You are here

ਭਾਰਤ

ਕਿਸਾਨਾਂ ਲਈ ਹਰ ਕੁਰਬਾਨੀ ਦੇਣ ਲਈ ਤਿਆਰ ਹਾਂ ਪ੍ਰਧਾਨ ਕੁਲਤਾਰ ਸਿੰਘ ਗੋਲਡੀ

ਟਰੱਕ ਯੂਨੀਅਨ ਅਜੀਤਵਾਲ ਵੀ ਨਿੱਤਰੀ ਕਿਸਾਨਾਂ ਦੇ ਹੱਕ ਚ

 ਦਿੱਲੀ, ਦਸੰਬਰ  2020  (ਬਲਵੀਰ  ਸਿੰਘ ਬਾਠ)  ਗ਼ਦਰੀ ਬਾਬੇ ਅਤੇ ਸੂਰਬੀਰਾਂ ਦੀ ਧਰਤੀ ਤੇ ਪੰਜਾਬ ਦੇ ਇਤਿਹਾਸਕ ਪਿੰਡ ਢੁੱਡੀਕੇ ਦੇ ਜੰਮਪਲ ਨੌਜਵਾਨ ਟਰੱਕ ਯੂਨੀਅਨ ਅਜੀਤਵਾਲ ਦੇ ਪ੍ਰਧਾਨ ਕੁਲਤਾਰ ਸਿੰਘ ਗੋਲਡੀ ਅੱਜ ਦਿੱਲੀ ਦੇ ਕੁੰਡਲੀ ਬਾਰਡਰ ਤੇ ਸ਼ਾਂਤਮਈ ਧਰਨੇ ਵਿਚ ਆਪਣਾ ਯੋਗਦਾਨ ਪਾ ਰਹੇ ਨੌਜਵਾਨ ਸਾਥੀਆਂ ਨਾਲ ਕਿਸਾਨਾਂ ਲਈ ਲੰਗਰ ਅਤੇ ਹਰ ਸੇਵਾ ਦਾ ਯੋਗਦਾਨ ਪਾਉਣ ਸਮੇਂ ਜਨ ਸਕਤੀ ਨਿਊਜ਼   ਨਾਲ ਗੱਲਬਾਤ ਕਰਦਿਆਂ ਖੁਦ ਵਿਚਾਰਾਂ ਸਾਂਝੀਆਂ ਕਰਦੇ ਹੋਏ ਕਿਹਾ ਕਿ ਟਰੱਕ ਯੂਨੀਅਨ ਅਜੀਤਵਾਲ ਕਿਸਾਨਾਂ ਦੇ ਹੱਕ ਵਿੱਚ ਹਰ ਕੁਰਬਾਨੀ ਦੇਣ ਲਈ ਤਿਆਰ ਹੈ ਸਾਨੂੰ ਸਿਰਫ਼ ਸੇਵਾ ਦਾ ਮੌਕਾ ਚਾਹੀਦਾ   ਸੰਗਤਾਂ ਦਾ ਹੁਕਮ ਸਲਾਖਾਂ ਪਿੱਛੇ ਇਸ ਸਮੇਂ ਉਨ੍ਹਾਂ ਖੇਤੀ ਆਰਡੀਨੈਂਸ ਬਿਲ ਤੇ ਬੋਲਦਿਆਂ ਕਿਹਾ ਕਿ ਇਹ ਬਿੱਲ  ਆੜ੍ਹਤੀਆਂ ਮਜ਼ਦੂਰਾਂ ਅਤੇ ਕਿਸਾਨਾਂ ਦੇ ਵਿਰੋਧੀ ਹਨ ਛੇਤੀ ਤੋਂ ਛੇਤੀ ਸੈਂਟਰ ਸਰਕਾਰ ਨੂੰ ਇਹ ਬਿੱਲ ਰੱਦ ਕਰ ਦੇਣੇ ਚਾਹੀਦੇ ਹਨ  ਦਿੱਲੀ ਦੇ ਕੁੰਡਲੀ ਬਾਰਡਰ ਤੇ ਸ਼ਾਂਤਮਈ ਧਰਨਾ ਦੇ ਰਹੇ ਕਿਸਾਨਾਂ ਨੂੰ ਬੇਨਤੀ ਕੀਤੀ ਕਿ ਕਿਸੇ ਵੀ ਕਿਸਮ ਦੀ ਕਿਸੇ ਵੀ ਵਿਅਕਤੀ ਨੂੰ ਪਰੇਸ਼ਾਨੀ ਆਉਂਦੀ ਹੈ ਤਾਂ ਢੁੱਡੀਕੇ ਦੀ ਸੰਗਤ ਨਾਲ ਸੰਪਰਕ ਕੀਤਾ ਜਾ ਸਕਦਾ ਹੈ ਜਿਸ ਨੂੰ ਅਸੀਂ ਸੰਗਤ ਦੀ ਸੇਵਾ ਸਮਝਦੇ ਹੋਏ ਬੜਾ ਮਾਣ ਮਹਿਸੂਸ ਕਰਾਂਗੇ

ਕੇਂਦਰ ਦੀ ਸਰਕਾਰ ਨੇ ਹਮੇਸ਼ਾਂ ਹੀ ਕਿਸਾਨਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਚੇਅਰਮੈਨ ਢਿੱਲੋਂ

ਦਿੱਲੀ, ਦਸੰਬਰ  2020 ( ਬਲਵੀਰ ਸਿੰਘ ਬਾਠ)  ਦਿੱਲੀ ਦੇ ਕੁੰਡਲੀ ਬਾਰਡਰ ਤੇ ਕਿਸਾਨਾਂ ਨਾਲ ਸ਼ਾਂਤਮਈ ਧਰਨੇ ਵਿੱਚ ਹਾਜ਼ਰੀ ਦੇ ਰਹੈ ਸਾਬਕਾ ਬਲਾਕ ਸੰਮਤੀ ਚੇਅਰਮੈਨ  ਮੋਗਾ ਬੰਨ੍ਹ ਤੇ ਸਟੇਟ ਐਵਾਰਡੀ ਰਣਧੀਰ ਸਿੰਘ ਢਿਲੋਂ ਨੇ ਜਨਸ਼ਕਤੀ ਨਿਊਜ਼ ਨਾਲ ਵਾਰਤਾਲਾਪ ਕਰਦੇ ਹੋਏ  ਕਿ ਕੇਂਦਰ ਦੀਆਂ ਸਰਕਾਰਾਂ ਨੇ ਹਮੇਸ਼ਾ ਹੀ ਪੰਜਾਬ ਦੇ ਕਿਸਾਨਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ  ਇਸ ਵਾਰ ਤਾਂ ਇਹ ਸਲੂਕ ਏਨਾ ਮਾੜਾ ਕੀਤਾ ਕਿ ਕਿਸਾਨਾਂ ਨੂੰ ਸੜਕਾਂ ਤੇ ਆਉਣ ਲਈ ਮਜਬੂਰ ਹੋਣਾ ਪਿਆ  ਉਨ੍ਹਾਂ ਕਿਹਾ ਕਿ ਕੇਂਦਰ ਦੀਆਂ ਸੈਂਟਰ ਸਰਕਾਰਾਂ ਨੇ ਖੇਤੀ ਆਰਡੀਨੈਂਸ ਬਿੱਲ ਪਾਸ ਕਰਕੇ ਕਿਸਾਨਾਂ ਨਾਲ ਵੱਡਾ ਧ੍ਰੋਹ ਕਮਾਇਆ ਹੈ  ਜਿਸ ਨੂੰ ਕਿਸਾਨ ਕਿਸੇ ਵੀ ਕੀਮਤ ਤੇ ਲਾਗੂ ਨਹੀਂ ਹੋਣ ਦੇਣਗੇ  ਅੱਜ ਪੰਜਾਬ ਦਾ ਬੱਚਾ ਬੱਚਾ ਕਿਸਾਨਾਂ ਦੇ ਹੱਕ ਚ ਖੜ੍ਹਨ ਲਈ ਤਿਆਰ ਹੈ  ਉਨ੍ਹਾਂ ਸੈਂਟਰ ਦੀ ਭਾਜਪਾ ਸਰਕਾਰ ਨੂੰ ਸ਼ਾਂਤਮਈ ਢੰਗ ਨਾਲ ਬੇਨਤੀ ਕਰਦੇ ਹੋਏ ਕਿਹਾ ਕਿ ਜਲਦੀ ਤੋਂ ਜਲਦੀ ਇਹ ਕਾਨੂੰਨ ਰੱਦ ਕੀਤੇ ਜਾਣ ਨਹੀਂ ਤਾਂ ਸਰਕਾਰ ਨੂੰ ਆਉਣ ਵਾਲੇ ਸਮੇਂ ਵਿੱਚ ਖ਼ਮਿਆਜ਼ਾ ਭੁਗਤਣਾ ਪੈ ਸਕਦਾ ਹੈ ਕਿਉਂਕਿ ਲੋਕਾਂ ਦੀ ਆਵਾਜ਼ ਬਣੇ ਇਸ ਸ਼ਾਂਤਮਈ ਧਰਨੇ ਵਿਚ ਸਿੱਟੇ ਵੱਡੇ ਨਿਕਲਣ ਦੇ ਆਸਾਰ ਹਨ  ਕਿਸਾਨ ਬਿੱਲ ਰੱਦ ਕਰਵਾਏ ਬਿਨਾਂ ਵਾਪਸ ਨਹੀਂ ਮੋੜਨਗੇ ਪੰਜਾਬ ਨੂੰ  ਇਸ ਸਮੇਂ ਉਨ੍ਹਾਂ ਨਾਲ ਪਿੰਡ ਚੂਹੜਚੱਕ ਤੋਂ ਨੌਜਵਾਨ ਬੀਰ ਬਜ਼ੁਰਗ ਆਦਿ ਹਾਜ਼ਰ ਸਨ

