You are here

ਲੁਧਿਆਣਾ

ਪੇਂਡੂ ਖੇਤਰ ਦੇ ਲੋਕਾਂ ਨੂੰ ਮਿਲਣਗੀਆਂ ਸ਼ਹਿਰਾਂ ਵਰਗੀਆਂ ਸਹੂਲਤਾਂ-ਤਿ੍ਰਪਤ ਰਾਜਿੰਦਰ ਸਿੰਘ ਬਾਜਵਾ

ਕਿਹਾ! ਵਿਕਾਸ ਕਾਰਜਾਂ ਲਈ ਫੰਡਾਂ ਦੀ ਕਮੀ ਨਹੀਂ, ਬਲਾਕ ਸੰਮਤੀ ਖੰਨਾ ਨੂੰ 10 ਲੱਖ ਰੁਪਏ ਗਰਾਂਟ ਦੇਣ ਦਾ ਐਲਾਨ
ਖੰਨਾ/ਲੁਧਿਆਣਾ, ਦਸੰਬਰ 2019- ( ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )-

ਪੰਜਾਬ ਦੇ ਪੇਂਡੂ ਵਿਕਾਸ ਤੇ ਪੰਚਾਇਤਾਂ ਅਤੇ ਪਸ਼ੂ ਪਾਲਣ ਵਿਭਾਗਾਂ ਦੇ ਕੈਬਨਿਟ ਮੰਤਰੀ ਤਿ੍ਰਪਤ ਰਾਜਿੰਦਰ ਸਿੰਘ ਬਾਜਵਾ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਪੇਂਡੂ ਖੇਤਰਾਂ ਦੇ ਲੋਕਾਂ ਨੂੰ ਸ਼ਹਿਰਾਂ ਵਰਗੀਆਂ ਸਹੂਲਤਾਂ ਮੁਹੱਈਆ ਕਰਾਉਣ ਲਈ ਦਿ੍ਰੜ ਵਚਨਬੱਧ ਹੈ ਤਾਂ ਜੋ ਇਨ੍ਹਾਂ ਖੇਤਰਾਂ ਦੇ ਲੋਕ ਸ਼ਹਿਰਾਂ ਵੱਲ ਨੂੰ ਨਾ ਪਲਾਇਨ ਕਰਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਕੋਲ ਸੂਬੇ ਦੇ ਵਿਕਾਸ ਕਾਰਜਾਂ, ਖਾਸ ਕਰਕੇ ਦਿਹਾਤੀ ਖੇਤਰਾਂ ਦੇ ਕਾਰਜਾਂ ਲਈ ਫੰਡਾਂ ਦੀ ਕਮੀ ਨਹੀਂ ਹੈ। ਉਨ੍ਹਾਂ ਚੁਣੇ ਹੋਏ ਨੁਮਾਇੰਦਿਆਂ ਨੂੰ ਅਪੀਲ ਕੀਤੀ ਕਿ ਉਹ ਵਿਕਾਸ ਕਾਰਜਾਂ ਨੂੰ ਇਮਾਨਦਾਰੀ ਅਤੇ ਵਧੀਆ ਤਰੀਕੇ ਨਾਲ ਨੇਪਰੇ ਚੜਾਉਣ। ਬਾਜਵਾ ਅੱਜ ਖੰਨਾ ਬਲਾਕ ਸੰਮਤੀ ਦੇ ਚੇਅਰਮੈਨ ਸਤਨਾਮ ਸਿੰਘ ਸੋਨੀ ਅਤੇ ਉੱਪ ਚੇਅਰਪਰਸਨ ਸ੍ਰੀਮਤੀ ਮਨਜੀਤ ਕੌਰ ਦੇ ਅਹੁਦਾ ਸੰਭਾਲਣ ਮੌਕੇ ਸਥਾਨਕ ਬਲਾਕ ਵਿਕਾਸ ਅਤੇ ਪੰਚਾਇਤ ਦਫ਼ਤਰ ਵਿਖੇ ਵਿਸ਼ੇਸ਼ ਤੌਰ ’ਤੇ ਪੁੱਜੇ ਸਨ। ਇਸ ਮੌਕੇ ਹਲਕਾ ਫਤਹਿਗੜ੍ਹ ਸਾਹਿਬ ਦੇ ਲੋਕ ਸਭਾ ਮੈਂਬਰ ਡਾ. ਅਮਰ ਸਿੰਘ, ਵਿਧਾਇਕ ਖੰਨਾ ਗੁਰਕੀਰਤ ਸਿੰਘ ਕੋਟਲੀ, ਵਿਧਾਇਕ ਪਾਇਲ ਲਖਬੀਰ ਸਿੰਘ ਲੱਖਾ, ਵਿਧਾਇਕ ਕੁਲਜੀਤ ਸਿੰਘ ਨਾਗਰਾ, ਵਿਧਾਇਕ ਗੁਰਪ੍ਰੀਤ ਸਿੰਘ ਜੀ. ਪੀ. ਨੇ ਵੀ ਸੰਬੋਧਨ ਕੀਤਾ। ਸਮਾਗਮ ਦੌਰਾਨ ਬਾਜਵਾ ਨੇ ਬਲਾਕ ਸੰਮਤੀ ਖੰਨਾ ਲਈ 10 ਲੱਖ ਰੁਪਏ ਜਦਕਿ ਡਾ. ਅਮਰ ਸਿੰਘ ਨੇ ਹਲਕਾ ਖੰਨਾ ਦੇ ਵਿਕਾਸ ਕਾਰਜਾਂ ਲਈ 50 ਲੱਖ ਰੁਪਏ ਦੀ ਗਰਾਂਟ ਦੇਣ ਦਾ ਐਲਾਨ ਕੀਤਾ। ਸਮਾਗਮ ਨੂੰ ਸੰਬੋਧਨ ਕਰਦਿਆਂ ਵਿਧਾਇਕ ਗੁਰਕੀਰਤ ਸਿੰਘ ਕੋਟਲੀ ਨੇ ਕਿਹਾ ਕਿ ਹਲਕਾ ਖੰਨਾ ਵਿੱਚ ਲੋਕਾਂ ਦੀ ਸਹੂਲਤਾਂ ਲਈ 10 ਖੇਡ ਪਾਰਕਾਂ ਦਾ ਕੰਮ ਜ਼ੋਰਾਂ ’ਤੇ ਚੱਲ ਰਿਹਾ ਹੈ, ਜਿਸ ਨਾਲ ਹਰੇਕ ਵਰਗ ਦੇ ਲੋਕਾਂ ਨੂੰ ਲਾਭ ਮਿਲੇਗਾ। ਉਨ੍ਹਾਂ ਖੰਨਾ ਹਲਕਾ ਦੇ ਸਰਬਪੱਖੀ ਵਿਕਾਸ ਲਈ 200 ਕਰੋੜ ਰੁਪਏ ਦੀ ਗਰਾਂਟ ਜਾਰੀ ਕਰਨ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ। ਡਾ. ਅਮਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ ਅਖਤਿਆਰੀ ਕੋਟੇ ਵਿੱਚੋਂ ਹਲਕਾ ਖੰਨਾ ਲਈ 55 ਲੱਖ ਰੁਪਏ ਦੀ ਗਰਾਂਟ ਪਹਿਲਾਂ ਜਾਰੀ ਕੀਤੀ ਹੋਈ ਹੈ, ਜਦਕਿ 50 ਲੱਖ ਰੁਪਏ ਹੋਰ ਜਾਰੀ ਕਰਨ ਦਾ ਐਲਾਨ ਕੀਤਾ। ਬਾਜਵਾ ਨੇ ਪੰਚਾਇਤਾਂ ਨੂੰ ਆਪਣੀ ਜਿੰਮੇਵਾਰੀ ਸਮਝਦਿਆਂ ਅਪੀਲ ਕੀਤੀ ਕਿ ਉਹ ਵਿਕਾਸ ਕਾਰਜਾਂ ਨੂੰ ਸੁਚੱਜੇ ਤਰੀਕੇ ਨਾਲ ਨੇਪਰੇ ਚਾੜਨ ਲਈ ਪੰਜਾਬ ਸਰਕਾਰ ਦਾ ਸਹਿਯੋਗ ਕਰਨ। ਉਨ੍ਹਾਂ ਕਿਹਾ ਕਿ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਬਲਾਕ ਸੰਮਤੀ ਦੋਰਾਹਾ ਦਾ ਚੇਅਰਮੈਨ ਬਣ ਕੇ ਆਪਣੀ ਰਾਜਸੀ ਜੀਵਨ ਦੀ ਸ਼ੁਰੂਆਤ ਕੀਤੀ ਸੀ। ਇਸੇ ਤਰ੍ਹਾਂ ਉਨ੍ਹਾਂ ਨੇ ਵੀ ਮਾਰਕੀਟ ਕਮੇਟੀ ਦੇ ਚੇਅਰਮੈਨ ਬਣਨ ਨਾਲ ਹੀ ਲੋਕ ਸੇਵਾ ਸ਼ੁਰੂ ਕੀਤੀ ਸੀ। ਉਨ੍ਹਾਂ ਕਿਹਾ ਕਿ ਚੁਣੇ ਨੁਮਾਇੰਦਿਆਂ ਨੂੰ ਵਿਕਾਸ ਕਾਰਜਾਂ ਅਤੇ ਵੱਖ-ਵੱਖ ਯੋਜਨਾਵਾਂ ਦਾ ਲਾਭ ਲੈਣ ਲਈ ਵਿਸ਼ੇਸ਼ ਤੌਰ ’ਤੇ ਸਿਖ਼ਲਾਈ ਦਿੱਤੀ ਜਾ ਰਹੀ ਹੈ। ਉਨ੍ਹਾਂ ਸਰਪੰਚਾਂ ਨੂੰ ਕਿਹਾ ਕਿ ਉਹ ਮਗਨਰੇਗਾ ਯੋਜਨਾ ਦਾ ਭਰਪੂਰ ਲਾਭ ਲੈਣ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਲੁਧਿਆਣਾ ਲਈ 24 ਕਰੋੜ ਰੁਪਏ ਅਤੇ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਲਈ 6.5 ਕਰੋੜ ਰੁਪਏ ਦੀ ਗਰਾਂਟ ਜਾਰੀ ਕੀਤੀ ਜਾ ਚੁੱਕੀ ਹੈ। ਇਨ੍ਹਾਂ ਕਾਰਜਾਂ ਦੇ ਵਰਤੋਂ ਸਰਟੀਫਿਕੇਟ ਜਾਰੀ ਹੋਣ ਉਪਰੰਤ ਹੋਰ ਗਰਾਂਟਾਂ ਵੀ ਜਾਰੀ ਕਰ ਦਿੱਤੀਆਂ ਜਾਣਗੀਆਂ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਾਬਕਾ ਮੰਤਰੀ ਤੇਜ ਪ੍ਰਕਾਸ਼ ਸਿੰਘ ਕੋਟਲੀ, ਨਗਰ ਕੌਂਸਲ ਦੇ ਪ੍ਰਧਾਨ ਵਿਕਾਸ ਮਹਿਤਾ, ਯਾਦਵਿੰਦਰ ਸਿੰਘ ਜੰਡਾਲੀ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਅਤੇ ਹੋਰ ਵੀ ਹਾਜ਼ਰ ਸਨ।

