You are here

ਲੁਧਿਆਣਾ

ਐਸ.ਆਰ.ਐਸ.ਗੌਰਮਿੰਟ ਪੌਲੀਟੈਕਨਿਕ ਕਾਲਜ ਵਿਚ ਮਨਾਇਆ ਰਾਸ਼ਟਰੀ ਵਿਗਿਆਨ ਦਿਵਸ

ਲੁਧਿਆਣਾ, 6 ਮਾਰਚ (ਟੀ. ਕੇ.) ਮਹਾਰਿਸ਼ੀ ਵਾਲਮੀਕਿ  ਨਗਰ,ਸਥਿਤ ਐਸ.ਆਰ.ਐਸ.ਗੌਰਮਿੰਟ ਪੌਲੀਟੈਕਨਿਕ ਕਾਲਜ ਲੁਧਿਆਣਾ ਦੇ ਵਿਦਿਆਰਥੀਆਂ ਵਲੋਂ ਭਾਰਤ ਜਨ ਗਿਆਨ ਵਿਗਿਆਨ ਜੱਥੇ ਦੇ ਸਹਿਯੋਗ ਨਾਲ ਰਾਸ਼ਟਰੀ ਵਿਗਿਆਨ ਦਿਵਸ ਮਨਾਇਆ ਗਿਆ। ਇਸ ਵਿੱਚ ਉਚੇਚੇ ਤੌਰ  'ਤੇ ਭਾਰਤ ਜਨ ਗਿਆਨ ਵਿਗਿਆਨ ਜੱਥੇ ਦੇ ਰਣਜੀਤ ਸਿੰਘ ਪ੍ਰਧਾਨ, ਕੁਸਮ ਲਤਾ ਜਨਰਲ ਸਕੱਤਰ, ਮਨਿੰਦਰ ਸਿੰਘ ਭਾਟੀਆ ਸਕੱਤਰ, ਰਜਿੰਦਰਪਾਲ ਸਿੰਘ ਔਲਮ ਆਰਗੇਨਾਈਜੇਸ਼ਨ ਸਕੱਤਰ,  ਸ਼ੁਸ਼ਮਾ,  ਰੂਪਵਿੰਦਰ ਕੌਰ ਪਹੁੰਚੇ।ਇਸ ਮੌਕੇ ਉਨ੍ਹਾਂ ਵਿਦਿਆਰਥੀਆਂ ਨੂੰ ਰਾਸ਼ਟਰੀ ਵਿਗਿਆਨ ਦਿਵਸ ਮੌਕੇ ਵੱਡਮੁੱਲੀ ਜਾਣਕਾਰੀ ਦਿੱਤੀ ਅਤੇ ਇਸਦੀ ਮਹੱਤਤਾ ਬਾਰੇ ਜਾਗਰੂਕ ਕੀਤਾ।ਇਸ ਮੌਕੇ ਸਾਇੰਸ ਦਿਵਸ ਨਾਲ ਸਬੰਧਿਤ ਵਿਦਿਆਰਥੀਆਂ ਦੇ ਭਾਸ਼ਨ, ਮਾਡਲ ਮੇਕਿੰਗ, ਚਾਰਟ ਮੇਕਿੰਗ ਆਦਿ ਦੇ ਮੁਕਾਬਲੇ ਵੀ ਕਰਵਾਏ ਗਏ।ਇਨ੍ਹਾਂ ਮੁਕਾਬਲਿਆਂ ਵਿੱਚ ਭਾਸ਼ਨ ਵਿੱਚ ਪਹਿਲੇ ਸਥਾਨ 'ਤੇ ਨੈਵਸੀ , ਦੂਜੇ ਸਥਾਨ 'ਤੇ ਰੂਚੀ, ਤੀਜੇ ਸਥਾਨ 'ਤੇ ਉਰਵਸ਼ੀ,   ਮਾਡਲ ਮੇਕਿੰਗ ਪਹਿਲੇ ਸਥਾਨ  'ਤੇ ਮੁਕੇਸ਼ ਕੁਮਾਰ, ਦੂਜੇ ਸਥਾਨ  'ਤੇ ਰਿਤਿਕ ਅਤੇ ਸ਼ਰੇ,ਰਿਦਮ ਅਤੇ ਸਲਿੰਦਰ ਤੀਜੇ ਸਥਾਨ 'ਤੇ ਰਹੇ।ਚਾਰਟ ਮੇਕਿੰਗ ਵਿਚ ਪਹਿਲੇ ਸਥਾਨ  'ਤੇ ਵਾਸ਼ੀ , ਦੂਜੇ ਸਥਾਨ 'ਤੇ ਮਹਿਕ, ਤੀਜੇ ਸਥਾਨ  'ਤੇ ਜੈਸਮੀਨ ਅਤੇ ਨਿਸ਼ਠਾ ਰਹੇ,ਕੁਮਾਰੀ ਰਜਨੀ ਨੂੰ ਉਤਸ਼ਾਹ ਵਧਾਊ ਇਨਾਮ ਮਿਲਿਆ।ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਨੇ ਬਾਹਰੋਂ ਆਏ ਸਮੂਹ ਬੁੱਧੀਜੀਵੀਆਂ ਦਾ ਧੰਨਵਾਦ ਕੀਤਾ ਅਤੇ ਵਿਦਿਆਰਥੀਆਂ ਨੂੰ ਸਾਇੰਸ ਦਿਵਸ  'ਤੇ ਵਧਾਈ ਦਿੱਤੀ।ਇਸ ਮੌਕੇ ਹੋਰਨਾਂ ਤੋਂ ਇਲਾਵਾ ਜਸਪ੍ਰੀਤ ਕੌਰ ਮੁਖੀ ਵਿਭਾਗ,ਕੁਲਵਿੰਦਰ ਸਿੰਘ ਮੁਖੀ ਵਿਭਾਗ,ਰੁਪਿੰਦਰ ਕੌਰ ਮੁਖੀ ਵਿਭਾਗ,ਲਖਬੀਰ ਸਿੰਘ ਅਫਸਰ ਇੰਚਾਰਜ, ਦੇਵਿੰਦਰ ਕੁਮਾਰ ਅਫਸਰ ਇੰਚਾਰਜ,ਜਸਵੀਰ ਸਿੰਘ ਅਫਸਰ ਇੰਚਾਰਜ,ਰਜਨੀ ਭੱਲਾ ਅਤੇ ਪ੍ਰਿੰਅਕਾ ਰਾਣੀ ਵੀ ਹਾਜ਼ਰ ਸਨ।

ਵਿਜੀਲੈਂਸ ਬਿਊਰੋ ਵਲੋਂ ਗਲਾਡਾ ਦਾ ਫੀਲਡ ਅਫਸਰ 4,000 ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਗ੍ਰਿਫਤਾਰ

