You are here

ਲੁਧਿਆਣਾ

ਜਗਰਾਉਂ ਚ ਬਿਜਲੀ ਸਪਲਾਈ ਮੁਰੰਮਤ ਹੋਣ ਕਾਰਨ ਬੰਦ ਰਹੇਗੀ

ਜਗਰਾਉਂ, 08 ਮਾਰਚ (ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ)
ਬਿਜਲੀ ਸਪਲਾਈ 11 ਕੇ ਵੀ ਫੀਡਰ ਵਲੋਂ 220 ਕੇ ਵੀ ਐਸ ਐਸ ਜਗਰਾਉਂ ਮੁਰੰਮਤ ਹੋਣ ਕਾਰਨ 9-3-2024 ਦਿਨ ਸ਼ਨੀਵਾਰ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਬੰਦ ਰਹੇਗੀ। ਜਿਹੜੇ ਇਲਾਕੇ ਪ੍ਰਭਾਵਿਤ ਰਹਿਣਗੇ ਉਹ ਹਨ ਹੀਰਾ ਬਾਗ਼,ਕਮਲ ਚੋਂਕ, ਲਾਜਪਤ ਰਾਏ ਰੋਡ, ਰੇਲਵੇ ਰੋਡ, ਪੁਰਾਣੀ ਦਾਣਾ ਮੰਡੀ, ਚੁੰਗੀ ਨੰ 5, ਰਾਏਕੋਟ ਰੋਡ,ਅਗਵਾੜ ਲਧਾਈ, ਮੋਤੀ ਬਾਗ, ਸੈਂਟਰਲ ਸਿਟੀ, ਕਪੂਰ ਇਨਕਲੈਬ,ਮਾਡਲ ਟਾਊਨ, ਕੋਠੇ ਖੰਜੂਰਾ, ਆਦਿ।

ਪੀ. ਸੀ. ਐੱਸ. ਆਫ਼ੀਸਰਜ਼ ਐਸੋਸੀਏਸ਼ਨ ਨੇ ਲੁਧਿਆਣਾ ਵਿਚ ਖੋਲ੍ਹਿਆ ਮੁੱਖ ਦਫ਼ਤਰ

ਲੁਧਿਆਣਾ, 8 ਮਾਰਚ (ਟੀ. ਕੇ.) ਪੰਜਾਬ ਸਿਵਲ ਸਰਵਿਸਿਜ਼ (ਪੀ.ਸੀ.ਐਸ) ਆਫੀਸਰਜ਼ ਐਸੋਸੀਏਸ਼ਨ ਵਲੋਂ ਲੁਧਿਆਣਾ ਦੇ ਥਰੀਕੇ ਰੋਡ 'ਤੇ ਆਪਣਾ ਮੁੱਖ ਦਫਤਰ ਖੋਲ੍ਹਿਆ ਗਿਆ ਹੈ। 
ਕੌਮਾਂਤਰੀ ਔਰਤ ਦਿਵਸ ਦੇ ਮੌਕੇ, ਮੁੱਖ ਦਫ਼ਤਰ ਦਾ ਉਦਘਾਟਨ ਮੌਕੇ 'ਤੇ ਮੌਜੂਦ ਸਭ ਤੋਂ ਛੋਟੀ ਉਮਰ ਦੀ ਔਰਤ ਪੀ.ਸੀ.ਐਸ ਅਧਿਕਾਰੀ ਉਪਿੰਦਰਜੀਤ ਕੌਰ ਬਰਾੜ ਨੇ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਡਾ: ਰਜਤ ਓਬਰਾਏ ਅਤੇ ਹੋਰ ਅਹੁਦੇਦਾਰਾਂ ਤੇ ਮੈਂਬਰਾਂ ਦੀ ਮੌਜੂਦਗੀ ਵਿੱਚ ਕੀਤਾ।
ਇਸ ਮੌਕੇ ਐਸੋਸੀਏਸ਼ਨ ਦੇ ਸੀਨੀਅਰ ਮੀਤ ਪ੍ਰਧਾਨ ਅਮਰਜੀਤ ਬੈਂਸ, ਸੀਨੀਅਰ ਮੀਤ ਪ੍ਰਧਾਨ ਅਮਿਤ ਮਹਾਜਨ, ਜਨਰਲ ਸਕੱਤਰ ਡਾ: ਅੰਕੁਰ ਮਹਿੰਦਰੂ ਤੇ ਬਲਬੀਰ ਰਾਜ, ਮੀਤ ਪ੍ਰਧਾਨ ਕੁਲਪ੍ਰੀਤ ਸਿੰਘ, ਸੰਯੁਕਤ ਸਕੱਤਰ ਡਾ: ਦੀਪਕ ਭਾਟੀਆ, ਗੁਰਸਿਮਰਨ ਸਿੰਘ ਢਿੱਲੋਂ ਤੇ ਗੁਰਬੀਰ ਸਿੰਘ ਕੋਹਲੀ, ਪ੍ਰੈੱਸ ਸਕੱਤਰ ਸਵਾਤੀ ਟਿਵਾਣਾ, ਡਾ. ਬਲਜਿੰਦਰ ਢਿੱਲੋਂ, ਤੁਸ਼ੀਤਾ ਗੁਲਾਟੀ, ਅਭਿਸ਼ੇਕ ਸ਼ਰਮਾ, ਸੂਰਜ, ਬੇਅੰਤ ਸਿੰਘ ਆਦਿ ਅਹੁਦੇਦਾਰ ਹਾਜ਼ਰ ਸਨ |ਇਸ ਮੌਕੇ ਉਦਘਾਟਨੀ ਸਮਾਗਮ ਤੋਂ ਬਾਅਦ ਪੀ.ਸੀ.ਐਸ ਅਧਿਕਾਰੀਆਂ ਨੇ ਮਹਾਂ ਸ਼ਿਵਰਾਤਰੀ ਦੇ ਮੌਕੇ ’ਤੇ  ਨਿਵਾਸੀਆਂ ਨੂੰ ਵਧਾਈ ਦਿੱਤੀ। ਉਨ੍ਹਾਂ ਆਪਣੇ ਫਰਜ਼ਾਂ ਨੂੰ ਕੁਸ਼ਲਤਾ ਅਤੇ ਪਾਰਦਰਸ਼ਤਾ ਨਾਲ ਨਿਭਾਉਣ ਦਾ ਪ੍ਰਣ ਲਿਆ।ਇਸ ਮੌਕੇ 
ਪ੍ਰਧਾਨ ਡਾ. ਰਜਤ ਓਬਰਾਏ ਨੇ ਸਮੂਹ ਅਧਿਕਾਰੀਆਂ ਨੂੰ ਪੰਜਾਬ ਅਤੇ ਇਸ ਦੇ ਲੋਕਾਂ ਦੀ ਬਿਹਤਰੀ ਲਈ ਜੋਸ਼ ਨਾਲ ਕੰਮ ਕਰਦੇ ਰਹਿਣ ਦੀ ਅਪੀਲ ਕੀਤੀ।

ਨਿਹੰਗਾ ਦੇ ਬਾਣੇ ’ਚ ਸ਼ਰਾਬ ਦੇ ਠੇਕੇ ਦੇ ਕਰਿੰਦਿਆ ਤੋਂ 40 ਹਜਾਰ ਲੁੱਟਣ ਵਾਲੇ ਚੜ੍ਹੇ ਪੁਲਿਸ ਅੜਿੱਕੇ

ਮੁੱਲਾਂਪੁਰ ਦਾਖਾ 08 ਮਾਰਚ (ਸਤਵਿੰਦਰ ਸਿੰਘ ਗਿੱਲ)  ਪਿਛਲੇ ਦਿਨੀਂ ਸਥਾਨਕ ਕਸਬੇ ਅੰਦਰ ਲੁਧਿਆਣਾ-ਫਿਰੋਜਪੁਰ ਰੋਡ ’ਤੇ ਸਥਿਤ ਸ਼ਰਾਬ ਦੇ ਠੇਕੇ ਦੇ ਕਰਿੰਦਿਆ ਪਾਸੋਂ ਤੇਜ਼ਦਾਰ ਹਥਿਆਰਾ ਦੀ ਨੋਕ ’ਤੇ 40 ਹਜਾਰ ਰੁਪਏ ਦੀ ਲੁੱਟ ਕੀਤੀ ਸੀ, ਜਿਹੜੇ ਪੁਲਿਸ ਨਾਲ ਅੱਖਮਚੋਲੀ ਖੇਡ ਰਹੇ ਸਨ, ਆਖਰ ਪੁਲਿਸ ਦੇ ਅੜਿਕੇ ਚੜ੍ਹ ਹੀ ਗਏ। ਥਾਣਾ ਦਾਖਾ ਦੀ ਪੁਲਿਸ ਨੇ ਇਨ੍ਹਾਂ ਖਿਲਾਫ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
          ਥਾਣਾ ਮੁਖੀ ਜਸਵੀਰ ਸਿੰਘ ਤੂਰ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਪੁਲਿਸ ਨੂੰ ਇਤਲਾਹ ਮਿਲੀ ਸੀ ਕਿ ਸ਼ਰਾਬ ਦਾ ਠੇਕਾ ਲੁੱਟਣ ਵਾਲੇ ਕਥਿਤ ਦੋਸ਼ੀ ਰਕਬਾ ਰੋਡ ਨੇੜੇ ਅਨਾਜ ਮੰਡੀ ਦੇ ਪਿਛਲੇ ਪਾਸੇ ਇੱਕ ਕਲੋਨੀ ਵਿੱਚ ਖੜ੍ਹੇ ਹਨ। ਜੇਕਰ ਪੁਲਿਸ ਇਨ੍ਹਾਂ ਤੇ ਹੁਣ ਛਾਪੇਮਾਰੀ ਕਰੇ ਤਾਂ ਕਾਬੂ ਆ ਸਕਦੇ ਹਨ। ਮੌਕੇ ਤੇ ਏ.ਐੱਸ.ਆਈ ਬਲਜੀਤ ਸਿੰਘ ਨੇ ਆਪਣੀ ਪੁਲਿਸ ਪਾਰਟੀ ਨਾਲ ਜਦ ਛਾਪੇਮਾਰੀ ਕੀਤੀ ਤਾਂ ਤਿਨ ਵਿਅਕਤੀ ਤੇਜ਼ਧਾਰ ਹਥਿਆਰਾ ਲੈੱਸ ਹੋ ਕੇ ਖੜ੍ਹ੍ਰੇ ਸਨ ਜੋ ਕਿ ਪੁਲਸ ਪਾਰਟੀ ਨੂੰ ਦੇਖ ਕੇ ਭੱਜਣ ਲੱਗੇ, ਜੱਦੋ-ਜਹਿਦ ਕਰਕੇ ਇਨ੍ਹਾਂ ਨੂੰ ਕਾਬੂ ਕੀਤਾ ਜਿਨ੍ਹਾਂ ਦੀ ਪਛਾਣ ਗੁਰਦੀਪ ਸਿੰਘ ਪੁੱਤਰ ਮਨਦੀਪ ਸਿੰਘ ਵਜੀ ਬੋਪਾਰਾਏ ਕਲਾ, ਚਮਕੌਰ ਸਿੰਘ ਪੁੱਤਰ ਮਲਕੀਤ ਸਿੰਘ ਵਾਸੀ ਐਤੀਆਣਾ ਅਤੇ ਵਰਿੰਦਰ ਸਿੰਘ ਪੁੱਤਰ ਲੈਟ ਹਰਜਿੰਦਰ ਸਿੰਘ ਵਾਸੀ ਸਰੀਹ ਥਾਣਾ ਡੇਹਲੋ (ਲੁਧਿਆਣਾ) ਨੂੰ ਕਾਬੂ ਕੀਤਾ ਹੈ। ਇਨ੍ਹਾਂ ਪਾਸੋਂ ਖੰਡੇ ਨੁਮਾ ਤੇਜ਼ ਹਥਿਆਰ, ਦਾਹ, ਕਿਰਚ ਅਤੇ ਮੋਟਰਸਾਈਕਲ ਪਲੈਟੀਨਾ ਬਰਾਮਦ ਹੋਇਆ ਹੈ, ਬਾਕੀ ਪੁੱਛਗਿੱਛ ਜਾਰੀ ਹੈ।
         ਏ.ਐੱਸ.ਆਈ ਬਲਜੀਤ ਸਿੰਘ ਨੇ ਦੱਸਿਆ ਕਿ ਮਨੀਸ ਤਿਵਾੜੀ ਪੁੱਤਰ ਲਾਲ ਬਾਬੂ ਤਿਵਾੜੀ ਵਾਸੀ ਗਲੀ ਨੰਬਰ 10 ਰਾਏਕੋਟ ਨੇ ਪੁਲਿਸ ਨੂੰ ਦੱਸਿਆ ਕਿ ਸੀ ਉਹ ਸ਼ਹਿਰ ਅੰਦਰ N.K. Wine ਦੁਕਾਨ ਚਲਾਉਦਾ ਹੈ, ਨਿਹੰਗਾਂ ਦੇ ਬਾਣੇ ’ਚ ਲੁਟੇਰਿਆ ਨੇ ਠੇਕੇ ਉੱਪਰ ਕੰਮ ਕਰਦੇ ਕਰਿੰਦਿਆ ਕੋਲੋ 40 ਹਜਾਰ ਦੀ ਨਕਦੀ ਲੁੱਟ ਲਈ ਸੀ ਜਿਸ ’ਤੇ ਕਾਰਵਾਈ ਕਰਦਿਆ ਪੁਲਿਸ ਨੂੰ ਸਫਲਤਾ ਹਾਸਲ ਹੋਈ ਹੈ। ਕਾਬੂ ਕੀਤੇ ਮੁਲਜਮਾਂ ਖਿਲਾਫ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਕਾਂਗਰਸੀ ਮਹਿਲਾਵਾਂ ਵੱਲੋਂ ਜਰਨਲ ਸੈਕਟਰੀ ਮੈਡਮ ਸਿੱਧੂ ਦੀ ਅਗਵਾਈ ’ਚ ਮਨਾਇਆ ਅੰਤਰਰਾਸ਼ਟਰੀ ਮਹਿਲਾ ਦਿਵਸ

