You are here

ਲੁਧਿਆਣਾ

ਗਰੀਨ ਪੰਜਾਬ ਮਿਸ਼ਨ ਟੀਮ ਨੇ ਸਰਕਾਰ ਤੋਂ ਗਮਲਿਆ ਸਮੇਤ ਬੂਟੇਆ ਦੀ ਕੀਤੀ ਮੰਗ

ਪਹਿਲਾ ਹੀ ਵੱਡੇ ਸ਼ਹਿਰਾ ਵਿਚ ਚਲਦੀ ਹੈ ਗ਼ਮਲਿਆ ਸਮੇਤ ਬੂਟੇ ਦੇਣ ਦੀ ਸਕੀਮ 

ਗਰੀਨ ਪੰਜਾਬ ਮਿਸ਼ਨ ਟੀਮ ਵਲੋਂ ਇਕ ਮੰਗ ਪੱਤਰ ਵਣ ਰੇਂਜ ਅਫਸਰ ਜਗਰਾਓਂ ਸ੍ਰ ਮੋਹਣ ਸਿੰਘ ਨੂੰ ਸੋਂਪਦਿਆ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕੇ ਸਹਿਰੀ ਇਲਾਕਿਆ ਵਿਚ  ਜਮੀਨ ਦੀ ਘਾਟ ਨੂੰ ਮੁਖ ਰੱਖਦੇ ਹੋਏ ਸਹਿਰੀ ਵਸਨੀਂਕਾ ਨੂੰ ਗ਼ਮਲਿਆ ਸਮੇਤ ਬੂਟੇ ਮੁਫ਼ਤ ਦਿਤੇ ਜਾਣ ਜਿਵੇੰ ਕੇ ਪੰਜਾਬ ਦੇ ਵੱਡੇ ਸ਼ਹਿਰਾ ਵਿਚ ਪਹਿਲਾ ਹੀ ਗ਼ਮਲਿਆ ਸਮੇਤ ਮੁਫ਼ਤ ਬੂਟੇ ਦਿਤੇ ਜਾ ਰਹੇ ਹਨ ਏਸੇ ਤਰਜ ਤੇ ਜਗਰਾਓਂ ਦੇ ਵਸਨੀਕਾ ਨੂੰ ਵੀ ਗ਼ਮਲੇ ਤੇ ਬੂਟੇ ਮੁਫ਼ਤ ਦਿਤੇ ਜਾਣ. ਪ੍ਰੈਸ ਨੂੰ ਜਾਰੀ ਬਿਆਨ ਵਿਚ ਟੀਮ ਮੈਂਬਰ ਸਤਪਾਲ ਸਿੰਘ ਦੇਹੜਕਾ ਤੇ ਜਸਵੰਤ ਸਿੰਘ ਜੱਸਲ ਨੇ ਕਿਹਾ ਕੇ ਸਹਿਰੀ ਇਲਾਕਿਆ ਵਿਚ ਜਗਾਹ ਦੀ ਘਾਟ ਕਾਰਣ ਵਣ ਵਿਭਾਗ ਵਲੋਂ ਵੰਡੇ ਜਾਂਦੇ ਮੁਫ਼ਤ ਬੂਟੇ ਨਹੀਂ ਲਗਾਏ ਜਾਂਦੇ, ਓਥੇ ਜਗਾਹ ਮੁਤਾਬਿਕ ਯੋਗ ਗ਼ਮਲਿਆ ਵਾਲੇ ਬੂਟੇ ਪ੍ਰਾਈਵੇਟ ਤੋਰ ਤੇ ਮਹਿੰਗੇ ਹੋਣ ਕਰਕੇ ਸਹਿਰੀ ਲੋਕ ਬੂਟੇ ਲਗੋਣ ਤੋਂ ਕੰਨੀ ਕਤਰਾ ਜਾਂਦੇ ਹਨ, ਓਹਨਾ ਕਿਹਾ ਕੇ ਸਹਿਰੀ ਲੋਕਾਂ ਨੂੰ ਉਤਸ਼ਾਹਿਤ ਕਰਨ ਲਈ ਗ਼ਮਲਿਆ ਵਾਲੇ ਬੂਟੇ ਸਮੇਤ ਗ਼ਮਲੇ ਮੁਫ਼ਤ ਦਿਤੇ ਜਾਣੇ ਚਾਹੀਦੇ ਹਨ ਤਾਂ ਕੇ ਸਹਿਰੀ ਲੋਕ ਵੀ ਵਾਤਾਵਰਨ ਨੂੰ ਸਾਫ ਸੁਥਰਾ ਰੱਖਣ ਵਿਚ ਆਪਣਾਂ ਬਣਦਾ ਯੋਗਦਾਨ ਪਾ ਸਕਣ, ਟੀਮ ਮੈਂਬਰਾ ਨੇ ਇਹ ਵੀ ਕਿਹਾ ਕੇ ਆਉਣ ਵਾਲੇ ਦਿਨਾਂ ਵਿਚ ਪੰਜਾਬ ਸਰਕਾਰ ਦੇ ਜੰਗਲਾਤ ਮੰਤਰੀ ਸ੍ਰ ਸਾਧੂ ਸਿੰਘ ਧਰਮਸੋਤ ਨੂੰ ਵੀ ਮਿਲਿਆ ਜਾਵੇਗਾ.  ਗਰੀਨ ਪੰਜਾਬ ਮਿਸ਼ਨ ਟੀਮ ਦੇ ਇਸ ਮੰਗ ਪੱਤਰ ਨੂੰ ਵਣ ਰੇਜ ਅਫਸਰ ਸ੍ਰ ਮੋਹਣ ਸਿੰਘ ਵਲੋਂ ਯੋਗ ਹੁਕਮਾਂ ਲਈ ਉੱਚ ਅਧਿਕਾਰੀਆ ਨੂੰ ਭੇਜ ਦਿਤਾ ਹੈ ਇਸ ਸਮੇ ਸਵਰਨ ਸਿੰਘ,  ਜਸਵੀਰ ਸਿੰਘ,ਰਵਿੰਦਰਜੀਤ ਸਿੰਘ,  ਨੀਰਜ ਕੁਮਾਰ , ਹਰਦਿਆਲ ਸਿੰਘ, ਹਰਜੀਤ ਸਿੰਘ ਤੇ ਕੁਲਵੰਤ ਸਿੰਘ ਆਦਿ ਹਾਜਰ ਸਨ