ਲੁਧਿਆਣਾ , 06 ਮਾਰਚ (ਟੀ. ਕੇ.) ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚੱਲ ਰਹੀ ਮੁਹਿੰਮ ਤਹਿਤ ਬੁੱਧਵਾਰ ਨੂੰ ਗ੍ਰੇਟਰ ਲੁਧਿਆਣਾ ਏਰੀਆ ਡਿਵੈਲਪਮੈਂਟ ਅਥਾਰਟੀ (ਗਲਾਡਾ) ਦੇ ਫੀਲਡ ਅਫਸਰ ਵਜੋਂ ਤਾਇਨਾਤ ਜ਼ੋਰਾ ਸਿੰਘ ਨੂੰ 4,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ।
ਇਹ ਪ੍ਰਗਟਾਵਾ ਕਰਦਿਆਂ ਅੱਜ ਇੱਥੇ ਰਾਜ ਵਿਜੀਲੈਂਸ ਬਿਓਰੋ ਦੇ  ਬੁਲਾਰੇ ਨੇ ਦੱਸਿਆ ਕਿ ਉਕਤ ਮੁਲਜ਼ਮ ਨੂੰ ਜ਼ਿਲ੍ਹਾ ਅਦਾਲਤਾਂ ਲੁਧਿਆਣਾ ਵਿੱਚ ਵਕੀਲ ਵਜੋਂ ਵਕਾਲਤ ਕਰਦੇ ਅਮਿਤ ਰਾਏ, ਵਾਸੀ ਈਸ਼ਰ ਨਗਰ, ਲੁਧਿਆਣਾ ਵੱਲੋਂ ਦਰਜ ਕਰਵਾਈ  ਸ਼ਿਕਾਇਤ ’ਤੇ ਗ੍ਰਿਫ਼ਤਾਰ ਕੀਤਾ ਗਿਆ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਕੋਲ ਪਹੁੰਚ ਕੀਤੀ ਅਤੇ ਦੱਸਿਆ ਕਿ ਉਕਤ ਕਰਮਚਾਰੀ ਵੱਲੋਂ ਸ਼ਿਵ ਵਿਹਾਰ, ਪਿੰਡ ਜਸਪਾਲ ਬਾਂਗਰ, ਲੁਧਿਆਣਾ ਵਿਖੇ ਉਸ ਦੇ ਨਿਰਮਾਣ ਅਧੀਨ ਦੋ ਮਕਾਨਾਂ ਦਾ ਲੈਂਟਰ ਪਾਉਣ ਬਦਲੇ 4,000 ਰੁਪਏ ਰਿਸ਼ਵਤ ਦੀ ਮੰਗ ਕੀਤੀ ਹੈ। ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਕਿ ਉਕਤ ਕਰਮਚਾਰੀ ਨੇ ਧਮਕੀ ਦਿੱਤੀ ਕਿ ਜੇਕਰ ਰਿਸ਼ਵਤ ਦੀ ਰਕਮ ਦੋਵਾਂ ਮਕਾਨਾਂ ਲਈ ਨਾ ਦਿੱਤੀ ਗਈ ਤਾਂ ਉਹ ਲੈਂਟਰ ਪਾਉਣ ਨਹੀਂ ਦੇਵੇਗਾ ਅਤੇ ਇਹ ਵੀ ਕਿਹਾ ਹੈ ਕਿ ਰਿਸ਼ਵਤ ਦੀ ਰਿਹ ਰਕਮ ਗਲਾਡਾ ਦੇ ਹੋਰ ਅਧਿਕਾਰੀਆਂ ਨਾਲ ਵੀ ਵੰਡੀ ਜਾਵੇਗੀ।
ਇਸ ਸ਼ਿਕਾਇਤ ਦੀ ਮੁੱਢਲੀ ਪੜਤਾਲ ਤੋਂ ਬਾਅਦ ਲੁਧਿਆਣਾ ਰੇਂਜ ਤੋਂ ਵਿਜੀਲੈਂਸ ਬਿਊਰੋ ਦੀ ਟੀਮ ਨੇ ਉਕਤ ਮੁਲਜ਼ਮ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਸ਼ਿਕਾਇਤਕਰਤਾ ਤੋਂ 4,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ। ਇਸ ਸਬੰਧੀ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7, 7-ਏ ਤਹਿਤ ਥਾਣਾ ਵਿਜੀਲੈਂਸ ਬਿਊਰੋ ਰੇਂਜ ਲੁਧਿਆਣਾ ਵਿਖੇ ਕੇਸ ਦਰਜ ਕੀਤਾ ਗਿਆ ਹੈ। ਉਕਤ ਮੁਲਜ਼ਮਾਂ ਨੂੰ ਭਲਕੇ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ ਅਤੇ ਗਲਾਡਾ ਦੇ ਹੋਰ ਅਧਿਕਾਰੀਆਂ ਦੀ ਭੂਮਿਕਾ ਦੀ ਵੀ ਜਾਂਚ ਕੀਤੀ ਜਾਵੇਗੀ।

ਵਿਸ਼ਵਕਰਮਾ ਵੈਲਫੇਅਰ ਸੋਸਾਇਟੀ (ਸਰਬ ਸਾਂਝੀ) ਦੀ ਮਹੀਨਾਵਾਰ ਮੀਟਿੰਗ ਹੋਈ

ਜਗਰਾਉਂ 6 ਮਾਰਚ( ਅਮਿਤ ਖੰਨਾ )ਇਲਾਕੇ ਦੀ ਨਾਮਵਰ ਸੰਸਥਾ ਵਿਸ਼ਵਕਰਮਾ ਵੈਲਫੇਅਰ ਸੋਸਾਇਟੀ ਸਰਬ ਸਾਂਝੀ ਦੀ ਮਹੀਨਾਵਾਰ ਮੀਟਿੰਗ ਸੁਸਾਇਟੀ ਦੇ ਪ੍ਰਧਾਨ ਪ੍ਰਿਤਪਾਲ ਸਿੰਘ ਮਣਕੂੰ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਆਪਸੀ ਵਿਚਾਰਾਂ ਸਾਂਝੀਆਂ ਕਰਨ ਦੇ ਨਾਲ ਨਾਲ ਸ਼ਹਿਰ ਦੀ ਬੇਹਤਰੀ ਤੇ ਲੋਕ ਭਲਾਈ ਦੇ ਕੰਮਾਂ ਨੂੰ ਪੂਰੀ ਤਨਦੇਹੀ ਨਾਲ ਕਰਨ ਦਾ ਆਪਣਾ ਪ੍ਰਣ ਦੁਹਰਾਇਆ ਗਿਆ। ਇਸ ਮੌਕੇ ਸੁਸਾਇਟੀ ਦੇ ਪ੍ਰਧਾਨ ਪ੍ਰਿਤਪਾਲ ਸਿੰਘ ਮਣਕੂੰ ਨੇ ਆਖਿਆ ਕਿ ਸੁਸਾਇਟੀ ਪਿਛਲੇ ਲੰਬੇ ਸਮੇਂ ਤੋਂ ਸੁਸਾਇਟੀ ਮੈਂਬਰਾਂ ਦੇ ਅਤੇ ਅਹੁਦੇਦਾਰਾਂ ਦੇ ਸਹਿਯੋਗ ਨਾਲ ਇਹਨਾਂ ਪ੍ਰੋਜੈਕਟਾਂ ਨੂੰ ਸਿਰੇ ਚਾੜਨ ਵਿੱਚ ਜੁਟੀ ਹੋਈ ਹੈ। ਤਾਂ ਕਿ ਸ਼ਹਿਰ ਖੂਬਸੂਰਤ ਬਣ ਸਕੇ ਤੇ ਕਿਸੇ ਲੋੜਵੰਦ ਦੀ ਮਦਦ ਵੀ ਹੋ ਸਕੇ। ਉਹਨਾਂ ਆਖਿਆ ਕਿ ਉਹ ਆਉਣ ਵਾਲੇ ਸਮੇਂ ਵਿੱਚ ਵਾਤਾਵਰਣ ਦੀ ਸ਼ੁੱਧਤਾ ਲਈ ਤੇ ਲੋੜਵਦਾ ਦੀ ਮਦਦ ਲਈ ਵੀ ਹੋਰ ਪ੍ਰੋਜੈਕਟ ਸ਼ੁਰੂ ਕਰਨਗੇ ਤਾਂ ਕਿ ਸੁੁਸਾਇਟੀ ਮਿਥੇ ਮਨੋਰਥ ਵਿੱਚ ਕਾਮਯਾਬੀ ਹਾਸਿਲ ਕਰ ਸਕੇ। ਇਸ ਮੌਕੇ ਸੁਸਾਇਟੀ ਦੇ ਸਰਪ੍ਰਸਤ ਕਰਮ ਸਿੰਘ ਜਗਦੇ, ਪ੍ਰਧਾਨ ਪ੍ਰਿਤਪਾਲ ਸਿੰਘ ਮਣਕੂੰ, ਸਰਪ੍ਰਸਤ ਕਸ਼ਮੀਰੀ ਲਾਲ, ਜਿੰਦਰ ਪਾਲ ਧੀਮਾਨ, ਕਰਨੈਲ ਸਿੰਘ ਧੰਜਲ, ਹਰਨੇਕ ਸਿੰਘ ਸੋਈ, ਜਗਮੇਲ ਸਿੰਘ ਖਾਲਸਾ, ਰਜਿੰਦਰ ਸਿੰਘ ਮਠਾੜੂ, ਹਰਦਿਆਲ ਸਿੰਘ ਭੰਮਰਾ, ਧਰਮਵੀਰ ਸਿੰਘ ਰਾਜੂ, ਜਸਪਾਲ ਸਿੰਘ ਪਾਲੀ, ਪ੍ਰੀਤਮ ਸਿੰਘ ਗੈਦੂ, ਅਮਰਜੀਤ ਸਿੰਘ ਅਤੋੜੇ ਅਤੇ ਮੰਗਲ ਸਿੰਘ ਸਿੱਧੂ ਆਦਿ ਹਾਜਰ ਸਨ।

