You are here

ਲੁਧਿਆਣਾ

ਵਧੀਕ ਡਿਪਟੀ ਕਮਿਸ਼ਨਰ ਵੱਲੋਂ ਸਿਹਤ ਅਧਿਕਾਰੀਆਂ ਨੂੰ ਖੁਰਾਕ ਸੁਰੱਖਿਆ 'ਤੇ ਵਿਸ਼ੇਸ਼ ਜ਼ੋਰ ਦੇਣ ਦੀ ਹਦਾਇਤ

ਸਕੂਲਾਂ ਤੇ ਸਰਕਾਰੀ ਦਫ਼ਤਰਾਂ 'ਚ ਪੀਣ ਵਾਲੇ ਪਾਣੀ ਦੀ ਜਾਂਚ ਲਈ ਚੈਕਿੰਗਾਂ ਜਾਰੀ ਰੱਖਣ ਦੇ ਆਦੇਸ਼
ਲੁਧਿਆਣਾ, ਦਸੰਬਰ 2019- (ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )-

ਵਧੀਕ ਡਿਪਟੀ ਕਮਿਸ਼ਨਰ (ਜ) ਇਕਬਾਲ ਸਿੰਘ ਸੰਧੂ ਨੇ ਅੱਜ ਸਥਾਨਕ ਬਚਤ ਭਵਨ ਵਿਖੇ ਜ਼ਿਲਾ ਸਿਹਤ ਸੋਸਾਇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸਮੂਹ ਐਸ.ਐਮ.ਓਜ਼ ਅਤੇ ਸੀ.ਡੀ.ਪੀ.ਓਜ਼ ਨੂੰ ਨਿਰਦੇਸ਼ ਦਿੱਤੇ ਕਿ ਉਹ ਸਰਕਾਰ ਵੱਲੋਂ ਸਿਹਤ ਸੁਧਾਰ ਲਈ ਚਲਾਈਆਂ ਜਾ ਰਹੀਆਂ ਸਕੀਮਾਂ ਅਤੇ ਪ੍ਰੋਗਰਾਮਾਂ ਨੂੰ ਸਹੀ ਢੰਗ ਨਾਲ ਲਾਗੂ ਕਰਨ ਲਈ ਸਾਂਝੇ ਤੌਰ 'ਤੇ ਕੰਮ ਕਰਨ, ਜਿਸ ਦੇ ਬਿਹਤਰ ਨਤੀਜੇ ਮਿਲਣਗੇ। ਉਹਨਾਂ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਸਾਰੇ ਸਰਕਾਰੀ ਸਕੂਲਾਂ ਅਤੇ ਸਰਕਾਰੀ ਦਫ਼ਤਰਾਂ ਦੀ ਅਚਨਚੇਤ ਚੈਕਿੰਗਾਂ ਲਗਾਤਾਰ ਜਾਰੀ ਰੱਖੀਆਂ ਜਾਣ ਅਤੇ ਪੀਣ ਵਾਲੇ ਪਾਣੀ ਦੇ ਨਮੂਨੇ ਲਏ ਜਾਣ। ਜੇਕਰ ਇਸ ਮਾਮਲੇ ਵਿੱਚ ਕੋਈ ਵੀ ਦੋਸ਼ੀ ਪਾਇਆ ਜਾਂਦਾ ਹੈ ਤਾਂ ਉਸ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਆਰੰਭੀ ਜਾਵੇ। ਉਨਾਂ ਸਿਹਤ ਅਧਿਕਾਰੀਆਂ ਨੂੰ ਹੋਟਲਾਂ, ਰੈਸਤਰਾਂ ਅਤੇ ਖਾਣ ਪੀਣ ਦਾ ਸਮਾਨ ਵੇਚਣ ਵਾਲੇ ਹੋਰ ਦੁਕਾਨਦਾਰਾਂ ਦੀ ਵੀ ਜਾਂਚ ਜਾਰੀ ਰੱਖਣ ਬਾਰੇ ਕਿਹਾ ਗਿਆ ਤਾਂ ਜੋ ਖਾਣ ਪੀਣ ਵਾਲੀਆਂ ਵਸਤਾਂ ਦੀ ਗੁਣਵੱਤਾ ਨੂੰ ਬਣਾਈ ਰੱਖਿਆ ਜਾ ਸਕੇ। ਉਨਾਂ ਕਿਹਾ ਕਿ ਖੁਰਾਕ ਸੁਰੱਖਿਆ ਐਕਟ ਦੇ ਪੱਖਾਂ ਦੀ ਲਗਾਤਾਰ ਨਿਗਰਾਨੀ ਰੱਖੀ ਜਾਵੇ। ਉਨਾਂ ਕਿਹਾ ਕਿ ਭਰੂਣ ਹੱਤਿਆ ਨੂੰ ਰੋਕਣ ਲਈ ਜ਼ਿਲੇ ਦੇ ਸਾਰੇ ਅਲਟਰਾ ਸਾਉਂਡ ਸੈਟਰਾਂ ਦੀ ਸਮੇਂ-ਸਮੇਂ 'ਤੇ ਅਚਨਚੇਤ ਚੈਕਿੰਗ ਕੀਤੀ ਜਾਵੇ ਅਤੇ ਦੋਸ਼ੀ ਪਾਏ ਜਾਣ ਵਿਅਕਤੀਆਂ ਖਿਲਾਫ਼ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ। ਸਿਵਲ ਸਰਜਨ ਡਾ. ਰਾਜੇਸ਼ ਕੁਮਾਰ ਬੱਗਾ ਨੇ ਦੱਸਿਆ ਕਿ ਜ਼ਿਲੇ ਵਿੱਚ ਨਵੰਬਰ ਮਹੀਨੇ ਦੌਰਾਨ 65 ਅਲਟਰਾ ਸਾਊਂਡ ਸੈਂਟਰ ਚੈਕ ਕੀਤੇ ਗਏ ਹਨ, ਜਿਨਾਂ ਵਿੱਚੋਂ 4 ਅਲਟਰਾ ਸਾਊਂਡ ਸੈਂਟਰਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਜਾ ਚੁੱਕੇ ਹਨ। ਉਹਨਾਂ ਦੱਸਿਆ ਕਿ ਘਰਾਂ ਵਿੱਚ ਕੀਤੀਆਂ ਜਾਣ ਵਾਲੀਆਂ ਡਲਿਵਰੀਆਂ ਨੂੰ ਘੱਟ ਕਰਨ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਉਹਨਾਂ ਦੱਸਿਆ ਕਿ ਪਿੰਡਾਂ ਦੀਆਂ ਔਰਤਾਂ ਨੂੰ ਸਰਕਾਰੀ ਹਸਪਤਾਲ ਵਿੱਚ ਡਲਿਵਰੀ ਕਰਵਾਉਣ 'ਤੇ 700 ਰੁਪਏ ਅਤੇ ਸ਼ਹਿਰ ਦੀਆਂ ਔਰਤਾਂ ਨੂੰ 600 ਰੁਪਏ ਦਿੱਤੇ ਜਾਂਦੇ ਹਨ। ਉਹਨਾਂ ਦੱਸਿਆ ਕਿ ਟੀਕਾ ਕਰਨ ਅਧੀਨ 0-5 ਸਾਲ ਦੇ ਬੱਚਿਆਂ ਮੁਫਤ ਟੀਕਾਕਰਨ ਕੀਤਾ ਜਾਂਦਾ ਹੈ ਅਤੇ ਹਰ ਬੁੱਧਵਾਰ ਆਂਗਨਵਾੜੀ ਸੈਂਟਰਾਂ ਵਿੱਚ ਮਮਤਾ ਦਿਵਸ ਮਨਾਇਆ ਜਾਂਦਾ ਹੈ ਅਤੇ ਬੱਚਿਆਂ ਦਾ ਟੀਕਾਕਰਨ ਕੀਤਾ ਜਾਂਦਾ ਹੈ। ਉਹਨਾਂ ਦੱਸਿਆ ਕਿ ਸਕੂਲ ਹੈਲਥ ਪ੍ਰੋਗਰਾਮ ਅਧੀਨ ਸਕੂਲਾਂ ਵਿੱਚ ਇੱਕ ਵਾਰ ਅਤੇ ਆਂਗਨਵਾੜੀ ਸੈਂਟਰਾਂ ਵਿੱਚ 2 ਵਾਰ ਚੈਕ-ਅਪ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਹੋਰ ਯੋਜਨਾਵਾਂ ਦੀ ਪ੍ਰਗਤੀ ਦਾ ਵੀ ਜਾਇਜ਼ਾ ਲਿਆ ਗਿਆ।

