You are here

ਲੁਧਿਆਣਾ

ਸੂਚਨਾ ਕਮਿਸ਼ਨ ਵਲੋਂ ਦਫਤਰ ਡੀਜੀਪੀ ਅਤੇ ਐਸਐਸਪੀ ਜਗਰਾਓ ਦੀ ਜਵਾਬਤਲ਼ਬੀ

ਮਾਮਲਾ ਥਾਣੇਦਾਰ ਦੇ ਜ਼ੁਲ਼ਮਾਂ ਦੀ ਸ਼ਿਕਾਰ ਦਲ਼ਿਤ ਲੜਕੀ ਦਾ

ਜਗਰਾਓ 28 ਨਵੰਬਰ (ਮਨਜਿੰਦਰ ਗਿੱਲ) ਸਥਾਨਕ ਪੁਲਿਸ ਦੇ ਇਕ ਥਾਣੇਦਾਰ ਵਲੋ ਕਰੰਟ ਲਗਾਉਣ ਕਾਰਨ ਡੈੱਥ ਬੈਡ ‘ਤੇ ਪਈ ਲੜਕੀ ਨੂੰ ਇਨਸਾਫ ਦੇਣ ਸਬੰਧੀ ਸੀ.ਬੀ.ਆਈ. ਅੱਗੇ ਦਾਇਰ ਕੀਤੀ ਸ਼ਿਕਾਇਤ ਸਬੰਧੀ ਸੂਚਨਾ 4 ਮਹੀਨੇ ਤੱਕ ਨਾਂ ਦੇਣ ਦੇ ਮਾਮਲੇ ਦਾ ਗੰਭੀਰ ਨੋਟਿਸ ਲੈਂਦਿਆ ਪੰਜਾਬ ਰਾਜ ਸੂਚਨਾ ਕਮਿਸ਼ਨ ਨੇ ਦੇਰੀ ਦੀ ਲਿਖਤੀ ਜਵਾਬਤਲ਼ਬੀ ਕੀਤੀ ਹੈ। ਇਸ ਸਬੰਧੀ ਪ੍ਰੈਸ ਨੰੁ ਜਾਰੀ ਇਕ ਬਿਆਨ ‘ਚ ਪੀੜਤ ਲੜਕੀ ਦੀ ਮਾਤਾ ਪਟੀਸ਼ਨਰ ਸੁਰਿੰਦਰ ਕੌਰ ਅਤੇ ਭਰਾ ਮਨੁੱਖੀ ਅਧਿਕਾਰ ਕਾਰਕੁੰਨ ਇਕਬਾਲ ਸਿੰਘ ਰਸੂਲਪੁਰ ਨੇ ਦੱਸਿਆ ਕਿ ਜਗਰਾਓ ਪੁਲਿਸ ਦੇ ਥਾਣੇਦਾਰ ਦੇ ਅੱਤਿਆਚਾਰ ਅਤੇ ਕਰੰਟ ਲਗਾਉਣ ਨਾਲ ਕੁਲਵੰਤ ਕੌਰ ਡੈੱਥ ਬੈਡ ‘ਤੇ ਪਈ ਜਿੰਦਗੀ ਮੌਤ ਦੀ ਲੜਾਈ ਲੜ੍ਹ ਹੈ ਅਤੇ ਅਨੇਕਾਂ ਸ਼ਿਕਾਇਤਾਂ, ਬਿਆਨਾਂ ਅਤੇ ਮਹਿਲਾ ਕਮਿਸ਼ਨ ਅਤੇ ਅਨੁਸੂਚਿਤ ਜਾਤੀ ਕਮਿਸ਼ਨ ਦੇ ਹੁਕਮਾਂ ਤੋਂ ਬਾਦ ਵੀ ਜਗਰਾਓ ਪੁਲਿਸ ਵਲੋ ਦੋਸ਼ੀ ਥਾਣੇਦਾਰ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਉਨਾਂ ਦੱਸਿਆ ਕਿ ਦੋਸ਼ੀ ਥਾਣੇਦਾਰ ਅਤੇ ਜਗਰਾਓ ਪੁਲਿਸ ਦੀ ਆਪਸੀ ਮਿਲੀਭੁਗਤ (ਹਿਡਨ ਡੀਲ਼) ਦਾ ਇਹ ਮਾਮਲਾ 15 ਮਾਰਚ ਨੂੰ ਉਨਾਂ ਨੇ ਸੀ.ਬੀ.ਆਈ. ਦੇ ਧਿਆਨ ‘ਚ ਲਿਆਦਾ ਸੀ ਅਤੇ ਸੀ.ਬੀ.ਆਈ. ਨੇ 03 ਅਪ੍ਰੈਲ਼ ਡੀ.ਜੀ.ਪੀ. ਪੰਜਾਬ ਨੂੰ ਅਗਲੇਰੀ ਕਾਰਵਾਈ ਲਈ ਲਿਿਖਆ ਸੀ ਪਰ ਡੀ.ਜੀ.ਪੀ. ਪੰਜਾਬ ਵਲੋਂ ਕੋਈ ਜਵਾਬ ਨਾਂ ਮਿਲਣ ‘ਤੇ 07 ਮਈ ਨੂੰ ਡੀ.ਜੀ.ਪੀ. ਪੰਜਾਬ ਤੋਂ ਆਰ.ਟੀ.ਆਈ. ਰਾਹੀ ਜਵਾਬ ਮੰਗਿਆ ਗਿਆ ਪਰ ਡੀ.ਜੀ.ਪੀ. ਪੰਜਾਬ ਨੇ ਫਿਰ ਵੀ ਕੋਈ ਜਵਾਬ ਨਹੀਂ ਦਿੱਤਾ ਅਤੇ ਸੂਚਨਾ ਕਮਿਸ਼ਨ ਅੱਗੇ ਦਾਇਰ ਆਪਣੀ ਰਿਪੋਰਟ ‘ਚ ਕਿਹਾ ਕਿ 15 ਜੁਲਾਈ ਨੂੰ ਐਸ.ਐਸ.ਪੀ. ਜਗਰਾਓ ਨੰੁ ਪੱਤਰ ਲਿਖ ਦਿੱਤਾ ਸੀ ਤਾਂ ਸੂਚਨਾ ਕਮਿਸ਼ਨ ਨੇ ਪੱਤਰ 2 ਮਹੀਨੇ ਦੇਰੀ ਨਾਲ ਲ਼ਿਖਣ ਦੀ ਜਵਾਬਤਲ਼ਬੀ ਡੀਜੀਪੀ ਦਫਤਰ ਤੋਂ ਅਤੇ 4 ਮਹੀਨੇ ਦੀ ਦੇਰੀ ਦੀ ਜਵਾਬਤਲ਼ਬੀ ਐਸ.ਐਸ.ਪੀ. ਤੋਂ ਕਰਦਿਆਂ ਅਗਲੀ ਸੁਣਵਾਈ ‘ਤੇ ਲਿਖਤੀ ਜਵਾਬਦਾਵਾ ਪੇਸ਼ ਕਰਨ ਦਾ ਹੁਕਮ ਜਾਰੀ ਕੀਤਾ ਹੈ। ਪੀੜਤ ਪਰਿਵਾਰ ਨੇ ਦੋਸ਼ ਲਗਾਇਆ ਕਿ ਦੋਸ਼ੀ ਪੁਲਿਸ ਮੁਲਾਜ਼ਮ ਹੋਣ ਕਰਕੇ ਜਗਰਾਓ ਪੁਲਿਸ ਦਫਤਰ ਡੀਜੀਪੀ ਅਤੇ ਕਮਿਸ਼ਨਾਂ ਦੇ ਹੁਕਮਾਂ ਦੀ ਜਾਣਬੁੱਝ ਕੇ ਅਣਦੇਖੀ ਕਰ ਰਹੀ ਹੈ।

