You are here

ਛੋਟੇ ਸਾਹਿਬਜਾਦਿਆਂ ਦੀ ਯਾਦ ਵਿਚ ਕਰਵਾਏ ਗਏ ਧਾਰਮਿਕ ਮੁਕਾਬਲੇ

ਹਠੂਰ,28,ਦਸੰਬਰ-(ਕੌਸ਼ਲ ਮੱਲ੍ਹਾ)-

ਸਪੋਰਟਸ ਅਕੈਡਮੀ ਚਕਰ ਵੱਲੋਂ ਗੁਰਬਾਣੀ ਉਪਦੇਸ਼ ਟੀਮ ਫਰੀਮਾਂਟ (ਅਮਰੀਕਾ) ਦੇ ਸਹਿਯੋਗ ਨਾਲ ਸਿੱਖ ਕੌਮ ਦੇ ਲਾਸਾਨੀ ਸ਼ਹੀਦ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫਤਹਿ ਸਿੰਘ ਜੀ ਦੀ ਯਾਦ ਨੂੰ ਸਮਰਪਿਤ ਅੰਤਰ ਸਕੂਲ ਪ੍ਰਤਿਭਾ ਮੁਕਾਬਲੇ ਕਰਵਾਏ ਗਏ।ਇਨ੍ਹਾ ਮੁਕਾਬਲਿਆ ਵਿਚ ਬੀ. ਬੀ. ਅੱੈਸ.ਬੀ. ਕਾਨਵਂੈਟ ਸਕੂਲ ਚਕਰ ਦੇ ਵਿਿਦਆਰਥੀਆਂ ਅਤੇ ਵੱਖ–ਵੱਖ ਸਕੂਲਾਂ ਦੇ ਵਿਿਦਆਰਥੀਆਂ ਨੇ ਹਿੱਸਾ ਲਿਆ।ਜਿਸ ਵਿਚ ਸਵਰੀਤ ਕੌਰ ਪੰਜਵੀਂ ਜਮਾਤ ਦੀ ਵਿਿਦਆਰਥਣ ਨੇ ਭਾਸ਼ਣ ਮੁਕਾਬਲੇ ਵਿੱਚ ਪਹਿਲਾ ਸਥਾਨ ਹਾਸਿਲ ਕੀਤਾ।ਮਿਡਲ ਸਕੂਲ ਮੁਕਾਬਲਿਆ ਵਿੱਚ ਬੰਸਜੋਤ ਕੌਰ ਨੇ ਦੂਸਰਾ ਸਥਾਨ ਹਾਸਿਲ ਕੀਤਾ। ਇਸ ਤਰ੍ਹਾਂ ਕ੍ਰਮਵਾਰ ਚਲਦੇ ਮੁਕਾਬਲਿਆ ਵਿੱਚ ਸੀਨੀਅਰ ਸੈਕੰਡਰੀ ਸਕੂਲ ਪ੍ਰਤਿਭਾ ਵਿੱਚੋਂ ਬਬਨਪ੍ਰੀਤ ਕੌਰ ਅਤੇ ਦਿਲਪ੍ਰੀਤ ਕੌਰ ਨੇ ਦੂਜਾ ਸਥਾਨ ਹਾਸਿਲ ਕੀਤਾ।ਸਾਰੇ ਜੇਤੇ ਬੱਚਿਆ ਨੂੰ ਟਰਾਫੀਆਂ ਤੇ ਨਕਦ ਇਨਾਮ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਅਕੈਡਮੀ ਦੀ ਇਸ ਕੋਸਿਸ ਤੋਂ ਖੁਸ਼ ਹੋ ਕੇ ਵਿਿਦਆਰਥਣਾ ਸਵਰੀਤ ਕੌਰ ਅਤੇ ਦਿਲਪ੍ਰੀਤ ਕੌਰ ਨੇ ਆਪਣੇ ਮਿਲੇ ਨਕਦ ਇਨਾਮ ਦੀ ਸਾਰੀ ਰਾਸ਼ੀ ਅਕੈਡਮੀ ਨੂੰ ਜ਼ਰੂਰਤ ਮੰਦ ਬੱਚਿਆਂ ਦੀ ਸਹਾਇਤਾ ਲਈ ਵਾਪਸ ਕਰ ਦਿੱਤੀ।ਇਸ ਮੌਕੇ ਸਕੂਲ ਦੇ ਚੇਅਰਮੈਨ ਸਤੀਸ਼ ਕਾਲੜਾ ਜੀ ਨੇ ਵੀ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਪ੍ਰਣਾਮ ਕਰਦਿਆਂ ਜੇਤੂ ਬੱਚਿਆਂ ਨੂੰ ਵਧਾਈਆਂ ਦਿੱਤੀਆਂ।