ਗਾਲਿਬ ਕਲਾਂ ਦੇ ਸਰਪੰਚ ਸਿਕੰਦਰ ਸਿੰਘ ਦੇ ਘਰ ਪ੍ਰਮਾਤਮਾ ਨੇ ਪੋਤਰੇ ਦੀ ਦਾਤ ਬਖਸੀ

ਸਿੱਧਵਾਂ ਬੇਟ(ਜਸਮੇਲ ਗਾਲਿਬ)ਇਥੌ ਲਗਾਲੇ ਪਿੰਡ ਗਾਲਿਬ ਕਲਾਂ ਦੇ ਸਰਪੰਚ ਸਿਕੰਦਰ ਸਿੰਘ ਪੈਚ ਦੇ ਘਰ ਪ੍ਰਮਾਤਮਾ ਨੇ ਪੋਤਰੇ ਦੀ ਦਾਤ ਬਖਸੀ ਹੈ ਸਰਪੰਚ ਸਿਕੰਦਰ ਸਿੰਘ ਦੇ ਕਨੇਡਾ ਵਸਦੇ ਇਲਲੌਤੇ ਸੁਪੱਤਰ ਚੰਨਪ੍ਰੀਤ ਸਿੰਘ ਕਨੇਡਾ ਦੇ ਘਰ ਪ੍ਰਮਾਤਮਾ ਨੇ ਦੋ ਪਿਆਰੀਆਂ ਬੇਟੀਆਂ ਤੋ ਬਾਅਦ ਇੱਕ ਪੱੁਤਰ ਦੀ ਦਾਤ ਬਖਸੀ।ਪੱੁਤਰ ਦੀ ਦਾਤ ਲਈ ਸਮੂਹ ਪਰਿਵਾਰ ਨੇ ਅਕਾਲ-ਪੁਰਖ ਦਾ ਲੱਖ-ਲੱਖ ਸ਼ੁਕਰਾਨਾ ਕੀਤਾ।ਸਰਪੰਚ ਸਿਕੰਦਰ ਸਿੰਘ ਦੇ ਘਰ ਵਧਾਈਆਂ ਦੇਣ ਵਾਲਿਆਂ ਦਾ ਤਾਤਾ ਲੱਗਿਆਂ ਹੈ।ਇਸ ਸਮੇ ਸਰਪੰਚ ਸਿਕੰਦਰ ਸਿੰਘ ਖੁਸ਼ ਹੰੁਦਿਆਂ ਕਿਹਾ ਕਿ ਪੱੁਤਰ ਮਿਠੜੇ ਮੇਵੇ ਹੰੁਦੇ ਹਨ ਤੇ ਪ੍ਰਮਾਤਮਾ ਨੂੰ ਹਰ ਘਰ ਇੱਕ ਨੂੰ ਪੱੁਤਰ ਦੀ ਦਾਤ ਭਖਸਣੀ ਚਾਹੀਦੀ ਹੈ ਪਰ ਧੀਆਂ ਵੀ ਮਾਪਿਆਂ ਨਾਲ ਹਮੇਸ਼ਾ ਪਿਆਰ ਅਤੇ ਸਤਿਕਾਰ ਕਰਦੀਆਂ ਹਨ। ਇਸ ਮੌਕੇ ਸਰਪੰਚ ਪਰਿਵਾਰ ਨੂੰ ਅਨੇਕਾਂ ਰਿਸਤੇਦਾਰਾਂ,ਸਾਕ ਸਬੰਧੀਆਂ,ਮਿੱਤਰਾਂ ਤੋ ਇਲਾਵਾ ਵੱਖ-ਵੱਖ ਸਿਆਸੀ ਲੀਡਰ ਅਤੇ ਪੰਚਾਂ-ਸਰੰਪਚਾਂ ਨੇ ਵਧਾਈ ਦਿੱਤੀ ਹੈ।