ਐਸ.ਡੀ.ਐਮ. ਨੇ ਸਿਵਲ ਹਸਪਤਾਲ 'ਚ ਸਿਹਤ ਸੇਵਾਵਾਂ ਦੀ ਕੀਤੀ ਸਮੀਖਿਆ

ਲੁਧਿਆਣਾ, 6 ਮਾਰਚ (ਟੀ. ਕੇ. ) - ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਦੇ ਦਿਸ਼ਾ-ਨਿਰਦੇਸ਼ਾਂ 'ਤੇ ਉਪ ਮੰਡਲ ਮੈਜਿਸਟਰੇਟ ਵਿਕਾਸ ਹੀਰਾ ਦੀ ਅਗਵਾਈ ਹੇਠ ਇਕ ਟੀਮ ਨੇ ਸਿਵਲ ਹਸਪਤਾਲ ਲੁਧਿਆਣਾ ਦਾ ਦੌਰਾ ਕਰਕੇ ਸਿਹਤ ਸੇਵਾਵਾਂ ਅਤੇ ਬੁਨਿਆਦੀ ਢਾਂਚੇ ਦਾ ਮੁਆਇਨਾ ਕੀਤਾ। ਟੀਮ ਨੇ ਹਸਪਤਾਲ ਦੇ ਵੱਖ-ਵੱਖ ਹਿੱਸਿਆਂ ਜਿਵੇਂ ਕਿ ਐਮਰਜੈਂਸੀ ਵਾਰਡ, ਓ.ਪੀ.ਡੀ., ਐਮ.ਸੀ.ਐਚ., ਆਦਿ ਦਾ ਦੌਰਾ ਕੀਤਾ ਤਾਂ ਜੋ ਉਨ੍ਹਾਂ ਖੇਤਰਾਂ ਦੀ ਪਛਾਣ ਕੀਤੀ ਜਾ ਸਕੇ ਜਿਨ੍ਹਾਂ ਵਿੱਚ ਸੁਧਾਰ ਦੀ ਲੋੜ ਹੈ। ਟੀਮ ਨੇ ਡਾਕਟਰਾਂ, ਨਰਸਿੰਗ ਸਟਾਫ਼ ਅਤੇ ਮਰੀਜ਼ਾਂ ਨਾਲ ਗੱਲਬਾਤ ਵੀ ਕੀਤੀ।

ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਲੋਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਪ੍ਰਦਾਨ ਕਰਨ ਦੀ ਵਚਨਬੱਧਤਾ ਨੂੰ ਦੁਹਰਾਇਆ। ਉਨ੍ਹਾਂ ਕਿਹਾ ਕਿ ਮਿਆਰੀ ਸਿਹਤ ਸੇਵਾਵਾਂ ਸਰਕਾਰ ਦੀ ਸਭ ਤੋਂ ਵੱਡੀ ਤਰਜੀਹ ਹੈ।

ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਲੋਕਾਂ ਨੂੰ ਵਧੀਆ ਮੈਡੀਕਲ ਸਹੂਲਤਾਂ ਪ੍ਰਦਾਨ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੇਗਾ। ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਹਸਪਤਾਲ ਵਿੱਚ ਸਫਾਈ ਅਤੇ ਸਫਾਈ ਦੇ ਮਾਪਦੰਡਾਂ ਦੀ ਨਿਗਰਾਨੀ ਯਕੀਨੀ ਬਣਾਉਣ ਲਈ ਇੱਕ ਨਵੀਂ ਪ੍ਰਣਾਲੀ ਸਥਾਪਤ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਿਹਤ ਸੰਭਾਲ ਦੇ ਬੁਨਿਆਦੀ ਢਾਂਚੇ ਨੂੰ ਸੁਧਾਰਨ ਲਈ ਫੰਡਾਂ ਦੀ ਕੋਈ ਕਮੀ ਨਹੀਂ ਹੈ ਕਿਉਂਕਿ ਪੰਜਾਬ ਸਰਕਾਰ ਨੇ ਇਸ ਦਿਸ਼ਾ ਵਿੱਚ ਪਹਿਲਾਂ ਹੀ ਕਈ ਕਦਮ ਚੁੱਕੇ ਹਨ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਨਗਰ ਨਿਗਮ ਲੁਧਿਆਣਾ ਨੂੰ ਸੀਵਰੇਜ ਲਾਈਨਾਂ ਦੀ ਸਫ਼ਾਈ ਲਈ ਪੂਰੇ ਇੱਕ ਹਫ਼ਤੇ ਲਈ ਸੀਵਰ ਜੈੱਟ ਮਸ਼ੀਨ ਤਾਇਨਾਤ ਕਰਨ ਲਈ ਕਿਹਾ ਗਿਆ ਸੀ। ਇਹ ਟੀਮ ਨਿਯਮਿਤ ਤੌਰ 'ਤੇ ਸਿਵਲ ਹਸਪਤਾਲ ਦਾ ਦੌਰਾ ਕਰੇਗੀ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਮਰੀਜ਼ਾਂ ਨੂੰ ਉੱਥੇ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।

ਸਾਹਨੀ ਨੇ ਇਸ ਗੱਲ ੋਤੇ ਜ਼ੋਰ ਦਿੱਤਾ ਕਿ ਸਿਵਲ ਹਸਪਤਾਲ ਨੂੰ ਬੁਨਿਆਦੀ ਢਾਂਚੇ, ਮੈਨਪਾਵਰ ਆਦਿ ਦੇ ਮਾਮਲੇ ਵਿੱਚ ਖੇਤਰ ਵਿਚ ਸਭ ਤੋਂ ਵਧੀਆ ਬਣਾਉਣ ਲਈ ਹਰ ਕਦਮ ਚੁੱਕਿਆ ਜਾਵੇਗਾ।

