You are here

ਲੁਧਿਆਣਾ

ਪਿੰਡ ਸ਼ੇਰਪੁਰ ਕਲਾਂ ਦੇ ਸੱਤਿਆ ਭਾਰਤੀ ਸਕੂਲ ਵਿਖੇ ਅਥਲੈਟਿਕਸ ਮੀਟ ਕਰਵਾਈ

ਸਿੱਧਵਾਂ ਬੇਟ/ਲੁਧਿਆਣਾ, ਦਸੰਬਰ 2019-(ਜਸਮੇਲ ਗਾਲਿਬ)-

ਸੱਤਿਆ ਭਾਰਤੀ ਸਕੂਲ ਸ਼ੇਰਪੁਰ ਕਲਾਂ ਵਿਖੇ 2 ਦਿਨੀ ਅਥਲੈਟਿਕਸ ਮੀਟ ਕਰਵਾਈ ਗਈ।ਵਿਿਦਆਰਥੀਆਂ ਨੂੰ ਸਰੀਰਕ ਪੱਖੋ ਮਜ਼ਬੂਤ ਕਰਨ ਲਈ ਸਲਾਨਾ ਅਥਲੈਟਿਕਸ ਮੀਟ ਕਰਵਾਈ ਗਈ ਹਿਸ ਵੱਖ-ਵੱਖ ਸਕੂਲਾਂ ਨੇ ਭਾਗ ਲਿਆ।ਇਸ ਸਮੇ ਪ੍ਰਿਸੀਪਲ ਰਵਿੰਦਰ ਕੋਰ ਨੇ ਜੇਤੂ ਖਿਡਾਰੀਆਂ ਦਾ ਸਨਮਾਨ ਕੀਤਾ ਤੇ ਉਨ੍ਹਾਂ ਕਿਹਾ ਕਿ ਵਿੁਦਆਰਥੀਆਂ ਨੂੰ ਆਪਣੀ ਜਿੰਦਗੀ ਨੂੰ ਸਫਲ ਬਣਾਉਣ ਲਈ ਜਿੱਥੇ ਪੜਾਈ ਬਹੁਤ ਜਰੂਰੀ ਬਣ ਚੱੁਕੀ ਹੈ ਉਥੇ ਸਰੀਰਕ ਪੱਖੋ ਮਜ਼ਬੂਤ ਰਹਿਣ ਲਈ ਖੇਡਾਂ ਵੀ ਆਪਣਾ ਅਹਿਮ ਸਥਾਨ ਰੱਖਦੀਆਂ ਹਨ ਜਿਸ ਨਾਲ ਸਾਡੇ ਸਰੀਰ ਦਾ ਵਿਕਾਸ ਹੁੰਦਾ ਹੈ । ਇਸ ਅਥਲੈਟਿਕ ਮੀਟ ਵਿੱਚ ਪਹਿਲੇ ਨੰਬਰ ਜੀ.ਅੇਚ.ਜੀ ਐਕਡਮੀ,ਦੂਸਰੇ ਨੰਬਰ ਸੈਕਰਡ ਹੈਰਡ ਸਕੂਲ,ਤਸੀਰੇ ਸਥਾਨ ਤੇ ਅੰਿਮ੍ਰਤ ਐਕਡਮੀ,ਅਤੇ ਚੌਥੇ ਨੰਬਰ ਤੇ ਸੱਤਿਆ ਭਾਰਤੀ ਸਕੂਲ ਅਤੇ ਆਏ ਹਨ।ਇਸ ਸਮੇ ਵਿਜੇ ਕੁਮਾਰ ਡੀ.ਪੀ,ਮਨਪ੍ਰੀਤ ਕੋਰ,ਦਿਲਬਾਗ ਸਿੰਘ,ਜਸਵਿੰਦਰ ਸਿੰਘ,ਸਰਪੰਚ ਸਰਬਜੀਤ ਸਿੰਘ,ਸਰਪੰਚ ਸਿਕੰਦਰ ਸਿੰਘ ਗਾਲਿਬ ਕਲਾਂ,ਸਰਪੰਚ ਜਗਦੀਸ਼ ਚੰਦ ਗਾਲਿਬ ਰਣ ਸਿੰਘ,ਮੈਂਬਰ ਜਗਸੀਰ ਸਿੰਘ,ਬਲਵਿੰਦਰ ਸਿੰਘ,ਆਦਿ ਹਾਜ਼ਰ ਸਨ ।

ਯੁਵਕ ਸੇਵਾਵਾਂ ਵਿਭਾਗ ਵੱਲੋਂ ਯੁਵਕਾਂ ਦਾ ਅੰਤਰਰਾਜੀ ਦੌਰਾ ਦਸੰਬਰ ਅਤੇ ਜਨਵਰੀ ਵਿੱਚ ਹੋਵੇਗਾ

ਯੋਗ ਯੁਵਕਾਂ/ਯੁਵਤੀਆਂ ਤੋਂ 16 ਦਸੰਬਰ ਤੱਕ ਅਰਜ਼ੀਆਂ ਮੰਗੀਆਂ
ਲੁਧਿਆਣਾ, ਦਸੰਬਰ 2019- ( ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )-

ਯੁਵਕ ਸੇਵਾਵਾਂ ਵਿਭਾਗ, ਲੁਧਿਆਣਾ ਦੇ ਸਹਾਇਕ ਡਾਇਰੈਕਟਰ ਦਵਿੰਦਰ ਸਿੰਘ ਲੋਟੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਭਾਗ ਵੱਲੋਂ ਮਹੀਨਾ ਦਸੰਬਰ ਤੇ ਜਨਵਰੀ 2019-20 ਦੌਰਾਨ ਅੰਤਰਰਾਜੀ ਦੌਰਾ ਆਯੋਜਿਤ ਕੀਤਾ ਜਾ ਰਿਹਾ ਹੈ। ਇਸ ਅੰਤਰਰਾਜੀ ਦੌਰੇ ਵਿੱਚ ਜ਼ਿਲੇ ਦੇ ਲਗਭਗ 42 ਨੌਜਵਾਨ (ਯੁਵਕ/ਯੁਵਤੀਆਂ) ਸ਼ਾਮਿਲ ਹੋਣਗੇ। ਇਹ ਦੌਰਾ ਨਾਨਕਮੱਤਾ, ਨੈਨੀਤਾਲ, ਰੀਠਾ ਸਾਹਿਬ ਤੇ ਹੋਰ ਨਜ਼ਦੀਕੀ ਥਾਵਾਂ (ਉੱਤਰਾਖੰਡ ਰਾਜ) ਵਿਖੇ ਕੀਤਾ ਜਾਵੇਗਾ। ਇਹ ਦੌਰਾ 10 ਦਿਨਾਂ ਦਾ ਹੋਵੇਗਾ। ਇਸ ਦੌਰੇ ਵਿੱਚ ਵਿਦਿਆਰਥੀ/ਵਿਦਿਆਰਥਣਾਂ, ਗੈਰ ਵਿਦਿਆਰਥੀ, ਐਨ.ਐਸ.ਐਸ. ਵਲੰਟੀਅਰ ਤੇ ਯੁਵਕ ਸੇਵਾਵਾਂ ਵਿਭਾਗ ਨਾਲ ਜੁੜੀਆਂ ਯੂਥ ਕਲੱਬਾਂ ਦੇ ਮੈਂਬਰ ਯੋਗ ਹੋਣਗੇ, ਜੋ ਇਸ ਤੋਂ ਪਹਿਲਾਂ ਵਿਭਾਗ ਵੱਲੋਂ ਆਯੋਜਿਤ ਕਿਸੇ ਵੀ ਯੂਨੀਵਰਸਿਟੀ ਲੀਡਰਸ਼ਿਪ ਕੈਂਪ, ਲੀਡਰਸ਼ਿਪ ਟ੍ਰੇਨਿੰਗ ਕੈਂਪ ਜਾਂ ਅੰਤਰਰਾਜੀ ਦੌਰੇ ਵਿੱਚ ਸ਼ਾਮਿਲ ਨਹੀਂ ਹੋਏ। ਕਿਸੇ ਵੀ ਸ਼ਹਿਰ ਦੇ ਵਾਰਡ ਜਾਂ ਪਿੰਡ ਤੋਂ ਇੱਕ ਤੋਂ ਵੱਧ ਨੌਜਵਾਨਾਂ ਨੂੰ ਸ਼ਾਮਿਲ ਨਹੀਂ ਕੀਤਾ ਜਾਵੇਗਾ। ਉਨਾਂ ਕਿਹਾ ਕਿ ਇਸ ਅੰਤਰਰਾਜੀ ਦੌਰੇ ਵਿੱਚ ਸ਼ਾਮਿਲ ਹੋਣ ਲਈ ਨੌਜਵਾਨਾਂ ਨੂੰ ਸੱਦਾ ਦਿੱਤਾ ਜਾਂਦਾ ਹੈ। ਇਸ ਦੌਰੇ ਦੌਰਾਨ ਖਾਣ-ਪੀਣ ਤੇ ਰਹਿਣ-ਸਹਿਣ 'ਤੇ ਕਿਰਾਇਆ ਵਿਭਾਗ ਵੱਲੋਂ ਅਦਾ ਕੀਤਾ ਜਾਵੇਗਾ।ਇਹ ਦੌਰਾ ਨੌਜਵਾਨਾਂ ਵਿੱਚ ਦੇਸ਼ ਦੇ ਪ੍ਰਤੀ ਗਿਆਨ ਵਰਦਾਨ ਅਤੇ ਉਨਾਂ ਵਿੱਚ ਲੀਡਰਸ਼ਿਪ ਦੀ ਭਾਵਨਾ ਪੈਦਾ ਕਰਨ ਲਈ ਪੰਜਾਬ ਸਰਕਾਰ ਵੱਲੋਂ ਕੀਤਾ ਜਾ ਰਿਹਾ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਲਈ ਤੇ ਅਰਜੀਆਂ ਦੇਣ ਸਬੰਧੀ ਦਫ਼ਤਰ ਡਿਪਟੀ ਕਮਿਸ਼ਨਰ, ਲੁਧਿਆਣਾ ਤੇ ਸਹਾਇਕ ਡਾਇਰੈਕਟਰ, ਯੁਵਕ ਸੇਵਾਵਾਂ ਵਿਭਾਗ, ਲੁਧਿਆਣਾ (ਡੀ.ਸੀ.ਕੰਪਲੈਕਸ, ਦੂਸਰੀ ਮੰਜਿਲ, ਕਮਰਾ ਨੰ: 309) ਫੋਨ ਨੰ: 0161-2772187 ਅਤੇ 70097-79153 'ਤੇ ਸੰਪਰਕ ਕਰੋ। ਅਰਜੀ ਦੇਣ ਦੀ ਆਖਰੀ ਮਿਤੀ 16 ਦਸੰਬਰ 2019 ਹੈ।

ਬਾਬਾ ਮੱਘਰ ਸਿੰਘ ਦੀ 95ਵੀਂ ਬਰਸੀ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ

ਹਠੂਰ/ਜਗਰਾਉਂ,ਦਸੰਬਰ 2019- ( ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )-