ਪਿੰਡ ਗਾਲਿਬ ਰਣ ਸਿੰਘ 'ਚ ਅਵਾਰਾ ਕੱੁਤਾ ਪਿੱਟਬਲ ਦੀ ਪਿੰਡ ਵਿੱਚ ਦਹਿਸ਼ਤ

ਸਿੱਧਵਾਂ ਬੇਟ(ਜਸਮੇਲ ਗਾਲਿਬ)ਇਥੋ ਨੇੜੇ ਪਿੰਡ ਗਾਲਿਬ ਰਣ ਸਿੰਘ ਵਿੱਚ ਆਵਾਰਾ ਕੱੁਤਾ(ਪਿੱਟਬਲ) ਦੀ ਪਿੰਡ ਵਿੱਚ ਬਹੁਤ ਜਿਆਦਾ ਦਹਿਸ਼ਤ ਹੈ।ਇਹ ਕੁੱਤਾ ਕੁਝ ਦਿਨ ਤੋ ਪਿੰਡ ਵਿੱਚ ਘੁੰਮ ਰਿਹਾ।ਇਸ ਅਵਾਰਾ ਕੱੁਤੇ ਤੋ ਬੱਚੇ,ਬੁੱਢੇ ਅਤੇ ਜਵਾਨ ਅਪਾਣੇ ਘਰਾਂ ਵਿੱਚ ਰਹਿਣ ਲਈ ਮਜ਼ਬੂਰ ਹਨ।ਪ੍ਰਸ਼ਾਸਨ ਕੁੰਭ ਕਰਨ ਦੀ ਨੀਦ ਸੁਤਾ ਪਿਆ ਹੈ ਕਿਉਕਿ ਸਰਕਾਰ ਵੱਲ ਅਵਾਰਾ ਗਾਊਆਂ ਅਤੇ ਕੁਤਿਆਂ ਦਾ ਕੋਈ ਹੱਲ ਨਹੀ ਕੀਤਾ ਜਾ ਰਿਹਾ ਜੋ ਕਿ ਆਏ ਦਿਨ ਲੋਕਾਂ ਦਾ ਜਾਨੀ ਤੇ ਮਾਲੀ ਨੁਕਸਾਨ ਕਰਦੇ ਹਨ।ਪਿੰਡ ਵਾਸੀਆਂ ਦਾ ਕਹਿਣ ਕਿ ਅਸੀ ਆਪਣੇ ਬੱਚਿਆਂ ਨੂੰ ਬੜੀ ਮੁਸ਼ਕਲ ਨਾਲ ਸਕੂਲ ਦੀਆਂ ਵੈਨਾਂ ਕੋਲ ਛੱਡਣ ਜਾਦੇ ਹਾਂ।ਸਾਡੀ ਪ੍ਰਸ਼ਾਸਨ ਤੋ ਮੰਗ ਕਰਦੇ ਹਾਂ ਕਿ ਇਸ ਘੁੰਮ ਰਹੇ ਅਵਾਰਾ ਕੱੁਤੇ ਨੂੰ ਫੜ ਕੇ ਲਿਜਾਇਆ ਜਾਵੇ ਤਾਂ ਕੋਈ ਵੱਡਾ ਹਾਦਸਾ ਨਾ ਹੋ ਜਾਵੇ।

ਐੱਮ. ਐੱਸ. ਐੱਮ. ਈ. ਖੇਤਰ ਨੂੰ ਵਿੱਤੀ ਕਰਜ਼ਾ ਸਹੂਲਤਾਂ ਸੰਬੰਧੀ ਭਾਰਤੀ ਰਿਜ਼ਰਵ ਬੈਂਕ ਵੱਲੋਂ 'ਨੈਮਕੈਬਸ' ਵਰਕਸ਼ਾਪ ਦਾ ਆਯੋਜਨ

ਬੈਂਕਾਂ ਐੱਮ. ਐੱਸ. ਐੱਮ. ਈ. ਖੇਤਰ ਨੂੰ ਵਿੱਤੀ ਕਰਜ਼ਾ ਸਹੂਲਤਾਂ ਦੇਣ ਲਈ ਦਿਲਚਸਪੀ ਦਿਖਾਉਣ- ਖੇਤਰੀ ਡਾਇਰੈਕਟਰ ਜੇ. ਕੇ. ਪਾਂਡੇ