ਮੌਜ਼ੂਦਾਂ ਸਮੇਂ ’ਚ ਔਰਤ-ਮਰਦ ਨਾਲੋਂ ਕਿਸੇ ਵੀ ਖੇਤਰ ਵਿੱਚ ਘੱਟ ਨਹੀਂ – ਮੈਡਮ ਸਿੱਧੂ  
ਮੁੱਲਾਂਪੁਰ ਦਾਖਾ 08 ਮਾਰਚ ( ਸਤਵਿੰਦਰ ਸਿੰਘ ਗਿੱਲ) ਸਮਾਜ ਅੰਦਰ ਪਹਿਲਾਾਂ ਔਰਤ ਨੂੰ ਪੈਰ ਦੀ ਜੁੱਤੀ ਹੀ ਸਮਝਿਆ ਜਾਂਦਾ ਹੈ। ਪਰ ਵਰਤਮਾਨ ਸਮੇਂ ਅੰਦਰ ਔਰਤ ਨੇ ਦੱਸ ਦਿੱਤਾ ਕਿ ਉਹ ਮਰਦ ਨਾਲੋਂ ਕਿਸੇ ਵੀ ਖੇਤਰ ਵਿੱਚ ਘੱਟ ਨਹੀਂ ਹੈ, ਫਿਰ ਕਿਉਂ ਅੱਤਿਆਚਾਰ ਅਤੇ ਘਰੇਲੂ ਹਿੰਸਾਂ ਦਾ ਸ਼ਿਕਾਰ ਹੋਵੇ। ਉਕਤ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਪ੍ਰਦੇਸ਼ ਮਹਿਲਾ ਕਾਂਗਰਸ ਦੀ ਸੂਬਾ ਜਰਨਲ ਸੈਕਟਰੀ ਮੈਡਮ ਹਰਵਿੰਦਰ ਕੌਰ ਸਿੱਧੂ ਨੇ ਅੱਜ ਸਥਾਨਕ ਕਸਬੇ ਅੰਦਰ ਕਾਂਗਰਸ ਦੇ ਮੁੱਖ ਦਫਰਤ ਵਿਖੇ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਉਣ ਉਪਰੰਤ ਇਸ ਪੱਤਰਕਾਰ ਨਾਲ ਸ਼ਾਂਝੇ ਕੀਤੇ। ਇਸ ਮੌਕੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਜਰਨਲ ਸਕੱਤਰ ਤੇ ਹਲਕਾ ਦਾਖਾ ਇੰਚਾਰਜ ਕੈਪਟਨ ਸੰਦੀਪ ਸਿੰਘ ਸੰਧੂ, ਪੰਜਾਬ ਪ੍ਰਦੇਸ਼ ਮਹਿਲਾ ਕਾਂਗਰਸ ਦੀ ਸੈਕਟਰੀ ਖੁਸ਼ਮਿੰਦਰ ਕੌਰ ਮੁੱਲਾਂਪੁਰ, ਮੈਡਮ ਸਰਬਜੋਤ ਕੌਰ ਬਰਾੜ, ਤਜਿੰਦਰ ਕੌਰ ਰਕਬਾ, ਸਰਪੰਚ ਗੁਰਪ੍ਰੀਤ ਕੌਰ ਮੰਡਿਆਣੀ, ਜਸਵਿੰਦਰ ਕੌਰ, ਪ੍ਰਮਿੰਦਰ ਕੌਰ ਦਾਖਾ, ਕਿਰਨਦੀਪ ਕੌਰ, ਸਰਬਜੀਤ ਕੌਰ ਅਤੇ ਕਾਂਗਰਸ ਦੇ ਸਕੱਤਰ ਅਤੇ ਕੈਪਟਨ ਸੰਧੂ ਦੇ ਦਫਤਰ ਇੰਚਾਰਜ ਲਖਵਿੰਦਰ ਸਿੰਘ ਸਪਰਾ ਸਮੇਤ ਹੋਰ ਵੀ ਹਾਜਰ ਸਨ।
              ਮੈਡਮ ਸਿੱਧੂ ਨੇ ਅੱਗੇ ਕਿਹਾ ਕਿ ਮਰਦ ਪ੍ਰਧਾਨ ਨੂੰ ਔਰਤਾਂ ਪ੍ਰਤੀ ਆਪਣੀ ਘਟੀਆਂ ਤਰ੍ਹਾਂ ਦੀ ਮਾਨਸਿਕਤਾ ਸੋਚ ਬਦਲਣ ਦੀ ਲੋੜ ਹੈ, ਦੇਸ਼-ਵਿਦੇਸ਼ਾਂ ਵਿੱਚ ਔਰਤ ਦਿਨ-ਰਾਤ ਮਿਹਨਤ ਕਰਕੇ ਆਪਣੇ ਪਰਿਵਾਰ ਤੇ ਦੇਸ਼ ਦਾ ਨਾਮ ਰੌਸ਼ਨ ਕਰ ਰਹੀ ਹੈ, ਇਸ ਮੌਕੇ ਉਪਰੋਕਤ ਮਹਿਲਾਵਾਂ ਨੇ ਸ਼ਾਂਝੇ ਤੌਰ ’ਤੇ ਅੰਤਰਰਾਸ਼ਟਰੀ ਮਹਿਲਾ ਦਿਵਸ ’ਤੇ ਕੇਕ ਵੀ ਕੱਟਿਆ।   ਕੈਪਟਨ ਸੰਦੀਪ ਸਿੰਘ ਸੰਧੂ ਨੇ ਕਿਹਾ ਕਿ ਪਿੰਡ ਦੀ ਪੰਚੀ ਤੋਂ ਦੇਸ਼ ਦੇ ਰਾਸ਼ਟਰਪਤੀ ਦੇ ਅਹੁਦੇ ਤੱਕ ਬਿਰਾਜਮਾਨ ਹੈ ਔਰਤ ਹੈ, ਜਿਨ੍ਹਾਂ ਨੇ ਅਮਰੀਕਾ ਦੇ ਸ਼ਹਿਰ ਨਿਊਯਾਰਕ ’ਚ ਸੰਨ 1857 ਵਿੱਚ ਆਪਣੇ ਹੱਕ-ਹਕੂਕ ਲਈ ਅੰਦੋਲਨ ਕੀਤਾ ਸੀ। ਸਮਾਜ ਅੰਦਰ ਔਰਤਾਂ ਵੱਲੋਂ ਤੌਰ ’ਤੇ ਪਾਏ ਅਮੁੱਲ ਯੋਗਦਾਨ ਦੀ ਸ਼ਲਾਘਾ ਵੀ ਕੀਤੀ।

