You are here

ਭਾਰਤ

ਸਵ: ਸਰਬੀ ਗਰੇਵਾਲ ਦੀ ਦੂਸਰੀ ਬਰਸੀ ਦੀ ਯਾਦ ਵਿੱਚ ਲਗਾੲਿਅਾ ਗਿਅਾ ਖੂਨਦਾਨ ਕੈਂਪ

ਦਿੱਲੀ 16 ਦਸਬੰਰ 2020 - (ਗੁਰਕੀਰਤ ਸਿੰਘ/ਮਨਜਿੰਦਰ ਗਿੱਲ)

ਅੱਜ ਜਿੱਥੇ ਕਿਸਾਨੀ ਸਘੰਰਸ਼ ਸਿਖਰਾਂ ਤੇ ਹੈ। ਪੰਜਾਬ ਹੀ ਨਹੀ ਬਲਕਿ ਵੱਖ-ਵੱਖ ਰਾਜਾਂ ਤੋ ਕਿਸਾਨ ਦਿੱਲੀ ਵਿੱਖੇ ਧਰਨੇ ਵਿੱਚ ਸ਼ਾਮਿਲ ਹੌ ਰਹੇ ਹਨ। ੲਿਹਨਾਂ ਦੇ ਨਾਲ ਨਾਲ ੲਿਸ ਰਾਜਨਿਤਕ ਪਾਰਟੀਅਾਂ ਵੀ ੲਿਸ ਸਘੰਰਸ਼ ਦਾ ਹਿੱਸਾ ਬਣ ਰਹੀਅਾਂ ਹਨ।ੲਿਸ ਤਰਾਂ ਦੀ ਹੀ ੲਿਕ ਸ਼ਖਸ਼ਿਅਤ ਸ. ਪ੍ਭਜੋਤ ਸਿੰਘ ਧਾਲੀਵਾਲ ਜਿੰਨਾ ਵਲੋਂ ਅੱਜ ਅਪਣੇ ਪਰਮ ਮਿੱਤਰ ਸਵ: ਸਰਬੀ ਗਰੇਵਾਲ ਦੀ ਯਾਦ ਵਿੱਚ ਕੱਲ ਦਿੱਲੀ ਦੇ ਕੁੰਡਲੀ ਬਾਰਡਰ ਵਿੱਖੇ ਖੂਨਦਾਨ ਕੈਂਪ ਲਗਾੲਿਅਾ ਗਿਅਾ।
ਧਾਲੀਵਾਲ ਨੇ ਕਿਹਾ ਕਿ ਓੁਹ ਹਰ ਸਾਲ ਅਪਣੇ ਪਰਮ ਮਿੱਤਰ ਸਵ: ਸਰਬੀ ਗਰੇਵਾਲ ਦੀ ਯਾਦ ਵਿੱਚ ਖੂਨਦਾਨ ਕੈਂਪ ਲਗਵਾਓੁਦੇ ਹਨ।
ਓਹਨਾ ਕਿਹਾ ਕਿ ੲਿਸ ਵਾਰ ਦਿੱਲੀ ਕਿਸਾਨੀ ਸਘੰਰਸ਼ ਵਿੱਚ ਸ਼ਾਮਿਲ ਹੌਣ ਕਾਰਨ ਓਹਨਾਂ ਵਲੋਂ ੲਿਹ ਖੂਨਦਾਨ ਕੈਂਪ ਦਿੱਲੀ ਵਿੱਚ ਹੀ ਲਗਾ ਗਿਅਾ ਹੈ।
ਓਹਨਾ ਕਿਹਾ ਕਿ ਸਵ: ਸਰਬੀ ਗਰੇਵਾਲ ਕਦੇ ਨਾ ਭੁੱਲਣ ਵਾਲੀ ਸ਼ਖਸ਼ਿਅਤ ਹੈ। ਓੁਹ ਹਮੇਸ਼ਾ ੳੁਹਨਾ ਦੇ ਸੁੱਖ ਤੇ ਦੁੱਖ ਵਿੱਚ ਹਮੇਸ਼ਾ ਸਾਥ ਰਹੇ ਸਨ। 
ੲਿਸ ਮੌਕੇ ੳਹਨਾਂ ਨਾਲ ਯੂਥ ਅਕਾਲੀਦਲ ਦੀ ਟੀਮ ਅਤੇ ਕੁੱਝ ਪੁਰਾਣੇ ਸਾਥੀ ਹਾਜ਼ਿਰ ਸਨ।

ਸਿੰਘੂ,ਟਿਕਰੀ ਅਤੇ ਕੁੰਡਲੀ  ਬਾਰਡਰ ਸਮੇਤ ਵੱਖ ਵੱਖ ਬਾਡਰਾਂ ਤੇ ਸੰਭਾਲੀ ਮੈਡੀਕਲ ਕੈਂਪਾਂ ਦੀ ਵਾਂਗਡੋਰ।ਡਾ ਮਿੱਠੂ ਮੁਹੰਮਦ

ਦਿੱਲੀ ,ਇਟਰੀ ਬਾਰਡਰ ,ਦਸੰਬਰ  2020 ( ਗੁਰਸੇਵਕ ਸਿੰਘ ਸੋਹੀ )  

 ਆਲ ਇੰਡੀਆ ਮੈਡੀਕਲ ਫੈਡਰੇਸ਼ਨ( ਰਜਿ:49039)ਦੇ ਸੱਦੇ ਤੇ ਭਾਰਤ ਦੇ ਵੱਖ ਵੱਖ ਸੂਬਿਆਂ ਦੇ ਜ਼ਿਲ੍ਹਿਆਂ ਵਿੱਚੋਂ ਵੱਖ-ਵੱਖ ਡਾਕਟਰਾਂ ਦੀਆਂ ਟੀਮਾਂ ਦਿੱਲੀ ਕਿਸਾਨੀ  ਧਰਨੇ ਤੇ ਬੈਠੇ ਆਪਣੇ ਲੋਕਾਂ ਨੂੰ ਮੁੱਢਲੀਆਂ ਸਿਹਤ ਸਹੂਲਤਾਂ ਪ੍ਰਦਾਨ ਕਰ ਰਹੇ ਹਨ। 

ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ (ਰਜਿ:295) ਦੇ ਸੂਬਾ ਪ੍ਰਧਾਨ ਡਾ ਰਮੇਸ਼ ਕੁਮਾਰ ਬਾਲੀ ,ਸੂਬਾ ਜਨਰਲ ਸਕੱਤਰ ਡਾ ਜਸਵਿੰਦਰ ਕਾਲਖ,ਸੂਬਾ ਵਿੱਤ ਸਕੱਤਰ ਡਾ  ਮਾਘ ਸਿੰਘ ਮਾਣਕੀ ਦੀਆਂ ਹਦਾਇਤਾਂ ਅਨੁਸਾਰ ਪੰਜਾਬ ਵਿੱਚੋਂ ਵੀ ਵੱਖ ਵੱਖ ਜ਼ਿਲ੍ਹਿਆਂ ਵਿੱਚੋਂ ਜ਼ਿਲ੍ਹਾ ਵਾਈਜ਼ ਡਿਊਟੀਆਂ, ਦਿੱਲੀ ਧਰਨੇ ਲਈ ਲੱਗ ਰਹੀਆਂ ਹਨ ।ਇਸੇ ਲੜੀ ਤਹਿਤ ਅੱਜ ਜ਼ਿਲ੍ਹਾ ਬਰਨਾਲਾ ਦੇ ਪ੍ਰਧਾਨ ਡਾ ਮਿੱਠੂ ਮੁਹੰਮਦ ਦੀ ਅਗਵਾਈ ਹੇਠ ਬਲਾਕ ਮਹਿਲ ਕਲਾਂ ਦੇ ਡਾਕਟਰ  ਸਾਹਿਬਾਨਾਂ ਦੀ ਟੀਮ ਨੇ ਦਿੱਲੀ ਕਿਸਾਨ-ਮਜ਼ਦੂਰ ਧਰਨਿਆਂ ਦੀ ਵਾਂਗਡੋਰ ਸੰਭਾਲੀ ।ਜਿਸ ਵਿੱਚ ਸੀਨੀਅਰ ਮੀਤ ਪ੍ਰਧਾਨ ਡਾ ਸੁਖਵਿੰਦਰ ਸਿੰਘ ਠੁੱਲੀਵਾਲ, ਸਕੱਤਰ ਡਾ ਸੁਰਜੀਤ ਸਿੰਘ ਛਾਪਾ,ਵਿੱਤ ਸਕੱਤਰ ਡਾ ਸੁਖਵਿੰਦਰ ਸਿੰਘ ਬਾਪਲਾ ,ਸੀਨੀਅਰ ਮੈਂਬਰ ਡਾ ਸੁਰਿੰਦਰ ਪਾਲ ਸਿੰਘ ਅਤੇ ਡਾ ਪਰਮਿੰਦਰ ਕੁਮਾਰ ਆਦਿ ਮੈਡੀਕਲ ਪ੍ਰੈਕਟੀਸ਼ਨਰ ਡਾਕਟਰਾਂ ਨੇ ਹਿੱਸਾ ਲਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੂਬਾ ਸੀਨੀਅਰ ਮੀਤ ਪ੍ਰਧਾਨ ਡਾ ਮਿੱਠੂ ਮੁਹੰਮਦ  ਨੇ ਦੱਸਿਆ ਕਿ ਜਦੋਂ ਤੋਂ ਕਿਸਾਨੀ ਅੰਦੋਲਨ ਸ਼ੁਰੂ ਹੋਇਆ ਹੈ, ਉਦੋਂ ਤੋਂ ਹੀ ਸੂਬਾ ਪ੍ਰਧਾਨ  ਡਾ ਰਮੇਸ਼ ਕੁਮਾਰ ਬਾਲੀ ਦੀਆਂ ਹਦਾਇਤਾਂ ਮੁਤਾਬਕ ਪੂਰੇ ਪੰਜਾਬ ਦੇ ਵੱਖ ਵੱਖ ਥਾਵਾਂ ਤੇ ਲੱਗੇ ਧਰਨਿਆਂ ਵਿਚ ਫਰੀ ਮੈਡੀਕਲ ਕੈਂਪ ਲਗਾ ਕੇ ਲੋਕਾਂ ਨੂੰ ਮੁੱਢਲੀਆਂ ਸਿਹਤ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ । ਅੱਜ ਸਾਡੇ ਜ਼ਿਲ੍ਹੇ ਦੀ ਦਿੱਲੀ ਧਰਨਿਆਂ ਚ ਵੱਖ ਵੱਖ ਬਾਡਰਾਂ ਤੇ ਫਰੀ ਮੈਡੀਕਲ ਸੇਵਾਵਾਂ ਦੇਣ ਦੀ ਵਾਰੀ ਆਈ ਹੈ । ਅਸੀਂ ਆਪਣੀ ਟੀਮ ਸਮੇਤ ਦਿੱਲੀ ਦੇ "ਫਰੀ ਮੈਡੀਕਲ ਕੈਂਪਾਂ ਵਿੱਚ ਆ ਕੇ  ਆਪਣੇ ਲੋਕਾਂ ਨੂੰ ਫ੍ਰੀ ਦਵਾਈਆਂ ਵੰਡ ਰਹੇ ਹਾਂ।ਉਨ੍ਹਾਂ ਦੱਸਿਆ ਕਿ ਪੂਰੇ ਪੰਜਾਬ ਵਿੱਚੋਂ "ਡੇ ਵਾਈ ਡੇਅ "ਜ਼ਿਲ੍ਹਿਆਂ ਦੀਆਂ ਡਿਊਟੀਆਂ ਲੱਗ ਰਹੀਆਂ ਹਨ ।ਪੰਜਾਬ ਦਾ ਹਰ ਜ਼ਿਲ੍ਹਾ ਆਪਣੀ ਡਿਊਟੀ ਨੂੰ ਬਾਖੂਬੀ ਨਿਭਾ ਰਿਹਾ ਹੈ । ਕੱਲ੍ਹ ਨੂੰ ਜ਼ਿਲ੍ਹਾ ਨਵਾਂਸ਼ਹਿਰ  ਅਤੇ ਜ਼ਿਲ੍ਹਾ ਮੋਗਾ ਦੇ ਡਾਕਟਰ ਸਹਿਬਾਨਾਂ ਦੀ ਵਾਰੀ ਹੈ ,ਉਹ ਵੀ ਸਾਡੇ ਕੋਲ ਆ ਰਹੇ ਹਨ ।

ਟਿਕਰੀ ਬਾਰਡਰ ਤੇ ਲੱਗੀ ਸਟੇਜ ਤੇ ਸੁਪਰੀਮ ਕੋਰਟ ਦੇ ਵਕੀਲਾਂ ਅਤੇ  ਸੰਯੁਕਤ ਕਿਸਾਨ ਮੋਰਚਾ ਦਿੱਲੀ (ਭਾਰਤ)ਵੱਲੋਂ ਵੱਖ ਵੱਖ ਸੂਬਿਆਂ ਦੇ ਅਹੁਦੇਦਾਰ ਸਨਮਾਨਤ  .....

ਦਿੱਲੀ /ਟਿਕਰੀ ਬਾਰਡਰ - ਦਸੰਬਰ  2020 (ਗੁਰਸੇਵਕ ਸਿੰਘ ਸੋਹੀ)- 

ਦਿੱਲੀ ਵਿੱਚ ਚੱਲ ਰਹੇ ਕਿਸਾਨੀ ਸੰਘਰਸ ਵਿੱਚ ਦਿੱਲੀ ਦੇ ਵੱਖ-ਵੱਖ ਵਾਰਡਾਂ ਤੇ ਪਹੁੰਚੇ ਭਾਰਤ ਦੇ ਵੱਖ ਵੱਖ ਸੂਬਿਆਂ ਚੋਂ ਲੱਖਾਂ ਬਜ਼ੁਰਗ, ਨੌਜਵਾਨ, ਔਰਤਾਂ ਅਤੇ ਬੱਚਿਆਂ ਵੱਲੋਂ ਬਾਰਡਰ ਸੀਲ ਕੀਤੇ ਗਏ ਹਨ ।ਦਿੱਲੀ ਦੇ ਅਲੱਗ ਅਲੱਗ ਬਾਰਡਰਾਂ ਤੇ ਵੱਡੀਆਂ ਸਟੇਜਾਂ ਲਾ ਕੇ ਸਵੇਰ ਤੋਂ ਸ਼ਾਮ ਤਕ ਭਾਰਤ ਦੇ ਸੂਬਿਆਂ ਵਿਚੋਂ ਵੱਖ ਵੱਖ ਜਥੇਬੰਦੀਆਂ ਦੇ ਆਗੂ ਜਨਹਿੱਤ ਵਿੱਚ ਸ਼ੁਰੂ ਹੋਏ  ਇਸ ਜਨ ਅੰਦੋਲਨ ਲਈ ਆਪੋ ਆਪਣੇ ਵਿਚਾਰ ਪੇਸ਼ ਕਰ ਰਹੇ ਹਨ ।

ਭਾਰਤ ਦੇ ਕੋਨੇ ਕੋਨੇ ਚੋਂ ਪਹੁੰਚੇ ਆਪਣੇ ਆਗੂਆਂ ਦੇ ਵਿਚਾਰ ਸੁਣਨ ਲਈ ਲੱਖਾਂ ਦੀ ਤਦਾਦ ਵਿਚ ਇਨ੍ਹਾਂ ਸਟੇਜਾਂ ਤੇ ਸਵੇਰ ਤੋਂ ਲੈ ਕੇ ਸ਼ਾਮ ਤਕ ਲੋਕ ਇਕੱਠੇ ਹੁੰਦੇ ਹਨ ।ਸੰਯੁਕਤ ਕਿਸਾਨ ਮੋਰਚਾ ਦਿੱਲੀ ਵੱਲੋਂ ਆਪਣੇ ਆਗੂਆਂ ਨੂੰ ਸਮੇਂ ਸਮੇਂ ਤੇ ਸਨਮਾਨਤ ਕੀਤਾ ਜਾਂਦਾ ਹੈ। ਇਨ੍ਹਾਂ ਤੋਂ ਇਲਾਵਾ ਹੋਰ ਵੀ ਜਥੇਬੰਦੀਆਂ ਅਤੇ ਸੁਪਰੀਮ ਕੋਰਟ ਦੇ ਵਕੀਲਾਂ ਵੱਲੋਂ ਵੀ ਪਹੁੰਚੇ ਆਗੂਆਂ ਦਾ ਸਨਮਾਨ ਕੀਤਾ ਜਾਂਦਾ ਹੈ।

ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ (ਰਜਿ:295) ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਡਾ ਮਿੱਠੂ ਮੁਹੰਮਦ ਨੂੰ ਵੀ ਇਸ ਸਟੇਜ ਤੋਂ  ਸਨਮਾਨਤ ਕੀਤਾ ਗਿਆ । ਜਿਸ ਤੇ ਪੰਜਾਬ ਸੂਬੇ ਦੇ ਸੂਬਾ ਪ੍ਰਧਾਨ ਡਾ ਰਮੇਸ਼ ਕੁਮਾਰ ਬਾਲੀ ਨਵਾਂਸ਼ਹਿਰ, ਸੂਬਾ ਜਨਰਲ ਸਕੱਤਰ ਡਾ ਜਸਵਿੰਦਰ ਕਾਲਖ ਲੁਧਿਆਣਾ ,ਸੂਬਾ ਚੇਅਰਮੈਨ ਡਾ ਠਾਕੁਰਜੀਤ ਮੁਹਾਲੀ, ਸੂਬਾ ਵਿੱਤ ਸਕੱਤਰ ਮਾਘ ਸਿੰਘ ਮਾਣਕੀ,ਡਾ ਦੀਦਾਰ ਸਿੰਘ ਮੁਕਤਸਰ, ਡਾ ਬਲਵੀਰ ਸਿੰਘ ਮੁਹਾਲੀ ,ਡਾ ਮਹਿੰਦਰ ਸਿੰਘ ਗਿੱਲ ਮੋਗਾ,ਡਾ ਰਿੰਕੂ ਕੁਮਾਰ ਫਤਿਹਗਡ਼੍ਹ ਸਾਹਿਬ,ਡਾ ਸੁਰਿੰਦਰਪਾਲ ਜੈਨਪੁਰੀ ਲੁਧਿਆਣਾ ,ਡਾ ਸੁਰਜੀਤ ਸਿੰਘ ਬਠਿੰਡਾ ,ਡਾ ਰਣਜੀਤ ਸਿੰਘ ਰਾਣਾ ਅੰਮ੍ਰਿਤਸਰ ,ਡਾ ਅਨਵਰ ਖਾਨ ਸੰਗਰੂਰ,ਡਾ ਕਰਨੈਲ ਸਿੰਘ ਜੋਗਾਨੰਦ ਬਠਿੰਡਾ ,ਡਾ ਗੁਰਮੀਤ ਸਿੰਘ ਰੋਪਡ਼ ਆਦਿ ਸੂਬਾ ਆਗੂਆਂ ਨੇ ਮਿਲੇ ਇਸ ਸਨਮਾਨ ਤੇ ਡਾ ਮਿੱਠੂ ਮੁਹੰਮਦ ਮਹਿਲ ਕਲਾਂ (ਬਰਨਾਲਾ) ਨੂੰ ਮੁਬਾਰਕਬਾਦ ਪੇਸ਼ ਕੀਤੀ ।

ਇਸ ਦੌਰਾਨ ਸੰਗਠਨ ਦੁਆਰਾ ਬਲਦੇਵ ਸਿੰਘ ਭਾਰਤੀ ਕਿਸਾਨ ਯੂਨੀਅਨ ਹਿੰਦੀ ,ਜਸਬੀਰ ਕੌਰ ਪੰਜਾਬ ਕਿਸਾਨ ਯੂਨੀਅਨ', ਪੁਰਸ਼ੋਤਮ ਸਿੰਘ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ, ਮੰਗਲ ਸਿੰਘ ਰਾਈਵਾਲ, ਮੰਗਤ ਰਾਮ ਲੌਂਗੋਵਾਲ ਆਲ ਇੰਡੀਆ ਕਿਸਾਨ ਫੈੱਡਰੇਸ਼ਨ, ਸਰਬਜੀਤ ਸਿੰਘ ਪ੍ਰੀਤੀ ਕਿਸਾਨ ਯੂਨੀਅਨ',ਸਰਬਜੀਤ ਸਿੰਘ ,ਜਗਦੇਵ ਸਿੰਘ ਸ਼ਨੀ ਹਿੰਦ ਕਿਸਾਨ ਸਭਾ ,ਧਰਮਪਾਲ ,ਅਮਰੀਕ ਸਿੰਘ ਜਮਹੂਰੀ ਕਿਸਾਨ ਸਭਾ ਪੰਜਾਬ ,ਕੁਲਵੰਤ ਸਿੰਘ ਮੌਲਵੀਵਾਲਾ  ਹਿੰਦ ਕਿਸਾਨ ਸਭਾ,ਮੇਜਰ ਸਿੰਘ ਰੰਧਾਵਾ ਭਾਰਤੀ ਕਿਸਾਨ ਯੂਨੀਅਨ ਮਾਨਸਾ,ਬਲਦੇਵ ਸਿੰਘ ਸੰਧੂ ਅਤੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ,ਗੁਲਾਬ ਸਿੰਘ ਐਕਸ ਸਰਪੰਚ,ਜੋਗਿੰਦਰ  ਰਾਮ ਨੈਨ, ਵਿਕਾਸ ਸਰ ,ਕੁਲਦੀਪ ਝੰਡਾ ,ਧਰਮਿੰਦਰ ਹੁੱਡਾ,ਮਿਲਕਮਾਨ ਸੰਜੀਤ ਪਹਿਰੇਦਾਰ ,ਮੈਡਮ ਸੁਮਨ ਹੁੱਡਾ ਰੋਹਤਕ ,ਓਜ਼ਮਾ ਤੋਂ ਚਿਕਿਤਸਕ ਸਿਵਿਰ ਸੰਚਾਲਨ ਕਰ ਰਹੇ ਸੁਧੀਰ ਕਲਕਲ ,,ਸੁਦੀਪ  ਬੈਨੀਪਾਲ, ਸੁਰੇਸ਼ ਬੇਨੀਪਾਲ , 

ਕਮਾਂਡੈਂਟ ਰਾਜਿੰਦਰ ਝਾਂਗੜਾ, ਦੁਪਿੰਦਰ ਤਿਵਾੜੀ ,ਅਜੇ ,ਸੰਜੀਤ ਪ੍ਰਮੋਦ ,ਰਾਬਤ ਸਵਤੰਤਰ ,ਜਸਪਾਲ ਸਿੰਘ ਕਲਾਲ ਮਾਜਰਾ ਅਤੇ ਪੰਜਾਬ ਦੇ ਉੱਘੇ ਗਾਇਕ ਸਾਈਂ ਸੁਲਤਾਨ ਆਦਿ ਦਾ ਵੀ ਸਨਮਾਨ ਕੀਤਾ ਗਿਆ ।

ਇਸ ਸਮੇਂ ਸੁਪਰੀਮ ਕੋਰਟ ਦੇ  ਸੀਨੀਅਰ ਐਡਵੋਕੇਟ ਸੁਰਿੰਦਰ ਦੇਸਪਾਲ ਜੀ ਆਪਣੀ ਪੂਰੀ ਟੀਮ ਸਮੇਤ ਹਾਜ਼ਰ ਸਨ  ।

ਸਰਕਾਰ ਨੂੰ ਉਸ ਦੇ ਮਨਸੂਬਿਆਂ 'ਚ ਸਫਲ ਨਹੀਂ ਹੋਣ ਦਿੱਤਾ ਜਾਵੇਗਾ- ਕਿਸਾਨ ਆਗੂ

ਨਵੀਂ ਦਿੱਲੀ ,ਦਸੰਬਰ  2020 - (ਜਸਮੇਲ ਗਾਲਿਬ /  ਮਨਜਿੰਦਰ ਗਿੱਲ )-  

ਖੇਤੀ ਕਾਨੂੰਨਾਂ ਖ਼ਿਲਾਫ਼ ਪਿਛਲੇ 20 ਦਿਨਾਂ ਤੋਂ ਦਿੱਲੀ ਨੂੰ ਘੇਰੀ ਬੈਠੇ ਕਿਸਾਨਾਂ ਨੇ ਆਪਣਾ ਰੁਖ਼ ਸਖ਼ਤ ਕਰਦਿਆਂ ਕਿਹਾ ਕਿ ਉਹ ਸਰਕਾਰ ਨੂੰ ਇਹ ਕਾਨੂੰਨ ਵਾਪਸ ਲੈਣ ਲਈ ਮਜਬੂਰ ਕਰ ਦੇਣਗੇ। ਕਿਸਾਨ ਆਗੂਆਂ ਨੇ ਕਿਹਾ ਕਿ ਲੜਾਈ ਹੁਣ ਉਸ ਪੜਾਅ ’ਤੇ ਪੁੱਜ ਗਈ ਹੈ, ਜਿੱਥੇ ਉਹ ਇਸ ਨੂੰ ਹਰ ਹਾਲ ਜਿੱਤਣ ਲਈ ‘ਦ੍ਰਿੜ੍ਹ’ ਹਨ। ਆਗੂਆਂ ਨੇ ਕਿਹਾ ਕਿ ਉਹ ਗੱਲਬਾਤ ਤੋਂ ਨਹੀਂ ਭੱਜ ਰਹੇ ਤੇ ਸਰਕਾਰ ਉਨ੍ਹਾਂ ਦੀਆਂ ਮੰਗਾਂ ’ਤੇ ਗੌਰ ਕਰਦਿਆਂ ਠੋੋੋਸ ਤਜਵੀਜ਼ਾਂ ਨਾਲ ਅੱਗੇ ਆਏ। ਕਿਸਾਨ ਆਗੂਆਂ ਨੇ ਕਿਹਾ ਕਿ ਸਰਕਾਰ ਜੇ ਇਨ੍ਹਾਂ ਕਾਨੂੰਨਾਂ ਨੂੰ ਰੱਦ ਨਾ ਕਰਨ ਲਈ ਬਜ਼ਿੱਦ ਹੈ, ਤਾਂ ਉਹ ਵੀ ਆਪਣੀਆਂ ਮੰਗ ਮੰਨਵਾ ਕੇ ਹੀ ਇਥੋਂ ਉੱਠਣਗੇ। ਆਗੂਆਂ ਨੇ ਕਿਸਾਨ ਅੰਦੋਲਨ ਨੂੰ ਤਿੱਖਾ ਕਰਨ ਦੀ ਲੜੀ ਵਿੱਚ ਭਲਕੇ ਬੁੱਧਵਾਰ ਨੂੰ ਦਿੱਲੀ ਤੇ ਨੌਇਡਾ ਦਰਮਿਆਨ ਚਿੱਲਾ ਬਾਰਡਰ ਨੂੰ ਮੁਕੰਮਲ ਬੰਦ ਰੱਖਣ ਦਾ ਐਲਾਨ ਕੀਤਾ ਹੈ। ਆਗੂਆਂ ਨੇ ਕਿਹਾ ਕਿ ਕਿਸਾਨ ਅੰਦੋਲਨ ਦੌਰਾਨ ‘ਸ਼ਹੀਦੀ’ ਪਾਉਣ ਵਾਲੇ ਕਿਸਾਨਾਂ ਨੂੰ 20 ਦਸੰਬਰ ਨੂੰ ਲੋਕ ਪਿੰਡ ਤੇ ਬਲਾਕ ਪੱਧਰ ’ਤੇ ਸ਼ਰਧਾਂਜਲੀਆਂ ਦੇਣਗੇ।ਸਿੰਘੂ ਸਰਹੱਦ ’ਤੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂ ਜਗਜੀਤ ਡਾਲੇਵਾਲ ਨੇ ਕਿਹਾ, ‘‘ ਸਰਕਾਰ ਕਹਿ ਰਹੀ ਹੈ ਕਿ ਉਹ ਇਨ੍ਹਾਂ ਕਾਨੂੰਨਾਂ ਨੂੰ ਰੱਦ ਨਹੀਂ ਕਰੇਗੀ, ਅਸੀਂ ਕਹਿ ਰਹੇ ਹਾਂ ਕਿ ਅਸੀਂ ਉਨ੍ਹਾਂ ਨੂੰ ਅਜਿਹਾ ਕਰਨ ਮਜਬੂਰ ਕਰ ਦਿਆਂਗੇ। ’’ ਉਨ੍ਹਾਂ ਕਿਹਾ ਕਿ ਲੜਾਈ ਅਜਿਹੇ ਪੜਾਅ ’ਤੇ ਪੁੁੱਜ ਗਈ ਹੈ ਜਿਥੇ ਅਸੀਂ ਇਸ ਨੂੰ ਹਰ ਕੀਮਤ ’ਤੇ ਜਿੱਤਣ ਲਈ ਦਿੜ੍ਹ ਹਾਂ। ’’ ਉਨ੍ਹਾਂ ਨਾਲ ਹੀ ਕਿਹਾ, ‘‘ ਅਸੀਂ ਗੱਲਬਾਤ ਤੋਂ ਨਹੀਂ ਭੱਜ ਰਹੇ, ਪਰ ਸਰਕਾਰ ਨੂੰ ਸਾਡੀਆਂ ਮੰਗਾਂ ਵੱਲ ਧਿਆਨ ਦੇਣਾ ਚਾਹੀਦਾ ਹੈ ਅਤੇ ਠੋਸ ਤਜਵੀਜ਼ ਲੈ ਕੇ ਅੱਗੇ ਆਉਣਾ ਚਾਹੀਦਾ ਹੈ। ’’ ਹੋਰਨਾਂ ਆਗੂਆਂ ਨੇ ਵੀ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕੀਤਾ।  

ਦਿੱਲੀ ਚ ਕਿਸਾਨ ਅੰਦੋਲਨ ਤੋਂ ਵਾਪਸ ਆ ਰਹੀਆਂ ਟਰੈਕਟਰ ਟਰਾਲੀਆਂ ਨਾਲ ਹਾਦਸਿਆਂ 'ਚ ਦੋ ਕਿਸਾਨਾਂ ਦੀ ਹੋਈ ਮੌਤ