ਯਾਦਵਿੰਦਰ ਸਿੰਘ ਜੰਡਿਆਲੀ ਬਣੇ ਲੁਧਿਆਣਾ ਜਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ

ਸਿੱਧਵਾਂ ਬੇਟ(ਜਸਮੇਲ ਗਾਲਿਬ)ਲੁਧਿਆਣਾ ਜਿਲ੍ਹਾ ਪ੍ਰੀਸਦ ਦੇ ਚੇਅਰਮੈਨ ਦੀ ਚੋਣ ਲਈ ਸਰਕਟ ਹਾਊਸ ਲੁਧਿਆਣਾ ਵਿਖੇ ਮੀਟਿੰਗ ਸੱਦੀ ਗਈ ਜਿਸ ਵਿੱਚ ਕਾਂਗਰਸ ਦੇ ਜਿਲ੍ਹਾ ਪ੍ਰੀਸ਼ਦ ਮੈਂਬਰਾਂ ਇਲਾਵਾ ਚੋਣ ਅਬਜ਼ਰਵਰ ਕੈਬਿਨਟ ਮੰਤਰੀ ਸੱੁਖ ਸਰਕਾਰੀਆ,ਕੈਬਿਨਟ ਮੰਤਰੀ ਭਾਰਤ ਭੂਸਣ ਆਸੂ,ਮੱੁਖ ਮੰਤਰੀ ਦੇ ਸਲਾਹਕਾਰ ਕੈਪਟਨ ਸੰਦੀਪ ਸੰਧੂ,ਚੇਅਰਮੈਨ ਕੇ.ਕੇ.ਬਾਵਾ,ਵਿਧਾਇਕ ਗੁਰਕੀਰਤ ਸਿੰਘ ਕੋਟਲੀ,ਵਿਧਾਇਕ ਲਖਵੀਰ ਸਿੰਘ ਲੱਖਾ,ਵਿਧਾਇਕ ਕੁਲਦੀਪ ਸਿੰਘ ਵੈਦ,ਜਿਲ੍ਹਾਂ ਪ੍ਰਧਾਨ ਸੋਨੀ ਗਾਲਿਬ,ਮਲਕੀਤ ਸਿੰਘ ਦਾਖਾ ਆਂਦਿ ਹਾਜ਼ਰ ਸਨ।ਚੇਅਰਮੈਨ ਦੀ ਚੋਣ ਵਿੱਚ ਯਾਦਵਿੰਦਰ ਸਿੰਘ ਜੰਡਿਆਲੀ ਨੂੰ ਚੇਅਰਮੈਨ ਬਣਿਆ ਗਿਆ।ਚੋਣ ਦੋਰਾਨ ਜਿਲ੍ਹਾ ਪ੍ਰੀਸ਼ਦ ਦੇ 25 ਮੈਬਰਾਂ ਅਤੇ 13 ਬਲਾਕ ਸੰਮਤੀ ਚੇਅਰਮੈਨ ਦੀਆ 38 ਚੋ 35 ਮੈਬਰਾਂ ਜੰਡਿਆਲੀ ਦੇ ਹੱਕ ਚੋ ਸਨ।ਇਸ ਸਾਰੇ ਕਾਂਗਰਸੀਆਂਵਲੋ ਯਾਦਵਿੰਦਰ ਜੰਡਿਆਲੀ ਨੂੰ ਲੁਧਿਆਣਾ ਜਿਲ੍ਹਾ ਪ੍ਰੀਸਦ ਦੇ ਚੇਅਰਮੈਨ ਬਣ ਤੇ ਵਧਾਈਆਂ ਦਿੱਤੀਆਂ।

ਪਰਮ ਮਿਊਜ਼ਿਕ ਕੰਪਨੀ ਵਲੋ ਭਾਈ ਇੰਦਰਜੀਤ ਸਿੰਘ ਜੀ ਦਾ ਸ਼ਬਦ 'ਸੂਬੇ ਦੀ ਕਹਿਚਰੀ"ਜਲਦ ਹੋਵੇਗਾ ਰਿਲੀਜ਼