ਇਸ ਦੇ ਨਾਲ ਹੀ ਸਕੂਲ ਦੇ ਡਾਇਰੈਕਟਰ ਅਨੀਤਾ ਕੁਮਾਰੀ ਨੇ ਬੱਚਿਆਂ ਦੀ ਹੌਸਲਾ ਅਫ਼ਜਾਈ ਕੀਤੀ ਅਤੇ ਵਿਿਦਆਰਥੀਆਂ ਨੂੰ ਪੜ੍ਹਾਈ ਦੇ ਨਾਲ–ਨਾਲ ਇਸ ਤਰ੍ਹਾਂ ਦੇ ਮੁਕਾਬਲਿਆ ਵਿੱਚ ਵੀ ਵੱਧ ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ ਅਤੇ ਕਿਹਾ ਕਿ ਸਾਨੂੰ ਸਾਰੇ ਧਰਮਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ ਅਤੇ ਸਿੱਖ ਧਰਮ ਵਿੱਚ ਦਸ਼ਮੇਸ ਪਿਤਾ ਦੇ ਪਰਿਵਾਰ ਵੱਲੋਂ ਦਿੱਤੀਆਂ ਕੁਰਬਾਨੀਆਂ ਨੰੰੂ ਕਦੇ ਨਹੀਂ ਭੱੁਲਣਾ ਚਾਹੀਦਾ।ਅੰਤ ਵਿਚ ਸਕੂਲ ਦੇ ਪ੍ਰਿੰਸੀਪਲ ਲਖਿੰਦਰ ਸਿੰਘ ਨੇ ਜੇਤੂ ਵਿਿਦਆਰਥੀਆਂ ਨੂੰ ਵਧਾਈ ਦਿੱਤੀ ਅਤੇ ਉਹਨਾਂ ਦੀ ਹੌਸਲਾ ਅਫ਼ਜਾਈ ਕਰਦੇ ਹੋਏ ਕਿਹਾ ਕਿ ਸਾਨੂੰ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਅਜਾਈ ਨਹੀਂ ਗਵਾਉਣਾ ਚਾਹੀਦਾ ਸਗੋਂ ਉਹਨਾਂ ਦੁਆਰਾ ਦੱਸੇ ਰਸਤੇ ਤੇ ਚੱਲਦੇ ਹੋਏੇ ਇੱਕ ਨਿਰੋਲ ਸਮਾਜ ਦੀ ਨੀਂਹ ਰੱਖਣੀ ਚਾਹੀਦੀ ਹੈ।ਇਸ ਮੌਕੇ ਸਕੂਲ ਦੀ ਪ੍ਰਬੰਧਕੀ ਕਮੇਟੀ ਦੇ ਚੇਅਰਮੇਨ ਸਤੀਸ਼ ਕਾਲੜਾ,ਵਾਈਸ ਚੇਅਰਮੈਨ ਹਰਕ੍ਰਿਸ਼ਨ ਭਗਵਾਨ ਦਾਸ,ਪ੍ਰੈਂਜੀਡੈਂਟ ਰਜਿੰਦਰ ਬਾਵਾ,ਵਾਈਸ ਪ੍ਰੈਂਜੀਡੈਂਟ ਸਨੀ ਅਰੋੜਾ,ਮੈਨੇਜਿੰਗ ਡਾਇਰੈਕਟਰ ਸ਼ਾਮ ਸੰੁਦਰ ਭਾਰਦਵਾਜ,ਡਾਇਰੈਕਟਰ ਰਾਜੀਵ ਸੱਘੜ,ਬਾਈ ਰਛਪਾਲ ਸਿੰਘ ਚਕਰ,ਪ੍ਰੋਫੈਸਰ ਬਲਵੰਤ ਸਿੰਘ ਚਕਰ ਅਤੇ ਸਮੂਹ ਗ੍ਰਾਮ ਪੰਚਾਇਤ ਚਕਰ ਹਾਜ਼ਰ ਸੀ।

ਫੋਟੋ ਕੈਪਸਨ:-ਮੁਕਾਬਲਿਆ ਵਿਚੋ ਪੁਜੀਸਨਾ ਪ੍ਰਾਪਤ ਕਰਨ ਵਾਲੇ ਵਿਿਦਆਰਥੀਆ ਨੂੰ ਸਨਮਾਨਿਤ ਕਰਦੇ ਹੋਏ ਪ੍ਰਬੰਧਕੀ ਕਮੇਟੀ।