ਸ਼ਹੀਦ ਬਾਬਾ ਜੀਵਨ ਸਿੰਘ ਜੀ ਸਿੱਖ ਕੌਮ ਦੇ ਮਹਾਨ ਸ਼ਹੀਦ ਹਨ :ਭਾਈ ਪਾਰਸ

ਜਗਰਾਓਂ/ਲੁਧਿਆਣਾ,ਦਸੰਬਰ  2019-(ਜਸਮੇਲ ਗਾਲਿਬ )-

ਜਰਨੈਲਾ ਦੇ ਜਰਨੈਲ ਸਿੱਖ ਕੌਮ ਦੇ ਮਹਾਨ ਸ਼ਹੀਦ ਬਾਬਾ ਜੀਵਨ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਗੁਰਦੁਆਰਾ ਬਾਬਾ ਜੀਵਨ ਸਿੰਘ ਜੀ ਅਗਵਾੜ ਡਾਲਾ ਜਗਰਾਉਂ ਵਿਖੇ ਮਨਾਇਆ ਗਿਆ ਸ੍ਰੀ ਅਖੰਡ ਪਾਠ ਦੇ ਭੋਗ ਉਪਰੰਤ ਭਾਈ ਗੁਰਮੇਲ ਸਿੰਘ ਨੂਰ ਦੇ ਰਾਗੀ ਜੱਥੇ ਨੇ ਇਲਾਹੀ ਬਾਣੀ ਦਾ ਕੀਰਤਨ ਕੀਤਾ ਅਤੇ ਇੰਟਰਨੈਂਸ਼ਨਲ ਬੁਲਾਰੇ ਭਾਈ ਪਿਰਤ ਪਾਲ ਸਿੰਘ ਪਾਰਸ ਨੇ ਬਾਬਾ ਜੀ ਦੇ ਇਤਿਹਾਸ ਰਾਹੀਂ ਕਿਹਾ ਕਿ ਬਾਬਾ ਜੀਵਨ ਸਿੰਘ ਜੀ ਗੁਰੂ ਗੋਬਿੰਦ ਸਿੰਘ ਜੀ ਦੇ ਬਚਪਨ ਦੇ ਸਾਥੀ ਹੋਣ ਦਾ ਸੁਭਾਂਗ ਪ੍ਰਾਪਤ ਹੋਇਆ ਅਤੇ ਚਮਕੌਰ ਦੀ ਗੜੀਤੱਕ ਗੁਰੂ ਗੋਬਿੰਦ ਸਿੰਘ ਜੀ ਚਰਨਾ ਦਾ ਆਨੰਦ ਮਾਣਿਆ ਅਤੇ ਹਰੇਕ ਜੰਗ ਵਿੱਚ ਜਰਨੈਲ ਬਣ ਕੇ ਲੜੇ ਅਤੇ ਜਿੱਤ ਪ੍ਰਾਪਤ ਕੀਤੀ ਅਖੀਰ ਚਮਕੌਰ ਦੀ ਗੜੀ ਵਿੱਚ ਲੱਖਾ ਦੁਸ਼ਮਣਾ ਨਾਲ ਲੋਹਾ ਹੋਏ ਸ਼ਹੀਦ ਹੋਏ ਇਸ ਸਮੇਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਅਤੇ ਭਾਈ ਪਿਆਰਾ ਸਿੰਘ ,ਭਾਈ ਭੋਲਾ ਸਿੰਘ ,ਬਖਸ਼ੀਸ਼ ਸਿੰਘ,ਪ੍ਰਭਦੀਪ ਸਿੰਘ ,ਬਲਵੰਤ ਸਿੰਘ ਆਦਿ ਸੰਗਤਾਂ ਹਾਜ਼ਰ ਸਨ।

ਸਵਰਗਵਾਸੀ ਅਮਰ ਸਿੰਘ ਚਮਕੀਲਾ ਅਤੇ ਬੀਬਾ ਅਮਰਜੋਤ ਦੀ ਯਾਦ ਵਿੱਚ 21ਵਾਂ ਸੱਭਿਆਚਾਰਿਕ ਮੇਲੇ ਤੇ ਸੀਨੀਅਰ ਪੱਤਰਕਾਰ ਰਾਣਾ ਸ਼ੇਖਦੌਲਤ ਨੂੰ ਸਨਮਾਨਿਤ ਕੀਤਾ

ਜਗਰਾਉਂ -(ਓਮਕਾਰ ਦੋਲੇਵਾਲ/ ਜੱਜ ਮਸੀਤਾ)

ਅੱਜ ਜਗਰਾੳ ਵਿਖੇ ਸਵਰਗਵਾਸੀ ਅਮਰ ਸਿੰਘ ਚਮਕੀਲਾ ਤੇ ਬੀਬਾ ਅਮਰ ਕੌਰ ਦੀ ਯਾਦ ਵਿੱਚ 21ਵਾਂ ਸੱਭਿਅਚਾਰ ਮੇਲਾ ਰਾਏਕੋਟ ਅੱਡਾ ਜਗਰਾਉਂ ਵਿਖੇ ਕਰਵਾਇਆ ਗਿਆ। ਇਸ ਮੇਲੇ ਵਿੱਚ ਅਨੇਕਾ ਹੀ ਕਲਾਕਾਰਾ ਨੇ ਆਪਣੀ ਕਲਾ ਦੇ ਜ਼ੋਹਰ ਦਿਖਾਏ ਇਸ ਮੇਲੇ ਵਿੱਚ ਪੰਜਾਬੀ ਫਿਲਮੀ ਐਕਟਰ ਗੁਰਮੀਤ ਦਮਨ (ਸੇਖਦੌਲਤ) ਅਤੇ ਪੰਜਾਬੀ ਫਿਲਮ ਡਾਇਰੈਕਟਰ ਸ਼ਿਵਮ ਸ਼ਰਮਾ ਨੇ ਵੀ ਹਾਜ਼ਰੀ ਲਗਵਾਈ ।ਪੰਜਾਬੀ ਫਿਲਮੀ ਐਕਟਰ ਗਰਮੀਤ ਦਮਨ (ਸੇਖਦੌਲਤ) ਦੀਆ ਅਨੇਕਾ ਫਿਲਮਾ ਜਿਵੇਂ ਕਿ ਢੋਲ ਰੱਤੀ, ਉਡੀਕ, ਡੀ.ਐਸ.ਪੀ.ਦੇਵ, ਅੰਗਰੇਜ਼ ਪੁੱਤ, ਆਦਿ ਫਿਲਮਾ ਆ ਚੁੱਕੀਆ ਹਨ।ਇਸ ਮੌਕੇ ਅਸ਼ੋਕ ਹੀਰਾ, ਲਾਲੀ ਖਾਨ, ਜੱਸੀ ਹਰਦੀਪ , ਦੀਪ ਗਗੜਾ, ਅਮਰੀਕ ਜੰਡੀ, ਟਿੰਕਾ ਪ੍ਰਧਾਨ, ਸੱਮਾ ਪ੍ਰਧਾਨ, ਮੱਖਣ ਸਿੱਧੂ (ਸੇਖਦੌਲਤ) ਟੈਪੂ ਯੂਨੀਅਨ ਪ੍ਰਧਾਨ, ਮੈਡਮ ਸਿਖਾ, ਦੇਵ ਸ਼ਰਮਾ ਅਤੇ ਇਸ ਮੇਲੇ ਵਿੱਚ ਹਰੇਕ ਕਲਾਕਾਰ ਨੇ ਆਪਣੇ ਗੀਤਾ ਰਾਹੀ ਮੇਲੇ ਦੀ ਰੋਣਕ ਨੂੰ ਵਧਾਇਆ।ਇਸ ਮੇਲੇ ਵਿੱਚ ਕਲਾਕਾਰਾ ਨੇ ਤਾਂ ਮੇਲੇ ਵਿੱਚ ਰੰਗ ਦਿਖਾਏ ਅਤੇ ਦੂਜੇ ਪਾਸੇ ਆਪਣੀ ਕਲਮਾ ਦੀਆ ਕਲਾਂ ਨੂੰ ਦਿਖਾਉਣ ਵਾਲੇ ਅਨੇਕਾ ਪੱਤਰਕਾਰਾ ਨੇ ਵੀ ਭਾਗ ਲਿਆ ਉਥੇ ਹੀ ਪੱਤਰਕਾਰ ਰਾਣਾ ਸੇਖਦੌਲਤ ਨੂੰ ਸਨਮਾਨਿਤ ਕੀਤਾ ਗਿਆ। ਠਾਠਾ ਮਾਰਦਾ ਇਕੱਠ ਇਸ ਗੱਲ ਦਾ ਸਬੂਤ ਸੀ ਕਿ ਸਵਰਗਵਾਸੀ ਅਮਰ ਸਿੰਘ ਚਮਕੀਲਾ ਅਤੇ ਬੀਬਾ ਅਮਰਜੋਤ ਕੌਰ ਅੱਜ ਵੀ ਲੋਕਾ ਦੇ ਦਿਲਾ ਚ ਧੜਕਦੇ ਹਨ।

ਸਵਰਗਵਾਸੀ ਅਮਰ ਸਿੰਘ ਚਮਕੀਲਾ ਅਤੇ ਬੀਬਾ ਅਮਰਜੋਤ ਦੀ ਯਾਦ ਵਿੱਚ 21ਵਾਂ ਸੱਭਿਆਚਾਰਿਕ ਮੇਲੇ ਤੇ ਫਿਲਮੀ ਐਕਟਰ ਗੁਰਮੀਤ ਦਮਨ (ਸੇਖਦੌਲਤ) ਅਤੇ ਸ਼ਿਵਮ ਸ਼ਰਮਾ ਨੂੰ ਸਨਮਾਨਿਤ ਕੀਤਾ

ਜਗਰਾਉਂ -(ਰਾਣਾ ਸੈਖਦੌਲਤ)

ਅੱਜ ਜਗਰਾੳ ਵਿਖੇ ਸਵਰਗਵਾਸੀ ਅਮਰ ਸਿੰਘ ਚਮਕੀਲਾ ਤੇ ਬੀਬਾ ਅਮਰ ਕੌਰ ਦੀ ਯਾਦ ਵਿੱਚ 21ਵਾਂ ਸੱਭਿਅਚਾਰ ਮੇਲਾ ਰਾਏਕੋਟ ਅੱਡਾ ਜਗਰਾਉਂ ਵਿਖੇ ਕਰਵਾਇਆ ਗਿਆ। ਇਸ ਮੇਲੇ ਵਿੱਚ ਅਨੇਕਾ ਹੀ ਕਲਾਕਾਰਾ ਨੇ ਆਪਣੀ ਕਲਾ ਦੇ ਜ਼ੋਹਰ ਦਿਖਾਏ ਇਸ ਮੇਲੇ ਵਿੱਚ ਪੰਜਾਬੀ ਫਿਲਮੀ ਐਕਟਰ ਗੁਰਮੀਤ ਦਮਨ (ਸੇਖਦੌਲਤ) ਅਤੇ ਪੰਜਾਬੀ ਫਿਲਮ ਡਾਇਰੈਕਟਰ ਸ਼ਿਵਮ ਸ਼ਰਮਾ ਨੂੰ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਸਨਮਾਨਿਤ ਕੀਤਾ ਗਿਆ।ਪੰਜਾਬੀ ਫਿਲਮੀ ਐਕਟਰ ਗਰਮੀਤ ਦਮਨ (ਸੇਖਦੌਲਤ) ਦੀਆ ਅਨੇਕਾ ਫਿਲਮਾ ਜਿਵੇਂ ਕਿ ਢੋਲ ਰੱਤੀ, ਉਡੀਕ, ਡੀ.ਐਸ.ਪੀ.ਦੇਵ, ਅੰਗਰੇਜ਼ ਪੁੱਤ, ਆਦਿ ਫਿਲਮਾ ਆ ਚੁੱਕੀਆ ਹਨ।ਇਸ ਮੌਕੇ ਅਸ਼ੋਕ ਹੀਰਾ, ਲਾਲੀ ਖਾਨ, ਜੱਸੀ ਹਰਦੀਪ , ਦੀਪ ਗਗੜਾ, ਅਮਰੀਕ ਜੰਡੀ, ਟਿੰਕਾ ਪ੍ਰਧਾਨ, ਸੱਮਾ ਪ੍ਰਧਾਨ, ਮੱਖਣ ਸਿੱਧੂ (ਸੇਖਦੌਲਤ) ਟੈਪੂ ਯੂਨੀਅਨ ਪ੍ਰਧਾਨ, ਮੈਡਮ ਸਿਖਾ, ਦੇਵ ਸ਼ਰਮਾ, ਇਸ ਮੇਲੇ ਵਿੱਚ ਅਮਰੀਕ ਜੰਡੀ ਨੇ ਆਪਣੇ ਗੀਤਾ ਰਾਹੀ ਮੇਲੇ ਦੀ ਰੋਣਕ ਨੂੰ ਵਧਾਇਆ। ਠਾਠਾ ਮਾਰਦਾ ਇਕੱਠ ਇਸ ਗੱਲ ਦਾ ਸਬੂਤ ਸੀ ਕਿ ਸਵਰਗਵਾਸੀ ਅਮਰ ਸਿੰਘ ਚਮਕੀਲਾ ਅਤੇ ਬੀਬਾ ਅਮਰਜੋਤ ਕੌਰ ਅੱਜ ਵੀ ਲੋਕਾ ਦੇ ਦਿਲਾ ਚ ਧੜਕਦੇ ਹਨ।
 