ਇਜ਼ਰਾਈਲ 'ਚ ਕੇਰਲ ਦੇ ਵਿਅਕਤੀ ਦੀ ਹੱਤਿਆ ਦੀ ਨਿੰਦਿਆ

ਲੁਧਿਆਣਾ, 6 ਮਾਰਚ (ਟੀ. ਕੇ.) 
ਕਾਮਰੇਡ ਡੀ. ਪੀ. ਮੌੜ, ਡਾ: ਅਰੁਣ ਮਿੱਤਰਾ, ਐਮ. ਐਸ. ਭਾਟੀਆ, ਚਮਕੌਰ ਸਿੰਘ, ਵਿਜੇ ਕੁਮਾਰ ਤੇ ਰਮੇਸ਼ ਰਤਨ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਮੀਡੀਆ ਨੇ ਕੇਰਲਾ ਦੇ ਇੱਕ ਨੌਜਵਾਨ ਦੀ ਇਜ਼ਰਾਈਲ-ਲਿਬਨਾਨ ਸਰਹੱਦ ਨੇੜੇ ਮੌਤ ਹੋ ਜਾਣ ਦੀ ਭਿਆਨਕ ਖਬਰ ਦਿੱਤੀ ਹੈ। ਉਨ੍ਹਾਂ ਅੱਗੇ ਕਿਹਾ ਕਿ 
ਭਾਰਤੀ ਕਮਿਊਨਿਸਟ ਪਾਰਟੀ(ਸੀ.ਪੀ.ਆਈ) ਜਿਲਾ ਲੁਧਿਆਣਾ ਨੇ  ਨੌਜਵਾਨਾਂ ਨੂੰ ਇਜ਼ਰਾਈਲ ਵਿੱਚ ਕੰਮ ਕਰਨ ਲਈ ਭੇਜਣ ਦੇ ਵਿਰੁੱਧ ਪਹਿਲਾਂ ਹੀ ਚੇਤਾਵਨੀ ਦਿੱਤੀ ਸੀ। ਇਹ ਉੰਝ ਵੀ ਗੈਰ ਵਾਜਿਬ ਗੱਲ ਹੈ ਕਿ ਉਹ ਫਲਸਤੀਨੀ ਉਸਾਰੀ ਮਜ਼ਦੂਰਾਂ ਦੀ ਥਾਂ ਲੈਣ।ਉਨ੍ਹਾਂ ਅੱਗੇ ਕਿਹਾ ਕਿ ਗੁਆਂਢੀ ਅਰਬ ਦੇਸ਼ਾਂ ਵਿਰੁੱਧ ਇਜ਼ਰਾਈਲ ਦੀਆਂ ਹਮਲਾਵਰ ਹਰਕਤਾਂ ਕਾਰਨ ਇਹ ਇਲਾਕਾ ਜੰਗੀ ਖੇਤਰ ਬਣ ਗਿਆ ਹੈ।ਉਨ੍ਹਾਂ ਆਪਣੀ 
ਪਾਰਟੀ ਰਾਹੀਂ ਕੇਂਦਰ ਸਰਕਾਰ ਤੋਂ ਆਪਣੀ ਮੰਗ ਨੂੰ ਦੁਹਰਾਉਂਦਿਆਂ ਚੇਤਾਵਨੀ ਦਿੰਦੀਆਂ ਕਿਹਾ ਕਿ  ਸਾਡੀ ਵੱਧ ਰਹੀ ਬੇਰੁਜ਼ਗਾਰੀ ਨੂੰ ਰੋਕਣ ਲਈ ਸਾਡੇ ਨੌਜਵਾਨਾਂ ਨੂੰ ਬੇਰਹਿਮੀ ਨਾਲ ਇਜ਼ਰਾਈਲ ਨਾ ਭੇਜਿਆ ਜਾਵੇ, ਸਗੋਂ ਉਸਾਰੀ ਮਜ਼ਦੂਰਾਂ ਅਤੇ ਹੋਰ ਕਿਸੇ ਵੀ ਮਜ਼ਦੂਰਾਂ ਦੇ ਅਜਿਹੇ "ਨਿਰਯਾਤ" ਲਈ ਇਜ਼ਰਾਈਲ ਨਾਲ ਕੀਤੇ ਗਏ ਕਿਸੇ ਵੀ ਸਮਝੌਤੇ ਨੂੰ ਰੱਦ ਕੀਤਾ ਜਾਵੇ।ਉਨ੍ਹਾਂ ਅੱਗੇ ਕਿਹਾ ਕਿ  ਕੇਂਦਰ ਸਰਕਾਰ  ਸ਼੍ਰੀ ਪੈਨ ਨਿਬਿਨ ਮੈਕਸਵੈੱਲ ਦੇ ਵਾਰਸਾਂ ਨੂੰ ਢੁਕਵਾਂ ਮੁਆਵਜ਼ਾ ਦੇਵੇ।

ਫੈਡਰੇਸ਼ਨ ਦੇ ਸੇਵਾਦਾਰਾਂ ਵੱਲੋਂ ਆਈਆਂ ਸੰਗਤਾਂ ਦਾ ਕੀਤਾ ਧੰਨਵਾਦ

ਮੁੱਲਾਂਪੁਰ ਦਾਖਾ 06 ਮਾਰਚ ( ਸਤਵਿੰਦਰ ਸਿੰਘ ਗਿੱਲ)  ਸ਼੍ਰੀ ਗੁਰੂ ਰਵਿਦਾਸ ਫੈਡਰੇਸ਼ਨ ਦੇ ਕਾਰਜਕਾਰੀ ਪ੍ਰਧਾਨ ਰਾਜਿੰਦਰ ਸਿੰਘ ਰਾਜੂ ਜੋਧਾਂ, ਡਾ ਰੁਪਿੰਦਰ ਸਿੰਘ ਸੁਧਾਰ ਅਤੇ ਜਸਵੀਰ ਸਿੰਘ ਪਮਾਲੀ ਨੇ ਸ਼ਾਂਝੇ ਤੌਰ ’ਤੇ ਆਪਣੇ ਵੱਲੋਂ ਸਥਾਨਕ ਕਸਬੇ ਅੰਦਰ ਕਰਵਾਏ ਗਏ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 647ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਤਿੰਨ ਰੋਜਾਂ ਸਮਾਗਮ ਦੌਰਾਨ ਵੱਡੀ ਤਾਦਾਦ ਵਿੱਚ ਪਹੁੰਚੀਆਂ ਸੰਗਤਾਂ, ਰਾਗੀ, ਢਾਡੀ, ਧਾਰਮਿਕ, ਸਮਾਜਿਕ ਅਤੇ ਸਿਆਸੀ ਆਗੂਆਂ ਦਾ ਧੰਨਵਾਦ ਕੀਤਾ। ਵਿਸ਼ੇਸ਼ ਤੌਰ ’ਤੇ ਕੋਟਿਨ-ਕੋਟ ਧੰਨਵਾਦ ਧੰਨ ਧੰਨ ਸ਼੍ਰੀ ਗੁਰੂ ਗਰੰਥ ਸਾਹਿਬ ਮਹਾਰਾਜ ਜੀ ਦਾ ਕੀਤਾ।
           ਪ੍ਰਧਾਨ ਰਾਜੂ ਜੋਧਾ ਨੇ ਕਿਹਾ ਕਿ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 650 ਸਾਲਾਂ ਸਤਾਬਦੀ ਪੁਰਬਾਂ ਨੂੰ ‘‘650 ਸਾਲ ਸ੍ਰੀ ਗੁਰੂ ਰਵਿਦਾਸ ਜੀ ਦੀ ਵਿਚਾਰਧਾਰਾ ਦੇ ਨਾਲ’’ ਬੈਨਰ ਹੇਠ ਮਨਾਉਣ ਦਾ ਫੈਸਲਾ ਕੀਤਾ।

ਗੂਰੂ ਨਾਨਕ ਸਹਾਰਾ ਸੋਸਾਇਟੀ ਜਗਰਾਉਂ ਵੱਲੋਂ 186ਵਾਂ ਮਹੀਨਾਵਾਰ ਪੈਨਸ਼ਨ ਅਤੇ ਰਾਸ਼ਨ ਵੰਡ ਸਮਾਗਮ ਹੋਇਆ.