ਅੰਬਾਲਾ, ਦਸੰਬਰ 2020 ( ਇਕਬਾਲ ਸਿੰਘ ਰਸੂਲਪੁਰ/ ਮਨਜਿੰਦਰ ਗਿੱਲ )-   

ਮੋਦੀ ਸਰਕਾਰ ਵੱਲੋਂ ਬਣਾਏ ਗਏ 3 ਖੇਤੀ ਕਾਨੂੰਨਾਂ ਖ਼ਿਲਾਫ਼ ਸਿੰਘੂ ਬਾਰਡਰ ਦਿਲੀ ਵਿਖੇ ਚਲ ਰਹੇ ਕਿਸਾਨ ਸੰਘਰਸ਼ ਵਿਚ ਹਿੱਸਾ ਲੈ ਕੇ ਪੰਜਾਬ ਵਾਪਸ ਪਰਤ ਰਹੇ ਕਿਸਾਨਾਂ ਦੀਆਂ ਟਰੈਕਟਰ ਟਰਾਲੀਆਂ ਨਾਲ ਜਰਨੈਲੀ ਸੜਕ 'ਤੇ ਹੋਏ ਵੱਖ ਵੱਖ ਦੋ ਹਾਦਸਿਆਂ ਦੌਰਾਨ 2 ਕਿਸਾਨਾਂ ਦੀ ਮੌਤ ਹੋ ਗਈ ਜਦਕਿ ਕਈ ਜ਼ਖਮੀ ਹੋ ਗਏ। ਨੀਲੋਖੇੜੀ ਨੇੜੇ ਜਰਨੈਲੀ ਸੜਕ ਤੇ ਹਰਿਆਣਾ ਰੋਡਵੇਜ਼ ਡਿਪੂ ਅੰਬਾਲਾ ਦੀ ਬੱਸ ਅਤੇ ਪੰਜਾਬ ਪਰਤ ਰਹੇ ਕਿਸਾਨ ਅੰਦੋਲਨਕਾਰੀਆਂ ਦੀ ਟਰੈਕਟਰ ਟਰਾਲੀ ਵਿਚ ਹੋਈ ਟੱਕਰ ਤੋ ਬਾਅਦ ਕੁੱਝ ਕਿਸਾਨ ਜ਼ਖਮੀ ਹੋ ਗਏ ਜਿਸ ਤੋ ਬਾਅਦ ਕਿਸਾਨਾਂ ਵੱਲੋਂ ਮੌਕੇ ਤੇ ਹੀ ਟਰੈਕਟਰ ਟਰਾਲੀ ਨੂੰ ਸੜਕ ਵਿਚ ਖੜਾ ਕਰਕੇ ਜਾਮ ਲਗਾ ਦਿਤਾ ਗਿਆ ਜਿਸ ਤੋ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਨੇ ਬੱਸ ਡਰਾਈਵਰ ਅਤੇ ਕਿਸਾਨ ਅੰਦੋਲਨਕਾਰੀਆਂ ਵਿਚ ਸਮਝੌਤਾ ਕਰਵਾ ਦਿਤਾ ਜਿਸ ਤੋ ਕਰੀਬ ਅੱਧੇ ਘੰਟੇ ਬਾਅਦ ਜਾਮ ਖੋਲਿਆ ਗਿਆ।  

ਕਿਸਾਨੀ ਸੰਘਰਸ਼  ਚ ਬਾਬਾ ਸੁਰਿੰਦਰ ਸਿੰਘ ਕਾਰ ਸੇਵਾ ਵਾਲਿਆਂ ਵੱਲੋਂ ਲੰਗਰ ਦੀ ਸੇਵਾ ਨਿਰੰਤਰ ਜਾਰੀ

ਲੰਗਰ ਵਰਤਾਉਣ ਦੀ ਸੇਵਾ ਪਿੰਡ ਢੁੱਡੀਕੇ ਦੇ ਨੌਜਵਾਨਾ ਹਿੱਸੇ ਆਈ -ਸਰਪੰਚ ਜਸਬੀਰ ਸਿੰਘ ਢਿੱਲੋਂ

ਦਿੱਲੀ,ਦਸੰਬਰ  2020 -( ਬਲਵੀਰ ਸਿੰਘ ਬਾਠ)   ਖੇਤੀ ਆਰਡੀਨੈਂਸ ਬਿਲਾਂ ਦੇ ਵਿਰੋਧ ਚ ਬਿੱਲ ਰੱਦ ਕਰਵਾਉਣ ਆਏ ਕਿਸਾਨੀ ਸੰਘਰਸ਼ ਵਿਚ ਸੰਗਤਾਂ ਲਈ  ਚੌਦਾਂ ਦਿਨਾਂ ਤੋਂ ਲਗਾਤਾਰ ਸੰਤ ਬਾਬਾ ਸੁਰਿੰਦਰ ਸਿੰਘ ਜੀ ਕਾਰਸੇਵਾ ਵਾਲੇ ਬੰਗਲਾ ਸਾਹਿਬ ਵਾਲਿਆਂ ਵੱਲੋਂ ਲੰਗਰ ਦੀ ਸੇਵਾ ਨਿਰੰਤਰ ਜਾਰੀ ਹੈ  ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਜਨਸ਼ਕਤੀ ਨਿੳੂਜ਼ ਨਾਲ ਗੱਲਬਾਤ ਕਰਦਿਆਂ ਕਿਸਾਨ ਆਗੂ ਸਰਪੰਚ ਜਸਬੀਰ ਸਿੰਘ ਢਿੱਲੋਂ ਪਿੰਡ ਢੁੱਡੀਕੇ ਨੇ ਕਿਹਾ ਕਿ  ਅਸੀਂ ਆਪਣੇ ਆਪ ਨੂੰ ਬੜਾ ਮਾਣ ਮਹਿਸੂਸ ਕਰਦਿਆਂ ਕਿ ਸਾਡੇ ਪਿੰਡ ਨੂੰ ਲੰਗਰ ਵਰਤਾਉਣ ਦੀ ਸੇਵਾ ਜੋ ਕਿ ਸਾਡੇ ਪਿੰਡ ਢੁੱਡੀਕੇ   ਨੌਜਵਾਨਾਂ ਦੇ ਹਿੱਸੇ ਆਈ  ਅਸੀਂ ਬੜੇ ਭਾਗਾਂ ਵਾਲਿਆਂ ਕੇ ਚੱਲ ਰਿਹੈ ਕਿਸਾਨੀ ਸੰਘਰਸ਼ ਵਿਚ ਆਪਣਾ ਬਣਦਾ ਯੋਗਦਾਨ ਪਾ ਰਹੇ ਹਾਂ  ਢਿੱਲੋਂ ਨੇ ਕਿਹਾ ਕਿ ਅੱਜ ਕੱਲ੍ਹ ਪੰਜਾਬ ਦਾ ਕਿਸਾਨ ਕਿਸਾਨੀ ਸੰਘਰਸ਼ ਵਿਚ ਨਹੀਂ ਸਗੋਂ ਹਿੰਦੋਸਤਾਨ ਦੇ ਕੋਨੇ ਕੋਨੇ ਵਿਚੋਂ ਕਿਸਾਨ ਆਗੂ ਆਪਣਾ ਬਣਦਾ ਯੋਗਦਾਨ ਪਾਉਣ ਕਿਸਾਨੀ ਸੰਘਰਸ਼ ਵਿਚ ਆਪਣੀਆਂ ਹਾਜ਼ਰੀਆਂ ਭਰ ਰਿਹਾ ਹੈ  ਉਨ੍ਹਾਂ ਖੇਤੀ ਆਰਡੀਨੈਂਸ ਬਿਲ ਤੇ ਬੋਲਦਿਆਂ ਕਿਹਾ ਕਿ ਇਹ ਬਿੱਲ ਬਿਲਕੁਲ ਕਿਸਾਨ ਵਿਰੋਧੀ ਹਨ ਮੇਰੇ ਦੇਸ਼ ਦੇ ਕਿਸਾਨ ਇਸ ਬਲਾਂ ਦਾ ਡਟ ਕੇ ਵਿਰੋਧ ਕਰਦੇ ਹਨ ਅਤੇ ਕਿਸੇ ਵੀ ਕਿਸਮ ਚ ਇਹ ਬਿੱਲ ਰੱਦ ਕਰਵਾ ਕੇ ਹੀ ਵਾਪਸ ਘਰਾਂ ਨੂੰ ਮੋਡ਼ਨਗੇ  ਉਨ੍ਹਾਂ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਕਿਸਾਨਾਂ ਵੱਲ ਦੇਖਦੇ ਹੋਏ ਇਹ ਬਿੱਲ ਜਲਦੀ ਤੋਂ ਜਲਦੀ ਰੱਦ ਕਰ ਦੇਣੇ ਚਾਹੀਦੇ ਹਨ ਤਾਂ ਜੋ ਦੇਸ਼ ਦਾ ਕਿਸਾਨ ਬਚ ਸਕੇ ਤੇ ਖੁਸ਼ਹਾਲ ਜ਼ਿੰਦਗੀ ਜੀਵਨ ਬਤੀਤ ਕਰ ਸਕੇ ਢਿੱਲੋਂ ਨੇ ਇੱਕ ਵਾਰ ਫੇਰ ਤੋਂ  ਬਾਬਾ ਸੁਰਿੰਦਰ ਸਿੰਘ ਕਾਰ ਸੇਵਾ ਬੰਗਲਾ ਸਾਹਿਬ ਵਾਲਿਆਂ ਦਾ ਨਗਰ ਨਿਵਾਸੀਆਂ ਵੱਲੋਂ ਧੰਨਵਾਦ ਵੀ ਕੀਤਾ  ਇਸ ਸਮੇਂ ਉਨ੍ਹਾਂ ਨਾਲ ਵੱਡੀ ਗਿਣਤੀ ਵਿੱਚ ਪਿੰਡ ਢੁੱਡੀਕੇ ਦੇ ਨੌਜਵਾਨ ਹਾਜ਼ਰ ਸਨ

 

ਕੋਰੋਨਾ ਨਾਲ ਜੰਗ ਦੌਰਾਨ ਏਮਜ਼ ਦੇ 5 ਹਜ਼ਾਰ ਨਰਸਿੰਗ ਮੁਲਾਜ਼ਮ ਅਣਮਿਥੇ ਸਮੇਂ ਲਈ ਹੜਤਾਲ 'ਤੇ 

ਡਿਊਟੀ 'ਤੇ ਤਾਇਨਾਤ ਨਰਸਿੰਗ ਮੁਲਾਜ਼ਮ ਮਰੀਜ਼ਾਂ ਨੂੰ ਬੇਸਹਾਰਾ ਛੱਡ ਕੇ ਵਾਰਡ 'ਚੋਂ ਬਾਹਰ ਨਿਕਲ ਗਏ  

 ਮੁਸ਼ਕਲ ਸਮੇਂ 'ਚ ਤਨਖ਼ਾਹ ਵਾਧੇ ਦੀ ਮੰਗ  

 ਯੂਨੀਅਨ ਦਾ ਦੋਸ਼, ਮੰਗਾਂ ਨਹੀਂ ਹੋਈਆਂ ਪੂਰੀਆਂ  

ਨਵੀਂ ਦਿੱਲੀ ,ਦਸੰਬਰ  2020  -(ਏਜੰਸੀ )  

ਕੌਮਾਂਤਰੀ ਮਹਾਮਾਰੀ ਕੋਰੋਨਾ ਨਾਲ ਜੰਗ ਦੌਰਾਨ ਏਮਜ਼ ਨਰਸਿੰਗ ਯੂਨੀਅਨ ਨੇ ਤਨਖ਼ਾਹ ਵਾਧੇ ਦੀ ਮੰਗ ਨੂੰ ਲੈ ਕੇ ਸੋਮਵਾਰ ਤੋਂ ਅਣਮਿਥੇ ਸਮੇਂ ਲਈ ਹੜਤਾਲ ਸ਼ੁਰੂ ਕਰ ਦਿੱਤੀ ਹੈ। ਇਸ ਕਾਰਨ ਏਮਜ਼ ਦੇ ਪੰਜ ਹਜ਼ਾਰ ਨਰਸਿੰਗ ਮੁਲਾਜ਼ਮ ਹੜਤਾਲ 'ਤੇ ਚਲੇ ਗਏ ਹਨ। ਡਿਊਟੀ 'ਤੇ ਤਾਇਨਾਤ ਨਰਸਿੰਗ ਮੁਲਾਜ਼ਮ ਮਰੀਜ਼ਾਂ ਨੂੰ ਬੇਸਹਾਰਾ ਛੱਡ ਕੇ ਵਾਰਡ 'ਚੋਂ ਬਾਹਰ ਨਿਕਲ ਗਏ। ਇਸ ਨਾਲ ਏਮਜ਼ 'ਚ ਤਰਥੱਲੀ ਮੱਚ ਗਈ। ਏਮਜ਼ ਦੇ ਡਾਇਰੈਕਟਰ ਡਾ. ਰਣਦੀਪ ਗੁਲੇਰੀਆ ਨੇ ਮਹਾਮਾਰੀ ਦੌਰਾਨ ਨਰਸਾਂ ਦੀ ਹੜਤਾਲ ਅਤੇ ਤਨਖ਼ਾਹ ਵਾਧੇ ਦੀ ਮੰਗ ਨੂੰ ਅਣਉੱਚਿਤ ਕਰਾਰ ਦਿੱਤਾ ਹੈ ਅਤੇ ਇਸ ਘਟਨਾ ਨੂੰ ਏਮਜ਼ ਲਈ ਸ਼ਰਮਸਾਰ ਕਰਨ ਵਾਲਾ ਕਰਾਰ ਦਿੱਤਾ ਹੈ।

 

ਡਾ. ਰਣਦੀਪ ਗੁਲੇਰੀਆ ਨੇ ਨਰਸਿੰਗ ਮੁਲਾਜ਼ਮਾਂ ਨੂੰ ਡਿਊਟੀ 'ਤੇ ਵਾਪਸ ਆਉਣ ਦੀ ਅਪੀਲ ਕੀਤੀ। ਉਨ੍ਹਾਂ ਵੀਡੀਓ ਜਾਰੀ ਕਰਕੇ ਕਿਹਾ ਕਿ ਏਮਜ਼ ਦੇ ਸਾਰੇ ਮੁਲਾਜ਼ਮਾਂ ਨੇ ਕੋਰੋਨਾ ਦੇ ਸਮੇਂ 'ਚ ਬਿਹਤਰੀਨ ਕੰਮ ਕੀਤਾ ਹੈ। ਮਾੜੀ ਕਿਸਮਤ ਨਾਲ ਨਰਸਿੰਗ ਯੂਨੀਅਨ ਨੇ ਅਣਮਿਥੇ ਸਮੇਂ ਲਈ ਹੜਤਾਲ ਕਰ ਦਿੱਤੀ। ਵਿਸ਼ਵ ਸਿਹਤ ਸੰਗਠਨ ਨੇ ਸੰਨ 2020 ਨੂੰ ਨਰਸ ਤੇ ਏਐੱਨਐੱਮ ਦਾ ਸਾਲ ਐਲਾਨ ਕੀਤਾ ਹੈ। ਦੁਨੀਆ ਕੋਰੋਨਾ ਦੀ ਮਹਾਮਾਰੀ ਕਾਰਨ ਜੰਗ ਵਰਗੀ ਸਥਿਤੀ 'ਚੋਂ ਲੰਘ ਰਹੀ ਹੈ। ਨਰਸਾਂ ਨੇ ਵੀ ਮਰੀਜ਼ਾਂ ਦੀ ਸੇਵਾ ਲਈ ਦਿਨ-ਰਾਤ ਕੰਮ ਕੀਤੇ ਹਨ। ਅਸਲ 'ਚ ਨਰਸਿੰਗ ਮੁਲਾਜ਼ਮ ਆਪਣੇ ਮਰੀਜ਼ਾਂ ਤੇ ਕੋਰੋਨਾ ਤੋਂ ਪੀੜਤ ਸਿਹਤ ਮੁਲਾਜ਼ਮਾਂ ਨੂੰ ਵਾਰਡ 'ਚ ਬੇਸਹਾਰਾ ਛੱਡ ਕੇ ਹੜਤਾਲ ਨਹੀਂ ਕਰ ਸਕਦੇ। ਨਰਸਿੰਗ ਯੂਨੀਅਨ ਦੀਆਂ 23 ਮੰਗਾਂ ਸਨ। ਸਾਰੀਆਂ ਮੰਗਾਂ ਪੂਰੀਆਂ ਕੀਤੀਆਂ ਜਾ ਚੁੱਕੀਆਂ ਹਨ।

