You are here

ਲੁਧਿਆਣਾ

ਵੱਖ-ਵੱਖ ਸਨਅਤੀ ਇਕਾਈਆਂ ਨੂੰ ਰੋਜ਼ਗਾਰ ਮੁੱਖੀ ਯੋਜਨਾਵਾਂ ਨਾਲ ਜੁੜਨ ਦਾ ਸੱਦਾ

ਯੋਜਨਾਵਾਂ ਦਾ ਨੌਜਵਾਨਾਂ ਅਤੇ ਸਨਅਤੀ ਇਕਾਈਆਂ ਨੂੰ ਹੋਵੇਗਾ ਭਾਰੀ ਲਾਭ-ਡਿਪਟੀ ਕਮਿਸ਼ਨਰ
ਲੁਧਿਆਣਾ, ਦਸੰਬਰ 2019- ( ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )-

ਪੰਜਾਬ ਸਕਿੱਲ ਡਿਵੈੱਲਪਮੈਂਟ ਮਿਸ਼ਨ ਵੱਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਯੋਜਨਾਵਾਂ ਨਾਲ ਸਨਅਤੀ ਇਕਾਈਆਂ ਨੂੰ ਜੋੜਨ ਦੇ ਮਕਸਦ ਨਾਲ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ ਵੱਲੋਂ ਅੱਜ ਆਪਣੇ ਦਫ਼ਤਰ ਵਿਖੇ ਕਈ ਇਕਾਈਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ ਵਧੀਕ ਡਿਪਟੀ ਕਮਿਸ਼ਨਰ (ਜਗਰਾਂਉ) ਸ੍ਰੀਮਤੀ ਨੀਰੂ ਕਤਿਆਲ ਗੁਪਤਾ, ਪੰਜਾਬ ਸਕਿੱਲ ਡਿਵੈੱਲਪਮੈਂਟ ਮਿਸ਼ਨ ਦੇ ਪ੍ਰੋਜੈਕਟ ਕੋਆਰਡੀਨੇਟਰ (ਲੇਬਰ) ਮਿਸ ਅਮਨਦੀਪ ਕੌਰ, ਮਿਸ਼ਨ ਮੈਨੇਜਰ ਮਿਸ ਸਵਾਤੀ ਠਾਕੁਰ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ। ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਅਗਰਵਾਲ ਨੇ ਸਮੂਹ ਸਨਅਤੀ ਇਕਾਈਆਂ ਦੇ ਨੁਮਾਇੰਦਿਆਂ ਨੂੰ ਅਪੀਲ ਕੀਤੀ ਕਿ ਉਹ ਕੇਂਦਰ ਅਤੇ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਗਈਆਂ ਵੱਖ-ਵੱਖ ਰੋਜ਼ਗਾਰ ਮੁੱਖੀ ਯੋਜਨਾਵਾਂ ਦੇ ਨਾਲ ਜੁੜ ਕੇ ਵੱਧ ਤੋਂ ਵੱਧ ਲਾਭ ਲੈ ਸਕਦੇ ਹਨ। ਇਸ ਨਾਲ ਨੌਜਵਾਨਾਂ ਨੂੰ ਵੀ ਹੁਨਰਮੰਦ ਹੋਣ ਵਿੱਚ ਸਹਿਯੋਗ ਮਿਲੇਗਾ। ਉਨ੍ਹਾਂ ਕਿਹਾ ਕਿ ਜੇਕਰ ਉਹ ਇਨ੍ਹਾਂ ਯੋਜਨਾਵਾਂ ਦੇ ਤਹਿਤ ਨੌਜਵਾਨਾਂ ਨੂੰ ਸਿਖ਼ਲਾਈ ਦਿੰਦੇ ਹਨ ਤਾਂ ਉਨ੍ਹਾਂ ਨੂੰ ਸਰਕਾਰ ਵੱਲੋਂ ਨੈਸ਼ਨਲ ਅਪਰੈਂਟਸ਼ਿਪ ਪ੍ਰੋਮੋਸ਼ਨ ਯੋਜਨਾ (ਐੱਨ. ਏ. ਪੀ. ਐੱਸ.) ਅਧੀਨ ਕਈ ਤਰ੍ਹਾਂ ਦੇ ਵਿੱਤੀ ਲਾਭ ਦਿੱਤੇ ਜਾ ਰਹੇ ਹਨ। ਅਗਰਵਾਲ ਨੇ ਸਨਅਤੀ ਨੁਮਾਇੰਦਿਆਂ ਨੂੰ ਸੱਦਾ ਦਿੱਤਾ ਕਿ ਉਹ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਨੌਜਵਾਨਾਂ ਨੂੰ ਕਿੱਤਾਮੁੱਖੀ ਸਿਖ਼ਲਾਈ ਦੇਣ ਲਈ ਸ਼ੁਰੂ ਕੀਤੀ ਮੁਹਿੰਮ ਦਾ ਹਿੱਸਾ ਬਣਨ ਅਤੇ ਇਸ ਮੁਹਿੰਮ ਨੂੰ ਹੋਰ ਕਾਰਗਰ ਤਰੀਕੇ ਨਾਲ ਚਲਾਉਣ ਲਈ ਸੁਝਾਅ ਆਦਿ ਵੀ ਦੇਣ। ਅਗਰਵਾਲ ਨੇ ਕਿਹਾ ਕਿ ਵੱਖ-ਵੱਖ ਸਨਅਤੀ ਇਕਾਈਆਂ ਦੇ ਨੁਮਾਇੰਦਿਆਂ ਨੂੰ ਵੱਖ-ਵੱਖ ਰੋਜ਼ਗਾਰ ਮੁੱਖੀ ਯੋਜਨਾਵਾਂ ਬਾਰੇ ਜਾਣੂ ਕਰਾਉਣ ਲਈ ਅਗਲੇ ਮਹੀਨੇ ਜ਼ਿਲ੍ਹਾ ਪੱਧਰੀ ਵਿਸ਼ੇਸ਼ ਵਰਕਸ਼ਾਪ ਦਾ ਆਯੋਜਨ ਵੀ ਕੀਤਾ ਜਾਵੇਗਾ।

ਕੈਬਨਿਟ ਮੰਤਰੀ ਵੱਲੋਂ ਨਗਰ ਨਿਗਮ ਨੂੰ 65 ਲੱਖ ਰੁਪਏ ਦਾ ਚੈੱਕ ਸਪੁਰਦ

ਡਾ.ਭੀਮ ਰਾਓ ਅੰਬੇਦਕਰ ਭਵਨ-ਕਮ-ਕਮਿਊਨਿਟੀ ਟ੍ਰੇਨਿੰਗ ਐਂਡ ਰਿਸਰਚ ਸੈਂਟਰ ਦਾ ਨਿਰਮਾਣ ਜਲਦ ਹੋਵੇਗਾ ਮੁਕੰਮਲ - ਭਾਰਤ ਭੂਸ਼ਣ ਆਸ਼ੂ
ਲੁਧਿਆਣਾ, ਦਸੰਬਰ 2019- ( ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )-