ਮੁੱਲਾਂਪੁਰ ਸ਼ਹਿਰ ’ਚ ਗੂੰਜੇ ਹਰ ਹਰ ਮਹਾਂਦੇਵ, ਬਮ-ਬਮ ਭੋਲੇ ਦੇ ਜੈਕਾਰੇ

ਹਰਿਦੁਆਰ ਤੋਂ ਗੰਗਾ ਜਲ ਲੈ ਕੇ ਆਏ ਕਾਂਵੜੀਆ ਦਾ ਹੋਇਆ ਭਰਵਾਂ ਸਵਾਗਤ
ਮੁੱਲਾਂਪੁਰ ਦਾਖਾ 08 ਮਾਰਚ ( ਸਤਵਿੰਦਰ ਸਿੰਘ ਗਿੱਲ) ਮਹਾਂ ਸ਼ਿਵਰਾਤਰੀ ਦੇ ਪਵਿੱਤਰ ਦਿਹਾੜੇ  ਨੂੰ ਮੁੱਖ ਰੱਖਦਿਆਂ 4 ਮਾਰਚ ਨੂੰ ਸਥਾਨਕ ਸ਼ਹਿਰ ਤੋਂ ਕਾਵੜੀਆਂ ਦਾ ਪੈਦਲ ਜੱਥਾ ਹਰ ਸਾਲ ਦੀ ਤਰ੍ਹਾਂ ਪਵਿੱਤਰ ਗੰਗਾ ਜਲ ਲੈਣ ਲਈ ਰਵਾਨਾ ਹੋਇਆ ਸੀ, ਜਿਹੜਾ ਕਿ ਅੱਜ ਸ਼ਿਵਰਾਤਰੀ ਦੇ ਸ਼ੁੱਭ ਦਿਹਾੜੇ ’ਤੇ ਹਰਿਦੁਆਰ ਤੋਂ ਪਵਿੱਤਰ ਗੰਗਾ ਜਲ ਲੈ ਕੇ ਮੰਡੀਂ ਮੁੱਲਾਂਪੁਰ ਪੁੱਜਾ। ਮੁੱਖ ਸੇਵਾਦਾਰ ਸੁਭਾਸ ਗਰਗ, ਗੋਲਡੀ ਗਾਬਾ ਅਤੇ ਰਾਹੁਲ ਗਰੋਵਰ ਦੀ ਅਗਵਾਈ ਵਿੱਚ ਗਏ ਇਸ ਪੈਦਲ ਜੱਥੇ ਦਾ ਨਗਰ ਕੌਂਸਲ ਪ੍ਰਧਾਨ ਤੇਲੂ ਰਾਮ ਬਾਂਸਲ ਅਤੇ ਸ਼ਿਵ ਸ਼ਕਤੀ ਕਾਵੜ ਸੰਘ ਦੇ ਪ੍ਰਧਾਨ ਸੰਜੂ ਅਗਰਵਾਲ ਅਤੇ ਰਵਿੰਦਰਪਾਲ ਗਰੋਵਰ ਨੇ ਸ਼ਹਿਰ ਵਾਸੀਆਂ ਵੱਲੋਂ ਕਾਵੜੀਆਂ ’ਤੇ ਫੁੱਲਾਂ ਦੀ ਵਰਖਾ ਕਰਕੇ ਭਰਵਾਂ ਸਵਾਗਤ ਕੀਤਾ। ਸ਼ਿਵ ਮੰਦਿਰ ਵਿਖੇ ਪੁੱਜ ਕੇ ‘‘ਬਮ ਬਮ ਭੋਲੇ’’ ਦੇ ਜੈਕਾਰਿਆ ਨਾਲ ਸ਼ਿਵ ਭਗਤਾਂ ਨੇ ਖੂਬ ਭੰਗੜਾ ਪਾਇਆ ਅਤੇ ਸ਼ਹਿਰ ਵਾਸੀਆਂ ਨਾਲ ਸ਼ਿਵਰਾਤਰੀ ਦੀ ਖੁਸ਼ੀ ਸ਼ਾਂਝੀ ਕੀਤੀ। 
             ਇਸ ਮੌਕੇ ਸੁਭਾਸ ਗਰਗ, ਰਾਹੁਲ ਗਰੋਵਰ ਅਤੇ ਗੋਲਡੀ ਗਾਬਾ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਪਵਿੱਤਰ ਦਿਹਾੜੇ ’ਤੇ ਭਗਤਾਂ ਵੱਲੋਂ ਸਲਾਨਾਂ ਪੈਦਲ ਯਾਤਰਾ ਕਰਦਿਆ ਪਵਿੱਤਰ ਗੰਗਾ ਜਲ ਲਿਆ ਕੇ ਸ਼ਿਵ ਮੰਦਿਰ ਵਿਖੇ ਚੜ੍ਹਾਇਆ ਜਾਂਦਾ ਹੈ ਅਤੇ ਇਹ 26ਵੀਂ ਪੈਦਲ ਯਾਤਰਾ ਇਸ ਵਾਰ ਵੀ ਉਨ੍ਹਾਂ ਵੱਲੋਂ ਹਰਿਦੁਆਰ ਤੋਂ ਕੀਤੀ ਗਈ। 
                ਇਸ ਮੌਕੇ ਰੰਗ ਬਰੰਗੇ ਫੁੱਲਾਂ ਅਤੇ ਖੁਸ਼ਬੂਦਾਰ ਰੰਗਾਂ ਨਾਲ ਹੌਲੀ ਖੇਡੀ ਗਈ। ਇਸ ਮੌਕੇ ਪ੍ਰਧਾਨ ਤੇਲੂ ਰਾਮ ਬਾਂਸਲ ਨੇ ਮਹਾਂ ਸ਼ਿਵਰਾਤਰੀ ਦੇ ਪਵਿੱਤਰ ਦਿਹਾੜੇ ਦੀ ਵਧਾਈ ਦਿੰਦਿਆ ਕਿਹਾ ਕਿ ਭਗਵਾਨ ਸ਼ਿਵ ਜੀ ਕਿਸੇ ਇੱਕ ਧਰਮ ਜਾਂ ਕਿਸੇ ਜਾਤ ਬਰਾਦਰੀ ਦੇ ਨਹੀਂ ਸਗੋਂ ਸਭ ਧਰਮਾਂ ਦੇ ਸ਼ਾਂਝੇ ਅਤੇ ਪੂਜਣਯੋਗ ਹਨ। ਇਸ ਲਈ ਇਹ ਤਿਉਹਾਰ ਸਭਨਾਂ ਦਾ ਸ਼ਾਝਾਂ ਤਿਉਹਾਰ ਹੈ, ਜਿਹੜਾ ਕਿ ਆਪਸੀ ਭਾਈਚਾਰਕ ਸ਼ਾਂਝ ਪੈਦਾ ਕਰਦਾ ਹੈ।
            ਇਸ ਮੌਕੇ ਮੰਦਿਰ ਦੇ ਪੁਜਾਰੀ ਯਾਦੂ ਤਿਵਾੜੀ ਨੇ ਭਗਤਾਂ ਵੱਲੋਂ ਲਿਆਂਦਾ ਪਵਿੱਤਰ ਗੰਗਾ ਜਲ ਭਗਵਾਨ ਸ਼ਿਵ ਜੀ ਨੂੰ ਅਰਪਿਤ ਕਰਵਾਇਆ। ਹੋਰਨਾਂ ਤੋਂ ਇਲਾਵਾ ਅਸ਼ਵਨੀ ਸਿੰਗਲਾ, ਰਵਿੰਦਰਪਾਲ ਗਰੋਵਰ ਉਰਫ ਕਾਲਾ, ਸ਼ਿਵ ਸ਼ਕਤੀ ਕਾਂਵੜ ਸੰਘ ਦੇ ਪ੍ਰਧਾਨ ਸੁਭਾਸ ਗਰਗ, ਰਾਹੁਲ ਗਰੋਵਰ, ਸਨੀ ਰਕਬਾ, ਹੈਪੀ ਗਲੋਟ, ਗੋਲਡੀ ਗਾਬਾ, ਯੋਗੇਸ਼ ਗਾਬਾ, ਹਨੀਸ਼ ਗੋਇਲ, ਸਨੀ ਰਕਬਾ, ਹਨੀ ਗਾਬਾ, ਹਨੀ ਧਮੀਜਾ, ਜਗਰੂਪ ਸਿੰਘ, ਸੁਖਦੇਵ ਸਿੰਘ, ਰਜਿੰਦਰ ਤੋਤੀ, ਹੈਪੀ ਗਲੇਟ, ਮੋਹਿਤ, ਰੋਹਿਨ ਗਰਗ ਅਤੇ ਸੰਦੀਪ ਗਰੋਵਰ ਉਰਫ ਵਿੱਕੀ ਆਦਿ ਹਾਜਰ ਸਨ।