ਛੇਵੇਂ ਤਨਖ਼ਾਹ ਕਮਿਸ਼ਨ ਅਨੁਸਾਰ, ਮੂਲ ਤਨਖ਼ਾਹ ਨਿਰਧਾਰਣ ਦੀ ਇਕ ਮੰਗ 'ਤੇ ਨਰਸਿੰਗ ਯੂਨੀਅਨ ਦਾ ਜ਼ੋਰ ਜ਼ਿਆਦਾ ਹੈ, ਉਸ ਨੂੰ ਪੂਰਾ ਕੀਤਾ ਜਾ ਚੁੱਕਿਆ ਹੈ। ਹੁਣ ਸੱਤਵੇਂ ਤਨਖ਼ਾਹ ਕਮਿਸ਼ਨ ਨੂੰ ਲਾਗੂ ਕੀਤਾ ਜਾ ਰਿਹਾ ਹੈ। ਨਰਸਿੰਗ ਯੂਨੀਅਨ ਦੇ ਨਾਲ ਬੈਠਕ 'ਚ ਦੱਸਿਆ ਗਿਆ ਸੀ ਕਿ ਉਨ੍ਹਾਂ ਦੀ ਵਿਆਖਿਆ ਸਹੀ ਨਹੀਂ ਹੈ। ਫਿਰ ਵੀ ਸਰਕਾਰ ਨੇ ਲੇਖਾ ਵਿਭਾਗ ਤੋਂ ਉਸ 'ਤੇ ਵਿਚਾਰ ਕਰਨ ਲਈ ਕਿਹਾ ਹੈ।

 

ਮੁਸ਼ਕਲ ਸਮੇਂ 'ਚ ਤਨਖ਼ਾਹ ਵਾਧੇ ਦੀ ਮੰਗ

ਡਾ. ਗੁਲੇਰੀਆ ਨੇ ਕਿਹਾ ਕਿ ਅਜਿਹੇ ਸਮੇਂ 'ਚ ਜਦੋਂ ਦੇਸ਼ ਲੋਕਾਂ ਦੀ ਜਾਨ ਬਚਾਉਣ ਲਈ ਮਹਾਮਾਰੀ ਨਾਲ ਲੜ ਰਿਹਾ ਹੈ। ਹੁਣ ਇਹ ਲੜਾਈ ਕੁਝ ਹੀ ਮਹੀਨਿਆਂ ਦੀ ਹੈ। ਕਿਉਂਕਿ ਕੋਰੋਨਾ ਦਾ ਟੀਕਾ ਆਉਣ ਵਾਲਾ ਹੈ, ਜੋ ਇਸ ਮਹਾਮਾਰੀ ਦਾ ਹੱਲ ਸਾਬਤ ਹੋਵੇਗਾ। ਅਜਿਹੇ ਮੁਸ਼ਕਲ ਸਮੇਂ 'ਚ ਯੂਨੀਅਨ ਨੇ ਹੜਤਾਲ ਕੀਤੀ ਹੈ। ਉਂਜ ਵੀ ਦੇਸ਼ ਦੇ ਸਾਹਮਣੇ ਕਈ ਚੁਣੌਤੀਆਂ ਹਨ। ਲੋਕਾਂ ਦੀਆਂ ਨੌਕਰੀਆਂ ਜਾ ਰਹੀਆਂ ਹਨ। ਉੱਥੇ, ਨਰਸਿੰਗ ਯੂਨੀਅਨ ਤਨਖ਼ਾਹ ਵਧਾਉਣ ਦੀ ਮੰਗ ਕਰ ਰਹੀ ਹੈ।

ਯੂਨੀਅਨ ਦਾ ਦੋਸ਼, ਮੰਗਾਂ ਨਹੀਂ ਹੋਈਆਂ ਪੂਰੀਆਂ

ਨਰਸਿੰਗ ਯੂਨੀਅਨ ਦੇ ਪ੍ਰਧਾਨ ਹਰਿਸ਼ ਕਾਜਲਾ ਨੇ ਕਿਹਾ ਕਿ ਛੇਵੇਂ ਤਨਖ਼ਾਹ ਕਮਿਸ਼ਨ ਨਾਲ ਸਬੰਧਿਤ ਕੁਝ ਮੰਗਾਂ ਨੂੰ ਲੈ ਕੇ ਪਿਛਲੇ ਸਾਲ 16 ਅਕਤੂਬਰ ਨੂੰ ਕੇਂਦਰੀ ਸਿਹਤ ਮੰਤਰੀ ਨਾਲ ਬੈਠਕ ਹੋਈ ਸੀ। ਜਿਸ 'ਚ ਏਮਜ਼ ਦੇ ਡਾਇਰੈਕਟਰ ਵੀ ਸ਼ਾਮਲ ਸਨ। ਉਸ ਬੈਠਕ 'ਚ ਮੰਗਾਂ ਪੂਰੀਆਂ ਕਰਨ ਦਾ ਭਰੋਸਾ ਮਿਲਿਆ ਸੀ, ਜੋ ਹੁਣ ਤਕ ਪੂਰਾ ਨਹੀਂ ਹੋਇਆ। ਪਿਛਲੇ ਮਹੀਨੇ 13 ਨਵੰਬਰ ਨੂੰ ਏਮਜ਼ ਪ੍ਰਸ਼ਾਸਨ ਨੂੰ ਸੂਚਨਾ ਦਿੱਤੀ ਗਈ ਸੀ ਕਿ 16 ਦਸੰਬਰ ਤੋਂ ਨਰਸਿੰਗ ਮੁਲਾਜ਼ਮ ਹੜਤਾਲ ਕਰਨਗੇ। ਇਸ ਦੌਰਾਨ ਏਮਜ਼ ਨੇ ਨਿੱਜੀ ਕੰਪਨੀ ਰਾਹੀਂ ਠੇਕੇ 'ਤੇ ਨਰਸਾਂ ਦੀ ਨਿਯੁਕਤੀ ਸ਼ੁਰੂ ਕਰ ਦਿੱਤੀ। ਇਸ ਕਾਰ ਸੋਮਵਾਰ ਤੋਂ ਹੀ ਹੜਤਾਲ ਸ਼ੁਰੂ ਕਰ ਦਿੱਤੀ ਗਈ।

ਕਿਸਾਨੀ ਸੰਘਰਸ਼ ਵਿਚ ਆਪਣਾ ਯੋਗਦਾਨ ਪਾ ਰਹੇ ਨੇ ਪਿੰਡ ਚੂਹੜਚੱਕ ਦੇ ਨੌਜਵਾਨ

ਕਿਸਾਨੀ ਸੰਘਰਸ ਵਿੱਚ ਪਿੰਡ ਚੂਹੜਚੱਕ ਦੇ ਨੌਜਵਾਨਾਂ ਵੱਲੋਂ ਸਵੇਰ ਦੇ ਸਮੇਂ ਪ੍ਰਸ਼ਾਦੇ ਤਿਆਰ ਕਰਕੇ ਸੰਗਤ ਨੂੰ ਛਕਾਉਣ ਦੀ ਸੇਵਾ ਕਰਦੇ ਨੌਜਵਾਨਾਂ ਦੀ ਮੂੰਹੋਂ ਬੋਲਦੀ ਤਸਵੀਰ ਪੇਸ਼ਕਸ਼ ਬਲਵੀਰ ਸਿੰਘ ਬਾਠ ਜਨ ਸਕਤੀ  ਨਿਊਜ਼ ਪੰਜਾਬ ਕੁੰਡਲੀ ਬਾਰਡਰ ਦਿੱਲੀ

ਕੈਲੇਫੋਰਨੀਆ ਦੇ ਭਾਰਤੀ ਅੰਬੈਸੀ ਅੱਗੇ ਕਿਸਾਨਾਂ ਦੇ ਹੱਕ ਚ ਕੀਤਾ ਗਿਆ ਰੋਸ ਪ੍ਰਦਰਸ਼ਨ ਕਿਸਾਨੀ ਸੰਘਰਸ਼ ਲਈ  51 ਹਜ਼ਾਰ ਰੁਪਏ ਦਾ ਸਹਿਯੋਗ ਵੀ ਸੰਗਤਾਂ ਭੇਜਿਆ  ਕਿਸਾਨਾਂ ਲਈ ਹਰ ਕੁਰਬਾਨੀ ਦੇਣ ਲਈ ਤਿਆਰ ਹਾਂ          -ਜਥੇਦਾਰ ਪਰਮਜੀਤ ਸਿੰਘ ਚੂਹੜਚੱਕ

ਦਿੱਲੀ , ਦਸੰਬਰ  2020 (ਬਲਵੀਰ ਸਿੰਘ ਬਾਠ) 

ਪੰਜਾਬ ਦੇ ਇਤਿਹਾਸਕ ਨਗਰ ਅਤੇ ਗ਼ਦਰੀ ਬਾਬਿਆਂ ਦੇ ਚਰਨ ਛੋਹ ਪ੍ਰਾਪਤ ਧਰਤੀ ਪਿੰਡ ਚੂਹੜਚੱਕ ਦੇ ਜੰਮਪਲ  ਜਥੇਦਾਰ ਪਰਮਜੀਤ ਸਿੰਘ ਚੂਹੜਚੱਕ ਨੇ ਅੱਜ  ਆਪਣੇ ਸਾਥੀਆਂ ਨਾਲ ਖੇਤੀ ਆਰਡੀਨੈਂਸ ਬਿੱਲਾਂ ਦਾ ਵਿਰੋਧ ਕਰਦੇ ਹੋਏ ਯੂਐਸਏ ਦੀ ਧਰਤੀ ਕੈਲੀਫੋਰਨੀਆ ਦੇ ਭਾਰਤੀ ਅੰਬੈਸੀ ਅੱਗੇ ਕਿਸਾਨਾਂ ਦੇ ਹੱਕ ਵਿਚ ਕੀਤਾ ਗਿਆ  ਕੀਤਾ ਗਿਆ ਰੋਸ ਪ੍ਰਦਰਸ਼ਨ  ਜਨਸੰਘ ਟੀ ਨਿਊਜ਼ ਨਾਲ ਫੋਨ ਤੇ ਗੱਲਬਾਤ ਕਰਦਿਆਂ ਜਥੇਦਾਰ ਪਰਮਜੀਤ ਸਿੰਘ ਨੇ ਕਿਹਾ ਕਿ  ਸੈਂਟਰ ਦੇ ਮੋਦੀ ਸਰਕਾਰ ਨੇ ਖੇਤੀ ਆਰਡੀਨੈਂਸ ਬਿੱਲ ਪਾਸ ਕਰਕੇ ਕਿਸਾਨਾਂ ਨਾਲ ਵੱਡਾ ਧ੍ਰੋਹ ਕਮਾਇਆ ਹੈ  ਮੇਰੇ ਦੇਸ਼ ਦੇ ਕਿਸਾਨ ਕਿਸੇ ਵੀ ਕੀਮਤ ਤੇ ਇਸ ਨੂੰ ਲਾਗੂ ਨਹੀਂ ਹੋਣ ਦੇਣਗੇ  ਉਨ੍ਹਾਂ ਕਿਹਾ ਕਿ ਅੱਜ ਸਟਾਕਟਨ ਯੂਐਸਏ ਤੋਂ ਕੈਲੀਫੋਰਨੀਆ ਭਾਰਤੀ ਅੰਬੈਸੀ ਦੇ ਅੱਗੇ ਸ਼ਾਂਤਮਈ ਢੰਗ ਨਾਲ ਕੀਤਾ ਗਿਆ ਰੋਸ ਪ੍ਰਦਰਸ਼ਨ  ਇਸ ਪ੍ਰਦਰਸ਼ਨ ਦੀ ਅਗਵਾਈ ਪਰਮਜੀਤ ਸਿੰਘ ਯੂਐਸਏ ਨੇ ਪੂਰੀ ਤਨਦੇਹੀ ਤੇ ਈਮਾਨਦਾਰੀ ਨਾਲ ਨਿਭਾਈ  ਉਨ੍ਹਾਂ ਕਿਹਾ ਕਿ  ਦਿੱਲੀ ਵਿਖੇ ਚੱਲ ਰਹੇ ਕਿਸਾਨੀ ਸੰਘਰਸ਼ ਦੇ ਅਸੀਂ ਪੂਰਨ ਤੌਰ ਤੇ ਹਮਾਇਤ ਕਰਦੇ ਹਾਂ  ਕਿਸਾਨ ਅਤੇ ਮਜ਼ਦੂਰ ਭਰਾਵਾਂ ਲਈ ਹਰ ਕੁਰਬਾਨੀ ਦੇਣ ਨੂੰ ਤਿਆਰ ਹਾਂ  ਉਨ੍ਹਾਂ ਕਿਸਾਨ ਭਰਾਵਾਂ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਇੰਨੀ ਠੰਢ ਦੇ ਬਾਵਜੂਦ ਬਾਵਜੂਦ ਵੀ ਛੋਟੇ ਬੱਚਿਆਂ ਤੋਂ ਲੈ ਕੇ ਬਜ਼ੁਰਗ ਭਰਾਵਾਂ ਸਦਕੇ ਅੱਜ ਕਿਸਾਨ  ਇਸ ਸਮੇਂ ਉਨ੍ਹਾਂ ਦਿੱਲੀ ਸੰਘਰਸ਼ ਵਿਚ ਆਪਣਾ ਯੋਗਦਾਨ ਪਾ ਰਹੇ ਸਭ ਸੰਗਤਾਂ ਦਾ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਇੰਨੀ ਠੰਢ ਦੇ ਬਾਵਜੂਦ ਵੀ ਕਿਸਾਨ  ਖੇਤੀ ਆਰਡੀਨੈਂਸ ਬਿੱਲ ਰੱਦ ਕਰਵਾਉਣ ਵਾਸਤੇ ਸੜਕਾਂ ਤੇ ਸ਼ਾਂਤਮਈ ਢੰਗ ਨਾਲ ਕਿਸਾਨੀ ਸੰਘਰਸ਼ ਚੱਲ ਰਿਹਾ ਹੈ  ਸਾਨੂੰ ਸਭ ਨੂੰ ਇੱਕ ਇੱਕ ਮੁੱਠ ਹੋ ਕੇ ਕਿਸਾਨੀ ਸੰਘਰਸ਼ ਦਾ ਹਿੱਸਾ ਬਣਨ ਦੀ ਲੋੜ ਹੈ  ਇਸ ਸਮੇਂ ਉਨ੍ਹਾਂ ਦਿੱਲੀ ਵਿਖੇ ਚੱਲ ਰਹੇ ਕਿਸਾਨੀ ਸੰਘਰਸ਼ ਲਈ ਆਪਣੇ ਪਰਿਵਾਰ ਵਲੋਂ ਇਕਵੰਜਾ ਹਜ਼ਾਰ ਰੁਪਏ ਦੀ ਸੇਵਾ ਵੀ ਸੰਗਤਾਂ ਨੂੰ ਪ੍ਰਦਾਨ ਕੀਤੀ ਉਨ੍ਹਾਂ ਕਿਹਾ ਕਿ ਜਿੰਨਾ ਚਿਰ ਕਿਸਾਨੀ ਸੰਘਰਸ਼ ਚੱਲੇਗਾ ਅਸੀਂ ਹਰ ਟੈਮ ਕਿਸਾਨਾਂ ਦੇ ਨਾਲ ਮੋਢੇ ਨਾਲ ਮੋਢਾ ਜੋਡ਼ ਕੇ ਖਡ਼੍ਹੇ ਹਾਂ  ਅਤੇ ਕਿਸੇ ਵੀ ਕੀਮਤ ਤੇ ਖੇਤੀ ਆਰਡੀਨੈਂਸ ਬਿੱਲ ਲਾਗੂ ਨਹੀਂ ਹੋਣ ਦੇਵਾਂਗੇ  ਵਾਹਿਗੁਰੂ ਕ੍ਰਿਪਾ ਕਰੇ ਅਸੀਂ ਇਤਿਹਾਸ ਸਿਰਜ ਕੇ ਜਿੱਤ ਕੇ ਪੰਜਾਬ ਨੂੰ ਵਾਪਸ ਮੁੜੀਏ

ਤਲਵਾਰਾਂ ਵਰਗੇ ਹੌਸਲੇ ਸਬਕ ਸਿਖਾ ਕੇ ਛੱਡਾਂਗੇ ਤੂੰ ਕਰ ਲੈ ਤਿਆਰੀ ਦਿੱਲੀ ਏ ਨੀ ਪੜ੍ਹਨੇ ਪਾ ਕੇ ਛੱਡਾਂਗੇ - ਮਨਜੀਤ ਸਿੰਘ ਮੋਹਣੀ