ਦਲਿਤ ਭਾਈਚਾਰੇ ਦੀ ਚਿਰੌਕਣੀ ਮੰਗ ਨੂੰ ਪੂਰਾ ਕਰਦਿਆਂ ਪੰਜਾਬ ਸਰਕਾਰ ਨੇ ਸਥਾਨਕ ਜਲੰਧਰ ਬਾਈਪਾਸ ਸਥਿਤ ਬਣ ਰਹੇ ਡਾ.ਭੀਮ ਰਾਓ ਅੰਬੇਦਕਰ ਭਵਨ-ਕਮ-ਕਮਿਊਨਿਟੀ ਟ੍ਰੇਨਿੰਗ ਐਂਡ ਰਿਸਰਚ ਸੈਂਟਰ ਦੇ ਨਿਰਮਾਣ ਕਾਰਜ਼ ਨੂੰ ਜਲਦ ਪੂਰਾ ਕਰਨ ਦਾ ਬੀੜਾ ਚੁੱਕਿਆ ਹੈ। ਇਸ ਪ੍ਰੋਜੈਕਟ ਦੇ ਦੂਜੇ ਫੇਜ਼ ਨੂੰ ਸ਼ੁਰੂ ਕਰਨ ਲਈ ਪੰਜਾਬ ਸਰਕਾਰ ਦੇ ਖੁਰਾਕ, ਸਿਵਲ ਸਪਲਾਈ ਅਤੇ ਖ਼ਪਤਕਾਰ ਮਾਮਲੇ ਵਿਭਾਗ ਦੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਵੱਲੋਂ ਅੱਜ ਨਗਰ ਨਿਗਮ ਲੁਧਿਆਣਾ ਨੂੰ 65 ਲੱਖ ਰੁਪਏ ਦਾ ਚੈਂਕ ਸਪੁਰਦ ਕੀਤਾ ਗਿਆ। ਜਾਣਕਾਰੀ ਦਿੰਦਿਆਂ ਆਸ਼ੂ ਨੇ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦਲਿਤ ਭਾਈਚਾਰੇ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਦਿਆਂ ਇਸ ਬਹੁ-ਮੰਤਵੀ ਪ੍ਰੋਜੈਕਟ ਦਾ ਕੰਮ ਜਲਦ ਤੋਂ ਜਲਦ ਮੁਕੰਮਲ ਕਰਾਉਣ ਲਈ 6 ਕਰੋੜ ਰੁਪਏ ਜਾਰੀ ਕਰਨ ਦਾ ਐਲਾਨ ਕੀਤਾ ਸੀ। ਉਨ੍ਹਾਂ ਕਿਹਾ ਕਿ ਇਸ ਪ੍ਰੋਜੈਕਟ ਲਈ ਪਹਿਲਾਂ ਜਾਰੀ ਕੀਤੇ 2 ਕਰੋੜ ਰੁਪਏ ਦੇ ਕੰਮ ਹੋ ਚੁੱਕੇ ਹਨ ਜਦਕਿ ਦੂਜੇ ਗੇੜ ਦੇ ਕੰਮ ਕਰਾਉਣ ਲਈ 98 ਲੱਖ ਰੁਪਏ ਲੱਗ ਚੁੱਕੇ ਹਨ। ਜਿਸ ਵਿੱਚੋਂ 65 ਲੱਖ ਰੁਪਏ ਦਾ ਚੈਂਕ ਅੱਜ ਨਗਰ ਸੁਧਾਰ ਟਰੱਸਟ ਲੁਧਿਆਣਾ ਵੱਲੋਂ ਨਗਰ ਨਿਗਮ ਲੁਧਿਆਣਾ ਨੂੰ ਦਿੱਤਾ ਗਿਆ ਹੈ। ਆਸ਼ੂ ਨੇ ਕਿਹਾ ਕਿ ਪੰਜਾਬ ਸਰਕਾਰ ਜਿੱਥੇ ਸੂਬੇ ਦਾ ਸਰਵ-ਪੱਖੀ ਵਿਕਾਸ ਕਰਾਉਣ ਲਈ ਯੋਜਨਾਬੱਧ ਤਰੀਕੇ ਨਾਲ ਕੰਮ ਕਰ ਰਹੀ ਹੈ ਓਥੇ ਹੀ ਸੂਬਾ ਵਾਸੀਆਂ ਦੀਆਂ ਧਾਰਮਿਕ, ਸਮਾਜਿਕ ਅਤੇ ਹੋਰ ਭਾਵਨਾਵਾਂ ਦਾ ਸਤਿਕਾਰ ਕਰਦਿਆਂ ਲੋੜੀਂਦੇ ਕਦਮ ਪਹਿਲ ਦੇ ਆਧਾਰ 'ਤੇ ਉਠਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਦਲਿਤ ਭਾਈਚਾਰੇ ਦੇ ਸਹੀ ਅਰਥਾਂ ਵਿੱਚ ਉਥਾਨ ਨੂੰ ਯਕੀਨੀ ਬਣਾਉਣ ਲਈ ਡਾ.ਭੀਮ ਰਾਓ ਅੰਬੇਦਕਰ ਭਵਨ-ਕਮ-ਕਮਿਊਨਿਟੀ ਟ੍ਰੇਨਿੰਗ ਐਂਡ ਰਿਸਰਚ ਸੈਂਟਰ ਦਾ ਨਿਰਮਾਣ ਤਵੱਜੋ ਨਾਲ ਕਰਵਾਉਣ ਨੂੰ ਪਹਿਲ ਦਿੱਤੀ ਜਾਵੇਗੀ। ਉਨ੍ਹਾਂ ਸਮੂਹ ਦਲਿਤ ਭਾਈਚਾਰੇ ਨੂੰ ਭਰੋਸਾ ਦਿੱਤਾ ਕਿ ਪੰਜਾਬ ਸਰਕਾਰ ਉਨ੍ਹਾਂ ਦੇ ਹਿੱਤਾਂ ਨੂੰ ਪਹਿਲ ਦੇ ਆਧਾਰ 'ਤੇ ਧਿਆਨ ਵਿੱਚ ਰੱਖਿਆ ਜਾਵੇਗਾ। ਸਥਾਨਕ ਕੋਚਰ ਮਾਰਕੀਟ ਸਥਿਤ ਆਪਣੇ ਦਫ਼ਤਰ ਵਿਖੇ ਚੈਂਕ ਸਪੁਰਦ ਕਰਨ ਵੇਲੇ ਨਗਰ ਨਿਗਮ ਲੁਧਿਆਣਾ ਦੇ ਮੇਅਰ ਬਲਕਾਰ ਸਿੰਘ ਸੰਧੂ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਰਮਨ ਬਾਲਾਸੁਬਰਾਮਨੀਅਮ, ਜ਼ਿਲ੍ਹਾ ਕਾਂਗਰਸ (ਦਿਹਾਤੀ) ਪ੍ਰਧਾਨ ਕਰਨਜੀਤ ਸਿੰਘ ਸੋਨੀ ਗਾਲਿਬ, ਸੀਨੀਅਰ ਕਾਂਗਰਸੀ ਆਗੂ ਰਾਜੀਵ ਰਾਜਾ, ਕੌਸਲਰ ਹੰਸ ਰਾਜ, ਰਮਨਦੀਪ ਲਾਲੀ, ਨਰੇਸ਼ ਧੀਂਗਾਨ ਅਤੇ ਹੋਰ ਹਾਜ਼ਰ ਸਨ।

ਸੁਖਬੀਰ ਬਾਦਲ ਦੀ ਗਤੀਸ਼ੀਲਤਾ ਨੂੰ ਦੇਖਦਿਆਂ ਡੈਲੀਗੇਟਾਂ ਵੱਲੋਂ ਸੌਂਪੀ ਪ੍ਰਧਾਨਗੀ ਦੀ ਜ਼ਿੰਮੇਵਾਰੀ -ਸਰਪੰਚ ਮਲਕੀਤ ਸਿੰਘ ਹਠੂਰ

ਹਠੂਰ ,ਦਸੰਬਰ 2019- (ਗੁਰਸੇਵਕ ਸਿੰਘ ਸੋਹੀ )-

ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਤੀਸਰੀ ਵਾਰ ਸ਼੍ਰੋਮਣੀ ਅਕਾਲੀ ਦਲ ਦਾ ਸਰਬਸੰਮਤੀ ਨਾਲ ਪ੍ਰਧਾਨ ਬਣਨ ਤੇ  ਵਰਕਰਾਂ ਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਸਰਪੰਚ ਮਲਕੀਤ ਸਿੰਘ ਹਠੂਰ  ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਦੀ ਗਤੀਸ਼ੀਲਤਾ ਨੂੰ  ਦੇਖਦਿਆ ਸਮੁੱਚੇ ਡੈਲੀਗੇਟਾਂ ਵੱਲੋਂ ਸ ਬਾਦਲ ਚ ਭਰੋਸਾ ਪ੍ਰਗਟ ਕਰਦਿਆਂ ਉਨ੍ਹਾਂ ਨੂੰ ਸਰਬਸੰਮਤੀ ਨਾਲ ਸਿੱਖਾਂ ਦੀ ਸਿਰਮੋਰ ਰਾਜਨੀਤਕ  ਸੰਸਥਾ ਸ਼੍ਰੋਮਣੀ ਅਕਾਲੀ ਦਲ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ ।ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਮੁੜ ਅਕਾਲੀ ਸਰਕਾਰ ਨੂੰ ਸੱਤਾ ਚ ਦੇਖਣਾ ਚਾਹੁੰਦੇ ਹਨ ਕਿਉਂਕਿ ਝੂਠੇ ਵਾਅਦਿਆਂ ਤਹਿਤ ਸੱਤਾ ਚ ਪਹੁੰਚੀ ਕੈਪਟਨ ਸਰਕਾਰ ਤੋਂ ਲੋਕ ਅੱਕ ਚੁੱਕੇ ਹਨ । ਸਰਪੰਚ ਮਲਕੀਤ ਸਿੰਘ ਹਠੂਰ ਨੇ ਕਿਹਾ ਕਿ 2022 ਵਿੱਚ ਪੰਜਾਬ ਦੇ ਲੋਕ ਕਾਂਗਰਸ ਸਮੇਤ ਵਿਰੋਧੀ ਪਾਰਟੀਆਂ ਨੂੰ ਨਕਾਰ ਕੇ ਆਪਣੀ ਮਾਂ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਸੱਤਾ ਵਿਚ ਲੈ ਕੇ ਆਉਣਗੇ ।