ਕੈਪਟਨ ਸੰਧੂ ਦੀ ਅਗਵਾਈ ’ਚ ਕਾਂਗਰਸੀ ਵਰਕਰਾਂ ਨੇ ਸਾਂਸਦ ਚੋਣਾਂ ਨੂੰ ਲੈ ਕੇ ਕੀਤੀ ਮੀਟਿੰਗ

ਕੈਪਟਨ ਸੰਧੂ ਵੱਲੋਂ ਬੂਥ ਪੱਧਰ ’ਤੇ ਵਰਕਰਾਂ ਨੂੰ ਮਜ਼ਬੂਤ ਹੋਣ ਲਈ ਦਿੱਤੀ ਨਸ਼ੀਹਤ 
ਮੁੱਲਾਂਪੁਰ ਦਾਖਾ 08 ਮਾਰਚ (ਸਤਵਿੰਦਰ ਸਿੰਘ ਗਿੱਲ) ਅਗਾਮੀ  ਪਾਰਲੀਮੈਂਟਰੀ ਚੋਣਾਂ ਸਬੰਧੀ ਸਿਆਸੀ ਪਾਰਟੀਆਂ ਵੱਲੋਂ ਕਮਰਕੱਸੇ ਤਿਆਰ ਕੀਤਾ ਜਾ ਰਹੇ ਹਨ ਜਿਸ ਲੜੀ ਤਹਿਤ ਅੱਜ ਹਲਕਾ ਦਾਖਾ ਅੰਦਰ ਕਾਂਗਰਸੀ ਵਰਕਰਾਂ ਦੀ ਮਹੀਨਾਵਾਰ ਅਹਿਮ ਮੀਟਿੰਗ ਪਰੇਮ ਸਿੰਘ ਸੇਖੋਂ ਸਿੱਧਵਾ ਬੇਟ ਅਤੇ ਸੁਖਵਿੰਦਰ ਸਿੰਘ ਗੋਲੂ ਪਮਾਲੀ (ਦੋਵੇਂ ਬਲਾਕ ਪ੍ਰਧਾਨ), ਮਨਪ੍ਰੀਤ ਸਿੰਘ ਸੇਖੋਂ ਈਸੇਵਾਲ (ਸਾਬਕਾ ਬਲਾਕ ਪ੍ਰਧਾਨ) ਦੀ ਅਗਵਾਈ ਵਿੱਚ ਮੁੱਖ ਦਫਤਰ ਵਿਖੇ ਹੋਈ। ਜਿਸ ਵਿੱਚ ਉਚੇਚੇ ਤੌਰ ’ਤੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਜਰਨਲ ਸਕੱਤਰ ਤੇ ਹਲਕਾ ਦਾਖਾ ਦੇ ਇੰਚਾਰਜ ਕੈਪਟਨ ਸੰਦੀਪ ਸਿੰਘ ਸੰਧੂ ਨੇ ਸ਼ਿਰਕਤ ਕਰਦਿਆ ਪਾਰਟੀ ਵਰਕਰਾਂ ਦੀ ਜਿੱਥੇ ਸੁੱਖਸਾਂਦ ਪੁੱਛੀ ਉੱਥੇ ਹੀ ਉਨ੍ਹਾਂ ਵਰਕਰਾਂ ਨੂੰ ਸਾਰੇ ਗਿਲੇ ਸ਼ਿਕਵੇ ਭੁਲਾ ਕੇ ਚੋਣ ਜਿੱਤ ਲਈ ਕੀਤਾ ਲਾਮਬੰਦ। ਉਨ੍ਹਾਂ ਹਰ ਬੂਥ ਪੱਧਰ ’ਤੇ ਤਜੁਰਬੇਕਾਰ ਵਿਅਕਤੀ ਨੂੰ ਅੱਗੇ ਆਉਣ ਲਈ ਨਸ਼ੀਹਤ ਦਿੱਤੀ ਜੋ ਬੂਥ ਪੱਧਰ ਤੇ ਹਰ ਇੱਕ ਨੂੰ ਜਾਣਦਾ ਹੋਵੇ ਤੇ ਪਾਰਟੀ ਦੇ ਮੁੱਖ ਦਫਤਰ ਨਾਲ ਟੱਚ ’ਚ ਰਹੇ।
         ਇਸ ਮੌਕੇ ਉਨ੍ਹਾਂ ਪੰਜਾਬ ਸਰਕਾਰ ਦੇ ਬਜਟ ’ਤੇ ਤੰਜ ਕਸਦਿਆ ਹਰਿਆਣਾ ਪ੍ਰਾਂਤ ਦੀ ਕਹਾਵਤ ਵਾਂਗ ‘‘ ਥੋਥਾ ਚਨਾ, ਵਾਜੇ ਘਣਾ ’’ ਵਾਂਗ ਦੱਸਿਆ। ਉਨ੍ਹਾਂ ਕਿਹਾ ਕਿ ਲੋਕ ਹੁਣ ਸੱਤਾਧਾਰੀ ਪਾਰਟੀਆਂ ਦੀਆਂ ਚਾਲਾਂ ਵਿੱਚ ਨਹੀਂ ਫਸਣਗੇ ਤੇ ਐਂਤਕੀ ਪਹਿਲਾਂ ਵਾਂਗਰ ਕਾਂਗਰਸ ਦੇ ਹੱਕ ਵਿੱਚ ਆਪਣਾ ਫਤਵਾ ਦੇਣਗੇ। 
         ਇਸ ਮੌਕੇ ਪੰਜਾਬ ਪ੍ਰਦੇਸ਼ ਮਹਿਲਾ ਕਾਂਗਰਸ ਦੀ ਜਰਨਲ ਸੈਕਟਰੀ ਹਰਵਿੰਦਰ ਕੌਰ ਸਿੱਧੂ, ਸੈਕਟਰੀ ਖੁਸ਼ਮਿੰਦਰ ਕੌਰ ਮੁੱਲਾਂਪੁਰ, ਸੁਰਿਦਰ ਸਿੰਘ ਟੀਟੂ ਸਿੱਧੂ, ਚੇਅਰਮੈਨ ਸਤਵਿੰਦਰਪਾਲ ਸਿੰਘ ਕਾਕਾ ਗਰੇਵਾਲ,  ਕਮਲਜੀਤ ਸਿੰਘ ਕਿੱਕੀ ਲਤਾਲਾ, (ਸਾਰੇ ਸਾਬਕਾ ਚੇਅਰਮੈਨ), ਗੁਰਚਰਨ ਸਿੰਘ, ਅਮਰਦੀਪ ਸਿੰਘ ਰੂਬੀ ਬੱਲੋਵਾਲ, ਗੁਰਮੀਤ ਸਿੰਘ ਮਿੰਟੂ ਰੂੰਮੀ (ਸਾਰੇ ਸੀਨੀਅਰ ਆਗੂ) ਕੁਲਦੀਪ ਸਿੰਘ ਛਪਾਰ, ਕਮਲਪ੍ਰੀਤ ਸਿੰਘ ਧਾਲੀਵਾਲ, (ਦੋਵੇਂ ਕਾਰਜਕਾਰੀ ਪ੍ਰਧਾਨ), ਦਰਸ਼ਨ ਸਿੰਘ, ਸੁਖਦੇਵ ਸਿੰਘ ਖਾਨ ਮੁਹਮੰਦ, (ਦੋਵੇਂ ਬਲਾਕ ਸਮੰਤੀ ਮੈਂਬਰ), ਜਸਵੀਰ ਸਿੰਘ ਦਿਊਲ ਖੰਡੂਰ, ਗੁਰਚਰਨ ਸਿੰਘ ਤਲਵਾੜਾ, ਸੁਰਿੰਦਰ ਸਿੰਘ ਰਾਜੂ ਕੈਲਪੁਰ, ਭਗਵੰਤ ਸਿੰਘ ਭੁਮਾਲ, ਪ੍ਰਦੀਪ ਸਿੰਘ ਭਰੋਵਾਲ, ਸੁਖਜਿੰਦਰ ਸਿੰਘ ਗੋਰਸੀਆਂ ਮੱਖਣ, ਜਾਗੀਰ ਸਿੰਘ ਵਲੀਪੁਰ ਖੁਰਦ, ਲਖਵੀਰ ਸਿੰਘ ਬੋਪਾਰਾਏ (ਸਾਰੇ ਸਰਪੰਚ) ਪ੍ਰਮਿੰਦਰ ਸਿੰਘ ਧਾਲੀਵਾਲ, ਤਨਵੀਰ ਸਿੰਘ ਜੋਧਾ, ਚਰਨਜੀਤ ਚੰਨੀ, ਸੁਰਿੰਦਰ ਸਿੰਘ ਕੇਡੀ, ਸੁਭਾਸ ਨਾਗਰ ਅਤੇ ਜਸਵਿੰਦਰ ਸਿੰਘ ਹੈਪੀ (ਕੌਂਸਲਰ),  ਹਰਕੇਵ ਸਿੰਘ ਰਾਏ ਕੈਲਪੁਰ, ਮਲਕੀਤ ਸਿੰਘ, ਗਿਆਨ ਚੰਦ ਬੜੈਚ (ਸਾਬਕਾ ਸਰਪੰਚ), ਹਰਮਿੰਦਰ ਸਿੰਘ ਸਹੌਲੀ, ਅਮਰਜੌਤ ਸਿੰਘ ਬੱਦੋਵਾਲ, ਸੁਖਦੀਪ ਸਿੰਘ ਬੀਰਮੀ (ਤਿੰਨੇ ਨੰਬਰਦਾਰ), ਕੈਪਟਨ ਸੰਧੂ ਦੇ ਦਫਤਰ ਇੰਚਾਰਜ ਲਖਵਿੰਦਰ ਸਿੰਘ ਸਪਰਾ, ਸੁਖਪ੍ਰੀਤ ਸਿੰਘ ਜੱਸੋਵਾਲ, ਗੁਰਦੀਪ ਸਿੰਘ ਲੀਹਾਂ ਐੱਨ.ਐੱਸ.ਯੂ.ਆਈ, ਤਨਵੀਰ ਸਿੰਧ ਜੋਧਾ, ਸੰਦੀਪ ਸਿੰਘ ਸਨੀ ਜੋਧਾ (ਤਿੰਨੇ ਪ੍ਰਦਾਨ), ਬੱਬੂ ਸਹੌਲੀ, ਮਨÇੰਜਦਰ ਸਿੰਘ ਜਾਂਗਪੁਰ, ਜਿੰਦਰ ਲਾਲਾ ਹਾਂਸ ਕਲਾਂ,  ਹਰਿੰਦਰ ਸਿੰਘ ਰਕਬਾ, ਲਖਵੀਰ ਸਿੰਘ ਮੰਡਿਆਣੀ, ਕੁਲਦੀਪ ਸਿਘ ਖੰਡੂਰ, ਹਰਚੰਦ ਸਿੰਘ ਬੋਪਾਰਾਏ, ਜਗਦੀਪ ਸਿੰਘ ਜੱਗਾ ਗਿੱਲ, ਸਰਬਜੀਤ ਸਿੰਘ ਮਾਜਰੀ, ਸੱਚਿਕਾਨੰਦ ਭਰੋਵਾਲ ਖੁਰਦ, ਅਵਤਾਰ ਸਿੰਘ ਮੋਹੀ, ਮਨਜੀਤ ਸਿੰਘ ਕੈਲਪੁਰ, ਪੰਜਾਬ ਪ੍ਰਦੇਸ਼ ਮਹਿਲਾ ਕਾਂਗਰਸ ਦੀ ਸੈਕਟਰੀ ਖੁਸ਼ਮਿੰਦਰ ਕੌਰ ਮੁੱਲਾਂਪੁਰ, ਮੈਡਮ ਸਰਬਜੋਤ ਕੌਰ ਬਰਾੜ, ਤਜਿੰਦਰ ਕੌਰ ਰਕਬਾ, ਸਰਪੰਚ ਗੁਰਪ੍ਰੀਤ ਕੌਰ ਮੰਡਿਆਣੀ, ਜਸਵਿੰਦਰ ਕੌਰ, ਪ੍ਰਮਿੰਦਰ ਕੌਰ ਦਾਖਾ, ਕਿਰਨਦੀਪ ਕੌਰ, ਸਰਬਜੀਤ ਕੌਰ ਸਮੇਤ ਹੋਰ ਵੀ ਹਾਜਰ ਸਨ।

