ਵਿੱਚ ਕੱਢਿਆ ਜਾ ਰਿਹਾ ਹੈ,ਪਰ ਮਲਕ ਦੇ ਹਾਕਮ ਇਸ ਮਸਲੇ ਦਾ ਹੱਲ ਕੱਢਣ ਦੀ ਬਜਾਏ ਸਿਆਸੀ ਰੋਟੀਆਂ ਸੇਕ ਰਿਹਾ ਹੈ,ਜੇਕਰ ਕਸਮੀਰੀਆਂ ਤੇ ਜ਼ੁਲਮ ਇਸੇ ਤਰ੍ਹਾਂ ਹੁੰਦਾ ਰਿਹਾ ਤਾਂ ਦੇਸ਼ ਤੇ ਰਾਜ਼ਾਂ ਵਿੱਚ ਭਿਆਨਕ ਸਿੱਟੇ ਨਿਕਲ ਸਕਦੇ ਹਨ।ਬੀਬੀ ਮਾਣੂੰਕੇ ਨੇ ਕਿਹਾ ਕਿ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਸ਼ਹੀਦ ਜਵਾਨਾਂ ਬਦਲੇ ਪਾਕਿਸਤਾਨੀਆਂ ਦੀਆਂ ਜਾਨਾਂ ਲੈਣ ਦੀ ਗੱਲ ਕਰਨ ਤੇ ਬਲਦੀ ਅੱਗ 'ਤੇ ਤੇਲ ਪਾ ਦਿੱਤਾ ਹੈ,ਕਿ ਕੈਪਟਨ ਸਾਹਿਬ ਨੂੰ ਪਤਾ ਨਹੀ ਕਿ ਉਨ੍ਹਾਂ ਦਾ ਬਿਆਨ ਪੰਜਾਬ ਨੂੰ ਜੰਗ ਦਾ ਮੈਦਾਨ ਬਣਾ ਸਕਦਾ ਹੈ? ਕਸਮੀਰੀ ਲੋਕਾਂ ਤੇ ਵਿਿਦਆਰਥੀਆਂ ਨਾਲ ਹੋ ਰਹੇ ਦੁਰਵਿਹਾਰ ਨੂੰ ਠੱਲ੍ਹ ਪਾਉਣ ਲਈ ਸਰਕਾਰਾਂ ਨੂੰ ਅੱਗੇ ਆਉਣ ਚਾਹੀਦਾ ਹੈ,ਵਿਧਾਇਕ ਮਾਣੂੰਕੇ ਨੇ ਕੇਦਰ ਤੇ ਰਾਜਾਂ ਦੀਆਂ ਸਰਕਾਰਾਂ ਨੂੰ ਅਪੀਲ ਕੀਤੀ ਕਿ ਉਹ ਇਸ ਅੱਤ ਤੇ ਗੰਭੀਰ ਮਸਲੇ ਤੇ ਸਿਆਸਤ ਛੱਡ ਕੇ ਕਸਮੀਰੀ ਲੋਕਾਂ ਤੇ ਵਿਿਦਆਰਥੀਆਂ ਦੀ ਸੁਰੱਖਿਆਂ ਤੇ ਸਿੱਖਿਆਂ ਯਕੀਨੀ ਬਣਾਉਣ ਲਈ ਪਹਿਲਕਦਮੀ ਕਰਨੀ ਚਾਹੀਦੀ ਹੈ।
 

ਪਿੰਡ ਗਾਲਿਬ ਰਣ ਸਿੰਘ ਦੇ ਜੰਮਪਲ ਕੱਬਡੀ ਅੰਪਾਇਰ ਬਿੱਲਾ ਗਾਲਿਬ ਦਾ ਮਾਣੰੂਕੇ ਸੰਧੂ ਵਿੱਚ ਵਿਸ਼ੇਸ਼ ਸਨਮਾਨ ਹੋਇਆ