ਵਿਧਾਇਕਾ ਸਰਵਜੀਤ ਕੋਰ ਮਾਣੰੂਕੇ ਗਾਲਿਬ ਰਣ ਸਿੰਘ ਵਿੱਚ ਐਨ ਆਰ ਆਈ ਮਾਸਟਰ ਲਖਵੀਰ ਸਿੰਘ ਕਨੇਡਾ ਦੇ ਗ੍ਰਹਿ 'ਚ ਪੁਹੰਚੇ

ਜਗਰਾਉਂ,ਲੁਧਿਆਣਾ, ਦਸੰਬਰ 2019-(ਜਸਮੇਲ ਗਾਲਿਬ)-

ਅੱਜ ਪਿੰਡ ਗਾਲਿਬ ਰਣ ਸਿੰਘ 'ਚ ਹਲਕਾ ਵਿਧਾਇਕਾ ਬੀਬੀ ਸਰਵਜੀਤ ਕੋਰ ਮਾਣੰੂਕੇ ਐਨ.ਆਰ.ਆਈ ਮਾਸਟਰ ਲ਼ਖਵੀਰ ਸਿੰਘ ਕਨੇਡਾ ਦੇ ਗ੍ਰਹਿ ਵਿੱਚ ਪੁਹੰਚੇ।ਇਸ ਸਮੇ ਪਿੰਡ ਦੇ ਸਰਪੰਚ ਜਗਦੀਸ਼ ਚੰਦ ਸ਼ਰਮਾ ਨੇ ਬੀਬੀ ਸਰਵਜੀਤ ਕੋਰ ਮਾਣੰੂਕੇ ਨੂੰ ਜੀ ਆਇਆਂ ਆਖਿਆ।ਇਸ ਸਮੇ ਬੀਬੀ ਮਾਣੰੂਕੇ ਨੇ ਮਾਸਟਰ ਲਖਵੀਰ ਸਿੰਘ ਤੇ ਪਤਵੰਤੇ ਸੱਜਣਾਂ ਨਾਲ ਕੁਝ ਵਿਚਾਰਾਂ ਸਾਂਝੀਆਂ ਕੀਤੀਆਂ। ਪਿਛਲੇ ਦਿਨੀ ਪਿੰਡ ਵਿੱਚ ਰਜਿੰਦਰ ਸਿੰਘ ਦੀ ਅਚਨਚੇਤ ਮੌਤ ਹੋ ਗਈ ਸੀ ਇਸ ਤੋ ਬਾਅਦ ਵਿਧਾਇਕ ਬੀਬੀ ਮਾਣੰੂਕੇ ਉਨ੍ਹਾਂ ਦੇ ਘਰ ਅਫਸੋਸ ਕਰਨ ਵੀ ਗਏ।ਇਸ ਸਮੇ ਮੈਂਬਰ ਜਗਸੀਰ ਸਿੰਘ,ਮੈਂਬਰ ਹਰਮਿੰਦਰ ਸਿੰਘ,ਚਮਕੋਰ ਸਿੰਘ,ਪਰਮਿੰਦਰ ਸਿੰਘ,ਰਾਣੀ ਆਦਿ ਹਾਜ਼ਰ ਸਨ।

ਸ਼੍ਰੋਮਣੀ ਅਕਾਲੀ ਦਲ ਦੀ ਸੁਚੱਜੀ ਅਗਵਾਈ ਲਈ ਸੁਖਵੀਰ ਬਾਦਲ ਸਭ ਤੋ ਯੋਗ ਹੈ:ਸਰਤਾਜ ਸਿੰਘ ਗਾਲਿਬ

ਸਿੱਧਵਾਂ ਬੇਟ(ਜਸਮੇਲ ਗਾਲਿਬ)ਸ਼੍ਰੋਮਣੀ ਅਕਾਲੀ ਦਲ 99ਵੇ ਸਥਾਪਨਾ ਦਿਵਸ ਮੌਕੇ ਤੇ ਹੋਏ ਡੈਲੀਗੇਟ ਇਜਲਾਸ ਵਿੱਚ ਸਰਬਸੰਮਤੀ ਦੇ ਨਾਲ ਸੁਖਬੀਰ ਸਿੰਘ ਬਾਦਲ ਨੂੰ ਮੁੜ ਤੀਸਰੀ ਵਾਰ ਪ੍ਰਧਾਨ ਚੁਣਿਆ ਗਿਆ।ਪ੍ਰਧਾਨ ਬਣਨ ਤੇ ਪਾਰਟੀ ਦੇ ਸੀਨੀਅਰ ਲੀਡਰਸ਼ਿਪ ਵਲੋ ਵਧਾਈਆਂ ਦਿੱਤੀਆਂ ਗਈਆਂ ਹਨ।ਇਸ ਸਮੇ ਸ਼ੋ੍ਰਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸਰਤਾਜ ਸਿੰਘ ਗਾਲਿਬ ਰਣ ਸਿੰਘ ਨੇ ਸੁਖਬੀਰ ਸਿੰਘ ਬਾਦਲ ਨੂੰ ਤੀਜੀ ਵਾਰ ਪ੍ਰਧਾਨ ਚੁਣੇ ਜਾਣ ਤੇ ਵਧਾਈ ਦਿੱਤੀ ਹੈ।ਗਾਲਿਬ ਨੇ ਗੱਲਬਾਤ ਕਰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਇਤਿਹਾਸ ਕੁਰਬਾਨੀਆਂ ਭਰਿਆ ਹੈ ਅਤੇ ਪੰਜਾਬ ਦੇ ਹਿੱਤਾਂ ਲਈ ਇਸ ਪਾਰਟੀ ਦੇ ਆਗੂਆਂ ਨੇ ਆਪਣੀਆਂ ਜਾਨਾਂ ਵਾਰ ਦਿੱਤੀਆਂ। ਉਨ੍ਹਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਨਾਲ ਪੰਜਾਬ ਦੀ ਸਮੂਹ ਲੀਡਰਸ਼ਿਪ ਤੇ ਹਰੇਕ ਵਰਕਰ ਚੱਟਾਨ ਵਾਂਗ ਖੜਾ ਹੈ ਅਤੇ ਪਹਿਲਾਂ ਵੀ ਬਾਦਲ ਦੀ ਅਗਵਾਈ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਜਿੱਤਾਂ ਦਰਜ਼ ਕੀਤੀਆਂ ਹਨ।ਸਰਤਾਜ ਗਾਲਿਬ ਨੇ ਕਿਹਾ ਕਿ ਸ਼ੌ੍ਰਮਣੀ ਅਕਾਲੀ ਦਲ ਦੇੇ ਪ੍ਰਧਾਨ ਬਣਨ ਤੇ ਉਤਸ਼ਾਹ ਪੈਦਾ ਹੋਇਆ ਹੈ ਅਤੇ 2022 ਵਿੱਚ ਸ਼੍ਰੌਮਣੀ ਅਕਾਲੀ ਦਲ ਸਰਕਾਰ ਬਣਾਕੇ ਇਤਿਹਾਸ ਸਿਰਜੇਗਾ।

