ਸੁਧਾਰ, 19 ਮਾਰਚ ( ਗੁਰਕਿਰਤ ਜਗਰਾਓਂ/ ਮਨਜਿੰਦਰ ਗਿੱਲ)ਭਾਰਤੀ ਕਿਸਾਨ ਯੂਨੀਅਨ ਡਕੌੰਦਾ ਬਲਾਕ ਸੁਧਾਰ ਜਿਲਾ ਲੁਧਿਆਣਾ ਗੁਰਪ੍ਰੀਤ ਸਿੰਘ ਰਾਜੋਆਣਾ ਦੀ ਪ੍ਧਾਨਗੀ ਹੇਠ ਹੋਈ । ਜਿਲਾ ਪ੍ਧਾਨ ਮਹਿੰਦਰ ਸਿੰਘ ਕਮਾਲਪੁਰਾ ਵਿਸੇਸ਼ ਤੌਰ ਤੇ ਹਾਜ਼ਰ ਹੋਏ ।ਜਿਲਾ ਪ੍ਧਾਨ ਕਮਾਲਪੁਰਾ ਨੇ ਦੱਸਿਅਾ ਵੀਹ ਮਾਰਚ ਨੂੰ ਕੇਂਦਰ ਸਰਕਾਰ ਦੀ ਵਾਹਦਾ ਖਿਲਾਫੀ ਵਿਰੁਧ ਸੰਯੁਕਤ ਮੋਰਚੇ ਦੇ ਸੱਦੇ ਤੇ ਬੀ ਕੇ ਯੂ ਡਕੌਂਦਾ ਦੇ ਵੱਡੇ ਕਾਫਲੇ ਦਿੱਲੀ ਪੁਜਣਗੇ।ਸਹੀਦ ਭਗਤ ਸਿੰਘ ਦਾ ਸਹੀਦੀ ਹਰ ਪਿੰਡ ਵਿੱਚ 23 ਮਾਰਚ ਨੂੰ ਮਨਾਇਆ ਜਾਵੇਗਾ। ਬੀ ਕੇ ਯੂ ਬਲਾਕ ਸੁਧਾਰ ਦੀ ਚੋਣ ਸਰਬ ਸੰਮਤੀ ਨਾਲ ਕੀਤੀ ਗਈ ।ਜਿਸ ਵਿੱਚ ਗੁਰਪਰੀਤ ਸਿੰਘ ਰਾਜੋਆਣਾ ਪ੍ਧਾਨ ਸੀਨੀਅਰ ਮੀਤ ਪ੍ਧਾਨ ਡਾ.ਜਗਤਾਰ ਸਿੰਘ ਐਤੀਆਣਾ ਸਕੱਤਰ ਲਖਵੀਰ ਸਿੰਘ ਹਿੱਸੋਵਾਲ ਮੀਤ ਪ੍ਧਾਨ ਅਮਨਦੀਪ ਸਿੰਘ ਹੇਰਾਂ ਖਜਾਨਚੀ ਕਲਵਿੰਦਰ ਸਿੰਘ ਗੁਰਪਰੀਤ ਸਿੰਘ ਹਲਵਾਰਾ ਉਪ ਖਜਾਨਚੀ ਮਨਪਰੀਤ ਸਿੰਘ ਮੋਹੀ ਚੁਣੇ ਗਏ । ਜਿਲਾ ਖਜਾਨਚੀ ਸਤਿਬੀਰ ਸਿੰਘ ਬਲਾਕ ਰਾਏਕੋਟ ਪ੍ਧਾਨ ਰਣਧੀਰ ਸਿੰਘ ਮੁੱਲਾਪੁਰ ਦੇ ਪ੍ਧਾਨ ਜਗਰੂਪ ਸਿੰਘ ਹਸਨਪੁਰ ਹਰਚੰਦ ਸਿੰਘ ਢੋਲਣ ਬਲਾਕ ਜਗਰਾਂਓ ਰਾਜਿੰਦਰ ਸਿੰਘ ਭਨੋਹੜ ਬਲਾਕ ਲੁਧਿਆਣਾ ਦੇ ਪ੍ਧਾਨ ਅਮਨਦੀਪ ਸਿੰਘ ਲਲਤੋਂ ਗੁਰਪਰੀਤ ਸਿੰਘ ਖੇੜੀ ਮਨਪਰੀਤ ਸਿੰਘ ਮੋਹੀ ਜਸਵੀਰ ਸਿੰਘ ਹਾਂਸ ਮਾ.ਦਰਸ਼ਨ ਸਿੰਘ ਰਾਜੋਆਣਾ ਪ੍ਧਾਨ ਗੁਰਮੇਲ ਸਿੰਘ ਨੂਰਪੁਰਾ ਮਾ.ਸ਼ਿਵਦੇਵ ਸਿੰਘ ਗਰੇਵਾਲ ਜਗਮੋਹਨ ਸਿੰਘ ਭੱਠਲ ਬਲਜਿੰਦਰ ਸਿਘ ਨੱਤ ਹਲਵਾਰਾ ਜਸਵਿੰਦਰ ਹੇਰਾਂ ਗੁਰਜੰਟ ਹੇਰਾਂ ਹਾਜਰ ਸਨ।