ਪਾਤਾ ਬਖਤ ਸੈਂਟਰ ਸਰਕਾਰਾਂ ਨੂੰ

ਪੰਜਾਬ ਚ ਇਕੱਲੇ ਨਸ਼ੇੜੀ ਨਹੀਂ ਸੂਰਮੇ ਵੀ ਵਸਦੇ ਨੇ  ਸਰਪੰਚ ਜਸਬੀਰ ਸਿੰਘ ਢਿੱਲੋਂ

Image preview

ਦਿੱਲੀ,ਦਸੰਬਰ  2020 ( ਬਲਵੀਰ ਸਿੰਘ ਬਾਠ)  ਸੈਂਟਰ ਦੀਆਂ ਸਰਕਾਰਾਂ ਵੱਲੋਂ ਪਾਸ ਕੀਤੇ ਗਏ ਖੇਤੀ ਆਰਡੀਨੈਂਸ ਬਿਲਾਂ ਨੂੰ ਰੱਦ ਕਰਵਾਉਣ ਲਈ  ਪੰਜਾਬ ਹਰਿਆਣਾ ਯੂ ਪੀ ਬਿਹਾਰ ਆਦਿ  ਖੇਤਰਾਂ ਤੋਂ ਆ ਰਹੇ ਕਿਸਾਨਾਂ ਦਾ ਹਜੂਮ   ਨੇ ਇਹ ਸਾਬਤ ਕਰ ਦਿੱਤਾ ਕਿ  ਕਿ ਕਿਸਾਨ  ਖੇਤੀ ਆਰਡੀਨੈਂਸ ਬੈੱਲ ਕਿਸੇ ਵੀ ਕੀਮਤ ਤੇ ਲਾਗੂ ਨਹੀਂ ਹੋਣ ਦੇਣਗੇ  ਭਾਵੇਂ ਸਾਨੂੰ ਕੋਈ ਵੀ ਕੁਰਬਾਨੀ ਦੇਣੀ ਕਿਉਂ ਨਾ ਪਵੇ  ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਗਦਰੀ ਬਾਬਿਆਂ ਦੀ ਧਰਤੀ ਤੋਂ ਜੰਮਪਲ ਨੌਜਵਾਨ ਕਿਸਾਨ ਆਗੂ ਜਸਬੀਰ ਸਿੰਘ ਢਿੱਲੋਂ ਢੁੱਡੀਕੇ ਨੇ ਜਨ ਸਕਤੀ  ਨਾਲ ਗੱਲਬਾਤ ਕਰਦਿਆਂ ਕੀਤਾ  ਉਨ੍ਹਾਂ ਕਿਹਾ ਕਿ ਅੱਜ ਪੂਰਾ ਪੰਜਾਬ ਦਿੱਲੀ ਦੀਆਂ ਸੜਕਾਂ ਤੇ ਆਪਣੇ ਝੰਡੇ ਬੁਲੰਦ ਕਰ ਰਿਹਾ ਹੈ  ਜਿਹੜੇ ਲੋਕ ਕਹਿੰਦੇ ਸਨ ਕਿ ਪੰਜਾਬ ਚ ਇਕੱਲੇ ਨਸ਼ੇੜੀ ਵੱਸਦੇ ਨੇ ਅੱਜ ਉਨ੍ਹਾਂ ਨੂੰ ਦੱਸ ਦਿੱਤਾ ਕਿ ਪੰਜਾਬ ਸੂਰਬੀਰ ਯੋਧਿਆਂ ਦੀ ਧਰਤੀ ਹੈ ਪੰਜਾਬ ਚ ਸੂਰਮੇ ਵੀ ਵਸਦੇ ਨੇ  ਜਿਨ੍ਹਾਂ ਦੀ ਉਦਾਹਰਣ ਸਾਨੂੰ ਅੱਜ ਦਿੱਲੀ ਦੀਆਂ ਸੜਕਾਂ ਤੇ ਦੇਖਣ ਨੂੰ ਮਿਲ ਰਹੀ ਹੈ ਬਾਰਾਂ ਤੇਰਾਂ ਸਾਲ ਦੇ ਛੋਟੇ ਛੋਟੇ ਬੱਚੇ ਸਾਡੀਆਂ ਮਾਤਾਵਾਂ ਸਾਡੀਆਂ ਭੈਣਾਂ ਤੋਂ ਇਲਾਵਾ ਸੱਤਰ ਪਚੱਤਰ ਸਾਲ ਦੇ ਬਜ਼ੁਰਗ  ਬਜ਼ੁਰਗ ਵੀ ਅੱਜ ਦਿੱਲੀ ਦੇ ਬਾਰਡਰ ਤੇ ਸੜਕਾਂ ਤੇ ਆਮ ਦੇਖਣ ਨੂੰ ਮਿਲ ਰਹੇ ਹਨ  ਇਹ ਕਿਸਾਨਾਂ ਦੇ ਕਿਸਾਨਾਂ ਦਾ ਚੱਲ ਰਿਹਾ ਸ਼ਾਂਤਮਈ ਰੋਸ ਧਰਨਾ ਖੇਤੀ ਆਰਡੀਨੈਂਸ ਬਿੱਲ ਰੱਦ ਕਰਵਾ ਕੇ ਹੀ ਪੰਜਾਬ ਵਾਪਸ ਮੁੜੇਗਾ  ਉਨ੍ਹਾਂ ਸੈਂਟਰ ਸਰਕਾਰ ਨੂੰ ਤਾੜਨਾ ਦਿੰਦੇ ਹੋਏ ਕਿਹਾ ਕਿ ਹਾਲੇ ਸਮਾਂ ਹੈ  ਆਪਣੀ ਸੋਚ ਬਦਲ ਲਓ ਨਹੀਂ ਤਾਂ ਵੱਡੇ ਵੱਡੇ ਖਮਿਆਜ਼ੇ ਭੁਗਤਣੇ ਪੈ ਸਕਦੇ ਹਨ ਸੈਂਟਰ ਸਰਕਾਰਾਂ ਨੂੰ  ਇਸ ਸਮੇਂ ਉਨ੍ਹਾਂ ਨਾਲ ਪਿੰਡ ਢੁੱਡੀਕੇ ਤੋਂ ਵੱਡੀ ਪੱਧਰ ਤੇ ਕਿਸਾਨ ਆਗੂ ਹਾਜ਼ਰ ਸਨ

ਜਦੋਂ ਤਖ਼ਤ ਤੇ ਬੈਠਾ ਹਾਕਮ ਬੋਲਾ ਹੋ ਜਾਵੇ ਫਿਰ ਲੋਕ ਨਾ ਬੋਲਣ ਹੱਥ ਫੜੀਆਂ ਤਲਵਾਰਾਂ ਬੋਲਦਿਆਂ -ਸਰਪੰਚ  ਜਸਬੀਰ ਸਿੰਘ ਢਿੱਲੋਂ

ਦਿੱਲੀ ਦੇ ਕੁੰਡਲੀ ਬਾਰਡਰ ਤੇ ਲੰਗਰ ਵਰਤਾਉਣ ਦੀ ਸੇਵਾ ਪਿੰਡ ਢੁੱਡੀਕੇ ਦੇ ਹਿੱਸੇ ਆਈ

(ਫੋਟੋ  -ਪ੍ਰਧਾਨ ਗੁਰਸ਼ਰਨ ਸਿੰਘ ਧਰਮਿੰਦਰ ਸਿੰਘ ਦਲਜੀਤ ਸਿੰਘ ਤੋਂ ਇਲਾਵਾ ਪਿੰਡ ਢੁੱਡੀਕੇ ਦੇ ਨਗਰ ਨਿਵਾਸੀ ਅਤੇ ਕਾਰ ਸੇਵਾ ਵਾਲੀ ਸੰਗਤ ਵੱਡੀ ਪੱਧਰ ਹਾਜ਼ਰ ਸਨ)

 ਦਿੱਲੀ,ਦਸੰਬਰ  2020 -( ਬਲਵੀਰ ਸਿੰਘ ਬਾਠ)-   ਅੱਜ ਦਿੱਲੀ ਦੇ ਕੁੰਡਲੀ ਬਾਰਡਰ ਤੇ ਬਾਬਾ ਜਸਵੰਤ ਸਿੰਘ ਵੱਲੋਂ ਸੰਗਤਾਂ ਲਈ ਲੰਗਰ ਦੀ ਸੇਵਾ ਕੀਤੀ ਗਈ ਲੰਗਰ ਨੂੰ ਵਰਤਾਉਣ ਦੀ ਸੇਵਾ ਗ਼ਦਰੀ ਬਾਬਿਆਂ ਦੇ ਜੰਮਪਲ ਧਰਤੀ ਪਿੰਡ ਢੁੱਡੀਕੇ ਦੇ ਹਿੱਸੇ ਆਈ  ਜਨ ਸ਼ਕਤੀ ਨਿਊਜ਼ ਨਾਲ ਗੱਲਬਾਤ ਕਰਦਿਆਂ ਨੌਜਵਾਨ ਕਿਸਾਨ ਸਿੱਖ ਆਗੂ ਸਰਪੰਚ ਜਸਵੀਰ ਸਿੰਘ ਢੁੱਡੀਕੇ ਨੇ ਕਿਹਾ  ਕਿ ਅੱਜ ਸਾਨੂੰ ਬੜਾ ਮਾਣ ਮਹਿਸੂਸ ਹੋ ਰਿਹਾ ਹੈ ਕਿ ਦਿੱਲੀ ਦੇ ਸੰਘਰਸ਼ ਵਿਚ ਲੰਗਰ  ਵਰਤਾਉਣ ਦੀ ਸੇਵਾ ਪਿੰਡ ਢੁੱਡੀਕੇ ਦੇ ਹਿੱਸੇ ਆਈ ਸਾਨੂੰ ਸੇਵਾ ਕਰਕੇ ਬੜਾ ਮਾਣ ਮਹਿਸੂਸ ਹੋ ਰਿਹਾ ਕਿ ਅਸੀਂ ਵੀ ਸਾਡੇ ਪਿੰਡ ਵੰਨੀਓਂ ਆਪਣਾ ਬਣਦਾ ਯੋਗਦਾਨ ਪਾ ਰਹੇ ਹਾਂ ਸਰਪੰਚ ਢਿੱਲੋਂ ਨੇ ਕਿਹਾ ਕਿ ਆਪ ਸਭ ਨੂੰ ਪਤਾ ਹੈ ਕਿ ਸੈਂਟਰ ਦੀਆਂ ਸਰਕਾਰਾਂ ਨੇ ਖੇਤੀ ਆਰਡੀਨੈਂਸ ਬਿੱਲ ਪਾਸ ਕਰਕੇ ਕਿਸਾਨਾਂ ਨਾਲ ਵੱਡਾ ਧ੍ਰੋਹ ਕਮਾਇਆ   ਇਨ੍ਹਾਂ ਬਿਲਾਂ ਨੂੰ ਰੱਦ ਕਰਵਾਉਣ ਲਈ ਸਾਰੇ ਹਿੰਦੋਸਤਾਨ ਦੇ ਕੋਨੇ ਕੋਨੇ ਵਿਚੋਂ ਕਿਸਾਨ ਮਜ਼ਦੂਰ ਕਿਸਾਨ ਜਥੇਬੰਦੀਆਂ  ਨੇ ਆਪਣਾ ਬਣਦਾ ਯੋਗਦਾਨ ਪਾ ਕੇ ਕਿਸਾਨਾਂ ਦੇ ਸੰਘਰਸ਼ ਨੂੰ ਸ਼ਾਂਤਮਈ ਢੰਗ ਨਾਲ  ਖੇਤੀ ਆਰਡੀਨੈਂਸ ਡੈੱਲ ਰੱਦ ਕਰਵਾਉਣ ਲਈ ਆਪਣਾ ਬਣਦਾ ਯੋਗਦਾਨ ਪਾ ਰਹੇ ਹਨ  ਉਨ੍ਹਾਂ ਕਿਹਾ ਕਿ ਅਸੀਂ ਮੁੱਢ ਕਦੀਮੀ ਤੋਂ ਦੇਖਦੇ ਆ ਰਹੇ ਹਾਂ ਕਿ ਦਿੱਲੀ ਦੀਆਂ ਸੈਂਟਰ ਸਰਕਾਰਾਂ ਨੇ ਹਮੇਸ਼ਾ ਹੀ ਪੰਜਾਬ ਵਾਸੀਆਂ ਨਾਲ ਵੱਡਾ ਧ੍ਰੋਹ ਕਮਾਇਆ ਹੈ ਇਸੇ ਕਰਕੇ ਜਦੋਂ ਵੀ ਪੰਜਾਬ ਵਾਸੀ ਆਪਣਾ ਬਣਦਾ ਹੱਕ ਮੰਗਦੇ ਹਨ  ਸਮੇਂ ਦੀਆਂ ਜ਼ਾਲਮ ਸਰਕਾਰਾਂ ਨੇ ਉਨ੍ਹਾਂ ਨਾਲ ਵੱਡੇ ਵੱਡੇ ਵਿਤਕਰੇ ਕਰਕੇ ਬਹੁਗਿਣਤੀ ਜਬਰ ਜ਼ੁਲਮ ਰਾਹੀਂ ਦੁਨੀਆਂ ਪੱਧਰ ਤੇ ਬਦਨਾਮ ਕਰਨ ਦੀ ਕੋਈ ਕਸਰ ਬਾਕੀ  ਬਾਕੀ ਨਹੀਂ ਛੱਡਦੀਆਂ ਇਸੇ ਕਰਕੇ ਹੀ ਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ ਦੀ  ਦੀ ਕਹਾਵਤ ਮਸ਼ਹੂਰ ਹੈ ਕਿ ਸਿੱਖ ਕੌਮ ਤੇ ਬੱਚਿਆਂ ਤੋਂ ਬਜ਼ੁਰਗਾਂ  ਮਾਤਾਵਾਂ ਭੈਣਾਂ  ਤੇ ਕਿਸਾਨ ਮਜ਼ਦੂਰਾਂ ਦੀ ਆਵਾਜ਼ ਇਹ ਹਾਕਮ ਸੁਣਨ ਨੂੰ ਵੀ ਤਿਆਰ ਨਾ ਹੋਣ ਤਾਂ ਲੋਕਾਂ ਹੱਥ ਫੜੀਆਂ ਤਲਵਾਰਾਂ ਬੋਲਦੀਆਂ ਨੇ  ਉਨ੍ਹਾਂ ਸੈਂਟਰ ਸਰਕਾਰ ਨੂੰ ਤਾੜਨਾ ਦਿੰਦੇ ਹੋਏ ਕਿਹਾ ਕਿ ਪੰਜਾਬ ਸਿੱਖ ਗੁਰੂਆਂ ਪੀਰਾਂ ਸ਼ਹੀਦਾਂ ਸੂਰਬੀਰ ਯੋਧਿਆਂ ਦੀ ਧਰਤੀ ਹੈ  ਸਾਡੇ ਗੁਰੂ ਸਾਹਿਬਾਨਾਂ ਨੇ ਕਿਹਾ ਸੀ ਕਿ ਜ਼ੁਲਮ ਕਰਨਾ ਵੀ ਮਾੜਾ ਤੇ ਜ਼ੁਲਮ ਸਹਿਣਾ ਵੀ ਮਾੜਾ  ਸਾਡੀ ਕੌਮ ਉਹ ਕੌਮ ਹੈ ਜੋ ਮਰਨੋਂ ਮੂਲ ਨਾ ਡਰਦੇ ਜਿਹੜੇ ਮੌਤ ਦੇ ਵਪਾਰੀ ਨੇ  ਅਸੀਂ ਕਿਸਾਨੀ ਸੰਘਰਸ਼ ਵਿਚ ਹਰ ਕੁਰਬਾਨੀ ਦੇਣ ਨੂੰ ਤਿਆਰ ਹਾਂ  ਇਸ ਸਮੇਂ ਉਨ੍ਹਾਂ ਨਾਲ ਟਰੱਕ ਯੂਨੀਅਨ ਅਜੀਤਵਾਲ ਦੇ ਪ੍ਰਧਾਨ ਕੁਲਤਾਰ ਸਿੰਘ ਗੋਲਡੀ