ਪੰਜਾਬ ਸਰਕਾਰ ਵਲੋ ਅਧਿਆਪਕਾਂ ਤੇ ਲਾਠੀਆਂ ਵਰਾਉਣ ਬੇਹੱਦ ਨਿੰਦਣਯੋਗ ਤੇ ਸ਼ਰਮਨਾਕ ਹੈ :ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੰੂਕੇ

ਸਿੱਧਵਾਂ ਬੇਟ(ਜਸਮੇਲ ਗਾਲਿਬ)ਪੰਜਾਬ ਵਿਚ ਵਿਧਾਨ ਸਭਾ ਚੋਣਾਂ ਨੇੜੇ ਆਪਣੀ ਮੰਗਾਂ ਨੂੰ ਲੈ ਕੇ ਧਰਨੇ 'ਤੇ ਬੈਠੇ ਸਿੱਖਿਆ ਪ੍ਰੋਵਾਈਡਰਾਂ ਕੋਲ ਚੱਲ ਕੇ ਪੁੱਜੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਨੂੰ ਸਰਕਾਰ ਬਣਨ 'ਤੇ ਪੱਕਾ ਕਾਰਨ ਦਾ ਵਾਅਦਾ ਕੀਤਾ ਸੀ।ਅੱਜ ਸਰਕਾਰ ਬਣਿਆ ਢਾਈ ਸਾਲ ਦਾ ਸਮਾਂ ਬੀਤਾ ਚੱਕਾ ਹੈ।ਅਜਿਹੇ ਵਿਚ ਜਦੋਂ ਇਹ ਅਧਿਆਪਕ ਮੁੱਖ ਮੰਤਰੀ ਨੂੰ ਉਨ੍ਹਾਂ ਵੱਲੋਂਂ ਕੀਤਾ ਵਾਅਦਾ ਯਾਦ ਕਰਵਾਉਣ ਲਈ ਸੜਕਾਂ 'ਤੇ ਉੱਤਰੇ ਤਾਂ ਉਨ੍ਹਾਂ 'ਤੇ ਲਾਠੀਆਂ ਵਰਾਂ ਦਿੱਤੀਆਂ ਜੋ ਬੇਹੱਦ ਨਿੰਦਣਯੋਗ ਤੇ ਸ਼ਰਮਨਾਕ ਹੈ।ਇਨ੍ਹਾਂ ਸ਼ਬਦਾ ਦਾ ਪ੍ਰਗਟਾਵਾ ਪੰਜਾਬ ਵਿਧਾਨ ਸਭਾ ਵਿਰੋਧੀ ਧਿਰ ਦੀ ਉੱਪ ਨੇਤਾ ਤੇ ਵਿਧਾਇਕ ਸਰਬਜੀਤ ਕੌਰ ਮਾਣੂੰਕੇ ਨੇ ਕੀਤਾ।ਉਨ੍ਹਾਂ ਇਸ ਮੌਕੇ ਅਧਿਆਪਕਾਂ ਨੇ ਅੰਨ੍ਹੇ ਤਸ਼ੱਦਦ ਦੀ ਪ੍ਰਮੁੱਖਤਾ ਨਾਲ ਪ੍ਰਕਾਸ਼ਿਤ ਕੀਤੀ ਖਬਰ ਦਿਖਾਉਂਦਿਆਂ ਕਿਹਾ ਕਿ ਮੁੱਖ ਮੰਤਰੀ ਨੂੰ ਪੰਜਾਬ ਦੀ ਜਨਤਾ ਨੂੰ ਮੂਰਖ ਬਣਾਉਣ ਦਾ ਤਜਰਬਾ ਹੈ ਜਿਸ ਦੇ ਬਲਬੂਤੇ 'ਤੇ ਉਹ ਇਸ ਵਾਰ ਮੁੱਖ ਮੰਤਰੀ ਤਾਂ ਬਣ ਗਏ ਪਰ ਜਿਸ ਤਰ੍ਹਾਂ ਉਨ੍ਹਾਂ ਨੇ ਹਰ ਇਕ ਵਰਗ ਨਾਲ ਕੀਤੇ ਵਾਅਦਿਆਂ ਨੂੰ ਆਪਣੇ ਪੈਰਾਂ ਹੇਠ ਰੋਲਿਆਂ ਹੈ,ਉਸੇ ਤਰ੍ਹਾਂ ਭਵਿੱਖ ਵਿਚ ਜਨਤਾ ਹੁਣ ਉਨ੍ਹਾਂ ਨੂੰ ਸਬਕ ਸਿਖਾਉਣ ਲਈ ਤਿਆਰ ਬੈਠੀ ਹੈ।ਉਨ੍ਹਾਂ ਕਿਹਾ ਕਿ ਕੈਪਟਨ ਨੇ ਘਰ-ਘਰ ਰੁਜ਼ਗਾਰ ਦੇਣ ਦੇ ਕੀਤੇ ਵਾਅਦੇ ਵੀ ਵਫਾ ਨਹੀਂ ਕੀਤਾ ਜਿਸ ਦੇ ਚਲਦਿਆਂ

ਅੱਜ ਘਰ-ਘਰ ਬੇਰੁਜਗਾਰ ਬੈਠੇ ਹਨ।ਉਨ੍ਹਾਂ ਪੰਜਾਬ ਦਾ ਖਜਾਨਾ ਖਾਲੀ ਦਾ ਢਿੰਡੋਰਾ ਪਿੱਟਣ ਵਾਲੀ ਵਿਧਾਇਕਾ ਬੀਬੀ ਸਰਬਜੀਤ ਕੌਰ ਮਾਣੂੰਕੇ ਨੇ ਕੈਪਟਨ ਸਰਕਾਰ 'ਤੇ ਟਿਪਣੀ ਕਰਦਿਆਂ ਕਿਹਾ ਕਿ ਜੇ ਖਜ਼ਾਨਾ ਖਾਲੀ ਹੈ ਤਾਂ ਮੁੱਖ ਮੰਤਰੀ ਵੱਲੋਂ ਆਪਣੀ ਕੈਬਨਿਟ ਵਿਚ 6 ਮੰਤਰੀਆਂ ਦਾ ਵਾਧਾ,ਨਵੀਂਆਂ ਗੱਡੀਆਂ ਦੀ ਖਰੀਦ ਤੇ ਵਿਦੇਸ਼ ਦੌਰੇ ਕਿਉਂ ਕੀਤੇ ਜਾ ਰਹੇ ਹਨ।ਪਰਮਾਤਮਾ ਸੁਮੱਤ ਬਖਸ਼ੇ:ਵਿਧਾਇਕਾ ਮਾਣੂੰਕੇ ਨੇ ਕਿਹਾ ਕਿ ਵਾਅਦੇ ਕਰ ਕੇ ਮੁਕਰੇ ਮੁੱਖ ਮੰਤਰੀ ਤੋਂ ਹੁਣ ਕਿਸੇ ਤਰ੍ਹਾਂ ਦੀ ਕੌਈ ਆਸ ਨਹੀਂ।ਪਰਮਾਤਮਾ ਮਿਹਰ ਕਰੇ ਤੇ ਮੁੱਖਮੰਤਰੀ ਨੂੰ ਸਮੱਤ ਬਖਸ਼ੇ,ਤਾਂ ਜੋ ਉਨ੍ਹਾਂ ਵੱਲੋਂ ਕੀਤੇ ਵਾਅਦੇ ਜੋ ਉਹ ਭੁੱਲ ਚੁੱਕੇ ਹਨ ਉਨ੍ਹਾਂ ਨੂੰ ਯਾਦ ਆਉਣ ਤੇ ਅਧਿਆਪਕਾਂ ਸਮੇਤ ਹਰ ਇੱਕ ਵਰਗ ਨੂੰ ਉਨ੍ਹਾਂ ਦਾ ਬਣਦਾ ਹੱਕ ਮਿਲੇ।