ਲੁਧਿਆਣਾ, ਦਸੰਬਰ 2019- ( ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )-

ਐੱਮ. ਐੱਸ. ਐੱਮ. ਈ. ਖੇਤਰ ਨੂੰ ਵਿੱਤੀ ਕਰਜ਼ਾ ਸਹੂਲਤਾਂ ਦੇਣ ਲਈ ਭਾਰਤੀ ਰਿਜ਼ਰਵ ਬੈਂਕ ਵੱਲੋਂ ਸ਼ੁਰੂ ਕੀਤੇ ਗਏ 'ਨੈਮਕੈਬਸ' (ਨੈਸ਼ਨਲ ਮਿਸ਼ਨ ਫਾਰ ਕਪੈਸਟੀ ਬਿਲਡਿੰਗ ਆਫ਼ ਬੈਂਕਰਜ਼) ਦੇ ਦੂਜੇ ਗੇੜ ਦੀ ਸ਼ੁਰੂਆਤ ਹੋ ਚੁੱਕੀ ਹੈ। ਜਿਸ ਤਹਿਤ ਇਸ ਖੇਤਰ ਨੂੰ ਕਰਜ਼ਾ ਦੇਣ ਲਈ ਕੌਸ਼ਲ ਵਿਕਸਤ ਕਰਨ ਅਤੇ ਵਪਾਰਕ ਬੈਂਕਾਂ ਦੀਆਂ ਐੱਮ. ਐੱਸ. ਐੱਮ. ਈ. ਸ਼ਾਖਾਵਾਂ ਦੇ ਮੈਦਾਨੀ ਕਰਮਚਾਰੀਆਂ ਦੀ ਉੱਦਮਸ਼ੀਲਤਾ ਦੀ ਸੰਵੇਦਨਸ਼ੀਲਤਾ ਨੂੰ ਵਧਾਉਣ ਲਈ ਥਾਂ-ਥਾਂ ਵਰਕਸ਼ਾਪਾਂ ਲਗਾਈਆਂ ਜਾ ਰਹੀਆਂ ਹਨ। ਜਿਸ ਤਹਿਤ ਦੋ ਰੋਜ਼ਾ ਵਰਕਸ਼ਾਪ ਦੀ ਸ਼ੁਰੂਆਤ ਅੱਜ ਸਥਾਨਕ ਹੋਟਲ ਪਾਰਕ ਪਲਾਜ਼ਾ ਵਿਖੇ ਹੋਈ। ਇਸ ਵਰਕਸ਼ਾਪ ਦੇ ਮੁੱਖ ਮਹਿਮਾਨ ਭਾਰਤੀ ਰਿਜ਼ਰਵ ਬੈਂਕ ਦੇ ਖੇਤਰੀ ਡਾਇਰੈਕਟਰ ਸ੍ਰੀ ਜੇ. ਕੇ. ਪਾਂਡੇ ਸਨ, ਜਿਨ੍ਹਾਂ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਭਾਰਤੀ ਰਿਜ਼ਰਵ ਬੈਂਕ ਦੇ ਚੰਡੀਗੜ੍ਹ ਦਫ਼ਤਰ ਵੱਲੋਂ ਹੁਣ ਤੱਕ ਗੁੜਗਾਂਓ, ਚੰਡੀਗੜ੍ਹ, ਅੰਮ੍ਰਿਤਸਰ, ਹਿਸਾਰ, ਜਲੰਧਰ, ਪਠਾਨਕੋਟ, ਕਰਨਾਲ, ਫਰੀਦਾਬਾਦ, ਬਠਿੰਡਾ, ਰੋਹਤਕ, ਫਿਰੋਜ਼ਪੁਰ, ਪਾਨੀਪਤ ਅਤੇ ਪਟਿਆਲਾ ਵਿੱਚ ਅਜਿਹੀਆਂ ਵਰਕਸ਼ਾਪਾਂ ਕਰਵਾਈਆਂ ਜਾ ਚੁੱਕੀਆਂ ਹਨ, ਹੁਣ ਇਹ ਲੁਧਿਆਣਾ ਵਿਖੇ ਕਰਵਾਈ ਜਾ ਰਹੀ ਹੈ, ਜਿਸ ਵਿੱਚ ਲੁਧਿਆਣਾ, ਬਰਨਾਲਾ, ਰੂਪਨਗਰ ਅਤੇ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹਿਆਂ ਅੰਦਰ ਪੈਂਦੀਆਂ ਬੈਂਕਾਂ ਦੇ ਕਰਮਚਾਰੀ ਭਾਗ ਲੈ ਰਹੇ ਹਨ। ਉਨ੍ਹਾਂ ਕਿਹਾ ਕਿ ਹੁਣ ਤੱਕ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੇ 45 ਜ਼ਿਲ੍ਹਿਆਂ ਦੀਆਂ 1303 ਬੈਂਕਾਂ ਦੇ ਕਰਮਚਾਰੀਆਂ ਨੂੰ ਇਹ ਸਿਖ਼ਲਾਈ ਦਿੱਤੀ ਜਾ ਚੁੱਕੀ ਹੈ। ਲੁਧਿਆਣਾ ਸਥਿਤ ਵਰਕਸ਼ਾਪ ਵਿੱਚ 16 ਬੈਂਕਾਂ ਦੇ 60 ਕਰਮਚਾਰੀ ਭਾਗ ਲੈ ਰਹੇ ਹਨ। ਉਨ੍ਹਾਂ ਕਿਹਾ ਕਿ ਅੱਜ ਸਮੇਂ ਦੀ ਲੋੜ੍ਹ ਹੈ ਕਿ ਬੈਂਕਾਂ ਐੱਮ. ਐੱਸ. ਐੱਮ. ਈ. ਖੇਤਰ ਨੂੰ ਵਿੱਤੀ ਕਰਜ਼ਾ ਸਹੂਲਤਾਂ ਦੇਣ ਲਈ ਦਿਲਚਸਪੀ ਦਿਖਾਉਣ। ਉਨ੍ਹਾਂ ਉਦਾਹਰਨ ਸਹਿਤ ਦੱਸਿਆ ਕਿ ਸਾਲ 2008-09 ਵਿੱਚ ਆਈ ਵਿੱਤੀ ਮੰਦੀ ਦੇ ਦੌਰ ਵਿੱਚ ਜਰਮਨੀ ਵਰਗੇ ਦੇਸ਼ ਇਸ ਕਰਕੇ ਬਚਣ ਵਿੱਚ ਸਫ਼ਲ ਰਹੇ ਕਿਉਂਕਿ ਉਥੋਂ ਦੇ ਐੱਮ. ਐੱਸ. ਐੱਮ. ਈ. ਖੇਤਰ ਨੂੰ ਭੂਤਕਾਲ ਵਿੱਚ ਵਿੱਤੀ ਕਰਜ਼ਾ ਸਹੂਲਤਾਂ ਦੇਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਗਈ ਸੀ। ਅੱਜ ਦੀ ਵਰਕਸ਼ਾਪ ਦੌਰਾਨ ਭਾਰਤੀ ਰਿਜ਼ਰਵ ਬੈਂਕ ਤੋਂ ਜਨਰਲ ਮੈਨੇਜਰ ਸ੍ਰੀ ਅਨਿਲ ਕੁਮਾਰ ਯਾਦਵ, ਭਾਰਤੀ ਸਟੇਟ ਬੈਂਕ ਤੋਂ ਜਨਰਲ ਮੈਨੇਜਰ ਸ੍ਰੀ ਰਾਜੀਵ ਅਰੋੜਾ, ਪੰਜਾਬ ਨੈਸ਼ਨਲ ਬੈਂਕ ਤੋਂ ਕਨਵੀਨਰ ਸ੍ਰੀ ਬਿਸਵਜੀਤ ਸਤਪਤੀ, ਕੈਪੀਟਲ ਸਮਾਲ ਫਾਈਨਾਂਸ ਬੈਂਕ ਤੋਂ ਮੈਨੇਜਿੰਗ ਡਾਇਰੈਕਟਰ ਸ੍ਰੀ ਸਰਵਜੀਤ ਸਿੰਘ ਸਮਰਾ, ਪੰਜਾਬ ਐਂਡ ਸਿੰਧ ਬੈਂਕ ਤੋਂ ਡੀ. ਜੀ. ਐੱਮ. ਸ੍ਰੀਮਤੀ ਰਸ਼ਿਮਤਾ ਕਵਾਤਰਾ, ਪੰਜਾਬ ਗਰਾਮੀਣ ਬੈਂਕ ਦੇ ਚੇਅਰਮੈਨ ਸ੍ਰੀ ਐੱਸ. ਕੇ. ਦੂਬੇ, ਲੀਡ ਬੈਂਕ ਮੈਨੇਜਰ ਸ੍ਰੀ ਅਨਿਲ ਕੁਮਾਰ ਅਤੇ ਵੱਡੀ ਗਿਣਤੀ ਵਿੱਚ ਬੈਂਕ ਕਰਮਚਾਰੀ ਹਾਜ਼ਰ ਸਨ। ਇਸ ਵਰਕਸ਼ਾਪ ਦੌਰਾਨ ਐੱਮ. ਐੱਸ. ਐੱਮ. ਈ. ਖੇਤਰ ਨੂੰ ਵਿੱਤੀ ਕਰਜ਼ਾ ਸਹੂਲਤਾਂ ਦੇਣ ਲਈ ਭਾਰਤੀ ਰਿਜ਼ਰਵ ਬੈਂਕ ਵੱਲੋਂ ਕੀਤੇ ਗਏ ਕਾਰਜਾਂ ਅਤੇ ਇਸ ਨੂੰ ਲਾਗੂ ਕਰਨ ਬਾਰੇ ਕੀਤੀ ਜਾਣ ਵਾਲੀ ਕਾਰਵਾਈ ਬਾਰੇ ਬੜੀ ਬਰੀਕੀ ਨਾਲ ਜਾਣਕਾਰੀ ਦਿੱਤੀ ਗਈ। ਵਰਕਸ਼ਾਪ ਦੌਰਾਨ ਪ੍ਰਤੀਭਾਗੀਆਂ ਨੂੰ ਉਤਸ਼ਾਹਿਤ ਕਰਨ ਲਈ ਸਵਾਲ ਜਵਾਬ ਦਾ ਸੈਸ਼ਨ ਵੀ ਰੱਖਿਆ ਗਿਆ, ਜਿਨ੍ਹਾਂ ਦੇ ਜੇਤੂਆਂ ਨੂੰ ਉਤਸ਼ਾਹੀ ਇਨਾਮਾਂ ਨਾਲ ਨਿਵਾਜ਼ਿਆ ਗਿਆ।