ਥਾਣਾ ਸਦਰ ਆਏ ਵਿਆਕਤੀ ਨੇ ਪੈਟਰੋਲ ਪਾ ਕੇ ਕੀਤਾ ਅਪਣੇ ਆਪ ਨੂੰ ਅੱਗ ਹਵਾਲੇ

ਜਗਰਾਉਂ, 08 ਮਾਰਚ 2024 - ਨੇੜਲੇ ਪਿੰਡ ਪੱਬੀਆਂ ਦੇ ਨਿਵਾਸੀ ਦਲਜੀਤ ਸਿੰਘ ਨੂੰ ਅਪਣੀ ਪਤਨੀ ਨਾਲ ਘਰੇਲੂ ਝਗੜੇ ਦੇ ਚਲਦਿਆਂ ਥਾਣੇ ਕੀਤੀ ਸ਼ਿਕਾਇਤ ਦੇ ਆਧਾਰ ਤੇ ਅੱਜ ਦੋਨੋਂ ਧਿਰਾਂ ਨੂੰ ਥਾਣਾ ਸਦਰ ਬੁਲਾਇਆ ਗਿਆ ਸੀ।ਇਸ ਦੌਰਾਨ ਇੱਕ ਥਾਣੇਦਾਰ ਵੱਲੋਂ ਦਲਜੀਤ ਸਿੰਘ ਦੀ ਬੇਜ਼ਤੀ ਕੀਤੀ ਗਈ ਅਤੇ ਪਰਚਾ ਦਰਜ਼ ਲਈ ਕਿਹਾ ਗਿਆ ਅਤੇ ਫ਼ਿਰ ਉਸਦੀ ਪਤਨੀ ਸਾਹਮਣੇ ਚਪੇੜ ਮਾਰ ਦਿੱਤੀ।ਇਸ ਦੌਰਾਨ ਅਪਣੀ ਹੁੰਦੀ ਬੇਜ਼ਤੀ ਨੂੰ ਨਾ ਬਰਦਾਸ਼ਤ ਕਰਦਿਆਂ ਦਲਜੀਤ ਸਿੰਘ ਨੇ ਅਪਣੇ ਉੱਪਰ ਪਟਰੋਲ ਪਾ ਕੇ ਅਪਣੇ ਆਪ ਨੂੰ ਅੱਗ ਲਗਾ ਲਈ। ਮੌਕੇ ਤੇ ਪੁਲਿਸ ਪ੍ਰਸ਼ਾਸਨ ਅਤੇ ਆਲੇ ਦੁਆਲੇ ਦੇ ਲੋਕਾਂ ਨੇ ਦਲਜੀਤ ਸਿੰਘ ਨੂੰ ਤੁਰੰਤ ਸਥਾਨਕ ਸਿਵਲ ਹਸਪਤਾਲ ਵਿੱਚ ਇਲਾਜ ਲਈ ਲਿਆ ਕੇ ਦਾਖਲ ਕਰਵਾਇਆ ਗਿਆ। 

ਜਿਥੇ ਹਸਪਤਾਲ ਦੇ ਡਾਕਟਰਾਂ ਵੱਲੋਂ ਉਕਤ ਵਿਅਕਤੀ ਦਾ ਚੈੱਕਅਪ ਕਰਨ ਦੌਰਾਨ ਦੱਸਿਆ ਕਿ ਸ਼ਰੀਰ 55% ਝੁਲਸ ਗਿਆ ਹੈ ਇਸ ਕਰਕੇ ਉਸਨੂੰ ਇਲਾਜ ਲਈ ਫਰੀਦਕੋਟ ਹਸਪਤਾਲ ਰੈਫਰ ਕਰ ਦਿੱਤਾ ਗਿਆ ਹੈ।ਇਸ ਮਾਮਲੇ ਸਬੰਧੀ ਥਾਣਾ ਸਦਰ ਦੇ ਐਸ, ਐਚ,ਓ,ਨੰਦ ਲਾਲ ਨੇ ਮੀਡੀਆ ਨੂੰ ਦੱਸਿਆ ਕਿ ਥਾਣੇ ਵਿੱਚ ਕਿਸੇ ਨੇ ਵੀ ਉਸ ਵਿਅਕਤੀ ਦੇ ਥੱਪੜ ਨਹੀਂ ਮਾਰਿਆ ਨਾ ਹੀ ਕਿਸੇ ਨੇ ਉਸ ਨਾਲ ਕੋਈ ਬਦਤਮੀਜੀ ਕੀਤੀ ਹੈ। ਇਹ ਵਿਆਕਤੀ ਨੇ ਥਾਣੇ ਦੇ ਬਾਹਰ ਅਪਣੇ ਆਪ ਨੂੰ ਅੱਗ ਲਗਾਈ ਹੈ ਤੇ ਆਪਣੇ ਆਪ ਨੂੰ ਅੱਗ ਲਗਾ ਕੇ ਥਾਣੇ ਅੰਦਰ ਆ ਗਿਆ ਜਿਸਨੂੰ ਇਲਾਜ ਲਈ ਹਸਪਤਾਲ ਭੇਜ ਦਿੱਤਾ ਗਿਆ