ਭਾਈ ਲੋਗੋਵਾਲ ਦੀ ਨਿਯੁਕਤੀ ਪੰਥ ਤੇ ਸਿੱਖ ਕੌਮ ਦੀ ਚੜਦੀ ਕਲਾ:ਪ੍ਰਧਾਨ ਸਰਤਾਜ ਸਿੰਘ ਗਾਲਿਬ

ਸਿੱਧਵਾਂ ਬੇਟ(ਜਸਮੇਲ ਗਾਲਿਬ)ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਵਜੋ ਚੋਣ ਵਿੱਚ ਭਾਈ ਗੋਬਿੰਦ ਸਿੰਘ ਲੋਗੋਵਾਲ ਤੀਜੀ ਵਾਰ ਮੁੜ ਤੀਜੀ ਵਾਰ ਪ੍ਰਧਾਨ ਨਿਯੁਕਤ ਕਰਨ ਦਾ ਸਵਾਗਤ ਕਰਦਿਆਂ ਸ਼ੋ੍ਰਮਣੀ ਅਕਾਲੀ ਦਲ ਦੇ ਸਨੀਅਰ ਆਗੂ ਸਰਤਾਜ ਸਿੰਘ ਗਾਲਿਬ ਰਣ ਸਿੰਘ ਨੇ ਕਿਹਾ ਕਿ ਭਾਈ ਲੋਗੋਵਾਲ ਦੀ ਨਿਯੁਕਤੀ ਪੰਥ ਤੇ ਸਿੱਖ ਕੌਮ ਦੀ ਚੜਦੀ ਕਲਾ ਦੇ ਲਈ ਸਹਾਈ ਹੋਵੇਗੀ।ਇਸ ਸਮੇ ਉਨ੍ਹਾਂ ਸ਼ੋ੍ਰਮਣੀ ਅਕਾਲੀ ਦਲ ਬਾਦਲ ਪਾਰਟੀ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਦਾ ਵੀ ਭਾਈ ਲੋਗੋਵਾਲ ਦੀ ਨਿਯੁਕਤੀ ਵਜੋ ਧੰਨਵਾਦ ਕੀਤਾ ਹੈ।ਇਸ ਸਮੇ ਭਾਈ ਸਰਤਾਜ ਸਿੰਘ ਗਾਲਿਬ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਅਤੇ ਭਾਈ ਲੋਗੋਵਾਲ ਨੂੰ ਵਧਾਈਆਂ ਦਿੱਤੀਆਂ।ਇਸ ਸਮੇ ਬਲਵਿੰਦਰ ਸਿੰਘ,ਸੁਰਿੰਦਰਪਾਲ ਸਿੰਘ ਫੌਜੀ,ਇੰਦਰਜੀਤ ਸਿੰਘ,ਸੁਰਜੀਤ ਸਿੰਘ,ਹਰਬੰਸ ਸਿੰਘ,ਆਦਿ ਸ਼ਮਾਲ ਸਨ

ਪ੍ਰਸਿੱਧ ਕਬੱਡੀ ਖਿਡਾਰੀ ਗਗਨਦੀਪ ਦੀ ਮੌਤ ਤੇ ਕੀਤਾ ਦੱੁਖ ਪ੍ਰਗਟ

ਸਿੱਧਵਾਂ ਬੇਟ(ਜਸਮੇਲ ਗਾਲਿਬ)ਧਾਰਮਿਕ,ਸਾਮਜਿਕ,ਰਾਜਨੀਤਕ ਅਤੇ ਕਬੱਡੀ ਖਿਡਾਰੀਆਂ ਵਲੋ ਪ੍ਰਸਿੱਧ ਕਬੱਡੀ ਖਿਡਾਰੀ ਗਗਨਦੀਪ ਮਲਕ ਦੀ ਬੇਵਕਤੀ ਮੌਤ ਗਹਿਰਾ ਦੁੱਖ ਦਾ ਪ੍ਰਗਟ ਕੀਤਾ।ਇਸ ਸਮੇ ਹਲਕਾ ਵਿਧਾਇਕ ਬੀਬੀ ਸਰਵਜੀਤ ਕੌਰ ਮਾਣੂੰਕੇ,ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ,ਮਲਕੀਤ ਸਿੰਘ ਦਾਖਾ,ਜਿਲ੍ਹਾ ਪ੍ਰਧਾਨ ਕਿਰਨਜੀਤ ਸਿੰਘ ਸੋਨੀ ਗਾਲਿਬ,ਸਾਬਕਾ ਵਿਧਾਇਕ ਐਸ.ਆਰ.ਕਲੇਰ.ਸਾਬਕਾ ਚੇਅਰਮੈਨ ਭਾਗ ਸਿੰਘ ਮੱਲ੍ਹਾ,ਸਰਪੰਚ ਸਿਕੰਦਰ ਸਿੰਘ ਗਾਲਿਬ ਕਲਾਂ,ਸਰਪੰਚ ਕਰਨੈਲ ਸਿੰਘ ਕਲੇਰ,ਸਰਪੰਚ ਜਗਦੀਸ਼ ਚੰਦ ਗਾਲਿਬ ਰਣ ਸਿੰਘ,ਕਾਗਰਸ ਜਨਰਲ ਸੈਕਟਰੀ ਬੀਬੀ ਬਲਜਿੰਦਰ ਕੌਰ ਸਿਵੀਆਂ,ੳੱੁਘੇ ਸਮਾਜ ਸੇਵੀ ਤਰਸੇਮ ਸਿੰਘ ਹਾਂਗਕਾਂਗ,ਸਰਪੰਚ ਗੁਰਪ੍ਰੀਤ ਸਿੰਘ ਪੀਤਾ,ਪ੍ਰਧਾਨ ਗੁਰਮੇਲ ਸਿੰਘ ਗੇਜਾ ਗਿੱਲ,ਰਿੰਕੂ ਗਿੱਲ,ਹਰਸਿਮਰਨ ਸਿੰਘ ਬਾਲੀ,ਹਰਬੰਸ ਸਿੰਘ,ਸੁਰਿੰਦਰਪਾਲ ਸਿੰਘ,ਆਦਿ ਨੇ ਕਿਹਾ ਗਗਨਦੀਪ ਮਲਕ ਨੇ ਕਬੱਡੀ ਖੇਡ ਜਗਤ ਵਿੱਚ ਬਹੁਤ ਵੱਡਮੁਲੱਾ ਯੋਗਦਾਨ ਪਾਇਆ।ਅਸੀ 'ਅਕਾਲ ਪੁਰਖ ਦੇ ਚਰਨ ਕਮਲਾਂ 'ਚ ਅਰਦਾਸ ਕਰਦਿਆਂ ਹਾਂ ੁਕਿ ਦੀਨ ਦੁਨੀਆਂ ਦਾ ਮਾਲਕ ਵਿਛੜੀ ਹੋਈ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸੋ ਪਿਛੇ ਪਰਿਵਾਰ ਨੂੰ ਭਾਣਾ ਦਾ ਬੱਲ ਬਖਸਣ।