ਜਗਰਾਉਂ 5 ਮਾਰਚ( ਅਮਿਤ ਖੰਨਾ )ਜਗਰਾਉਂ.ਗੂਰੂ ਨਾਨਕ ਸਹਾਰਾ ਸੋਸਾਇਟੀ, ਜਗਰਾਓਂ ਵੱਲੋਂ ਚੇਅਰਮੈਨ ਗੁਰਮੇਲ ਸਿੰਘ ਢਿੱਲੋਂ ( ਯੂ. ਕੇ.) ਅਤੇ ਪ੍ਰਧਾਨ ਕੈਪਟਨ ਨਰੇਸ਼ ਵਰਮਾ ਦੀ ਯੋਗ ਅਗਵਾਈ ਹੇਠ 186ਵਾਂ ਸਵਰਗੀ ਸੰਸਾਰ ਚੰਦ ਵਰਮਾ ਯਾਦਗਾਰੀ ਮਹੀਨਾਵਾਰ ਪੈਨਸ਼ਨ ਅਤੇ ਰਾਸ਼ਨ ਵੰਡ ਸਮਾਗਮ ਆਰ. ਕੇ. ਹਾਈ ਸਕੂਲ ਜਗਰਾਓਂ ਵਿੱਚ ਕਰਵਾਇਆ ਗਿਆ. ਇਸ ਸਮਾਗਮ ਦੇ ਮੁੱਖ ਮਹਿਮਾਨ ਹੋਂਗਕਾਂਗ ਤੋਂ ਵਿਸ਼ੇਸ਼ ਰੂਪ ਵਿੱਚ ਪਹੁੰਚੇ ਹਰਭਜਨ ਸਿੰਘ ਅਤੇ ਬਲਤੇਜ ਸਿੰਘ ਨੇ ਆਪਣੀ ਨੇਕ ਕਮਾਈ ਵਿਚੋਂ 26 ਬਜ਼ੁਰਗਾਂ ਨੁੰ ਇੱਕ ਮਹੀਨੇ ਦੀ ਪੈਨਸ਼ਨ ਵੰਡੀ. ਇਸ ਮੌਕੇ ਵਿਸ਼ੇਸ਼ ਮਹਿਮਾਨ ਗਊ ਭਗਤ ਬਲਵਿੰਦਰ ਬਾਂਸਲ ( ਗੋਪੀ ) ਨੇ ਸਾਰੇ ਬਜ਼ੁਰਗਾਂ ਨੁੰ ਅਪਣੇ ਵੱਲੋਂ ਰਾਸ਼ਨ ਵੰਡਿਆ. ਇਸ ਮੌਕੇ ਬਜ਼ੁਰਗਾਂ ਦੀ ਹਾਲਤ ਵੇਖ ਕੇ ਮੁੱਖ ਮਹਿਮਾਨ ਹਰਭਜਨ ਸਿੰਘ ਅਤੇ ਬਲਤੇਜ ਸਿੰਘ ਨੇ ਜਿੱਥੇ ਇੱਕ ਮਹੀਨੇ ਦੀ ਹੋਰ ਪੈਨਸ਼ਨ ਦੇਣ ਦਾ ਐਲਾਨ ਕੀਤਾ ਉੱਥੇ ਆਰ ਕੇ ਸਕੂਲ ਦੀ ਇੱਕ ਅਧਿਆਪਕ ਦੀ ਹਰ ਮਹੀਨੇ ਤਨਖਾਹ ਦੇਣ ਦਾ ਭੀ ਐਲਾਨ ਕੀਤਾ.ਇਸ ਮੌਕੇ ਸਤਵਿੰਦਰ ਕੌਰ, ਅਰਵਿੰਦਰ ਕੌਰ ਅਤੇ ਮੈਡਮ ਪਰਮਜੀਤ ਉੱਪਲ ਨੇ ਸਾਰੇ ਬਜ਼ੁਰਗਾਂ ਨੁੰ ਅਪਣੇ ਹੱਥੀ ਚਾਹ ਨਾਸ਼ਤਾ ਕਰਵਾਇਆ. ਇਸ ਮੌਕੇ ਹੋਰਨਾਂ ਤੋਂ ਇਲਾਵਾ ਹਰਭਜਨ ਸਿੰਘ ਹੋਂਗਕਾਂਗ, ਬਲਤੇਜ ਸਿੰਘ, ਬਲਵਿੰਦਰ ਬਾਂਸਲ ( ਗੋਪੀ ),ਸਤਵਿੰਦਰ ਕੌਰ, ਅਰਵਿੰਦਰ ਕੌਰ, ਮੈਡਮ ਪਰਮਜੀਤ ਉੱਪਲ, ਪ੍ਰਧਾਨ ਐਡਵੋਕੇਟ ਨਵੀਨ ਗੁਪਤਾ,ਮੈਡਮ ਕੰਚਨ ਗੁਪਤਾ,ਪ੍ਰਿੰਸੀਪਲ ਸੀਮਾ ਸ਼ਰਮਾ, ਕੈਪਟਨ ਨਰੇਸ਼ ਵਰਮਾ, ਡਾਕਟਰ ਰਾਕੇਸ਼ ਭਾਰਦਵਾਜ, ਕੇਵਲ ਮਲਹੋਤਰਾ, ਰਾਜਿੰਦਰ ਜੈਨ ( ਕਾਕਾ ), ਜਤਿੰਦਰ ਬਾਂਸਲ ਅਤੇ ਸਮੂਹ ਸਟਾਫ ਹਾਜਿਰ ਸੀ.ਮੰਚ ਸੰਚਾਲਣ ਦੀ ਡਿਊਟੀ ਕੈਪਟਨ ਨਰੇਸ਼ ਵਰਮਾ ਨੇ ਬਾਖੂਬੀ ਨਿਭਾਈ. ਸਾਰੇ ਬਜ਼ੁਰਗਾਂ ਨੇ ਸਭ ਨੁੰ ਖੂਬ ਅਸੀਸਾਂ ਦਿੱਤੀਆਂ.

ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਧਾਰਮਿਕ ਸਮਾਗਮ ਸਬੰਧੀ ਪ੍ਰਬੰਧਾਂ ਦਾ ਲਿਆ ਜਾਇਜ਼ਾ

ਜਗਰਾਉਂ 5 ਮਾਰਚ( ਅਮਿਤ ਖੰਨਾ ) - ਸਮਾਜ ਮਿਲਵਰਤਨ ਸੁਸਾਇਟੀ ਵਲੋਂ ਨਵੀਂ ਅਨਾਜ ਮੰਡੀ ਜਗਰਾਉਂ ਵਿਖੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਛਤਰ ਛਾਇਆ ਹੇਠ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 647ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਰਿਸ਼ੀ ਬਾਲਮੀਕ ਜੀ, ਬਾਬਾ ਸੰਗਤ ਸਿੰਘ ਜੀ ਅਤੇ ਸ਼੍ਰੋਮਣੀ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੀ ਯਾਦ 'ਚ ਕਰਵਾਏ ਜਾ ਰਹੇ ਤਿੰਨ ਰੋਜ਼ਾ ਵਿਸ਼ਾਲ ਧਾਰਮਿਕ ਸਮਾਗਮ ਸਬੰਧੀ ਪ੍ਰਬੰਧਾਂ ਦਾ ਆਗੂਆਂ ਨੇ ਜਾਇਜ਼ਾ ਲਿਆ। ਜਾਇਜ਼ਾ ਲੈਣ ਸਮੇਂ ਗੱਲਬਾਤ ਕਰਦਿਆਂ ਮਹਿੰਗਾ ਸਿੰਘ ਮੀਰਪੁਰ ਹਾਂਸ, ਏ.ਐੱਸ.ਆਈ. ਜਸਵੀਰ ਸਿੰਘ, ਪ੍ਰੇਮ ਸਿੰਘ ਲੋਹਟ, ਮਾ.ਸਰਬਜੀਤ ਸਿੰਘ ਮੱਲ੍ਹਾ, ਰਛਪਾਲ ਸਿੰਘ ਚੀਮਨਾ, ਦੀਪ ਛੱਜਾਵਾਲ, ਹੈਪੀ ਲੋਹਟ ਅਤੇ ਸਰਬਜੀਤ ਸਿੰਘ ਦੇਹੜਕਾ ਆਦਿ ਆਗੂਆਂ ਨੇ ਕਿਹਾ ਕਿ ਜਗਰਾਉਂ ਇਲਾਕੇ ਦੇ ਪਿੰਡਾਂ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ ਪ੍ਰਕਾਸ਼ ਦਿਹਾੜੇ 'ਤੇ ਜਗਰਾਉਂ ਦੀ ਨਵੀਂ ਅਨਾਜ ਮੰਡੀ ਵਿਚ 7 ਤੋਂ 9 ਮਾਰਚ ਤੱਕ ਤਿੰਨਾਂ ਰੋਜ਼ਾ ਨਿਰੋਲ ਧਾਰਮਿਕ ਸਮਾਗਮ ਕਰਵਾਇਆ ਜਾ ਰਿਹਾ ਹੈ, ਜਿਸ ਵਿਚ 7 ਮਾਰਚ ਨੂੰ ਸ੍ਰੀ ਅਖੰਡ ਪਾਠ ਸਾਹਿਬ ਪ੍ਰਕਾਸ਼ ਹੋਣਗੇ, ਜਿਨ੍ਹਾਂ ਦੇ ਭੋਗ 9 ਮਾਰਚ ਨੂੰ ਪਾਏ ਜਾਣਗੇ ਅਤੇ ਭੋਗ ਉਪਰੰਤ ਸੱਚਖੰਡ ਸ੍ਰੀ ਦਰਬਾਰ ਸਾਹਿਬ (ਅੰਮ੍ਰਿਤਸਰ) ਦੇ ਹਜ਼ੂਰੀ ਰਾਗੀ ਭਾਈ ਗਗਨਦੀਪ ਸਿੰਘ, ਪ੍ਰਸਿੱਧ ਰਾਗੀ ਭਾਈ ਗੁਰਵਿੰਦਰ ਸਿੰਘ ਰਸੂਲਪੁਰੀ ਅਤੇ ਬਰਗਾੜੀ ਵਾਲਿਆਂ ਦਾ ਢਾਡੀ ਜੱਥਾ ਆਦਿ ਸ੍ਰੀ ਗੁਰੂ ਰਵਿਦਾਸ ਜੀ ਦੀ ਮਹਿਮਾ ਦਾ ਗੁਣਗਾਣ ਕਰਨਗੇ ਅਤੇ ਮਹਾਂਪੁਰਸ਼ ਭਾਈ ਕੇਵਲ ਸਿੰਘ ਮੁੱਖ ਸੇਵਾਦਾਰ ਤਪ ਅਸਥਾਨ ਸ੍ਰੀ ਖੁਲਾਰਗੜ੍ਹ ਸਾਹਿਬ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ ਜੀਵਨ ਇਤਿਹਾਸ 'ਤੇ ਚਾਨਣਾ ਪਾਉਣਗੇ। ਉਨ੍ਹਾਂ ਜਗਰਾਉਂ ਇਲਾਕੇ ਦੇ ਪਿੰਡਾਂ ਦੀਆਂ ਸਮੂਹ ਸੰਗਤਾਂ ਨੂੰ ਸੱਦਾ ਦਿੰਦਿਆਂ ਕਿਹਾ ਕਿ ਵੱਡੀ ਗਿਣਤੀ ਵਿਚ ਧਾਰਮਿਕ ਸਮਾਗਮ ਵਿਚ ਹਾਜ਼ਰੀ ਭਰ ਕੇ ਆਪਣਾ ਜੀਵਨ ਸਫਲਾ ਬਣਾਓ ਜੀ। ਇਸ ਮੌਕੇ ਡਾ. ਸੁਰਜੀਤ ਸਿੰਘ ਦੌਧਰ, ਪ੍ਰੀਤਮ ਸਿੰਘ ਅਖਾੜਾ, ਅਜੈਬ ਸਿੰਘ ਬੁੱਟਰ, ਗੋਲੂ ਮਲਕ, ਸਤਵੰਤ ਸਿੰਘ ਨੋਨੀ, ਕੁਲਦੀਪ ਸਿੰਘ ਮੀਰਪੁਰ, ਭੁਪਿੰਦਰ ਸਿੰਘ ਮੁਰਲੀ, ਕੈਪਟਨ ਗੁਲਜ਼ਾਰ ਸਿੰਘ, ਹਰਪ੍ਰੀਤ ਸਿੰਘ ਮੱਲ੍ਹਾ, ਦਰਸ਼ਨ ਸਿੰਘ ਪੋਨਾ ਆਦਿ ਹਾਜ਼ਰ ਸਨ।

14 ਮਾਰਚ ਨੂੰ ਦਿੱਲੀ ਵਿਖੇ ਮਹਾਂ ਪੰਚਾਇਤ ਚ ਹਜਾਰਾਂ ਕਿਸਾਨ ਲੈਕੇ ਹੋਵਾਂਗੇ ਹਾਜਰ-ਮਸੀਤਾਂ,ਬਹਿਰਾਮਕੇ,ਰਾਮਗੜ੍ਹ