ਇਲਾਜ ਲਈ ਮਦਦ ਦੀ ਗੁਹਾਰ

ਜਗਰਾਉਂ (ਸਤਪਾਲ ਦੇਹੜਕਾ)  ਮੁਹੱਲਾ ਗਾਂਧੀ ਨਗਰ ਜਗਰਾਓਂ ਦੇ ਰਹਿਣ ਵਾਲੇ ਅਮਨਦੀਪ ਸਿੰਘ ਪੁੱਤਰ ਗਿਆਨੀ ਜਗਤਾਰ ਸਿੰਘ ਜਿਸ ਦਾ ਕਿ ਪਿਛਲੇ ਦਿਨੀ ਸਿੱਧਵਾ ਕੋਲ ਐਕਸੀਡੈਟ ਹੋ ਗਿਆ ਸੀ ਪਰਿਵਾਰ ਵਲੋਂ ਬਹੁਤ ਇਲਾਜ ਕਰਵਾਇਆ ਗਿਆ ਇਲਾਜ ਅਜੇ ਵੀ ਕਲੀਆਣੀ ਹਸਪਤਾਲ ਜਗਰਾਓਂ ਵਿਖ਼ੇ ਹੋ ਰਿਹਾ ਹੈ ਪਰਿਵਾਰ ਕੋਲ ਹੁਣ ਇਲਾਜ ਕਰਵਾਉਣ ਯੋਗੇ ਪੈਸੇ ਨਹੀਂ ਕਿਊਕਿ ਪਰਿਵਾਰ ਕੋਲ ਜੋ ਗਹਿਣੇ ਸਨ ਉਹ ਵੇਚ ਕਿ ਇਲਾਜ ਉਪਰ ਲਗਾ ਚੁੱਕਾ ਹੈ, ਇਸ ਵਖਤ ਪਰਿਵਾਰ ਦੀ ਹਾਲਤ ਬਹੁਤ ਤਰਸ ਯੋਗ ਹੈ ਪਰਿਵਾਰ ਦਾਨੀ ਸੱਜਣਾ ਅਗੇ  ਮਦਦ ਦੀ ਗੁਹਾਰ ਲਗਾਉਂਦਾ ਹੈ ਤਾ ਕਿ ਅਮਨਦੀਪ ਦਾ ਇਲਾਜ  ਚਾਲੂ ਰੱਖਿਆ ਜਾ ਸਕੇ, ਦਾਨੀ ਸੱਜਣ ਆਪ ਕਲੀਆਣੀ ਹਸਪਤਾਲ ਜਗਰਾਓਂ ਪਹੁੰਚ ਕੇ ਮਦਦ ਕਰੋ ਤਾਂ ਕੇ ਨੌਜਵਾਨ ਦੀ ਜਿੰਦਗੀ ਬਚਾਈ ਜਾ ਸਕੇ, ਜ਼ਿਕਰਯੋਗ ਹੈ ਕੇ ਅਮਨਦੀਪ ਦੇ ਇਕ ਦੋ ਕੁ ਸਾਲ ਦਾ ਬਚਾ ਵੀ ਹੈ

ਗੁਰਦਿੱਤ ਸਿੰਘ ਨੂੰ ਥਾਪਿਆ ਮੀਤ ਪ੍ਰਧਾਨ

ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਪੰਜਾਬ ਵਿਚ ਆਪਣੇ ਵਰਕਰਾਂ ਨੂੰ ਖੁਸ਼ ਕਰਨ ਲਈ ਅਹੁਦਿਆ ਦੇ ਰੂਪ ਵਿਚ ਤੋਹਫੇ ਦੇ ਰਹੀ ਹੈ,ਏਸੇ ਲੜੀ ਵਿਚ ਇਕ ਨਾਮ ਜੁੜਦਾ ਹੈ ਜਗਰਾਓਂ ਦੇ ਗੁਰਦਿੱਤ ਸਿੰਘ ਸਹੋਤਾ (ਮੰਗਾ )ਦਾ ਜਿਸ ਨੂੰ ਕੇ ਕਾਂਗਰਸ ਕਮੇਟੀ ਜਗਰਾਓਂ ਦਾ ਮੀਤ ਪ੍ਰਧਾਨ ਥਾਪਿਆ ਗਿਆ, ਇਸ ਵੇਲੇ ਪ੍ਰਧਾਨ ਰਵਿੰਦਰ ਕੁਮਾਰ ਸੱਭਰਵਾਲ ਤੋਂ ਇਲਾਵਾ ਕਾਂਗਰਸ ਦੇ ਸੀਨੀਅਰ ਆਗੂ ਮੌਜੂਦ ਸਨ,