ਧੰਨ-ਧੰਨ ਬਾਬਾ ਮੱਘਰ ਸਿੰਘ ਰਾਮਗੜ੍ਹ ਵਾਲਿਆਂ ਦੀ 95ਵੀਂ ਬਰਸੀ ਨੂੰ ਸਮਰਪਿਤ ਉਨ੍ਹ੍ਹਾਂ ਦੇ ਤਪ ਅਸਥਾਨ ਗੁਰਦੁਆਰਾ ਬਾਬਾ ਮੱਘਰ ਸਿੰਘ ਪਿੰਡ ਦੇਹੜਕਾ ਤੋਂ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਨੁਮਾਈ, ਪੰਜ ਪਿਆਰਿਆਂ ਦੀ ਅਗਵਾਈ ਅਤੇ ਮੁੱਖ ਸੇਵਾਦਾਰ ਪਿਆਰਾ ਸਿੰਘ ਦਿੱਲੀ ਵਾਲਿਆਂ ਦੀ ਦੇਖ ਰੇਖ ਹੇਠ ਵਿਸ਼ਾਲ ਨਗਰ ਕੀਰਤਨ ਸਜਾਏ ਗਏ | ਜਿਸ ਵਿਚ ਗੁਰੂਆਂ ਦੇ ਉਪਦੇਸ਼ ਅਤੇ ਸਿੰਘ ਸੂਰਮਿਆਂ ਦੀਆਂ ਕੁਰਬਾਨੀਆਂ ਨੂੰ ਦਰਸ਼ਾਉਂਦੀਆਂ ਅਨੇਕਾਂ ਝਾਕੀਆਂ ਸੰਗਤਾਂ ਨੂੰ ਦੇਖਣ ਲਈ ਮਿਲੀਆਂ | ਸੁੰਦਰ ਸਜਾਏ ਘੋੜੇ, ਬੈਂਡ ਅਤੇ ਸਤਿਕਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਸੇਵਾ ਸੁਸਾਇਟੀ ਦੇ ਨੌਜਵਾਨ ਸੇਵਾਦਾਰਾਂ ਵਲੋਂ ਸਫ਼ਾਈ ਕੀਤੀ ਜਾ ਰਹੀ, ਕਿਧਰੇ ਫੁੱਲਾਂ ਦੀ ਵਰਖਾ ਹਵਾਈ ਗਲਾਈਡਰ ਨਾਲ ਕੀਤੀ ਜਾ ਰਹੀ ਸੀ, ਰਾਗੀ ਪਿੰਦਰਪਾਲ ਸਿੰਘ ਕੀਰਤਨ ਕਰ ਰਹੇ ਸਨ ਅਤੇ ਕਵੀਸ਼ਰ ਤੇ ਢਾਡੀ ਨੇ ਗੁਰ ਇਤਿਹਾਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ | ਇਹ ਨਗਰ ਕੀਰਤਨ ਗੁਰਦੁਆਰਾ ਬਾਬਾ ਮੱਘਰ ਸਿੰਘ ਤੋਂ ਆਰੰਭ ਹੋ ਕੇ ਪੜਾਅ ਬਾਬਾ ਰਵਿਦਾਸ ਭਗਤ, ਪੜਾਅ ਬਾਬਾ ਫਤਹਿ ਸਿੰਘ, ਪੜਾਅ ਬਾਬਾ ਸ਼ਹੀਦ ਹਾਕਮ ਸਿੰਘ, ਪੜਾਅ ਸ਼ਹੀਦ ਬਾਬਾ ਜੀਵਨ ਸਿੰਘ, ਪੜਾਅ ਗੁਰੂ ਨਾਨਕ ਨਿਵਾਸ, ਪੜਾਅ ਬਾਬਾ ਦਸੌਧਾਂ ਸਿੰਘ ਆਦਿ ਵਿਖੇ ਹੁੰਦਾ ਦੇਰ ਰਾਤ 12 ਵਜੇ ਸਮਾਪਤ ਹੋਇਆ | ਹਜ਼ਾਰਾਂ ਦੀ ਤਦਾਦ ਵਿਚ ਪੁੱਜੀਆਂ ਸੰਗਤਾਂ ਲਈ ਹਰ ਪੜਾਅ 'ਤੇ ਸੇਵਾਦਰਾਂ ਵਲੋਂ ਚਾਹ-ਪਾਣੀ ਦੇ ਲੰਗਰ ਲਾਏ ਗਏ ਸਨ | ਇਸ ਮੌਕੇ ਬਾਬਾ ਮੱਘਰ ਸਿੰਘ ਦੇ ਜਨਮ ਨਗਰ ਰਾਮਗੜ੍ਹ ਭੁੱਲਰ, ਸਹੁਰਾ ਪਿੰਡ ਮੱਲ੍ਹਾ, ਛੀਨੀਵਾਲ ਅਤੇ ਵਿਦੇਸ਼ਾਂ ਤੋਂ ਵੀ ਸੰਗਤਾਂ ਪੁੱਜੀਆਂ ਹੋਈਆ ਸਨ | ਇਸ ਮੌਕੇ ਬਾਬਾ ਮੋਹਨ ਸਿੰਘ ਜੰਡਸਰ ਵਾਲੇ ਵੀ ਉੱਚੇ ਤੌਰ 'ਤੇ ਪੁੱਜੇ ਹੋਏ ਸਨ |  ਜਿਸ ਵਿਚ ਸੰਤ ਮਹਾਂਪੁਰਸ਼ ਕਥਾ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕਰਨਗੇ | ਇਸ ਮੌਕੇ ਪਿਆਰਾ ਸਿੰਘ ਦਿੱਲੀ ਵਾਲਿਆਂ ਤੋਂ ਇਲਾਵਾ, ਪ੍ਰਧਾਨ ਚੰਦ ਸਿੰਘ, ਡਾ: ਗੁਰਨਾਮ ਸਿੰਘ, ਨੰਬਰਦਾਰ ਅਜੀਤ ਸਿੰਘ ਸਿੱਧੂ ਕੈਨੇਡਾ, ਮਾ: ਬਹਾਦਰ ਸਿੰਘ ਕੈਨੇਡਾ, ਗੁਰਮੀਤ ਸਿੰਘ, ਬਲਵੀਰ ਸਿੰਘ ਲੱਖਾ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਦਰਸ਼ਨ ਸਿੰਘ ਲੱਖਾ, ਸਰਪੰਚ ਕਰਮਜੀਤ ਸਿੰਘ ਕੱਕੂ, ਸਾਬਕਾ ਸਰਪੰਚ ਰਣਜੀਤ ਸਿੰਘ ਬੱਬੂ, ਭਾਈ ਬਲਵਿੰਦਰ ਸਿੰਘ ਸਿੱਧੂ, ਆੜ੍ਹਤੀ ਪਿਆਰਾ ਸਿੰਘ ਕੈਨੇਡਾ, ਬਲਵਿੰਦਰ ਸਿੰਘ ਜੱਸਲ, ਜਗਰੂਪ ਸਿੰਘ ਖਹਿਰਾ, ਸਮੁੰਦਾ ਸਿੰਘ, ਹੈੱਡ ਗ੍ਰੰਥੀ ਜਸਵੀਰ ਸਿੰਘ, ਪ੍ਰੀਤਮ ਸਿੰਘ ਖਹਿਰਾ, ਗੁਰਬਚਨ ਸਿੰਘ ਧਾਲੀਵਾਲ, ਹਰਦੀਪ ਸਿੰਘ, ਇੰਦਰਜੀਤ ਸਿੰਘ ਆਸਟ੍ਰੇਲੀਆ, ਲਖਵੀਰ ਸਿੰਘ ਲੱਖੀ ਖਹਿਰਾ, ਸਾਬਕਾ ਸਰਪੰਚ ਨਿਰਮਲ ਸਿੰਘ ਖਹਿਰਾ, ਉਰਮਲ ਸਿੰਘ, ਅਮਰ ਸਿੰਘ ਚੱਕੀ ਵਾਲੇ, ਅਵਤਾਰ ਸਿੰਘ ਸਿੱਧੂ, ਲਖਮੇਲ ਸਿੰਘ, ਜੱਗੀ ਸਿੰਘ ਖਹਿਰਾ, ਨੰਬਰਦਾਰ ਜਸਵੰਤ ਸਿੰਘ ਖਹਿਰਾ, ਜੱਥੇਦਾਰ ਸੁਖਦੇਵ ਸਿੰਘ ਖਹਿਰਾ, ਬੰਤ ਸਿੰਘ, ਫੌਜੀ ਮੱਘਰ ਸਿੰਘ, ਦੇਵ ਸਿੰਘ, ਜਾਗਰ ਸਿੰਘ, ਅਮਿ੍ਤਪਾਲ ਸਿੰਘ, ਸਤਪਾਲ ਸਿੰਘ ਗਿੱਲ, ਹਰਪ੍ਰੀਤ ਸਿੰਘ ਹੈਰੀ, ਪਾਲ ਸਿੰਘ, ਜਥੇਦਾਰ ਅਜਮੇਰ ਸਿੰਘ, ਬਲਜੀਤ ਸਿੰਘ ਸਿੱਧੂ, ਸਾਬਕਾ ਸਰਪੰਚ ਬਚਨ ਸਿੰਘ, ਗੁਰਮੇਲ ਸਿੰਘ ਪੰਧੇਰ ਕੈਨੇਡਾ, ਸਤਨਾਮ ਸਿੰਘ, ਅਮਰਜੀਤ ਸਿੰਘ ਸੋਨੀ, ਜਸਵਿੰਦਰ ਸਿੰਘ ਜੱਸਾ ਖਹਿਰਾ, ਕੈਪਟਨ ਸੁਖਵਿੰਦਰ ਸਿੰਘ ਆਦਿ ਹਾਜ਼ਰ ਸਨ |

ਬੀ. ਬੀ. ਐੱਸ. ਬੀ. ਕਾਨਵੈਂਟ ਵਿਖੇ ਸਲਾਨਾ ਇਨਾਮ ਵੰਡ ਸਮਾਰੋਹ ਅਤੇ ਸਲਾਨਾ ਫੰਕਸ਼ਨ ਦੀਆਂ ਤਿਆਰੀਆਂ ਸ਼ੁਰੂ

ਸਿੱਧਵਾਂ ਬੇਟ/ਲੁਧਿਆਣਾ, ਦਸੰਬਰ 2019- (ਮਨਜਿੰਦਰ ਗਿੱਲ )-

ਸਥਾਨਕ ਕਸਬੇ ਦੀ ਨਾਮਵਾਰ ਵਿਿਦਅਕ ਸੰਸਥਾ ਬੀ. ਬੀ. ਐੱਸ. ਬੀ. ਕਾਨਵੈਂਟ ਸਕੂਲ ਸਿੱਧਵਾਂ ਬੇਟ ਬੱਚਿਆਂ ਦੇ ਸਰਵਪੱਖੀ ਵਿਕਾਸ ਅਤੇ ਸਮਾਜ ਨੂੰ ਸੇਧ ਦੇਣ ਵਾਲੀਆਂ ਗਤੀਵਿਧੀਆਂ ਆਪਣੇ ਸਕੂਲ ਕੈਂਪਸ ਵਿਖੇ ਸਮੇਂ – ਸਮੇਂ ਤੇ ਕਰਵਾਉਂਦੀ ਰਹਿੰਦੀ ਹੈ। ਇਸੇ ਲੜੀ ਤਹਿਤ ਅੱਜ ਸਕੂਲ ਕੈਂਪਸ ਵਿਖੇ ਸਲਾਨਾ ਇਨਾਮ ਵੰਡ ਸਮਾਰੋਹ ਅਤੇ ਸਲਾਨਾ ਫੰਕਸ਼ਨ ਦੀਆਂ ਤਿਆਰੀਆਂ ਬੜੇ ਜੋਰਾਂ – ਸ਼ੋਰਾਂ ਨਾਲ ਸ਼ੁਰੂ ਕੀਤੀਆਂ ਗਈਆਂ।

ਇਸ ਸਬੰਧੀ ਸਕੂਲ ਪ੍ਰਿੰਸੀਪਲ ਮੈਡਮ ਸ਼੍ਰੀਮਤੀ ਅਨੀਤਾ ਕੁਮਾਰੀ ਜੀ ਨੇ ਦੱਸਿਆ ਕਿ ਸਕੂਲ ਦੇ ਗਰਾਉਂਡ ਵਿੱਚ ਇੱਕ ਵੱਡਾ ਪੰਡਾਲ ਲਗਾਇਆ ਜਾ ਰਿਹਾ ਹੈ ਜਿਸ ਵਿੱਚ ਲਗਭਗ ਪੰਜ ਹਜਾਰ ਲੋਕਾਂ ਦੇ ਬੈਠਣ ਦਾ ਪ੍ਰਬੰਧ ਬੜੇ ਹੀ ਸਚੁੱਜੇ ਢੰਗ ਨਾਲ ਕੀਤਾ ਗਿਆ ਹੈ।