ਸਿੱਧਵਾਂ ਬੇਟ(ਜਸਮੇਲ ਗਾਲਿਬ)ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਜੀ ਦੇ ਛੋਟੇ ਸਾਹਿਬਜ਼ਾਦਿਆਂ ਦੀ ਸਹਾਦਤ ਨੂੰ ਮੱੁਖ ਰੱਖਦਿਆਂ ਪੰਜਾਬੀ ਮਿਊੋਿਜ਼ਕ ਦੁਨੀਆ ਦੀ ਨਾਮਵਰ ਕੰਪਨੀ ਪਰਮ ਮਿਊਜ਼ਿਕ ਵਲੋ ਮਿੱਠੀ ਅਵਾਜ਼ ਦੇ ਮਾਲਕ ਭਾਈ ਇੰਦਰਜੀਤ ਸਿੰਘ ਜਗਰਾਉ ਵਾਲਿਆ ਦਾ ਸ਼ਬਦ 'ਸੂਬੇ ਦੀ ਕਹਿਚਰੀ" ਜਲਦੀ ਹੀ ਰਿਲੀਜ਼ ਕੀਤਾ ਜਾ ਰਿਹਾ ਹੈ।ਜਾਣਕਾਰੀ ਦਿੰਦਿਆ ਪੰਮਾ ਬੋਦਲਵਾਲਾ ਨੇ ਦੱਸਿਆ ਕਿ ਇਸ ਸਬਦ ਨੂੰ ਸੰਗੀਤਬੱਧ ਸੁਨੀਲ ਵਰਮਾ ਨੇ ਕੀਤਾ ਹੈ।ਇਸ ਸਬਦ ਨੂੰ ਪੰਮਾ ਬੋਦਲਵਾਲਾ ਅਤੇ ਅਮਰਜੀਤ ਸਿੰਘ ਅਣਜਾਣ ਨੇ ਕਲਮਬੱਧ ਕੀਤਾ ਹੈ।ਇਸ ਸਬਦ ਨੂੰ ਪ੍ਰਡਿਊਸਰ ਪੰਮਾ ਬੋਦਲਵਾਲਾ ਨੇ ਕੀਤਾ ਅਤੇ ਇਸ ਦੀ ਪੇਸ਼ਕਸ ਸੰਦੀਪ ਕਮਲ ਨੇ ਕੀਤੀ ਹੈ।ਇਸ ਸਬਦ ਦੀ ਵੀਡੀਉ ਐਸ.ਕੇ.ਫਿਲਮਜ਼ ਨੇ ਕੀਤੀ ਹੈ।ਇਸ ਵਿੱਚ ਵਿਸ਼ੇਸ਼ ਧੰਨਵਾਦ ਹੈਪੀ ਬੋਦਲਵਾਲਾ,ਕਰਨ ਬਦੋਲਵਾਲਾ,ਗੁਰਮੀਤ ਸਿੰਘ (ਹਜੂਰੀ ਰਾਗੀ ਦਰਬਾਰ ਸਾਹਿਬ ਜੀ ਵਾਲੇ) ਨੇ ਕੀਤਾ।ਇਸ ਵਿੱਚ ਸਹਿਯੋਗ ਹਰਦੀਪ ਬਰਾੜ ਨੇ ਦਿੱਤਾ ਹੈ।ਇਹ ਸ਼ਬਦ ਜਲਦੀ ਯੂ-ਟਿਊਬ ਦੇ ਨਾਲ-ਨਾਲ ਪੰਜਾਬੀ ਚੈਨਲਾਂ ਤੇ ਚਲਾਇਆ ਜਾਵੇਗਾ।

ਮਿਸ ਸੁਰਮਣੀ ਦਾ ਸਿੰਗਲ ਟਰੈਕ 'ਤੇਰੀ ਮਾਂ"ਜਲਦ ਹੋਵੇਗਾ ਰਿਲੀਜ਼

ਸਿੱਧਵਾਂ ਬੇਟ(ਜਸਮੇਲ ਗਾਲਿਬ)ਬਹੁਤ ਹੀ ਖੂਬਸੂਰਤ ਅਵਾਜ਼ ਦੀ ਮਲਿਕਾ ਸੋਹਣੀ ਸੁਨੱਖੀ ਮੁਟਿਆਰ ਪੰਜਾਬੀ ਬੋਲੀ ਦਾ ਮਾਣ ਗਾਇਕਾ ਮਿਸ ਸੁਰਮਣੀ ਦਾ ਬਹੁਤ ਹੀ ਖੂਬਸੂਰਤ ਗੀਤ 'ਤੇਰੀ ਮਾਂ" ਪੰਜਾਬੀ ਮਿਊਜ਼ਿਕ ਦੁਨੀਆ ਦੀ ਨਾਮਵਰ ਕੰਪਨੀ ਪਰੇਮ ਮਿਊਜ਼ਿਕ ਅਤੇ ਸੰਦੀਪ ਕਮਲ ਵਲੋ ਸਿੰਗਲ ਟਰੈਕ ਜਲਦੀ ਹੀ ਰਿਲੀਜ਼ ਹੋ ਰਿਹਾ ਹੈ।ਜਾਣਕਾਰੀ ਦਿੰਦਿਆਂ ਪੰਮਾ ਬੋਦਲਵਾਲਾ ਨੇ ਦੱਸਿਆ ਕਿ ਇਸ ਸਿੰਗਲ ਟੈਰਕ ਦਾ ਮਿਊਜ਼ਿਕ ਸੋਨੀ ਬਿਰਦੀ ਨੇ ਤਿਆਰ ਕੀਤਾ ਹੈ।ਇਸ ਗੀਤ ਨੂੰ ਨੇਤਰ ਸਿੰਘ ਮਿਤਉ ਨੇ ਕਲਮਬੱਧ ਕੀਤਾ ।ਇਸ ਗੀਤ ਨੂੰ ਪ੍ਰਡਿਉਸਰ ਪੰਮਾ ਬੋਦਲਵਾਲਾ ਨੇ ਕੀਤਾ।ਇਸ ਸਿੰਗਲ ਟਰੈਕ ਦਾ ਵੀਡੀੳ ਮਿਸਟਰ ਪੇਰਟੀ ਅਤੇ ਸੰਦੀਪ ਕਮਲ ਵਲੋ ਪੰਜਾਬ ਦੀਆਂ ਵੱਖ-ਵੱਖ ਲੋਕੇਸਨਾਂ ਤੇ ਸੁਟ ਕੀਤਾ ਗਿਆ।ਇਸ ਵਿੱਚ ਵਿਸ਼ੇਸ਼ ਧੰਨਵਾਦ ਬਿੱਟੂ ਖੰਨੇਵਾਲਾ,ਜੱਸੀ ਹਰਦੀਪ,ਹੈਪੀ ਬੋਦਲਵਾਲਾ,ਕਰਨ ਬੋਦਲਵਾਲਾ ਦਾ ਹੈ।ਇਸ ਗੀਤ ਦੀ ਪੇਸ਼ਕਸ ਸੰਦੀਪ ਕਮਲ ਦੀ ਹੈ।ਇਹ ਗੀਤ ਜਲਦੀ ਹੀ ਯੂ-ਟਿਊਬ ਦੇ ਨਾਲ-ਨਾਲ ਪੰਜਾਬੀ ਚੈਨਲਾਂ ਤੇ ਚਲਾਇਆ ਜਾਵੇਗਾ।