ਮੋਟਰਸਾਈਕਲ ਅੱਗੇ ਲਵਾਰਿਸ ਕੱੁਤੇ ਦੇ ਆਉਣ ਨਾਲ ਨੌਜਵਾਨ ਦੀ ਮੌਤ

ਸਿੱਧਵਾਂ ਬੇਟ(ਜਸਮੇਲ ਗਾਲਿਬ)ਕਸਬਾ ਧਰਮਕੋਟ ਦੇ ਕੋਲ ਪੈਦੇ ਇਕ ਇਲਾਕੇ ਵਿਚ ਸੜਕ ਹਾਦਸੇ 'ਚ 25 ਸਾਲ ਦੇ ਨੌਜਵਾਨ ਦੀ ਮੌਤ ਹੋ ਗਈ।ਘਟਨਾ ਦੇ ਇਕ ਦਿਨ ਬਾਅਦ ਮ੍ਰਿਤਕ ਨੌਜਵਾਨ ਦਾ ਨਿਕਾਹ ਹੋਣਾ ਵਾਲਾ ਸੀ ਚੌਕੀ ਕਿਸ਼ਨਪੁਰਾ ਦੇ ਹੌਲਦਾਰ ਮੰਗਲਰਾਮ ਨੇ ਦੱਸਿਆ ਕਿ ਕਿਸ਼ਨਪੁਰਾ ਕਲਾਂ ਵਾਸੀ ਸਦੀਕ ਮੁਹਮੰਦ 25 ਸਾਲ ਜੋ ਕਿ ਪਲੰਬਰ ਦਾ ਕੰਮ ਕਰਦਾ ਸੀ ਅਤੇ ਸ਼ੁੱਕਰਵਾਰ ਦੀ ਸਵੇਰੇ 19 ਵਜੇ ਉਹ ਇੰਦਗੜ੍ਹ ਵਿਖੇ ਇਕ ਧਾਰਮਿਕ ਸਥਾਨ ਤੋ ਮੱਥਾ ਟੇਕ ਕੇ ਆਪਣੇ ਮੋਟਰਸਾਈਕਲ ਤੇ ਆਪਣੇ ਪਿੰਡ ਘਰ ਜਾ ਰਿਹਾ ਸੀ ਤੇ ਇਸ ਦੌਰਾਨ ਉਸ ਦੇ ਰਸਤੇ ਵਿਚ ਸੜਕ ਦੇ ਵਿਚਕਾਰ ਇਕ ਲਵਾਰਿਸ ਕੱੁਤਾ ਉਸ ਦੇ ਮੋਟਰਸਾਈਕਲ ਦੇ ਅੱਗੇ ਆਉਣ ਨਾਲ ਉਹ ਹਾਦਸੇ ਦਾ ਸ਼ਿਕਾਰ ਹੋ ਗਿਆ।ਜਿਸਦੀ ਇਲਾਜ ਦੌਰਾਨ ਮੌਤ ਹੋ ਗਈ।ਜਾਂਚ ਅਧਿਕਾਰੀ ਨੇ ਦਸਿਆ ਕਿ ਮ੍ਰਿਤਕ ਸਦੀਕ ਮਹੰੁਮਦ ਦੀ ਭੈਣ ਦਾ ਇਕ ਹਫਤੇ ਪਹਿਲਾ ਨਿਕਾਹ ਹੋਇਆ ਸੀ ਤੇ ਸ਼ਨੀਵਾਰ ਨੂੰ ਉਸ ਦਾ ਜਿਲ੍ਹਾ ਬਰਨਾਲਾ ਵਿਖੇ ਨਿਕਾਹ ਹੋਣ ਵਾਲਾ ਸੀ ਅਤੇ ਸ਼ੱੁਕਰਵਾਰ ਨੂੰ ਉਸ ਨਾਲ ਹਾਦਸਾ ਵਾਪਰ ਗਿਆ ਤੇ ਖੁਸ਼ੀਆਂ ਗਮ ਵਿਚ ਬਦਲੀਆਂ ਗਈਆਂ। ਪੁਲਿਸ ਨੇ ਮ੍ਰਿਤਕ ਦੇ ਪਿਤ ਗਨੀ ਮੁਹਮੰਦ ਦੇ ਬਿਆਨ ਤੇ ਧਾਰਾ 174 ਦੇ ਤਹਿਤ ਕਰਵਾਈ ਕਰਦੇ ਹੋਏ ਸਿਵਲ ਹਸਪਤਾਲ ਮੋਗਾ 'ਚੋ ਲਾਸ਼ ਦਾ ਪੋਸਰਮਾਰਟ ਕਰਵਾ ਕੇ ਲਾਸ਼ ਪਰਿਵਾਰ ਦੇ ਹਵਾਲੇ ਕਰ ਦਿੱਤੀ ਹੈ।

ਅਮਰੀਕਾ ਦੇ ਕੈਲੇਫੋਰਨੀਆ ਖੇਤੀ ਮਾਡਲ ਨੂੰ ਪੰਜਾਬ ਚ ਪਰਸਾਰਨ ਦੀ ਸਖ਼ਤ ਲੋੜ- ਡਾ: ਜੋਜ਼ਫ਼ ਆਈ ਕਾਸਟਰੋ