ਸੰਨੀ ਇਨਕਲੇਵ ਖਵਾਜਾ ਪੀਰ ਦੀ ਦਰਗਾਹ ਤੇ ਸਾਲਾਨਾ ਮੇਲਾ ਧੂਮ ਧਾਮ ਨਾਲ ਮਨਾਇਆ ਗਿਆ

ਲੁਧਿਆਣਾ, ਦਸੰਬਰ 2019-(ਮਨਜਿੰਦਰ ਗਿੱਲ)-  

ਸੰਨੀ ਇਨਕਲੇਬ ਵਿਖੇ ਹਰ ਸਾਲ ਦੀ ਤਰ੍ਹਾਂ ਖਵਾਜਾ ਪੀਰ ਦੀ ਦਰਗਾਹ ਤੇ ਜੌ ਕਿ ਦੇਸੁ ਮਾਜਰਾ ਜੰਡ ਪੁਰ  ਰੋਡ ,ਤੇ ਹੈ ,ਸਾਲਾਨਾ ਮੇਲਾ ਕਰਵਾਇਆ ਗਿਆ ਦਿਨੇ ਗੁਰੂ ਕਾ ਲੰਗਰ ਅਤੁੱਟ ਵਰਤਿਆ ਗਿਆ ਅਤੇ ਸ਼ਾਮ ਦੇ ਟਾਈਮ ਸੂਫ਼ੀਆਨਾ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ । ਜਿਸ ਵਿੱਚ ਮਲੇਰਕੋਟਲਾ ਤੋ ਕਵਲ ਇਮਰਾਨ ਖਾਨ ਅਤੇ ਕਵਾਲ ਹਰਮਨ ਸਹੋਤਾ ਨੇ ਸ਼ਿਰਕਤ ਕੀਤੀ । ਇਸ ਮੌਕੇ ਤੇ ਗਦੀ ਨਸ਼ੀਨ ਅਵਤਾਰ ਧਾਲੀਵਾਲ ਜੀ ਨਿ ਕੇ ਕਿਹਾ ਕਿ ਅਗਰ ਤੁਸੀ ਸੇਵਾ ਕਰਨੀ ਹੈ ਕਿ ਉਸਦਾ ਕੋਈ ਵੀ ਧਰਮ ਨਹੀਂ ਹੁੰਦਾ। ਸਾਡੇ ਗੁਰੂ ਸਾਹਿਬ ਗੁਰੂ ਨਾਨਕ ਦੇਵ ਜੀ ਜਾਤ ਪਾਤ ਕਦੋਂ ਦੇ ਖਤਮ ਕਰ ਗਏ ਸਨ ।ਅਸੀਂ ਲੋਕ ਅਜੇ ਬੀ ਜਾਤਾਂ ਪਾਤਾਂ ਵਿੱਚ ਫਸੇ ਹੋਏ ਹਾ। ਸੇਵਾ ਇਨਸਾਨੀਅਤ ਲਈ ਕਰਨੀ ਚਾਹੀਦੀ ਹੈ ਨਾ ਕਿ ਕੋਈ ਭੇਦਭਾਵ ਨਾਲ ।ਇਸ ਮੌਕੇ ਤੇ ਗਦੀ ਨਸ਼ੀਨ ਸ਼੍ਰੀ ਫਤਹਿਗੜ੍ਹ ਸਾਹਿਬ ਹਾਜੀ ਬਾਬਾ ਦਿਲਸ਼ਾਦ ਬੇਰੀ ਵਾਲੇ ਪੀਰ, ਸ਼ਿਵਮ ਸਾਈ ਲੁਧਿਆਣਾ ਤੋਂ ਗਦੀ ਨਸ਼ੀਨ ਚੁੱਪ ਸ਼ਾਹ ਸਰਕਾਰ ,ਪੰਜਾਬੀ ਸਿੰਗਰ ਗੁਰਮੀਤ ਮਾਨ ਮੰਡੀ ਗੋਬਿੰਦਗੜ੍ਹ, ਸਾਨ ਅਲੀ ਖੁੱਡਾ ਅਲੀਸ਼ੇਰ , ਰਾਜਵੀਰ ਬਲੌਂਗੀ , ਅਤੇ ਕਈ ਹੋਰ ਪਤਵੰਤੇ ਸੱਜਣ ਸ਼ਾਮਿਲ ਹੋਏ।

ਗੁਰਦੁਆਰਾ ਨਾਨਕਸਰ ਕਲੇਰਾਂ 'ਚ ਕਾਰ ਚੋਰੀ

ਸਿੱਧਵਾਂ ਬੇਟ/ਜਗਰਾਉਂ,ਲੁਧਿਆਣਾ, ਦਸੰਬਰ 2019-(ਜਸਮੇਲ ਗਾਲਿਬ)-

ਇਥੋ ਥੋੜੀ ਦੂਰ ਨਾਨਕਸਰ ਕਲੇਰਾਂ ਵਿਕੇ ਚੋਰਾਂ ਨੇ ਗੁਰਦੁਆਰਾ ਸਾਹਿਬ ਦੇ ਅੰਦਰੋ ਕਾਰ ਚੋਰੀ ਕਰ ਲਈ ਪ੍ਰਾਪਤ ਜਾਣਕਾਰੀ ਅਨੁਸਾਰ ਪੰੁਨਿਆ ਦੇ ਪਵਿੱਤਰ ਦਿਹਾੜੇ ਤੇ ਗੁਰਦੁਆਰਾ ਨਾਨਕਸਰ ਕਲੇਰਾਂ ਵਿਖੇ ਰੈਣ ਸੁਬਾਈ ਕੀਰਤਨ ਦਰਬਾਰ 'ਚ ਨਤਮਸਤਕ ਹੋਣ ਲਈ ਪਿੰਡ ਥਰੀਕੇ ਵਾਸੀ ਸ਼ਮੇਸ਼ਰ ਸਿੰਗ ਪੱੁਤਰ ਤੇਜਾ ਸਿੰਘ ਪਰਿਵਾਰ ਸਮੇਤ ਆਪਣੀ ਮਾਰੂਤੀ ਜ਼ੈਨ ਕਾਰ ਤੇ ਪੁੱਜੇ ਸਨ ਜਿਨ੍ਹਾਂ ਕਾਰ ਗੁਰਦੁਆਰੇ ਸਾਹਿਬ ਦੇ ਅੰਦਰ ਵਾਹਿਗੁਰੂ ਨਿਵਾਸ ਸਾਹਮਣੇ ਖੜ੍ਹੀ ਸੀ ਅਗਲੀ ਸਵੇਰੇ ਘਰ ਜਾਣ ਲੱਗੇ ਤਾਂ ਉਕਤ ਥਾਂ ਤੋ ਕਾਰ ਗਾਇਬ ਸੀ।ਇਸ ਦੀ ਰਿਪੋਟ ਜਗਰਾਉ ਥਾਣਾ ਸਿਟੀ ਵਿੱਚ ਦੇ ਦਿੱਤੀ ਗਈ ਹੈ।ਇਲਾਕੇ 'ਚ ਚੋਰਾਂ ਦੀ ਗਿਣਤੀ ਵਧਣ ਕਾਰਨ ਸ਼ਰਧਾਲਆਂ 'ਚ ਭਾਰੀ ਸਹਿਮ ਹੈ