ਛੋਟੇ ਸਾਹਿਬਜਾਦਿਆਂ ਦੇ ਸ਼ਹੀਦੀ ਦਿਹਾੜਿਆਂ ਮੌਕੇ ਸਗੰਤਾਂ ਨੂੰ ਜਸ਼ਨਾਂ ਤੇ ਨਸ਼ਿਆਂ ਤੋ ਗੁਰੇਜ ਕਰਨਾ ਚਾਹੀਦਾ ਹੈ :ਭਾਈ ਸਰਤਾਜ ਸਿੰਘ ਗਾਲਿਬ

ਸਿੱਧਵਾਂ ਬੇਟ(ਜਸਮੇਲ ਗਾਲਿਬ)ਕੌਮ ਦੀ ਖਾਤਿਰ ਆਪਣਾ ਸਾਰਾ ਪਰਿਵਾਰ ਕੁਰਬਾਨ ਕਰਨ ਵਾਲੇ ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜਾਦਿਆਂ ਦੇ ਸਹਾਦਤ ਜੋ ਕਿ 20 ਤੋ 27 ਦਸੰਬਰ ਤੱਕ ਸੁਰੂ ਰਹੇ ਹਨ ਉਨ੍ਹਾਂ ਛੋਟੇ ਸਾਹਿਬਜਾਦਿਆਂ ਦੀ ਸਹਾਦਤ ਨੂੰ ਮੁੱਖ ਰੱਖਦਿਆਂ ਸਿੱਖ ਸਗੰਤਾਂ ਆਪਣੇ ਘਰਾਂ ਵਿੱਚ ਜਸਨਾਂ ਤੋ ਗੁਰੇਜ ਕਰਨ ਅਤੇ ਇੰਨ੍ਹਾਂ ਸ਼ਹਾਦਤ ਦਿਹਾੜੇ ਵਾਲੇ ਦਿਨਾਂ ਵਿੱਚ ਮੀਟ ਸ਼ਰਾਬ ਦੀਆਂ ਦੁਕਾਨ ਬੰਦ ਕੀਤੀਆਂ ਜਾਣ ਕਿਉਕਿ ਸ਼ਹੀਦ ਕੌਮ ਦੇ ਸਰਮਾਇਆ ਹੁੰਦੇ ਹਨ।ਇਹ ਸ਼ਬਦਾਂ ਦਾ ਗੁਰਦੁਆਰਾ ਦੇ ਪ੍ਰਧਾਨ ਭਾਈ ਸਰਤਾਜ ਸਿੰਘ ਗਾਲਿਬ ਰਣ ਸਿੰਘ ਨੇ ਕਹੇ। ਉਨ੍ਹਾਂ ਕਿਹਾ ਕਿ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਸਮੱੁਚਾ ਹੱਸਦਾ ਵਸਦਾ ਪਰਿਵਾਰ ਕੌਮ ਤੇ ਦੱਬੇ ਕੁਚਲੇ ਲੋਕਾਂ ਦੇ ਹੱਕਾਂ ਲਈ ਲੜਦਾ ਸ਼ਹੀਦ ਹੋ ਗਿਆ ਤੇ ਅਸੀ ਘਰਾਂ ਵਿੱਚ ਜਸਨ ਨਾਚ ਕਰਕੇ ਗੁਰੂਆਂ ਦੇ ਦਰਸਾਹੇ ਮਾਰਗ ਤੇ ਠੋਕਰ ਤੇ ਗੁਰੂਆਂ ਨਾਲ ਗਦਾਰੀ ਨਹੀ ਕਰ ਸਕਦੇ।ਅੱਗੇ ਕਿਹਾ ਕਿ ਇੰਨ੍ਹਾਂ ਸ਼ਹੀਦੀ ਦਿਹਾੜਿਆਂ ਮੌਕੇ ਸਾਨੂੰ ਰੋਜ਼ਾਨਾ ਸਾਮ ਸਵੇਰੇ ਬਾਣੀ ਦਾ ਜਾਪ ਕਰਨਾ ਚਾਹੀਦਾ ਹੈ ਤੇ ਸਾਨੂੰ ੳਾਪਣੇ ਬੱਚਿਆਂ ਨੂੰ ਵੀ ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਦੀ ਸ਼ਹਾਦਤ ਤੋ ਜਾਣੂ ਕਰਵਾਉਣਾ ਚਾਹੀਦਾ ਹੈ।