ਲੁਧਿਆਣਾ, ਦਸੰਬਰ 2019- ( ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )-

ਯੂਨੀਵਰਸਿਟੀ ਆਫ਼ ਕੈਲੇਫੋਰਨੀਆ ਫਰੇਜ਼ਨੋ ਦੇ ਪਰੈਜ਼ੀਡੈਂਟ ਨੇ ਲੁਧਿਆਣਾ ਸਥਿਤ ਕੌੜਾ ਫਾਰਮਜ਼ ਅਯਾਲੀ ਕਲਾਂ ਵਿਖੇ ਉੱਘੇ ਸਫ਼ਲ ਕਿਸਾਨਾਂ ਤੇ ਸਿਰਕੱਢ ਕਾਰੋਬਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਹੈ ਕਿ ਅਮਰੀਕਾ ਚ ਕੈਲੇਫੋਰਨੀਆ ਸੂਬੇ ਦੀ ਖੇਤੀਬਾੜੀ ਨੂੰ ਨਵੀਂ ਦਿਸ਼ਾ ਦੇਣ ਵਿੱਚ ਪੰਜਾਬੀ ਕਿਸਾਨਾਂ ਦਾ ਵਡਮੁੱਲਾ ਯੋਗਦਾਨ ਹੈ। ਇਨ੍ਹਾਂ ਪੰਜਾਬੀਆਂ ਨੇ ਅਮਰੀਕਨਾਂ ਨੂੰ ਵੀ ਮਿੱਟੀ ਚੋਂ ਸੋਨਾ ਉਗਾਉਣ ਦੀ ਲਿਆਕਤ ਦਿੱਤੀ ਹੈ। ਉਨ੍ਹਾਂ ਕਿਹਾ ਕਿ ਕੈਲੇਫੋਰਨੀਆ ਦੇ ਖੇਤੀ ਮਾਡਲ ਨੂੰ ਪੰਜਾਬ ਚ ਪਸਾਰਨ ਦੀ ਲੋੜ ਹੈ। ਫਰਿਜ਼ਨੋ ਯੂਨੀਵਰਸਿਟੀ ਦੇ ਵਾਈਸ ਚੇਅਰਮੈਨ ਸਾਅਲ ਜਿਮੇਨੇਜ਼ ਸੈਂਡੋਵੇਲ ਨੇ ਕਿਹਾ ਕਿ ਉਹ ਪੰਜਾਬ ਦੀ ਮਿੱਟੀ ਵੇਖਣ ਆਏ ਹਨ ਜਿਸ ਨੇ ਏਨੇ ਸਿਰੜੀ, ਸਿਦਕੀ ਸਮਰੱਥ ਕਿਸਾਨ ਪੈਦਾ ਕਰਕੇ ਅਮਰੀਕਾ ਭੇਜੇ ਹਨ ਜਿੰਨ੍ਹਾਂ ਨੂੰ ਰੋਲ ਮਾਡਲ ਕਿਹਾ ਜਾ ਸਕਦਾ ਹੈ। ਅਮਰੀਕਾ ਤੋਂ ਆਏ ਵਫ਼ਦ ਦਾ ਸਵਾਗਤ ਕਰਦਿਆਂ ਪੰਜਾਬੀ ਲੋਕ ਵਿਰਾਸਤ ਅਕਾਡਮੀ ਪੰਜਾਬ ਦੇ ਚੇਅਰਮੈਨ ਤੇ ਪੰਜਾਬ ਖੇਤੀ ਯੂਨੀਵਰਸਿਟੀ ਲੁਧਿਆਣਾ ਵਿੱਚੋਂ ਸੇਵਾ ਮੁਕਤ ਪ੍ਰੋ: ਗੁਰਭਜਨ ਸਿੰਘ ਗਿੱਲ ਨੇ ਕਿਹਾ ਹੈ ਕਿ ਲਗਪਗ ਇੱਕ ਸਦੀ ਪਹਿਲਾਂ ਜਦ ਪਰਤਾਪ ਸਿੰਘ ਕੈਰੋਂ, ਕਾਮਰੇਡ ਅੱਛਰ ਸਿੰਘ ਛੀਨਾ ਤੇ ਹੋਰ ਨੌਜਵਾਨ ਜਦ ਬਰਕਲੇ ਯੂਨੀਵਰਸਿਟੀ ਤੋਂ ਪੜ੍ਹ ਕੇ ਪਰਤੇ ਤਾਂ ਉਨ੍ਹਾਂ ਇਹ ਸੁਪਨਾ ਪੰਜਾਬ ਨੂੰ ਦਿੱਤਾ ਕਿ ਅਸੀਂ ਪੰਜਾਬ ਨੂੰ ਕੈਲੇਫੋਰਨੀਆ ਬਣਾ ਦਿਆਂਗੇ। ਪੰਜਾਬੀ ਕਿਸਾਨਾਂ ਦਾ ਇਹ ਸੁਪਨਾ ਤਾਂ ਪੂਰਾ ਨਹੀਂ ਹੋਇਆ ਪਰ ਕੈਲੇਫੋਰਨੀਆ ਜ਼ਰੂਰ ਦੂਸਰਾ ਪੰਜਾਬ ਬਣ ਗਿਆ ਹੈ। ਪੰਜਾਬੀ ਕਿਸਾਨ ਪੁੱਤਰਾਂ ਨੇ ਅਮਰੀਕਾ ਦੇ ਤਕਨੀਕੀ ਗਿਆਨ ਵਿੱਚ ਆਪਣਾ ਖ਼ੂਨ ਪਸੀਨਾ ਪਾ ਕੇ ਸੌਗੀ ਅਖ਼ਰੋਟ ਤੇ ਬਦਾਮਾਂ ਦੇ ਬਾਦਸ਼ਾਹ ਕਹਾਉਣ ਦਾ ਸਨਮਾਨ ਹਾਸਲ ਕੀਤਾ ਹਾ ਉਸ ਦਾ ਦਸਤਾਵੇਜ਼ੀ ਪ੍ਰਮਾਣੀਕਰਨ ਬਹੁਤ ਜ਼ਰੂਰੀ ਹੈ। ਇਸ ਕਾਰਜ ਲਈ ਫਰਿਜਨੋ ਸਟੇਟ ਯੂਨੀਵਰਸਿਟੀ ਨੂੰ ਇਹ ਪ੍ਰਾਜੈਕਟ ਹੱਥ ਵਿੱਚ ਲੈਣਾ ਚਾਹੀਦਾ ਹੈ। ਉਨ੍ਹਾਂ ਯੂਨੀਵਰਸਿਟੀ ਦੇ ਪਰੈਜ਼ੀਡੈਂਟ ਜੋਜ਼ਫ਼ ਆਈ ਕਾਸਟਰੋ ਨੂੰ ਮੁਬਾਰਕ ਦਿੱਤੀ ਜਿੰਨ੍ਹਾਂ ਨੇ ਪੰਜਾਬ ਖੇਤੀ ਯੂਨੀਵਰਸਿਟੀ ਨਾਲ ਦੁਵੱਲੇ ਸਹਿਯੋਗ ਲਈ ਇਕਰਾਰਨਾਮਾ ਕੀਤਾ ਹੈ ਪਰ ਇਸ ਦਾ ਲਾਭ ਤਦ ਹੀ ਹੋਵੇਗਾ ਜੇਕਰ ਕੈਲੇਫੋਰਨੀਆਂ ਦੇ ਅਗਾਂਹਵਧੂ ਪੰਜਾਬੀ ਕਿਸਾਨਾਂ ਦੇ ਮਿਸਾਲੀ ਕਾਰਜਾਂ ਨੂੰ ਪੰਜਾਬ ਚ ਵੱਸਦੇ ਕਿਸਾਨਾਂ ਤੀਕ ਪਹੁੰਚਾਈ ਜਾਵੇ। ਉਨ੍ਹਾਂ ਕਿਹਾ ਕਿ ਸੌਗੀ ਦੇ ਬਾਦਸ਼ਾਹ ਵਜੋਂ ਚਰਨਜੀਤ ਸਿੰਘ ਬਾਠ ਨੇ ਜਿਸ ਢੰਗ ਨਾਲ ਪਿੰਡ ਨੂਰਪੁਰਾ(ਰਾਇਕੋਟ) ਤੋਂ 1959 ਚ ਅਮਰੀਕਾ ਪੁੱਜ ਕੇ ਵਿਕਸਤ ਖੇਤੀ ਨੂੰ ਅਪਣਾਇਆ, ਉਸ ਬਾਰੇ ਕਈ ਕਿਤਾਬਾਂ ਲਿਖੇ ਜਾਣ ਦੀ ਜ਼ਰੂਰਤ ਹੈ। ਯੂਨੀਵਰਸਿਟੀ ਆਫ਼ ਕੈਲੇਫੋਰਨੀਆ ਫਰਿਜ਼ਨੋ ਦੇ ਵਾਈਸ ਚੇਅਰਮੈਨ ਤੇ ਇਸ ਵਫ਼ਦ ਚ ਸ਼ਾਮਿਲ ਆਗੂਆਂ ਗੈਰੀ ਚਾਰਲ, ਰਾਜਾ ਬੋਪਾਰਾਏ ਤੇ ਸ: ਚਰਨਜੀਤ ਸਿੰਘ ਬਾਠ ਨੇ ਕਿਹਾ ਕਿ ਇਸ ਕਾਰਜ ਲਈ ਯੂਨੀਵਰਸਿਟੀ ਜਲਦੀ ਪ੍ਰੋਗਰਾਮ ਉਲੀਕੇਗੀ। ਕੈਲੇਫੋਰਨੀਆ ਦੇ ਚੋਣਵੇਂ ਅਗਾਂਹਵਧੂ ਕਿਸਾਨਾਂ ਦੀ ਮਿਹਨਤ ਮੁਸ਼ੱਕਤ ਅਤੇ ਦੂਰਦ੍ਰਿਸ਼ਟੀ ਭਰਪੂਰ ਵਿਗਿਆਨਕ ਸੋਝੀ ਬਾਰੇ ਲਿਖਣ ਲਈ ਉਨ੍ਹਾਂ ਪ੍ਰੋ: ਗੁਰਭਜਨ ਗਿੱਲ ਨੂੰ ਸਹਿਯੋਗ ਦੇਣ ਲਈ ਅਪੀਲ ਕੀਤੀ। ਫਰਿਜ਼ਨੋ ਦੇ ਅਗਾਂਵਧੂ ਕਿਸਾਨ ਤੇ 1921 ਤੋਂ ਅਮਰੀਕਾ ਵੱਸਦੇ ਪਿੰਡ ਖ਼ਾਨਪੁਰ (ਲੁਧਿਆਣਾ ) ਦੇ ਚਾਹਲ ਪਰਿਵਾਰ ਦੇ ਫ਼ਰਜ਼ੰਦ ਗੈਰੀ ਚਾਹਲ ਨੇ ਕਿਹਾ ਕਿ ਇਸ ਬਾਰੇ ਬਹੁਤ ਪਹਿਲਾਂ ਕੰਮ ਕਰਨ ਦੀ ਜ਼ਰੂਰਤ ਸੀ ਤਾਂ ਜੋ ਇਸ ਦਾ ਨਵੀਂ ਪੀੜ੍ਹੀ ਨੂੰ ਲਾਭ ਪੁੱਜਦਾ, ਪਰ ਅਜੇ ਵੀ ਵਕਤ ਸੰਭਾਲਣ ਦੀ ਲੋੜ ਹੈ। ਜੱਦੀ ਪਿੰਡ ਚੱਠਾ(ਗੁਰਦਾਸਪੁਰ) ਦੇ ਜੰਮਪਲ ਤੇ ਯੂ ਪੀ ਤੋਂ ਅਮਰੀਕਾ ਜਾ ਵੱਸੇ ਉੱਘੇ ਕਿਸਾਨ ਤੇ 350ਤੋਂ ਵੱਧ ਟਰੱਕਾਂ ਦੀ ਕੰਪਨੀ ਦੇ ਮਾਲਕ ਰਾਜਾ ਬੋਪਾਰਾਏ ਨੇ ਕਿਹਾ ਕਿ ਇਹ ਪੰਜਾਬ ਦੀ ਧਰਤੀ ਦਾ ਕਰਜ਼ ਮੋੜਨ ਦਾ ਸਹੀ ਤਰੀਕਾ ਹੈ, ਤਾਂ ਜੋ ਆਤਮ ਵਿਸ਼ਵਾਸ ਗੁਆ ਰਹੀ ਕਿਸਾਨੀ ਤੇ ਸਰਕਾਰੀ ਤੰਤਰ ਨੂੰ ਸੇਧ ਦਿੱਤੀ ਜਾ ਸਕੇ। ਉਨ੍ਹਾਂ ਦੱਸਿਆ ਕਿ ਉਹ ਆਪਣੀ ਟਰੱਕਿੰਗ ਕੰਪਨੀ ਦਾ ਬੁਕਿੰਗ ਦਫ਼ਤਰ ਮੋਹਾਲੀ ਚ ਖੋਲ੍ਹ ਕੇ ਲਗਪਗ 150 ਨੌਜਵਾਨ ਲੜਕੇ ਲੜਕੀਆਂ ਨੂੰ ਆਦਰਯੋਗ ਰੁਜ਼ਗਾਰ ਦੇ ਚੁਕੇ ਹਨ। ਚਰਨਜੀਤ ਸਿੰਘ ਬਾਠ ਨੇ ਕਿਹਾ ਕਿ ਉਨ੍ਹਾਂ ਨੂੰ ਮਾਣ ਹੈ ਕਿ ਪਹਿਲਾਂ ਪੰਜਾਬੀ ਕਿਸਾਨ ਹਨ ਤੇ ਮਗਰੋਂ ਕੁਝ ਹੋਰ। ਮਿਹਨਤ ਤੇ ਪਰਿਵਾਰਕ ਏਕੇ ਕਾਰਨ ਹੀ ਪੂਰਾ ਬਾਠ ਪਰਿਵਾਰ ਅੱਜ ਸੌਗੀ ਉਤਪਾਦਨ ਚ ਸੌਗੀ ਸਰਦਾਰ ਹਨ। ਇਸ ਮੌਕੇ ਉੱਘੇ ਕਾਰੋਬਾਰੀ ਜੈਦੇਵ ਕੌੜਾ(ਬੱਬੀ) ਨੇ ਅਮਰੀਕਾ ਤੋਂ ਆਏ ਵਫ਼ਦ ਦਾ ਧੰਨਵਾਦ ਕੀਤਾ ਜਿੰਨ੍ਹਾਂ ਨੇ ਆਪਣੇ ਮੁੱਲਵਾਨ ਤਜ਼ਰਬੇ ਸਾਡੇ ਨਾਲ ਸਾਂਝੇ ਕੀਤੇ ਹਨ। ਇਸ ਮੌਕੇ ਸ: ਪਿਰਥੀਪਾਲ ਸਿੰਘ ਹੇਅਰ ਤੇ ਸੰਦੀਪ ਸ਼ਰਮਾ (ਦੋਵੇਂ ਪੁਲਿਸ ਕਪਤਾਨ)ਇੰਦਰਜੀਤ ਸਿੰਘ ਸੰਧੂ ਫਰਿਜ਼ਨੋ, ਹਰਿੰਦਰ ਸਿੰਘ ਸੰਧੂ ਸੀਨੀਅਰ ਟਾਉਨ ਪਲੈਨਰ ਸੰਗਰੂਰ, ਰਾਕੇਸ਼ ਧੀਰ ਰਾਏਕੋਟ ਤੇ ਕਈ ਹੋਰ ਸਿਰਕੱਢ ਵਿਅਕਤੀ ਹਾਜ਼ਰ ਸਨ।