ਦਿੱਲੀ ,ਦਸੰਬਰ  2020-( ਬਲਵੀਰ ਸਿੰਘ ਬਾਠ)- ਕਿਸਾਨੀ ਸੰਘਰਸ਼ ਵਿਚ ਆਪਣਾ ਬਣਦਾ ਯੋਗਦਾਨ ਪਾਉਣ ਆਏ ਜੰਗੀ ਪੁਰ ਹੋਟਲ ਦੇ ਮਾਲਕ ਮਨਜੀਤ ਸਿੰਘ ਮੋਹਣੀ ਨੇ ਜਨਸ਼ਕਤੀ ਨਿਊਜ਼ ਨਾਲ ਗੱਲਬਾਤ ਕਰਦੇ ਹੋਏ ਆਪਣੇ ਸਾਥੀਆਂ ਨਾਲ ਹਾਜ਼ਰੀ ਲਵਾਉਂਦੇ ਹੋਏ  ਕਿਹਾ ਕਿ ਕਿਸਾਨੀ ਸੰਘਰਸ਼ ਕਿਸੇ ਵੇਲੇ ਵੀ ਰੁਕਣ ਵਾਲਾ ਨਹੀਂ ਹੈ ਇਹ ਸੰਘਰਸ਼ ਦਿੱਲੀ ਤੋਂ ਖੇਤੀ ਆਰਡੀਨੈਂਸ ਬਿੱਲ ਰੱਦ ਕਰਵਾ ਕੇ ਹੀ ਵਾਪਸ ਮੁੜੇਗਾ  ਮੌਨੀ ਨੇ ਕਿਹਾ ਕਿ ਕਿਸਾਨਾਂ ਦੇ ਹੌਸਲੇ ਤਲਵਾਰਾਂ ਵਰਗੇ ਨੇ ਦਿੱਲੀ ਨੂੰ ਸਬਕ ਸਿਖਾ ਕੇ ਜਾਣਗੇ  ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਤੂੰ ਕਰਲਾ ਤਿਆਰੀ ਇਹ ਤਾਂ ਦਿੱਲੀ ਨੂੰ ਵੀ ਪੜ੍ਹਨੇ ਪਾ ਕੇ ਜਾਣਗੇ  ਉਨ੍ਹਾਂ ਪੂਰੇ ਦਿਲੋਂ ਅਜ਼ੀਜ਼ ਹੁੰਦਿਆਂ ਕਿਹਾ ਕਿ ਸੈਂਟਰ ਦੀ ਭਾਜਪਾ ਸਰਕਾਰ ਨੂੰ ਕਿਸਾਨਾਂ ਦੀ ਮੰਗ ਨੂੰ ਮੰਨ ਲੈਣਾ ਚਾਹੀਦਾ ਹੈ ਅਤੇ ਖੇਤੀ ਆਰਡੀਨੈਂਸ  ਬਿੱਲ ਜਲਦੀ ਤੋਂ ਜਲਦੀ ਰੱਦ ਕਰ ਦੇਣੇ ਚਾਹੀਦੇ ਹਨ  ਉਨ੍ਹਾਂ ਕਿਹਾ ਕਿ ਸੈਂਟਰ ਦੀਆਂ ਸਰਕਾਰਾਂ ਨੇ ਮੁੱਢ ਤੋਂ ਹੀ ਪੰਜਾਬ ਦੇ ਕਿਸਾਨਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ  ਇਨ੍ਹਾਂ ਸਰਕਾਰਾਂ ਨੇ ਪੰਜਾਬ ਪੰਜਾਬ ਦੇ ਕਿਸਾਨਾਂ ਨੂੰ ਡੋਬਣ ਤੋਂ ਬਜਾਏ ਹੋਰ ਕੁੱਝ ਨਹੀਂ ਕੀਤਾ ਪਰ ਹੁਣ ਪੰਜਾਬ ਦਾ ਕਿਸਾਨ ਜਾਗ ਚੁੱਕਿਆ ਹੈ  ਉਹੀ ਕਿਸਾਨ ਅੱਜ ਆਪਣੀ ਜ਼ਮੀਨ ਲਈ ਮਰ ਮਿਟਣ ਲਈ ਤਿਆਰ ਹੈ  ਆਪੇ ਕਿਸੇ ਦੂਸਰੇ ਇਨਸਾਨ ਨੂੰ ਆਪਣੀ ਜ਼ਮੀਨ ਵਿਚ ਪੈਰ ਨਹੀਂ ਪਾਉਣ ਦੇਵੇਗਾ ਮਰ ਤਾਂ  ਸਕਦਾ ਹੈ  ਉਨ੍ਹਾਂ ਇਕ ਵਾਰ ਫਿਰ ਕਿਸਾਨੀ ਸੰਘਰਸ਼ ਵਿੱਚ ਆਪਣਾ ਯੋਗਦਾਨ  ਪਾਉਣ ਆਏ ਸਾਰੇ ਕਿਸਾਨ ਵੀਰਾਂ ਦਾ ਭੈਣਾਂ ਭਰਾਵਾਂ ਦੇ ਨੌਜਵਾਨ ਵੀਰਾਂ ਨੂੰ ਸਹਜਇਤਾ ਬਣਾ ਕੇ ਰੱਖਣ ਦੀ ਅਪੀਲ ਕੀਤੀ  ਉਨ੍ਹਾਂ ਇੱਕ ਵਾਰ ਫੇਰ ਸੈਂਟਰ ਦੀ ਸਰਕਾਰ ਨੂੰ ਤਾੜਨਾ ਦਿੰਦੇ ਹੋਏ ਕਿਹਾ ਕਿ ਖੇਤੀ ਆਰਡੀਨੈਂਸ ਬਿੱਲ ਰੱਦ  ਕਰਕੇ ਕਿਸਾਨਾਂ ਨੂੰ ਇਨਸਾਫ਼ ਦੇ ਦੇਣਾ ਚਾਹੀਦਾ ਹੈ

ਲੰਗਰ ਦੀ ਸੇਵਾ ਵਰਤਾਉਣ ਵਾਲੀ  ਸੰਗਤ ਨੇ ਲਿਆ ਸੰਤ ਬਾਬਾ ਨਰਿੰਦਰ ਸਿੰਘ ਜੀ ਹਜ਼ੂਰ ਸਾਹਿਬ ਵਾਲਿਆਂ ਤੋਂ ਆਸ਼ੀਰਵਾਦ

ਦਿੱਲੀ ਦੇ ਕੁੰਡਲੀ ਬਾਰਡਰ ਤੇ  ਕਿਸਾਨੀ ਸੰਘਰਸ਼ ਚ ਆਈਆਂ ਸੰਗਤਾਂ ਨੂੰ ਲੰਗਰ   ਪਰਸ਼ਾਦਾ ਵਰਤਾਉਣ ਦੀ ਸੇਵਾ ਕਰਦੀ ਪਿੰਡ ਢੁੱਡੀਕੇ ਦੀ ਸੰਗਤ  ਸੰਤ ਬਾਬਾ ਨਰਿੰਦਰ ਸਿੰਘ ਜੀ ਹਜ਼ੂਰ ਸਾਹਿਬ ਵਾਲਿਆਂ ਤੋਂ ਅਸ਼ੀਰਵਾਦ ਪ੍ਰਾਪਤ ਕਰਦੀ ਸੰਗਤ ਦੀਆਂ ਮੂੰਹੋਂ ਬੋਲਦੀਆਂ ਤਸਵੀਰਾਂ                                     

 ਪੇਸਕਸ ਬਲਵੀਰ ਸਿੰਘ ਬਾਠ ਜਨ ਸ਼ਕਤੀ ਨਿਊਜ਼ ਪੰਜਾਬ  ਕੁੰਡਲੀ ਬਾਰਡਰ ਦਿੱਲੀ

ਕਿਸਾਨੀ ਸੰਘਰਸ਼ ਵਿਚ ਆਪਣਾ ਯੋਗਦਾਨ ਪਾ ਰਹੀ ਪੰਜਾਬ ਦੀ ਧੀ  

ਕਿਸਾਨੀ ਸੰਘਰਸ਼ ਵਿਚ ਆਪਣਾ ਯੋਗਦਾਨ ਪਾ ਰਹੇ ਦਿੱਲੀ ਦੇ ਕੁੰਡਲੀ ਬਾਰਡਰ ਤੇ  ਮੋਰਚੇ ਦੌਰਾਨ ਪੇਪਰ ਦੇਣ ਦੀ ਤਿਆਰੀ ਕਰਦਿਆਂ ਇਕ ਬੱਚੀ ਦੀ ਮੂੰਹੋਂ ਬੋਲਦੀ ਤਸਵੀਰ      ਪੇਸ਼ਕਸ਼ ਬਲਬੀਰ ਸਿੰਘ ਬਾਠ ਜਨ ਸ਼ਕਤੀ ਨਿਊਜ਼ ਪੰਜਾਬ  ਕੁੰਡਲੀ ਬਾਰਡਰ ਦਿੱਲੀ

ਪੰਜਾਬੀ ਕਲਾਕਾਰਾਂ ਦਾ ਕਿਸਾਨ ਸੰਘਰਸ਼ ਵਿਚ ਯੋਗਦਾਨ  ਬਿਆਨ ਕਰਦੀ ਤਸਵੀਰ  

ਦਿੱਲੀ ਦੀ ਕੁੰਡਲੀ ਬਾਰਡਰ ਤੇ ਕਿਸਾਨੀ ਸੰਘਰਸ਼ ਵਿਚ ਆਪਣਾ ਯੋਗਦਾਨ ਪਾ ਰਹੇ  ਉੱਘੇ ਫਿਲਮੀ ਐਕਟਰ ਅਤੇ ਪੰਜਾਬੀ ਗਾਇਕ ਗੁਰਨਾਮ ਭੁੱਲਰ ਤੇ ਪੰਜਾਬੀ ਕਲਾਕਾਰਾਂ ਦੀ ਪ੍ਰਸ਼ਾਦਾ ਬਣਾਉਣ ਦੀ ਸੇਵਾ ਕਰਦੇ ਹੋਏ ਦੀ ਮੂੰਹ ਬੋਲਦੀ ਤਸਵੀਰ ਪੇਸ਼ਕਸ਼ ਬਲਬੀਰ ਸਿੰਘ ਬਾਠ ਜਨਸ਼ਕਤੀ ਨਿਊਜ਼ ਪੰਜਾਬ ਕੁੰਡਲੀ ਬਾਰਡਰ ਦਿੱਲੀ