ਪਿੰਡ ਗਾਲਿਬ ਰਣ ਸਿੰਘ 'ਚੋ ਪਾਰਕ ਬਣਾਉਣ ਦਾ ਉਦਘਾਟਨ ਕੀਤਾ

ਸਿੱਧਵਾਂ ਬੇਟ/ਜਗਰਾਉਂ/ਲੁਧਿਆਣਾ, ਦਸੰਬਰ 2019-(ਜਸਮੇਲ ਗਾਲਿਬ/ਗੁਰਦੇਵ ਸਿੰਘ ਗਾਲਿਬ)-

ਇਥੋ ਥੋੜੀ ਦੂਰ ਪਿੰਡ ਗਾਲਿਬ ਰਣ ਸਿੰਘ 'ਚ ਪਾਰਕ ਦਾ ਉਦਘਾਟਨ ਕੀਤਾ ਗਿਆ।ਇਸ ਪਾਰਕ ਦਾ ਉਦਘਾਟਨ ਸਮੂਹ ਪੰਚਾਇਤ ,ਐਨ.ਆਰ.ਆਈ ਅਤੇ ਸਮੂਹ ਨਗਰ ਨਿਵਾਸੀਆਂ ਨੇ ਟੱਕ ਲਗਾਕੇ ਕੀਤਾ।ਇਸ ਸਮੇ ਸਰਪੰਚ ਜਦਗੀਸ਼ ਚੰਦ ਨੇ ਕਿਹਾ ਇਹ ਪਾਰਕ ਐਨ.ਆਰ.ਆਈ ਅਤੇ ਸਮੂਹ ਨਗਰ ਨਿਵਾਸੀਆ ਦੇ ਸਹਿਯੋਗ ਨਾਲ ਬਣਾਇਆ ਜਾ ਰਿਹਾ ਹੈ ਇਸ ਪਾਰਕ ਨੂੰ ਬਣਾਉਣ ਦਾ ਕੰਮ ਜਲਦੀ ਪੂਰਾ ਕਰ ਲਿਆ ਜਾਵੇਗਾ।ਇਸ ਸਮੇ ਐਨ.ਆਰ.ਆਈ. ਮਾਸਟਰ ਲਖਵੀਰ ਸਿੰਘ ਕਨੇਡਾ ਨੇ ਕਿਹਾ ਸਾਡੇ ਐਨ. ਆਰ.ਆਈ ਵੀਰਾਂ ਦਾ ਪਾਰਕ ਬਣਾਉਣ ਵਿੱਚ ਬਹੁਤ ਵੱਡਾ ਸਹਿਯੋਗ ਦਿੱਤਾ ਜਾਵੇਗਾ।ਇਸ ਸਮੇ ਭਾਈ ਸਰਤਾਜ ਸਿੰਘ ਨੇ ਪਾਰਕ ਵਿੱਚ ਸਾਰੇ ਦਾ ਸਹਿਯੋਗ ਦੇਣ ਤੇ ਧੰਨਵਾਦ ਕੀਤਾ।ਇਸ ਸਮੇ ਮੈਂਬਰ ਜਗਸੀਰ ਸਿੰਘ,ਮੈਬਰ ਹਰਮਿੰਦਰ ਸਿੰਘ,ਮੈਬਰ ਨਿਰਮਲ ਸਿੰਘ,ਮੈਬਰ ਹਰਜੀਤ ਸਿੰਘ,ਚਮਕੋਰ ਸਿੰਘ,ਜਰੇਸ਼ ਚੰਦ,ਸੁਰਦਿੰਰਪਾਲ ਸਿੰਘ ਫੌਜੀ,ਜਗਜੀਤ ਸਿੰਘ,ਜਾਫਰ ਅਲੀ,ਸੱੁਖਾ,ਬਾਬਾ ਬਲਵੀਰ ਸਿੰਘ,ਦੁਨੀ,ਭਰਭੂਰ ਸਿੰਘ ਫੌਜੀ ਆਦਿ ਹਾਜ਼ਰ ਸਨ।॥

ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ ਤਹਿਤ ਜ਼ਿਲ੍ਹਾ ਪੱਧਰੀ ਕੈਂਪ 20 ਨੂੰ

ਪਿੰਡ ਤਲਵੰਡੀ ਕਲਾਂ ਦੇ ਸੀਨੀਅਰ ਸੈਕੰਡਰੀ ਸਕੂਲ ਵਿਖੇ ਕੀਤੀ ਜਾਵੇਗੀ ਯੋਗ ਲਾਭਪਾਤਰੀਆਂ ਦੀ ਸ਼ਨਾਖ਼ਤ
ਸਿੱਧਵਾਂ ਬੇਟ/ਜਗਰਾਉਂ,ਲੁਧਿਆਣਾ, ਦਸੰਬਰ 2019-(ਜਸਮੇਲ ਗਾਲਿਬ/ਮਨਜਿੰਦਰ ਗਿੱਲ)-