ਇਸ ਤੋਂ ਇਲਾਵਾ ਪੰਡਾਲ ਵਿੱਚ ਵੱਡੀ ਸਟੇਜ ਤੋਂ ਇਲਾਵਾ ਖਾਸ ਖਿਚ ਦਾ ਕੇਂਦਰ ਪੰਡਾਲ ਦੇ ਖੱਬੇ ਅਤੇ ਸੱਜੇ ਪਾਸੇ ਦੋ ਵੱਡੀਆਂ ਟੀ. ਵੀ. ਸਕਰੀਨਾ ਹੋਣਗੀਆਂ ਤਾਂ ਕਿ ਹਰ ਕੋਈ ਫੰਕਸ਼ਨ ਦਾ ਅਨੰਦ ਮਾਣ ਸਕੇ। ਸਕੂਲ ਕੈਂਪਸ ਵਿਖੇ ਹੀ ਬੱਚਿਆਂ, ਅਧਿਆਪਕਾਂ ਅਤੇ ਮਾਪਿਆਂ ਲਈ ਚਾਹ ਪਾਣੀ ਦੇ ਵੀ ਪ੍ਰਬੰਧ ਕੀਤੇ ਜਾਣਗੇ।

ਉਹਨਾਂ ਇਹ ਵੀ ਦੱਸਿਆ ਕਿ ਜੋ ਬੱਚੇ ਇਮਤਿਹਾਨਾ ਵਿੱਚ ਚੰਗੇ ਨੰਬਰ ਲੈ ਕੇ ਪਾਸ ਹੋਏ ਸਨ ਅਤੇ ਪੁਜੀਸ਼ਨਾ ਵਿੱਚ ਆਏ ਸਨ ਉਹਨਾਂ ਨੂੰ ਵੀ ਇਸ ਫੰਕਸ਼ਨ ਵਿੱਚ ਇਨਾਮ ਤਕਸੀਮ ਕੀਤੇ ਜਾਣਗੇ।

ਇਸ ਫੰਕਸ਼ਨ ਵਿੱਚ ਬੱਚਿਆਂ ਦੁਆਰਾ ਭਗਤ ਸਿੰਘ ਕੋਰੀਓਗ੍ਰਾਫੀ, ਸਕਿਟਾਂ, ਦੇਸ਼ ਭਗਤੀ ਤੇ ਕੋਰੀਓਗ੍ਰਾਫੀ, ਭੰਡ, ਗਿੱਧਾ, ਭੰਗੜਾਂ, ਅੰਗਰੇਜੀ ਡਰਾਮਾ, ਨੁੱਕੜ ਨਾਟਕ, ਰਾਜਨੀਤੀ ਤੇ ਫਨੀ ਕਲਿਪ, ਵਾਤਾਵਰਣ ਤੇ ਕੋਰੀਓਗ੍ਰਾਫੀ ਆਦਿ ਪੇਸ਼ ਕੀਤੇ ਜਾਣੇ ਹਨ।

ਇਸ ਫੰਕਸ਼ਨ ਸਫਲ ਬਣਾਉਣ ਲਈ ਮੈਨੇਜਮੈਂਟ ਜਿਸ ਵਿੱਚ ਚੇਅਰਮੈਨ ਸ਼੍ਰੀ ਸਤੀਸ਼ ਕਾਲੜਾ ਜੀ, ਪ੍ਰਾਧਾਨ ਸ਼੍ਰੀ ਰਜਿੰਦਰ ਬਾਵਾ ਜੀ, ਵਾਈਸ ਚੇਅਰਮੈਨ ਸ਼੍ਰੀ ਹਰਕ੍ਰਿਸ਼ਨ ਭਗਵਾਨਦਾਸ ਬਾਵਾ ਜੀ, ਮੈਨੇਜਿੰਗ ਡਾਇਰੈਕਟਰ ਸ਼੍ਰੀ ਸ਼ਾਮ ਸੁੰਦਰ ਭਾਰਦਵਾਜ ਜੀ ਅਤੇ ਵਾਈਸ ਪ੍ਰੈਜ਼ੀਡੈਂਟ ਸ਼੍ਰੀ ਸਨੀ ਅਰੋੜਾ ਜੀ ਵੱਲੋਂ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਫੰਕਸ਼ਨ ਨੂੰ ਲੈ ਕੇ ਬੱਚਿਆਂ ਉਹਨਾਂ ਦੇ ਮਾਪਿਆਂ ਅਤੇ ਇਲਾਕਾ ਨਿਵਾਸੀਆਂ ਵਿੱਚ ਕਾਫੀ ੳਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ।

ਬੀ.ਬੀ.ਐੱਸ.ਬੀ ਬੀ.ਬੀ.ਐੱਸ.ਬੀ .ਐੱਸ.ਬੀ ਕਾਨਵੈਂਟ ਸਕੂਲ ਸਿੱਧਵਾ ਬੇਟ ਵਿਖੇ ਕਰਵਾਇਆ ਗਿਆ ਸਲਾਨਾ ਸਮਾਗਮ

ਲੁਧਿਆਣਾ, ਦਸੰਬਰ 2019- (/ਮਨਜਿੰਦਰ ਗਿੱਲ )- 

ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਬੀ.ਬੀ.ਐੱਸ.ਬੀ ਕਾਨਵੈੱਟ ਸਕੂਲ, ਸਿੱਧਵਾ ਬੇਟ ਜੋ ਕਿ ਵਿੱਦਿਆ ਦੇ ਖੇਤਰ ਵਿੱਚ ਆਪਣੀ ਵਿਲੱਖਣ ਪਹਿਚਾਣ ਬਣਾ ਚੱੁਕੀ ਹੈ, ਵਿਖੇ ਅੱਜ ਸਲਾਨਾ ਸਮਾਗਮ ਅਤੇ ਇਨਾਮ ਵੰਡ ਸਮਾਗਮ ਸਫਲਤਾ ਪੂਰਵਕ ਸਪੰਨ ਹੋਇਆ।

ਸਮਾਗਮ ਦੇ ਸੁਰੂ ਵਿੱਚ ਸਕੂਲ ਦੀ ਸਮੂਹ ਮੈਨੇਜਮੈਂਟ ਕਮੇਟੀ ਜਿਸ ਵਿੱਚ ਚੇਅਰਮੈਨ ਸ਼੍ਰੀ ਸਤੀਸ਼ ਕਾਲੜਾ ਜੀ, ਪ੍ਰਧਾਨ ਸ਼੍ਰੀ ਰਜਿੰਦਰ ਬਾਵਾ ਜੀ, ਵਾਈਸ ਚੇਅਰਮੈਨ ਸ਼ੀ ਹਰਕ੍ਰਿਸ਼ਨ ਭਗਵਾਨ ਦਾਸ ਬਾਵਾ ਜੀ, ਮੈਨੇਜਿੰਗ ਡਾਇਰੈਕਟਰ ਸ਼੍ਰੀ ਸ਼ਾਮ ਸੰੁਦਰ ਭਾਰਦਵਾਜ ਜੀ ਅਤੇ ਵਾਈਸ ਪ੍ਰੈਂਜੀਡੈਂਟ ਸ਼੍ਰੀ ਸ਼ਨੀ ਅਰੋੜਾ ਜੀ ਅਤੇ ਸਕੂਲ ਪ੍ਰਿੰਸੀਪਲ ਮੈਡਮ ਸ੍ਰੀਮਤੀ ਅਨੀਤਾ ਕੁਮਾਰੀ ਜੀ ਦੁਆਰਾ ਸਕੂਲ ਦੇ ਬੈਂਡ ਨਾਲ ਪ੍ਰੋਗਰਾਮ ਦੇ ਮੱੁਖ ਮਹਿਮਾਨਾਂ ਦਾ ਸਵਾਗਤ ਕੀਤਾ ਗਿਆ। ਇਸ ਸਮਾਗਮ ਵਿੱਚ ਕੈਪਟਨ ਸ਼੍ਰੀ ਸਨਦੀਪ ਸੰਧੂ ਜੀ (ੳ. ਅੱਸ.ਡੀ) ਮੱੁਖ ਮੰਤਰੀ ਪੰਜਾਬ, ਸ਼੍ਰੀ ਕਰਮਜੀਤ ਸਿੰਘ (ਸੋਨੀ ਗਾਲਿਬ) ਪ੍ਰੈਂਜੀਡੈਂਟ ਜ੍ਹਿਲਾ ਕਾਗਰਸ ਕਮੇਟੀ (ਰੂਰਲ) ਲੁਧਿਆਣਾ ਅਤੇ ਤਹਿਸੀਲਦਾਰ ਜਗਰਾਉਂ ਸ਼੍ਰੀ ਮਨਮੋਹਨ ਕੋਸ਼ਿਕ ਜੀ ਮੱੁਖ ਮਹਿਮਾਨ ਵੱਲੋਂ ਉਚੇਚੇ ਤੌਰ ਤੇ ਪਹੰੁਚੇ।

ਪ੍ਰੋਗਰਾਮ ਦੀ ਸ਼ੁਰੂਆਤ ਆਏ ਹੋਏ ਮਹਿਮਾਨਾਂ, ਮੈਨੇਜਮੈਂਟ ਮੈਬਰ ਅਤੇ ਸਕੂਲ ਪ੍ਰਿੰਸੀਪਲ ਮੈਡਮ ਸ਼੍ਰੀਮਤੀ ਅਨੀਤਾ ਕੁਮਾਰੀ ਜੀ ਦੁਆਰਾ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਸ਼ਰਧਾਜਲੀ ਭੇਂਟ ਕਰਨ ਉਪਰੰਤ ਸਮਾਂ ਰੌਸ਼ਨ ਕਰਕੇ ਕੀਤੀ ਗਈ। ਸੁਰਆਤੀ ਰਸ਼ਮ ਤੋਂ ਬਾਅਦ ਪ੍ਰਮਾਤਮਾ ਦਾ ਆਸ਼ੀਰਵਾਦ ਲੈਂਦੇ ਹੋਏ ਬੱਚਿਆਂ ਦੁਆਰਾ ਬੜੀ ਸ਼ਰਧਾਂ ਤੇ ਭਾਵਨਾ ਨਾਲ ਸ਼ਬਦ ਗਾਇਨ ਕਰਕੇ ਪ੍ਰੋਗਰਾਮ ਦਾ ਆਗਾਜ਼ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਬੱਚਿਆਂ ਦੁਆਰਾ ਸੱਭਿਆਚਾਰ ਦੇ ਸਭ ਰੰਗਾਂ ਨੂੰ ਬਾਖੂਬੀ ਪੇਸ਼ ਕਰਦੇ ਹੋਏ ਸਮਾਜਿਕ ਕੁਰੀਤੀਆਂ ਜਿਵੇਂ ਬਾਲ ਮਜ਼ਦੂਰੀ, ਗਲੋਬਲ ਵਾਰਮਿੰਗ ਅਤੇ ਦਰੱਖਤ ਨਾ ਕੱਟਣ ਆਦਿ ਦੀ ਸਫਲ ਪੇਸ਼ਕਾਰੀ ਕੀਤੀ ਗਈ ੳੱੁਥੇ ਹੀ ਮੋਬਾਇਲ ਫੋਨ , ਫਿਟ ਇੰਡਿਆ ਅਤੇ ਸਟੂਡੈਂਟ ਲਾਈਫ ਆਦਿ ਪੇਸ਼ਕਾਰੀਆਂ ਨਾਲ ਸਮਾਜ ਦੇ ਲੋਕਾਂ ਨੰ ਸੁਚੱਜੇ ਸਮਾਜ ਨੂੰ ਸਿਰਜਣ ਦਾ ਸੁਨੇਹਾ ਦਿੱਤਾ ਗਿਆ।