ਪ੍ਰਸਿੱਧ ਕਬੱਡੀ ਖਿਡਾਰੀ ਗਗਨਦੀਪ ਮਲਕ ਦੀ ਸੜਕ ਹਾਦਸੇ 'ਚ ਮੌਤ,ਖੇਡ ਜਗਤ 'ਚ ਸ਼ੋਕ ਦੀ ਲਹਿਰ

ਸਿੱਧਵਾਂ ਬੇਟ(ਜਸਮੇਲ ਗਾਲਿਬ)ਸੂਬੇ ਦੇ ਖੇਡ ਮੈਦਾਨਾਂ ਵਿਚ ਕਬੱਡੀ ਦੀਆਂ ਧੁੰੰਮਾਂ ਪਾਉਣ ਵਾਲੇ ਖਿਡਾਰੀ ਗਗਨਦੀਪ ਦੀ ਬੀਤੀ ਰਾਤ ਸੜਕ ਹਾਦਸੇ ;ਚ ਮੌਤ ਹੋ ਗਈ ।ਪ੍ਰਾਪਤ ਜਾਣਕਾਰੀ ਅਨੁਸਾਰ ਪ੍ਰਸਿੱਧ ਕਬੱਡੀ ਖਿਡਾਰੀ ਗਗਨਦੀਪ ਸਿੰਘ ਪੱੁਤਰ ਪ੍ਰਿਤਪਾਲ ਸਿੰਘ ਵਾਸੀ ਪਿੰਡ ਮਲਕ ਬੀਤੀ ਰਾਤ ਦੇਰ ਰਾਤ ਆਪਣੇ ਬੁਲਟ ਮੋਟਰਸਾਈਕਲ ਤੇ ਮੱੁਲਾਂਪੁਰ ਤੋ ਆਪਣੇ ਪਿੰਡ ਮਲਕ ਜਾ ਰਿਹਾ ਸੀ। ਰਾਤ ਨੂੰ ਚੌਕੀਮਾਨ ਟੋਲ ਪਲਾਜ਼ਾ ਦੀਆ ਰੋਕਾਂ 'ਚ ਜਾ ਟਕਰਾਇਆ ਗਿਆ ਜਿਸ ਕਾਰਨ ਗਗਨਦੀਪ ਮੋਟਰਸਾਈਕਲ ਤੋ ਥੱਲੇ ਜਾ ਡਿੱਗਾ ਅਤੇ ਸਿਰ ਵਿੱਚ ਸੱਟ ਵੱਜਣ ਕਾਰਨ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ।ਗਗਨ ਦੀ ਮੌਤ ਨਾਲ ਪੂਰੇ ਕਬੱਡੀ ਖੇਡ ਜਗਤ 'ਚ ਸ਼ੋਕ ਦੀ ਲਹਿਰ ਦੌੜ ਗਈ।ਜਿਥੇ ਪਰਿਵਾਰ ਦਾ ਵਿਰਲਾਪ ਦੇਖਿਆ ਨਹੀ ਜਾ ਰਿਹਾ ਸੀ ਉੱਥੇ ਪੰਜਾਬ ਭਰ ਤੋ ਪੱੁਜੇ ਕਬੱਡੀ ਖਿਡਾਰੀ ਵੀ ਆਪਣੇ ਹੰਝੂ ਨਾ ਰੋਕ ਸਕੇ।ਇਸ ਸਮੇ ਮਾਲਵਾ ਯੂਨੀਅਨ ਦੇ ਪ੍ਰਧਾਨ ਇਕਬਾਲ ਸਿੰਘ ਹੀਰੋ ਨੇ ਵੀ ਕਬੱਡੀ ਖਿਡਾਰੀ ਗਗਨਦੀਪ ਦੀ ਅਚਾਨਕ ਮੌਤ ਤੇ ਦੱੁਖ ਪ੍ਰਗਟ ਕੀਤਾ ਹੈ।ਕਬੱਡੀ ਖਿਡਾਰੀ ਗਗਨਦੀਪ ਦਾ ਬੱੁਧਵਾਰ ਨੂੰ ਅੰਤਿਮ ਸੰਸਕਾਰ ਕੀਤਾ ਜਾਵੇਗਾ।

ਸੰਭਾਵੀ ਮਾਵਾਂ ਨੂੰ ਜਣੇਪੇ ਸੰਬੰਧੀ ਜਾਣਕਾਰੀ ਦੇਣ ਲਈ ਵਰਕਸ਼ਾਪ ਦਾ ਆਯੋਜਨ ਪਿੰਡ ਬੀਰਮੀ ਵਿਖੇ 27 ਨਵੰਬਰ ਨੂੰ

ਗਰਭਵਤੀ ਔਰਤਾਂ ਨੂੰ ਗਰਭ, ਗਰਭ ਨਿਰੋਧਕ ਅਤੇ ਮਾਂ ਹੋਣ ਦੇ ਪੱਖਾਂ ਬਾਰੇ ਕੀਤਾ ਜਾਵੇਗਾ ਜਾਗਰੂਕ-ਵਧੀਕ ਡਿਪਟੀ ਕਮਿਸ਼ਨਰ 