ਲੁਧਿਆਣਾ, 16 ਦਸੰਬਰ (000)-ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ‘ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ’ ਤਹਿਤ ਜ਼ਿਲ੍ਹਾ ਪ੍ਰਸਾਸ਼ਨ ਲੁਧਿਆਣਾ ਵੱਲੋਂ ਯੋਗ ਲਾਭਪਾਤੀਆਂ ਦੀ ਸ਼ਨਾਖ਼ਤ ਵੱਡੇ ਪੱਧਰ ’ਤੇ ਲਗਾਤਾਰ ਜਾਰੀ ਹੈ। ਇਸੇ ਸੰਬੰਧੀ ਜ਼ਿਲ੍ਹਾ ਪੱਧਰੀ ਕੈਂਪ ਦਾ ਆਯੋਜਨ ਮਿਤੀ 20 ਦਸੰਬਰ ਨੂੰ ਪਿੰਡ ਤਲਵੰਡੀ ਕਲਾਂ ਦੇ ਸੀਨੀਅਰ ਸੈਕੰਡਰੀ ਸਕੂਲ ਵਿਖੇ ਕੀਤਾ ਜਾ ਰਿਹਾ ਹੈ। ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ ਨੇ ਦੱਸਿਆ ਕਿ ਇਸ ਕੈਂਪ ਵਿੱਚ ਭਲਾਈ ਵਿਭਾਗ, ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ, ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ, ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਿਟਡ, ਕਿਰਤ ਵਿਭਾਗ, ਸਨਅਤਾਂ ਵਿਭਾਗ, ਲੀਡ ਬੈਂਕ, ਸਿਹਤ ਅਤੇ ਪਰਿਵਾਰ ਭਲਾਈ ਵਿਭਾਗ, ਖੁਰਾਕ ਅਤੇ ਸਿਵਲ ਸਪਲਾਈ ਵਿਭਾਗ, ਰੋਜ਼ਗਾਰ ਉਤਪਤੀ ਅਤੇ ਸਿਖ਼ਲਾਈ ਵਿਭਾਗ, ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ, ਸਕੂਲ ਸਿੱਖਿਆ ਵਿਭਾਗ, ਕਾਨੂੰਨ ਅਤੇ ਵਿਧਾਨਕ ਮਾਮਲੇ ਵਿਭਾਗਾਂ ਸਮੇਤ ਹੋਰ ਕਈ ਵਿਭਾਗਾਂ ਵੱਲੋਂ ਯੋਗ ਲਾਭਪਾਤਰੀਆਂ ਦੀ ਸ਼ਨਾਖ਼ਤ ਕਰਕੇ ਮੌਕੇ ’ਤੇ ਫਾਰਮ ਆਦਿ ਭਰਵਾਏ ਜਾਣਗੇ ਤਾਂ ਜੋ ਵੱਧ ਤੋਂ ਵੱਧ ਯੋਗ ਲਾਭਪਾਤਰੀਆਂ ਨੂੰ ਵੱਖ-ਵੱਖ ਯੋਜਨਾਵਾਂ ਦਾ ਲਾਭ ਦਿਵਾਇਆ ਜਾ ਸਕੇ। ਅਗਰਵਾਲ ਨੇ ਸਮੂਹ ਯੋਗ ਲਾਭਪਾਤਰੀਆਂ ਨੂੰ ਇਸ ਕੈਂਪ ਦਾ ਲਾਭ ਲੈਣ ਦੀ ਅਪੀਲ ਕੀਤੀ ਹੈ।
ਕੀ ਹੈ ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ?
ਇਸ ਯੋਜਨਾ ਸੰਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਅਗਰਵਾਲ ਨੇ ਦੱਸਿਆ ਕਿ ਇਸ ਯੋਜਨਾ ਤਹਿਤ ਉਹਨਾਂ ਲੋਕਾਂ ਦੀ ਸ਼ਨਾਖ਼ਤ ਕੀਤੀ ਜਾ ਰਹੀ ਹੈ ਜੋ ਯੋਗਤਾ ਹੋਣ ਦੇ ਬਾਵਜੂਦ ਕਿਸੇ ਨਾ ਕਿਸੇ ਕਾਰਨ ਦੇ ਚੱਲਦਿਆਂ ਸਰਕਾਰੀ ਯੋਜਨਾਵਾਂ ਦਾ ਲਾਭ ਲੈਣ ਤੋਂ ਵਾਂਝੇ ਹਨ। ਯੋਗ ਵਿਅਕਤੀਆਂ ਨੂੰ ਯੋਜਨਾਵਾਂ ਦਾ ਬਣਦਾ ਲਾਭ ਦਿਵਾਉਣ ਦੇ ਮਕਸਦ ਨਾਲ ਪੰਜਾਬ ਸਰਕਾਰ ਨੇ ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ ਦੀ ਸ਼ੁਰੂਆਤ ਕੀਤੀ ਹੈ। ਇਸ ਯੋਜਨਾ ਤਹਿਤ ਜਿੱਥੇ ਪੰਜਾਬ ਸਰਕਾਰ ਅਜਿਹੇ ਅਣਗੌਲੇ ਯੋਗ ਵਿਅਕਤੀਆਂ/ਪਰਿਵਾਰਾਂ ਦੀ ਖੁਦ ਭਾਲ ਕਰਦੀ ਹੈ, ਉਥੇ 30 ਦਿਨਾਂ ਦੇ ਅੰਦਰ-ਅੰਦਰ ਉਨ੍ਹਾਂ ਨੂੰ ਸੰਬੰਧਤ ਯੋਜਨਾ ਅਧੀਨ ਬਣਦਾ ਲਾਭ ਦੇਣ ਦੀ ਵੀ ਕੋਸ਼ਿਸ਼ ਕੀਤੀ ਜਾਂਦੀ ਹੈ।
ਯੋਜਨਾ ਤਹਿਤ ਪਿੰਡ ਪੱਧਰ ’ਤੇ ਗਠਿਤ ਕੀਤੀਆਂ ਕਮੇਟੀਆਂ ਪਿੰਡ ਵਿੱਚ ਰਹਿਣ ਵਾਲੇ ਹਰੇਕ ਵਿਅਕਤੀ/ਪਰਿਵਾਰ ਦਾ ਸਰਵੇ ਕਰਦੀਆਂ ਹਨ, ਜਿਸ ਦੌਰਾਨ ਦੇਖਿਆ ਜਾਂਦਾ ਹੈ ਕਿ ਪੰਜਾਬ ਜਾਂ ਕੇਂਦਰ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਲੋਕ ਹਿੱਤ ਯੋਜਨਾਵਾਂ ਤੋਂ ਕੋਈ ਵੀ ਵਾਂਝਾ ਤਾਂ ਨਹੀਂ ਹੈ।
ਹੇਠ ਲਿਖੇ ਵਿਅਕਤੀ/ਪਰਿਵਾਰ ਬਣ ਸਕਦੇ ਹਨ ਯੋਗ ਲਾਭਪਾਤਰੀ
ਸ੍ਰੀ ਅਗਰਵਾਲ ਨੇ ਦੱਸਿਆ ਕਿ ਇਸ ਯੋਜਨਾ ਦਾ ਲਾਭ ਉਹ ਵਿਅਕਤੀ ਜਾਂ ਪਰਿਵਾਰ ਲੈ ਸਕਦੇ ਹਨ ਜਿਹੜੇ ਕਿਸੇ ਨਾ ਕਿਸੇ ਯੋਜਨਾ ਦੇ ਯੋਗ ਹੋਣ ਦੇ ਬਾਵਜੂਦ ਹਾਲੇ ਤੱਕ ਇਨ੍ਹਾਂ ਯੋਜਨਾਵਾਂ ਦੇ ਲਾਭ ਤੋਂ ਵਾਂਝੇ ਹਨ। ਇਨ੍ਹਾਂ ਵਿੱਚ ਸ਼ਾਮਿਲ ਹਨ:-
1. ਉਹ ਕਿਸਾਨ ਦਾ ਪਰਿਵਾਰ, ਜਿਸਨੇ ਕਰਜ਼ੇ ਦੇ ਚੱਲਦਿਆਂ ਖੁਦਕੁਸ਼ੀ ਕਰ ਲਈ।
2. ਉਹ ਪਰਿਵਾਰ ਜਿਸਦੇ ਇੱਕੋ ਇੱਕ ਕਮਾਈ ਵਾਲੇ ਵਿਅਕਤੀ ਦੀ ਮੌਤ ਹੋ ਗਈ ਅਤੇ ਔਰਤ ਘਰ ਦਾ ਖਰਚ ਚਲਾ ਰਹੀ ਹੈ।
3. ਉਹ ਪਰਿਵਾਰ ਜਿਸਦਾ ਕੋਈ ਮੈਂਬਰ ਭਿਆਨਕ ਬਿਮਾਰੀਆਂ ਜਿਵੇਂ ਏਡਜ, ਕੈਂਸਰ ਆਦਿ ਨਾਲ ਜੂਝ ਰਿਹਾ ਹੈ।
4. ਉਸ ਸਿਪਾਹੀ ਦਾ ਪਰਿਵਾਰ ਜਿਸ ਦੀ ਮੌਤ ਕਿਸੇ ਜੰਗ ਵਿੱਚ ਹੋਈ ਹੋਵੇ।
5. ਅਜ਼ਾਦੀ ਘੁਲਾਟੀਏ ਦਾ ਪਰਿਵਾਰ।
6. ਉਹ ਪਰਿਵਾਰ ਜਿਨ੍ਹਾਂ ਦੇ ਬੱਚੇ ਸਕੂਲ ਨਹੀਂ ਜਾਂਦੇ।
7. ਬੇਘਰੇ ਪਰਿਵਾਰ।
8. ਜਿਸ ਪਰਿਵਾਰ ਦਾ ਕੋਈ ਮੈਂਬਰ ਮੰਦਬੁੱਧੀ ਜਾਂ ਅਪਾਹਜ ਹੈ।
9. ਉਹ ਬਜ਼ੁਰਗ ਜਿਸਦਾ ਪਰਿਵਾਰ ਨਹੀਂ ਅਤੇ ਉਸ ਕੋਲ ਸਮਾਜਿਕ ਸਹਾਰਾ ਨਹੀਂ ਹੈ।
10. ਨਸ਼ਾ ਪੀੜਤ ਵਿਅਕਤੀ।
11. ਕਿਸੇ ਦੁਰਘਟਨਾ ਜਾਂ ਕੁਦਰਤੀ ਆਫ਼ਤ ਤੋਂ ਪੀੜਤ ਪਰਿਵਾਰ।
12. 18 ਸਾਲ ਉਮਰ ਤੋਂ ਉੱਪਰ ਦੇ ਬੇਰੁਜ਼ਗਾਰ ਨੌਜਵਾਨ।
13. ਕੁਪੋਸ਼ਣ ਦੇ ਸ਼ਿਕਾਰ ਬੱਚੇ।
14. ਸਿਰ ’ਤੇ ਮੈਲਾ ਢੋਹਣ ਵਾਲੇ ਜਾਂ ਸਫਾਈ ਕਰਮੀ।
15. ਅਨਾਥ, ਖੁਸਰੇ (ਥਰਡ ਜ਼ੈਂਡਰ) ਅਤੇ ਭਿਖ਼ਾਰੀ ਆਦਿ।
16. ਝੁੱਗੀਆਂ ਝੌਂਪੜੀਆਂ ਵਿੱਚ ਰਹਿਣ ਵਾਲੇ ਪਰਿਵਾਰ।
17. ਦੁਰਕਾਰੇ ਮਾਪੇ ਅਤੇ ਔਰਤਾਂ।
18. ਤੇਜ਼ਾਬ ਪੀੜਤ।