 

ਨਵੰਬਰ ਮਹੀਨੇ ਦੀ ਤਨਖਾਹ ਨਾ ਕਾਰਨ ਦੇ ਰੋਸ ਵਜੋਂ ਬਿਜਲੀ ਬੋਰਡ ਮਹਿਲ ਕਲਾਂ ਦੇ ਮੁਲਾਜ਼ਮਾਂ ਵੱਲੋਂ ਗੇਟ ਰੈਲੀ ਕੀਤੀ

ਬਰਨਾਲਾ, ਦਸੰਬਰ 2019-(ਗੁਰਸੇਵਕ ਸਿੰਘ ਸੋਹੀ)-

ਅੱਜ ਤੀਸਰੇ ਦਿਨ ਵੀ ਸਬ ਡਵੀਜਨ ਮਹਿਲਕ ਲਾਂ ਦੀਆ ਸਮੁੱਚੀਆਂ ਜਥੇਬੰਦੀਆਂ ਵੱਲੋ ਪਾਵਰਕਾਮ ਦੇ ਮੁਲਾਜਮਾਂ ਦੀ ਨਵੰਬਰ ਮਹੀਨੇ ਦੀ ਨਵੰਬਰ ਮਹੀਨੇ ਦੀ ਤਨਖਾਹ ਜਾਰੀ ਨਾ ਕਰਨ ਦੇ ਰੋਸ ਵਜੋਂ ਤੀਜੇ ਦਿਨ ਬਿਜਲੀ ਮੁਲਾਜ਼ਮਾਂ ਨੇ ਗੇਟ ਰੈਲੀ ਕੀਤੀ ਤਨਖਾਹ ਜਾਰੀ ਨਾ ਕਰਨ ਦੇ ਰੋਸ ਵਜੋ ਪੰਜਾਬ ਸਰਕਾਰ ਅਤੇ ਪਾਵਰਕਾਮ ਦੀ ਮਨੈਜਮੈਟ ਖਿਲਾਫ ਗੇਟ ਰੈਲੀ ਕੀਤੀ ਗਈ । ਰੈਲੀ ਨੂੰ ਸੰਬੋਧਨ ਕਰਦੇ ਹੋਏ ਟੀ ਐਸ ਯੂ ਸਰਕਲ ਬਰਨਾਲਾ ਦੇ ਸਹਾਇਕ ਸਕੱਤਰ ਕੁਲਵੀਰ ਸਿੰਘ ਔਲਖ ਨੇ ਕਿਹਾ ਕਿ ਪਾਵਰਕਾਮ ਦੀ ਮੈਨਜਮੈਟ ਵੱਲੋ ਸਮੁੱਚੇ ਮੁਲਾਜਮਾਂ ਦੀਆਂ  ਤਨਖਾਹਾਂ ਜਾਰੀ ਨਾ ਕਰਨ ਖਿਲਾਫ ਬਿਜਲੀ ਮੁਲਾਜਮਾਂ ਵਿੱਚ ਬਹੁਤ ਗੁੱਸਾ ਪਾਇਆ ਜਾ ਰਿਹਾ ।ਅੱਜ ਵੀ ਸਮੁੱਚੇ ਪੰਜਾਬ ਅੰਦਰ ਸਾਰੀਆ ਜਥੇਬੰਦੀਆ ਵੱਲੋ ਸਾਝੇ ਤੌਰ ਤੇ ਗੇਟ ਰੈਲੀਆ ਕੀਤੀਆ ਜਾ ਰਹੀ ਨੇ । ਜੇਕਰ ਪਾਵਰਕਾਮ ਮੈਨਜਮੈਟ ਵੱਲੋ ਤੁਰੰਤ ਤਨਖਾਹ ਜਾਰੀ ਨਾ ਕੀਤੀ ਗਈ ਤਾ ਮੁਲਾਜਮਾਂ ਵੱਲੋ ਤਿੱਖਾ ਸਘੰਰਸ ਨੂੰ ਹੋਰ ਕੀਤਾ ਜਾਵੇਗਾ । ਮੁਲਾਜਮ ਤਨਖਾਹ ਨਹੀ , ਕੰਮ ਨਹੀ ਦੀ ਨੀਤੀ ਅਪਨਾਉਣ ਲਈ ਮਜਬੂਰ ਹੋਣਗੇ। ਜਿਸ ਦੀ ਸਾਰੀ ਜੁੰਮੇਵਾਰੀ ਮਨੈਜਮੈਟ ਦੀ ਹੋਵੇਗੀ । ਪੰਜਾਬ ਸਰਕਾਰ ਨੂੰ ਮੁਲਾਜਮਾਂ ਦੀਆ ਤਨਖਾਹਾਂ ਤੇ ਪੈਨਸਨਰਾਂ ਦੀ ਪੈਨਸਨ ਬੰਦ ਕਰਨ ਦੀ ਬਜਾਏ ਸਭ ਤੋ ਪਹਿਲਾਂ ਆਪਣੇ ਮੰਤਰੀਆ ਤੇ ਐਮ ਐਲ ਏ ਦੇ ਤਨਖਾਹਾਂ ਤੇ ਭੱਤੇ ਬੰਦ ਕਰਨੇ ਚਾਹੀਦੇ ਨੇ ਅਤੇ ਅਤੇ ਐਮ ਐਲ ਏ ਦੀਆ ਸੱਤ ਸੱਤ ਪੈਨਸਰਾਂ ਦੇਣ ਤੇ ਦੁਬਾਰਾ ਗੌਰ ਕਰਨਾ ਚਾਹੀਦਾ । ਆਈ  ਟੀ ਆਈ ਸਬ ਡਵੀਜਨ ਮਹਿਲਕਲਾ ਦੇ ਸਕੱਤਰ ਗੁਰਮੇਲ ਸਿੰਘ ਚੰਨਣਵਾਲ ਨੇ ਕਿਹਾ ਕਿ ਅੱਜ ਬਿਜਲੀ ਮੁਲਾਜਮਾਂ ਦੀ ਗਿਣਤੀ ਬਹੁਤ ਜਿਆਦਾ ਘੱਟ ਹੋਣ ਦੇ ਕਾਰਨ ਮੁਲਾਜਮਾਂ ਤੇ ਕੰਮ ਦਾ ਲੋਡ ਬਹੁਤ ਜਿਆਦਾ ਹੈ ।ਮੁਲਾਜਮ ਔਖੇ ਹੋ ਕੇ ਬਹੁਤ ਮੁਸਕਲ ਨਾਲ ਕੰਮ ਚਲਾ ਰਹੇ ਨੇ ,ਮਨੈਜਮੈਟ ਉਹਨਾਂ ਮੁਲਾਜਮਾਂ ਨੂੰ ਵੀ ਤਨਖਾਹ ਟਾਈਮ ਸਿਰ ਜਾਰੀ ਨਹੀ ਕਰ ਰਹੀ ਜਿਸ ਕਾਰਨ ਮੁਲਾਜਮਾਂ ਨੂੰ ਸਘੰਰਸ ਕਰਨਾ ਪੈ ਰਿਹਾ ਏ। ਵੱਧ ਕੰਮ ਦੇ ਲੋਡ ਅਨੁਸਾਰ ਪੱਕੀ ਭਰਤੀ ਕੀਤੀ ਜਾਵੇ। ਟੀ ਐਸ ਯੂ ਸਬ ਡਵੀਜਨ ਮਹਿਲਕਲਾਂ ਦੇ ਸਕੱਤਰ ਬਲਵੀਰ ਸਿੰਘ ਮਹਿਲ ਖਰਦ ਨੇ ਕਿਹਾ ਕਿ ਪੰਜਾਬ ਸਰਕਾਰ ਆਪਣੇ ਐਲ ਐਲ ਏ ਦੀਆਂ ਤਨਖਾਹਾ ਵਿੱਚ ਦੁੱਗਣਾ ਤਿਗੁਣਾ ਵਾਧਾ ਵਾਰ ਵਾਰ ਕਰ ਰਹੀ ਏ ।ਪਰ ਆਪਣੇ ਮੁਲਾਜਮਾਂ ਦਾ ਕਈ ਸਾਲਾਂ ਦਾ ਡੀ ਏ , ਡੀ ਏ ਦਾ ਏਰੀਆ ,ਪੇ ਬੈਡ , ਦੱਬੀ ਬੈਠੀ ਹੈ ।ਇਸ ਤੋ ਇਲਾਵਾ ਨਵਾ ਪੇ ਸਕੇਲ ਲਾਗੂ ਨਹੀ ਕਰੀ ਰਹੀ । ਜਿਸ ਕਾਰਨ ਪੰਜਾਬ ਦੇ ਸਮੁੱਚੇ ਮੁਲਾਜਮਾਂ ਵਿੱਚ ਪੰਜਾਬ ਸਰਕਾਰ ਖਿਲਾਫ ਬਹੁਤ ਗੁੱਸਾ ਪਾਇਆ ਜਾ ਰਿਹਾ । ਆਪਣੀਆ ਮੰਗਾ ਨੂੰ ਲਾਗੂ ਕਰਵਾਉਣ ਲਈ ਆਉਣ ਵਾਲੇ ਸਮੇ ਵਿੱਚ ਤਿੱਖਾ ਸਘੰਰਸ ਸੁਰੂ ਕੀਤਾ ਜਾਵੇਗਾ । ਰੈਲੀ ਨੂੰ ਬਲਰਾਜ  ਸਿੰਘ ਮਹਿਲ ਖੁਰਦ , ਰਾਜਪਤੀ ਬਰਨਾਲਾ, ਕੁਲਦੀਪ ਕੁਮਾਰ ਸਹਿਜੜਾ, ਗੁਰਪ੍ਰੀਤ ਸਿੰਘ ਛੀਨੀਵਾਲ , ਦਰਸਨ ਸਿੰਘ ਆਰ ਏ , ਦਵਿੰਦਰ ਸਿੰਘ, ਗੁਰਮੇਲ ਸਿੰਘ ਖਿਆਲੀ ਨੇ ਵੀ ਸੰਬੋਧਨ ਕੀਤਾ । ਜੇਕਰ ਅਜ ਸਾਮ ਤੱਕ ਤਨਖਾਹ ਤੇ ਪੈਨਸਨ ਜਾਰੀ ਨਾ ਕੀਤੀ ਗਈ ਤਾ ਸਘੰਰਸ ਨੂੰ ਹੋਰ ਤੇਜ vਕੀਤਾ ਜਾਵੇਗਾ ।ਸਮੁੱਚੇ ਮੁਲਾਜਮਾਂ ਵੱਲੋ ਪਾਵਰਕਾਮ ਮਨੈਜਮੈਟ ਤੇ ਪੰਜਾਬ ਸਰਕਾਰ ਦਾ ਪਿੱਟ ਸਿਆਪਾ ਕਰਦੇ ਹੋਏ ਜੰਮਕੇ ਨਾਅਰੇਬਾਜੀ ਕੀਤੀ ਗਈ।