ਦੇਸ਼ ਵਿਦੇਸ਼ ਵਿਚ ਵੱਸਦੀਆਂ ਸਿੱਖ ਸੰਗਤਾਂ ਨੂੰਪੰਜ ਸੌ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੀਆਂ ਲੱਖ ਲੱਖ ਮੁਬਾਰਕਾਂ- ਸਰਪੰਚ ਜਸਬੀਰ ਸਿੰਘ ਢਿੱਲੋਂ

ਦਿੱਲੀ,ਨਵੰਬਰ  2020 -(  ਬਲਬੀਰ ਸਿੰਘ ਬਾਠ)- 

 ਅੱਜ ਸਾਰੀ ਦੁਨੀਆਂ ਦੇ ਉੱਪਰ  ਸ੍ਰੀ ਗੁਰੂ ਸ੍ਰੀ ਗ੍ਰੰਥ ਸਾਹਿਬ ਜੀ ਦੇ ਪਾਠਾਂ ਦੇ ਭੋਗ ਪਾਏ ਗਏ  ਅਤੇ ਸਰਬ ਸਾਂਝੀਵਾਲਤਾ ਦੇ ਪ੍ਰਤੀਕ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੀਆਂ ਖੁਸ਼ੀਆਂ ਮਨਾਈਆਂ ਗਈਆਂ  ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਨੌਜਵਾਨ ਸਿੱਖ ਆਗੂ ਸਰਪੰਚ ਜਸਬੀਰ ਸਿੰਘ ਢਿੱਲੋਂ ਨੇ ਜਨ ਸਕਦੀ ਨਿੳੂਜ਼ ਨਾਲ ਗੱਲਬਾਤ ਕਰਦਿਆਂ ਸਾਂਝਾ ਕੀਤਾ  ਉਨ੍ਹਾਂ ਕਿਹਾ ਕਿ ਬੇਸ਼ੱਕ ਅਸੀਂ ਦਿੱਲੀ ਰੋਸ ਧਰਨੇ ਤੇ ਮੌਜੂਦ ਹਾਂ ਪਰ ਅਸੀਂ ਸੇਖੋਂ ਦੇ ਨਾਂ ਤੇ ਸਾਰੀ ਸੰਗਤਾਂ ਨੂੰ ਗੁਰੂ ਸਾਹਿਬ ਦੇ ਗੁਰਪੁਰਬ  ਦੀਆਂ ਲੱਖ ਲੱਖ ਮੁਬਾਰਕਾਂ ਦਿੰਦੇ ਹਾਂ  ਬਾਬਾ ਜੀ ਮੇਹਰ ਕਰਨ ਅਸੀਂ ਦਿੱਲੀਓਂ ਆਰਡੀਨੈਂਸ ਬਿਲ ਦੇ ਖ਼ਿਲਾਫ਼ ਜਿੱਤ ਕੇ ਪੰਜਾਬ ਵਾਪਸ ਮੁੜੀਏ   ਉਨ੍ਹਾਂ ਸਾਰੀ ਸੰਗਤਾਂ ਨੂੰ ਅਪੀਲ ਵੀ ਕੀਤੀ ਕਿ ਦਿੱਲੀ ਦਾ ਧਰਨਾ ਸ਼ਾਂਤਮਈ ਢੰਗ ਨਾਲ ਨੇਪਰੇ ਚਾੜ੍ਹਿਆ ਜਾਵੇ ਕਿਸੇ ਨਾਲ ਵੈਰ ਵਿਰੋਧ ਨਾ ਕੀਤਾ ਜਾਵੇ  ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਤੇ ਚੱਲਣ ਦਾ ਪ੍ਰਣ ਕਰੀਏ ਅਤੇ ਸਾਰੇ ਸੰਸਾਰ ਦੇ ਵਿੱਚ ਖ਼ੁਸ਼ੀਆਂ ਬਰਤਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ

 

 

 

ਦਿੱਲੀ ਦੇ ਕੁੰਡਲੀ ਬਾਰਡਰ ਤੇ ਮਨਾਇਆ ਗਿਆ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ

ਸ਼ਾਂਤਮਈ ਧਰਨੇ ਵਾਲੀ ਜਗ੍ਹਾ ਤੇ ਮੋਮਬੱਤੀਆਂ ਅਤੇ ਲੜੀਆਂ ਲਾ ਕੇ ਦੀਪ ਮਾਲਾ ਵੀ ਕੀਤੀ ਗਈ - ਸਰਪੰਚ ਜਸਵੀਰ ਸਿੰਘ ਢਿੱਲੋਂ

ਦਿੱਲੀ, ਨਵੰਬਰ  2020 -( ਬਲਵੀਰ ਸਿੰਘ ਬਾਠ)-   ਅੱਜ ਦਿੱਲੀ ਦੇ ਕੁੰਡਲੀ ਬਾਰਡਰ ਤੇ ਸਿੱਖ ਸੰਗਤਾਂ ਵੱਲੋਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਕਰਕੇ ਅਰਦਾਸ ਬੇਨਤੀ ਕਰ ਕੇ ਸੰਗਤਾਂ ਨੂੰ ਹੁਕਮਨਾਮੇ ਸਰਵਣ ਕਰਵਾ ਕੇ ਸਿੱਖ ਸੰਗਤਾਂ ਨੂੰ ਦੇਗ ਵਰਤਾਈ ਗਈ   ਮਨਾਇਆ ਗਿਆ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਅੱਜ ਕੁੰਡਲੀ ਬਾਰਡਰ ਤੇ ਸਿੱਖ ਸੰਗਤਾਂ ਵੱਲੋਂ  ਸਰਬ ਧਰਮ ਅਤੇ ਸਾਂਝੀਵਾਲਤਾ ਦੇ ਪ੍ਰਤੀਕ  ਦਾ ਸੁਨੇਹਾ ਦਿੰਦੇ ਹੋਏ ਸਿੱਖ ਕਿਸਾਨ   ਆਗੂ ਸਰਪੰਚ ਜਸਬੀਰ ਸਿੰਘ ਢੁੱਡੀਕੇ ਨੇ ਜਨ ਸ਼ਕਤੀ ਨਿੳੂਜ਼ ਨਾਲ  ਵਿਸ਼ੇਸ਼ ਗੱਲਬਾਤ ਕਰਦਿਆਂ ਕੀਤਾ  ਉਨ੍ਹਾਂ ਕਿਹਾ ਕਿ ਇਕ ਸਿੱਖ ਕੌਮ ਹੀ ਅਜਿਹੀ ਕੌਮ ਹੈ ਸੰਸਾਰ ਵਿੱਚ ਜਿੱਥੇ ਵੀ ਕਿਤੇ ਸਿੱਖ ਵੱਸਦਾ ਹੈ ਉਹ ਸਿੱਖ ਸਰਬੱਤ ਦਾ ਭਲਾ ਮੰਗਦਾ ਹੈ ਅਤੇ ਸਰਬੱਤ ਦੇ ਭਲੇ ਲਈਅਰਦਾਸ ਬੇਨਤੀ ਕਰਦਾ ਹੈ  ਉਨ੍ਹਾਂ ਕਿਹਾ ਕਿ ਭਾਵੇਂ ਸੈਂਟਰ ਦੀਆਂ ਸਰਕਾਰਾਂ ਨੇ ਖੇਤੀ ਆਰਡੀਨੈਂਸ ਬੈੱਲ ਕਰਕੇ ਪੰਜਾਬ ਦੇ ਕਿਸਾਨਾਂ ਨਾਲ ਵੱਡਾ ਧ੍ਰੋਹ ਕਮਾਇਆ ਹੈ  ਇਸ ਘਾਤਕ ਬਿੱਲਾਂ ਨੂੰ ਵਾਪਸ ਰੱਦ ਕਰਵਾਉਣ ਲਈ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਸਿੱਖ ਸੰਗਤਾਂ ਘਰ ਬਾਰ ਛੱਡ ਕੇ ਪੰਜ ਦਿਨਾਂ ਤੋਂ ਅੱਜ ਅੱਜ ਤਕ ਦਿੱਲੀ ਵਿਖੇ ਸ਼ਾਂਤਮਈ ਢੰਗ ਨਾਲ ਰੋਸ ਪ੍ਰਦਰਸ਼ਨ ਕਰ ਰਹੀਆਂ ਹਨ  ਸਭ ਦਾ ਭਲਾ ਮੰਗਣ ਵਾਲੀ ਸਿੱਖ ਕੌਮ ਅੱਜ ਸੜਕਾਂ ਤੇ ਰਾਤਾਂ ਗੁਜ਼ਾਰਨ ਨੂੰ ਮਜਬੂਰ ਹੈ  ਅੱਜ ਕਿਸਾਨਾਂ ਦਾ ਬੱਚਾ ਬਜ਼ੁਰਗ ਮਾਵਾਂ ਭੈਣਾਂ ਸਭ ਖੇਤੀ ਆਰਡੀਨੈਂਸ ਮਿਲਾਂ ਦਾ ਵਿਰੋਧ ਕਰਨ ਲਈ ਦਿੱਲੀ ਵਿਖੇ  ਪਹੁੰਚ ਚੁੱਕੇ ਹਨ  ਉਨ੍ਹਾਂ ਕਿਹਾ ਕਿ ਸਾਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਪੂਰਾ ਪੂਰਾ ਪੂਰਨ ਵਿਸ਼ਵਾਸ ਹੈ ਕਿ ਅਸੀਂ ਖੇਤੀ ਆਰਡੀਨੈਂਸ ਬਿੱਲ ਰੱਦ ਕਰਵਾ ਕੇ ਹੀ ਪੰਜਾਬ ਵਾਪਸ ਮੁੜਾਂਗੇ  ਸਰਪੰਚ ਜਸਬੀਰ ਸਿੰਘ ਢਿੱਲੋਂ ਪਿੰਡ ਢੁੱਡੀਕੇ ਵੱਲੋਂ ਦੇਸ਼ ਵਿਦੇਸ਼ ਵਿਚ ਵੱਸਦੀਆਂ ਸਿੱਖ ਸੰਗਤਾਂ ਨੂੰ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਮੁਬਾਰਕਾਂ  ਦੇਂਦੇ ਹੋਏ ਆਖਦੇ ਹਨ ਜਿੱਤ ਸਾਡੀ ਪੱਕੀਆਂ ਐਲਾਨ ਹੋਣਾ ਬਾਕੀ ਹੈ