ਪਿੰਡ ਸ਼ੇਖਦੌਲਤ ਵਿਖੇ ਸ਼੍ਰੀ ਗੁਰੁ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਪਿੰਡ ਦੇ ਆਲੇ-ਦੁਆਲੇ ਸਫਾਈ ਕੀਤੀ

ਜਗਰਾਉਂ -(ਰਾਣਾ ਸੇਖਦੌਲਤ)

ਇੱਥੋ ਨਜ਼ਦੀਕ ਪਿੰਡ ਸੇਖਦੌਲਤ ਵਿਖੇ ਸ੍ਰੀ ਗੁਰੁ ਗੋਬਿੰਦ ਸਿੰਘ ਜੀ ਦੇ ਪ੍ਰਕਾਸ ਦਿਹਾੜੈ ਨੂੰ ਸਮਰਪਿਤ ਮਿਤੀ 29 ਦਸੰਬਰ ਨੂੰ ਵਿਸ਼ਾਲ ਨਗਰ ਕੀਰਤਨ ਸਜਾਇਆ ਜਾ ਰਿਹਾ ਹੈ। ਇਹ ਨਗਰ ਕੀਰਤਨ ਪੂਰੇ ਪਿੰਡ ਦੀ ਪਰਕਰਮਾ ਕਰਦਾ ਹੋਇਆ ਗੁਰਦੁਆਰਾ ਸਾਹਿਬ ਸਮਾਪਿਤ ਹੋਵੇਗਾ ਅਤੇ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ ਇਸੇ ਪ੍ਰੋਗਰਾਮ ਨੂੰ ਦੇਖਦੇ ਹੋਏ ਪਿੰਡ ਦੀ ਨੌਜਵਾਨ ਸਭਾ ਨੇ ਪੂਰੇ ਪਿੰਡ ਦੇ ਆਲੇ-ਦੁਆਲੇ ਨੂੰ ਸਾਫ ਕੀਤਾ। ਪਿੰਡ ਦੀ ਮੋਜੂਦਾ ਪੰਚਾਇਤ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅਪੀਲ ਕੀਤੀ ਕੇ ਚਾਰੇ ਸਾਹਿਬਜਾਦਿਆ ਦੇ ਸ਼ਹੀਦੀ ਸਮਾਗਮ ਚੱਲ ਰਹੇ ਹਨ। ਇਹਨਾ ਦਿਨਾ ਵਿੱਚ ਕੋਈ ਵੀ ਘਰ ਵਿੱਚ ਰੰਗਾ ਰੰਗ ਪ੍ਰੌਗਰਾਮ ਜਾ ਕੋਈ ਵਿਆਹ ਤੇ ਕੋਈ ਸ਼ਗਨ ਵਿਹਾਰ ਨਹੀ ਰੱਖੇਗਾ। ਇਸ ਮੌਕੇ ਸ਼ਮਸ਼ੇਰ ਸਿੰਘ ਰਾਈਵਾਲ, ਜੱਗਾ ਸਿੰਘ ਨੰਬਰਦਾਰ, ਜਤਿੰਦਰ ਸਿੰਘ, ਲਵਪ੍ਰੀਤ ਸਿੰਘ ਲਵੀ, ਹਰਮਨ ਸਿੰਘ ਮੱਲ੍ਹੀ, ਜਸਵੰਤ ਸਿੰਘ ਨੰਬਰਦਾਰ, ਜਿੰਦਰ ਸਿੰਘ ਮਾਨ, ਰਿੰਕਾ ਬਾਬਾ, ਨਿਰਭੈਅ ਸਿੰਘ, ਲਵਪੀ੍ਰਤ ਸਿੰਘ ਲੱਭਾ, ਹਰਜੀਤ ਸਿੰਘ ਖਾਲਸਾ ਆਦਿ ਸਮੂਹ ਨਗਰ ਨਿਵਾਸੀ ਹਾਜ਼ਰ ਸਨ। 
 