ਗਰੌਜ਼ ਬੈਕਰਟ-ਨਿਫ਼ਟ ਸਕਿੱਲ ਡਿਵੈੱਲਪਮੈਂਟ ਫਸਿਲਟੀ ਵਿਖੇ ਸਰਟੀਫਿਕੇਟ ਵੰਡ ਸਮਾਰੋਹ

ਲੁਧਿਆਣਾ, ਦਸੰਬਰ 2019- ( ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )- ਗਰੌਜ਼ ਬੈਕਰਟ ਏਸ਼ੀਆ ਪ੍ਰਾਈਵੇਟ ਲਿਮਿਟਡ ਵੱਲੋਂ ਸੀ. ਐੱਸ. ਆਰ. ਗਤੀਵਿਧੀਆਂ ਅਧੀਨ ਸਥਾਪਤ ਕੀਤੇ ਗਏ ਨਿਫ਼ਟ ਸਕਿੱਲ ਡਿਵੈੱਲਪਮੈਂਟ ਫਸਿਲਟੀ ਵਿਖੇ ਸਰਟੀਫਿਕੇਸ਼ਨ ਵੰਡ ਸਮਾਰੋਹ ਕਰਵਾਇਆ ਗਿਆ, ਜਿਸ ਵਿੱਚ 330 ਘੰਟੇ ਦਾ ਸਿਲਾਈ ਮਸ਼ੀਨ ਆਪਰੇਟਰ ਟ੍ਰੇਨਿੰਗ ਪ੍ਰੋਗਰਾਮ ਤਹਿਤ 6ਵੇਂ ਬੈਚ ਦਾ ਕੋਰਸ ਪੂਰਾ ਕਰਨ ਵਾਲੇ ਸਿਖਿਆਰਥੀਆਂ ਨੂੰ ਸਰਟੀਫਿਕੇਟਾਂ ਦੀ ਵੰਡ ਕੀਤੀ ਗਈ। ਸਰਟੀਫਿਕੇਟ ਵੰਡਣ ਦੀ ਰਸਮ ਮੈਨੇਜਿੰਗ ਡਾਇਰੈਕਟਰ ਡਾ. ਐਂਟੋਨ ਰੀਨਫੈੱਲਡਰ ਅਤੇ ਸਟੀਫਨ ਲੇਸਰ ਵੱਲੋਂ ਸਾਂਝੇ ਤੌਰ 'ਤੇ ਕੀਤੀ ਗਈ। ਇਸ ਮੌਕੇ ਸੰਜੇ ਚਾਵਲਾ, ਹਰਵਿੰਦਰ ਸਿੰਘ, ਸੰਜੇ ਸ਼ਰਮਾ, ਸ਼ਸ਼ੀ ਕੰਵਲ, ਏ. ਪੀ. ਓ. ਅਵਤਾਰ ਸਿੰਘ, ਸ੍ਰੀਮਤੀ ਕਾਮਿਨੀ ਸ਼ੁਕਲਾ, ਵਿਕਰਮ ਚੋਪੜਾ, ਹਰਪ੍ਰੀਤ ਸਿੰਘ, ਸਮੁੰਦਰ ਸਿੰਘ, ਡਾ. ਮੀਤਾ ਗਾਵਰੀ ਅਤੇ ਹੋਰ ਹਾਜ਼ਰ ਸਨ। ਸਮਾਗਮ ਨੂੰ ਸੰਬੋਧਨ ਕਰਦਿਆਂ ਡਾ. ਰੀਨਫੀਲਡਰ ਨੇ ਕਿਹਾ ਕਿ ਜਰਮਨੀ ਵਰਗੇ ਦੇਸ਼ ਵਿੱਚ ਤਕਨੀਕੀ ਸਿੱਖਿਆ ਅਤੇ ਹੁਨਰਮੰਦਾਂ ਨੂੰ ਬਹੁਤ ਅਹਿਮੀਅਤ ਦਿੱਤੀ ਜਾਂਦੀ ਹੈ। ਉਨਾਂ ਨੌਜਵਾਨਾਂ ਨੂੰ ਸੱਦਾ ਦਿੱਤਾ ਕਿ ਉਹ ਤਕਨੀਕੀ ਤੌਰ 'ਤੇ ਹੁਨਰਮੰਦ ਹੋ ਕੇ ਆਪਣੇ ਪੈਰਾਂ 'ਤੇ ਖੜੇ ਹੋਣ ਨੂੰ ਤਰਜੀਹ ਦੇਣ। ਜ਼ਿਲਾ ਉਦਯੋਗ ਕੇਂਦਰ ਦੇ ਜਨਰਲ ਮੈਨੇਜਰ ਮਹੇਸ਼ ਖੰਨਾ ਨੇ ਨਿਫ਼ਟ ਵੱਲੋਂ ਸੰਸਥਾ ਦੇ ਵਿਦਿਆਰਥੀਆਂ ਨੂੰ ਕਿਤਾਬੀ ਸਿੱਖਿਆ ਦੇਣ ਦੇ ਨਾਲ-ਨਾਲ ਵਿਵਹਾਰਕ ਤੌਰ 'ਤੇ ਮਜ਼ਬੂਤ ਕਰਨ ਲਈ ਵੀ ਕੋਸ਼ਿਸ਼ ਕੀਤੀ ਜਾਂਦੀ ਹੈ। ਖੰਨਾ ਨੇ ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਹੁਨਰਮੰਦ ਕਰਨ ਲਈ ਕੀਤੇ ਜਾ ਰਹੇ ਉਪਰਾਲਿਆਂ ਦਾ ਵੇਰਵੇ ਸਹਿਤ ਵਰਨਣ ਕੀਤਾ। ਨਿਫ਼ਟ ਵੱਲੋਂ ਹਰਪ੍ਰੀਤ ਸਿੰਘ ਵੱਲੋਂ ਸਮੂਹ ਹਾਜ਼ਰੀਨ ਦਾ ਧੰਨਵਾਦ ਕੀਤਾ ਗਿਆ।

ਧਾਰਮਿਕ ਅਸਥਾਨਾ ਅਤੇ ਉੱਚੀ ਆਵਾਜ ਵਿਚ ਲਾਊਡ ਸਪੀਕਰਾਂ ਸੰਬਧੀ ਕੋਰਟ ਦੇ ਨਿਰਦੇਸ਼ਾਂ ਦੀ ਹੋਵੇਗੀ ਪਾਲਣਾ-ਐਸ. ਡੀ. ਐਮ. ਢਿੱਲੋਂ

 

ਜਗਰਾਓਂ,ਲੁਧਿਆਣਾ, ਦਸੰਬਰ 2019- (ਮਨਜਿੰਦਰ ਗਿੱਲ )- ਡਾ: ਬਲਜਿੰਦਰ ਸਿੰਘ ਢਿੱਲੋਂ ਉਪ ਮੰਡਲ ਮੈਜਿਸਟਰੇਟ, ਜਗਰਾਉਂ ਦੀ ਪ੍ਰਧਾਨਗੀ ਹੇਠ ਸਬ ਡਵੀਜਨ ਜਗਰਾਉਂ ਦੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਦੀ ਮੀਟਿੰਗ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਦਿੱਤੇ ਗਏ ਦਿਸਾ ਨਿਰਦੇਸਾਂ ਨੂੰ ਸਬ ਡਵੀਜਨ ਜਗਰਾਉਂ ਵਿੱਚ ਇੰਨ ਬਿੰਨ ਲਾਗੂ ਕਰਨ ਲਈ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ । ਡਾ: ਢਿੱਲੋਂ ਨੇ ਦੱਸਿਆ ਕਿ ਪੰਜਾਬ ਅਤੇ ਹਰਿਆਣਾ ਹਾਈਕੋਰਟ, ਚੰਡੀਗੜ੍ਹ ਜੀ ਦੀਆਂ ਹਦਾਇਤਾਂ ਅਨੁਸਾਰ ਕੋਈ ਵੀ ਵਿਅਕਤੀ, ਮੰਦਿਰਾਂ, ਮਸਜਿਦਾਂ ਅਤੇ ਗੁਰਦਵਾਰਿਆਂ ਦੀਆਂ ਸੰਸਥਾਵਾਂ ਸਮੇਤ ਲਾਊਂਡ ਸਪੀਕਰ ਜਾਂ ਜਨਤਾ ਨੂੰ ਸੰਬੋਧਨ ਕਰਨ ਦੇ ਸਿਸਟਮ ਦੀ ਵਰਤੋਂ ਮਨਜੂਰੀ ਤੋਂ ਬਿਨ੍ਹਾਂ ਨਹੀਂ ਕਰਨਗੇ ਅਤੇ ਦਿਨ ਵੇਲੇ ਆਵਾਜ ਦਾ ਪੱਧਰ ਜਿਆਦਾ ਨਹੀਂ ਹੋਵੇਗਾ । ਇਸ ਤੋਂ ਇਲਾਵਾ ਲਾਊਂਡ ਸਪੀਕਰ ਤੇ ਪਬਲਿਕ ਐਡਰੈਸ ਸਿਸਟਮ ਦੀ ਵਰਤੋ ਰਾਤ 10 ਵਜੇ ਤੋਂ ਸਵੇਰੇ 6 ਵਜੇ ਤੱਕ ਨਹੀਂ ਹੋਵੇਗੀ ਅਤੇ ਸੱਭਿਆਚਾਰਕ ਤੇ ਧਾਰਮਿਕ ਮੌਕਿਆਂ 'ਤੇ ਰਾਤ 10 ਵਜੇ ਤੱਕ ਛੋਟ ਦਿੱਤੀ ਜਾ ਸਕਦੀ ਹੈ ਜਿਹੜੀ ਕਿ ਪੂਰੇ ਸਾਲ 'ਚ 15 ਦਿਨਾਂ ਤੋਂ ਜਿਆਦਾ ਨਹੀਂ ਹੋਵੇਗੀ । ਨਿੱਜੀ ਮਲਕੀਅਤ ਵਾਲੇ ਸਾਊਂਡ ਸਿਸਟਮ ਜਾਂ ਅਵਾਜ ਪੈਦਾ ਕਰਨ ਵਾਲੇ ਯੰਤਰ ਦਾ ਨਿੱਜੀ ਜਮ੍ਹਾ ਵਿਚ ਸ਼ੋਰ ਜਿਆਦਾ ਨਹੀਂ ਹੋਵੇਗਾ । ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ ਕੋਈ ਵੀ ਵਿਅਕਤੀ ਮੇਲੇ, ਧਾਰਮਿਕ ਜਲੂਸ,ਬਰਾਤ ਤੇ ਹੋਰ ਜਨਤਕ ਇਕੱਠਾ ਅਤੇ ਵਿੱਦਿਅਕ ਅਦਾਰਿਆਂ ਦੇ ਅੰਦਰ ਜਾਂ ਨੇੜੇ-ਤੇੜੇ ਹਥਿਆਰ ਲੈ ਕੇ ਨਹੀਂ ਜਾਣਗੇ ਅਤੇ ਸਰਾਬ, ਨਸੇ, ਹਿੰਸਾ ਆਦਿ ਨੂੰ ਉਭਰਨ ਵਾਲੇ ਗੀਤ ਨਾ ਚੱਲਣ ਤੇ ਨਾ ਹੀ ਲਾਈਵ ਪ੍ਰੋਗਰਾਮਾਂ ਵਿੱਚ ਗਾਏ ਜਾਣ, 12 ਸਾਲ ਤੋਂ ਘੱਟ ਉਮਰ ਦਾ ਬੱਚਾ ਅਜਿਹੇ ਸਿਨੇਮਾ ਹਾਲ 'ਚ ਦਾਖਲ ਨਹੀਂ ਹੋਣਾ ਚਾਹੀਦਾ ਜਿੱਥੇ ਏ ਸਰਟੀਫਿਕੇਟ ਵਾਲੀ ਫਿਲਮ ਦਿਖਾਈ ਜਾਂਦੀ ਹੈ, ਨੰਗੇਜ ਵਾਲੇ ਪੋਸਟਰ, ਅੱਧ ਨੰਗੇਜ ਵਾਲੇ ਪੋਸਟਰ ਤੇ ਅਸਲੀਲ ਪੋਸਟਰ ਵਿੱਦਿਅਕ ਅਦਾਰਿਆਂ ਦੇ ਨੇੜੇ ਨਾ ਲਗਾਏ ਜਾਣ, ਸਲਾਨਾ ਇਮਤਿਹਾਨਾਂ ਤੋਂ 15 ਦਿਨ ਪਹਿਲਾਂ ਤੋਂ ਇਮਤਿਹਾਨਾ ਦੌਰਾਨ ਕਿਸੇ ਵੀ ਲਾਊਡ ਸਪੀਕਰ ਨੂੰ ਵਜਾਉਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ । ਮੀਟਿੰਗ ਸਬੰਧਤ ਅਧਿਕਾਰੀ ਨੂੰ ਹਦਾਇਤ ਕੀਤੀ ਕਿ ਨਿਯਮਾਂ ਦੀ ਪਾਲਣਾ ਯਕੀਨੀ ਬਣਾਉਣ ਲਈ ਜਨਤਕ ਥਾਵਾਂ, ਨਿੱਜੀ ਥਾਵਾਂ, ਕਾਨਫਰੰਸ ਰੂਮ, ਕਮਿਉਨਿਟੀ ਹਾਲ, ਬੈਕੁਅਟ ਹਾਲ, ਮੰਦਰ ਤੇ ਗੁਰਦਵਾਰਿਆਂ ਦੇ ਦੌਰੇ 'ਤੇ ਚੈਕਿੰਗ ਕਰਦੇ ਰਹਿਣ । ਉਨ੍ਹਾਂ ਪੁਲਿਸ ਵਿਭਾਗ ਅਤੇ ਪ੍ਰਦੂਸਣ ਕੰਟਰੋਲਰਡ ਦੇ ਅਧਿਕਾਰੀਆਂ ਨੂੰ ਕਿਹਾ ਕਿ ਜੇਕਰ ਕੋਈ ਵਿਅਕਤੀ ਜਾਂ ਸੰਸਥਾ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੀਆਂ ਹਦਾਇਤਾਂ ਦੀ ਪਾਲਣਾ ਨਹੀਂ ਕਰਦੀ ਤਾਂ ਉਸ ਖਿਲਾਫ ਕਾਨੂੰਨ ਅਨੁਸਾਰ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ । ਉਨ੍ਹਾਂ ਸਮੂਹ ਧਾਰਮਿਕ, ਸਮਾਜਿਕ ਅਤੇ ਰਾਜਨੀਤਿਕ ਆਗੂਆਂ ਤੇ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੀਆਂ ਹਦਾਇਤਾਂ ਦੀ ਇਨ-ਬਿਨ ਪਾਲਣਾ ਯਕੀਨੀ ਬਣਾਉਣ ਲਈ ਯੋਗ ਉਪਰਾਲੇ ਕੀਤੇ ਜਾਣ ।