ਰੋਜਗਾਰ ਅਤੇ ਕਾਰੋਬਾਰ ਬਿਉਰੋ ਵੱਲੋਂ ਪੰਜਾਬ ਹੁਨਰ ਵਿਕਾਸ ਮਿਸ਼ਨ ਤਹਿਤ ਜ਼ਿਲੇ ਵਿੱਚ ਜਾਗਰੂਕਤਾ ਕੈਂਪ 

ਲੁਧਿਆਣਾ, ਦਸੰਬਰ 2019- ( ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )-

ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ ਅਤੇ ਵਧੀਕ ਡਿਪਟੀ ਕਮਿਸ਼ਨਰ (ਜ) ਡਾ.ਨੀਰੂ ਕਤਿਆਲ ਗੁਪਤਾ ਜੀ ਦੀ ਅਗਵਾਈ ਹੇਠ ਜ਼ਿਲੇ ਵਿੱਚ ਚੱਲ ਰਹੇ ਪੰਜਾਬ ਹੁਨਰ ਵਿਕਾਸ ਮਿਸ਼ਨ ਤਹਿਤ ਸੰਕਲਪ ਪ੍ਰੋਜੈਕਟ ਰਾਹੀਂ ਬਲਾਕ ਪੱਧਰ 'ਤੇ ਜਾਗਰੂਕਤਾ ਕੈਂਪ ਲਗਾਏ ਜਾ ਰਹੇ ਹਨ, ਇਸ ਲੜੀ ਤਹਿਤ ਬਲਾਕ ਲੁਧਿਆਣਾ ਵਿਖੇ ਪੰਜਾਬ ਐਗਰੀਕਲਚਰ ਯੂਨੀਵਰਸਟੀ ਦੇ ਸਕਿੱਲ ਸੈਂਟਰ ਵਿਖੇ ਸਿਖਿਆਰਥੀਆਂ ਅਤੇ ਆਏ ਹੋਏ ਨੋਜਵਾਨਾਂ ਨੂੰ ਇਸ ਮਿਸ਼ਨ ਦੁਆਰਾ ਚਲਾਈਆਂ ਜਾ ਰਹੀਂਆਂ ਸਕੀਮਾਂ ਵਾਰੇ ਜਾਣੂ ਕਰਵਾਇਆ ਗਿਆ। ਇਸ ਮੌਕੇ ਸ਼ੁਰੂਆਤ ਵਿੱਚ ਸੰਸਥਾਂ ਦੇ ਡਾਇਰੈਕਟਰ ਡਾ.ਟੀ.ਰਿਆੜ ਵੱਲੋ ਸਿਖਿਆਰਥੀਆਂ ਨੂੰ ਸੰਬੋਧਨ ਕੀਤਾ ਗਿਆ ਜਿਸ ਵਿੱਚ ਉਨਾਂ ਵੱਲੋ ਸਿੱਖਿਆਰਥੀਆਂ ਨੂੰ ਸਵੈ ਰੋਜਗਾਰ ਲਈ ਪ੍ਰੇਰਿਤ ਕੀਤਾ ਗਿਆ।ਇਸ ਦੋਰਾਨ ਵਧੀਕ ਡਿਪਟੀ ਕਮਿਸ਼ਨਰ (ਜ) ਡਾ.ਨੀਰੂ ਕਤਿਆਲ ਗੁਪਤਾ ਉਚੇਚੇ ਤੋਰ 'ਤੇ ਮੌਜੂਦ ਰਹੇ ਅਤੇ ਉਨਾਂ ਨੇ ਆਏ ਹੋਏ ਨੋਜਵਾਨਾਂ ਨੂੰ ਸੰਬੋਧਨ ਕਰਦੇ ਹੋਏ ਜ਼ਿਲੇ ਵਿੱਚ ਸਰਕਾਰ ਦੁਆਰਾ ਚਲਾਈਆਂ ਜਾ ਰਹੀਆਂ ਸਕੀਮਾਂ ਬਾਰੇ ਜਾਗਰੂਕ ਕੀਤਾ ਗਿਆ ਅਤੇ ਇਨਾਂ ਸਕੀਮਾਂ ਦਾ ਫਾਇਦਾ ਚੁੱਕਣ ਲਈ ਕਿਹਾ ਗਿਆ। ਜਿਲਾ ਰੋਜਗਾਰ ਅਤੇ ਕਾਰੋਬਾਰ ਬਿਉਰੋ ਦੇ ਡਿਪਟੀ ਸੀ.ਈ. ਨਵਦੀਪ ਸਿੰਘ ਵੱਲੋ ਸਿੱਖਿਆਰਥੀਆਂ ਨੂੰ ਇਸ ਸੰਸਥਾਂ ਵਿੱਚ ਮਿਲ ਰਹੀਆਂ ਸਹੂਲਤਾਂ ਬਾਰੇ ਜਾਣੂ ਕਰਵਾਇਆ ਗਿਆ। ਇਸ ਮੌਕੇ ਪੰਜਾਬ ਅਤੇ ਸਿੰਧ ਬੈਂਕ ਦੇ ਜ਼ਿਲਾ ਮੇਨੈਜਰ ਨੀਸਾਰ ਅਹਿਮਦ ਨੇ ਬੈਂਕ ਲੋਨ ਦੀਆਂ ਸਕੀਮਾ ਬਾਰੇ ਜਾਣੂ ਕੀਤਾ ਗਿਆ ਅਤੇ ਪ੍ਰੋਜੇਕਟ ਹੈਡ ਅਨੁਰਾਗ ਸਿੰਘ ਟੀ.ਪੀ ਜੀ ਐਡ ਜੀ ਵੱਲੋ ਸਿਹਤ ਕੋਰਸਾਂ ਬਾਰੇ ਜਾਣੂ ਕਰਵਾਇਆ ਗਿਆ। ਇਸ ਦੋਰਾਨ ਹੁਨਰ ਵਿਕਾਸ ਮਿਸ਼ਨ ਦੀ ਜ਼ਿਲਾ ਪੱਧਰੀ ਟੀਮ ਦੇ ਜ਼ਿਲਾ ਪ੍ਰੋਗਰਾਮ ਮੇਨੈਜਰ ਵਿਜੈ ਸਿੰਘ, ਪ੍ਰਿੰਸ ਕੁਮਾਰ ਮੇਨੈਜਰ ਟ੍ਰੇਨਿੰਗ ਅਤੇ ਰੋਹਿਤ ਚੋਧਰੀ ਮੇਨੈਜਰ ਹਾਜ਼ਰ ਸਨ।