ਲੁਧਿਆਣਾ, ਨਵੰਬਰ 2019- ( ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )-ਜ਼ਿਲ੍ਹਾ ਪ੍ਰਸਾਸ਼ਨ ਨੇ ਵਿਲੱਖਣ ਉਪਰਾਲਾ ਕਰਦਿਆਂ ਸੰਭਾਵੀ ਮਾਵਾਂ ਨੂੰ ਗਰਭ ਅਵਸਥਾ ਅਤੇ ਜਣੇਪੇ ਸਮੇਤ ਹੋਰ ਕਈ ਪੱਖਾਂ ਤੋਂ ਜਾਗਰੂਕ ਕਰਨ ਲਈ ਵਰਕਸ਼ਾਪਾਂ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ। ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਦੀ ਸੁਯੋਗ ਅਗਵਾਈ ਵਿੱਚ ਵਧੀਕ ਡਿਪਟੀ ਕਮਿਸ਼ਨਰ (ਵ) ਸ੍ਰੀਮਤੀ ਅਮ੍ਰਿਤ ਸਿੰਘ ਵੱਲੋਂ ਤਿਆਰ ਕੀਤੇ ਗਏ ਇਸ ਪ੍ਰੋਜੈਕਟ ਤਹਿਤ ਇਹ ਵਰਕਸ਼ਾਪਾਂ ਜ਼ਿਲ੍ਹਾ ਲੁਧਿਆਣਾ ਅਧੀਨ ਪੈਂਦੇ ਸਾਰੇ 13 ਬਲਾਕਾਂ ਵਿੱਚ ਰੋਟੇਸ਼ਨਵਾਰ ਲਗਾਈਆਂ ਜਾਣਗੀਆਂ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸ੍ਰੀਮਤੀ ਅਮ੍ਰਿਤ ਸਿੰਘ ਨੇ ਦੱਸਿਆ ਕਿ ਇਸ ਸੰਬੰਧੀ ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਸ਼ਹਿਰ ਦੀ ਔਰਤ ਰੋਗਾਂ ਦੀ ਮਾਹਿਰ ਡਾਕਟਰ ਨੀਲਮ ਸੋਢੀ ਅਤੇ ਉਨ੍ਹਾਂ ਦੀ ਟੀਮ ਨਾਲ ਰਾਬਤਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਗਰਭਵਤੀ ਔਰਤਾਂ, ਖਾਸ ਕਰਕੇ ਪਹਿਲੀ ਵਾਰ ਮਾਂ ਬਣਨ ਵਾਲੀਆਂ, ਲਈ ਜਣੇਪੇ ਤੋਂ ਪਹਿਲਾਂ ਅਤੇ ਬਾਅਦ ਦੀਆਂ ਪ੍ਰਸਥਿਤੀਆਂ ਸੰਬੰਧੀ ਕਈ ਤੌਖ਼ਲੇ ਹੁੰਦੇ ਹਨ। ਉਹ ਇਸ ਸੰਬੰਧੀ ਬਹੁਤਾ ਕਿਸੇ ਨਾਲ ਗੱਲ ਵੀ ਨਹੀਂ ਕਰ ਪਾਉਂਦੀਆਂ। ਅਜਿਹੀਆਂ ਔਰਤਾਂ ਦੇ ਹਰ ਤਰ੍ਹਾਂ ਦੀਆਂ ਸ਼ੰਕਾਵਾਂ ਦਾ ਇਨ੍ਹਾਂ ਵਰਕਸ਼ਾਪਾਂ ਵਿੱਚ ਉੱਤਰ ਦੇਣ ਦੀ ਕੋਸ਼ਿਸ਼ ਕੀਤੀ ਜਾਇਆ ਕਰੇਗੀ। ਉਨ੍ਹਾਂ ਦੱਸਿਆ ਕਿ ਪਹਿਲੀ ਵਰਕਸ਼ਾਪ ਮਿਤੀ 27 ਨਵੰਬਰ, 2019 ਨੂੰ ਸਵੇਰੇ 10.30 ਵਜੇ ਪਿੰਡ ਬੀਰਮੀ ਦੇ ਗੁਰੂ ਨਾਨਕ ਪਬਲਿਕ ਸਕੂਲ ਵਿਖੇ ਲਗਾਈ ਜਾਵੇਗੀ। ਇਨ੍ਹਾਂ ਵਰਕਸ਼ਾਪਾਂ ਦੌਰਾਨ ਔਰਤਾਂ ਨੂੰ ਗਰਭ ਧਾਰਨ ਤੋਂ ਲੈ ਕੇ ਗਰਭ ਨਿਰੋਧਕ, ਗਰਭ ਅਵਸਥਾ, ਜਣੇਪਾ, ਮਾਂ ਬਣਨਾ, ਬੱਚੇ ਨੂੰ ਜਨਮ ਤੋਂ ਬਾਅਦ ਦੀਆਂ ਟੀਕਾਕਰਨ ਸਮੇਤ ਸਾਰੀਆਂ ਪ੍ਰਕਿਰਿਆਵਾਂ ਬਾਰੇ ਜਾਣੂ ਕਰਵਾਇਆ ਜਾਇਆ ਕਰੇਗਾ। ਇਹ ਜਾਣਕਾਰੀ ਦੇਣ ਵੇਲੇ ਔਰਤਾਂ ਦੀਆਂ ਸੱਸਾਂ ਅਤੇ ਹੋਰ ਪਰਿਵਾਰਕ ਮੈਂਬਰਾਂ ਨੂੰ ਵੀ ਕੋਲ ਸੱਦਿਆ ਜਾਇਆ ਕਰੇਗਾ। ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਇਸ ਪ੍ਰੋਜੈਕਟ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਹਿਲੇ ਬੈਚ ਵਿੱਚ 47 ਔਰਤਾਂ ਨੂੰ ਉਨ੍ਹਾਂ ਦੀਆਂ ਸੱਸਾਂ ਅਤੇ ਹੋਰ ਪਰਿਵਾਰਕ ਮੈਂਬਰਾਂ ਦੀ ਹਾਜ਼ਰੀ ਵਿੱਚ ਜਾਗਰੂਕ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਸੰਬੰਧੀ ਡਾ. ਸੋਢੀ ਵੱਲੋਂ 10 ਵਲੰਟੀਅਰਾਂ ਦੀ ਟੀਮ ਵੀ ਤਿਆਰ ਕੀਤੀ ਜਾਵੇਗੀ, ਜੋ ਕਿ ਬਲਾਕ ਪੱਧਰ 'ਤੇ ਹਫ਼ਤਾਵਰੀ ਕੈਂਪਾਂ ਦਾ ਆਯੋਜਨ ਕਰਿਆ ਕਰੇਗੀ।

ਅਬੇਦਕਰ ਭਵਨ ਵਿਖੇ ਸੰਵਿਧਾਨ ਦਿਵਸ ਸੰਬੰਧੀ ਸਮਾਗਮ ਦਾ ਆਯੋਜਨ

ਭਾਰਤੀ ਸੰਵਿਧਾਨ ਪ੍ਰਤੀ ਨਿਸ਼ਠਾ ਰੱਖਣ ਦਾ ਪ੍ਰਣ ਲਿਆ

ਲੁਧਿਆਣਾ, ਨਵੰਬਰ 2019- ( ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )- ਪੰਜਾਬ ਸਰਕਾਰ ਵੱਲੋਂ ਮਿਤੀ 26 ਨਵੰਬਰ ਦਿਨ ਮੰਗਲਵਾਰ ਨੂੰ ਸੰਵਿਧਾਨ ਦਿਵਸ ਵਜੋਂ ਮਨਾਇਆ ਗਿਆ। ਇਸ ਸੰਬੰਧੀ ਜ਼ਿਲਾ ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਦਫ਼ਤਰ ਵੱਲੋਂ ਸਥਾਨਕ ਅੰਬੇਦਕਰ ਭਵਨ ਵਿਖੇ ਇੱਕ ਸਮਾਗਮ ਦਾ ਆਯੋਜਨ ਕੀਤਾ ਗਿਆ। ਜਿਸ ਦੀ ਪ੍ਰਧਾਨਗੀ ਜ਼ਿਲਾ ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਅਫ਼ਸਰ ਰਾਜਿੰਦਰ ਕੁਮਾਰ ਵੱਲੋਂ ਕੀਤੀ ਗਈ। ਇਸ ਮੌਕੇ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਰਾਜਿੰਦਰ ਕੁਮਾਰ ਨੇ ਕਿਹਾ ਕਿ ਸਾਡੇ ਦੇਸ਼ ਦਾ ਸੰਵਿਧਾਨ 26 ਨਵੰਬਰ, 1949 ਨੂੰ ਅਪਣਾਇਆ ਗਿਆ ਸੀ, ਜਿਸ ਨੂੰ ਪੂਰੀ ਤਰਾਂ ਲਾਗੂ 26 ਜਨਵਰੀ, 1950 ਨੂੰ ਕੀਤਾ ਗਿਆ ਸੀ। ਉਨਾਂ ਸਮੂਹ ਹਾਜ਼ਰੀਨ ਨੂੰ ਅਪੀਲ ਕੀਤੀ ਕਿ ਉਹ ਆਪਣੇ ਦੇਸ਼ ਦੇ ਸੰਵਿਧਾਨ ਵਿੱਚ ਪੂਰੀ ਤਰਾਂ ਨਿਸ਼ਠਾ ਰੱਖਣ ਅਤੇ ਸੰਵਿਧਾਨ ਮੁਤਾਬਿਕ ਦੇਸ਼ ਨੂੰ ਚਲਾਉਣ ਵਿੱਚ ਸਹਿਯੋਗ ਕਰਨ। ਇਸ ਮੌਕੇ ਰਮਨਦੀਪ ਲਾਲੀ, ਸ੍ਰੀਮਤੀ ਬਰਜਿੰਦਰ ਕੌਰ ਕੌਂਸਲਰ, ਨਰੇਸ਼ ਧੀਗਾਂਣ, ਰਵਿੰਦਰ ਦੀਵਾਨਾ, ਪ੍ਰੀਤਮ ਸਿੰਘ ਕੋਰੇ, ਸਰਬਜੀਤ ਸਿੰਘ ਕੱੜਿਆਣਾ, ਸ੍ਰੀ ਸੁਰਿੰਦਰ ਸਿੰਘ (ਸਾਬਕਾ ਨਾਇਬ ਤਹਿਸੀਲਦਾਰ ਰਿਟਾਇਰਡ), ਗੁਰਚਰਨ ਸਿੰਘ (ਈ.ਟੀ.ਓ. ਰਿਟਾਇਰਡ), ਹੁਸਨ ਲਾਲ (ਮੈਨੇਜਰ, ਐ~ਸ.ਬੀ.ਆਈ. ਰਿਟਾਇਰਡ), ਚੁੱਬਰ (ਸਾਬਕਾ ਮੈਨੇਜਰ), ਵਿਜੈ, ਸੁਭਾਸ਼, ਅਵਤਾਰ ਸਿੰਘ ਈਸੇਵਾਲ, ਚੰਨਣ ਸਿੰਘ ਜੱਸਲ, ਐਡਵੋਕੇਟ ਰਜੇਸ਼ ਕਪੂਰ, ਐਡਵੋਕੇਟ ਆਰ.ਐੱਲ.ਸੁਮਨ, ਸ੍ਰੀ ਆਰ.ਐੱਸ.ਪ੍ਰਮਾਰ, ਸ੍ਰੀ ਐੱਸ. ਬਰਨਾਲਾ, ਡਾ: ਸੁਰਜੀਤ ਸਿੰਘ, ਜ਼ਿਲਾ ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਅਫਸਰ, ਲੁਧਿਆਣਾ ਅਤੇ ਐੱਸ.ਸੀ./ਬੀ.ਸੀ. ਕਾਰਪੋਰੇਸ਼ਨ, ਲੁਧਿਆਣਾ ਦਾ ਸਮੂਹ ਸਟਾਫ ਵੀ ਇਸ ਸਮਾਗਮ ਵਿੱਚ ਮੌਜੂਦ ਸੀ।