ਐਲ ਐਮ ਏ ਇੱਕ ਆਰਥਿਕ ਆਰਥਿਕਤਾ ਲਈ ਅਰੰਭ ਕਰਨ ਅਤੇ ਸਹਿਯੋਗ ਲਈ: ਬੰਡਾਰੂ ਦੱਤਾਤ੍ਰੇਯ

ਲੁਧਿਆਣਾ, ਦਸੰਬਰ 2019- ( ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )-

ਐਲ ਐਮ ਏ ਨੇ ਅੱਜ ਇੱਕ ਸਮਾਰੋਹ ਵਿੱਚ ਆਪਣੀ 41 ਵੀਂ ਵਰ੍ਹੇਗੰਢ ਅਤੇ ਸਲਾਨਾ ਪੁਰਸਕਾਰ ਵੰਡ ਦਾ ਤਿਉਹਾਰ ਮਨਾਇਆ I ਹਿਮਾਚਲ ਪ੍ਰਦੇਸ਼ ਦੇ ਰਾਜਪਾਲ, ਐੱਚ. ਈ. ਬੰਡਾਰੂ ਦੱਤਾਤ੍ਰੇਯ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਅਤੇ ਐਲਐਮਏ ਦੁਆਰਾ ਸਥਾਪਿਤ ਕੀਤੇ ਗਏ ਅਤੇ ਵਰਧਮਾਨ ਸਮੂਹ, ਹੀਰੋ ਸਾਈਕਲਜ਼, ਟਰਾਈਡੈਂਟ ਸਮੂਹ, ਏਵਨ ਸਾਈਕਲਜ਼, ਈਸਟਮੈਨ ਇੰਟਰਪ੍ਰਾਈਜ ਅਤੇ ਭਾਰਤੀ ਏਅਰਟੈੱਲ ਦੁਆਰਾ ਸਪਾਂਸਰ ਕੀਤੇ ਗਏ ਤੇ ਛੇ ਸਲਾਨਾ ਪੁਰਸਕਾਰ ਦਿੱਤੇ ਗਏ I ਡਾ: ਪਰਮਜੀਤ ਕੌਰ, ਜਨਰਲ ਸੱਕਤਰ, ਐਲਐਮਏ, ਨੇ ਖੇਤਰ ਦੇ ਸਤਿਕਾਰਯੋਗ ਕਾਰੋਬਾਰੀ ਆਦਮੀਆਂ, ਪੇਸ਼ੇਵਰਾਂ ਅਤੇ ਚਾਹਵਾਨ ਉੱਦਮੀਆਂ ਨੂੰ ਸਨਮਾਨਿਤ ਕਰਨ ਦੀਆਂ ਦਲੀਲਾਂ ਦੀ ਵਿਆਖਿਆ ਕੀਤੀ ਕਿਉਂਕਿ ਐਲਐਮਏ ਨੇ ਚਾਰ ਦਹਾਕਿਆਂ ਦੇ ਸਮੇਂ ਦੌਰਾਨ ਰੁਜ਼ਗਾਰ ਪੈਦਾ ਕਰਨ, ਪੇਸ਼ੇਵਰਤਾ ਦੀ ਸ਼ੁਰੂਆਤ ਕਰਦਿਆਂ ਵਪਾਰਕ ਨੇਤਾਵਾਂ ਦੇ ਯੋਗਦਾਨ ਦੀ ਪਛਾਣ ਕੀਤੀ ਅਤੇ ਸਵੀਕਾਰ ਕੀਤਾ । ਗਲੋਬਲ ਮਾਪਦੰਡਾਂ ਦੇ ਉਤਪਾਦਾਂ ਅਤੇ ਸੇਵਾਵਾਂ ਦੀ ਸ਼ੁਰੂਆਤ ਕਰਨ ਲਈ ਸਟੇਟ ਆਫ਼ ਆਰਟ ਅਤੇ ਆਰ ਐਂਡ ਡੀ ਨੂੰ ਅਪਣਾਉਣਾ ਅਤੇ ਨਿਰੰਤਰ ਅਧਾਰ 'ਤੇ ਸਮਾਜਿਕ ਜ਼ਿੰਮੇਵਾਰੀ ਦੀਆਂ ਪਹਿਲਕਦਮੀਆਂ ਕੀਤੀਆਂ I ਐਲ ਐਮ ਏ ਦੇ ਪ੍ਰਧਾਨ ਕਮਲ ਵਡੇਰਾ ਨੇ ਐਲ ਐਮ ਏ ਪ੍ਰਾਪਤੀ ਕਰਨ ਵਾਲਿਆਂ ਦਾ ਸਨਮਾਨ ਕਰਨ ਲਈ ਸ੍ਰੀ ਬੰਡਾਰੂ ਦੱਤਾਤ੍ਰੇਯ ਦਾ ਧੰਨਵਾਦ ਕੀਤਾ, ਕਿਉਂਕਿ ਇਹ ਪੁਰਸਕਾਰਾਂ ਲਈ ਇੱਕ ਵਿਸ਼ੇਸ਼ ਰਾਜ ਹੋਵੇਗਾ ਜੋ ਸਵੈ-ਨਿਰਮਾਣ ਵਾਲਾ, ਇੱਕ ਰਾਜਨੀਤਿਕ ਉੱਦਮੀ ਅਤੇ ਉਸ ਵਿਅਕਤੀ ਲਈ ਜਾਣਿਆ ਜਾਂਦਾ ਹੈ ਅਤੇ ਉਸ ਨਿਮਰਤਾ, ਸਾਦਗੀ ਅਤੇ ਲਗਨ ਲਈ ਸਤਿਕਾਰਿਆ ਜਾਂਦਾ ਹੈ I ਵਡੇਰਾ ਨੇ ਐਲਐਮਏ ਦੁਆਰਾ ਤਜ਼ਰਬੇਕਾਰ ਗਿਆਨ ਨੂੰ ਸਾਂਝਾ ਕਰਨ, ਵਪਾਰਕ ਨੈਟਵਰਕਿੰਗ ਅਤੇ ਉੱਤਮਤਾ ਅਤੇ ਪ੍ਰਾਪਤੀ ਦੀ ਭਾਵਨਾ ਨੂੰ ਉਤਸ਼ਾਹਤ ਕਰਨ ਲਈ ਇੱਕ ਪਲੇਟਫਾਰਮ ਦੇ ਤੌਰ ਤੇ ਨਿਭਾਈ ਭੂਮਿਕਾ ਬਾਰੇ ਵੀ ਚਾਨਣਾ ਪਾਇਆ I ਉਹਨਾਂ ਸਾਂਝਾ ਕੀਤਾ ਕਿ ਐਲ ਐਮ ਏ ਨੂੰ ਵਿਸ਼ਵਵਿਆਪੀ ਪੱਧਰ ਦੇ ਸਭ ਤੋਂ ਸਤਿਕਾਰਤ ਕਾਰੋਬਾਰੀ ਨੇਤਾਵਾਂ ਜਿਵੇਂ ਕਿ ਸ਼੍ਰੀ ਬ੍ਰਿਜ ਮੋਹਨ ਲਾਲ ਮੁੰਜਾਲ, ਸ਼੍ਰੀ ਐਸ.ਪੀ.ਓਸਵਾਲ, ਸ੍ਰੀ ਓ.ਪੀ.ਮੁੰਜਾਲ ਅਤੇ ਇਸ ਖੇਤਰ ਦੇ ਪ੍ਰਮੁੱਖ ਕਾਰਪੋਰੇਟ ਦੀ ਸਰਪ੍ਰਸਤੀ ਪ੍ਰਾਪਤ ਕਰਨ ਦਾ ਸਨਮਾਨ ਪ੍ਰਾਪਤ ਹੋਇਆ ਹੈ ਜਿਹੜੇ ਕੇ ਹੁਣ ਗਲੋਬਲ ਖਿਡਾਰੀ ਹਨ I ਬੰਡਾਰੂ ਦੱਤਾਤ੍ਰੇਯ ਨੇ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਕਿਹਾ, ਗਿਆਨ ਹੁਣ ਕਿਸੇ ਵੀ ਆਰਥਿਕਤਾ ਦੇ ਵਿਕਾਸ ਲਈ ਸਭ ਤੋਂ ਮਹੱਤਵਪੂਰਨ ਸਰੋਤ ਹੈ, ਅਤੇ ਇਸ ਲਈ ਇਸ ਦੀ ਸਿਰਜਣਾ ਅਤੇ ਪ੍ਰਸਾਰ ਨੀਤੀ ਨਿਰਮਾਤਾਵਾਂ, ਸੰਸਥਾਵਾਂ, ਅਕਾਦਮਿਕਾਂ ਅਤੇ ਪੇਸ਼ੇਵਰਾਂ ਦਾ ਸਰਵ ਵਿਆਪਕ ਫੋਕਸ ਹੋਣਾ ਚਾਹੀਦਾ ਹੈ I ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਗਿਆਨ ਨਾਲ ਚੱਲਣ ਵਾਲੀ ਆਰਥਿਕਤਾ ਵਿੱਚ ਤਬਦੀਲੀ ਲਿਆਉਣ ਦੀ ਪ੍ਰਕਿਰਿਆ, 4 ਗਿਆਨ ਅਰਥ-ਵਿਵਸਥਾ ਦੇ ਖੰਭਿਆਂ, ਅਰਥਾਤ ਆਰਥਿਕ ਉਤਸ਼ਾਹ ਅਤੇ ਸੰਸਥਾਗਤ ਸ਼ਾਸਨ, ਸਿੱਖਿਆ ਅਤੇ ਲੇਬਰ, ਨਵੀਨਤਾ ਅਤੇ ਸੂਚਨਾ ਅਤੇ ਸੰਚਾਰ ਟੈਕਨਾਲੋਜੀ ਨੂੰ ਵਿਕਸਤ ਕਰਨ ਦੀਆਂ ਸਾਡੀਆਂ ਕੋਸ਼ਿਸ਼ਾਂ ਉੱਤੇ ਨਿਰਭਰ ਹੈ। ਉਨ੍ਹਾਂ ਕਿਹਾ ਕਿ ਹਾਲਾਂਕਿ ਇਕ ਰਾਸ਼ਟਰ ਲਈ ਵਿਸ਼ਵਵਿਆਪੀ ਪੱਧਰ 'ਤੇ ਇਸ ਦੀ ਦਰਜਾਬੰਦੀ ਵਿਚ ਸੁਧਾਰ ਲਿਆਉਣ ਲਈ ਠੋਸ ਕਦਮ ਚੁੱਕਣੇ ਮਹੱਤਵਪੂਰਨ ਹਨ, ਪਰ ਇਹ ਸਭ ਮਹੱਤਵਪੂਰਨ ਹੈ ਕਿ ਜ਼ਮੀਨੀ ਤਾਲਾਬੰਦ ਸੂਬਿਆਂ ਜਿਵੇਂ ਕਿ ਪੰਜਾਬ, ਹਰਿਆਣਾ ਅਤੇ ਹਿਮਾਚਲ ਲਈ ਗਿਆਨ ਦੀ ਆਰਥਿਕਤਾ ਦੇ ਵਿਕਾਸ ਲਈ ਇਕ ਠੋਸ ਅਧਾਰ ਬਣਾਇਆ ਜਾਵੇ । ਬੰਡਾਰੂ ਦੱਤਾਤ੍ਰੇਯ ਨੇ ਜ਼ੋਰ ਦੇ ਕੇ ਕਿਹਾ ਕਿ ਐਲਐਮਏ ਦੇ ਖਿੱਤੇ ਵਿੱਚ ਗਿਆਨ ਅਧਾਰਤ ਉੱਦਮਸ਼ੀਲਤਾ ਨੂੰ ਉਤਸ਼ਾਹਤ ਕਰਨ ਲਈ ਉੱਦਮੀਆਂ, ਅਕਾਦਮਿਕਾਂ, ਅਭਿਆਸ ਪ੍ਰਬੰਧਕਾਂ ਅਤੇ ਵਿਦਿਆਰਥੀਆਂ ਅਤੇ ਪ੍ਰਸ਼ਾਸਨ ਨੂੰ ਸ਼ਾਮਲ ਕਰਨਾ ਮਹੱਤਵਪੂਰਨ ਹੈ। ਉਸਨੇ ਐੱਮ.