ਮਹਿਲਾ ਦਿਵਸ ਨੂੰ ਸਮਰਪਿਤ ਫਰੀ ਚੈਕ ਅੱਪ ਅਤੇ ਮੁਫਤ ਦਵਾਈਆਂ ਦਾ ਕੈਂਪ ਲਗਾਇਆ।

ਤਲਵੰਡੀ ਸਾਬੋ, 08 ਮਾਰਚ (ਗੁਰਜੰਟ ਸਿੰਘ ਨਥੇਹਾ)- ਮਹਿਲਾ ਦਿਵਸ ਨੂੰ ਸਮਰਪਿਤ ਅੱਜ ਸਪੈਸ਼ਲ ਮਹਿਲਾਵਾਂ ਲਈ ਡਾਕਟਰ ਕਾਜਲ ਹਸਪਤਾਲ ਵੱਲੋਂ ਮਹਿਲਾਵਾਂ ਦਾ ਫਰੀ ਚੈੱਕ ਅਪ ਅਤੇ ਮੁਫਤ ਦਵਾਈਆਂ ਦਾ ਕੈਂਪ ਲਗਾਇਆ ਗਿਆ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਡਾਕਟਰ ਕਾਜਲ ਜਿੰਦਲ ਨੇ ਦੱਸਿਆ ਕਿ ਅੱਜ ਮਹਿਲਾ ਦਿਵਸ ਨੂੰ ਸਮਰਪਿਤ ਸਪੈਸ਼ਲ ਮਹਿਲਾਵਾਂ ਲਈ ਇਹ ਚੈੱਕ ਅਪ ਅਤੇ ਫਰੀ ਦਵਾਈਆਂ ਦਾ ਕੈਂਪ ਲਗਾਇਆ ਗਿਆ ਹੈ। ਉਹਨਾਂ ਕਿਹਾ ਕਿ ਸਾਨੂੰ ਬੜੀ ਖੁਸ਼ੀ ਹੈ ਕਿ 60 ਤੋਂ 70 ਮਹਿਲਾਵਾਂ ਮਰੀਜ਼ ਸਾਡੇ ਕੋਲ ਆਪਣਾ ਇਲਾਜ ਕਰਵਾਉਣ ਲਈ ਪਹੁੰਚੀਆਂ ਹਨ ਜਿਨਾਂ ਨੂੰ ਇਸ ਕੈਂਪ ਦਾ ਲਾਭ ਮਿਲਿਆ ਜਿਨਾਂ ਦਾ ਫਰੀ ਚੈੱਕਅਪ ਅਤੇ ਉਹਨਾਂ ਨੂੰ ਮੁਫਤ ਦਵਾਈਆਂ ਦਿੱਤੀਆਂ ਗਈਆਂ ਹਨ। ਉਹਨਾਂ ਕਿਹਾ ਕਿ ਅਸੀਂ ਪਰਮਾਤਮਾ ਦੇ ਸ਼ੁਕਰ ਗੁਜ਼ਾਰ ਹਾਂ ਕਿ ਸਾਨੂੰ ਅੱਜ ਮਹਿਲਾ ਦਿਵਸ ਦੇ ਮਹਿਲਾਵਾਂ ਦੀ ਸੇਵਾ ਕਰਨ ਦਾ ਮੌਕਾ ਮਿਲਿਆ। ਉਹਨਾਂ ਕਿਹਾ ਕਿ ਅਸੀਂ ਅੱਗੇ ਤੋਂ ਵੀ ਆਪਣੇ ਇਲਾਕੇ ਦੇ ਆਪਣੇ ਇਲਾਕੇ ਦੀ ਸੇਵਾ ਮੁਕਤ ਕੈਂਪ ਲਗਾ ਕੇ ਕਰਦੇ ਰਹਾਂਗੇ। ਉਹਨਾਂ ਨੇ ਆਪਣੀ ਟੀਮ ਦਾ ਵੀ ਧੰਨਵਾਦ ਕੀਤਾ ਜਿਨਾਂ ਨੇ ਕੈਂਪ ਵਿੱਚ ਪੂਰਾ ਸਹਿਯੋਗ ਕੀਤਾ। ਇਸ ਮੌਕੇ ਗੁਰਪ੍ਰੀਤ ਕੌਰ, ਮਨਪ੍ਰੀਤ ਕੌਰ, ਅਮਨਦੀਪ ਕੌਰ, ਅਰਸ਼ਦੀਪ ਕੌਰ, ਅੰਜਲੀ ਕੁਮਾਰੀ, ਸੰਦੀਪ ਪੁਨੀਆ, ਬੇਅੰਤ ਕੌਰ, ਜਸਪਾਲ ਕੌਰ, ਬਬਲੀ ਕੌਰ, ਰਘਵੀਰ ਸਿੰਘ ਨੇ ਪੂਰਾ ਸਹਿਯੋਗ ਦਿੱਤਾ ਅਤੇ ਡਾਕਟਰ ਕਾਜਲ ਜਿੰਦਰ ਵੱਲੋਂ ਉਹਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ।

ਜੈਵਿਕ ਖੇਤੀ ਨੂੰ ਉਤਸਾਹਤ ਕਰਨ ਲਈ ਸ. ਹਰਚੰਦ ਸਿੰਘ ਬਰਸਟ ਨੇ ਕਿਸਾਨ ਬਾਜਾਰ ਦੇ ਕਿਸਾਨਾਂ ਨਾਲ ਕੀਤੀ ਮੁਲਾਕਾਤ

ਐਸ.ਏ.ਐਸ. ਨਗਰ , 06 ਮਾਰਚ, 2024 (ਜਸਵਿੰਦਰ ਸਿੰਘ ਰੱਖਰਾ ) ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਸ. ਹਰਚੰਦ ਸਿੰਘ ਬਰਸਟ ਨੇ ਪੰਜਾਬ ਦੇ ਕਿਸਾਨਾਂ ਨੂੰ ਵੱਧ ਤੋਂ ਵੱਧ ਜੈਵਿਕ ਖੇਤੀ ਨੂੰ ਅਪਣਾਉਣ ਲਈ ਪ੍ਰੇਰਿਤ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਮੰਤਵ ਨੂੰ ਮੁੱਖ ਰੱਖਦਿਆਂ ਹੋਇਆ ਅੱਜ ਸ. ਬਰਸਟ ਨੇ ਮੁੱਖ ਦਫ਼ਤਰ ਵਿਖੇ ਕਿਸਾਨ ਬਾਜਾਰ, ਮੋਗਾ ਦੇ ਕਿਸਾਨਾਂ ਨਾਲ ਮੁਲਾਕਾਤ ਕੀਤੀ ਅਤੇ ਜੈਵਿਕ ਖੇਤੀ ਕਰਨ ਅਤੇ ਲੋਕਾਂ ਨੂੰ ਇਸ ਸੰਬੰਧੀ ਪ੍ਰੇਰਿਤ ਕਰਨ ਬਾਰੇ ਵਿਸਤਾਰ ਨਾਲ ਗੱਲਬਾਤ ਕੀਤੀ। ਇਸ ਮੌਕੇ ਚੇਅਰਮੈਨ ਨੇ ਕਿਹਾ ਕਿ ਮੌਜੂਦਾ ਸਮੇਂ ਵਿੱਚ ਸਮਾਜ ਵਿਖੇ ਵਧੇਰੀ ਤਰ੍ਹਾਂ ਦੀਆਂ ਬਿਮਾਰੀਆਂ ਨੇ ਆਪਣੇ ਪੈਰ ਪਸਾਰਣੇ ਸ਼ੁਰੂ ਕਰ ਦਿੱਤੇ ਹਨ। ਇਸ ਲਈ ਜੈਵਿਕ ਅਤੇ ਸ਼ੁੱਧ ਉਤਪਾਦਾਂ ਦੀ ਵਰਤੋਂ ਕਰਕੇ ਹੀ ਆਪਣੇ ਆਪ ਨੂੰ ਤੰਦਰੁਸਤ ਰੱਖਿਆ ਜਾ ਸਕਦਾ ਹੈ ਅਤੇ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ।
ਸ. ਹਰਚੰਦ ਸਿੰਘ ਬਰਸਟ ਨੇ ਕਿਹਾ ਕਿ ਅੱਜ ਕਿਸਾਨਾਂ ਨੂੰ ਰਿਵਾਇਤੀ ਖੇਤੀ ਵੱਲ ਧਿਆਨ ਘਟਾ ਕੇ ਜੈਵਿਕ ਖੇਤੀ ਵੱਲ ਧਿਆਨ ਕੇਂਦ੍ਰਿਤ ਕਰਨਾ ਚਾਹੀਦਾ ਹੈ। ਵੱਖ-ਵੱਖ ਕਿਸਮ ਦੇ ਫ਼ਲਾਂ ਅਤੇ ਸਬਜੀਆਂ ਦੀ ਪੈਦਾਵਾਰ ਨੂੰ ਵਧਾ ਕੇ ਕਿਸਾਨ ਜਿੱਥੇ ਇੱਕ ਚੰਗੇ ਸਮਾਜ ਦੇ ਨਿਰਮਾਣ ਵਿੱਚ ਆਪਣੀ ਹਿੱਸੇਦਾਰੀ ਦੇ ਸਕਦੇ ਹਨ, ਉੱਥੇ ਹੀ ਉਨ੍ਹਾਂ ਦੀ ਆਰਥਿਕ ਸਥਿਤੀ ਵਿੱਚ ਵੀ ਵਾਧਾ ਹੋਵੇਗਾ। ਪੰਜਾਬ ਮੰਡੀ ਬੋਰਡ ਹਮੇਸ਼ਾ ਹੀ ਕਿਸਾਨਾਂ ਦੇ ਹਿੱਤ ਨੂੰ ਪਹਿਲ ਦਿੰਦਾ ਆਇਆ ਹੈ ਅਤੇ ਇਸੇ ਮੰਤਵ ਨੂੰ ਮੁੱਖ ਰੱਖਦੇ ਹੋਏ ਪਿੰਡ ਮਹਿਮਦਪੁਰ, ਜਿਲ੍ਹਾਂ ਪਟਿਆਲਾ ਵਿਖੇ ਨਵੀਂ ਫ਼ਲ ਅਤੇ ਸਬਜੀ ਮੰਡੀ ਦੀ ਸਥਾਪਨਾ ਕੀਤੀ ਗਈ ਹੈ। ਇਸ ਮੰਡੀ ਰਾਹੀਂ ਜਿੱਥੇ ਕਿਸਾਨਾਂ ਨੂੰ ਆਪਣੀਆਂ ਜਿਣਸਾਂ ਨੂੰ ਵੇਚਣ ਵਿੱਚ ਆਸਾਨੀ ਹੋਵੇਗੀ, ਉੱਥੇ ਹੀ ਉਨ੍ਹਾਂ ਦੀ ਆਮਦਨ ਵਿੱਚ ਵੀ ਵਾਧਾ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਲਈ ਕਿਸਾਨ ਵੀ ਵੱਧ ਤੋਂ ਵੱਧ ਜੈਵਿਕ ਖੇਤੀ ਵੱਲ ਧਿਆਨ ਦੇਣ ਅਤੇ ਆਪਣੇ ਬੱਚਿਆ ਨੂੰ ਵੀ ਇਸ ਕਿੱਤੇ ਨਾਲ ਜੋੜਣ ਤਾਂ ਜੋ ਖੁਸ਼ਹਾਲ ਪੰਜਾਬ ਦੀ ਸਿਰਜਣਾ ਹੋ ਸਕੇ। 
ਚੇਅਰਮੈਨ ਨੇ ਕਿਸਾਨ ਬਾਜਾਰ ਰਾਹੀਂ ਜੈਵਿਕ ਅਤੇ ਸ਼ੁੱਧ ਉਤਪਾਦਾਂ ਦੀ ਮਾਰਕੀਟਿੰਗ ਕਰਨ ਲਈ ਮੋਗਾ ਦੇ ਕਿਸਾਨਾਂ ਦੀ ਸ਼ਲਾਘਾ ਕੀਤੀ ਅਤੇ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਸਮਾਜ ਹਿੱਤ ਦੇ ਕਾਰਜ ਕਰਨ ਲਈ ਉਤਸਾਹਤ ਕੀਤਾ। ਇਸ ਦੌਰਾਨ ਕਿਸਾਨਾਂ ਨੇ ਚੇਅਰਮੈਨ, ਮੰਡੀ ਬੋਰਡ ਵੱਲੋਂ ਕਿਸਾਨਾਂ ਅਤੇ ਮੰਡੀ ਦੀ ਬਿਹਤਰੀ ਲਈ ਕੀਤੇ ਜਾ ਰਹੇ ਕਾਰਜਾਂ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਨੂੰ ਜੈਵਿਕ ਅਤੇ ਸ਼ੁੱਧ ਉਤਪਾਦ ਭੇਂਟ ਕਰਕੇ ਸਨਮਾਨਤ ਕੀਤਾ। ਕਿਸਾਨਾਂ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਕਰੀਬ 100 ਤਰ੍ਹਾਂ ਦੇ ਉਤਪਾਦਾਂ ਦੀ ਮਾਰਕੀਟਿੰਗ ਕੀਤੀ ਜਾਂਦੀ ਹੈ, ਤਾਂ ਕਿ ਲੋਕ ਇਸਦਾ ਫਾਇਦਾ ਲੈ ਸਕਣ। ਇਸ ਮੌਕੇ ਜਸ਼ਨਦੀਪ ਸਿੰਘ, ਜਿਲ੍ਹਾਂ ਮੰਡੀ ਅਫਸਰ ਮੋਗਾ, ਰਣਬੀਰ ਸਿੰਘ ਘੋਲੀਆਂ, ਚਮਕੌਰ ਸਿੰਘ ਘੋਲੀਆਂ, ਨਰਪਿੰਦਰ ਸਿੰਘ ਧਾਲੀਵਾਲ ਅਤੇ ਹਰਜੀਤ ਸਿੰਘ ਸਿੱਧੂ ਮੌਜੂਦ ਰਹੇ।     

ਕਰਨਾਲ ਦੇ ਕਿਸਾਨਾਂ ਨੇ ਪੀ.ਏ.ਯੂ. ਵਿਚ ਲਈ ਸਿਖਲਾਈ

ਲੁਧਿਆਣਾ, 6 ਮਾਰਚ(ਟੀ. ਕੇ.) ਬੀਤੇ ਦਿਨੀਂ ਬਾਗਬਾਨੀ ਸਿਖਲਾਈ ਸੰਸਥਾ, ਉਚਾਨੀ, ਜ਼ਿਲ੍ਹਾ ਕਰਨਾਲ, ਹਰਿਆਣਾ ਦੇ ਕਿਸਾਨਾਂ ਅਤੇ ਅਧਿਕਾਰੀਆਂ ਨੇ ਸਕਿੱਲ ਡਿਵੈਲਪਮੈਂਟ ਸੈਂਟਰ, ਡਾਇਰੈਕਟੋਰੇਟ ਪਸਾਰ ਸਿੱਖਿਆ, ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵਿਖੇ ਇੱਕ ਰੋਜਾ ਸਿਖਲਾਈ ਅਤੇ ਗਿਆਨਵਰਧਕ ਦੌਰਾ ਕੀਤਾ| ਇਸ ਬਾਰੇ ਜਾਣਕਾਰੀ ਦਿੰਦੇ ਹੋਏ ਡਾ. ਰੁਪਿੰਦਰ ਕੌਰ, ਐਸੋਸੀਏਟ ਡਾਇਰੈਕਟਰ (ਸਕਿੱਲ ਡਿਵੈਲਪਮੈਂਟ) ਨੇ ਦੱਸਿਆ ਕਿ ਇਸ ਗਿਆਨਵਰਧਕ ਫੇਰੀ ਵਿੱਚ 20 ਕਿਸਾਨਾਂ ਨੇ ਭਾਗ ਲਿਆ| ਉਹਨਾਂ ਅੱਗੇ ਦੱਸਿਆ ਕਿ ਡਾ. ਸ਼ਿਵਾਨੀ ਸ਼ਰਮਾ ਨੇ ਖੁੰਬਾਂ ਦੀ ਸਫਲ ਪੈਦਾਵਾਰ ਵਿਸ਼ੇ ਤੇ ਲਾਹੇਵੰਦ ਜਾਣਕਾਰੀ ਸਾਂਝੀ ਕੀਤੀ| ਇਸ ਦੌਰਾਨ ਕਿਸਾਨਾਂ ਨੂੰ ਮਸ਼ਰੂਮ ਫਾਰਮ ਅਤੇ ਪੇਂਡੂ ਜੀਵਨ ਦੇ ਅਜਾਇਬ ਘਰ ਦਾ ਦੌਰਾ ਵੀ ਕਰਵਾਇਆ ਗਿਆ| ਡਾ. ਪ੍ਰੇਰਨਾ ਕਪਿਲਾ ਨੇ ਸਕਿੱਲ ਡਿਵੈਲਪਮੈਂਟ ਸੈਂਟਰ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ ਅਤੇ ਯੂਨੀਵਰਸਿਟੀ ਦੇ ਵਿਸ਼ਾ ਮਾਹਿਰਾਂ ਦਾ ਅਤੇ ਆਏ ਹੋਏ ਕਿਸਾਨਾਂ ਦਾ ਧੰਨਵਾਦ ਕੀਤਾ|