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਵਧਾਈਆਂ  

ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 551 ਵੇਂ ਪ੍ਰਕਾਸ਼ ਪੁਰਬ ਨੂੰ ਸਮੂਹ ਗੁਰੂ ਨਾਨਕ ਨਾਮਲੇਵਾ ਸੰਗਤ ਨੂੰ ਬਹੁਤ ਬਹੁਤ ਮੁਬਾਰਕਾਂ।

ਵੱਲੋਂ ਸਮੂਹ ਪੱਤਰਕਾਰ ਅਤੇ ਮੈਨੇਜ਼ਿੰਗ ਸਟਾਫ ਜਨਸ਼ਕਤੀ ਅਦਾਰਾ       

ਪੰਜਾਬੀਆਂ ਨੇ ਅਣਖ ਅਤੇ ਗੈਰਤ ਦਾ ਝੰਡਾ ਹਮੇਸ਼ਾਂ ਬੁਲੰਦ ਰੱਖਿਆ

ਸਾਡੀ ਇਸੇ ਕਰਕੇ ਤੇਰੇ ਨਾਲ ਕਦੇ ਬਣਦੀ ਨਹੀਂ ਸਰਕਾਰੇ - ਸਰਪੰਚ ਜਸਬੀਰ ਸਿੰਘ ਢਿੱਲੋਂ

 ਦਿੱਲੀ, ਨਵੰਬਰ  2020 -( ਬਲਵੀਰ ਸਿੰਘ ਬਾਠ)-

   ਪੰਜਾਬ ਦਾ ਇਤਿਹਾਸਕ ਪਿੰਡ ਗ਼ਦਰੀ ਬਾਬੇ ਅਤੇ ਸੂਰਬੀਰਾਂ ਦੀ ਧਰਤੀ ਪਿੰਡ ਢੁੱਡੀਕੇ  ਤੋਂ ਮੌਜੂਦਾ ਨੌਂ ਨੌਜਵਾਨ ਸਰਪੰਚ ਜਸਬੀਰ ਸਿੰਘ ਢਿੱਲੋਂ ਦੀ ਅਗਵਾਈ ਵਿੱਚ ਵੱਡੀ ਪੱਧਰ ਤੇ ਟਰੈਕਟਰ ਤੇ ਟਰਾਲੀਆਂ ਲੈ ਕੇ ਦਿੱਲੀ  ਪਹੁੰਚੇ ਕਿਸਾਨਾਂ ਨੇ ਸ਼ਾਂਤਮਈ ਢੰਗ ਨਾਲ ਖੇਤੀ ਆਰਡੀਨੈਂਸ ਬਿਲਾਂ ਦਾ ਰੋਸ ਪ੍ਰਗਟਾਵਾ ਕੀਤਾ  ਜਨ ਸਖ਼ਤੀ ਨਿੳੂਜ਼ ਨਾਲ ਗੱਲਬਾਤ ਕਰਦਿਆਂ ਕਿਸਾਨ ਆਗੂ ਸਰਪੰਚ ਜਸਬੀਰ ਸਿੰਘ ਢਿੱਲੋਂ ਨੇ ਕਿਹਾ ਕਿ  ਦਿੱਲੀ ਸੈਂਟਰ ਦੀਆਂ ਸਰਕਾਰਾਂ ਨੇ ਹਮੇਸ਼ਾ ਹੀ ਪੰਜਾਬ ਵਾਸੀਆਂ ਨਾਲ ਵੱਡਾ ਧ੍ਰੋਹ ਕਮਾਇਆ ਹੈ ਇਸੇ ਕਰਕੇ ਸਾਡੀ ਬਣਦੀ ਨੀ ਸਰਕਾਰੇ ਨੀ  ਕਿਉਂਕਿ ਪੰਜਾਬ ਵਾਸੀਆਂ ਨੂੰ ਹਮੇਸ਼ਾ ਆਪਣੇ ਹੱਕਾਂ ਲਈ ਲੜਨਾ ਪਿਆ ਪਰ ਸਮੇਂ ਦੀਆਂ ਹਕੂਮਤਾਂ ਨੇ ਜ਼ਿਆਦਾ ਪੰਜਾਬ ਨਾਲ ਵੱਡੇ ਵੱਡੇ ਵਿਤਕਰੇ ਕਰਕੇ ਪੰਜਾਬ ਵਿੱਚ ਵਸਦੀ ਸਿੱਖ ਬਹੁਗਿਣਤੀ ਨੂੰ ਜਾਬਰ ਜ਼ੁਲਮ ਰਾਹੀਂ ਦੁਨੀਆਂ ਪੱਧਰ ਤੇ ਬਦਨਾਮ ਕਰਨ ਦੀ ਕੋਈ ਕਸਰ ਬਾਕੀ ਨਹੀਂ ਛੱਡੀ ਇਸੇ ਕਰਕੇ ਹੀ ਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ ਦੀ ਕਹਾਵਤ ਮਸ਼ਹੂਰ ਹੈ ਸਿੱਖ ਕੌਮ ਦੇ ਬੱਚਿਆਂ ਤੋਂ ਬਜ਼ੁਰਗਾਂ ਅਤੇ ਬੀਬੀਆਂ ਤੋਂ ਮਾਤਾਵਾਂ ਤੱਕ ਨੇ ਅਣਖ ਤੇ ਗੈਰਤ ਦਾ ਝੰਡਾ ਬੁਲੰਦ ਰੱਖਦੇ  ਹੇ ਹਰ ਕੁਰਬਾਨੀ ਦੇਣ ਲਈ ਪਹਿਲਕਦਮੀ ਕੀਤੀ ਭਾਰਤੀ ਫ਼ੌਜਾਂ ਤੇ ਪੁਲੀਸ ਦੇ ਭੂਤਾਂ ਅਫਸਰਾਂ ਨੂੰ ਸਖਤ ਮੁਕਾਬਲੇ ਕਰਕੇ ਹਾਰ ਨਾ ਮੰਨਣ ਦੇ ਬਹੁਤ ਸਾਰੇ ਸਬੂਤ ਮੌਜੂਦ ਹਨ ਹੁਣ ਜਦੋਂ  ਮੋਦੀ ਹਕੂਮਤ ਨੇ ਕਿਸਾਨ ਵਿਰੋਧੀ ਘਾਤਕ ਬਿੱਲ ਪਾਸ ਕਰਕੇ ਪੰਜਾਬ ਅਤੇ ਸਿੱਖ ਕੌਮ ਦੀ ਮਾਲੀ ਹਾਲਤ ਨੂੰ ਕਮਜ਼ੋਰ ਕਰਨ ਦੀ ਠਾਣ ਲਈ ਹੈ ਇਸ ਦੇ ਖ਼ਿਲਾਫ਼ ਉੱਠੇ ਕਿਸਾਨ ਅੰਦੋਲਨ ਨੇ ਇਹ ਸਾਬਤ ਕੀਤਾ ਕਿ ਪੰਜਾਬ ਦੇ ਅਣਖੀਲੇ ਤੇ  ਤੇ ਜੁਝਾਰੂ ਯੋਧੇ ਕਦੇ ਵੀ ਕਿਸੇ ਬਿਗਾਨੀ ਕੌਮ ਦੀ ਅਧੀਨਗੀ ਨਹੀਂ ਕਬੂਲਦੇ ਇਸ ਲਈ ਅਸੀਂ ਦਿੱਲੀ ਖੇਤੀ ਆਰਡੀਨੈਂਸ ਬਿੱਲ ਰੱਦ ਕਰਵਾਉਣ ਆਏ ਹਾਂ ਉਹ ਅਸੀਂ ਹਰ ਹਾਲਤ ਵਿੱਚ ਕਰਵਾ ਕੇ ਵਾਪਸ ਮੁੜਾਂਗੇ  ਜਿੱਤ ਸਾਡੀ ਪੱਕੀ ਆਂ ਐਲਾਨ ਹੋਣਾ ਬਾਕੀ ਹੈ

 

Things You Should Never Do in the Morning

Some of the morning routines or things to avoid in the morning for a better and fresh start. 

 Don’t Go Straight to Work!

The morning is a vital segment of your whole day, and the person is more productive at this time. In the morning routine, you should add some physical activity like exercise or walk and take a healthy breakfast. Try to engage yourself in some inspiring content either in the form of a newspaper or any book to motivate yourself. These are all the activities to do in the morning, so you’ll feel great energy to kick off your day with full discipline and self-esteem.

However, most people ignore this balanced morning routine, and all they can do is to end up being lazy and dull in the morning. People don’t even realize the worth of their morning, that it is the most important part of the day if spent in a great manner. While most people just skip all the things and wake up, get ready, and go straight forwork.

This is not the first thing morning expects from us. By following this unhealthy routine, a person might not be fully conscious and unable to pay attention to their work. If you go directly to your work in the morning without engaging yourself in some good morning routine, you‘ll end up being disorganized, slow, and inefficient.

Eventually, your productivity suffers, and your progress is not up to the mark. This is not the only thing a person can destroy, but your mental health and sleep schedule is even more compromised and leads to serious health consequences.