ਐੱਮ.ਏ ਦੁਆਰਾ ਸਿਖਲਾਈ ਅਤੇ ਉੱਦਮਤਾ ਦੇ ਸਮਰਥਨ ਲਈ ਇੱਕ ਮਜਬੂਤ ਢਾਂਚਾ ਬਣਾਉਣ ਵਿੱਚ ਨਿਭਾਈ ਭੂਮਿਕਾ ਦੀ ਸ਼ਲਾਘਾ ਕੀਤੀ। ਉਨ੍ਹਾਂ ਉਮੀਦ ਜਤਾਈ ਕਿ ਇਹ ਖੇਤਰ ਖੇਤੀਬਾੜੀ, ਟੈਕਸਟਾਈਲ ਅਤੇ ਲਾਈਟ ਇੰਜੀਨੀਅਰਿੰਗ ਦੇ ਖੇਤਰਾਂ ਵਿਚ ਆਰ ਐਂਡ ਡੀ ਦਾ ਗਲੋਬਲ ਹੱਬ ਬਣ ਸਕਦਾ ਹੈ ਕਿਉਂਕਿ ਕੁਸ਼ਲ ਮਨੁੱਖੀ ਸ਼ਕਤੀ ਦੀ ਉਪਲਬਧਤਾ ਅਤੇ ਲੋੜੀਂਦੇ ਬੁਨਿਆਦੀ ਅਤੇ ਸੰਸਥਾਗਤ ਸਹਾਇਤਾ ਕਾਰਨ ਮਾਰਸ਼ਲ ਮਸ਼ੀਨਜ਼ ਦੇ ਚੇਅਰਮੈਨ ਗੌਰਵ ਸਰੂਪ, ਕ੍ਰਲਾਉਡ ਬੈਸਟ ਯੂਨੀਵਰਸਲ ਮਸ਼ੀਨ ਮੋਨੀਟਰਿੰਗ ਥੀਮ 'ਤੇ ਕੁੰਜੀਵਤ ਭਾਸ਼ਣ ਦਿੱਤਾ। ਸਰੂਪ ਨੇ ਜ਼ੋਰ ਦੇ ਕੇ ਕਿਹਾ ਕਿ ਯੂਐਮਐਮ ਘੱਟ ਲਟਕਣ ਵਾਲਾ ਫਲ ਸੀ ਜੋ ਨਿਰਮਾਤਾਵਾਂ ਨੂੰ ਇਸ ਦੀ ਘੱਟ ਕੀਮਤ, ਤੇਜ਼ੀ ਨਾਲ ਲਾਗੂ ਕਰਨ ਅਤੇ ਯੋਜਨਾਬੱਧ ਅਤੇ ਯੋਜਨਾ-ਰਹਿਤ ਸਮੇਂ ਦੀ ਕਮੀ ਦੇ ਵਾਧੇ ਦੇ ਉਤਪਾਦਨ ਵਿੱਚ ਵਾਧਾ ਅਤੇ ਤੁਰੰਤ ਰਿਟਰਨ ਦੇ ਕਾਰਨ ਅਪਣਾਉਣਾ ਚਾਹੀਦਾ ਹੈ I ਉਸਨੇ ਕਿਹਾ ਕਿ ਕੰਮ ਦੇ ਗੈਰ ਯੋਜਨਾਬੱਧ ਰੁਕਣ ਕਾਰਨ ਉਤਪਾਦਨ ਦਾ ਨੁਕਸਾਨ ਹੋਇਆ, ਦੇਰੀ ਨਾਲ ਭੇਜੀਆਂ ਗਈਆਂ, ਲੇਬਰ ਦੀ ਬਰਬਾਦੀ ਹੋਈ ਅਤੇ ਗਾਹਕਾਂ ਨੂੰ ਪਰੇਸ਼ਾਨੀ ਹੋਈ । ਉਨ੍ਹਾਂ ਦਾ ਮੰਨਣਾ ਸੀ ਕਿ ਉਦਯੋਗ ਸ਼ਾਇਦ ਇਸਦੀ ਲਾਗਤ ਅਤੇ ਜਟਿਲਤਾ ਬਾਰੇ ਗਲਤ ਵਿਚਾਰਾਂ ਕਰਕੇ ਯੂ ਐਮ ਐਮ ਨੂੰ ਅਪਣਾਉਣ ਵਿਚ ਦੇਰੀ ਕਰ ਰਿਹਾ ਹੈ. ਸਰੂਪ ਨੇ ਜ਼ੋਰ ਦੇ ਕੇ ਕਿਹਾ ਕਿ ਯੂਐਮਐਮ ਚੰਗੀ ਤਰ੍ਹਾਂ ਵਿਸ਼ਲੇਸ਼ਣ ਵਾਲੀਆਂ ਰਿਪੋਰਟਾਂ ਵੱਲ ਖੜਦਾ ਹੈ ਜਿਹੜੀਆਂ ਮੈਨੇਜਰਾਂ ਨੂੰ ਉਪਲਬਧਤਾ, ਪ੍ਰਦਰਸ਼ਨ ਅਤੇ ਗੁਣਵਤਾ ਦੇ ਮਾਪਦੰਡਾਂ 'ਤੇ ਓਈਈ ਵਿਚ ਵੱਡੇ ਪੱਧਰ' ਤੇ ਸੁਧਾਰ ਲਿਆਉਣ ਦੀ ਆਗਿਆ ਦਿੰਦੀਆਂ ਹਨ ਸਨਮਾਨਿਤ ਰਾਜਪਾਲ ਬੰਡਾਰੂ ਦਤਾਰਾਏ ਅਤੇ ਐਲ ਐਮ ਏ ਦੇ ਪ੍ਰਧਾਨ ਕਮਲ ਵਡੇਰਾ, ਕੈਪਟਨ ਵੀ ਕੇ ਸਯਾਲ, ਸ੍ਰੀ ਇੰਦਰਜੀਤ ਨਾਗਪਾਲ, ਸ੍ਰੀ ਡੀ ਕੇ ਸਿੰਧਵਾਨੀ ਦੁਆਰਾ ਪੁਰਸਕਾਰਾਂ ਨੂੰ ਸਨਮਾਨਤ ਕੀਤਾ ਗਿਆ। ਡਾ. ਸੰਦੀਪ ਕਪੂਰ, ਸੀਨੀਅਰ ਮੀਤ ਪ੍ਰਧਾਨ ਨੇ ਐਲ.ਐੱਮ.ਏ. ਦੇ ਮੈਂਬਰਾਂ ਨੂੰ ਇਸ ਖੇਤਰ ਵਿਚ ਇਕ ਗਿਆਨ ਸੁਸਾਇਟੀ ਦੇ ਵਿਕਾਸ ਵਿਚ ਯੋਗਦਾਨ ਪਾਉਣ ਲਈ ਏਜੰਡਾ ਤੈਅ ਕਰਨ ਲਈ, ਮਾਨਯੋਗ ਮੁੱਖ ਮਹਿਮਾਨ ਬੰਡਾਰੂ ਦੱਤਾਤ੍ਰੇਯ ਦਾ ਧੰਨਵਾਦ ਦਾ ਪ੍ਰਸਤਾਵ ਪੇਸ਼ ਕੀਤਾ. ਉਨ੍ਹਾਂ ਸਮਾਗਮ ਨੂੰ ਸਫਲ ਬਣਾਉਣ ਲਈ ਪੁਰਸਕਾਰਾਂ, ਪ੍ਰਾਯੋਜਕਾਂ, ਜ਼ਿਲ੍ਹਾ ਪ੍ਰਸ਼ਾਸਨ, ਕਾਰਜਕਾਰੀ ਕਮੇਟੀ ਦੇ ਮੈਂਬਰਾਂ ਅਤੇ ਮੈਂਬਰਾਂ ਦਾ ਧੰਨਵਾਦ ਵੀ ਕੀਤਾ।
ਐਵਾਰਡਜ਼ ਦੀ ਸੂਚੀ
ਐਲ ਐਮ ਏ - ਸਾਲ 2018 ਦੇ ਉੱਦਮੀ ਲਈ ਵਰਧਮਾਨ ਪੁਰਸਕਾਰ
ਸ੍ਰੀ ਪ੍ਰੀਤੋਸ਼ ਗਰਗ, ਚੇਅਰਮੈਨ, ਹੈਪੀ ਫਾਰਜੀਨਗਸ ਲਿਮਟਿਡ, ਲੁਧਿਆਣਾ
ਐਲ ਐਮ ਏ - ਸਾਲ 2018 ਦੇ ਮੈਨੇਜਰ ਲਈ ਦਯਾਨੰਦ ਮੁੰਜਾਲ ਅਵਾਰਡ
ਸ੍ਰੀ ਸੁਸ਼ੀਲ ਕੁਮਾਰ ਝਾਂਬ, ਡਾਇਰੈਕਟਰ (ਕੱਚੇ ਮਾਲ)
ਵਰਧਮਾਨ ਟੈਕਸਟਾਈਲਸ ਲਿਮਟਿਡ, ਲੁਧਿਆਣਾ
ਐਲ ਐਮ ਏ - ਸਾਲ 2018 ਦੇ ਯੁਵਾ ਨਵੀਨਤਾਕਾਰੀ ਉੱਦਮੀ ਲਈ ਟਰਾਈਡੈਂਟ ਅਵਾਰਡ
ਸ੍ਰੀ ਰਵੀ ਗਰਗ, ਬਾਨੀ ਅਤੇ ਸੀਈਓ, ਮਾਸਟਰ ਸੌਫਟਵੇਅਰ ਸੋਲਯੂਸ਼ਨਸ, ਚੰਡੀਗੜ੍ਹ
ਐਲ ਐਮ ਏ - ਸਾਲ 2018 ਦੇ ਕਾਰਪੋਰੇਟ ਸਿਟੀਜ਼ਨ ਲਈ ਹਰੀ ਚੰਦ ਅਵਾਰਡ
ਸ੍ਰੀ ਓਂਕਾਰ ਸਿੰਘ ਪਾਹਵਾ, ਚੇਅਰਮੈਨ, ਏਵਨ ਸਾਈਕਲਜ਼ ਲਿਮਟਿਡ, ਲੁਧਿਆਣਾ
ਐਲ ਐਮ ਏ - ਸਾਲ 2018 ਦੇ ਉੱਭਰ ਰਹੇ ਐਸਐਮਈ ਲਈ ਸੋਹਣ ਲਾਲ ਪਾਹਵਾ ਅਵਾਰਡ
ਸ੍ਰੀ ਗੌਰਵ ਸਰੂਪ, ਐਮਡੀ, ਮਾਰਸ਼ਲ ਮਸ਼ੀਨਜ਼ ਲਿਮਟਿਡ, ਲੁਧਿਆਣਾ
ਐਲ ਐਮ ਏ - ਸੱਤ ਪਾਲ ਮਿੱਤਲ ਲਾਈਫ ਟਾਈਮ ਅਚੀਵਮੈਂਟ ਅਵਾਰਡ 2018
ਸ੍ਰੀ ਧਨਵੰਤ ਸਿੰਘ ਭੋਗਲ, ਚੇਅਰਮੈਨ, ਭੋਗਲ ਗਰੁੱਪ, ਲੁਧਿਆਣਾ

ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਿਖੇ ਵਿਸ਼ਵ ਅੰਗਹੀਣ ਦਿਵਸ ਮਨਾਇਆ

ਅੱਗੇ ਵਧਣ ਲਈ ਸਰੀਰਕ ਸੰਪੂਰਨਤਾ ਨਾਲੋਂ ਇੱਛਾ ਸ਼ਕਤੀ ਦਾ ਹੋਣਾ ਜ਼ਿਆਦਾ ਜ਼ਰੂਰੀ- ਡਿਪਟੀ ਕਮਿਸ਼ਨਰ
ਲੁਧਿਆਣਾ, ਦਸੰਬਰ 2019- ( ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )-

ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ ਨੇ ਦਿਵਿਆਂਗ (ਅਪਾਹਜ) ਵਿਅਕਤੀਆਂ ਨੂੰ ਸਮਾਜ ਦਾ ਅਹਿਮ ਹਿੱਸਾ ਕਰਾਰ ਦਿੰਦਿਆਂ ਕਿਹਾ ਹੈ ਕਿ ਜੀਵਨ ਵਿੱਚ ਅੱਗੇ ਵਧਣ ਲਈ ਸਰੀਰਕ ਤੌਰ 'ਤੇ ਸੰਪੂਰਨ ਹੋਣ ਦੀ ਬਜਾਏ ਇੱਛਾ ਸ਼ਕਤੀ ਦਾ ਪ੍ਰਬਲ ਹੋਣਾ ਜ਼ਿਆਦਾ ਜ਼ਰੂਰੀ ਹੁੰਦਾ ਹੈ। ਉਹ ਅੱਜ ਸਥਾਨਕ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਦਫਤਰ ਵਿਖੇ ਵਿਸ਼ਵ ਅੰਗਹੀਣ ਦਿਵਸ ਮੌਕੇ ਵੱਡੀ ਗਿਣਤੀ ਵਿੱਚ ਇਕੱਤਰ ਨੌਜਵਾਨਾਂ ਨੂੰ ਸੰਬੋਧਨ ਕਰ ਰਹੇ ਸਨ। ਅਗਰਵਾਲ ਨੇ ਕਿਹਾ ਕਿ ਇਸ ਜੀਵਨ ਵਿੱਚ ਆਇਆ ਕੋਈ ਵੀ ਵਿਅਕਤੀ ਹਰ ਪੱਖੋਂ ਸੰਪੂਰਨ ਨਹੀਂ ਹੁੰਦਾ ਹਰੇਕ ਵਿਅਕਤੀ ਵਿੱਚ ਕਿਸੇ ਨਾ ਕਿਸੇ ਤਰ੍ਹਾਂ ਦੀ ਕੋਈ ਘਾਟ ਜ਼ਰੂਰ ਹੁੰਦੀ ਹੈ, ਅਜਿਹੀਆਂ ਘਾਟਾਂ ਵਿਅਕਤੀ ਨੂੰ ਅੱਗੇ ਵਧਣ ਤੋਂ ਰੋਕਣ ਦੇ ਸਮਰੱਥ ਨਹੀਂ ਹੁੰਦੀਆਂ ਸਗੋਂ ਅੱਗੇ ਵਧਣ ਲਈ ਮਹਿਜ਼ ਪ੍ਰਬਲ ਇੱਛਾ ਸ਼ਕਤੀ ਹੋਣੀ ਜ਼ਰੂਰੀ ਹੁੰਦੀ ਹੈ। ਉਨ੍ਹਾਂ ਉਦਾਹਰਣਾਂ ਦੇ ਕੇ ਸਮਝਾਇਆ ਕਿ ਕਿਸੇ ਵੀ ਦੇਸ਼ ਜਾਂ ਸਮਾਜ ਨੂੰ ਅੱਗੇ ਲਿਜਾਣ ਵਿੱਚ ਸਰੀਰਕ ਤੌਰ 'ਤੇ ਅਪੰਗ ਵਿਅਕਤੀਆਂ ਦਾ ਬਹੁਤ ਵੱਡਾ ਯੋਗਦਾਨ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂਂ ਅਜਿਹੇ ਵਿਅਕਤੀਆਂ ਦੀ ਭਲਾਈ ਅਤੇ ਉਨ੍ਹਾਂ ਨੂੰ ਪੈਰ੍ਹਾਂ ਸਿਰ ਖੜ੍ਹੇ ਕਰਨ ਲਈ ਵਿਸ਼ੇਸ਼ ਯਤਨ ਕੀਤੇ ਜਾ ਰਹੇ ਹਨ। ਇਨ੍ਹਾਂ ਯਤਨਾਂ ਤਹਿਤ ਹੀ ਅੱਜ ਪਲੇਸਮੈਂਟ ਅਤੇ ਜਾਗਰੂਕਤਾ ਕੈਂਪ ਦਾ ਆਯੋਜਨ ਕੀਤਾ ਗਿਆ ਹੈ। ਇਸ ਕੈਂਪ ਵਿੱਚ 60 ਤੋਂ ਵਧੇਰੇ ਲੋੜਵੰਦ ਵਿਅਕਤੀਆਂ ਨੇ ਹਿੱਸਾ ਲਿਆ ਹੈ। ਉਨ੍ਹਾਂ ਕਿਹਾ ਕਿ ਜਿਹੜੇ ਨੌਜਵਾਨ ਆਪਣੇ ਪੈਰ੍ਹਾਂ 'ਤੇ ਖੜ੍ਹਾ ਹੋਣਾ ਚਾਹੁੰਦੇ ਹਨ, ਉਨ੍ਹਾਂ ਨੂੰ ਪੰਜਾਬ ਸਰਕਾਰ ਵੱਲੋਂ ਬਿਊਰੋ ਦਫਤਰਾਂ ਰਾਹੀਂ ਸਿਖਲਾਈ, ਨੌਕਰੀ, ਕਰਜ਼ਾ ਅਤੇ ਹੋਰ ਸਹੂਲਤਾਂ ਮੁਹੱਈਆ ਕਰਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜਿਸ ਦਾ ਨੌਜਵਾਨ ਲਾਭ ਲੈ ਸਕਦੇ ਹਨ। ਉਨ੍ਹਾਂ ਕਿਹਾ ਕਿ ਸਰੀਰਕ ਤੌਰ 'ਤੇ ਅਪੰਗ ਵਿਅਕਤੀਆਂ ਦੇ ਯੂਡੀਆਈਡੀ ਕਾਰਡ ਬਣਾਏ ਜਾ ਰਹੇ ਹਨ ਤਾਂ ਜੋ ਉਨ੍ਹਾਂ ਨੂੰ ਸਰਕਾਰੀ ਸਹੂਲਤਾਂ ਮੁਹੱਈਆ ਕਰਾਉਣ ਵਿੱਚ ਕੋਈ ਪ੍ਰੇਸ਼ਾਨੀ ਪੇਸ਼ ਨਾ ਆਵੇ। ਉਨ੍ਹਾਂ ਕਿਹਾ ਕਿ ਇਸ ਬਿਊਰੋ ਦਫਤਰ ਵਿਖੇ ਹਰੇਕ ਸ਼ੁੱਕਰਵਾਰ ਨੌਕਰੀ ਮੇਲਾ-ਕਮ-ਜਾਗਰੂਕਤਾ ਸਮਾਗਮ ਕਰਵਾਇਆ ਜਾਂਦਾ ਹੈ ਜਿਸ ਵਿੱਚ ਨੌਜਵਾਨਾਂ ਨੂੰ ਸਿਖਲਾਈ, ਨੌਕਰੀ, ਕਰਜ਼ਾ ਅਤੇ ਹੋਰ ਸਹੂਲਤਾਂ ਬਾਰੇ ਦੱਸਿਆ ਜਾਂਦਾ ਹੈ। ਉਨ੍ਹਾਂ ਨੌਜਵਾਨਾਂ ਨੂੰ ਬਿਊਰੋ ਦਫਤਰ ਦਾ ਵੱਧ ਤੋਂ ਵੱਧ ਲਾਭ ਲੈਣ ਦਾ ਸੱਦਾ ਦਿੱਤਾ। ਇਸ ਮੌਕੇ ਸ਼੍ਰ਼ੀ ਅਗਰਵਾਲ ਨੇ ਅਪਾਹਜ ਵਿਅਕਤੀਆਂ ਦੀਆਂ ਮੁਸ਼ਕਲਾਂ ਵੀ ਸੁਣੀਆਂ ਅਤੇ ਉਨ੍ਹਾਂ ਨੂੰ ਹੱਲ ਕਰਨ ਦਾ ਭਰੋਸਾ ਵੀ ਦਿੱਤਾ। ਇਸ ਮੌਕੇ ਵੱਖ-ਵੱਖ ਕੰਪਨੀਆਂ ਵੱਲੋਂ ਯੋਗ ਵਿਅਕਤੀਆਂ ਦੀ ਨੌਕਰੀ ਲਈ ਚੋਣ ਕੀਤੀ ਗਈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਵਧੀਕ ਡਿਪਟੀ ਕਮਿਸ਼ਨਰ ਜਗਰਾਓ ਸ਼੍ਰੀਮਤੀ ਨੀਰੂ ਕਤਿਆਲ ਗੁਪਤਾ, ਜ਼ਿਲ੍ਹਾ ਸਮਾਜਿਕ ਅਤੇ ਸੁਰੱਖਿਆ ਅਫਸਰ ਸ਼੍ਰੀਮਤੀ ਇੰਦਰਪ੍ਰੀਤ ਕੌਰ, ਡਿਪਟੀ ਡਾਇਰੈਕਟਰ ਸ਼੍ਰੀਮਤੀ ਮੀਨਾਕਸ਼ੀ ਸ਼ਰਮਾ, ਡਿਪਟੀ ਸੀ.ਈ.ਓ. ਨਵਦੀਪ ਸਿੰਘ ਅਤੇ ਵੱਡੀ ਗਿਣਤੀ ਵਿੱਚ ਪ੍ਰਤੀਭਾਗੀ ਹਾਜ਼ਰ ਸਨ।