You are here

ਕੌਮਾਂਤਰੀ ਪੱਧਰ 'ਤੇ ਨਜਾਇਜ਼ ਸੋਨੇ ਦੀ ਸਮੱਗਲਿੰਗ ਕਰਨ ਵਾਲੇ ਸਮੱਗਲਰਾਂ ਨੂੰ ਲੁੱਟਣ ਵਾਲੇ 4 ਦੋਸ਼ੀ  ਮਹਿਲਾ ਸਾਥਣ ਸਮੇਤ ਗ੍ਰਿਫਤਾਰ 

ਲੁਧਿਆਣਾ, 27 ਸਤੰਬਰ (ਟੀ. ਕੇ.) ਮਨਦੀਪ ਸਿੰਘ ਸਿੱਧੂ, ਆਈ.ਪੀ.ਐੱਸ, ਕਮਿਸ਼ਨਰ ਪੁਲਿਸ ਲੁਧਿਆਣਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਇੰਟਰਨੈਸ਼ਨਲ ਪੱਧਰ' ਤੇ ਸਮੱਗਲਿੰਗ ਅਤੇ ਲੁੱਟ-ਖੋਹ ਦੀਆਂ ਵਾਰਦਾਤਾਂ ਕਰਨ ਵਾਲਿਆਂ ਦੇ ਖਿਲਾਫ ਐਕਸ਼ਨ ਲੈਂਦੇ ਹੋਏ ਹਰਮੀਤ ਸਿੰਘ ਹੁੰਦਲ, ਪੀ.ਪੀ.ਐਸ, ਡੀ.ਸੀ.ਪੀ. ਇੰਨਵੈਸਟੀਗੇਸ਼ਨ ਲੁਧਿਆਣਾ ਦੀ ਨਿਗਰਾਨੀ ਰੁਪਿੰਦਰ ਕੌਰ ਸਰਾਂ, ਪੀ.ਪੀ.ਐਸ, ਏ.ਡੀ.ਸੀ.ਪੀ.ਇੰਨਵੈੱਸਟੀਗੇਸ਼ਨ ਲੁਧਿਆਣਾ ਅਤੇ  ਗੁਰਪ੍ਰੀਤ ਸਿੰਘ, ਪੀ.ਪੀ.ਐਸ, ਏ. ਸੀ ਪੀ ਡਿਟੈਕਟਿਵ-2,ਲੁਧਿਆਣਾ ਦੀ ਅਗਵਾਈ ਹੇਠ ਇੰਸਪੈਕਟਰ ਬੇਅੰਤ ਜੁਨੇਜਾ, ਇੰਚਾਰਜ ਕ੍ਰਾਇਮ ਬ੍ਰਾਂਚ-2, ਲੁਧਿਆਣਾ ਦੀ ਪੁਲਿਸ ਪਾਰਟੀ ਨੇ ਹਰਜਿੰਦਰ ਸਿੰਘ ਉਰਫ ਬੱਬਾ, ਸਤਨਾਮ ਸਿੰਘ ਉਰਫ ਸੋਢੀ, ਹਰਪ੍ਰੀਤ ਸਿੰਘ ਉਰਫ ਬੱਬੂ, ਏ ਐਸ ਆਈ ਕਮਲ ਕਿਸ਼ੋਰ ਤਾਇਨਾਤੀ ਸੀ ਆਈ ਏ ਸਟਾਫ ਗੁਰਦਾਸਪੁਰ ਅਤੇ  ਨੇਹਾ ਪੁੱਤਰੀ ਰਮੇਸ਼ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਗ੍ਰਿਫਤਾਰ ਦੋਸ਼ੀਆਂ ਕੋਲੋਂ 01 ਕਾਰ ਸਕਾਰਪੀਓ ਪੀ ਬੀ 06 ਆਰ -8140,      08 ਲੱਖ ਰੁਪਏ ਲੁੱਟ ਦੀ ਰਕਮ, ਲੁੱਟ ਦੇ  02 ਮੋਬਾਇਲ ਫੋਨ ਅਤੇ 01 ਪਾਸਪੋਰਟ ਬ੍ਰਾਮਦ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ। ਦੋਸ਼ੀਆਂ ਵਿਰੁੱਧ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਦੋਸ਼ੀਆਂ ਕੋਲੋਂ ਬਰਾਮਦ ਕੀਤੇ ਗਏ ਸਮਾਨ ਵਿਚ 825 ਗ੍ਰਾਮ ਸੋਨਾ ਜਿਸ ਦੀ ਬਜਾਰੀ ਕੀਮਤ 4950000 ਰੁਪਏ, 8 ਲੱਖ ਰੁਪਏ ਨਕਦ,ਇੱਕ ਸਕਾਰਪੀਓ, 2 ਮੋਬਾਈਲ ਅਤੇ 1 ਪਾਸਪੋਰਟ ਸ਼ਾਮਲ ਹੈ।