Some people always want to sleep more from their scheduled time, so sleeping into the last seconds doesn’t give you any benefit, but it will disturb your whole morning routine. People feel lethargic all day, and that feeling of being unproductive at your workplace disturbs you mentally and physically

ਦਾਗ਼ੀ ਸਿਆਸਤਦਾਨਾਂ ਨੂੰ ਚੋਣ ਲੜਨ ਤੋਂ ਅਯੋਗ ਠਹਿਰਾਉਣ ਦੇ ਮਾਮਲੇ ’ਚ ਸੁਪਰੀਮ ਕੋਰਟ ਦੀ ਨਾਂਹ

ਨਵੀਂ ਦਿੱਲੀ, 16 ਨਵੰਬਰ 2020 -(ਏਜੰਸੀ )

ਸੁਪਰੀਮ ਕੋਰਟ ਨੇ ਦਾਗ਼ੀ ਸਿਆਸਤਦਾਨਾਂ ਨੂੰ ਚੋਣ ਲੜਨ ਤੋਂ ਰੋਕਣ ਦੇ ਮਾਮਲੇ ਵਿੱਚ ਦਖ਼ਲ ਦੇਣ ਤੋਂ ਨਾਂਹ ਕਰ ਦਿੱਤੀ ਹੈ। ਸਿਖਰਲੀ ਅਦਾਲਤ ਨੇ ਕਿਹਾ ਕਿ ਅਜਿਹੇ ਮੁੱਦਿਆਂ ’ਤੇ ਫੈਸਲਾ ਲੈਣ ਦਾ ਕੰਮ ਸੰਸਦ ਦਾ ਹੈ। ਜਸਟਿਸ ਐੱਲ.ਐੱਨ.ਰਾਓ ਦੀ ਅਗਵਾਈ ਵਾਲੇ ਬੈਂਚ ਨੇ ਘੱਟੋ-ਘੱਟ ਪੰਜ ਸਾਲ ਦੀ ਸਜ਼ਾ ਵਾਲੇ ਅਪਰਾਧਾਂ ਲਈ ਪਿਛਲੇ ਇਕ ਸਾਲ ਤੋਂ ਚਾਰਜਸ਼ੀਟ ਕੀਤੇ ਵਿਧਾਇਕਾਂ ਤੇ ਸੰਸਦ ਮੈਂਬਰਾਂ ਦੀ ਚੋਣ ਨੂੰ ਅਯੋਗ/ਮਨਸੂਖ਼ ਐਲਾਨਣ ਤੋਂ ਨਾਂਹ ਕਰ ਦਿੱਤੀ ਹੈ। ਬੈਂਚ ਨੇ ਪਟੀਸ਼ਨਰ ਐੱਨਜੀਓ ‘ਲੋਕ ਪ੍ਰਹਿਰੀ’ ਦੀ ਨੁਮਾਇੰਦਗੀ ਕਰਨ ਵਾਲੇ ਵਕੀਲ ਤੇ ਸੇਵਾ ਮੁਕਤ ਨੌਕਰਸ਼ਾਹ ਐੱਸ.ਐੱਨ.ਸ਼ੁਕਲਾ ਨੂੰ ਕਿਹਾ, ‘ਅਸੀਂ ਇਸ ਗੱਲੋਂ ਸਹਿਮਤ ਹਾਂ ਕਿ ਤੁਸੀਂ ਜੋ ਕੁਝ ਕਹਿ ਰਹੇ ਹੋ, ਉਹ ਸਹੀ ਹੈ। ਪਰ ਅਸੀਂ ਅਜਿਹੇ ਹੁਕਮ ਨਹੀਂ ਦੇ ਸਕਦੇ। ਇਹ ਫੈਸਲਾ ਸੰਸਦ ਦੇ ਅਧਿਕਾਰ ਖੇਤਰ ’ਚ ਆਉਂਦਾ ਹੈ।’

ਰਾਮ ਦੇ ਸਵਾਗਤ 'ਚ ਰੌਸ਼ਨੀ ਨਾਲ ਨਹਾਈ ਅਯੁੱਧਿਆ, ਪੰਜ ਲੱਖ 84 ਹਜ਼ਾਰ ਤੋਂ ਵੱਧ ਦੀਵੇ ਬਾਲਣ ਦਾ ਬਣਿਆ ਰਿਕਾਰਡ

ਅਯੁੱਧਿਆ,ਨਵੰਬਰ 2020 -(ਏਜੰਸੀ ) 

ਪਵਿੱਤਰ ਸਰਯੂ ਨਦੀ ਦੇ ਕੰਢੇ ਸ਼ੁੱਕਰਵਾਰ ਨੂੰ ਤ੍ਰੇਤਾ ਯੁੱਗੀ ਮੁੜ ਸੁਰਜੀਤ ਹੋ ਉੱਠਿਆ। ਇੱਥੇ ਹੈਲੀਕਾਪਟਰ ਨਾਲ ਰਾਮ ਦੀ ਪੌੜੀ ਦੇ ਰਾਮਕਥਾ ਪਾਰਕ 'ਚ ਭਗਵਾਨ ਸ੍ਰੀ ਰਾਮ, ਸੀਤਾ ਜੀ ਅਤੇ ਲਕਸ਼ਮਣ ਦੇ ਸਰੂਪ ਦੇ ਉੱਤਰਨ 'ਤੇ ਰਾਜਪਾਲ ਅਨੰਦੀਬੇਨ ਪਟੇਲ ਦੇ ਨਾਲ ਸੀਐੱਮ ਯੋਗ ਆਦਿੱਤਿਆਨਾਥ ਅਤੇ ਉਨ੍ਹਾਂ ਦੇ ਮੰਤਰੀ ਮੰਡਲ ਦੇ ਸਹਿਯੋਗੀਆਂ ਨੇ ਸਵਾਗਤ ਕੀਤਾ। ਸ਼ਾਮ ਢਲਦੇ ਹੀ ਸਾਢੈ ਪੰਜ ਲੱਖ ਤੋਂ ਜ਼ਿਆਦਾ ਦੀਵਿਆਂ ਨਾਲ ਰਾਮ ਦੀ ਪੌੜੀ ਰੌਸ਼ਨ ਹੋ ਗਈ। 

ਰਾਮਨਗਰੀ ਅਯੁੱਧਿਆ 'ਚ ਚੌਥੇ ਦੀਪਉਤਸਵ 'ਚ ਬਲੇ ਪੰਜ ਲੱਖ 84 ਹਜ਼ਾਰ 575 ਦੀਵਿਆਂ ਦੇ ਨਾਲ ਰਾਮਨਗਰੀ ਜਗਮਗ ਹੋ ਗਈ। ਇਸ ਮੌਕੇ ਸੀਐੱਮ ਯੋਗੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਹਾਮਾਰੀ ਦੌਰਾਨ ਵੀ ਸ੍ਰੀ ਰਾਮ ਮੰਦਰ ਦਾ ਨਿਰਮਾਣ ਸੰਭਵ ਕਰ ਦਿੱਤਾ ਹੈ। ਅਯੁੱਧਿਆ ਦੇ ਸੁਪਨੇ ਨੂੰ ਪੂਰਾ ਕਰਨ ਲਈ ਅਸੀਂ ਉਨ੍ਹਾਂ ਦਾ ਧੰਨਵਾਦ ਕਰਦੇ ਹਾਂ। ਸੰਬੋਧਨ ਤੋਂ ਬਾਅਦ ਸੀਐੱਮ ਯੋਗੀ ਨੇ ਰਾਮ ਦੀ ਪੌੜੀ 'ਤੇ ਸਰਯੂ ਦੀ ਆਰਤੀ ਕੀਤੀ। 

ਸੰਨੀ ਦਿਉਲ ਨੇ ਕੈਪਟਨ ਨੂੰ ਰੇਲ ਟਰੈਕ ਖ਼ਾਲੀ ਕਰਵਾਉਣ ਲਈ ਲਿਖਿਆ ਪੱਤਰ

ਨਵੀਂ ਦਿੱਲੀ , ਨਵੰਬਰ 2020  --(ਏਜੰਸੀ )
 

 ਅਭਿਨੇਤਾ ਤੇ ਐਮ ਪੀ ਸੰਨੀ ਦਿਉਲ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੱਤਰ ਲਿਖ ਕੇ ਰੇਲ ਟਰੈਕ ਨੂੰ ਖ਼ਾਲੀ ਕਰਵਾਉਣ ਨੂੰ ਕਿਹਾ ਹੈ । ਉਨ੍ਹਾਂ ਕਿਹਾ ਕਿ ਰੇਲ ਸ਼ੁਰੂ ਹੋਣਗੇ ਤਾਂ ਪੰਜਾਬ ਖ਼ੁਸ਼ਹਾਲ ਹੋਵੇਗਾ । ਇਹ ਸਭ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੈ ।  

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿੱਚ ਭਾਗ ਨਹੀ ਲਵੇਗਾ ਸਰਨਾ ਧੜਾ

ਬਾਦਲਾਂ ਨੂੰ ਸ਼ਜਾਵਾਂ ਦਿਵਾਉਣ ਲਈ ਭਾਜਪਾ ਦੀ ਹਿਮਾਇਤ ਕਰਨ ਨੂੰ ਤਿਆਰ ਹਾਂ-ਸਰਨਾ 

 ਨਵੀਂ ਦਿੱਲੀ , ਅਕਤੂਬਰ 2020 -(ਏਜੰਸੀ )

ਸ਼੍ਰੋਮਣੀ ਅਕਾਲੀ ਦਲ ਸਰਨਾ (ਦਿੱਲੀ) ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਇਹ ਐਲਾਨ ਕੀਤਾ ਹੈ, ਕਿ ਉਨ੍ਹਾਂ ਦੀ ਪਾਰਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਹੋਣ ਵਾਲੀਆਂ ਆਮ ਚੋਣਾਂ ਵਿੱਚ ਭਾਗ ਨਹੀ ਲਵੇਗੀ । ਜਦ ਕਿ ਉਨ੍ਹਾਂ ਦੀ ਪਾਰਟੀ ਹਰ ਉਸ ਉਮੀਦਵਾਰ ਦਾ ਖੁੱਲ੍ਹ ਕੇ ਸਮਰਥਨ ਕਰੇਗੀ, ਜੋ ਉਮੀਦਵਾਰ ਸ਼ੋਅਦ (ਬਾਦਲ) ਧੜ੍ਹੇ ਦੀਆਂ ਪੰਥ ਵਿਰੋਧੀ ਨੀਤੀਆਂ ਦੇ ਖ਼ਿਲਾਫ਼ ਖੜ੍ਹਾ ਹੋਵੇਗਾ । 