ਸੰਵਿਧਾਨ ਦਿਵਸ ਸੰਬੰਧੀ ਜ਼ਿਲਾ ਪੱਧਰੀ ਦੌੜ ਦਾ ਆਯੋਜਨ

 

ਵੱਖ-ਵੱਖ ਦਫ਼ਤਰਾਂ ਵਿੱਚ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਸਹੁੰ ਚੁਕਾਈ

ਲੁਧਿਆਣਾ, ਨਵੰਬਰ 2019- ( ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )- ਪੰਜਾਬ ਸਰਕਾਰ ਵੱਲੋਂ ਮਿਤੀ 26 ਨਵੰਬਰ ਦਿਨ ਮੰਗਲਵਾਰ ਨੂੰ ਸੰਵਿਧਾਨ ਦਿਵਸ ਵਜੋਂ ਮਨਾਇਆ ਗਿਆ। ਇਸ ਸੰਬੰਧੀ ਜਿੱਥੇ ਜ਼ਿਲਾ ਪੱਧਰੀ ਦੌੜ ਦਾ ਆਯੋਜਨ ਕੀਤਾ ਗਿਆ ਉਥੇ ਵੱਖ-ਵੱਖ ਦਫ਼ਤਰਾਂ ਵਿੱਚ ਸਹੁੰ ਵੀ ਚੁਕਾਈ ਗਈ। ਜ਼ਿਲਾ ਪੱਧਰੀ ਦੌੜ ਦਾ ਆਯੋਜਨ ਅੱਜ ਸਵੇਰੇ 7.30 ਵਜੇ ਗੁਰੂ ਨਾਨਕ ਸਟੇਡੀਅਮ ਤੋਂ ਸ਼ੁਰੂ ਹੋ ਕੇ ਫੁਹਾਰਾ ਚੌਕ, ਕਾਲਜ ਰੋਡ ਹੁੰਦੀ ਹੋਈ ਸਥਾਨਕ ਰੋਜ਼ ਗਾਰਡਨ ਵਿਖੇ ਸਮਾਪਤ ਹੋਈ, ਜਿਸ ਨੂੰ ਲੁਧਿਆਣਾ (ਪੱਛਮੀ) ਦੇ ਐੱਸ. ਡੀ. ਐੱਮ. ਸ੍ਰ. ਅਮਰਿੰਦਰ ਸਿੰਘ ਮੱਲ•ੀ ਨੇ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਦੌੜ ਵਿੱਚ ਲੁਧਿਆਣਾ ਸਿਵਲ ਪ੍ਰਸਾਸ਼ਨ, ਨਗਰ ਨਿਗਮ ਅਤੇ ਪੁਲਿਸ ਕਮਿਸ਼ਨਰੇਟ ਦੇ ਅਧਿਕਾਰੀ ਅਤੇ ਮੁਲਾਜ਼ਮ ਨੇ ਵੱਡੀ ਗਿਣਤੀ ਵਿੱਚ ਭਾਗ ਲਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਇਕੱਤਰ ਸ਼ਹਿਰਵਾਸੀਆਂ ਅਤੇ ਖ਼ਿਡਾਰੀਆਂ ਨੂੰ ਸੰਬੋਧਨ ਕਰਦਿਆਂ ਮੱਲੀ ਨੇ ਕਿਹਾ ਕਿ ਸਾਡੇ ਦੇਸ਼ ਦਾ ਸੰਵਿਧਾਨ 26 ਨਵੰਬਰ, 1949 ਨੂੰ ਅਪਣਾਇਆ ਗਿਆ ਸੀ, ਜਿਸ ਨੂੰ ਪੂਰੀ ਤਰਾਂ ਲਾਗੂ 26 ਜਨਵਰੀ, 1950 ਨੂੰ ਕੀਤਾ ਗਿਆ ਸੀ। ਉਨਾਂ ਸਮੂਹ ਹਾਜ਼ਰੀਨ ਨੂੰ ਅਪੀਲ ਕੀਤੀ ਕਿ ਉਹ ਆਪਣੇ ਦੇਸ਼ ਦੇ ਸੰਵਿਧਾਨ ਵਿੱਚ ਪੂਰੀ ਤਰਾਂ ਨਿਸ਼ਠਾ ਰੱਖਣ ਅਤੇ ਸੰਵਿਧਾਨ ਮੁਤਾਬਿਕ ਦੇਸ਼ ਨੂੰ ਚਲਾਉਣ ਵਿੱਚ ਸਹਿਯੋਗ ਕਰਨ। ਇਸ ਮੌਕੇ ਨੌਜਵਾਨਾਂ ਨੇ ਆਪਣੇ ਹੱਥਾਂ ਵਿੱਚ ਸੰਵਿਧਾਨ ਸੰਬੰਧੀ ਤਖ਼ਤੀਆਂ ਵੀ ਫੜੀਆਂ ਹੋਈਆਂ ਸਨ। ਇਸ ਮੌਕੇ ਜ਼ਿਲਾ ਲੋਕ ਸੰਪਰਕ ਅਫ਼ਸਰ ਪ੍ਰਭਦੀਪ ਸਿੰਘ ਨੱਥੋਵਾਲ, ਜ਼ਿਲਾ ਖੇਡ ਅਫ਼ਸਰ ਰਵਿੰਦਰ ਸਿੰਘ, ਐੱਸ. ਡੀ. ਓ. ਸ੍ਰੀ ਬ੍ਰਿਜ ਮੋਹਨ ਅਤੇ ਵੱਡੀ ਗਿਣਤੀ ਵਿੱਚ ਪ੍ਰਤੀਭਾਗੀ ਸ਼ਾਮਿਲ ਸਨ।

