You are here

ਪੀੜ੍ਹਤਾਂ ਨੂੰ ਇਨਸਾਫ਼ ਦਿਓ-ਝੋਰੜਾਂ/ਧਾਲੀਵਾਲ

16 ਸਾਲਾਂ ਬਾਦ ਦਰਜ ਅੈਫ.ਆਈ.ਆਰ. ਦੇ ਪੀੜ੍ਹਤ ਭਟਕਣ ਲਈ ਮਜ਼ਬੂਰ!  

ਜਗਰਾਉਂ 5 ਮਾਰਚ ( ਕੁਲਦੀਪ ਸਿੰਘ ਕੋਮਲ /ਮੋਹਿਤ ਗੋਇਲ  ) ਸਥਾਨਕ ਸਿਟੀ ਥਾਣੇ ਦੇ ਕਥਿਤ ਥਾਣਾਮੁਖੀ ਵਲੋਂ ਗਰੀਬ ਪਰਿਵਾਰ 'ਤੇ ਕੀਤੇ ਅੱਤਿਆਚਾਰਾਂ ਸਬੰਧੀ 16 ਸਾਲਾਂ ਬਾਦ ਦਰਜ ਕੀਤੀ ਅੈਫ.ਆਈ.ਅਾਰ. ਦੇ ਪੀੜ੍ਹਤ ਅੱਜ ਦਰ-ਦਰ ਭਟਕਣ ਲਈ ਮਜ਼ਬੂਰ ਹਨ। ਇਹ ਪ੍ਰਗਟਾਵਾ "ਪੁਲਿਸ ਅੱਤਿਆਚਾਰ ਵਿਰੋਧੀ ਸੰਘਰਸ਼ ਕਮੇਟੀ" ਦੇ ਕਨਵੀਨਰ ਤੇ ਕਿਰਤੀ ਕਿਸਾਨ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਤਰਲੋਚਨ ਸਿੰਘ ਝੋਰੜਾਂ, ਪੇਂਡੂ ਮਜ਼ਦੂਰ ਯੂਨੀਅਨ(ਮਸ਼ਾਲ) ਦੇ ਅਾਗੂ ਬਲਦੇਵ ਸਿੰਘ ਜਗਰਾਉ, ਸੀਟੁ ਆਗੂ ਕਾਮਰੇਡ ਨਿਰਮਲ ਸਿੰਘ ਧਾਲੀਵਾਲ ਅਤੇ ਸਤਿਕਾਰ ਕਮੇਟੀ ਦੇ ਪ੍ਰਧਾਨ ਜਸਪ੍ਰੀਤ ਸਿੰਘ ਢੋਲਣ ਨੇ ਅੱਜ ਧਰਨੇ ਵਿੱਚ ਪ੍ਰੈਸ ਨੂੰ ਜਾਰੀ ਬਿਆਨ 'ਚ ਕੀਤਾ। ਆਗੂਆਂ ਨੇ ਕਿਹਾ ਕਿ ਕਥਿਤ ਥਾਣਾਮੁਖੀ ਗੁਰਿੰਦਰ ਸਿੰਘ ਬੱਲ ਨੇ ਜਾਤੀ ਭੇਦਭਾਵ ਤਹਿਤ ਅਨੁਸੂਚਿਤ ਜਾਤੀ ਦੀਆਂ ਅੌਰਤਾਂ ਨੂੰ ਅਗਵਾ ਕਰਕੇ ਨਜਾਇਜ਼ ਹਿਰਾਸਤ ਵਿਚ ਰੱਖ ਕੇ ਤਸੀਹੇ ਦਿੱਤੇ ਸਨ।ਪੀੜ੍ਹਤਾ ਮਾਤਾ ਸੁਰਿੰਦਰ ਕੌਰ ਅਤੇ ਲੜਕੀ ਕੁਲਵੰਤ ਕੌਰ ਨੂੰ 14 ਜੁਲਾਈ 2005 ਨੂੰ ਘਰੋਂ ਚੁੱਕਿਆ ਅਤੇ ਪੀੜਤਾ ਮਨਪ੍ਰੀਤ ਕੌਰ ਤੇ ਦਰਸ਼ਨ ਸਿੰਘ ਨੂੰ 21 ਜੁਲਾਈ 2005 ਨੂੰ ਨਬਾਲਗ ਬੱਚਿਆਂ ਸਮੇਤ ਘਰੋਂ ਚੁੱਕਿਆ ਸੀ। ਕਾਮਰੇਡ ਝੋਰੜਾਂ ਅਤੇ ਮੁਦਈ ਮੁਕੱਦਮਾ ਇਕਬਾਲ ਸਿੰਘ ਰਸੂਲਪੁਰ ਅਨੁਸਾਰ ਨਜਾਇਜ਼ ਹਿਰਾਸਤ ਵਿਚ ਜਿਥੇ ਮਾਤਾ ਸੁਰਿੰਦਰ ਕੌਰ ਨੂੰ ਜਲੀਲ ਕਰਕੇ ਕੁੱਟਮਾਰ ਕੀਤੀ, ਉਥੇ ਪੀੜ੍ਹਤਾ ਕੁਲਵੰਤ ਕੌਰ ਨੂੰ ਨਾ ਸਿਰਫ਼ ਤਸੀਹੇ ਦਿੰਦੇ ਸਗੋਂ ਬੇਰਹਿਮੀ ਨਾਲ ਕਰੰਟ ਵੀ ਲਗਾਇਆ, ਜਿਸ ਕਾਰਨ ਕੁਲਵੰਤ ਕੌਰ ਦੀ ਅਪਾਹਜ ਹੋ ਕੇ 10 ਦਸੰਬਰ 2021 ਨੂੰ ਮੌਤ ਹੋ ਗਈ ਸੀ। ਉਨ੍ਹਾਂ ਕਿਹਾ ਕਿ ਗੁਰਿੰਦਰ ਬੱਲ ਨੇ ਇਹਨਾਂ ਅੱਤਿਆਚਾਰਾਂ ਨੂੰ ਲਕੋਣ ਲਈ ਸਾਜ਼ਿਸ਼ ਰਚ ਕੇ ਹਰਜੀਤ ਸਰਪੰਚ ਰਾਹੀਂ ਫਰਜ਼ੀ ਗ੍ਰਿਫਤਾਰੀ ਦਿਖਾਕੇ ਪੀੜ੍ਹਤਾਂ ਨੂੰ ਦੋ ਝੂਠੇ ਮੁੱਕਦਮਿਆਂ ਵਿਚ ਨਜਾਇਜ਼ ਫਸਾ ਕੇ ਜੇਲ੍ਹ ਬੰਦ ਕਰ ਦਿੱਤਾ ਸੀ। ਉਨ੍ਹਾਂ ਕਿਹਾ ਕਿ ਰਿਕਾਰਡ ਮੁਤਾਬਿਕ ਪੀੜਤਾ ਮਨਪ੍ਰੀਤ ਕੌਰ14 ਮਹੀਨੇ ਹਸਪਤਾਲਾਂ ਵਿਚ ਜ਼ੇਰੇ ਇਲਾਜ਼ ਰਹੀ। ਉਨ੍ਹਾਂ ਕਿਹਾ ਪੁਲਿਸ ਅੱਤਿਆਚਾਰ ਸਬੰਧੀ ਖੁਫ਼ੀਆ ਵਿਭਾਗ ਅਤੇ ਡੀਜੀਪੀ/ਮਨੁੱਖੀ ਅਧਿਕਾਰ ਦੀਆਂ ਰਿਪੋਰਟਾਂ ਤੋਂ ਬਾਦ ਕੌਮੀ ਅਨੁਸੂਚਿਤ ਜਾਤੀਆਂ ਕਮਿਸ਼ਨ ਨੇ ਦੋਸ਼ੀਆਂ ਖਿਲਾਫ਼ ਮੁਕੱਦਮਾ ਦਰਜ ਕਰਨ ਲਈ ਕਿਹਾ ਸੀ ਪਰ ਪੁਲਿਸ ਨੇ ਮੁਕੱਦਮਾ ਦਰਜ ਨਹੀਂ ਕੀਤਾ ਅੰਤ ਪੀੜ੍ਹਤਾ ਕੁਲਵੰਤ ਕੌਰ ਦੀ ਮੌਤ ਤੋਂ ਬਾਦ ਜੱਥੇਬੰਦਕ ਦਬਾਅ ਅਧੀਨ 11 ਦਸੰਬਰ 2021 ਨੂੰ ਮੁਕੱਦਮਾ ਦਰਜ ਕੀਤਾ ਪਰ ਮੁਕੱਦਮੇ 'ਚ ਮਨਪ੍ਰੀਤ ਕੌਰ 'ਤੇ ਅੱਤਿਆਚਾਰ ਦਾ ਵੇਰਵਾ ਦਰਜ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਦੋਸ਼ੀਆਂ ਨੂੰ ਅੱਜ ਤੱਕ ਗ੍ਰਿਫਤਾਰ ਨਹੀਂ ਕੀਤਾ ਗਿਆ ਜਦਕਿ ਦੋਸ਼ੀਆਂ ਨੇ ਜ਼ਮਾਨਤ ਵੀ ਨਹੀਂ ਲਈ ਅਤੇ ਪੀੜ੍ਹਤ ਕਰੀਬ 2 ਸਾਲਾਂ ਤੋਂ ਥਾਣੇ ਮੂਹਰੇ ਧਰਨੇ 'ਤੇ ਬੈਠੇ ਨਿਆਂ ਮੰਗ ਰਹੇ ਹਨ। ਇਸ ਸਮੇਂ ਮੁਦਈ ਮੁਕੱਦਮਾ ਇਕਬਾਲ ਸਿੰਘ ਰਸੂਲਪੁਰ, ਠੇਕੇਦਾਰ ਅਵਤਾਰ ਸਿੰਘ ਜਗਰਾਉਂ, ਮਜ਼ਦੂਰ ਸੰਘਰਸ਼ ਕਮੇਟੀ ਪ੍ਰਧਾਨ ਭਰਭੂਰ ਸਿੰਘ, ਬਲਵੀਰ ਸਿੰਘ ਆਦਿ ਵੀ ਹਾਜ਼ਰ ਸਨ।