ਕਿਸਾਨੀ ਸੰਘਰਸ਼ ਅਤੇ ਕੁਝ ਗੱਲਾਂ ਵਿਚਾਰਨਯੋਗ ✍️ ਅਮਨਜੀਤ ਸਿੰਘ ਖਹਿਰਾ  

ਅੱਜ ਦੇ ਕਿਸਾਨ ਅੰਦੋਲਨ ਨੂੰ ਦੇਖਦੇ ਹੋਏ ਕੁਝ ਗੱਲਾਂ ਸਾਨੂੰ ਜ਼ਰੂਰ ਵਿਚਾਰਨੀਆਂ ਚਾਹੀਦੀਆਂ ਹਨ । ਜਿੱਥੋਂ ਤਕ ਮੇਰੀ ਸੋਚ ਦਾ ਸਵਾਲ ਹੈ  ਕਿ ਕਈ ਵੇਰਾਂ ਜਿੱਤਾਂ ਹੀ ਪੱਕੀ ਹਾਰ ਦਾ ਕਾਰਨ ਬਣਦੀਆਂ ਹਨ ਅਤੇ ਕਈ ਵੇਰਾਂ ਹਾਰਾਂ ਭੀ ਪੱਕੀ ਜਿੱਤ ਕਰਵਾਂਦੀਆਂ ਹਨ। ਇਹ ਤਾਂ ਆਗੂਆਂ ਤੇ ਕੌਮ ਦੀ ਜ਼ਿਹਨੀ ਹਾਲਤ, ਅਕਲ ਤੇ ਚਾਲਚਲਣ ਉੱਤੇ ਮੁਨਹਸਰ ਹੈ। ਜੋ ਜਿੱਤ ਨਹੀਂ ਪਚਾ ਸਕਦਾ, ਉਹ ਜ਼ਰੂਰ ਹਾਰੇਗਾ ਤੇ ਜੋ ਹਾਰ ਨਹੀਂ ਝੱਲ ਸਕਦਾ, ਉਹ ਜ਼ਰੂਰ ਮਰੇਗਾ। ਆਪਾਂ ਥੋੜ੍ਹਾ ਪਿੱਛੇ ਚੱਲੀਏ ਅਤੇ ਵਿਚਾਰੀਏ ਅਕਾਲੀ ਲਹਿਰ ਦਾ ਸਭ ਤੋਂ ਵੱਡਾ ਔਗੁਣ ਅਹੰਕਾਰ ਤੇ ਬੁਰਛੇਗਰਦੀ ਸੀ। ਜੇਕਰ ਸਾਡੀਆਂ ਸਪੀਚਾਂ ਵਿਚ ਇਤਨੀ ਆਕੜ ਨਾ ਹੁੰਦੀ ਤਾਂ ਇਹ ਆਕੜ ਸ਼ਾਇਦ ਕੌਮ ਵਿਚ ਨਾ ਖਿੱਲਰਦੀ ਤੇ ਸਾਡੀ ਕਾਮਿਆਬੀ ਵਧੇਰੀ ਤੇ ਬਾਹਲਾ ਚਿਰ ਰਹਿਣ ਵਾਲੀ ਹੁੰਦੀ। ਅਕਾਲੀ ਲਹਿਰ ਨੇ ਸਾਡਾ ਚਾਲਚਲਣ ਉੱਚਾ ਕੀਤਾ ਸੀ ਤੇ ਸਾਡੇ ਵਿਚ ਏਕਤਾ ਪੈਦਾ ਕੀਤੀ ਸੀ। ਇਸ ਅਹੰਕਾਰ ਭਰੀ ਗੱਪਬਾਜ਼ੀ ਨੇ ਦੋਵੇਂ ਗੱਲਾਂ ਹੁਣ ਕੱਢ ਦਿੱਤੀਆਂ ਹਨ। ਆਕੜ ਭਰੇ ਲਫਜ਼ਾਂ ਦੀ ਆਦਤ ਨੇ ਸਾਨੂੰ ਆਪੋ ਵਿਚ ਲੜਾ ਕੇ ਕਮਜ਼ੋਰ ਕੀਤਾ। ਸਾਡੇ ਚਾਲਚਲਣ ਉੱਤੇ ਭੀ ਬੜਾ ਮਾੜਾ ਅਸਰ ਪਿਆ ਹੈ ਤੇ ਸਾਡੇ ਵਿਚੋਂ ਬਾਣੀ ਦਾ ਪਾਠ ਤੇ ਸ਼ਰਧਾ ਪ੍ਰੇਮ ਭੀ ਘਟ ਰਹੇ ਹਨ। ਨਿਰਮਾਨਤਾ ਤੇ ਚਾਲਚਲਣ ਬਿਨਾ ਨਾ ਕੋਈ ਤਾਕਤ ਪੈਦਾ ਹੋ ਸਕਦੀ ਹੈ ਤੇ ਨਾ ਕਾਇਮ ਰਹਿ ਸਕਦੀ ਹੈ। ਏਕਤਾ ਬਿਨਾ ਤਾਕਤ ਦਾ ਕੀ ਅਰਥ? ਜਿਨ੍ਹਾਂ ਦਾ ਆਪੋ ਵਿਚ ਇਤਬਾਰ ਨਹੀਂ ਉਨ੍ਹਾਂ ਦੀ ਏਕਤਾ ਕੀ? ਫੁਟ ਨੇ ਸਾਡਾ ਰਾਜ ਗੰਵਾਇਆ। ਉਸ ਵੇਲੇ ਸਾਡੇ ਕੋਲ ਸਭ ਕੁਝ ਸੀ। ਸਾਡੀ ਫੌਜ ਦੁਨੀਆ ਵਿਚੋਂ ਸਭ ਤੋਂ ਜ਼ਬਰਦਸਤ ਸੀ ਪਰ ਸਾਡਾ ਚਾਲਚਲਣ ਨੀਵਾਂ ਹੋ ਗਿਆ। ਸਾਡਾ ਆਪੋ ਵਿਚ ਇਤਬਾਰ ਉਡ ਗਿਆ ਤੇ ਸਾਡੀ ਹੁਣ ਵਾਲੀ ਦਸ਼ਾ ਹੋ ਗਈ। ਸਿੰਘੋ! ਚਾਲਚਲਣ ਉੱਚਾ ਕਰੋ। ਮੱਤ ਸੁਣੋ ਨਵੇਂ ਪਾਲਿਟੀਸ਼ਨਾਂ ਨੂੰ ਜੋ ਕਹਿੰਦੇ ਹਨ ਪਾਲਿਟਿਕਸ ਨਾਮ ਹੀ ਝੂਠ ਦਾ ਹੈ। ਪਾਲਿਟਿਕਸ ਚੱਲ ਹੀ ਇਤਬਾਰ ਉੱਤੇ ਸਕਦਾ ਹੈ। ਝੂਠੇ ਬੇਇਤਬਾਰਿਆਂ ਨੇ ਕੀ ਪਾਲਿਟਕਿਸ ਚਲਾਣਾ ਹੈ। ਓਹ ਤਾਂ ਦੋ ਹੱਥ ਮਾਰ ਕੇ ਕੁਝ ਰੁਪਏ ਠੱਗ ਕੇ ਹੀ ਸੁੱਟ ਜਾਣਗੇ। ਸਿੱਖਾਂ ਦਾ ਪਾਲਿਟਿਕਸ ਤਾਂ ਕੇਵਲ ਧਰਮ ਤੇ ਇਖਲਾਕ ਦੇ ਆਸਰੇ ਹੀ ਚੱਲ ਸਕਦਾ ਹੈ। ਇਸੇ ਤਰ੍ਹਾਂ ਕੌਮ ਉੱਚੀ ਹੋ ਸਕਦੀ ਹੈ।ਅੱਜ ਸਾਨੂੰ ਬਹੁਤ ਵੱਡਾ ਪਲੇਟਫਾਰਮ ਮਿਲਿਆ ਹੈ ਸਾਡੇ ਵਿੱਚ ਕਿਤੇ ਨਾ ਕਿਤੇ ਏਕਤਾ ਤਾਂ ਪੈਦਾ ਹੋਈ ਹੈ । ਸਮੂਹ ਕਿਸਾਨ ਜਥੇਬੰਦੀਆਂ ਅਤੇ ਮਜ਼ਦੂਰ ਜਥੇਬੰਦੀਆਂ ਦੀ ਮਿਹਨਤ ਦਾ ਸਦਕਾ ਅੱਜ ਅਸੀਂ ਕੌਮ ਤੇ ਵੀ ਫ਼ਖ਼ਰ ਕਰ ਸਕਦੇ ਹਾਂ । ਪਿਛਲੇ ਤਿੰਨ ਮਹੀਨਿਆਂ ਤੋਂ ਚੱਲ ਰਹੇ ਕਿਸਾਨੀ ਅੰਦੋਲਨ ਦੌਰਾਨ ਇਕ ਗੱਲ ਸਪੱਸ਼ਟ ਹਰੇਕ ਆਦਮੀ ਜੋ ਕਿਸੇ ਵੀ ਸਟੇਜ ਤੇ ਬੋਲਿਆ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਨੂੰ ਤੇ ਫਲਸਫੇ ਨੂੰ ਉਸ ਨੇ ਯਾਦ ਕੀਤਾ ਇੱਥੇ ਹੀ ਬਸ ਨਹੀਂ ਸਿੱਖੀ ਸਿਧਾਂਤਾਂ ਦੀ ਬਾਬਾ ਬੰਦਾ ਸਿੰਘ ਬਹਾਦਰ ਦੀ ਮਹਾਰਾਜਾ ਰਣਜੀਤ ਸਿੰਘ ਜੀ ਦੇ ਰਾਜ ਦੀ ਗੱਲ ਹੋਈ। ਸਾਡੇ ਰਾਜਨੀਤਕ ਲੋਕਾਂ ਦੇ ਝੂਠੇ ਪ੍ਰਚਾਰ ਝੂਠੇ ਵਾਅਦੇ ਕੌਮ ਨੂੰ ਠੱਗਣ ਅਤੇ ਲਾਚਾਰ ਬਣਾਉਣ ਦੀ ਗੱਲ ਹੋਈ।ਸਮੇਂ ਨੇ ਕਰਵਟ ਲਈ ਲੋਕ ਇਕ ਤੰਦ ਵਿੱਚ ਪਰੋਏ ਜਾਣ ਲੱਗੇ  ਜਦੋਂ ਬਹੁਤੇ ਰਾਜਨੀਤਕ ਲੋਕਾਂ ਕੋਲੇ ਕੋਈ ਰਸਤਾ ਨਾ ਰਿਹਾ ਉਨ੍ਹਾਂ ਨੇ ਵੀ ਕਿਸਾਨ ਜਥੇਬੰਦੀਆਂ ਮਜ਼ਦੂਰ ਜਥੇਬੰਦੀਆਂ ਦਾ ਸਹਾਰਾ ਲੈਣਾ ਸ਼ੁਰੂ ਕਰ ਦਿੱਤਾ । ਮੈਂ ਅੱਜ ਦੀ ਆਪਣੀ ਇਸ ਗੱਲ ਵਿੱਚ ਤਾਰੀਫ਼ ਕਰਨਾ ਚਾਹਾਂਗਾ ਸਾਰੇ ਹੀ ਪੰਜਾਬ ਦੇ ਕਲਾਕਾਰ ਗਾਉਣ ਵਾਲੇ ਅਤੇ ਹੋਰ ਅੱਜ ਇਸ ਕਿਸਾਨੀ ਸੰਘਰਸ਼ ਨੂੰ ਮਜ਼ਬੂਤ ਕਰਨ ਲਈ ਸਭ ਤੋਂ ਵੱਡੀ ਧਿਰ ਹਨ  ਮੇਰੀ ਸੋਚ ਇਨ੍ਹਾਂ ਲੋਕਾਂ ਨੂੰ ਸਲੂਟ ਕਰਦੀ ਹੈ ਅਤੇ ਬੇਨਤੀ ਵੀ ਕਰਦਾ ਹਾਂ  ਕਿ ਜਿਨ੍ਹਾਂ ਕਿਸਾਨਾਂ ਨੇ ਤੁਹਾਨੂੰ ਜੜ੍ਹਾਂ ਦਿੱਤੀਆਂ ਉਨ੍ਹਾਂ ਦਾ ਪਿਛੋਕੜ ਦੇਖਣਾ ਬਣਦਾ ਹੈ ਸਾਡਾ ਕਿਉਂ ਉਹ ਜੜ੍ਹਾਂ ਮਜ਼ਬੂਤ ਹਨ।  ਉਨ੍ਹਾਂ ਸਾਡੀਆਂ ਕਿਸਾਨ ਅਤੇ ਮਜ਼ਦੂਰ ਜਥੇਬੰਦੀਆਂ ਨੇ ਪੁਲੀਸ, ਐਸਡੀਐਮ, ਡੀ ਸੀ ਅਤੇ ਸਰਕਾਰ ਦੇ ਦਰਬਾਰਾਂ ਤੇ ਪਿਛਲੇ ਲੰਮੇ ਸਮੇਂ ਤੋਂ ਧੱਕੇ ਖਾਂਦੇ ਹਨ । ਉਨ੍ਹਾਂ ਸਾਡੇ ਕਿਸਾਨ ਤੇ ਮਜ਼ਦੂਰ ਲੀਡਰਾਂ ਕੋਲ ਬਹੁਤ ਵੱਡਾ ਐਕਸਪੀਰੀਅੰਸ ਹੈ ਜੋ ਸਾਨੂੰ ਮਜ਼ਬੂਤੀ ਤੇ ਰਿਹਾ। ਇਹ ਸਭ ਨੂੰ ਜ਼ਰੂਰ ਵਿਚਾਰ ਲੈਣਾ ਚਾਹੀਦਾ ਹੈ। ਮੈਂ ਉੱਥੇ ਇਹੀ ਬੇਨਤੀ ਕਰਾਂਗਾ ਕਿ ਆਉ ਸਾਰੇ ਹੋਵੋ ਇਕੱਠੇ ਤੇ ਇਸ ਲੜਾਈ ਨੂੰ ਸ਼ਾਂਤਮਈ ਢੰਗ ਦੇ ਨਾਲ ਹੋਰ ਮਜ਼ਬੂਤ ਕਰੋ । ਥੋੜ੍ਹੀ ਸੇਧ ਆਪਣੇ ਪਿਛੋਕੜ ਤੋਂ ਲੈ ਕੇ ਅੱਗੇ ਵਧਣ ਦੀ ਕੋਸ਼ਿਸ਼ ਕਰੀਏ  ਸਾਡੇ ਹੱਕ ਸਰਕਾਰ ਨੂੰ ਸਾਨੂੰ ਦੇਣੇ ਪੈਣਗੇ । 

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਟੀਚਰਜ਼ ਐਸੋਸੀਏਸ਼ਨ ਵੀ ਨਿੱਤਰੀ ਕਿਸਾਨਾਂ ਦੇ ਹੱਕ ਵਿੱਚ

 ਦਿੱਲੀ ਵਿਖੇ ਧਰਨੇ ਦੌਰਾਨ ਖੇਤੀ ਬਿੱਲਾਂ ਦੇ ਮਾੜੇ ਪ੍ਰਭਾਵਾਂ ਬਾਰੇ ਕੀਤਾ ਕਿਸਾਨਾਂ ਨੂੰ ਜਾਗਰੂਕ

ਚੰਡੀਗੜ੍ਹ, ਦਸੰਬਰ  2020  -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)- 

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਅਧਿਆਪਕਾਂ ਨੇ ਅੱਜ ਦਿੱਲੀ ਵਿਖੇ ਸਾਂਝੇ ਕਿਸਾਨ ਮੋਰਚੇ ਵਿੱਚ ਸ਼ਮੂਲੀਅਤ ਕੀਤੀ। ਵਫ਼ਦ ਦੀ ਅਗਵਾਈ ਡਾ. ਐਚ ਐਸ ਕਿੰਗਰਾ, ਪਾਉਟਾ (ਪੰਜਾਬ ਖੇਤੀਬਾੜੀ ਯੂਨੀਵਰਸਿਟੀ ਟੀਚਰਜ਼ ਐਸੋਸੀਏਸ਼ਨ) ਦੇ ਪ੍ਰਧਾਨ ਨੇ ਕੀਤੀ। ਵਫਦ ਵਿੱਚ ਯੂਨੀਵਰਸਿਟੀ ਦੇ ਕਈ ਅਧਿਆਪਕ ਵੀ ਹਾਜ਼ਰ ਸਨ।ਦੱਸਣਯੋਗ ਹੈ ਕਿ ਜਦੋਂ ਤੋਂ ਪੰਜਾਬ ਦੇ ਵੱਖ-ਵੱਖ ਥਾਵਾਂ 'ਤੇ ਕਿਸਾਨਾਂ ਨੇ ਵਿਰੋਧ ਪ੍ਰਦਰਸ਼ਨ ਕਰਨਾ ਸ਼ੁਰੂ ਕੀਤਾ ਹੈ, ਉਦੋਂ ਤੋਂ ਹੀ ਪਾਉਟਾ ਕਿਸਾਨੀ ਹਿੱਤਾਂ ਦਾ ਸਮਰਥਨ ਕਰ ਰਿਹਾ ਹੈ। ਯੂਨੀਵਰਸਿਟੀ ਦੇ ਅਧਿਆਪਕ ਇਨਾਂ ਖੇਤੀ ਕਾਨੂੰਨਾਂ ਦੀ ਬਾਰੀਕ ਸੂਝ-ਬੂਝ ਨੂੰ ਸਾਹਮਣੇ ਲਿਆਉਣ ਵਾਲੇ ਲੇਖ ਲਿਖ ਰਹੇ ਹਨ।ਇਨਾਂ ਕਾਨੂੰਨਾਂ ਦਾ ਖੇਤੀ ਅਰਥਚਾਰੇ 'ਤੇ ਪੈਣ ਵਾਲੇ ਮਾੜੇ ਪ੍ਰਭਾਵ ਨੂੰ ਡਾਕਟਰ ਐਚ ਐਸ ਕਿੰਗਰਾ ਨੇ ਅੱਜ ਦਿੱਲੀ ਵਿਖੇ ਧਰਨੇ ਵਾਲੀ ਥਾਂ 'ਤੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਸਾਂਝਾ ਕੀਤਾ। ਉਨ•ਾਂ ਦੱਸਿਆ ਕਿ ਅਤਿ ਦੀ ਠੰਢ ਦੇ ਮੌਸਮ ਵਿੱਚ ਕਿਸਾਨਾਂ ਵੱਲੋਂ ਆਪਣੇ ਪਰਿਵਾਰ ਨੂੰ ਛੱਡ ਕੇ ਆਪਣੇ ਹੱਕਾਂ ਲਈ ਸੰਘਰਸ਼ ਕਰਨਾ ਬਹੁਤ ਵੱਡੀ ਮਿਸਾਲ ਹੈ।ਡਾ ਐਚ ਐਸ ਕਿੰਗਰਾ ਨੇ 8 ਦਸੰਬਰ ਦੇ ਭਾਰਤ ਬੰਦ ਦੇ ਸੱਦੇ ਦਾ ਸਮਰਥਨ ਦਿੱਤਾ ਅਤੇ ਭਰੋਸਾ ਦਿੱਤਾ ਕਿ ਇਸ ਦਿਨ ਯੂਨੀਵਰਸਿਟੀ ਦੇ ਅਧਿਆਪਕ, ਨਾਨ ਟੀਚਿੰਗ ਸਟਾਫ ਅਤੇ ਵਿਦਿਆਰਥੀ ਪੀ.ਏ.ਯੂ. ਕੈਂਪਸ ਵਿਖੇ ਇਕਜੁਟਤਾ ਮਾਰਚ ਕੱਢਣਗੇ ਤਾਂ ਜੋ ਇਹਨਾਂ ਦੀਆਂ ਮੁਸ਼ਕਿਲਾਂ ਬਾਰੇ ਜਾਗਰੂਕਤਾ ਪੈਦਾ ਕੀਤੀ ਜਾ ਸਕੇ।

ਡਾ. ਕਿੰਗਰਾ ਨੇ ਪਾਉਟਾ ਵੱਲੋਂ ਸਮਾਜ ਦੇ ਸਾਰੇ ਵਰਗਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਕਿਸਾਨਾਂ ਦੀ ਹਮਾਇਤ ਕਰਨ ਅਤੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਅੜਚਣ ਦੇ ਹੱਲ ਲਈ ਕਿਸਾਨ ਜਥੇਬੰਦੀਆਂ ਨਾਲ ਗੱਲਬਾਤ ਕਰੇ।

ਰਾਸ਼ਟਰੀ ਜਨ ਸ਼ਕਤੀ ਮੰਚ ਵੱਲੋਂ ਨਸ਼ੇ ਅਤੇ ਅਪਰਾਧ ਨੂੰ ਰੋਕਣ ਲਈ ਸੈਮੀਨਾਰ ਕਰਵਾਇਆ

ਪੰਜਾਬ/ਹਰਿਆਣਾ,ਦਸੰਬਰ  2020( ਵਕੀਲ ਹਰਜੀਵਨ ਸਿੰਘ ਸਿੱਧੂ)