ਪਿੰਡ ਕੋਕਰੀ ਕਲਾਂ 'ਚ ਕਿਸਾਨ ਨੇ ਖੁਦ ਨੂੰ ਮਾਰੀ ਗੋਲੀ

ਸਿੱਧਵਾਂ ਬੇਟ(ਜਸਮੇਲ ਗਾਲਿਬ)ਇਥੋ ਥੋੋੜੀ ਦੁਰ ਪਿੰਡ ਕੋਕਰੀ ਕਲਾਂ ਦੇ ਰਹਿਣ ਵਾਲੇ 70 ਸਾਲ ਕਿਸਾਨ ਨੇ ਪਿਛਲੇ ਲੰਬੇ ਸਮੇ ਤੋ ਚਲੀ ਆ ਰਹੀ ਬਿਮਾਰੀ ਤੋ ਪੇਰਸ਼ਾਨ ਹੋ ਕੇ ਸੋਮਵਾਰ ਦੀ ਸਵੇਰੇ ਖੁਦ ਆਪਣੀ 12 ਬੋਰ ਦੀ ਬੰਦੂਕ ਨਾਲ ਗੋਲੀ ਮਾਰ ਕੇ ਆਤਮ ਹੱਤਿਆ ਕਰ ਲਈ।ਸਿਵਲ ਹਸਪਤਾਲ 'ਚ ਮ੍ਰਿਤਕ ਰਵਿੰਦਰਪਾਲ ਸਿੰਘ ਪੱੁਤਰ ਸੁਰਮੱੁਖ ਸਿੰਘ ਵਾਸੀ ਕੋਕਰੀ ਕਲਾਂ ਦੇ ਭਾਣਜੇ ਸੁਖਮੰਦਰ ਸਿੰਘ ਨੇ ਦਸਿਆ ਕਿ ਉਸ ਦੇ ਮਾਮਾ ਦੇ ਦੋ ਬੇਟੇ ਅਤੇ ਦੋ ਬੇਟੀਆਂ ਹਨ।ਉਹ ਬਿਮਾਰੀ ਕਾਰਨ ਪਿੜਲੇ ਲੰਬੇ ਸਮੇ ਤੋ ਮਾਨਸਿਕ ਤੌਰ ਤੇ ਪੇਰਸ਼ਾਨ ਰਹਿੰਦਾ ਸੀ ਜਿਸ ਕਾਰਨ ਸੋਮਵੲਰ ਦੀ ਸਵੇਰੇ ਘਰ 'ਚ ਹੀ ਆਪਣੀ 12 ਬੋਰ ਦੀ ਬੰਦੂਕ ਨਾਲ ਖੁਦ ਨੂੰ ਗੋਲੀ ਮਾਰ ਕੇ ਆਤਮਹੱਤਿਆ ਕਰ ਲਈ ਥਾਣਾ ਅਜੀਤਵਾਲ 'ਚ ਤਾਇਨਾਤ ਐਸ ਆਈ ਰਾਜ ਧੀਮ ਨੇ ਲਾਸ਼ ਪੋਸਟਰਮਾਰਟਮ ਭੇਜ ਦਿੱਤੀ ਤੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ

ਵੇਰਕਾ ਮਿਲਕ ਪਲਾਂਟ ਵਿਖੇ ਉੱਤਰੀ ਭਾਰਤ ਦੇ ਪਹਿਲੇ ਐਲ.ਪੀ.ਜੀ. ਬੈਂਕ ਦਾ ਉਦਘਾਟਨ

ਵੇਰਕਾ ਪਲਾਂਟ ਲੁਧਿਆਣਾ ਵੱਲੋਂ ਪ੍ਰਦੂਸ਼ਣ ਮੁਕਤ ਵਾਤਾਵਰਣ ਬਣਾਉਣ ਲਈ ਪਹਿਲ-ਕਦਮੀ -ਸ੍ਰ. ਭੁਪਿੰਦਰ ਸਿੰਘ ਚੇਅਰਮੈਨ
ਲੁਧਿਆਣਾ,ਦਸੰਬਰ 2019- ( ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )-