ਸੰਵਿਧਾਨ ਦਿਵਸ ਸੰਬੰਧੀ ਜ਼ਿਲ੍ਹਾ ਪੱਧਰੀ ਦੌੜ 26 ਨੂੰ

ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਸਹੁੰ ਵੀ ਚੁਕਾਈ ਜਾਵੇਗੀ, ਸ਼ਹਿਰਵਾਸੀ ਵਧ ਚੜ੍ਹ ਕੇ ਹਿੱਸਾ ਲੈਣ-ਡਿਪਟੀ 

ਲੁਧਿਆਣਾ, ਨਵੰਬਰ  2019- ( ਇਕਬਾਲ ਸਿੰਘ ਰਸੂਲਪੁਰ/  ਮਨਜਿੰਦਰ ਗਿੱਲ )-

ਪੰਜਾਬ ਸਰਕਾਰ ਵੱਲੋਂ ਮਿਤੀ 26 ਨਵੰਬਰ ਦਿਨ ਮੰਗਲਵਾਰ ਨੂੰ ਸੰਵਿਧਾਨ ਦਿਵਸ ਵਜੋਂ ਮਨਾਉਣ ਦਾ ਫੈਸਲਾ ਕੀਤਾ ਗਿਆ ਹੈ। ਇਸ ਸੰਬੰਧੀ ਇੱਕ ਜ਼ਿਲ੍ਹਾ ਪੱਧਰੀ ਦੌੜ ਦਾ ਆਯੋਜਨ ਕਰਨ ਤੋਂ ਇਲਾਵਾ ਸਾਰੇ ਵਿਭਾਗਾਂ ਵਿੱਚ ਸਹੁੰ ਚੁਕਾਉਣ ਬਾਰੇ ਕਿਹਾ ਗਿਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ ਨੇ ਦੱਸਿਆ ਕਿ ਇਹ ਦੌੜ ਸਵੇਰੇ 7.00 ਵਜੇ ਗੁਰੂ ਨਾਨਕ ਸਟੇਡੀਅਮ ਤੋਂ ਸ਼ੁਰੂ ਹੋ ਕੇ ਫੁਹਾਰਾ ਚੌਕ, ਕਾਲਜ ਰੋਡ ਹੁੰਦੀ ਹੋਈ ਸਥਾਨਕ ਰੋਜ਼ ਗਾਰਡਨ ਵਿਖੇ ਸਮਾਪਤ ਹੋਵੇਗੀ। ਉਨ੍ਹਾਂ ਕਿਹਾ ਕਿ ਇਸ ਦੌੜ ਵਿੱਚ ਲੁਧਿਆਣਾ ਸਿਵਲ ਪ੍ਰਸਾਸ਼ਨ, ਨਗਰ ਨਿਗਮ ਅਤੇ ਪੁਲਿਸ ਕਮਿਸ਼ਨਰੇਟ ਦੇ ਅਧਿਕਾਰੀ ਅਤੇ ਮੁਲਾਜ਼ਮ ਵੱਡੀ ਗਿਣਤੀ ਵਿੱਚ ਭਾਗ ਲੈਣਗੇ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਇਸ ਦੌੜ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ। ਅਗਰਵਾਲ ਨੇ ਕਿਹਾ ਕਿ ਇਸ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਜ਼ਿਲ੍ਹਾ ਮੁੱਖੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਨ੍ਹਾਂ ਅਧੀਨ ਆਉਂਦੇ ਸਾਰੇ ਅਧਿਕਾਰੀਆਂ ਕਰਮਚਾਰੀਆਂ ਨੂੰ ਸੰਵਿਧਾਨ ਦਿਵਸ ਸੰਬੰਧੀ ਸਹੁੰ ਵੀ ਚੁਕਾਈ ਜਾਵੇ।

ਲੁਧਿਆਣਾ ਹਲਕੇ ਵਿੱਚ ਬਣ ਰਹੀਆਂ ਲਈਅਰ ਵੈਲੀਆਂ ਸ਼ਹਿਰ ਵਾਸੀਆਂ ਲਈ ਸਾਹ ਰਗ ਸਾਬਿਤ ਹੋਣਗੀਆਂ- ਆਸ਼ੂ

ਰੋਜ਼ਾਨਾ ਲਿਆ ਜਾ ਰਿਹੈ ਵਿਕਾਸ ਕਾਰਜਾਂ ਦੀ ਪ੍ਰਗਤੀ ਜਾਇਜ਼ਾ-ਰਮਨ ਬਾਲਾਸੁਬਰਾਮਨੀਅਮ
ਲੁਧਿਆਣਾ, ਨਵੰਬਰ 2019- ( ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )-

