ਪੰਜਾਬ ਦਾ ਕਿਸਾਨ ਅਤੇ ਨੌਜਵਾਨ ਜਾਗ ਚੁੱਕੇ ਹਨ
ਦਿੱਲੀ, ਦਸੰਬਰ 2020 (ਬਲਵੀਰ ਸਿੰਘ ਬਾਠ)
ਅੱਜ ਦਿੱਲੀ ਦੇ ਕੁੰਡਲੀ ਬਾਰਡਰ ਤੇ ਖੇਤੀ ਆਰਡੀਨੈਂਸ ਬਿਲ ਦੇ ਵਿਰੋਧ ਚ ਸ਼ਾਂਤਮਈ ਢੰਗ ਨਾਲ ਰੋਸ ਪ੍ਰਦਰਸ਼ਨ ਕਰ ਰਿਹਾ ਕਿਸਾਨ ਭਾਈਚਾਰਾ ਅਤੇ ਨੌਜਵਾਨ ਵੀਰਾਂ ਨੂੰ ਹੱਲਾਸ਼ੇਰੀ ਦੇਣ ਅਤੇ ਧਰਨੇ ਵਿਚ ਆਪਣੀ ਹਾਜ਼ਰੀ ਲਗਵਾਉਣ ਪਹੁੰਚੇ ਉੱਘੇ ਫਿਲਮੀ ਐਕਟਰ ਯੋਗਰਾਜ ਸਿੰਘ ਨੇ ਜਨ ਸ਼ਕਤੀ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੇਰਾ ਪੰਜਾਬ ਸੂਰਬੀਰ ਯੋਧਿਆਂ ਪੀਰ ਪੈਗੰਬਰਾਂ ਦੀ ਧਰਤੀ ਹੈ ਇਸ ਧਰਤੀ ਦੀ ਕੁੱਖੋਂ ਅਨੇਕਾਂ ਹੀ ਰਾਜੇ ਮਹਾਰਾਜੇ ਅਤੇ ਭਗਤ ਸੂਰਮਿਆਂ ਨੇ ਜਨਮ ਲਿਆ ਹੈ ਜਿਵੇਂ ਕਿ ਸ਼ਹੀਦ ਬਾਬਾ ਦੀਪ ਸਿੰਘ ਜੀ ਆਪਣਾ ਸੀਸ ਤਲੀ ਉੱਤੇ ਧਰ ਕੇ ਜ਼ੁਲਮ ਅਤੇ ਜਬਰ ਦੇ ਵਿਰੁੱਧ ਦੁਸ਼ਮਣਾਂ ਨਾਲ ਟਾਕਰਾ ਲਿਆ ਇਸ ਤੋਂ ਇਲਾਵਾ ਅਨੇਕਾਂ ਹੀ ਗੁਰੂਆਂ ਪੀਰਾਂ ਨੇ ਜਬਰ ਜ਼ੁਲਮ ਦੇ ਵਿਰੁੱਧ ਦੱਬ ਕੇ ਬਾਜ ਉਠਾਈ ਅਤੇ ਸਮੇਂ ਸਮੇਂ ਤੇ ਸਿੱਖ ਕੌਮਾਂ ਨੂੰ ਆਪਣੀਆਂ ਕੁਰਬਾਨੀਆਂ ਦੇਣੀਆਂ ਪਈਆਂ ਇਤਿਹਾਸ ਗਵਾਹ ਹੈ ਕਿ ਕੌਮਾਂ ਕੁਰਬਾਨੀਆਂ ਨਾਲ ਜਿਉਂਦੀਆਂ ਹਨ ਅੱਜ ਉਨ੍ਹਾਂ ਸ਼ਾਂਤਮਈ ਧਰਨਾ ਦੇ ਰਹੇ ਨੌਜਵਾਨਾਂ ਨੂੰ ਹੱਲਾਸ਼ੇਰੀ ਦਿੰਦੇ ਹੋਏ ਕਿਹਾ ਕਿ ਸਮਾਂ ਹੁਣ ਤੁਹਾਡੇ ਹੱਕ ਵਿੱਚ ਹੈ ਜ਼ਾਲਮ ਸਰਕਾਰਾਂ ਨੂੰ ਦੱਸ ਦੇਵਾਂ ਕਿ ਹੁਣ ਪੰਜਾਬ ਦਾ ਨੌਜਵਾਨ ਜਾਗ ਚੁੱਕਿਆ ਹੈ ਪਾਈ ਪਾਈ ਦਾ ਹਿਸਾਬ ਲੈ ਕੇ ਮੁੜੇਗਾ ਵਾਪਸ ਉਨ੍ਹਾਂ ਖੇਤੀ ਆਰਡੀਨੈਂਸ ਮਿਲਾਂ ਤੇ ਬੋਲਦਿਆਂ ਕਿਹਾ ਕਿ ਇਹ ਬਿਲ ਕਿਸਾਨ ਵਿਰੋਧੀ ਹਨ ਕਿਸਾਨਾਂ ਦੀ ਸਹਿਮਤੀ ਤੋਂ ਬਿਨਾਂ ਸੈਂਟਰ ਸਰਕਾਰਾਂ ਕਿਸਾਨਾਂ ਤੇ ਨਿਜਾਇਜ਼ ਬਿਲ ਥੋਪਣੇ ਚਾਹੁੰਦੀਆਂ ਹਨ ਜੋ ਮੇਰੇ ਪੰਜਾਬ ਦੇ ਕਿਸਾਨ ਕਿਸੇ ਵੀ ਕੀਮਤ ਤੇ ਬੈੱਲ ਲਾਗੂ ਨਹੀਂ ਹੋਣ ਦੇਣਗੇ ਇਸੇ ਤਿੰਨ ਖੇਤੀ ਆਰਡੀਨੈਂਸ ਬਿੱਲਾਂ ਦੇ ਵਿਰੋਧ ਕਾਰਨ ਹੀ ਦਿੱਲੀ ਦੇ ਚਹੁੰ ਪਾਸਿਆਂ ਤੋਂ ਕਿਸਾਨ ਜਥੇਬੰਦੀਆਂ ਮਜ਼ਦੂਰਾਂ ਬੀਬੀਆਂ ਭੈਣਾਂ ਆਦਿ ਸ਼ਾਂਤਮਈ ਰੋਸ ਪ੍ਰਦਰਸ਼ਨ ਦੇ ਜ਼ਰੀਏ ਸੈਂਟਰ ਸਰਕਾਰ ਨੂੰ ਅੱਖਾਂ ਖੋਲ੍ਹਣ ਦੀ ਅਪੀਲ ਕੀਤੀ ਕਿ ਛੇਤੀ ਤੋਂ ਛੇਤੀ ਇਹ ਬਿਲ ਵਾਪਸ ਲੈ ਜਾਣ ਜਿਸ ਨਾਲ ਦੇਸ਼ ਦਾ ਮਾਹੌਲ ਖ਼ਰਾਬ ਹੋਣ ਤੋਂ ਬਚ ਸਕਦਾ ਹੈ ਕਿਉਂਕਿ ਪੰਜਾਬ ਦੇ ਕਿਸਾਨ ਸ਼ੇਰਾਂ ਦੀ ਕੌਮ ਹੈ ਇਹ ਗਿੱਦੜ ਧਮਕੀਆਂ ਤੋਂ ਡਰਨ ਵਾਲੇ ਨਹੀਂ ਹਨ ਕਿਸਾਨ ਤਾਂ ਜਿੱਤ ਕੇ ਹੀ ਵਾਪਸ ਮੋੜਨਗੇ ਧਰਨੇ ਤੇ ਬੈਠਾ ਬੱਚਾ ਬੱਚਾ ਆਪਣੀ ਜਾਨ ਕੁਰਬਾਨ ਕਰ ਦੇਣ ਨੂੰ ਤਿਆਰ ਹੈ ਜਿਸ ਤੋਂ ਸੈਂਟਰ ਸਰਕਾਰਾਂ ਨੂੰ ਸਬਕ ਸਿੱਖਣ ਦੀ ਲੋੜ ਹੈ ਅੱਜ ਉਨ੍ਹਾਂ ਲੰਗਰ ਦੀ ਸੇਵਾ ਕਰ ਰਿਹੈ ਢੁੱਡੀਕੇ ਪਿੰਡ ਦੇ ਨੌਜਵਾਨਾਂ ਨੂੰ ਵਧਾਈ ਵੀ ਦਿੱਤੀ ਇਸ ਸਮੇਂ ਗੁਰਸ਼ਰਨ ਸਿੰਘ ਪ੍ਰਧਾਨ ਧਰਮਿੰਦਰ ਸਿੰਘ ਦਲਜੀਤ ਸਿੰਘ ਕੁਲਤਾਰ ਸਿੰਘ ਗੋਲਡੀ ਤੋਂ ਇਲਾਵਾ ਵੱਡੇ ਪੱਧਰ ਤੇ ਕਿਸਾਨ ਆਗੂ ਹਾਜ਼ਰ ਸਨ।