ਭੁਪਿੰਦਰ ਸਿੰਘ, ਚੇਅਰਮੈਨ ਵੇਰਕਾ ਮਿਲਕ ਪਲਾਂਟ ਲੁਧਿਆਣਾ ਵੱਲੋਂ ਵੇਰਕਾ ਮਿਲਕ ਪਲਾਂਟ ਵਿਖੇ ਉੱਤਰੀ ਭਾਰਤ ਦੇ ਪਹਿਲੇ ਐਲ.ਪੀ.ਜੀ. ਬੈਂਕ ਦਾ ਉਦਘਾਟਨ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਸ ਐਲ.ਪੀ.ਜੀ. ਬੈਂਕ ਵਿੱਚ 16 ਸੋਮੋ ਸਿਲੰਡਰ ਸਥਾਪਿਤ ਕੀਤੇ ਗਏ ਹਨ ਅਤੇ ਇੱਕ ਸਿੰਲਡਰ ਦਾ ਵਜ਼ਨ 425 ਕਿਲੋ ਹੈ। ਇਹਨਾਂ ਸਿਲੰਡਰਾਂ ਰਾਹੀਂ ਪਲਾਂਟ ਦੇ ਬੁਆਲਿਰ ਅਤੇ ਏਅਰ ਹੀਟਰ ਚਲਾਏ ਜਾਣਗੇ, ਜੋ ਕਿ ਪਹਿਲਾ ਫਰਨਿਸ ਤੇਲ ਨਾਲ ਚਲਾਏ ਜਾਂਦੇ ਸਨ ਜੋ ਕਿ ਆਬਾਦੀ ਭਰੇ ਏਰੀਏ ਵਿੱਚ ਪ੍ਰਦੂਸ਼ਣ ਦਾ ਕਾਰਨ ਬਣਦਾ ਸੀ। ਵੇਰਕਾ ਪਲਾਂਟ ਲੁਧਿਆਣਾ ਵੱਲੋਂ ਪ੍ਰਦੂਸ਼ਣ ਮੁਕਤ ਵਾਤਾਵਰਣ ਬਣਾਉਣ ਲਈ ਪਹਿਲ-ਕਦਮੀ ਕਰਦੇ ਹੋਏ ਐਚ.ਪੀ.ਸੀ.ਐਲ. ਦੇ ਸਹਿਯੋਗ ਨਾਲ ਉੱਤਰੀ ਭਾਰਤ ਦੇ ਪਹਿਲੇ ਐਲ.ਪੀ.ਜੀ. ਬੈਂਕ ਦੀ ਸਥਾਪਨਾ ਕੀਤੀ ਗਈ ਹੈ। ਐਲ.ਪੀ.ਜੀ. ਬੈਂਕ ਦੇ ਨਾਲ ਚੱਲਣ ਕਾਰਨ ਬੁਆਲਿਰ ਅਤੇ ਏਅਰ ਹੀਟਰ ਦੀ ਮੁਰੰਮਤ ਅਤੇ ਰਿਪੇਅਰ ਵੀ ਨਾ ਦੇ ਬਰਾਬਰ ਰਹਿ ਜਾਵੇਗੀ।ਇਸ ਐਲ.ਪੀ.ਜੀ. ਬੈਂਕ ਨੂੰ ਐਚ.ਪੀ.ਸੀ.ਐਲ. ਵੱਲੋਂ ਸਥਾਪਿਤ ਕਰਨ ਲਈ ਨਫਰਾਸਟਕਚਰ ਫਰੀ ਬਣਾਇਆ ਗਿਆ ਹੈ।ਇਸ ਐਲ.ਪੀ.ਜੀ. ਬੈਂਕ ਦੇ ਸਥਾਪਿਤ ਹੋਣ ਨਾਲ ਆਲੇ-ਦੁਆਲੇ ਦੇ ਏਰੀਏ ਨੂੰ ਪ੍ਰਦੂਸ਼ਣ ਮੁਕਤ ਕਰਨ ਵਿੱਚ ਵੀ ਮਦਦ ਮਿਲੇਗੀ। ਇਸ ਮੌਕੇ ਸ.ਕਰਮਜੀਤ ਸਿੰਘ ਸਲਾਣਾ ਵਾਈਸ ਚੇਅਰਮੈੱਨ, ਵੇਰਕਾ ਲੁਧਿਆਣਾ ਡੇਅਰੀ, ਰੁਪਿੰਦਰ ਸਿੰਘ ਸੇਖੋਂ, ਜਨਰਲ ਮੈਨੇਜਰ, ਵੇਰਕਾ ਲੁਧਿਆਣਾ ਡੇਅਰੀ, ਹੁਨਰਦੀਪ ਸਿੰਘ ਬਰਾੜ੍ਹ, ਮੈਨੇਜਰ ਇੰਜਨੀਅਰਿੰਗ, ਵੇਰਕਾ ਲੁਧਿਆਣਾ ਡੇਅਰੀ ਅਤੇ ਐਚ.ਪੀ.ਸੀ.ਐਲ. ਵੱਲੋਂ ਅਰੁਣ ਗਰਗ ਜਨਰਲ ਮੈਨੇਜਰ, ਨਾਰਥ ਜੋਨ, ਗੁਰਿੰਦਰਾ ਮੋਹਨ ਡੀ. ਜੀ. ਐਮ. ਨਾਰਥ ਜੋਨ, ਮੁਨੀਸ਼ ਕੁਮਾਰ ਡੀ. ਜੀ. ਐਮ., ਹੁਸ਼ਿਆਰਪੁਰ ਰੀਜ਼ਨ ਅਤੇ ਸਿਧਾਰਥ ਸਹਿਗਲ ਏਰੀਆ ਸੇਲ ਮੈਨੇਜਰ ਐਲ.ਪੀ.ਜੀ. ਲੁਧਿਆਣਾ ਹਾਜ਼ਰ ਸਨ।

ਪਿੰਡ ਮਾਛੀਕੇ ਪਟਰੋਲ ਪੰਪ ਮੋਗਾ, ਬਰਨਾਲਾ ਜੀ ਟੀ ਤੇ ਪਟਰੋਲ ਡੀਜ਼ਲ ਖਰੀਦਣ ਵਾਲਿਆ ਲਈ ਲੱਕੀ ਡਰਾ ਦੀ ਸਹੂਲਤ। ਹਰਬੰਸ ਢਿੱਲੋਂ

