ਚੌਕੀਂਮਾਨ / ਸਵੱਦੀ ਕਲਾਂ 20 ਫਰਵਰੀ (ਨਸੀਬ ਸਿੰਘ ਵਿਰਕ) ਜਿਲਾ ਲੁਧਿਆਣਾ ਅਧੀਨ ਆਉਂਦੇ ਹਲਕਾ ਦਾਖਾ ਦਾ ਸਰਹੱਦੀ ਪਿੰਡ ਬਿਰਕ ਚ ਬਣੀ ਰਵਿਦਾਸੀਆ ਧਰਮਸ਼ਾਲਾ ਜਿੱਥੇ ਹਰ ਸਾਲ ਸ਼ਰੋਮਣੀ ਭਗਤ ਰਵਿਦਾਸ ਜੀ ਦੇ ਅਵਤਾਰ ਦਿਹਾੜੇ ਤੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਦੇ ਹੋਏ ਭੋਗ ਪਾਏ ਜਾਦੇ ਹਨ ਪਰ ਇੰਨਾ ਸਮਾਗਮਾ ਦੇ ਅੱਗੋਂ ਪਿੱਛੇ ਇਸ ਧਰਮਸ਼ਾਲਾ ਨੂੰ ਇੱਕ ਬੀਅਰ ਬਾਰ ਜਾਂ ਜੂਏ ਦੇ ਅੱਡੇ ਵਜੋਂ ਵੀ ਵੇਖਿਆ ਜਾ ਸਕਦਾ ਹੈ ਜਿੱਥੇ ਹਰ ਪਲ ਪਿੰਡ ਦੇ ਹੀ ਕਈ ਸਰਾਰਤੀ ਅਨਸਰ ਦੇਸ਼ੀ,ਅੰਗਰੇਜੀ ਅਤੇ ਘਰ ਦੀ ਕੱਢੀ ਦਾਰੂ ਦਾ ਸੇਵਨ ਕਰਕੇ ਜੂਆ ਖੇਡਦੇ ਹਨ ਅਤੇ ਸ਼ਾਮ ਵੇਲੇ ਤਾਂ ਇਹ ਧਰਮਸ਼ਾਲਾ ਕੰਜਰਘਾਟ ਬਣ ਜਾਂਦੀ ਹੈ ਕਿਉ ਕਿ ਕਈ ਸ਼ਰਾਬੀ ਜਿੱਥੇ ਜੂਆ ਖੇਡਦੇ ਹਨ ਉੱਥੇ ਹੀ ਸ਼ਰੇਆਮ ਗੰਦੀਆ ਗੰਦੀਆਂ ਗਾਲਾਂ ਕੱਢਦੇ ਹਨ ਜਿਸ ਕਾਰਣ ਆਸ ਪਾਸ ਦੇ ਘਰਾਂ ਦਾ ਜਿਊਣਾ ਦੁਭਰ ਹੋ ਰਿਹਾ ਹੈ । ਜਦ ਜਦ ਵੀ ਇੰਂਨਾ ਸਰਾਰਤੀ ਅਨਸਰਾ ਨੂੰ ਜੂਆ ਖੇਡਣ ਅਤੇ ਦਾਰੂ ਪੀਣ ਤੋਂ ਰੋਕਿਆ ਜਾਂਦਾ ਹੈ ਤਾਂ ਉਹ ਅੱਗੋ ਰਟਿਆ ਰਟਾਇਆ ਜੁਬਾਬ ਦਿੰਦੇ ਹਨ ਕਿ ਅਸੀ ਜੇਕਰ ਜੂਆ ਖੇਡਦੇ ਹਾਂ ਤਾਂ ਆਪਣੇ ਪੈਸ਼ਿਆ ਨਾਲ ਖੇਡਦੇ ਹਾਂ ਦਾਰੂ ਪੀਂਦੇ ਹਾਂ ਤਾਂ ਆਪਣੇ ਪੈਸੇ ਨਾਲ ਪੀਂਦੇ ਹਾਂ ਇਸ ਕਾਰਨਾਮੇ ਤੋਂ ਆਸ ਪਾਸ ਦੇ ਘਰ ਕਾਫੀ ਦੁੱਖੀ ਹਨ ਪਰ ਡਰ ਦੇ ਮਾਰੇ ਕੋਈ ਵੀ ਅਵਾਜ਼ ਬੁਲੰਦ ਨਹੀ ਕਰਦਾ । ਦਾਰੂ ਪੀਣੀ ,ਸਿਗਰਟਾ ਪੀਣੀਆ ਅਤੇ ਦੜਾ ਸੱਟਾ ਇੱਥੇ ਆਮ ਹੀ ਹਰ ਪਲ ਖੇਡਿਆ ਜਾਂਦਾ ਹੈ । ਇੱਥੇ ਸੋਚਣਵਾਲੀ ਗੱਲ ਇਹ ਹੈ ਕਿ ਇੱਕ ਪਾਸੇ ਤਾਂ ਰਵਿਦਾਸੀਆ ਭਾਈਚਾਰਾ ਹਰ ਵਰੇ ਇਸ ਧਰਮਸ਼ਾਲਾ ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਵਾਕੇ ਸ਼੍ਰੋਮਣੀ ਭਗਤ ਰਵਿਦਾਸ ਜੀ ਨੂੰ ਯਾਦ ਕਰਦਾ ਹੈ ਉੱਥੇ ਹੀ ਦੂਜੇ ਪਾਸੇ ਇੱਥੇ ਉਹ ਕਿਹੜਾ ਨਜਾਇਜ਼ ਕੰਮ ਹੈ ਜੋ ਨਹੀ ਕੀਤਾ ਜਾਂਦਾ । ਇਲਾਕੇ ਭਰ ਦੀਆ ਜੱਥੇਬੰਦੀਆ ਨੂੰ ਚਾਹੀਦਾ ਹੈ ਜਾਂ ਤਾਂ ਇਸ ਸਥਾਨ ਤੇ ਗੁਰੂ ਮਹਾਰਾਜ ਦਾ ਪ੍ਰਕਾਸ਼ ਕਰਨਾ ਬੰਦ ਕਰਵਾਇਆ ਜਾਵੇ ਜਾਂ ਫੇਰ ਇੱਥੇ ਚੱਲਦੇ ਸਭ ਨਜਾਇਜ ਧੰਦੇ ਬੰਦ ਕਰਵਾਏ ਜਾਣ । ਇੰਨਾ ਨਜਾਇਜ ਕੰਮਾ ਬਾਰੇ ਨਗਰ ਬਿਰਕ ਦੀ ਪੰਚਾਇਤ ਜਾਣੂ ਕਰਵਾਇਆ ਜਾ ਚੁੱਕਾ ਹੈ ਅਤੇ ਉਹਨਾ ਨੇ ਜਲਦ ਮੀਟਿੰਗ ਬੁਲਾਕੇ ਇਸ ਮਸਲੇ ਨੂੰ ਸੁਝਾਉਣ ਦਾ ਵਿਸ਼ਵਾਸ ਦਵਾਇਆਂ ਹੈ । ਨਗਰ ਬਿਰਕ ਦੇ ਦਲਿਤ ਭਾਈਚਾਰੇ ਨੂੰ ਪੂਰਨ ਵਿਸ਼ਵਾਸ ਹੈ ਕਿ ਨਗਰ ਬਿਰਕ ਦੀ ਪੰਚਾਇਤ ਉਹਨਾ ਨੂੰ ਇਨਸਾਫ ਦਵਾਏਗੀ ।