ਸਾਬਕਾ ਸਰਪੰਚ ਨੰਬਰਦਾਰ ਹਰਦੇਵ ਸਿੰਘ ਸਿਿਵਆਂ ਨੂੰ ਸਦਮਾ,ਨੌਜਵਾਨ ਭਾਣਜੇ ਦੀ ਮੌਤ

ਸਿੱਧਵਾਂ ਬੇਟ(ਜਸਮੇਲ ਗਾਲਿਬ)ਇਥੋ ਥੋੜੀ ਦੂਰ ਪਿੰਡ ਫਹਿਤਗ੍ਹੜ ਸਿਿਵਆਂ ਦੇ ਜਿਲ੍ਹਾ ਪ੍ਰੀਸ਼ਦ ਮੈਬਰ ਸਾਬਕਾ ਸਰਪੰਚ ਨੰਬਰਦਾਰ ਹਰਦੇਵ ਸਿੰਘ ਸਿਿਵਆਂ ਨੂੰ ਉਸ ਸਮੇ ਗਹਿਰਾ ਸਦਮਾ ਲੱਗਾ ਜਦੋ ਉਨ੍ਹਾ ਦੇ ਸਤਿਕਾਰਯੋਗ ਭਾਣਜੇ ਪਾਲ ਸਿੰਘ(40) ਪੱੁਤਰ ਲ਼ਛਮਣ ਸਿੰਘ ਵਾਸੀ ਸਿੱਧਵਾਂ ਬੇਟ ਆਪਣੀ ਸੰਸਰਿਕ ਯਾਤਰਾ ਕਰਦੇ ਹੋਏ ਗੁਰੂ ਚਰਨਾਂ ਵਿੱਚ ਜਾ ਬਿਰਾਜੇ।ਸਵ: ਪਾਲ ਸਿੰਘ ਦੀ ਅੰਤਿਮ ਅਰਦਾਸ 26 ਦਸੰਬਰ ਦਿਨ ਵੀਰਵਾਰ ਗੁਰਦੁਆਰਾ ਸਾਹਿਬ ਸਿੱਧਵਾਂ ਬੇਟ ਵਿਖੇ ਹੋਵੇਗੀ।ਨੰਬਰਦਾਰ ਹਰਦੇਵ ਸਿੰਘ ਸਿਿਵਆਂ ਨਾਲ ਰਾਜਨੀਤਕ ਸਖਸੀਅਤਾਂ,ਪੰਚਾਂ ਸਰਪੰਚਾਂ ਨੇ ਦੱੁਖ ਪਰਗਟ ਕੀਤਾ।ਇਸ ਦੱੁਖ ਦੀ ਘੜੀ ਵਿੱਚ ਸਿਿਵਆਂ ਪਰਿਵਾਰ ਨਾਲ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ,ਵਿਧਾਇਕ ਦਰਸਨ ਸਿੰਘ ਬਰਾੜ,ਜਿਲ੍ਹਾ ਲੁਧਿਆਣਾ ਦਿਹਾਤੀ ਪ੍ਰਧਾਨ ਕਰਨਜੀਤ ਸਿੰਘ ਸੋਨੀ ਗਾਲਿਬ,ਨੰਬਰਦਾਰ ਪਰਮਿੰਦਰ ਸਿੰਘ ਚਾਹਲ,ਸਰਪੰਚ ਜਗਦੀਸ ਚੰਦ,ਸਾਬਕਾ,ਸਾਬਕਾ ਸਰਪੰਚ ਰਜਿੰਦਰ ਸਿੰਘ ਰਾਜਾ,ਸਾਬਕਾ ਸਰਪੰਚ ਹਰਸਿਮਰਨ ਸਿੰਘ ਬਾਲੀ,ਹਰਨੇਕ ਸਿੰਘ ਭੋਲਾ,ਜਸਪਾਲ ਸਿੰਘ ਸਿਿਵਆਂ,ਸੁਖਦੇਵ ਸਿੰਘ ਤੂਰ,ਸੁਖਦਰਸ਼ਨ ਸਿੰਘ ਹੈਪੀ ਆਦਿ ਨੇ ਹਮਦਰਦੀ ਦਾ ਪ੍ਰਗਟਾਵਾ ਕੀਤਾ।

ਗੁਰਦੁਆਰਾ ਬੇਗਮਪੁਰਾ ਭੋਰਾ ਸਾਹਿਬ ਨੇੜੇ ਟਰੱਕ ਪਿੱਛੇ ਵੱਜੀ ਕਾਰ ਦੋ ਜਣਿਆਂ ਦੀ ਮੋਤ,ਤਿੰਨ ਜ਼ਖਮੀ

ਸਿੱਧਵਾਂ ਬੇਟ(ਜਸਮੇਲ ਗਾਲਿਬ)ਅੱਜ ਇਥੋ ਥੋੜੀ ਦੂਰ ਜਗਰਾਉ-ਮੋਗਾ ਜੀਟੀ ਰੋਡ ਗੁਰਦੁਆਰਾ ਬੇਗਮਪੁਰਾ ਭੋਰਾ ਸਾਹਿਬ ਵਿਖੇ ਤੇਜ਼ ਰਫਤਾਰ ਕਾਰ ਅੱਗੇ ਜਾ ਰਹੇ ਟਰੱਕ ਵਿੱਚ ਜਾ ਟਕਰਾਈ ਹਦਾਸੇ 'ਚ ਬਜ਼ੁਰਗ ਅਤੇ ਇਕ 13 ਸਾਲਾ ਕੁਵੀ ਮੌਤ ਦੀ ਮੌਤ ਹੋ ਗਈ ਜਦਕਿ 3 ਵਿਅਕਤੀ ਗੰਭੀਰ ਜਖਮੀ ਹੋ ਗਏ ਪ੍ਰਾਪਤ ਜਾਣਕਾਰੀ ਅਨੁਸਾਰ ਲੁਧਿਆਣਾ ਤੋ ਮੋਗਾ ਜਾ ਰਹੀ ਕਾਰ ਜਗਰਾਉ ਦੇ ਗੁਰਦੁਆਰਾ ਬੇਗਮਪੁਰਾ ਭੋਰਾ ਸਾਹਿਬ ਨੇਵੇ ਅੱਗੇ ਜਾ ਰਹੇ ਟਰੱਕ ਦੇ ਪਿੱਛੇ ਜਾ ਟਕਰਾਈ।ਇਹ ਟੱਰਕ ਇੰਨੀ ਜ਼ਬਰਦਸਤ ਸੀ ਕਿ ਕਾਰ ਲੋਟ ਪੋਟਲੀਆਂ ਖਾਦੀ ਹੋਈ ਬੁਰੀ ਤਰ੍ਹਾਂ ਨੁਕਸਾਨੀ ਗਈ।ਕਾਰ ਸਵਾਰ ਜ਼ਖਮੀਆਂ ਦੀਆਂ ਚੀਕਾਂ ਸੁਣ ਕੇ ਨੇੜੇ ਰਹਿੰਦੇ ਲੋਕ ਅਤੇ ਰਹਗੀਰ ਗਏ ਤੇ ਕਾਰ 'ਚ ਫਸੇ ਜ਼ਖਮੀਆਂ ਨੂੰ ਕਾਫੀ ਮਸ਼ਕਲਾਂ ਤੋ ਬਾਅਦ ਕੱਢਿਆ।ਇਸ ਹਾਦਸੇ ਵਿਚ ਬਜ਼ੁਰਗ ਮੋਹਨ ਸਿੰਘ ਅਤੇ 13 ਸਾਲਾ ਰਿਆ ਵਾਸੀ ਫਾਜ਼ਿਲਕਾ ਦੀ ਮੌਕੇ ਤੇ ਮੌਤ ਹੋ ਗਈ ਅਤੇ ਕਪਿਲ ਪੱੁਤਰ ਵਿਜੇ ਕੁਮਾਰ,ਸਤਿੰਦਰ ਅਤੇ ਦਿਿਵਆ ਪੱੁਤਰੀ ਅਸੋਕ ਕੁਮਾਰ ਜ਼ਖਮੀ ਹੋ ਗਏ।ਇਨ੍ਹਾਂ ਵਿਚੋ ਦਿਿਵਆ ਅਤੇ ਕਪਿਲ ਨੂੰ ਮੋਗਾ ਅਤੇ ਸਤਿੰਦਰ ਨੂੰ ਜਗਰਾਉ ਸਿਵਲ ਹਸਪਤਾਲ 'ਚ ਭਰਤੀ ਕਰਵਾਇਆ ਗਿਆ।

ਸਮਰਾਲਾ ਬਾਈਪਾਸ ’ਤੇ ਪੁੱਲ ਬਣਵਾਉਣ ਲਈ 12 ਕਰੋੜ ਮਨਜ਼ੂਰ-ਡਾ. ਅਮਰ ਸਿੰਘ

ਧਰਨੇ ਦੇ 111ਵੇਂ ਦਿਨ ’ਤੇ ਪੁੱਜ ਕੇ ਕੀਤਾ ਐਲਾਨ, ਕਿਹਾ! ਜਲਦ ਹੋਵੇਗੀ ਪੁਲ ਦੀ ਉਸਾਰੀ
ਸਮਰਾਲਾ/ਲੁਧਿਆਣਾ, ਦਸੰਬਰ 2019- ( ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )-