ਰਾਸ਼ਟਰੀ ਜਨ ਸ਼ਕਤੀ ਮੰਚ ਹਰਿਆਣਾ ਨੇ ਨਸ਼ਾ ਅਤੇ ਅਪਰਾਧ ਵਿਸ਼ੇ ਤੇ ਸੈਮੀਨਾਰ ਕਰਵਾਇਆ ਅਤੇ ਮੁੱਖ ਮਹਿਮਾਨ ਸ੍ਰੀ ਬਾਬਾ ਅਦਬੇਦ ਅੰਬੇਦਕਰ ਜੀ ਦੀ 65 ਵੀਂ ਵਰੇਗੰਡ ਤੇ ਪ੍ਰੋਗਰਾਮ ਦਾ ਆਯੋਜਨ ਕੀਤਾ, ਮੁੱਖ ਮਹਿਮਾਨ ਸ਼੍ਰੀ ਆਦਿੱਤਿਆ ਕੌਸ਼ਿਕ, ਡਿਪਟੀ ਡਾਇਰੈਕਟਰ, ਸਮਾਜਿਕ ਨਿਆਂ ਅਧਿਕਾਰਤਾ ਵਿਭਾਗ, ਹਰਿਆਣਾ ਸਰਕਾਰ ਨੇ ਆਪਣੇ ਵਿਚਾਰ ਦਿੰਦੇ ਹੋਏ ਦੱਸਿਆ ਕਿ ਸਾਡੇ ਦੇਸ਼ ਦੇ ਸੰਤਾਂ  ਬਾਬਾ ਸਾਹਿਬ ਮਹਾਂਪੁਰਸ਼ਾਂ ਦਾ ਦੇਸ਼ ਹੈ, ਹਰ ਰੋਜ ਸਾਨੂੰ ਪ੍ਰੇਰਣਾ ਦਿੰਦਾ ਹੈ, ਸਮਾਜ ਦੁਆਰਾ ਉਭਾਰਨ ਲਈ ਕੀਤੇ ਗਏ ਕਾਰਜਾਂ ਬਾਰੇ ਚਾਨਣਾ ਪਾਉਂਦਿਆਂ ਉਨ੍ਹਾਂ ਦੱਸਿਆ ਕਿ ਬਾਬਾ ਸਾਹਿਬ ਜੀ ਨੇ ਆਪਣਾ ਪੂਰਾ ਜੀਵਨ ਨਸ਼ਿਆਂ ਅਤੇ ਸਮਾਜਿਕ ਬੁਰਾਈਆਂ ਦੇ ਨਾਲ-ਨਾਲ ਸਮਾਜ ਸੇਵਾ ਅਤੇ ਸਮਾਜਕ ਉੱਨਤੀ ਲਈ ਸਮਰਪਿਤ ਕੀਤਾ।  ਇਹ ਉਜਾਗਰ ਕਰਦਿਆਂ ਕਿ ਉਨ੍ਹਾਂ ਕਿਹਾ ਕਿ ਸਾਡੇ ਦੇਸ਼ ਨੂੰ ਖੋਖਲਾ ਕਰ ਰਹੇ ਨਸ਼ਿਆਂ ਨੂੰ ਰੋਕਣ ਲਈ ਪਲੇਟਫਾਰਮ ਨੇ ਉਸ ਵੱਲੋਂ ਚਲਾਈ ਗਈ ਮੁਹਿੰਮ ਦਾ ਪੂਰਨ ਤੌਰ ‘ਤੇ ਸਮਰਥਨ ਕੀਤਾ ਹੈ, ਉਨ੍ਹਾਂ ਨੇ ਫੋਰਮ ਨੂੰ ਭਰੋਸਾ ਦਿੱਤਾ ਕਿ ਉਹ ਹਰ ਸਮੇਂ ਉਨ੍ਹਾਂ ਦੇ ਨਾਲ ਖੜੇ ਹਨ।  ਮੰਚ ਸੰਸਥਾਪਕ ਡਾ: ਸੁਰੇਂਦਰ ਬਾਂਸਲ ਜੀ, ਸੁਖਚੈਨ ਸਿੰਘ ਜੀ, ਅਮਨਦੀਪ ਜੇ.ਈ., ਜੈਪ੍ਰਕਾਸ਼, ਸੁੰਦਰ ਜੀ, ਹਰਜਿੰਦਰ ਸਿੰਘ ਕੰਬੋਜ, ਸੰਜੇ ਕੱਕੜ, ਗੁਰਮੀਤ ਸਿੰਘ ਕੰਬੋਜ਼, ਨਿਰੰਜਨ ਸਿੰਘ, ਕੇਹਰ ਸਿੰਘ ਸਾਬਕਾ ਸਰਪੰਚ, ਨਾਇਬ ਹਰੀਗੜ੍ਹ ਕਿੰਗਨ, ਅਮਰਜੀਤ ਸਾਬਕਾ ਸਰਪੰਚ, ਵਿਪਨ ਜੀ,  ਨੀਲਮ ਗਾਓ  ਲਾ, ਸ਼ੈਲੇਂਦਰ ਵਾਲਮੀਕੀ, ਅਮ੍ਰਿਤ ਲਾਲ ਜੰਗੜਾ, ਸੱਤਿਆਵਾਨ ਮਸਤਗੜ੍ਹ, ਰੀਨਾ ਜੀ ਖੇੜੀ, ਸੁਖਵਿੰਦਰ ਸਿੰਘ ਜੀ, ਸੀਮਾ ਜੀ, ਰਾਜਜੋ ਦੇਵੀ, ਕ੍ਰਿਸ਼ਨ ਐਡਵੋਕੇਟ, ਆਦਿ ਵੱਡੀ ਗਿਣਤੀ ਵਿੱਚ ਸਾਥੀ ਮੌਜੂਦ ਸਨ।

ਕਿਸਾਨਾਂ ਲਈ ਹਰ ਕੁਰਬਾਨੀ ਦੇਣ ਨੂੰ ਤਿਆਰ ਹਾਂ  - ਮਨਜੀਤ ਸਿੰਘ ਮੋਹਣੀ

ਦਿੱਲੀ, ਦਸੰਬਰ 2020 -( ਬਲਵੀਰ ਸਿੰਘ ਬਾਠ)-

ਅੱਜ ਦਿੱਲੀ ਦੇ ਕੁੰਡਲੀ ਬਾਰਡਰ ਤੇ ਸ਼ਾਂਤਮਈ ਕਿਸਾਨੀ ਸੰਘਰਸ਼ ਵਿੱਚ ਆਪਣੇ ਸਾਥੀਆਂ ਨਾਲ ਯੋਗਦਾਨ ਪਾਉਣ ਪਹੁੰਚੇ ਜੰਗੀਪੁਰ ਬੰਗਾਲ ਤੋਂਮਨਜੀਤ ਸਿੰਘ ਮੋਹਣੀ ਨੇ ਜਨ ਸਕਤੀ  ਨਿੳੂਜ਼ ਨਾਲ ਗੱਲਬਾਤ ਕਰਦਿਆਂ ਕਿਹਾ ਕੇ ਕਿਸਾਨਾਂ ਨਾਲ ਸੈਂਟਰ ਸਰਕਾਰ   ਖੇਤੀ ਆਰਡੀਨੈਂਸ ਬਿੱਲ ਪਾਸ ਕਰਕੇ ਵੱਡਾ ਧ੍ਰੋਹ ਕਮਾਇਆ ਹੈ  ਜਿਸ ਨੂੰ ਕਿਸਾਨ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕਰਨਗੇ  ਉਨ੍ਹਾਂ ਕਿਹਾ ਕਿ ਬੇਸ਼ੱਕ ਕਿਸਾਨਾਂ ਲਈ ਮੇਰੀ ਜਾਨ ਵੀ ਚਲੀ ਜਾਵੇ ਕੋਈ ਪਰਵਾਹ ਨਹੀਂ ਮੈਂ ਕਿਸਾਨਾਂ ਲਈ ਹਰ ਕੁਰਬਾਨੀ ਦੇਣ ਨੂੰ ਤਿਆਰ ਹਾਂ ਉਨ੍ਹਾਂ ਅੱਗੇ ਕਿਹਾ ਕਿ ਮੇਰੇ ਦੇਸ਼ ਦੇ ਕਿਸਾਨ ਭਰਾ ਮਜ਼ਦੂਰ ਭਰਾ ਤੋਂ ਇਲਾਵਾ ਛੋਟੇ ਬੱਚੇ ਮਾਤਾਵਾਂ ਬਜ਼ੁਰਗ ਇਸ ਕਿਸਾਨੀ ਸੰਘਰਸ਼ ਵਿੱਚ ਆਪਣਾ ਵੱਡਾ ਰੋਲ ਅਦਾ ਕਰਕੇ ਯੋਗਦਾਨ ਯੋਗਦਾਨ ਪਾ ਰਹੇ ਹਨ  ਇਸ ਸਮੇਂ ਉਨ੍ਹਾਂ ਸਾਰੀ ਸੰਗਤ ਦਾ ਦਿਲ ਦੀਆਂ ਗਹਿਰਾਈਆਂ ਚੋਂ ਧੰਨਵਾਦ ਵੀ ਕੀਤਾ  ਤੇ ਸੈਂਟਰ ਦੀ ਭਾਜਪਾ ਸਰਕਾਰ ਨੂੰ ਪੋਰਟਲ ਪੁਰਜ਼ੋਰ ਅਪੀਲ ਕੀਤੀ ਕਿ ਛੇਤੀ ਤੋਂ ਛੇਤੀ ਖੇਤੀ ਆਰਡੀਨੈਂਸ ਬਿੱਲ ਰੱਦ ਕੀਤੇ ਜਾਣ  ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿਚ ਸਰਕਾਰ  ਖਮਿਆਜ਼ਾ ਭੁਗਤਣਾ ਪੈ ਸਕਦਾ ਹੈ ਜਿਸ ਦੇ  ਗ਼ਲਤ ਨਤੀਜੇ ਨਿਕਲਣਗੇ  ਉਨ੍ਹਾਂ ਇੱਕ ਵਾਰ ਫੇਰ ਤੋਂ ਖੇਤੀ ਸੰਘਰਸ਼ ਵਿਚ ਯੋਗਦਾਨ ਪਾਉਣ ਵਾਲੇ ਸਾਰੀਆਂ ਸੰਗਤਾਂ ਦਾ ਦਿਲ ਦੀਆਂ ਗਹਿਰਾਈਆਂ ਚੋਂ ਧੰਨਵਾਦ ਕੀਤਾ

ਦਿੱਲੀ ਦੇ ਕੁੰਡਲੀ ਬਾਰਡਰ ਤੇ ਲੱਖਾਂ ਦੀ ਤਦਾਦ ਪਹੁੰਚੀਆਂ ਸਿੱਖ ਸੰਗਤਾਂ ਦਾ ਵੱਡਾ ਇਕੱਠ

ਕੁੰਡਲੀ ਬਾਰਡਰ ਦਿੱਲੀ, ਦਸੰਬਰ  2020 -(ਬਲਵੀਰ ਸਿੰਘ ਬਾਠ )- ਦਿੱਲੀ ਦੇ ਕੁੰਡਲੀ ਬਾਰਡਰ ਤੇ ਬੀਬੀਆਂ ਵਲੋਂ ਕੀਤੀ ਜਾ ਰਹੀ ਪ੍ਰਸ਼ਾਦੇ ਪਕਾਉਣ ਦੀ ਸੇਵਾ ਦੀ  ਮੂੰਹੋਂ ਬੋਲਦੀਆਂ ਤਸਵੀਰਾਂ