  ਪਰਮਜੀਤ ਸਰਨਾ ਨੇ ਕਿਹਾ ਕਿ ਪੰਥ ਰਤਨ ਗੁਰਚਰਨ ਸਿੰਘ ਟੌਹੜਾ ਦੀ ਮੌਤ ਦੇ ਬਾਅਦ ਜਿਸ ਢੰਗ ਨਾਲ ਨਿਜੀ ਹਿੱਤਾਂ ਦੀ ਪੂਰਤੀ ਦੀ ਲਈ ਸ਼ੋਅਦ (ਬਾਦਲ) ਨੇ ਪੰਥ ਨੂੰ ਵੇਚਿਆ ਹੈ । ਜਥੇਦਾਰ ਗੁਰਚਰਨ ਸਿੰਘ ਟੋਹੜਾ ਜੋ 28 ਸਾਲ ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੇ ਅਹੁਦੇ 'ਤੇ ਰਹੇ ਸਨ , ਬਰਗਾੜੀ ਕਾਂਡ ਅਤੇ ਪਵਿਤਰ ਸਰੂਪਾਂ ਦੇ ਗਾਇਬ ਹੋਣ ਵਰਗੀ ਕਦੇ ਵੀ ਕੋਈ ਘਟਨਾ ਨਹੀਂ ਹੋਈ ਸੀ ਪਰ ਪੰਥ ਦੀ ਬਰਬਾਦੀ ਦੇ ਕਾਰਨ ਦੋਸ਼ੀ ਬਾਦਲ ਧੜੇ ਦਾ ਹੁਣ ਸੰਗਤਾਂ ਨੂੰ ਪਤਾ ਲੱਗ ਚੁੱਕਿਆ ਹੈ । ਇਹ ਉਨ੍ਹਾਂ ਦੀਆਂ ਗਲਤ ਨੀਤੀਆਂ ਦਾ ਨਤੀਜਾ ਹੈ । ਜਦੋਂ ਤੱਕ ਪ੍ਰਕਾਸ਼ ਸਿੰਘ ਬਾਦਲ ਜਥੇਦਾਰ ਗੁਰਚਰਨ ਸਿੰਘ ਟੋਹੜਾ ਦੀਆਂ ਨੀਤੀਆਂ'ਤੇ ਚਲਦੇ ਰਹੇ ਤਦ ਤੱਕ ਸ਼ੋਅਦ ਦਾ ਬੋਲਬਾਲਾ ਰਿਹਾ । ਕੋਈ ਪੰਥ ਵਿਰੋਧੀ ਘਟਨਾ ਤੱਦ ਨਹੀਂ ਹੋਈ ਸੀ । ਇਤਿਹਾਸ ਵੀ ਇਸ ਦਾ ਗਵਾਹ ਹੈ ।  ਉਹਨਾਂ ਦੱਸਿਆ ਕਿ ਹੁਣ ਭਾਜਪਾ ਨੂੰ ਪੂਰਾ ਅਨੁਭਵ ਹੋ ਗਿਆ ਹੈ, ਕਿ ਪ੍ਰਕਾਸ਼ ਸਿੰਘ ਬਾਦਲ ਦੀਆਂ ਕਮਜ਼ੋਰ ਨੀਤੀਆਂ ਦੇ ਕਾਰਨ ਸ਼ੋਅਦ (ਬਾਦਲ) ਦਾ ਗ੍ਰਾਫ਼ ਹੁਣ ਪੂਰੀ ਤਰ੍ਹਾਂ ਨਾਲ ਡਿੱਗ ਚੁੱਕਿਆ ਹੈ । ਸਰਨਾ ਨੇ ਕਿਹਾ ਕਿ ਸਮਾਂ ਆਉਣ 'ਤੇ ਭਾਜਪਾ ਜੇਕਰ ਸ਼ੋਅਦ (ਬਾਦਲ) ਦੇ ਸਕੈਂਡਲਾਂ ਦੇ ਬਾਰੇ ਵਿੱਚ ਕੋਈ ਵੀ ਜਾਂਚ ਕਰਦੀ ਹੈ । ਉਹ ਉਸ ਦਾ ਪੂਰਾ ਸਮਰਥਨ ਅਤੇ ਸਵਾਗਤ ਕਰਣਗੇ । ਬਾਦਲ ਦੇ ਜਿਨ੍ਹਾਂ ਨੇਤਾਵਾਂ ਨੇ ਲੋਕਾਂ ਨੂੰ ਅਤੇ ਪੰਜਾਬ, ਦਿੱਲੀ ਨੂੰ ਖੁੱਲ੍ਹ ਕੇ ਲੁੱਟਿਆ ਹੈ । ਇਨ੍ਹਾਂ ਦੇ ਖ਼ਿਲਾਫ਼ ਭਾਜਪਾ ਤੁਰੰਤ ਕਾਰਵਾਈ ਕਰ ਕੇ ਪੰਜਾਬ  ਦੇ ਲੋਕਾਂ ਨੂੰ ਇਨ੍ਹਾਂ ਦੀਆਂ ਕਾਲੀਆਂ ਕਰਤੂਤਾਂ ਦਾ ਚਿੱਠਾ ਜਲਦ ਹੀ ਪੇਸ਼ ਕਰਨ ਵਾਲੀ ਹੈ । ਭਾਜਪਾ ਦੇ ਅਜਿਹੇ ਨਵੇਂ ਐਕਸ਼ਨ ਨਾਲ ਦੋਸ਼ੀ ਅਕਾਲੀ ਨੇਤਾ ਹੁਣ ਬੱਚ ਨਹੀਂ ਸਕਣਗੇ। ਇਸ ਮੁੱਦੇ 'ਤੇ ਸ਼ਿਅਦ (ਦਿੱਲੀ) ਭਾਜਪਾ ਦੀ ਹਿਮਾਇਤ ਕਰੇਗਾ । 

ਕੋਲਕਾਤਾ 'ਚ ਬਲਵਿੰਦਰ ਸਿੰਘ ਨੂੰ ਮਿਲੀ ਜ਼ਮਾਨਤ

ਕੋਲਕਾਤਾ, ਅਕਤੂਬਰ 2020 -(ਏਜੰਸੀ )

 ਪਿਛਲੇ ਦਿਨੀਂ ਭਾਜਪਾ ਦੇ ਪ੍ਰਦਰਸ਼ਨ ਦੌਰਾਨ ਪਿਸਤੌਲ ਰੱਖਣ ਦੇ ਦੋਸ਼ 'ਚ ਗਿ੍ਫ਼ਤਾਰ ਕੀਤੇ ਗਏ ਸਿੱਖ ਸੁਰੱਖਿਆ ਗਾਰਡ ਬਲਵਿੰਦਰ ਸਿੰਘ ਨੂੰ ਸੋਮਵਾਰ ਨੂੰ ਹਾਵੜਾ ਅਦਾਲਤ ਤੋਂ ਜ਼ਮਾਨਤ ਮਿਲ ਗਈ। ਅਦਾਲਤ ਨੇ ਉਸ ਨੂੰ 2500 ਰੁਪਏ ਦੇ ਨਿੱਜੀ ਮੁਚੱਲਕੇ 'ਤੇ ਜ਼ਮਾਨਤ 'ਤੇ ਰਿਹਾਅ ਕਰਨ ਦਾ ਆਦੇਸ਼ ਦਿੱਤਾ। ਜੱਜ ਨੇ ਬਲਵਿੰਦਰ ਦੇ ਹਥਿਆਰ ਲਾਇਸੈਂਸ ਸਬੰਧੀ ਟਵੀਟ ਕਰਨ ਲਈ ਹਾਵੜਾ ਸਿਟੀ ਪੁਲਿਸ ਨੂੰ ਵੀ ਝਾੜ ਵੀ ਪਾਈ।  

ਜੈੱਟ ਏਅਰਵੇਜ਼ ਨੂੰ ਖ਼ਰੀਦਦਾਰ ਮਿਲਿਆ, ਛੇਤੀ ਉਡਾਣ ਭਰਨ ਦੀ ਉਮੀਦ ਵਧੀ

 

ਮੁੰਬਈ, ਅਕਤੂਬਰ 2020 -(ਏਜੰਸੀ )

ਕਰਜ਼ ਦੇ ਬੋਝ ਹੇਠਾਂ ਦੱਬੀ ਅਤੇ ਦੀਵਾਲੀਆ ਪ੍ਰਕਿਰਿਆ ਤੋਂ ਗੁਜ਼ਰ ਰਹੀ ਨਿੱਜੀ ਹਵਾਬਾਜ਼ੀ ਕੰਪਨੀ ਜੈੱਟ ਏਅਰਵੇਜ਼ ਨੂੰ ਨਵਾਂ ਖ਼ਰੀਦਦਾਰ ਮਿਲ ਗਿਆ ਹੈ। ਇਸ ਦਾ ਮਤਲਬ ਇਹ ਹੈ ਕਿ ਕੰਪਨੀ ਦੇ ਛੇਤੀ ਉਡਾਣ ਭਰਨ ਦੀ ਉਮੀਦ ਵਧ ਗਈ ਹੈ। ਕੰਪਨੀ ਦੇ ਕਰਜ਼ਦਾਤਿਆਂ ਦੀ ਕਮੇਟੀ (ਸੀਓਸੀ) ਨੇ ਬਿ੍ਟੇਨ ਸਥਿਤ ਕਾਲਰਾਕ ਕੈਪੀਟਲ ਅਤੇ ਯੂਏਈ ਸਥਿਤ ਕਾਰੋਬਾਰੀ ਮੁਰਾਰੀ ਲਾਲ ਜਾਲਾਨ ਦੇ ਕੰਸੋਰਟੀਅਮ ਦਾ ਰਿਜਾਲਿਊਸ਼ਨ ਪਲਾਨ ਮਨਜ਼ੂਰ ਕਰ ਲਿਆ ਹੈ। ਕੰਪਨੀ 'ਤੇ ਉਸ ਦੇ ਕਰਜ਼ਦਾਤਿਆਂ ਦਾ 8,000 ਕਰੋੜ ਰੁਪਏ ਤੋਂ ਜ਼ਿਆਦਾ ਬਕਾਇਆ ਹੈ। ਕਰਜ਼ਦਾਤਿਆਂ ਵਿਚ ਜ਼ਿਆਦਾਤਰ ਸਰਕਾਰੀ ਬੈਂਕ ਹਨ।

ਜੈੱਟ ਏਅਰਵੇਜ਼ ਦੀ ਰਿਜਾਲਿਊਸ਼ਨ ਪ੍ਰਰੋਫੈਸ਼ਨਲ ਆਸ਼ੀਸ਼ ਛਾਛੜੀਆ ਨੇ ਸ਼ੇਅਰ ਬਾਜ਼ਾਰ ਬੀਐੱਸਈ ਨੂੰ ਦੱਸਿਆ ਕਿ ਮਤੇ 'ਤੇ ਈ-ਵੋਟਿੰਗ ਦੇ ਮਾਧਿਅਮ ਨਾਲ ਇਸ ਹੱਲ ਦੀ ਯੋਜਨਾ ਨੂੰ ਮਨਜ਼ੂਰੀ ਦਿੱਤੀ ਗਈ ਹੈ। ਸੀਓਸੀ ਨੇ ਸ਼ੁੱਕਰਵਾਰ ਨੂੰ ਈ-ਵੋਟਿੰਗ ਦੀ ਮਿਆਦ ਸ਼ਨਿਚਰਵਾਰ ਤਕ ਲਈ ਵਧਾ ਦਿੱਤੀ ਸੀ, ਕਿਉਂਕਿ ਹੁਣ ਤਕ ਸਿਰਫ਼ ਅੱਧੇ ਕਰਜ਼ਦਾਤਿਆਂ ਨੇ ਹੀ ਆਪਣੇ ਵੋਟ ਪਾਏ ਸਨ। ਪਿਛਲੇ ਸਾਲ ਅਪ੍ਰੈਲ ਤੋਂ ਬੰਦ ਪਈ ਜੈੱਟ ਏਅਰਵੇਜ਼ ਨੂੰ ਖ਼ਰੀਦਣ ਲਈ ਦੋ ਕੰਸੋਰਟੀਅਮ ਨੇ ਦਿਲਚਸਪੀ ਦਿਖਾਈ ਸੀ। ਦੂਜਾ ਕੰਸੋਰਟੀਅਮ ਹਰਿਆਣਾ ਸਥਿਤ ਫਲਾਈਟ ਸਿਮੈੂਲਸ਼ਨ ਟੈਕਨੀਕ ਸੈਂਟਰ, ਮੁੰਬਈ ਸਥਿਤ ਬਿਗ ਚਾਰਟਰ ਅਤੇ ਆਬੂਧਾਬੀ ਦੇ ਇੰਪੀਰੀਅਲ ਕੈਪੀਟਲ ਇੰਵੈਸਟਮੈਂਟਸ ਐੱਲਐੱਲਸੀ ਦਾ ਸੀ। ਇਕ ਸੂਤਰ ਮੁਤਾਬਕ ਕੰਪਨੀ ਦੇ ਨਵੇਂ ਮਾਲਕਾਂ ਨੇ ਇਸ ਦਾ ਪਰਿਚਾਲਨ ਦੁਬਾਰਾ ਸ਼ੁਰੂ ਕਰਨ ਸਬੰਧੀ ਸਰਗਰਮੀਆਂ ਲਈ 1,000 ਕਰੋੜ ਰੁਪਏ ਦੇ ਨਿਵੇਸ਼ ਦਾ ਮਤਾ ਰੱਖਿਆ ਹੈ। ਕੰਪਨੀ ਦੇ ਕਰਜ਼ਦਾਤਿਆਂ ਨੂੰ ਪੰਜ ਸਾਲਾਂ ਵਿਚ ਵਾਧੂ 1,000 ਕਰੋੜ ਰੁਪਏ ਦਿੱਤੇ ਜਾਣਗੇ। ਕੰਪਨੀ ਦੇ ਪਰਿਚਾਲਨ ਕਰਜ਼ਦਾਤਿਆਂ ਨੂੰ ਵੀ 10 ਫ਼ੀਸਦੀ ਹਿੱਸੇਦਾਰੀ ਦਿੱਤੀ ਜਾਵੇਗੀ।