ਹਠੂਰ "ਚ ਵਾਤਾਵਰਣ ਸੰਭਾਲ ਅਤੇ ਸਾਹਿਤਕ ਸਮਾਗਮ ਮਿੱਠੀਆਂ ਯਾਦਾਂ ਛੱਡਦਾ ਸਮਾਪਤ

ਹਠੂਰ , ਦਸੰਬਰ 2019-(ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ)-

ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਕਸਬਾ ਹਠੂਰ ਦੀ ਭਾਗਾਂ ਭਰੀ ਧਰਤੀ ਤੇ ਸ਼ਸੋਭਿਤ ਇਤਿਹਾਸਕ ਗੁਰਦੁਆਰਾ ਪਾਤਸ਼ਾਹੀ ਛੇਵੀਂ ਵਿਖੇ, ਨਗਰ ਦੇ ਸਮਾਜ ਸੇਵੀ ਕੰਮਾਂ ਵਿੱਚ ਮੋਹਰੀ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਵੱਲੋਂ ਸਮੁੱਚੀ ਮਾਨਵਤਾ ਦੇ ਰਹਿਬਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ, ਨਗਰ ਨਿਵਾਸੀ ਗ੍ਰਾਮ ਪੰਚਾਇਤ ਅਤੇ ਐੱਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਦੋ ਰੋਜਾ ਵਾਤਾਵਰਣ ਸੰਭਾਲ, ਸਾਹਿਤਕ ਸਮਾਗਮ, ਅਤੇ ਪੁਸਤਕ ਮੇਲਾ ਕਰਵਾਇਆ ਗਿਆ, ਜਿਸ ਵਿੱਚ ਵੱਖ ਵੱਖ ਸਤਿਕਾਰਯੋਗ ਸ਼ਖਸੀਅਤਾਂ ਜਿੰਨਾਂ ਵਿੱਚ ਕਹਾਣੀਕਾਰ ਜਤਿੰਦਰ ਹਾਂਸ, ਬਲਵਿੰਦਰ ਸਿੰਘ ਲੱਖੇਵਾਲੀ ਵਾਤਾਵਰਣ ਪ੍ਰੇਮੀ, ਖੁਸ਼ਵੰਤ ਸਿੰਘ ਬਰਗਾੜੀ, ਨਾਵਲਕਾਰ ਯਾਦਵਿੰਦਰ ਸਿੰਘ ਸੰਧੂ, ਕਵੀ ਪਰਮ ਨਿਮਾਣਾ ਫਿਲਮ ਡਾਇਰੈਕਟਰ ਜਸਵਿੰਦਰ ਸਿੰਘ ਛਿੰਦਾ, ਸਮੇਤ ਹੋਰ ਸ਼ਖਸੀਅਤਾਂ ਨੇ ਆਪਣੀ ਹਾਜਰੀ ਭਰੀ, ਜਿੱਥੇ ਲਗਾਤਾਰ ਦੋ ਦਿਨਾਂ ਤੋਂ ਨੌਜਵਾਨਾਂ ਅਤੇ ਬੱਚਿਆਂ ਨੂੰ ਪੁਸਤਕਾਂ ਨਾਲ ਜੋੜਨ ਲਈ ਪਹੁੰਚੇ ਹੋਏ ਸਾਹਿਤਕਾਰਾਂ ਨੇ ਆਪਣਾ ਅਹਿਮ ਰੋਲ ਅਦਾ ਕੀਤਾ ਉੱਥੇ ਵਾਤਾਵਰਣ ਪ੍ਰੇਮੀਆਂ ਅਤੇ ਮਾਹਿਰਾਂ ਨੇ ਵਾਤਾਵਰਣ ਦੀ ਸਹੀ ਸੇਵਾ ਸੰਭਾਲ ਵਾਰੇ ਇਕੱਤਰ ਲੋਕਾਂ ਨੂੰ ਚਾਨਣਾ ਪਾਇਆ, ਇਸ ਮੌਕੇ ਕਹਾਣੀਕਾਰ ਜਤਿੰਦਰ ਹਾਂਸ ਅਤੇ ਫਿਲਮ ਡਾਇਰੈਕਟਰ ਜਸਵਿੰਦਰ ਸਿੰਘ ਛਿੰਦਾ ਨੇ ਕਿਹਾ ਕਿ ਨੌਜਵਾਨਾਂ ਅਤੇ ਬੱਚਿਆਂ ਨੂੰ ਜੋ ਕਿਤਾਬਾਂ ਤੋਂ ਦੂਰ ਹਨ। ਉਹਨਾਂ ਨੂੰ ਮੋਬਾਈਲ ਫੋਨਾਂ ਵੱਲੋਂ ਮੋੜ ਕੇ ਪੁਸਤਕਾਂ ਨਾਲ ਜੋੜਨਾ ਸਮੇਂ ਦੀ ਮੁੱਖ ਲੋੜ ਹੈ। ਜਿੱਥੇ ਨੌਜਵਾਨ ਅਤੇ ਬੱਚੇ ਪੁਸਤਕਾਂ ਨਾਲ ਜੁੜ ਕੇ ਆਪਣੇ ਗਿਆਨ ਵਿੱਚ ਵਾਧਾ ਕਰਨਗੇ ਇਸ ਤੋਂ ਇਲਾਵਾ ਹੋਰ ਬੁਲਾਰਿਆਂ ਨੇ ਵੀ ਸੰਬੋਧਨ ਕੀਤਾ, ਅੰਤ ਵਿੱਚ ਉਹਨਾਂ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਹਠੂਰ ਨੂੰ ਸਮਾਗਮ ਦੇ ਕੀਤੇ ਵਿਸ਼ੇਸ਼ ਉਪਰਾਲੇ ਦੀਆਂ ਮੁਬਾਰਕਾਂ ਦਿੱਤੀਆਂ ਤੇ ਨੌਜਵਾਨਾਂ ਨੂੰ ਕਿਤਾਬਾਂ ਨਾਲ ਜੁੜਨ ਦੀ ਅਪੀਲ ਕੀਤੀ, ਕਹਾਣੀਕਾਰ ਜਤਿੰਦਰ ਹਾਂਸ ਵੱਲੋਂ ਮਿੰਨੀ ਲਾਇਬ੍ਰੇਰੀਆਂ ਦਾ ਰੀਬਨ ਕੱਟਕੇ ਉਦਘਾਟਨ ਵੀ ਕੀਤਾ, ਜਿੱਥੇ ਲੋਕ ਚੇਤਨਾ ਮੰਚ ਬਰਨਾਲਾ ਦੀ ਸਮੁੱਚੀ ਟੀਮ ਨੇ ਵਰਿੰਦਰ ਦੀਵਾਨਾ ਦੀ ਅਗਵਾਈ ਹੇਠ "ਪੰਜਾਬ ਸਿਉਂ ਅਵਾਜਾਂ ਮਾਰਦਾ,ਅਵੇਸਲੇ ਯੁੱਧਾਂ ਦੀ ਨਾਇਕਾ, ਸਮੇਤ ਹੋਰ ਨਾਟਕ ਅਤੇ ਕੋਰਿਉਗ੍ਰਾਫੀਆਂ ਦੀ ਸ਼ਾਨਦਾਰ ਪੇਸ਼ਕਾਰੀ ਕੀਤੀ ਉੱਥੇ ਸੱਤਿਆ ਭਾਰਤੀ ਐਲੀਮੈਂਟਰੀ ਸਕੂਲ ਦੇ ਬੱਚਿਆਂ ਨੇ ਮੁੱਖ ਅਧਿਆਪਕਾ ਮੈਡਮ ਰਮਨਦੀਪ ਕੌਰ ਸੰਧੂ ਦੀ ਨਿਗਰਾਨੀ ਹੇਠ" ਕੋਰਿਉਗ੍ਰਾਫੀ "ਫਾਂਸੀ" ਬਹੁਤ ਹੀ ਸ਼ਾਨਦਾਰ ਢੰਗ ਨਾਲ ਪੇਸ਼ ਕੀਤਾ, ਮੈਪਲ ਇੰਟਰਨੈਸ਼ਨਲ ਪਬਲਿਕ ਸਕੂਲ ਦੇ ਬੱਚਿਆਂ ਵੱਲੋਂ ਧਾਰਮਿਕ ਕਵਿਤਾ ਪੇਸ਼ਕਸ਼ ਕੀਤੀ, ਨੌਜਵਾਨ ਗਾਇਕ ਗਗਨ ਹਠੂਰ ਨੇ ਵਾਰੋ ਵਾਰੀ ਧਾਰਮਿਕ ਅਤੇ ਸਮਾਜਿਕ ਗੀਤਾਂ ਨਾਲ ਲੋਕਾਂ ਦਾ ਮਨੋਰੰਜਨ ਕੀਤਾ, ਲੋਕਾਂ ਵੱਲੋਂ ਮੀੰਹ ਅਤੇ ਠੰਡ ਦੀ ਪ੍ਰਵਾਹ ਨਾ ਕਰਦੇ ਹੋਏ ਸਮਾਗਮ ਵਿੱਚ ਹਾਜਰੀਆਂ ਭਰੀਆਂ, ਪੁਸਤਕ ਮੇਲੇ ਵਿੱਚ ਕਿਤਾਬਾਂ ਦੀਆਂ ਵੱਡੀਆਂ ਸਟਾਲਾਂ ਵੀ ਲਗਾਈਆਂ ਗਈਆਂ,   ਪਿੰਡ ਦੌਧਰ ਦੀ ਉੱਘੀ ਸਮਾਜ ਸੇਵੀ ਸੰਸਥਾ ਗੁਰੂ ਨਾਨਕ ਸੇਵਾ ਮਿਸ਼ਨ ਦੌਧਰ ਵੱਲੋਂ ਭਾਈ ਕੁਲਦੀਪ ਸਿੰਘ ਖਾਲਸਾ ਦੌਧਰ ਦੀ ਦੇਖ ਰੇਖ ਹੇਠ ਲੋਕਾਂ ਨੂੰ ਬਿਮਾਰੀਆਂ ਤੋਂ ਦੂਰ ਕਰਨ ਲਈ ਅਤੇ  ਸਿਹਤਮੰਦ ਕਰਨ ਲਈ ਵੀਟ ਗ੍ਰਾਸ ਦਾ ਲੰਗਰ ਵੀ ਲਗਾਇਆ ਗਿਆ, ਅੰਤ ਵਿੱਚ ਵਾਤਾਵਰਣ ਸੰਭਾਲ ਅਤੇ ਸਾਹਿਤਕ ਸਮਾਗਮ ਮਿੱਠੀਆਂ ਯਾਦਾਂ ਛੱਡਦਾ ਸਮਾਪਤ ਹੋਇਆ, ਤੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਹਠੂਰ ਵੱਲੋਂ ਪਹੁੰਚੀਆਂ ਸ਼ਖਸੀਅਤਾਂ ਦਾ ਯਾਦਗਾਰੀ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ , ਇਸ ਮੌਕੇ ਸਰਪੰਚ ਮਲਕੀਤ ਸਿੰਘ ਧਾਲੀਵਾਲ, ਸਵਰਨ ਸਿੰਘ, ਪੰਚ ਗੁਰਵਿੰਦਰ ਸਿੰਘ ਛਿੰਦਾ, ਪੰਚ ਅਮਨਪ੍ਰੀਤ ਸਿੰਘ, ਨਾਟਕਕਾਰ ਹਰਵਿੰਦਰ ਦੀਵਾਨਾ, ਮੁੱਖ ਅਧਿਆਪਕਾ ਮੈਡਮ ਰਮਨਦੀਪ ਕੌਰ ਸੰਧੂ, ਮੈਡਮ ਰਾਜਵੰਤ ਕੌਰ, ਮਾਸਟਰ ਸਤਨਾਮ ਸਿੰਘ, ਰਾਮ ਸਿੰਘ ਹਠੂਰ, ਕਲੱਬ ਪ੍ਰਧਾਨ ਅਵਤਾਰ ਸਿੰਘ, ਸੁਰਜੀਤ ਸਿੰਘ ਹਰਮਨ, ਗੁਰਚਰਨ ਸਿੰਘ ਰਾਮਗੜ੍ਹੀਆ, ਪੱਪਾ ਧਾਲੀਵਾਲ, ਹਰਪ੍ਰੀਤ ਕਲੇਰ, ਸਮਿੰਦਰਪ੍ਰੀਤ ਸਿੰਘ ਗਰਚਾ, ਬਲਕਰਨ ਸਿੰਘ, ਰੋਹਿਤ ਕੁਮਾਰ, ਭਰਭੂਰ ਸਿੰਘ ਖਹਿਰਾ, ਅਜੇ ਜੋਸ਼ੀ, ਰਾਮ ਸਿੰਘ, ਕੁਲਦੀਪ ਸਿੰਘ ਕਾਕੂ (ਅਕਾਸ਼ ਸਟੂਡੀਓ) ਸਮੇਤ ਵੱਡੀ ਗਿਣਤੀ ਵਿੱਚ ਦਰਸ਼ਕ ਹਾਜਰ ਸਨ।                     