ਬੱਧਣੀ ਕਲਾਂ,ਦਸੰਬਰ 2019-(ਗੁਰਸੇਵਕ ਸੋਹੀ)-ਇਲਾਕਾ ਨਿਵਾਸੀਆ ਨੂੰ ਇਹ ਜਾਣ ਕੇ ਬੜੀ ਖੁਸ਼ੀ ਹੋਵੇਗੀ ਕਿ ਪਿੰਡ ਬਿਲਾਸਪੁਰ, ਨਰੈਣਗੜ੍ਹ ਸੋਹੀਆ,ਹਿੰਮਤਪੁਰਾ ਇਹਨਾਂ ਨਗਰਾਂ ਦੇ ਵਿਚਕਾਰ ਪਿੰਡ ਮਾਛੀਕੇ ਜਿਲ੍ਹਾ ਮੋਗਾ ਢਿੱਲੋਂ ਫਿਲਿੰਗ ਸਟੇਸ਼ਨ ਨਿਹਾਲ ਸਿੰਘ ਵਾਲਾ/ਢਿੱਲੋਂ ਸਰਵਿਸ ਸਟੇਸ਼ਨ ਮਾਛੀਕੇ ਪਟਰੋਲ ਪੰਪ ਤੇ ਡੀਜ਼ਲ ਪਟਰੋਲ ਪਵਾਉਣ ਵਾਲੇ ਵਿਆਕਤੀਆਂ ਲਈ ਹਰ ਐਤਵਾਰ ਸਾਮ 5 ਵਜੇ ਇੱਕ ਲੱਕੀ ਡਰਾ ਕੱਢਿਆ ਜਾਵੇਗਾ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਹਰਬੰਸ ਢਿੱਲੋਂ ਨੇ ਦੱਸਿਆ ਕੇ ਜਿਸ ਵਿਚ ਪਹਿਲਾ ਇਨਾਮ ਡਬਲ ਬੈਡ ਕੰਬਲ,ਦੂਜਾ ਇਨਾਮ ਡਬਲ ਬੈਡ ਸੀਟ ਸੈਟ,ਤੀਜਾ ਇਨਾਮ ਟਿਫਨ ਲੰਚ ਬਾਕਸ ਇਹ ਲੱਕੀ ਡਰਾ ਚਾਰ ਪਹੀਆ ਵਾਹਨ 1000 ਰੁਪਏ ਦਾ ਪਟਰੋਲ ਪਾਉਣ ਵਾਲੇ ਨੂੰ ਇੱਕ ਕੂਪਨ ਦਿੱਤਾ ਜਾਵੇਗਾ ਅਤੇ ਦੋ ਪਹੀਆ ਵਾਹਨ 300 ਦਾ ਪਟਰੋਲ ਪਾਉਣ ਤੇ ਇੱਕ ਕੂਪਨ ਦਿੱਤਾ ਜਾਵੇਗਾ। ਅਤੇ ਡੀਜਲ 2000 ਰੁਪਏ ਖਰੀਦਣ ਵਾਲੇ ਵਿਆਕਤੀ ਨੂੰ ਇੱਕ ਕੂਪਨ ਦਿੱਤਾ ਜਾਵੇਗਾ। ਇਸ ਲੱਕੀ ਡਰਾ ਦੀ ਇਲਾਕੇ ਵਿੱਚ ਖੂਬ ਚਰਚਾ ਹੋ ਰਹੀ ਹੈ।

ਕਾਰ ਨੂੰ ਅਚਾਨਕ ਲੱਗੀ ਭਿਆਨਕ ਅੱਗ

ਜਗਰਾਓਂ/ਲੁਧਿਆਣਾ, ਦਸੰਬਰ 2019- (ਗੁਰਦੇਵ ਸਿੰਘ ਗਾਲਿਬ /ਮਨਜਿੰਦਰ ਗਿੱਲ )-

ਜੀ.ਟੀ ਰੋਡ ਤੇ ਚੌਕੀਮਾਨ ਦੇ ਨਜਦੀਕ ਬੰਗਾਲੀ ਢਾਬੇ ਦੇ ਕੋਲ ਐਤਵਾਰ ਦੇਰ ਸ਼ਾਮ ਚਾਰ ਵਜੇ ਦੇ ਕਰੀਬ ਇੰਡੀਕਾ ਕਾਰ ਨੂੰ ਅਚਾਨਕ ਅੱਗ ਲੱਗ ਗਈ। ਜਾਣਕਾਰੀ ਅਨੁਸਾਰ ਪਰਮਜੀਤ ਸਿੰਘ ਨਿਵਾਸੀ ਪਿੰਡ ਦਾਂਗਪੁਰ ਆਪਣੇ ਪਰਿਵਾਰ ਜਿਸ ਵਿਚ ਪਤਨੀ, ਦੋ ਬੇਟੀਆਂ ਅਤੇ ਇਕ ਬੇਟਾ ਸਨ, ਨੂੰ ਆਪਣੀ ਇੰਡੀਕਾ ਕਾਰ ਵਿਚ ਲੈ ਕੇ ਨਜਦੀਕੀ ਪਿੰਡ ਪੋਨਾ ਵਿਖੇ ਇਕ ਸਮਾਗਮ ਤੋਂ ਵਾਪਿਸ ਆ ਰਿਹਾ ਸੀ। ਬੰਗਾਲੀ ਢਾਬੇ ਦੇ ਨਜ਼ਦੀਕ ਅਚਾਨਕ ਕਾਰ ਵਿਚੋਂ ਧੂੰਆ ਨਿਕਲਣ ਲੰਗ ਪਿਆ ਤਾਂ ਉਹ ਆਪਣੇ ਪਰਿਵਾਰ ਸਮੇਤ ਗੱਡੀ ਵਿਚੋਂ ਉਤਰ ਆਏ। ਦੇਖਦੇ ਹੀ ਦੇਖਦੇ ਕਾਰ ਅੱਗ ਦੀਆਂ ਲਪਟਾਂ ਵਿਚ ਘਿਰ ਗਈ। ਮੌਕੇ ਤੇ ਪੁਲਿਸ ਚੌਕੀ ਚੌਕੀਮਾਨ ਵਿਖੇ ਸੂਚਨਾ ਦਿਤੀ ਗਈ ਤਾਂ ਉਥੋਂ ਏ. ਐਸ. ਆਈ ਜੌਹਨ ਮਸੀਹ ਪਹੁੰਚੇ। ਉਨ੍ਹਾਂ ਫਾਇਰ ਬਿਫੇਡ ਨੂੰ ਫੋਨ ਕਰਕੇ ਜਗਰਾਓਂ ਤੋਂ ਬੁਲਾਇਆ ਅਤੇ ਫਾਇਰ ਬਿਗ੍ਰੇਡ ਨੇ ਅੱਗ ਤੇ ਕਾਬੂ ਪਾਇਆ।