ਮੱਧ ਪ੍ਰਦੇਸ਼ ਜ਼ਿਮਨੀ ਚੋਣਾਂ ਲਈ ਕਾਂਗਰਸ ਨੇ ਨਵਜੋਤ ਸਿੱਧੂ ਨੂੰ ਬਣਾਇਆ ਸਟਾਰ ਪ੍ਰਚਾਰਕ

 ਨਵੀਂ ਦਿੱਲੀ ,ਅਕਤੂਬਰ 2020 -(ਏਜੰਸੀ )

 ਮੱਧ ਪ੍ਰਦੇਸ਼ ਜ਼ਿਮਨੀ ਚੋਣਾਂ ਲਈ ਕਾਂਗਰਸ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਨਾਰਾਜ਼ ਚੱਲ ਰਹੇ ਕੈਬਨਿਟ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਵਾਲੇ ਨਵਜੋਤ ਸਿੰਘ ਸਿੱਧੂ ਨੂੰ ਸਟਾਰ ਪ੍ਰਚਾਰਕ ਬਣਾਇਆ ਹੈ। ਇਸ ਤੋਂ ਪਹਿਲਾਂ ਬਿਹਾਰ ਵਿਧਾਨ ਸਭਾ ਚੋਣਾਂ ਲਈ ਸਟਾਰ ਪ੍ਰਚਾਰਕਾਂ ਦੀ ਸੂਚੀ 'ਚ ਨਵਜੋਤ ਸਿੱਧੂ ਦਾ ਨਾਂਅ ਸ਼ਾਮਲ ਨਹੀਂ ਸੀ। 

ਪੁਣੇ,ਔਰੰਗਾਬਾਦ ਤੇ ਕੋਂਕਣ ਡਵੀਜ਼ਨ 'ਚ ਤੂਫ਼ਾਨੀ ਬਾਰਿਸ਼ ਨੇ ਲਈ 47 ਦੀ ਜਾਨ 

ਵੱਡੇ ਪੱਧਰ 'ਤੇ ਫਸਲਾਂ ਤਬਾਹ ,2300 ਤੋਂ ਜ਼ਿਆਦਾ ਘਰ ਤਬਾਹ ਤੇ 21 ਹਜ਼ਾਰ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ ਗਿਆ  

ਪੁਣੇ, ਅਕਤੂਬਰ 2020 -(ਏਜੰਸੀ )

ਮਹਾਰਾਸ਼ਟਰ ਦੇ ਪੁਣੇ, ਔਰੰਗਾਬਾਦ ਤੇ ਕੋਂਕਣ ਡਵੀਜ਼ਨ 'ਚ ਭਾਰੀ ਬਾਰਿਸ਼ ਤੇ ਹੜ੍ਹ ਨਾਲ 47 ਲੋਕਾਂ ਦੀ ਜਾਨ ਜਾ ਚੁੱਕੀ ਹੈ। ਪਿਛਲੇ ਤਿੰਨ ਦਿਨਾਂ ਤੋਂ ਹੋ ਰਹੀ ਬਾਰਿਸ਼ ਦੇ ਕਾਰਨ ਲੱਖਾਂ ਹੈਕਟੇਅਰ ਦੀਆਂ ਫਸਲਾਂ ਨੂੰ ਨੁਕਸਾਨ ਪਹੁੰਚਿਆ ਹੈ। ਪੱਛਮੀ ਮਹਾਰਾਸ਼ਟਰ 'ਚ 28 ਲੋਕਾਂ ਦੀ ਮੌਤ ਬਾਰਿਸ਼ ਨਾਲ ਜੁੜੀਆਂ ਘਟਨਾਵਾਂ 'ਚ ਹੋਈ ਹੈ। ਸੂਬੇ ਦਾ ਇਹ ਹਿੱਸਾ ਪੁਣੇ ਡਵੀਜ਼ਨ 'ਚ ਆਉਂਦਾ ਹੈ। ਮੱਧ ਮਹਾਰਾਸ਼ਟਰ ਦੇ ਔਰੰਗਾਬਾਦ ਡਵੀਜ਼ਨ 'ਚ 16 ਤੇ ਤੱਟੀ ਕੋਂਕਣ 'ਚ ਤਿੰਨ ਲੋਕਾਂ ਦੀ ਜਾਨ ਗਈ ਹੈ। ਪੁਣੇ ਦੇ ਡਵੀਜ਼ਨਲ ਕਮਿਸ਼ਨਰ ਦਫ਼ਤਰ ਮੁਤਾਬਕ, ਭਾਰੀ ਬਾਰਿਸ਼ ਤੇ ਹੜ੍ਹ ਨਾਲ 2300 ਤੋਂ ਜ਼ਿਆਦਾ ਘਰ ਤਬਾਹ ਹੋਏ ਹਨ ਤੇ 21 ਹਜ਼ਾਰ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ ਗਿਆ ਹੈ।

ਇਕ ਅਧਿਕਾਰੀ ਨੇ ਕਿਹਾ ਕਿ ਸੀਲਾਪੁਰ 'ਚ 14, ਸਾਂਗਲੀ 'ਚ ਨੌ, ਪੁਣੇ 'ਚ ਚਾਰ ਤੇ ਸਤਾਰਾ 'ਚ ਇਕ ਵਿਅਕਤੀ ਦੀ ਮੌਤ ਹੋਈ ਹੈ। ਪੁਣੇ, ਸੋਲਾਪੁਰ, ਸਤਾਰਾ ਤੇ ਸਾਂਗਲੀ ਜ਼ਿਲਿ੍ਹਆਂ 'ਚ 57 ਹਜ਼ਾਰ ਹੈਕਟੇਅਰ 'ਚ ਗੰਨਾ, ਸੋਇਆਬੀਨ, ਸਬਜ਼ੀ, ਝੋਨਾ, ਅਨਾਰ ਤੇ ਕਪਾਹ ਵਰਗੀਆਂ ਫਸਲਾਂ ਨੂੰ ਨੁਕਸਾਨ ਹੋਇਆ ਹੈ। ਇਨ੍ਹਾਂ ਚਾਰ ਜ਼ਿਲਿ੍ਹਆਂ 'ਚ 513 ਪਸ਼ੂਆਂ ਦੀ ਵੀ ਜਾਨ ਗਈ ਹੈ ਤੇ 2319 ਘਰ ਨੁਕਸਾਨੇ ਹੋਏ ਹਨ। ਸੋਲਾਪੁਰ 'ਚ 17 ਹਜ਼ਾਰ, ਸਾਂਗਲੀ 'ਚ 1079, ਪੁਣੇ 'ਚ 3000 ਤੇ ਸਤਾਰਾ 'ਚ 213 ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ ਗਿਆ ਹੈ।

ਮਮਤਾ ਸਰਕਾਰ ਗ੍ਰਿਫ਼ਤਾਰ ਕੀਤੇ ਸਿੱਖ ਸੁਰੱਖਿਆ ਗਾਰਡ ਨੂੰ ਰਿਹਾਅ ਕਰਨ ਲਈ ਹੋਈ ਰਾਜ਼ੀ

 

ਨਵੀਂ ਦਿੱਲੀ ,ਅਕਤੂਬਰ 2020 -(ਏਜੰਸੀ )  

ਆਖਿਰ 9 ਦਿਨ ਦੇ ਸੰਘਰਸ਼ ਤੋਂ ਬਾਅਦ ਸਿੱਖ ਭਾਈਚਾਰੇ ਨੂੰ ਉਦੋਂ ਵੱਡੀ ਸਫਲਤਾ ਮਿਲੀ ਜਦੋਂ ਪੱਛਮੀ ਬੰਗਾਲ ਸਰਕਾਰ ਬਲਵਿੰਦਰ ਸਿੰਘ ਨੂੰ ਰਿਹਾਅ ਕਰਨ ਤੇ ਉਸ ਖਿਲਾਫ ਦਰਜ ਸਾਰੇ ਕੇਸ ਖਾਰਜ ਕਰਨ ਲਈ ਸਹਿਮਤ ਹੋ ਗਈ। ਇਸ ਬਾਰੇ ਜਾਣਕਾਰੀ ਦਿੰਦਿਆਂ ਬਲਵਿੰਦਰ ਸਿੰਘ ਦੀ ਧਰਮ ਸ੍ਰੀਮਤੀ ਕਰਮਜੀਤ ਕੌਰ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ ਆਖਰ 9 ਦਿਨ ਦੇ ਲੰਬੇ ਸੰਘਰਸ਼ ਤੋਂ ਬਾਅਦ ਕੋਲਕਾਤਾ ਦੀ ਸਮੁੱਚੀ ਸਿੱਖ ਸੰਗਤ, ਸਿੰਘ ਸਭਾਵਾਂ ਤੇ ਦੁਨੀਆਂ ਭਰ ਦੇ ਸਿੱਖਾਂ ਦੀ ਅਰਦਾਸ ਸਫਲ ਹੋਈ ਹੈ ਤੇ ਪੱਛਮੀ ਬੰਗਾਲ ਸਰਕਾਰ ਬਲਵਿੰਦਰ ਸਿੰਘ ਨੂੰ ਰਿਹਾਅ ਕਰਨ ਤੇ ਕੇਸ ਖਾਰਜ ਕਰਨ ਲਈ ਸਹਿਮਤ ਹੋ ਗਈ ਹੈ। ਉਹਨਾਂ ਕਿਹਾ ਕਿ ਇਹ ਦੁਨੀਆਂ ਭਰ ਦੇ ਸਿੱਖਾਂ ਦੀ ਬਹੁਤ ਵੱਡੀ ਜਿੱਤ ਹੈ।  

ਸ਼੍ਰੋਮਣੀ ਯੂਥ ਅਕਾਲੀ ਦਲ ਵਲੋਂ ਦਿੱਲੀ ਚ ਆਰਡੀਨੈਂਸ ਨੂੰ ਲੈਕੇ ਵੱਡੇ ਪੱਧਰ ਤੇ ਪ੍ਰਦਰਸ਼ਨ

ਨਵੀਂ ਦਿੱਲੀ ,ਅਕਤੂਬਰ 2020 -(ਏਜੰਸੀ )  

ਸ਼੍ਰੋਮਣੀ ਯੂਥ ਅਕਾਲੀ ਵੱਲੋਂ ਦਿੱਲੀ ਦੇ ਕ੍ਰਿਸ਼ੀ ਭਵਨ ਨੇੜੇ ਰੋਸ ਮੁਜ਼ਾਹਰਾ ਕਰਕੇ ਕੇਂਦਰ ਸਰਕਾਰ ਵੱਲੋਂ ਨਵੇਂ ਬਣਾਏ ਗਏ ਖੇਤੀ ਕਾਨੂੰਨਾਂ ਦੀ ਵਿਰੋਧਤਾ ਕੀਤੀ ਗਈ। ਯੂਥ ਅਕਾਲੀ ਦਲ ਦੇ ਆਗੂ ਪਰਮਬੰਸ ਸਿੰਘ ਬੰਟੀ ਰੋਮਾਣਾ ਦੀ ਅਗਵਾਈ ਹੇਠ ਨੌਜਵਾਨਾਂ ਦਾ ਜਥਾ ਅੱਜ ਸਵੇਰੇ ਕ੍ਰਿਸ਼ੀ ਭਵਨ ਪੁੱਜਾ ਜਿੱਥੇ ਉਨ੍ਹਾਂ ਤਿੰਨੇ ਖੇਤੀ ਕਾਨੂੰਨਾਂ ਨੂੰ ਕਾਲੇ ਕਾਨੂੰਨ ਗਰਦਾਨਦਿਆਂ ਵਾਪਸ ਲੈਣ ਦੀ ਮੰਗ ਕੀਤੀ।