ਸਰਕਾਰੀ ਮਿਡਲ ਸਕੂਲ਼ ਪਿੰਡ ਮੱਧੇਪੁਰ ਵਿਖੇ ਅਧਿਆਪਕ ਮਾਪੇ ਮਿਲਣੀ ਹੋਈ

ਸਿੱਧਵਾਂ ਬੇਟ/ਲੁਧਿਆਣਾ, ਦਸੰਬਰ 2019-(ਜਸਮੇਲ ਗਾਲਿਬ)

ਸਰਕਾਰੀ ਮਿਡਲ ਸਕੂਲ ਪਿੰਡ ਮੱਧੇਪੁਰ ਵਿਖੇ ਆਧਿਆਪਕ ਮਾਪੇ ਮਿਲਣੀ ਹੋਈ ਜਿਸ ਵਿੱਚ ਵਿਿਦਆਰਥੀਆਂ ਦੇ ਮਾਪਿਆਂ ਮਿਲਣੀ ਹੋਈ ਜਿਸ ਵਿੱਚ ਵਿਿਦਆਰਥੀਆਂ ਦੇ ਮਾਪੇ ਅਤੇ ਨਗਰ ਦੇ ਪਤੰਵਤੇ ਸੱਜਣਾਂ ਨੇ ਹਿਸਾ ਲਿਆ।ਇਸ ਸਮੇ ਸਕੂਲ ਸਟਾਫ ਵੱਲੋ ਵਿਿਦਆਰਥੀਆਂ ਦੀ ਕਾਰਜਗਾਰੀ ਸਬੰਧੀ ਮਾਤਾ ਪਿਤਾ ਨੂੰ ਜਾਣੂ ਕਰਵਾਇਆ ਗਿਆ।ਇਸ ਸਮੇ ਵੱਖ-ਵੱਖ ਮੁਕਾਬਲਿਆਂ 'ਚ ਪੁਜ਼ੀਸ਼ਨਾਂ ਹਾਸਲ ਕਰਨ ਵਾਲੇ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ।ਇਸ ਸਮੇ ਸਕੂਲ ਦੇ ਇੰਚਾਰਜ ਸ੍ਰ.ਸੁਖਦੇਵ ਸਿੰਘ ਨੇ ਜਿੱਥੇ ਸਕੂਲ ਸਟਾਫ ਤੇ ਮਾਪਿਆਂ ਦਾ ਧੰਨਵਾਦ ਕੀਤਾ ਉੱਥੇ ਬੱਚਿਆਂ ਨਮੂ ਵੱਧ ਤੋ ਵੱਧ ਪੜਨ ਦੀ ਪ੍ਰੇਰਨਾ ਦਿੱਤੀ।ਇਸ ਸਮੇ ਸਰਪੰਚ ਮਹਿੰਦਰ ਸਿੰਘ,ਚੇਅਰਮੈਨ ਸੁਖਦੇਵ ਸਿੰਘ,ਪੰਚ ਬਲਦੇਵ ਸਿੰਘ,ਗੁਰਪ੍ਰੀਤ ਸਿੰਘ,ਤਲਜਿੰਦਰ ਸਿੰਘ,ਅਮ੍ਰਿਤਪਾਲ ਸਿੰਘ ਆਦਿ ਤੋ ਇਲਾਵਾ ਨਗਰ ਦੇ ਪੰਤਵੰਤੇ ਹਾਜ਼ਰ ਸਨ।