ਸ਼ਹਿਰ ਵਾਸੀਆਂ ਨੂੰ ਸੈਰ, ਕਸਰਤ ਕਰਨ ਲਈ ਸਾਫ਼ ਸੁਥਰਾ ਅਤੇ ਹਰਾ-ਭਰਾ ਵਾਤਾਵਰਣ ਮੁਹੱਈਆ ਕਰਾਉਣ ਦੇ ਮਕਸਦ ਨਾਲ ਲੁਧਿਆਣਾ (ਪੱਛਮੀ) ਹਲਕੇ ਵਿੱਚ ਚਾਰ ਲਈਅਰ ਵੈਲੀਆਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ, ਜੋ ਕਿ ਪੂਰੇ ਸ਼ਹਿਰ ਵਾਸੀਆਂ ਲਈ ਸਾਹ ਰਗ ਸਾਬਿਤ ਹੋਣਗੀਆਂ। ਇਸ ਸੰਬੰਧੀ ਸ਼ੁਰੂ ਕੀਤੇ ਕਾਰਜਾਂ ਦਾ ਅੱਜ ਪੰਜਾਬ ਦੇ ਖੁਰਾਕ, ਸਿਵਲ ਸਪਲਾਈ ਅਤੇ ਖ਼ਪਤਕਾਰ ਮਾਮਲੇ ਵਿਭਾਗ ਦੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਅਤੇ ਨਗਰ ਸੁਧਾਰ ਟਰੱਸਟ ਲੁਧਿਆਣਾ ਦੇ ਚੇਅਰਮੈਨ ਰਮਨ ਬਾਲਾਸੁਬਰਾਮਨੀਅਮ ਨੇ ਜਾਇਜ਼ਾ ਲਿਆ। ਦੱਸਣਯੋਗ ਹੈ ਕਿ ਚਾਰਾਂ ਵੈਲੀਆਂ ਦਾ ਕੰਮ ਪੂਰੇ ਜ਼ੋਰਾਂ 'ਤੇ ਜਾਰੀ ਹੈ। ਇਹ ਚਾਰ ਵੈਲੀਆਂ ਡੀ. ਏ. ਵੀ. ਪਬਲਿਕ ਸਕੂਲ (ਸਿੱਧਵਾਂ ਨਹਿਰ ਦੇ ਨਾਲ) ਭਾਈ ਰਣਧੀਰ ਸਿੰਘ ਨਗਰ ਵਿਖੇ, ਹੈਬੋਵਾਲ ਵਿਖੇ, ਲੋਧੀ ਕਲੱਬ ਨਜ਼ਦੀਕ ਅਤੇ ਭਾਈ ਰਣਧੀਰ ਸਿੰਘ ਨਗਰ ਵਿੱਚ ਪੈਂਦੇ ਬਲਾਕ-ਡੀ ਅਤੇ ਈ ਦੇ ਪਿੱਛੇ ਤਿਆਰ ਕੀਤੀਆਂ ਜਾ ਰਹੀਆਂ ਹਨ। ਬੀ. ਆਰ. ਐੱਸ. ਨਗਰ ਲਈਅਰ ਵੈਲੀ ਸਾਈਟ ਦਾ ਦੌਰਾ ਕਰਦਿਆਂ ਆਸ਼ੂ ਨੇ ਕਿਹਾ ਕਿ ਇਹ ਵੈਲੀਆਂ ਸ਼ਹਿਰ ਵਾਸੀਆਂ ਦੇ ਲਈ ਸਾਹ ਰਗ ਦਾ ਕੰਮ ਕਰਨਗੀਆਂ। ਇਸ ਮੌਕੇ ਉਨਾਂ ਅਧਿਕਾਰੀਆਂ ਨੂੰ ਬਣਦੀਆਂ ਹਦਾਇਤਾਂ ਜਾਰੀ ਕੀਤੀਆਂ। ਉਨਾਂ ਦੱਸਿਆ ਕਿ ਡੀ. ਏ. ਵੀ. ਪਬਲਿਕ ਸਕੂਲ ਨਾਲ ਲੱਗਦੀ ਵੈਲੀ ਦੀ ਲੰਬਾਈ 1.5 ਕਿਲੋ ਮੀਟਰ ਹੋਵੇਗੀ, ਜੋ ਕਿ ਸਕੂਲ ਤੋਂ ਸ਼ੁਰੂ ਹੋ ਕੇ ਪੱਖੋਵਾਲ ਸੜਕ ਸਥਿਤ ਰੇਲਵੇ ਲਾਂਘੇ ਤੱਕ ਖੇਤਰ ਨੂੰ ਕਵਰ ਕਰੇਗੀ। ਇਸ 'ਤੇ ਕਰੀਬ 3 ਕਰੋੜ ਰੁਪਏ ਦੀ ਲਾਗਤ ਆਵੇਗੀ। ਇਸ ਵੈਲੀ ਲਈ ਜਗਾਂ ਨਗਰ ਸੁਧਾਰ ਟਰੱਸਟ ਅਤੇ ਨਗਰ ਨਿਗਮ ਵੱਲੋਂ ਮੁਹੱਈਆ ਗਈ ਹੈ। ਇਸ ਲਈਅਰ ਵੈਲੀ ਦਾ ਕੰਮ ਨਵੇਂ ਸਾਲ ਤੱਕ ਮੁਕੰਮਲ ਕਰ ਲਿਆ ਜਾਵੇਗਾ ਅਤੇ ਇਹ ਸਥਾਨਕ ਵਾਸੀਆਂ ਲਈ ਨਵੇਂ ਸਾਲ ਦਾ ਤੋਹਫ਼ਾ ਹੋਵੇਗਾ। ਉਨਾਂ ਕਿਹਾ ਕਿ ਡੀ. ਏ. ਵੀ. ਸਕੂਲ ਕੋਲ ਨਗਰ ਸੁਧਾਰ ਟਰੱਸਟ ਦੀ ਖਾਲੀ ਪਈ ਜ਼ਮੀਨ ਨੂੰ ਲੋਕਾਂ ਵੱਲੋਂ ਕੂੜਾ ਸੁੱਟਣ ਲਈ ਵਰਤਿਆ ਜਾਂਦਾ ਸੀ। ਇਸ ਜ਼ਮੀਨ ਨੂੰ ਹੁਣ ਇੱਕ ਸ਼ਾਨਦਾਰ ਲਈਅਰ ਵੈਲੀ ਦੇ ਰੂਪ ਵਿੱਚ ਤਬਦੀਲ ਕੀਤਾ ਜਾ ਰਿਹਾ ਹੈ। ਇਥੇ ਨਗਰ ਨਿਗਮ ਵੱਲੋਂ ਰੇਨਵਾਟਰ ਹਾਰਵੈਸਟਿੰਗ ਖੂਹ ਵੀ ਤਿਆਰ ਕਰਵਾਇਆ ਗਿਆ ਹੈ। ਆਸ਼ੂ ਨੇ ਦੱਸਿਆ ਕਿ ਸਕੂਲ ਨਜ਼ਦੀਕ ਪੈਂਦੇ ਇਸ ਪ੍ਰੋਜੈਕਟ ਦੇ ਡਿਜ਼ਾਈਨ ਨੂੰ ਪੀ. ਏ. ਯੂ. ਦੇ ਬਾਗਬਾਨੀ ਵਿਭਾਗ ਦੇ ਸਾਬਕਾ ਵਿਦਿਆਰਥੀਆਂ ਨੇ ਤਿਆਰ ਕੀਤਾ ਹੈ। ਇਸ ਵੈਲੀ ਵਿੱਚ ਆਧੁਨਿਕ ਬੁਨਿਆਦੀ ਢਾਂਚਾ, ਬੈਂਚ, ਕਨੋਪੀਆਂ, ਇੰਪੋਰਟਡ ਘਾਹ, ਪੌਦੇ ਅਤੇ ਲਾਈਟਾਂ ਦਾ ਪ੍ਰਬੰਧ ਹੋਵੇਗਾ। ਇਸ ਵੈਲੀ ਵਿੱਚ ਟੈਨਿਸ, ਬੈਡਮਿੰਟਨ ਅਤੇ ਵਾਲੀਬਾਲ ਦੇ ਕੋਰਟਸ ਹੋਣ ਦੇ ਨਾਲ-ਨਾਲ ਸੀਨੀਅਰ ਸਿਟੀਜ਼ਨ ਹੋਮ, ਓਪਨ ਜਿੰਮ ਅਤੇ ਹੋਰ ਸਹੂਲਤਾਂ ਵੀ ਪ੍ਰਾਪਤ ਹੋਣਗੀਆਂ। ਆਸ਼ੂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸ਼ਹਿਰਵਾਸੀਆਂ ਨੂੰ ਆਧੁਨਿਕ ਸਹੂਲਤਾਂ ਅਤੇ ਵਧੀਆ ਬੁਨਿਆਦੀ ਢਾਂਚਾ ਮੁਹੱਈਆ ਕਰਾਉਣ ਲਈ ਵਚਨਬੱਧ ਹੈ, ਇਸੇ ਕਰਕੇ ਸ਼ਹਿਰ ਵਿੱਚ ਕਈ ਸੁੰਦਰੀਕਰਨ ਪ੍ਰੋਜੈਕਟ ਪਾਈਪਲਾਈਨ ਵਿੱਚ ਹਨ। ਰਮਨ ਬਾਲਾਸੁਬਰਾਮਨੀਅਮ ਨੇ ਕਿਹਾ ਕਿ ਚਾਰੇ ਲਈਅਰ ਵੈਲੀਆਂ ਦੇ ਵਿਕਾਸ ਕਾਰਜਾਂ ਦਾ ਰੋਜ਼ਾਨਾ ਆਧਾਰ 'ਤੇ ਜਾਇਜ਼ਾ ਲਿਆ ਜਾ ਰਿਹਾ ਹੈ ਤਾਂ ਜੋ ਇਹ ਪ੍ਰੋਜੈਕਟ ਤੈਅ ਸਮਾਂ ਸੀਮਾ ਵਿੱਚ ਮੁਕੰਮਲ ਕਰਵਾਏ ਜਾ ਸਕਣ। ਉਨਾਂ ਭਰੋਸਾ ਦਿੱਤਾ ਕਿ ਇਨਾਂ ਪ੍ਰੋਜੈਕਟਾਂ ਸੰੰਬੰਧੀ ਕੋਈ ਵੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਇਸ ਮੌਕੇ ਇੰਦਰਜੀਤ ਸਿੰਘ ਇੰਦੀ, ਸੁਖਪ੍ਰੀਤ ਸਿੰਘ ਅਤੇ ਹੋਰ ਵੀ ਹਾਜ਼ਰ ਸਨ।