ਸਿੱਧਵਾਂ ਬੇਟ(ਜਸਮੇਲ ਗਾਲਿਬ)ਪੰਜਾਬ ਵਿੱਚ ਕੋਈ ਹੀ ਅਜਿਹਾ ਪਿੰਡ ਹੋਵੇ ਜਿੱਥੇ ਕੱਬਡੀ ਅੰਪਾਇਰ ਬਿੱਲਾ ਗਾਲਿਬ ਦਾ ਨਾਮ ਨਾ ਹੋਵੇ ਪੰਜਾਬ ਦੇ ਜਿੰਨੇ ਵੀ ਕੱਬਡੀ ਟੂਰਨਾਮੈਂਟ ਹੁੰਦੇ ਹਨ ਉਨ੍ਹਾਂ ਕੱਬਡੀ ਟੂਰਨਮੈਂਟ ਵਿੱਚ ਕੱਬਡੀ ਅੰਪਾਇਰ ਬਿੱਲਾ ਗਾਲਿਬ ਦਾ ਵਿਸ਼ੇਸ਼ ਸਨਮਾਨ ਕੀਤਾ ਜਾਦਾ ਹੈ ਇਸ ਲੜੀ ਤਹਿਤ ਅੱਜ ਪਿੰਡ ਮਾਣੰੂਕੇ ਸੰਧੂ ਵਿੱਚ ਬਿੱਲਾ ਗਾਲਿਬ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।ਬਿੱਲਾ ਗਾਲਿਬ ਨੂੰ  ਐਨ.ਆਰ.ਆਈ ਵੀਰਾਂ ਵਲੋ  ਨਗਦ ਇਨਾਮ ਤੇ ਐਲ.ਈ.ਡੀ ਦੇ ਕੇ ਵਿਸ਼ੇਸ਼ ਸਨਮਾਨ ਕੀਤਾ ਗਿਆ।ਇਸ ਸਮੇ 'ਜਨ ਸ਼ਕਤੀ" ਅਖਬਾਰ ਦੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਬਿੱਲਾ ਗਾਲਿਬ ਨੇ ਕਿਹਾ ਮੈ ਇਲਾਕਾ ਨਿਵਾਸੀਆਂ ਦਾ ਧੰਨਵਾਦ ਕਰਦਾ ਹਾਂ ਤੇ ਹਮੇਸ਼ਾ ਇਨ੍ਹਾਂ ਦਾ ਰਿਣੀ ਰਹੇਗਾ ਜਿੰਨਾਂ ਨੇ ਮੈਨੂੰ ਇਹਨਾਂ ਬਹੁਤ ਵੱਡਾ ਮਾਣ ਬਖਸਿਆ ਹੈ।ਮੈਨੂੰ ਪਿੰਡਾਂ ਵਾਸੀਆਂ ਤੇ ਬਹੁਤ ਵੱਡਾ ਮਾਣ ਹੈ ਜਿੰਨਾਂ ਨੇ ਪਹਿਲਾਂ ਵੀ ਸਹਿਯੋਗ ਦਿੱਤਾ ਤੇ ਅੱਗੇ ਵੀ ਆਸ ਕਰਦਾ ਹਾਂ ਕਿ ਮੈਨੂੰ ਆਉਣ ਵਾਲੇ ਸਮੇ ਵਿੱਚ ਸਹਿਯੋਗ ਦਿੰਦੇ ਰਹਿਣਗੇ।
 

ਸ਼ੋ੍ਰਮਣੀ ਅਕਾਲੀ ਦਲ ਨੇ ਭਾਈ ਗਰੇਵਾਲ ਨੂੰ ਥਾਪਿਆ ਪੀਏਸੀ ਮੈਂਬਰ

ਅਸੀ ਸੁਖਵੀਰ ਸਿੰਘ ਬਾਦਲ ਸਮੇਤ ਸਮੱੁਚੀ ਪਾਰਟੀ ਦਾ ਧੰਨਵਾਦ ਕਰਦਿਆਂ ਹਾਂ:ਪ੍ਰਧਾਨ ਭਾਈ ਸਰਤਾਜ ਸਿੰਘ ਗਾਲਿਬ

