ਜਗਰਾਉਂ (ਅਮਿਤ ਖੰਨਾ )ਆਲ ਇੰਡੀਆ ਕਾਂਗਰਸ ਦੇ ਓਬੀਸੀ ਸੈੱਲ ਪੰਜਾਬ ਦੀ ਮੀਟਿੰਗ ਵਿਚ ਪਹੁੰਚੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਨਵ-ਨਿਯੁਕਤ ਪ੍ਰਧਾਨ ਨਵਜੋਤ ਸਿੰਘ ਸਿੱਧੂ ਦਾ ਗਰਮਜੋਸ਼ੀ ਨਾਲ ਸਵਾਗਤ ਹੋਇਆ। ਸੈੱਲ ਦੇ ਚੇਅਰਮੈਨ ਜਗਰਾਓਂ ਵਾਸੀ ਸੰਦੀਪ ਕੁਮਾਰ ਟਿੰਕਾ ਨੇ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਸਮੇਤ ਸਿੱਧੂ ਦਾ ਸਵਾਗਤ ਕਰਦਿਆਂ ਉਨਾਂ੍ਹ ਨੂੰ ਜਗਰਾਓਂ ਆਉਣ ਦਾ ਸੱਦਾ ਦਿੱਤਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਚੇਅਰਮੈਨ ਟਿੰਕਾ ਨੇ ਦੱਸਿਆ ਕਿ ਪਹਿਲੀ ਹੀ ਮੀਟਿੰਗ ਵਿਚ ਪ੍ਰਧਾਨ ਸਿੱਧੂ ਨੇ ਜਾਨ ਭਰ ਦਿੱਤੀ। ਉਨਾਂ੍ਹ ਨੇ ਪਾਰਟੀ ਦੇ ਸਮੂਹ ਵਿੰਗ ਅਤੇ ਸੈੱਲ ਨੂੰ ਨਾਲ ਲੈ ਕੇ ਪੰਜਾਬ ਕਾਂਗਰਸ ਨੂੰ ਅਤੀ ਬਲਸ਼ਾਲੀ ਬਨਾਉਣ ਲਈ ਦਿਨ ਰਾਤ ਇਕ ਕਰਨ ਦਾ ਭਰੋਸਾ ਦਿੰਦਿਆਂ ਦਾ ਸਾਥ ਮੰਗਿਆ। ਉਨਾਂ੍ਹ ਕਿਹਾ ਕਿ ਇਸ ਦੌਰਾਨ ਪ੍ਰ੍ਧਾਨ ਸਿੱਧੂ ਨੇ ਪੁਰਾਣੀਆਂ ਸਾਰੀਆਂ ਗੱਲਾਂ ਨੂੰ ਦਰ ਕਿਨਾਰ ਕਰਦਿਆਂ ਅਗਲੇ 5 ਸਾਲਾਂ ਲਈ ਪੰਜਾਬ ਦੇ ਲੋਕਾਂ ਨੂੰ ਸਾਫ ਸੁਥਰਾ ਰਾਜ ਦੇਣ ਲਈ ਸਾਰਿਆਂ ਦਾ ਸਹਿਯੋਗ ਮੰਗਿਆ। ਉਨਾਂ੍ਹ ਦੱਸਿਆ ਕਿ ਇਸ ਦੌਰਾਨ ਲੰਮੀਆਂ ਵਿਚਾਰ ਚਰਚਾ ਵਿਚ ਪੰਜਾਬ 'ਚ ਮੌਜੂਦਾ ਅਫਸਰਸ਼ਾਹੀ ਦੇ ਰਵੱਈਏ, ਜਨਤਾ ਦੇ ਕੰਮਾਂ, ਵਿਕਾਸ ਕਾਰਜਾਂ ਸਮੇਤ ਨਸ਼ਿਆਂ ਨੂੰ ਰੋਕਣ ਲਈ ਵਿਚਾਰਾਂ ਹੋਈਆਂ। ਇਸ ਮੌਕੇ ਓਬੀਸੀ ਦੇ ਆਗੂ ਅਤੇ ਵਿਧਾਇਕ ਰਜਿੰਦਰ ਸਿੰਘ, ਹਰਦਿਆਲ ਸਿੰਘ ਕੰਬੋਜ, ਮਦਨ ਲਾਲ, ਅਗਰ ਸੈਣੀ, ਕਾਰਜਕਾਰੀ ਪ੍ਰਧਾਨ ਸੰਗਤ ਸਿੰਘ, ਪਵਨ ਗੋਇਲ, ਕੁਲਜੀਤ ਸਿੰਘ ਨਾਗਰਾ, ਹਰਦੀਪ ਸਿੰਘ ਜੋਸਨ, ਗੁਰਪ੍ਰਰੀਤਮ ਸਿੰਘ ਮੋਗਾ, ਗੁਰਮਿੰਦਰ ਸਿੰਘ ਚਕਰ, ਗੁਰਸੇਵਕ ਸਿੰਘ, ਕੁਲਵਿੰਦਰ ਸਿੰਘ ਚਕਰ, ਸਰਪੰਚ ਗੁਰਜੀਤ ਸਿੰਘ, ਦਲਜੀਤ ਸਿੰਘ ਮਮਦੋਟ ਤੇ ਗੁਰਭੇਜ ਸਿੰਘ ਆਦਿ ਹਾਜ਼ਰ ਸਨ।