ਸ਼੍ਰੀ ਜੈ ਪਕ੍ਰਾਸ ਝਾਜੀ ਤੇ ਸ਼੍ਰੀ ਮਤੀ ਨਿਰਮਲਾ ਝਾਜੀ ਦੀ ਅੰਤਿਮ ਅਰਦਾਸ 17-12-2019

ਜਗਰਾਉਂ (ਸਤਪਾਲ ਸਿੰਘ ਦਹੇੜਕਾ) ਮੁੱਲਾਪੁਰ ਆੜ੍ਹਤੀਆਂ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ, ਐਲ.ਆਰ.ਡੀ.ਏ.ਵੀ ਕਾਲਜ ਮੈਨਜਿੰਗ ਕਮੇਟੀ ਸਾਬਕਾ ਮੈਂਬਰ,ਆਰ.ਕੇ ਸੀਨੀਅਰ ਸੈਕੰਡਰੀ ਸਕੂਲ ਮੈਨਜਿੰਗ ਕਮੇਟੀ ਦੇ ਸੈਕਟਰੀ ਅਤੇ ਸਾਬਕਾ ਵਾਇਸ ਪ੍ਰਧਾਨ ਰਹੇ ਸ੍ਰੀ ਜੈ ਪ੍ਰਕਾਸ਼ ਝਾਜੀ ਜੀ ਲੱੱਗਭਗ 74 ਸਾਲ ਦੀ ਉਮਰ ਭੋਗ ਕੇ ਇਸ ਸੰਸਾਰ ਵਿੱਚੋਂ 5-12-2019  ਨੂੰ ਰੁੱਖਸਤ ਹੋ ਗਏ। ਉਹ 1972 ਤੋਂ 1977 ਤੱਕ ਨਗਰ ਕੌਸਲ ਜਗਰਾਉਂ ਦੇ ਐਮ.ਸੀ ਵੀ ਰਹੇ।ਉਹਨਾ ਦਾ ਰਾਜਨਿਤਕ ਅਤੇ ਸਮਾਜਿਕ ਜੀਵਨ ਬਹੁਤ ਹੀ ਪ੍ਰਭਾਵ ਸ਼ਾਲੀ ਅਤੇ ਸੂਝਬੂਝ ਵਾਲਾ ਸੀ। ਜਿਕਰਯੋਗ ਹੈ ਕਿ ਉਹਨਾ ਦੀ ਧਰਮਪਤਨੀ ਸ੍ਰੀ ਮਤੀ ਨਿਰਮਲਾ ਝਾਜੀ ਜੀ 2 ਦਿਨ ਪਹਿਲਾ ਆਪਣੀ ਸੁਵਾਸਾ ਰੂਪੀ ਪੁੰੂਜੀ ਨੂੰ ਪੂਰਾ ਕਰਕੇ 3-12-2019 ਨੂੰ 71 ਸਾਲ ਦੀ ਉਮਰ ਭੋਗ ਕੇ ਆਪਣੀ ਸੰਸਾਰਿਕ ਯਾਤਾਰਾ ਪੂਰੀ ਕਰਗਏ ਸਨ।ਉਹ ਪਿਛਲੇ 2 ਸਾਲਾ ਤੌਂ ਬਿਮਾਰੀ ਤੋਂ ਪੀੜਤ ਤੋਂ ਚੱਲੇ ਆ ਰਹੇ ਸਨ।ਸ੍ਰੀ ਜੈ ਪ੍ਰਕਾਸ਼ ਝਾਂਜੀ ਅਤੇ ਸ਼੍ਰੀ ਮਤੀ ਨਿਰਮਲ ਝਾਜੀ ਜੀ ਹੋਣਾ ਦੇ 3 ਸਪੱੁਤਰ ਸ਼੍ਰੀ ਸਜੀਵ ਝਾਜੀ, ਸ੍ਰੀ ਸੁਧੀਰ ਝਾਜੀ ਅਤੇ ਸੁਮੇਸ਼ ਝਾਜੀ ਹਨ।ਜੋਂ ਕਿ ਉਚ ਸਿੱਖਿਆ ਪ੍ਰਾਪਤ ਕਰਕੇ ਸਰਕਾਰੀ ਅਧਿਆਪਕ ਵੱਜੋਂ ਸੇਵਾ ਨਿਭਾ ਰਹੇ ਹਨ ਅਤੇ ਉਹਨਾ ਦੀਆ ਨੋਹਾ ਵੀ ਅਧਿਆਪਕਾਵਾਂ ਵਜੋਂ ਸੇਵਾ ਨਿਭਾਅ ਰਹੀਆ ਹਨ। ਸ੍ਰੀ ਜੈ ਪ੍ਰਕਾਸ਼ ਝਾਜੀ ਹੁਣਾ ਦੀ ਸਿੱਖਿਆ ਦਾ ਹੀ ਨਤੀਜਾ ਹੈ ਕਿ ਸਾਰਾ ਪਰਿਵਾਰ ਇਕੱਠਾ ਇੱਕ ਛੱਤ ਥੱਲੇ ਪਿਆਰ ਅਤੇ ਥਵਾਕ ਨਾਲ ਰਹਿ ਰਿਹਾ ਹੈ।ਉਹਨਾ ਨਮਿਤ ਅੰਤਿਮ ਅਰਦਾਸ ਅਤੇ ਭੋਗ 17-12-2019 ਨੂੰ ਦੁਪਹਿਰ 1 ਤੋਂ 2 ਵਜੇ ਤੱਕ ਲੰਮੇਆ ਵਾਲਾ ਬਾਗ ਧਰਮਸ਼ਾਲਾ ਨੇੜੈ ਐਲ.ਆਰ.ਡੀ.ਏ.ਵੀ ਕਾਲਜ ਵਿਖੇ ਹੋਵੇਗਾ। ਪਰਿਵਾਰ ਵੱਲੋਂ ਦੋਸਤਾ ਅਤੇ ਰਿਸ਼ਤੇਦਾਰਾ ਨੂੰ ਪਹੁੰਚਣ ਦੀ ਬੇਨਤੀ ਹੈ।