ਬੀਕੇਯੂ ਪੰਜਾਬ ਜਥੇਬੰਦੀ ਕਿਸਾਨਾਂ ਦੀ ਹਰ ਲੜਾਈ ਅੱਗੇ ਹੋਕੇ ਲੜੇਗੀ-ਗਿੱਲ

ਕੋਟ ਈਸਾ ਖਾਂ 5 ਮਾਰਚ ( ਜਸਵਿੰਦਰ ਸਿੰਘ ਰੱਖਰਾ   )ਅੱਜ ਸੂਬਾ ਪ੍ਰਧਾਨ ਫੁਰਮਾਨ ਸਿੰਘ ਸੰਧੂ ਅਤੇ ਕੌਮੀ ਜਨਰਲ ਸਕੱਤਰ ਪੰਜਾਬ ਸੁੱਖ ਗਿੱਲ ਮੋਗਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਬਲਾਕ ਕੋਟ ਈਸੇ ਖਾਂ ਦੀ ਮਹਿਨਾਂਵਾਰ ਮੀਟਿੰਗ ਬਲਾਕ ਪ੍ਰਧਾਨ ਕਾਰਜ ਸਿੰਘ ਮਸੀਤਾਂ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਛਾਉਣੀ ਨਿਹੰਗ ਸਿੰਘਾਂ ਵਿਖੇ ਹੋਈ,ਮੀਟਿੰਗ ਦੀ ਕਾਰਵਾਈ ਹਰਬੰਸ ਸਿੰਘ ਬਹਿਰਾਮਕੇ ਜਨਰਲ ਸਕੱਤਰ ਅਤੇ ਬਖਸ਼ੀਸ਼ ਸਿੰਘ ਮੁੱਖ ਖਜਾਨਚੀ ਨੇ ਚਲਾਈ,ਭਾਰਤੀ ਕਿਸਾਨ ਯੂਨੀਅਨ ਪੰਜਾਬ ਦੇ ਆਗੂਆਂ ਨੇ ਬੋਲਦਿਆਂ ਕਿਹਾ ਕਿ 14 ਮਾਰਚ ਨੂੰ ਸੰਯੁਕਤ ਕਿਸਾਨ ਮੋਰਚਾ ਭਾਰਤ ਦੇ ਸੱਦੇ ਤੇ ਜੋ ਮਹਾਂ ਪੰਚਾਇਤ ਦਿੱਲੀ ਦੇ ਰਾਮ ਲੀਲਾ ਗਰਾਊਂਡ ਵਿੱਚ ਹੋਣ ਜਾ ਰਹੀ ਹੈ ਉਸ ਵਿੱਚ ਭਾਰਤੀ ਕਿਸਾਨ ਯੂਨੀਅਨ ਪੰਜਾਬ ਹਜਾਰਾਂ ਕਿਸਾਨਾਂ ਦੇ ਕਾਫਲੇ ਲੈਕੇ ਸ਼ਾਮਲ ਹੋਵੇਗੀ,ਅੱਗੇ ਆਗੂਆਂ ਨੇ ਕਿਹਾ ਕੇ ਬੀਕੇਯੂ ਪੰਜਾਬ ਹਮੇਸ਼ਾ ਕਿਸਾਨਾਂ ਦੀ ਲੜਾਈ ਲੜਦੀ ਰਹੀ ਹੈ ਅਤੇ ਰਹਿੰਦੀ ਦੁਨੀਆਂ ਤੱਕ ਲੜਦੀ ਰਹੇਗੀ,ਇਸ ਮੌਕੇ ਮੀਟਿੰਗ ਵਿੱਚ ਸੁਖਵਿੰਦਰ ਸਿੰਘ ਵਿਰਕ,ਸੁਖਵਿੰਦਰ ਸਿੰਘ ਕਾਲਾ,ਸੁਖਦੇਵ ਸਿੰਘ ਸੰਧੂ,ਚੌਧਰੀ ਬਲਦੇਵ ਸਿੰਘ,ਜਗਸੀਰ ਸਿੰਘ,ਲਖਵਿੰਦਰ ਸਿੰਘ,ਸਾਦਕ ਸਿੰਘ,ਕੁਲਵਿੰਦਰ ਸਿੰਘ,ਜਰਨੈਲ ਸਿੰਘ,ਦਵਿੰਦਰ ਸਿੰਘ ਕੋਟ,ਬਲਬੀਰ ਸਿੰਘ,ਜੋਧ ਸਿੰਘ ਮਸੀਤਾਂ,ਮਹਿਲ ਸਿੰਘ,ਰਵੀ ਗੁਲਾਟੀ,ਰਾਮ ਸਿੰਘ ਜਾਨੀਆਂ,ਸੁਰਜੀਤ ਸਿੰਘ ਘਲੋਟੀ,ਅਵਤਾਰ ਸਿੰਘ,ਕੁਲਵੰਤ ਸਿੰਘ,ਜਰਮਲ ਸਿੰਘ,ਜਗੀਰ ਸਿੰਘ,ਗੁਰਚਰਨ ਸਿੰਘ,ਬੂਟਾ ਸਿੰਘ,ਦਰਸ਼ਨ ਬਾਵਾ ਜਾਨੀਆਂ,ਲਾਲਜੀਤ ਸਿੰਘ,ਸੁਰਜੀਤ ਸਿੰਘ ਖਾਲਸਤਾਨੀ ਹਾਜ਼ਰ ਸਨ।

ਪੀੜ੍ਹਤਾਂ ਨੂੰ ਇਨਸਾਫ਼ ਦਿਓ-ਝੋਰੜਾਂ/ਧਾਲੀਵਾਲ

16 ਸਾਲਾਂ ਬਾਦ ਦਰਜ ਅੈਫ.ਆਈ.ਆਰ. ਦੇ ਪੀੜ੍ਹਤ ਭਟਕਣ ਲਈ ਮਜ਼ਬੂਰ!  