ਦਿਲਜੀਤ ਦੋਸਾਂਝ ਨੇ ਸ਼ਹੀਦ ਕਿਸਾਨਾਂ ਦੇ ਪਰਿਵਾਰਾਂ ਨੂੰ ਵੀਹ ਲੱਖ ਰੁਪਏ ਦੇਣ ਦਾ ਕੀਤਾ ਐਲਾਨ

ਦਿੱਲੀ /ਕੁੰਡਲੀ ਬਾਰਡਰ, ਦਸੰਬਰ  2020 -( ਬਲਬੀਰ ਸਿੰਘ ਬਾਠ )-  ਪਿਛਲੇ ਦਿਨਾਂ ਤੋਂ ਛੇਤੀ ਆਰਡੀਨੈਂਸ ਬਿਲ ਦੇ ਵਿਰੋਧ ਵਿਚ ਬਿੱਲ ਰੱਦ ਕਰਵਾਉਣ ਵਾਸਤੇ ਦਿੱਲੀ ਦੇ ਕੁੰਡਲੀ ਬਾਰਡਰ ਤੇ ਸ਼ਾਂਤਮਈ ਧਰਨੇ ਵਿੱਚ ਬੈਠੇ ਕਿਸਾਨਾਂ ਹਮਦਰਦੀ ਪ੍ਰਗਟਾਉਣ ਅਤੇ ਪੰਜਾਬ ਦੇ ਪੁੱਤਰ ਹੋਣ ਦਾ ਸਬੂਤ ਦੇਣ ਆਏ ਸਾਰੇ ਫ਼ਿਲਮੀ ਐਕਟਰਾਂ  ਕਲਾਕਾਰਾਂ ਵੱਲੋਂ  ਚੱਲ ਰਹੇ ਸ਼ਾਂਤਮਈ ਧਰਨੇ ਵਿੱਚ ਸਮਾਗਮ ਤੇ ਆਪਣੀਆਂ ਹਾਜ਼ਰੀਆਂ ਭਰੀਆਂ ਲੱਖਾਂ ਦੀ ਤਦਾਦ ਦੇ ਵਿੱਚ ਬੈਠੀਆਂ ਕਿਸਾਨ ਸੰਗਤਾਂ  ਵੱਲੋਂ ਸਟੇਜ ਤੇ ਸਾਰੇ ਪ੍ਰੋਗਰਾਮ ਦੀ ਰੇਖ ਦੇਖ ਕਰਨ ਲਈ  ਆਪੋ ਆਪਣੇ ਜਥੇਬੰਦੀਆਂ ਦੇ ਆਗੂਆਂ ਵੱਲੋਂ  ਕਿਸਾਨੀ ਸੰਘਰਸ਼ ਨੂੰ ਹਲੂਣਾ ਦੇਣ ਵਾਸਤੇ ਆਪਣੇ ਆਪਣੇ ਵਿਚਾਰ ਪ੍ਰਗਟ ਕੀਤੇ ਗਏ ਜਿੱਥੇ ਫ਼ਿਲਮੀ ਐਕਟਰ ਅਤੇ ਕਲਾਕਾਰਾਂ ਵੱਲੋਂ ਵੇ ਸਟੇਜ ਦੇ ਗਾਣਿਆਂ ਦੇ ਅੱਥਰੂ ਅਤੇ ਲੈਕਚਰਾਂ ਰਾਹੀਂ ਕਿਸਾਨੀ ਸੰਘਰਸ਼ ਵਿਚ ਆਪਣਾ ਯੋਗਦਾਨ ਪਾਉਣ ਆਏ ਪੰਜਾਬੀ ਪੁੱਤਰ ਗੀਤਕਾਰ ਅਤੇ ਫ਼ਿਲਮੀ ਐਕਟਰ ਦਿਲਜੀਤ ਦੁਸਾਂਝ ਨੇ ਵੱਡੀ ਗੱਲ ਆਖਦਿਆਂ ਕਿਹਾ ਕਿ ਸ਼ਹੀਦ ਕਿਸਾਨਾਂ ਦੇ ਪਰਿਵਾਰਾਂ ਨੂੰ ਵੀਹ ਲੱਖ ਰੁਪਏ ਦੀ ਰਾਸ਼ੀ ਦਿੱਤੀ ਜਾਵੇਗੀ  ਇਸ ਤੋਂ ਇਲਾਵਾ ਉਨ੍ਹਾਂ ਚੱਲ ਰਹੇ ਕਿਸਾਨੀ ਸੰਘਰਸ਼ ਵਿਚ  ਬੋਲਦਿਆਂ ਕਿਹਾ ਕਿ ਜਿੱਤ ਸਾਡੀ ਪੱਕੀ ਐ ਅਸੀਂ ਖੇਤੀ ਆਰਡੀਨੈਂਸ ਬਿੱਲ ਪਾਸ ਕਰਵਾਉਣ ਤੋਂ ਬਗੈਰ ਪੰਜਾਬ ਵਾਪਸ ਨਹੀਂ ਮੁੜਾਂਗੇ  ਇਸ ਸਮੇਂ ਪੰਜਾਬੀ ਕਲਾਕਾਰ ਕੰਵਰ ਗਰੇਵਾਲ ਨੇ ਵੀ ਦਿੱਲੀ ਦਿੱਲੀ ਦੀਆਂ ਸੈਂਟਰ ਸਰਕਾਰਾਂ ਨੂੰ ਲਾਹਨਤਾਂ ਪਾਉਂਦੇ ਹੋਏ  ਕਿਹਾ ਕਿ ਦਿੱਲੀਏ ਤੈਨੂੰ ਇਕੱਠ ਪਰੇਸਾਨ ਕਰੂਗਾ ਪਰ ਫ਼ਸਲਾਂ ਦੇ ਫ਼ੈਸਲੇ ਕਿਸਾਨ ਕਰੂਗਾ ਰਾਹੀਂ ਵੱਡਾ ਸੁਨੇਹਾ ਦਿੱਤਾ  ਇਸ ਸਮੇਂ ਕਿਸਾਨ ਆਗੂਆਂ ਅਤੇ ਸੰਘਰਸ਼ ਵਿਚ ਜੁੜ ਬੈਠੀਆਂ ਸੰਗਤਾਂ ਨੇ ਬੋਲੇ ਸੋ ਨਿਹਾਲ ਦੇ ਨਾਅਰੇ ਵੀ ਲਾਏ  ਇਸ ਤੋਂ ਇਲਾਵਾ ਕਿਸਾਨ ਜਥੇਬੰਦੀਆਂ ਦੇ ਮੇਨ ਪ੍ਰਬੰਧਕਾਂ ਨੇ ਨੌਜਵਾਨਾਂ ਨੂੰ ਸ਼ਾਂਤਮਈ ਢੰਗ ਨਾਲ ਆਪਣੀ ਹਾਜ਼ਰੀ ਭਰਨ ਲਈ ਕਿਹਾ ਗਿਆ  ਇਸ ਤੋਂ ਇਲਾਵਾ ਉੱਘੇ ਫਿਲਮੀ ਐਕਟਰ ਅਤੇ ਗਾਇਕ ਹਰਭਜਨ ਮਾਨ ਨੇ ਵੀ ਸੰਗਤਾਂ ਵਿਚ ਆਪਣੀ ਹਾਜ਼ਰੀ ਭਰਦਿਆਂ ਕਿਹਾ ਕਿ  ਸੈਂਟਰ ਦੀ ਸਰਕਾਰ ਨੇ ਖੇਤੀ ਆਰਡੀਨੈਂਸ ਬਿੱਲ ਪਾਸ ਕਰਕੇ ਕਿਸਾਨਾਂ ਨਾਲ ਵੱਡਾ ਧੋਖਾ ਕੀਤਾ ਜਿਸ ਨੂੰ ਕਿਸਾਨ ਕਿਸੇ ਵੀ ਕੀਮਤ ਤੇ ਲਾਗੂ ਨਹੀਂ ਹੋਣ ਦੇਣਗੇ ਉਨ੍ਹਾਂ ਪੰਜਾਬੀ ਹੋਣ ਦਾ ਸਬੂਤ ਦਿੰਦਿਆਂ ਪੰਜਾਬੀ ਕਲਾਕਾਰ ਭਰਾਵਾਂ ਨੂੰ ਬੇਨਤੀ ਕੀਤੀ ਕਿ ਆਹ ਮੌਕਾ ਹੈ ਕਿਸਾਨਾਂ ਨਾਲ ਖੜ੍ਹਨ ਦਾ  ਅੱਜ ਦਿੱਲੀ ਦੇ ਕੁੰਡਲੀ ਬਾਰਡਰ ਤੇ ਲੱਖਾਂ ਦੀ ਤਦਾਦ ਵਿੱਚ ਸਿੱਖ ਸੰਗਤਾਂ ਅਤੇ ਕਿਸਾਨ ਭਰਾਵਾਂ ਦਾ ਵੱਡਾ ਇਕੱਠ ਦੇਖਣ ਨੂੰ ਮਿਲਿਆ  ਜਿਸ ਨਾਲ ਕਿਸਾਨੀ ਸੰਘਰਸ਼ ਨੂੰ ਵੱਡਾ ਹਲੂਣਾ ਮਿਲ ਰਿਹਾ ਹੈ  ਜਿਸ ਨਾਲ ਕਿਸਾਨੀ ਸੰਘਰਸ਼ ਦੀ ਵੱਡੀ ਜਿੱਤ ਹੋਵੇਗੀ  ਕਿਸਾਨਾਂ ਵੱਲੋਂ ਦਿੱਲੀ ਕੁੰਡਲੀ ਬਾਰਡਰ ਤੇ ਪਹੁੰਚਣ ਵਾਲੀਆਂ ਸੰਗਤਾਂ ਦਾ ਦਿਲੋਂ ਧੰਨਵਾਦ ਕਰਦਿਆਂ  ਕਿਹਾ ਕਿ ਇਹ ਸੰਘਰਸ਼ ਵਿੱਚ ਮਾਵਾਂ ਮਾਤਾਵਾਂ ਭੈਣਾਂ ਦਾ ਬਹੁਤ ਵੱਡਾ ਯੋਗਦਾਨ ਹੈ ਜੋ ਕਿ ਕਿਸਾਨੀ ਸੰਘਰਸ਼ ਦਾ ਰੋਲ ਮਾਡਲ ਸਾਬਤ ਹੋ ਰਹੀਆਂ ਹਨ  ਇਸ ਤੋਂ ਇਲਾਵਾ ਛੋਟੇ ਬੱਚੇ ਅਤੇ ਸਿਆਣੇ ਬਜ਼ੁਰਗ ਵੀ  ਏਨੀ ਠੰਢ ਵਿੱਚ  ਸ਼ਾਂਤਮਈ ਧਰਨਾ ਦੇਣ ਲਈ ਪਹੁੰਚੇ ਹਨ  ਕਿਸਾਨੀ ਸੰਘਰਸ਼ ਸਮੇਂ ਗੁਰੂ ਦੀਆਂ ਸੰਗਤਾਂ ਵਲੋਂ ਅਨੇਕਾਂ ਪ੍ਰਕਾਰ ਦੇ ਪਕਵਾਨਾਂ ਦੇ ਲੰਗਰ ਵੀ ਚਲਾਏ ਜਾ ਰਹੇ ਹਨ

ਕੌਮਾ ਕੁਰਬਾਨੀਆਂ ਨਾਲ ਜਿਊਂਦੀਆਂ ਹਨ -ਯੋਗਰਾਜ ਸਿੰਘ

 ਪੰਜਾਬ ਦਾ ਕਿਸਾਨ ਅਤੇ ਨੌਜਵਾਨ ਜਾਗ ਚੁੱਕੇ ਹਨ

ਦਿੱਲੀ, ਦਸੰਬਰ  2020  (ਬਲਵੀਰ ਸਿੰਘ ਬਾਠ)

ਅੱਜ ਦਿੱਲੀ ਦੇ ਕੁੰਡਲੀ ਬਾਰਡਰ ਤੇ ਖੇਤੀ ਆਰਡੀਨੈਂਸ ਬਿਲ ਦੇ ਵਿਰੋਧ ਚ ਸ਼ਾਂਤਮਈ ਢੰਗ ਨਾਲ ਰੋਸ ਪ੍ਰਦਰਸ਼ਨ ਕਰ ਰਿਹਾ ਕਿਸਾਨ ਭਾਈਚਾਰਾ ਅਤੇ ਨੌਜਵਾਨ ਵੀਰਾਂ ਨੂੰ  ਹੱਲਾਸ਼ੇਰੀ ਦੇਣ ਅਤੇ ਧਰਨੇ ਵਿਚ ਆਪਣੀ ਹਾਜ਼ਰੀ ਲਗਵਾਉਣ ਪਹੁੰਚੇ ਉੱਘੇ ਫਿਲਮੀ ਐਕਟਰ ਯੋਗਰਾਜ ਸਿੰਘ ਨੇ ਜਨ ਸ਼ਕਤੀ ਨਾਲ ਗੱਲਬਾਤ ਕਰਦਿਆਂ ਕਿਹਾ  ਕਿ ਮੇਰਾ ਪੰਜਾਬ ਸੂਰਬੀਰ ਯੋਧਿਆਂ ਪੀਰ ਪੈਗੰਬਰਾਂ ਦੀ ਧਰਤੀ ਹੈ ਇਸ ਧਰਤੀ ਦੀ ਕੁੱਖੋਂ ਅਨੇਕਾਂ ਹੀ ਰਾਜੇ ਮਹਾਰਾਜੇ  ਅਤੇ ਭਗਤ ਸੂਰਮਿਆਂ ਨੇ ਜਨਮ ਲਿਆ ਹੈ  ਜਿਵੇਂ ਕਿ ਸ਼ਹੀਦ ਬਾਬਾ ਦੀਪ ਸਿੰਘ ਜੀ ਆਪਣਾ ਸੀਸ ਤਲੀ ਉੱਤੇ ਧਰ ਕੇ ਜ਼ੁਲਮ ਅਤੇ ਜਬਰ ਦੇ ਵਿਰੁੱਧ ਦੁਸ਼ਮਣਾਂ ਨਾਲ ਟਾਕਰਾ ਲਿਆ  ਇਸ ਤੋਂ ਇਲਾਵਾ ਅਨੇਕਾਂ ਹੀ ਗੁਰੂਆਂ ਪੀਰਾਂ ਨੇ ਜਬਰ ਜ਼ੁਲਮ ਦੇ ਵਿਰੁੱਧ ਦੱਬ ਕੇ ਬਾਜ ਉਠਾਈ  ਅਤੇ ਸਮੇਂ ਸਮੇਂ ਤੇ ਸਿੱਖ ਕੌਮਾਂ ਨੂੰ ਆਪਣੀਆਂ ਕੁਰਬਾਨੀਆਂ ਦੇਣੀਆਂ ਪਈਆਂ ਇਤਿਹਾਸ ਗਵਾਹ ਹੈ  ਕਿ ਕੌਮਾਂ ਕੁਰਬਾਨੀਆਂ ਨਾਲ ਜਿਉਂਦੀਆਂ ਹਨ  ਅੱਜ ਉਨ੍ਹਾਂ ਸ਼ਾਂਤਮਈ ਧਰਨਾ ਦੇ ਰਹੇ ਨੌਜਵਾਨਾਂ ਨੂੰ ਹੱਲਾਸ਼ੇਰੀ ਦਿੰਦੇ ਹੋਏ  ਕਿਹਾ ਕਿ ਸਮਾਂ ਹੁਣ ਤੁਹਾਡੇ ਹੱਕ ਵਿੱਚ ਹੈ ਜ਼ਾਲਮ ਸਰਕਾਰਾਂ ਨੂੰ ਦੱਸ ਦੇਵਾਂ ਕਿ ਹੁਣ ਪੰਜਾਬ ਦਾ ਨੌਜਵਾਨ ਜਾਗ ਚੁੱਕਿਆ ਹੈ ਪਾਈ ਪਾਈ ਦਾ ਹਿਸਾਬ ਲੈ ਕੇ ਮੁੜੇਗਾ ਵਾਪਸ  ਉਨ੍ਹਾਂ ਖੇਤੀ ਆਰਡੀਨੈਂਸ ਮਿਲਾਂ ਤੇ ਬੋਲਦਿਆਂ ਕਿਹਾ ਕਿ ਇਹ ਬਿਲ ਕਿਸਾਨ ਵਿਰੋਧੀ ਹਨ  ਕਿਸਾਨਾਂ ਦੀ ਸਹਿਮਤੀ ਤੋਂ ਬਿਨਾਂ ਸੈਂਟਰ ਸਰਕਾਰਾਂ ਕਿਸਾਨਾਂ ਤੇ ਨਿਜਾਇਜ਼ ਬਿਲ ਥੋਪਣੇ ਚਾਹੁੰਦੀਆਂ ਹਨ  ਜੋ ਮੇਰੇ ਪੰਜਾਬ ਦੇ ਕਿਸਾਨ ਕਿਸੇ ਵੀ ਕੀਮਤ ਤੇ  ਬੈੱਲ ਲਾਗੂ ਨਹੀਂ ਹੋਣ ਦੇਣਗੇ  ਇਸੇ ਤਿੰਨ ਖੇਤੀ ਆਰਡੀਨੈਂਸ ਬਿੱਲਾਂ ਦੇ ਵਿਰੋਧ ਕਾਰਨ ਹੀ ਦਿੱਲੀ ਦੇ ਚਹੁੰ ਪਾਸਿਆਂ ਤੋਂ ਕਿਸਾਨ ਜਥੇਬੰਦੀਆਂ ਮਜ਼ਦੂਰਾਂ ਬੀਬੀਆਂ ਭੈਣਾਂ ਆਦਿ  ਸ਼ਾਂਤਮਈ ਰੋਸ ਪ੍ਰਦਰਸ਼ਨ ਦੇ ਜ਼ਰੀਏ ਸੈਂਟਰ ਸਰਕਾਰ ਨੂੰ  ਅੱਖਾਂ ਖੋਲ੍ਹਣ ਦੀ ਅਪੀਲ ਕੀਤੀ ਕਿ ਛੇਤੀ ਤੋਂ ਛੇਤੀ ਇਹ ਬਿਲ ਵਾਪਸ ਲੈ ਜਾਣ ਜਿਸ ਨਾਲ ਦੇਸ਼ ਦਾ ਮਾਹੌਲ ਖ਼ਰਾਬ ਹੋਣ ਤੋਂ ਬਚ ਸਕਦਾ ਹੈ  ਕਿਉਂਕਿ ਪੰਜਾਬ ਦੇ ਕਿਸਾਨ ਸ਼ੇਰਾਂ ਦੀ ਕੌਮ ਹੈ ਇਹ ਗਿੱਦੜ ਧਮਕੀਆਂ ਤੋਂ ਡਰਨ ਵਾਲੇ ਨਹੀਂ ਹਨ  ਕਿਸਾਨ ਤਾਂ ਜਿੱਤ ਕੇ ਹੀ ਵਾਪਸ ਮੋੜਨਗੇ  ਧਰਨੇ ਤੇ ਬੈਠਾ ਬੱਚਾ ਬੱਚਾ ਆਪਣੀ ਜਾਨ ਕੁਰਬਾਨ ਕਰ ਦੇਣ ਨੂੰ ਤਿਆਰ ਹੈ ਜਿਸ ਤੋਂ ਸੈਂਟਰ ਸਰਕਾਰਾਂ ਨੂੰ ਸਬਕ ਸਿੱਖਣ ਦੀ ਲੋੜ ਹੈ   ਅੱਜ ਉਨ੍ਹਾਂ ਲੰਗਰ ਦੀ ਸੇਵਾ ਕਰ ਰਿਹੈ ਢੁੱਡੀਕੇ ਪਿੰਡ ਦੇ ਨੌਜਵਾਨਾਂ ਨੂੰ ਵਧਾਈ ਵੀ ਦਿੱਤੀ  ਇਸ ਸਮੇਂ ਗੁਰਸ਼ਰਨ ਸਿੰਘ ਪ੍ਰਧਾਨ ਧਰਮਿੰਦਰ ਸਿੰਘ ਦਲਜੀਤ ਸਿੰਘ ਕੁਲਤਾਰ ਸਿੰਘ ਗੋਲਡੀ ਤੋਂ ਇਲਾਵਾ ਵੱਡੇ ਪੱਧਰ ਤੇ ਕਿਸਾਨ ਆਗੂ ਹਾਜ਼ਰ ਸਨ।