ਯੂਥ ਆਗੂਆਂ ਨੇ ਹੱਥਾਂ ਵਿੱਚ ਤਖ਼ਤੀਆਂ ਫੜੀਆਂ ਹੋਈਆਂ ਸਨ ਜਿਨ੍ਹਾਂ ਉਪਰ ਕਾਲੇ ਕਾਨੂੰਨ ਵਾਪਸ ਲਓ ਦੇ ਨਾਅਰੇ ਲਿਖੇ ਹੋਏ ਸਨ। ਉਨ੍ਹਾਂ ਘੱਟੋ-ਘੱਟ ਸਮਰਥਨ ਮੁੱਲ ਜਾਰੀ ਰੱਖਣ ਲਈ ਕਿਹਾ। ਮੁਜ਼ਾਹਰਾਕਾਰੀਆਂ ਨੂੰ ਦਿੱਲੀ ਪੁਲੀਸ ਨੇ ਅੱਗੇ ਵਧਣ ਤੋਂ ਰੋਕ ਦਿੱਤਾ ਤੇ ਹਿਰਾਸਤ ਵਿੱਚ ਲੈ ਲਿਆ। ਪੰਜਾਬ ਤੋਂ ਆਏ ਨੌਜਵਾਨਾਂ ਨੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇ ਵੀ ਲਾਏ। ਯੂਥ ਅਕਾਲੀ ਦਲ ਦੇ ਕਾਰਕੁਨਾਂ ਨੇ ਕਪਾਹ ਤੇ ਮੱਕੀ ਦੀਆਂ ਭਰੀਆਂ ਬਾਲਟੀਆਂ ਲੈ ਕੇ ਦੱਸਿਆ ਕਿ ਕਿਵੇਂ ਕਿਸਾਨਾਂ ਦੀਆਂ ਜਿਣਸਾਂ ਦੀ ਐਮਐਸਪੀ ਅਨੁਸਾਰ ਖਰੀਦ ਨਹੀਂ ਹੋ ਰਹੀ। ਉਨ੍ਹਾਂ ਮੰਗ ਕੀਤੀ ਕਿ ਕੇਂਦਰੀ ਖੇਤੀਬਾੜੀ ਮੰਤਰੀ ਦੱਸਣ ਕਿ ਜਿਹੜੀਆਂ 27 ਫਸਲਾਂ ਲਈ ਐਮਐਸਪੀ ਦਾ ਐਲਾਨ ਕੀਤਾ ਗਿਆ ਹੈ ਉਨ੍ਹਾਂ ਵਿਚੋਂ ਬਹੁ ਗਿਣਤੀ ਫਸਲਾਂ ਦੀ ਕੇਂਦਰ ਦੀਆਂ ਸਰਕਾਰੀ ਏਜੰਸੀਆਂ ਵੱਲੋਂ ਐਮਐਸਪੀ ਅਨੁਸਾਰ ਖਰੀਦ ਕਿਉਂ ਨਹੀਂ ਕੀਤੀ ਜਾ ਰਹੀ। ਇਸ ਦੌਰਾਨ ਅਕਾਲੀ ਕਾਰਕੁਨ ਮੁੱਖ ਗੇਟ ਬੰਦ ਹੋਣ ’ਤੇ ਮੁੱਖ ਰੋਡ ’ਤੇ ਧਰਨਾ ਮਾਰ ਕੇ ਬੈਠ ਗਏ ਤੇ ਰਾਹ ਬੰਦ ਕਰ ਕੇ ਪ੍ਰਦਰਸ਼ਨ ਕੀਤਾ। ਪੁਲੀਸ ਨੇ ਇਨ੍ਹਾਂ ਆਗੂਆਂ ਨੂੰ ਹਿਰਾਸਤ ਵਿਚ ਲੈ ਲਿਆ।

ਸ੍ਰੀ ਰੋਮਾਣਾ ਨੇ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਕੇਂਦਰ ਸਰਕਾਰ ਕਿਸਾਨਾਂ ਨੂੰ ਮਿਲਣ ਤੇ ਉਨ੍ਹਾਂ ਦੀ ਗੱਲ ਸੁਣਨ ਲਈ ਤਿਆਰ ਨਹੀਂ ਹੈ।

ਕੇਂਦਰ ਨਾਲ ਕਿਸਾਨਾਂ ਦੀ ਮੀਟਿੰਗ ਰਹੀ ਬੇਸਿੱਟਾ, ਨਰਾਜ਼ ਹੋ ਕੇ ਬਾਹਰ ਨਿਕਲੇ ਕਿਸਾਨ

ਦਿੱਲੀ, ਅਕਤੂਬਰ 2020 (ਕੁਲਵਿੰਦਰ ਸਿੰਘ ਚੰਦੀ) ਕੇਂਦਰ ਸਰਕਾਰ ਵੱਲੋਂ ਲਿਆਦੇ ਖੇਤੀ ਕਾਨੂੰਨਾਂ ਖਿਲਾਫ ਸੰਘਰਸ਼ ਕਰ ਰਹੀਆਂ ਕਿਸਾਨ ਜਥੇਬੰਦੀਆਂ ਦੇ ਲੀਡਰਾਂ ਦੀ ਅੱਜ ਦਿੱਲੀ ਵਿੱਚ ਕੇਂਦਰ ਸਰਕਾਰ ਨਾਲ ਹੋਈ ਗੱਲ਼ਬਾਤ ਕਿਸੇ ਤਣਪੱਤਣ ਨਾ ਲੱਗ ਸਕੀ। ਕਿਸਾਨ ਜਥੇਬੰਦੀਆਂ ਵਲੋ ਕੇਂਦਰ ਸਰਕਾਰ ਨਾਲ ਕੀਤੀ ਗੱਲਬਾਤ ਬੇਸਿੱਟਾ ਰਹੀ। ਇਸ ਦੌਰਾਨ ਦਿੱਲੀ ਵਿਖੇ ਭਾਰਤ ਸਰਕਾਰ ਨਾਲ ਮੀਟਿੰਗ ਖ਼ਤਮ ਹੋਣ ਤੋਂ ਪਹਿਲਾਂ ਹੀ ਕਿਸਾਨ ਜਥੇਬੰਦੀਆਂ  ਦੇ ਨੁਮਾਇੰਦੇ ਨਾਰਾਜ਼ ਹੋ ਕੇ ਬਾਹਰ ਨਿਕਲ ਆਏ । ਕਿਸਾਨ ਇੰਨੇ ਗੁੱਸੇ ਵਿੱਚ ਸਨ ਕਿ ਮੀਟਿੰਗ  ਤੋਂ ਬਾਹਰ ਆ ਕੇ ਖੇਤੀ ਕਾਨੂੰਨ ਦੀ ਕਾਪੀਆਂ ਪਾੜ ਕੇ ਰੋਸ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ। ਹੁਣ ਕਿਸਾਨਾਂ ਨੇ ਹੋਰ ਤਿੱਖਾ ਸੰਘਰਸ਼ ਕਰਨ ਦਾ ਐਲਾਨ ਕੀਤਾ ਹੈ। ਕਿਸਾਨਾਂ ਨੇ ਇਲਜ਼ਾਮ ਲਾਇਆ ਕਿ ਸਰਕਾਰ ਕਿਸਾਨਾਂ ਨੂੰ ਗੁੰਮਰਾਹ ਕਰ ਰਹੀ ਹੈ।   ਉਨ੍ਹਾਂ ਕਿਹਾ ਕਿ ਗੱਲ਼ਬਾਤ ਦੇ ਨਾਂ 'ਤੇ ਕਿਸਾਨਾਂ ਨਾਲ ਮਜ਼ਾਕ ਕੀਤਾ ਗਿਆ ਹੈ। ਮੀਟਿੰਗ ਵਿੱਚ ਕੋਈ ਵੀ ਮੰਤਰੀ ਜਾਂ ਸਰਕਾਰ ਦਾ ਸਿਆਸੀ ਨੁਮਾਇੰਦਾ ਨਹੀਂ ਸੀ। ਕਿਸਾਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਕਿਸੇ ਵੀ ਮੰਤਰੀ ਨੂੰ ਪੰਜਾਬ ਨਹੀਂ ਵੜ੍ਹਨ ਦਿੱਤਾ ਜਾਏਗਾ। ਉਨ੍ਹਾਂ ਨੇ ਸੰਘਰਸ਼ ਹੋਰ ਤੇਜ਼ ਕਰਨ ਦਾ ਐਲਾਨ ਕੀਤਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਕੱਲ੍ਹ  ਦੀ ਮੀਟਿੰਗ ਕਿਸਾਨ ਭਵਨ ਵਿਚ ਅਹਮ ਹੋਵੇਗੀ ਤੇ ਇਹ ਜੰਗ ਜਾਰੀ ਰਹੇਗੀ। ਕਿਸਾਨਾਂ ਵਲੋਂ ਜ਼ੋਰਦਾਰ ਨਾਅਰੇਬਾਜ਼ੀ ਕਰਦੇ ਹੋਏ ਕਿਸਾਨਾਂ ਨੇ ਕਿਹਾ ਕਿ ਹੁਣ ਚੰਡੀਗੜ੍ਹ ਕਿਸਾਨਾਂ ਦੀ ਰਣਭੂਮੀ ਬਣੇਗਾ,  ਬੀਜੇਪੀ ਨੇਤਾਵਾਂ ਦੇ ਹੁਣ ਨਕ ਵਿਚ ਦਮ ਕਰ ਦੇਵਾਂਗੇ। ਸਰਕਾਰ ਨੇ ਜੁਮਲੇਬਾਜ਼ੀ ਕੀਤੀ ਹੈ ਕਿਸਾਨ ਨੇਤਾ ਸੰਘਰਸ਼ ਇਨ੍ਹਾਂ ਤੇਜ ਕਰ ਦੇਵਾਂਗੇ ਜਿਸਨੂੰ ਤੁਸੀਂ ਆਉਣ ਵਾਲੇ ਸਮੇਂ ਵਿਚ ਦੇਖੋਗੇ ਸਾਡੇ ਨਾਲ ਧੋਖਾ ਅਤੇ ਗੁਮਰਾਹ ਕੀਤਾ ਗਿਆ ਹੈ। 

ਕਿਸਾਨਾਂ ਨੇ ਆਪਣੀਆਂ ਇਹ ਮੰਗਾਂ ਸਰਕਾਰ ਸਾਹਮਣੇ ਰੱਖਣੀਆਂ ਸੀ ਪਰ ਮੀਟਿੰਗ ਵਿਚਾਲੇ ਹੀ ਟੁੱਟ ਗਈ। ਕਿਸਾਨਾਂ ਦੀਆਂ ਮੁੱਖ ਮੰਗਾਂ-

1. ਪਹਿਲੀ ਸਾਰੇ ਤਿੰਨ ਨਵੇਂ ਖੇਤੀ ਕਾਨੂੰਨਾਂ ਨੂੰ ਰੱਦ ਕੀਤਾ ਜਾਵੇ। 

2.  ਸਵਾਮੀਨਾਥਨ ਰਿਪੋਰਟ ਮੁਤਾਬਕ ਫਸਲਾਂ ਦੇ ਉਚਿਤ ਮੁੱਲ ਦਿੱਤੇ ਜਾਣ। 

3.ਘੱਟੋ-ਘੱਟ ਸਮਰਥਨ ਮੁੱਲ ਨੂੰ ਕਾਨੂੰਨੀ ਮਾਨਤਾ ਦਿੱਤੀ ਜਾਵੇ। 

4. ਸਰਕਾਰ ਐਮਐਸਪੀ 'ਤੇ ਕਣਕ ਤੇ ਝੋਨੇ ਵਾਂਗ ਹੋਰ ਫਸਲਾਂ ਵੀ ਖਰੀਦੇ। 

5. ਫਸਲਾਂ ਦੀ ਗੁਣਵੱਤਾ ਸਰਕਾਰੀ ਏਜੰਸੀਆਂ ਤੈਅ ਕਰਨ।