ਸਿੱਧਵਾਂ ਬੇਟ(ਜਸਮੇਲ ਗਾਲਿਬ)ਲੰਬਾ ਸਮੇ ਸਿੱਖ ਸਿੱਖ ਸੰਘਰਸ਼ ਨਾਲ ਜੁੜਿਆ ਨਾਮ ਭਾਈ ਗੁਰਚਰਨ ਸਿੰਘ ਗਰੇਵਾਲ ਜਿਸ ਨੂੰ ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਵੱਲੋ ਪਾਰਟੀ ਦੀ ਅਹਿਮ ਕਮੇਟੀ ਪੀ.ਏ.ਸੀ ਦੇ ਮੈਂਬਰ ਐਲਾਨ ਜਾਣ ਤੇ ਪੰਥਕ ਹਲਕਿਆਂ 'ਚ ਭਰਵਾਂ ਸਵਾਗਤ ਅਤੇ ਭਰਪੂਰ ਖੁਸ਼ੀ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ ਗਰੇਵਾਲ ਨੇ ਸ਼ੌ੍ਰਮਣੀ ਅਕਾਲੀ ਦਲ ਅਤੇ ਖਾਸ ਕਰਕੇ ਬਾਦਲ ਪਰਿਵਾਰ ਤੇ ਆਏ ਹਨੇਰਾ ਝੱਖੜਾਂ ਦਾ ਡਟਵਾਂ ਸਾਥ ਦਿੱਤਾ।ਗਰੇਵਾਲ ਨੂੰ ਅਕਾਲੀ ਦਲ ਵਲੋ ਸਮੇ-ਸਮੇ ਵੱਡੇ ਰੁਤਬਿਆਂ ਦੇ ਕੇ ਸਨਮਾਨਿਤ ਕੀਤਾ ਗਿਆ।ਉਨ੍ਹਾਂ ਨੂੰ ਸਮੇ-ਸਮੇ ਸਿਰ ਵੱਡੇ ਅਹੁਦਿਆਂ ਜਿਸ 'ਚ ਮੈਂਬਰ ਐਸ ਐਸ ਬੋਰਡ,ਮੈਂਬਰ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ,ਮੈਂਬਰ ਅੰਤ੍ਰਿਕ ਕਮੇਟੀ ਅਤੇ ਵੱਖ-ਵੱਖ ਵਿੱਦਿਅਕ ਸੰਸਥਾਵਾਂ 'ਚ ਨੁਮਾਇੰਦਗੀ ਮਿਲੀ।ਅੱਜ ਉਨ੍ਹਾਂ ਨੂੰ ਪਾਰਟੀ ਪ੍ਰਧਾਨ ਸੁਖਵੀਰ ਸਿੰਘ ਬਾਦਲ ਵੱਲੋ ਪੀਏਸੀ ਦੇ ਮੈਂਬਰ ਵਜੋ ਨਿਯੁਕਤੀ ਹੋਈ ਹੈ।ਇਸ ਸਮੇ ਪਿੰਡ ਗਾਲਿਬ ਰਣ ਸਿੰਘ ਦੇ ਗੁਰਦੁਆਰਾ ਦੇ ਪ੍ਰਧਾਨ ਭਾਈ ਸਰਤਾਜ ਸਿੰਘ ਨੇ ਭਾਈ ਗੁਰਚਰਨ ਸਿੰਘ ਗਰੇਵਾਲ ਨੂੰ ਪੀ.ਏ.ਸੀ ਕਮੇਟੀ ਦਾ ਮੈਂਬਰ ਬਣਨ ਤੇ ਪਾਰਟੀ ਪ੍ਰਧਾਨ ਸੁਖਵੀਰ ਸਿੰਘ ਬਾਦਲ ਅਤੇ ਪ੍ਰਕਾਸ਼ ਸਿੰਘ ਬਾਦਲ ਸਮੇਤ ਪਾਰਟੀ ਦਾ ਧੰਨਵਾਦ ਕੀਤਾ।ਇਸ ਸਮੇ ਖਜ਼ਾਨਚੀ ਕੁਲਵਿੰਦਰ ਸਿੰਘ,ਸੁਰਿੰਦਰਪਾਲ ਸਿੰਘ ਫੌਜੀ,ਇੰਦਰਜੀਤ ਸਿੰਘ,ਬਲਵਿੰਦਰ ਸਿੰਘ ਆਦਿ ਨੇ ਵਧਾਈਆਂ ਦਿੱਤੀਆਂ ਅਤੇ ਪਾਰਟੀ ਹਾਈਕਮਾਨ ਦਾ ਧੰਨਵਾਦ ਕੀਤਾ।
 