ਸਮਰਾਲਾ ਬਾਈਪਾਸ ਉੱਤੇ ਝਾੜ ਸਾਹਿਬ ਰੋਡ ਉੱਪਰ ਓਵਰਬਿ੍ਰੱਜ ਬਣਾਉਣ ਦੀ ਮੰਗ ਨੂੰ ਲੈ ਕੇ ਪਿਛਲੇ 4 ਮਹੀਨਿਆਂ ਤੋਂ ਸੰਘਰਸ਼ ਕਰ ਰਹੇ 40 ਤੋਂ ਵੱਧ ਪਿੰਡਾਂ ਦੇ ਲੋਕਾਂ ਨੂੰ ਉਸ ਸਮੇਂ ਵੱਡੀ ਰਾਹਤ ਮਿਲੀ, ਜਦੋਂ ਫ਼ਤਹਿਗੜ੍ਹ ਸਾਹਿਬ ਤੋਂ ਲੋਕ ਸਭਾ ਸੰਸਦ ਡਾ. ਅਮਰ ਸਿੰਘ ਨੇ ਧਰਨੇ ਵਾਲੀ ਜਗ੍ਹਾ ’ਤੇ ਪੁੱਜ ਕੇ ਇਸ ਪੁਲ ਲਈ 12 ਕਰੋੜ ਰੁਪਏ ਮਨਜ਼ੂਰ ਹੋਣ ਦਾ ਐਲਾਨ ਕਰ ਦਿੱਤਾ। ਇਸ ਪੁਲ ਦੀ ਮੰਗ ਨੂੰ ਲੈ ਕੇ ਵੱਖ-ਵੱਖ 40 ਪਿੰਡਾਂ ਦੇ ਲੋਕਾਂ ਅਤੇ ਵੱਖ-ਵੱਖ ਪਾਰਟੀਆਂ ਦੀ ਬਣੀ ਸੰਘਰਸ਼ ਕਮੇਟੀ ਪਿਛਲੇ 111 ਦਿਨਾਂ ਤੋਂ ਲਗਾਤਾਰ ਧਰਨੇ ’ਤੇ ਬੈਠੀ ਸੀ। ਧਰਨਾਕਾਰੀਆਂ ਅਤੇ ਲੋਕਾਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਡਾ. ਅਮਰ ਸਿੰਘ ਨੇ ਕਿਹਾ ਕਿ ਉਹ ਲੋਕਾਂ ਦੀ ਇਸ ਮੁਸ਼ਕਿਲ ਤੋਂ ਭਲੀਂ-ਭਾਂਤ ਜਾਣੂ ਸਨ ਅਤੇ ਪਿਛਲੇ ਚਾਰ ਮਹੀਨਿਆਂ ਤੋਂ ਇਸ ਮੰਗ ਦੀ ਪੂਰਤੀ ਨੂੰ ਲੈ ਕੇ ਉਹ ਕੇਂਦਰ ਦੇ ਇਸ ਪ੍ਰੋਜੈਕਟ ਨਾਲ ਸਬੰਧਿਤ ਮਹਿਕਮਿਆਂ ਨਾਲ ਮੀਟਿੰਗਾਂ ਕਰਕੇ ਫ਼ਤਹਿਗੜ੍ਹ ਸਾਹਿਬ ਹਲਕੇ ਦੀ ਧਾਰਮਿਕ ਮਹੱਤਤਾ ਬਾਰੇ ਜਾਣਕਾਰੀ ਦਿੰਦੇ ਰਹੇ। ਇਸ ਸੜਕ ’ਤੇ ਸ਼੍ਰੀ ਆਨੰਦਪੁਰ ਸਾਹਿਬ, ਚਮਕੌਰ ਸਾਹਿਬ, ਕੀਰਤਪੁਰ ਸਾਹਿਬ ਅਤੇ ਸ਼੍ਰੀ ਨੈਣਾ ਦੇਵੀ ਆਦਿ ਨੂੰ ਜਾਣ ਵਾਲੇ ਸ਼ਰਧਾਲੂਆਂ ਨੂੰ ਹੋਣ ਵਾਲੀ ਦਿੱਕਤ ਦਾ ਵਿਸਥਾਰਪੂਰਵਕ ਵਰਨਣ ਕੀਤਾ। ਡਾ. ਅਮਰ ਸਿੰਘ ਨੇ ਇਸ ਪ੍ਰਾਪਤੀ ’ਤੇ ਸ਼੍ਰੀ ਗੁਰੂ ਗੋਬਿੰਦ ਸਿੰਘ, ਉਨ੍ਹਾਂ ਦੇ ਚਾਰੇ ਸਾਹਿਬਜ਼ਾਦਿਆਂ ਦਾ ਸ਼ੁਕਰਾਨਾ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਮਿਹਰ ਸਦਕਾ ਉਹ ਇਸ ਪ੍ਰੋਜੈਕਟ ਨੂੰ ਪ੍ਰਵਾਨ ਕਰਵਾਉਣ ਵਿੱਚ ਸਫ਼ਲ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਪ੍ਰੋਜੈਕਟ ਦੀ ਮਨਜ਼ੂਰੀ ਵਿੱਚ ਪੰਜਾਬ ਦੇ ਜੰਮਪਲ ਨੈਸ਼ਨਲ ਹਾਈਵੇ ਅਥਾਰਿਟੀ ਆਫ਼ ਇੰਡੀਆ ਦੇ ਚੇਅਰਮੈਨ ਸੁਖਵੀਰ ਸਿੰਘ ਸੰਧੂ ਵੀ ਸਹਾਈ ਹੋਏ ਹਨ। ਇਸ ਮੌਕੇ ’ਤੇ ਨੈਸ਼ਨਲ ਹਾਈਵੇ ਅਥਾਰਿਟੀ ਦੇ ਅਧਿਕਾਰੀਆਂ ਨੇ ਵੀ ਇਸ ਪ੍ਰੋਜੈਕਟ ਦੀ ਮਨਜ਼ੂਰੀ ਸਬੰਧੀ ਮਿਲੇ ਸੁਨੇਹੇ ਦੀ ਪੁਸ਼ਟੀ ਕੀਤੀ। ਇਸ ਮੌਕੇ ’ਤੇ ਵਿਚਾਰ ਪ੍ਰਗਟ ਕਰਦਿਆਂ ਹਲਕਾ ਵਿਧਾਇਕ ਅਮਰੀਕ ਸਿੰਘ ਢਿੱਲੋਂ ਨੇ ਕਿਹਾ ਕਿ ਇਨ੍ਹਾਂ ਪਿੰਡਾਂ ਦੇ ਲੋਕਾਂ ਅਤੇ ਸੰਘਰਸ਼ ਕਮੇਟੀ ਦੀਆਂ ਸਾਰੀਆਂ ਮੰਗਾਂ ਨੂੰ ਉਹ ਹੂ-ਬ-ਹੂ ਮੈਂਬਰ ਪਾਰਲੀਮੈਂਟ ਡਾ. ਅਮਰ ਸਿੰਘ ਨੂੰ ਪਹੰੁਚਾਉਂਦੇ ਰਹੇ ਹਨ, ਜਿਸ ਦੇ ਸਿੱਟੇ ਵਜੋਂ ਅੱਜ ਅਸੀਂ ਬਹੁ-ਕਰੋੜੀ ਇਹ ਪੁਲ ਮਨਜ਼ੂਰ ਕਰਵਾਉਣ ਵਿੱਚ ਸਫ਼ਲ ਹੋਏ ਹਾਂ। ਰਾਜੇਵਾਲ ਨੇ ਆਪਣੇ ਸੰਬੋਧਨ ’ਚ ਡਾ. ਅਮਰ ਸਿੰਘ ਦੇ ਇਨ੍ਹਾਂ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਪ੍ਰੋਜੈਕਟ ਦੀ ਗਲਤ ਰਿਪੋਰਟ ਬਣਾਉਣ ਵਾਲੇ ਅਧਿਕਾਰੀਆਂ ਵਿਰੁੱਧ ਸਖ਼ਤ ਕਾਰਵਾਈ ਦੀ ਉਹ ਪਹਿਲਾਂ ਹੀ ਮੰਗ ਕਰ ਚੁੱਕੇ ਹਨ। ਇਸ ਮੌਕੇ ਕਾਮਿਲ ਬੋਪਾਰਾਏ, ਐਡਵੋਕੇਟ ਜਸਪ੍ਰੀਤ ਸਿੰਘ ਕਲਾਲਮਾਜਰਾ, ਚੇਅਰਮੈਨ ਅਜਮੇਰ ਸਿੰਘ ਪੂਰਬਾ, ਜਤਿੰਦਰ ਸਿੰਘ ਜੋਗਾ ਬਲਾਲਾ ਪ੍ਰਧਾਨ ਟਰੱਕ ਯੂਨੀਅਨ ਸਮਰਾਲਾ, ਆੜ੍ਹਤੀ ਐਸੋ. ਦੇ ਪ੍ਰਧਾਨ ਹਰਪਾਲ ਸਿੰਘ ਢਿੱਲੋਂ, ਚੇਅਰਮੈਨ ਸੁਖਵੀਰ ਸਿੰਘ ਪੱਪੀ, ਯੂਥ ਆਗੂ ਕਰਨਵੀਰ ਸਿੰਘ ਢਿੱਲੋਂ, ਕੌਂਸਲਰ ਜਸਵੀਰ ਸਿੰਘ ਢਿੱਲੋਂ, ਕੌਂਸਲਰ ਸੰਨੀ ਦੂਆ, ਜਸਵਿੰਦਰ ਸਿੰਘ ਗੋਗੀ, ਅਮਰਜੀਤ ਸਿੰਘ ਬਾਲਿਉਂ, ਅਵਤਾਰ ਸਿੰਘ ਗਹਿਲੇਵਾਲ, ਸ਼ਕਤੀ ਆਨੰਦ, ਸੁਰਿੰਦਰ ਕੁੰਦਰਾ, ਕਸਤੂਰੀ ਲਾਲ ਮਿੰਟੂ ਤੋਂ ਇਲਾਵਾ ਵੱਖ-ਵੱਖ ਜਥੇਬੰਦੀਆਂ ਅਤੇ ਪੰਚਾਇਤਾਂ ਦੇ ਨੁਮਾਇੰਦੇ ਹਾਜ਼ਰ ਸਨ।