ਜਗਰਾਉਂ 5 ਮਾਰਚ ( ਕੁਲਦੀਪ ਸਿੰਘ ਕੋਮਲ /ਮੋਹਿਤ ਗੋਇਲ  ) ਸਥਾਨਕ ਸਿਟੀ ਥਾਣੇ ਦੇ ਕਥਿਤ ਥਾਣਾਮੁਖੀ ਵਲੋਂ ਗਰੀਬ ਪਰਿਵਾਰ 'ਤੇ ਕੀਤੇ ਅੱਤਿਆਚਾਰਾਂ ਸਬੰਧੀ 16 ਸਾਲਾਂ ਬਾਦ ਦਰਜ ਕੀਤੀ ਅੈਫ.ਆਈ.ਅਾਰ. ਦੇ ਪੀੜ੍ਹਤ ਅੱਜ ਦਰ-ਦਰ ਭਟਕਣ ਲਈ ਮਜ਼ਬੂਰ ਹਨ। ਇਹ ਪ੍ਰਗਟਾਵਾ "ਪੁਲਿਸ ਅੱਤਿਆਚਾਰ ਵਿਰੋਧੀ ਸੰਘਰਸ਼ ਕਮੇਟੀ" ਦੇ ਕਨਵੀਨਰ ਤੇ ਕਿਰਤੀ ਕਿਸਾਨ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਤਰਲੋਚਨ ਸਿੰਘ ਝੋਰੜਾਂ, ਪੇਂਡੂ ਮਜ਼ਦੂਰ ਯੂਨੀਅਨ(ਮਸ਼ਾਲ) ਦੇ ਅਾਗੂ ਬਲਦੇਵ ਸਿੰਘ ਜਗਰਾਉ, ਸੀਟੁ ਆਗੂ ਕਾਮਰੇਡ ਨਿਰਮਲ ਸਿੰਘ ਧਾਲੀਵਾਲ ਅਤੇ ਸਤਿਕਾਰ ਕਮੇਟੀ ਦੇ ਪ੍ਰਧਾਨ ਜਸਪ੍ਰੀਤ ਸਿੰਘ ਢੋਲਣ ਨੇ ਅੱਜ ਧਰਨੇ ਵਿੱਚ ਪ੍ਰੈਸ ਨੂੰ ਜਾਰੀ ਬਿਆਨ 'ਚ ਕੀਤਾ। ਆਗੂਆਂ ਨੇ ਕਿਹਾ ਕਿ ਕਥਿਤ ਥਾਣਾਮੁਖੀ ਗੁਰਿੰਦਰ ਸਿੰਘ ਬੱਲ ਨੇ ਜਾਤੀ ਭੇਦਭਾਵ ਤਹਿਤ ਅਨੁਸੂਚਿਤ ਜਾਤੀ ਦੀਆਂ ਅੌਰਤਾਂ ਨੂੰ ਅਗਵਾ ਕਰਕੇ ਨਜਾਇਜ਼ ਹਿਰਾਸਤ ਵਿਚ ਰੱਖ ਕੇ ਤਸੀਹੇ ਦਿੱਤੇ ਸਨ।ਪੀੜ੍ਹਤਾ ਮਾਤਾ ਸੁਰਿੰਦਰ ਕੌਰ ਅਤੇ ਲੜਕੀ ਕੁਲਵੰਤ ਕੌਰ ਨੂੰ 14 ਜੁਲਾਈ 2005 ਨੂੰ ਘਰੋਂ ਚੁੱਕਿਆ ਅਤੇ ਪੀੜਤਾ ਮਨਪ੍ਰੀਤ ਕੌਰ ਤੇ ਦਰਸ਼ਨ ਸਿੰਘ ਨੂੰ 21 ਜੁਲਾਈ 2005 ਨੂੰ ਨਬਾਲਗ ਬੱਚਿਆਂ ਸਮੇਤ ਘਰੋਂ ਚੁੱਕਿਆ ਸੀ। ਕਾਮਰੇਡ ਝੋਰੜਾਂ ਅਤੇ ਮੁਦਈ ਮੁਕੱਦਮਾ ਇਕਬਾਲ ਸਿੰਘ ਰਸੂਲਪੁਰ ਅਨੁਸਾਰ ਨਜਾਇਜ਼ ਹਿਰਾਸਤ ਵਿਚ ਜਿਥੇ ਮਾਤਾ ਸੁਰਿੰਦਰ ਕੌਰ ਨੂੰ ਜਲੀਲ ਕਰਕੇ ਕੁੱਟਮਾਰ ਕੀਤੀ, ਉਥੇ ਪੀੜ੍ਹਤਾ ਕੁਲਵੰਤ ਕੌਰ ਨੂੰ ਨਾ ਸਿਰਫ਼ ਤਸੀਹੇ ਦਿੰਦੇ ਸਗੋਂ ਬੇਰਹਿਮੀ ਨਾਲ ਕਰੰਟ ਵੀ ਲਗਾਇਆ, ਜਿਸ ਕਾਰਨ ਕੁਲਵੰਤ ਕੌਰ ਦੀ ਅਪਾਹਜ ਹੋ ਕੇ 10 ਦਸੰਬਰ 2021 ਨੂੰ ਮੌਤ ਹੋ ਗਈ ਸੀ। ਉਨ੍ਹਾਂ ਕਿਹਾ ਕਿ ਗੁਰਿੰਦਰ ਬੱਲ ਨੇ ਇਹਨਾਂ ਅੱਤਿਆਚਾਰਾਂ ਨੂੰ ਲਕੋਣ ਲਈ ਸਾਜ਼ਿਸ਼ ਰਚ ਕੇ ਹਰਜੀਤ ਸਰਪੰਚ ਰਾਹੀਂ ਫਰਜ਼ੀ ਗ੍ਰਿਫਤਾਰੀ ਦਿਖਾਕੇ ਪੀੜ੍ਹਤਾਂ ਨੂੰ ਦੋ ਝੂਠੇ ਮੁੱਕਦਮਿਆਂ ਵਿਚ ਨਜਾਇਜ਼ ਫਸਾ ਕੇ ਜੇਲ੍ਹ ਬੰਦ ਕਰ ਦਿੱਤਾ ਸੀ। ਉਨ੍ਹਾਂ ਕਿਹਾ ਕਿ ਰਿਕਾਰਡ ਮੁਤਾਬਿਕ ਪੀੜਤਾ ਮਨਪ੍ਰੀਤ ਕੌਰ14 ਮਹੀਨੇ ਹਸਪਤਾਲਾਂ ਵਿਚ ਜ਼ੇਰੇ ਇਲਾਜ਼ ਰਹੀ। ਉਨ੍ਹਾਂ ਕਿਹਾ ਪੁਲਿਸ ਅੱਤਿਆਚਾਰ ਸਬੰਧੀ ਖੁਫ਼ੀਆ ਵਿਭਾਗ ਅਤੇ ਡੀਜੀਪੀ/ਮਨੁੱਖੀ ਅਧਿਕਾਰ ਦੀਆਂ ਰਿਪੋਰਟਾਂ ਤੋਂ ਬਾਦ ਕੌਮੀ ਅਨੁਸੂਚਿਤ ਜਾਤੀਆਂ ਕਮਿਸ਼ਨ ਨੇ ਦੋਸ਼ੀਆਂ ਖਿਲਾਫ਼ ਮੁਕੱਦਮਾ ਦਰਜ ਕਰਨ ਲਈ ਕਿਹਾ ਸੀ ਪਰ ਪੁਲਿਸ ਨੇ ਮੁਕੱਦਮਾ ਦਰਜ ਨਹੀਂ ਕੀਤਾ ਅੰਤ ਪੀੜ੍ਹਤਾ ਕੁਲਵੰਤ ਕੌਰ ਦੀ ਮੌਤ ਤੋਂ ਬਾਦ ਜੱਥੇਬੰਦਕ ਦਬਾਅ ਅਧੀਨ 11 ਦਸੰਬਰ 2021 ਨੂੰ ਮੁਕੱਦਮਾ ਦਰਜ ਕੀਤਾ ਪਰ ਮੁਕੱਦਮੇ 'ਚ ਮਨਪ੍ਰੀਤ ਕੌਰ 'ਤੇ ਅੱਤਿਆਚਾਰ ਦਾ ਵੇਰਵਾ ਦਰਜ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਦੋਸ਼ੀਆਂ ਨੂੰ ਅੱਜ ਤੱਕ ਗ੍ਰਿਫਤਾਰ ਨਹੀਂ ਕੀਤਾ ਗਿਆ ਜਦਕਿ ਦੋਸ਼ੀਆਂ ਨੇ ਜ਼ਮਾਨਤ ਵੀ ਨਹੀਂ ਲਈ ਅਤੇ ਪੀੜ੍ਹਤ ਕਰੀਬ 2 ਸਾਲਾਂ ਤੋਂ ਥਾਣੇ ਮੂਹਰੇ ਧਰਨੇ 'ਤੇ ਬੈਠੇ ਨਿਆਂ ਮੰਗ ਰਹੇ ਹਨ। ਇਸ ਸਮੇਂ ਮੁਦਈ ਮੁਕੱਦਮਾ ਇਕਬਾਲ ਸਿੰਘ ਰਸੂਲਪੁਰ, ਠੇਕੇਦਾਰ ਅਵਤਾਰ ਸਿੰਘ ਜਗਰਾਉਂ, ਮਜ਼ਦੂਰ ਸੰਘਰਸ਼ ਕਮੇਟੀ ਪ੍ਰਧਾਨ ਭਰਭੂਰ ਸਿੰਘ, ਬਲਵੀਰ ਸਿੰਘ ਆਦਿ ਵੀ ਹਾਜ਼ਰ ਸਨ।