ਖੇਡਾਂ 'ਚ ਜੇਤੂ ਬੱਚਿਆਂ ਨੂੰ ਮੈਡਲ ਦੇ ਕੇ ਕੀਤਾ ਸਨਮਾਨਿਤ

ਜਗਰਾਓਂ, 21 ਫਰਵਰੀ (ਰਛਪਾਲ ਸਿੰਘ ਸ਼ੇਰਪੁਰੀ)। ਜਗਰਾਓਂ ਦੇ ਸ਼ਿਵਾਲਿਕ ਮਾਡਲ ਸਕੂਲ ਵਿਖੇ ਬੱਚਿਆਂ ਦੀਆਂ ਸਲਾਨਾ ਦੋ ਰੋਜ਼ਾ ਖੇਡ ਮੇਲੇ ਦਾ ਆਯੋਜਨ ਕੀਤਾ ਗਿਆ। ਇਸ ਖੇਡ ਮੇਲੇ ਦੇ ਪਹਿਲੇ ਦਿਨ ਗੁਬਾਰੇ ਛੱਡ ਕੇ ਮਾਰਚ ਪਾਸਟ ਕਰਦੇ ਹੋਏ ਪ੍ਰੀ-ਨਰਸਰੀ ਤੋਂ ਲੈ ਕੇ ਯੂਕੇਜੀ ਤੱਕ ਦੇ ਬੱਚਿਆਂ ਨੇ ਵੱਖ-ਵੱਖ ਖੇਡਾਂ ਜਿਵੇਂ ਕਿ ਬੈਕ ਜੀਪ ਰੇਸ, ਬੈਂਲਸ ਰੇਸ, ਫਰੋਗ ਰੇਸ ਅਤੇ ਡਰੈਸ ਅੱਪ ਆਦਿ ਖੇਡਾਂ ਵਿੱਚ ਬੜੇ ਹੀ ਉਤਸ਼ਾਹ ਨਾਲ ਭਾਗ ਲਿਆ। ਮੇਲੇ ਦੇ ਦੂਜੇ ਦਿਨ ਪਹਿਲੀ ਤੋਂ ਲੈ ਕੇ ਅੱਠਵੀਂ ਜਮਾਤ ਤੱਕ ਦੇ ਬੱਚਿਆਂ ਨੇ ਬੈਂਲੂਨ ਰੇਸ, ਬੈਕ ਰੇਸ, 100 ਮੀਟਰ ਰੇਸ, ਰੱਸੀ ਟੱਪਣਾ ਅਤੇ ਸੂਈ ਧਾਗਾ ਆਦਿ ਖੇਡਾਂ ਵਿੱਚ ਬੜੇ ਹੀ ਅਨੂਸਾਸ਼ਨ 'ਚ ਰਹਿੰਦੇ ਹੋਏ ਆਚਰਣ ਨਾਲ ਭਾਗ ਲਿਆ। ਇਸ ਦੋਰਾਨ ਸਕੂਲ ਦੀ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਅਪਾਰ ਸਿੰਘ, ਚੇਅਰਮੈਨ ਬਾਲ ਕ੍ਰਿਸ਼ਨ ਸਿਆਲ, ਡਾਇਰੈਕਟਰ ਡੀ.ਕੇ. ਸ਼ਰਮਾ, ਸੈਕਟਰੀ ਡਾ. ਚੰਦਰ ਮੋਹਨ ਓਹਰੀ, ਪ੍ਰਿੰਸੀਪਲ ਮੈਡਮ ਨੀਲਮ ਸ਼ਰਮਾ ਸਮੇਤ ਸਮੂਹ ਕਮੇਟੀ ਵੱਲੋਂ ਇਸ ਖੇਡ ਮੇਲੇ ਦੇ ਜੇਤੂ ਵਿਦਿਆਰਥੀਆਂ ਨੂੰ ਮੈਡਲ ਦੇ ਕੇ ਸਨਮਾਨਿਤ ਕੀਤਾ ਅਤੇ ਕਿਹਾ ਕਿ ਖੇਡਾਂ ਵਿਦਿਆਰਥੀਆਂ ਦੇ ਜੀਵਨ ਦਾ ਵੱਡਮੁੱਲਾ ਅੰਗ ਹਨ, ਆਪਣੇ ਸਰੀਰ ਨੂੰ ਤੰਦਰੁਸਤ ਰੱਖਣ ਲਈ ਖੇਡਾਂ ਵਿੱਚ ਵਦ ਚੜ• ਕੇ ਉਤਸ਼ਾਹ ਨਾਲ ਭਾਗ ਲੈਣਾ ਚਾਹੀਦਾ ਹੈ।