ਰਾਸ਼ਟਰੀ ਖ਼ਪਤਕਾਰ ਦਿਵਸ ਸੰਬੰਧੀ ਰਾਜ ਪੱਧਰੀ ਸਮਾਗਮ 24 ਨੂੰ ਲੁਧਿਆਣਾ ਵਿੱਚ

ਖੁਰਾਕ, ਸਿਵਲ ਸਪਲਾਈ ਅਤੇ ਖ਼ਪਤਕਾਰ ਮਾਮਲੇ ਵਿਭਾਗ ਦੀ ਡਾਇਰੈਕਟਰ ਅਨਿੰਦਿਤਾ ਮਿਤਰਾ ਵੱਲੋਂ ਤਿਆਰੀਆਂ ਦਾ ਜਾਇਜ਼ਾ
ਲੁਧਿਆਣਾ, ਦਸੰਬਰ 2019- ( ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )-

ਪੰਜਾਬ ਸਰਕਾਰ ਵੱਲੋਂ ਰਾਸ਼ਟਰੀ ਖ਼ਪਤਕਾਰ ਦਿਵਸ ਸੰਬੰਧੀ ਰਾਜ ਪੱਧਰੀ ਸਮਾਗਮ 24 ਦਸੰਬਰ ਦਿਨ ਮੰਗਲਵਾਰ ਨੂੰ ਸਥਾਨਕ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਡਾ. ਮਨਮੋਹਨ ਸਿੰਘ ਆਡੀਟੋਰੀਅਮ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਪੰਜਾਬ ਦੇ ਖੁਰਾਕ, ਸਿਵਲ ਸਪਲਾਈ ਅਤੇ ਖ਼ਪਤਕਾਰ ਮਾਮਲੇ ਵਿਭਾਗ ਦੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਪਹੁੰਚਣਗੇ। ਤਿਆਰੀਆਂ ਦਾ ਜਾਇਜ਼ਾ ਲੈਣ ਲਈ ਅੱਜ ਵਿਭਾਗ ਦੀ ਡਾਇਰੈਕਟਰ ਸ੍ਰੀਮਤੀ ਅਨਿੰਦਿਤਾ ਮਿਤਰਾ ਵੱਲੋਂ ਸਮਾਗਮ ਸਥਾਨ ਦਾ ਦੌਰਾ ਕੀਤਾ ਗਿਆ। ਇਸ ਮੌਕੇ ਉਨਾਂ ਨਾਲ ਕੌਂਸਲਰ ਸ੍ਰੀਮਤੀ ਮਮਤਾ ਆਸ਼ੂ ਵੀ ਹਾਜ਼ਰ ਸਨ। ਇਸ ਮੌਕੇ ਜਾਣਕਾਰੀ ਦਿੰਦਿਆਂ ਸ੍ਰੀਮਤੀ ਮਿਤਰਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਖ਼ਪਤਕਾਰਾਂ ਨੂੰ ਉਨਾਂ ਦੇ ਬੁਨਿਆਦੀ ਅਧਿਕਾਰਾਂ ਅਤੇ ਜਿੰਮੇਵਾਰੀਆਂ ਪ੍ਰਤੀ ਜਾਗਰੂਕ ਕਰਨ ਲਈ ''ਭਾਰਤੀ ਖ਼ਪਤਕਾਰਾਂ ਲਈ ਨਵੀਂ ਰਾਹ : ਖ਼ਪਤਕਾਰ ਸੁਰੱਖਿਆ ਐਕਟ, 2019 ਵਿਸ਼ੇ ਕਰਵਾਏ ਜਾ ਰਹੇ ਇਸ ਸਮਾਗਮ ਵਿੱਚ ਸੂਬੇ ਭਰ ਤੋਂ ਵੱਖ-ਵੱਖ ਵਰਗਾਂ ਨਾਲ ਸੰੰਬੰਧਤ ਖ਼ਪਤਕਾਰਾਂ ਨੂੰ ਸ਼ਾਮਿਲ ਹੋਣ ਲਈ ਸੱਦਾ ਦਿੱਤਾ ਗਿਆ ਹੈ। ਉਨਾਂ ਕਿਹਾ ਕਿ ਇਹ ਸਮਾਗਮ ਸਵੇਰੇ 10 ਵਜੇ ਸ਼ੁਰੂ ਹੋਵੇਗਾ, ਜਿਸ ਦੌਰਾਨ ਹਾਜ਼ਰੀਨ ਨੂੰ ਖ਼ਪਤਕਾਰ ਮਾਮਲਿਆਂ ਨਾਲ ਸੰਬੰਧਤ ਮਾਹਿਰਾਂ ਵੱਲੋਂ ਵੱਖ-ਵੱਖ ਵਿਸ਼ਿਆਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਉਨਾਂ ਦੱਸਿਆ ਕਿ ਇਸ ਸਮਾਗਮ ਦੀ ਪ੍ਰਧਾਨਗੀ ਵਿਭਾਗ ਦੇ ਪ੍ਰਮੁੱਖ ਸਕੱਤਰ ਕੇ. ਏ. ਪੀ. ਸਿਨਹਾ ਆਈ. ਏ. ਐੱਸ. ਵੱਲੋਂ ਕੀਤੀ ਜਾਵੇਗੀ। ਇਸ ਮੌਕੇ ਹਾਜ਼ਰ ਵਿਭਾਗੀ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕਰਦਿਆਂ ਸ੍ਰੀਮਤੀ ਮਿਤਰਾ ਨੇ ਕਿਹਾ ਕਿ ਇਸ ਸਮਾਗਮ ਦੇ ਸਫ਼ਲ ਆਯੋਜਨ ਲਈ ਕੋਈ ਕਸਰ ਬਾਕੀ ਨਾ ਛੱਡੀ ਜਾਵੇ। ਇਸ ਮੌਕੇ ਡਿਪਟੀ ਡਾਇਰੈਕਟਰ ਮਿਸ ਸੋਨਾ ਥਿੰਦ, ਸੁਖਵਿੰਦਰ ਸਿੰਘ ਅਤੇ ਸ੍ਰੀਮਤੀ ਗੀਤਾ ਬਿਸ਼ੰਭੂ (ਦੋਵੇਂ ਡੀ. ਐੱਫ. ਐੱਸ. ਸੀ.), ਜ਼ਿਲਾ ਲੋਕ ਸੰਪਰਕ ਅਫ਼ਸਰ ਪ੍ਰਭਦੀਪ ਸਿੰਘ ਨੱਥੋਵਾਲ, ਹੋਰ ਅਧਿਕਾਰੀ ਅਤੇ ਕਰਮਚਾਰੀ ਵੀ ਹਾਜ਼ਰ ਸਨ।

ਜਗਤ ਸੇਵਕ ਖਾਲਸਾ ਕਾਲਜ ਮਹਿਣਾ ਵਿਖੇ ਦਵਾਈ ਯੁਕਤ ਬੂਟਿਆਂ ਦੀ ਪ੍ਰਦਰਸ਼ਨੀ 23 ਦਸੰਬਰ ਨੂੰ

ਜਗਰਾਓਂ/ਮੋਗਾ,ਦਸੰਬਰ 2019-(ਮਨਜਿੰਦਰ ਗਿੱਲ )-

ਗਰੀਨ ਪੰਜਾਬ ਮਿਸ਼ਨ ਟੀਮ ਟਰੱਸਟ (ਰਜਿ:)ਜਗਰਾਉ ਵੱਲੋਂ ਜਗਤ ਸੇਵਕ ਖਾਲਸਾ ਕਾਲਜ ਮਹਿਣਾ ਵਿਖੇ ਕਾਲਜ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਸਰਦਾਰ ਰੇਸ਼ਮ ਸਿੰਘ ਖਹਿਰਾ ਅਤੇ ਪਿ੍ਰੰਸੀਪਲ ਦਲਜੀਤ ਕੌਰ ਹਠੂਰ ਦੇ ਸਹਿਯੋਗ ਨਾਲ ਦਵਾਈਯੁਕਤ ਬੂਟਿਆਂ (ਮੈਡੀਸਿਨਲ ਪਲਾਂਟਸ) ਦੀ ਪ੍ਰਦਰਸ਼ਨੀ ਮਿਤੀ 23 ਦਸੰਬਰ2019 ਦਿਨ ਸੋਮਵਾਰ ਗਿਆਰਾਂ ਵਜੇ ਤੋਂ ਤਿੰਨ ਵਜੇ ਤੱਕ ਮਹਿਣਾ ਕਾਲਜ ਵਿਖੇ ਲਗਾਈ ਜਾ ਰਹੀ ਹੈ। ਇਸ ਪ੍ਰਦਰਸ਼ਨੀ ਵਿੱਚ ਫਲੈਕਸੀਆਂ ਦੁਆਰਾ ਵੱਖ ਵੱਖ ਬੂਟਿਆਂ ਦੇ ਸਾਡੀ ਅਤੇ ਵਾਤਾਵਰਣ ਦੀ ਚੰਗੀ ਸਿਹਤ ਲਈ ਹੋਣ ਵਾਲੇ ਫ਼ਾਇਦਿਆਂ ਨੂੰ ਪਰਦਰਸ਼ਤ ਕੀਤਾ ਜਾਵੇਗਾ। ਸਮੂਹ ਇਲਾਕਾ ਨਿਵਾਸੀਆਂ ਅਤੇ ਵਾਤਾਵਰਣ ਪ੍ਰੇਮੀਆਂ ਨੂੰ ਇਸ ਪ੍ਰਦਰਸ਼ਨੀ ਦਾ ਵੱਧ ਤੋਂ ਵੱਧ ਫ਼ਾਇਦਾ ਉਠਾਉਣ ਦੀ ਬੇਨਤੀ ਕੀਤੀ ਜਾਂਦੀ ਹੈ। ਇਸ ਸਮੇਂ ਬੂਟਿਆਂ ਦੀ ਮੁਫ਼ਤ ਬੁਕਿੰਗ ਵੀ ਕੀਤੀ ਜਾਵੇਗੀ ਜੋ ਫ਼ਰਵਰੀ ਮਹੀਨੇ ਦੌਰਾਨ ਗਰੀਨ ਪੰਜਾਬ ਮਿਸ਼ਨ ਟੀਮ ਟਰੱਸਟ ਜਗਰਾਉ ਵੱਲੋਂ ਮੁਫ਼ਤ ਦਿੱਤੇ ਜਾਣਗੇ।