ਅਯੁੱਧਿਆ,ਨਵੰਬਰ 2020 -(ਏਜੰਸੀ )
ਪਵਿੱਤਰ ਸਰਯੂ ਨਦੀ ਦੇ ਕੰਢੇ ਸ਼ੁੱਕਰਵਾਰ ਨੂੰ ਤ੍ਰੇਤਾ ਯੁੱਗੀ ਮੁੜ ਸੁਰਜੀਤ ਹੋ ਉੱਠਿਆ। ਇੱਥੇ ਹੈਲੀਕਾਪਟਰ ਨਾਲ ਰਾਮ ਦੀ ਪੌੜੀ ਦੇ ਰਾਮਕਥਾ ਪਾਰਕ 'ਚ ਭਗਵਾਨ ਸ੍ਰੀ ਰਾਮ, ਸੀਤਾ ਜੀ ਅਤੇ ਲਕਸ਼ਮਣ ਦੇ ਸਰੂਪ ਦੇ ਉੱਤਰਨ 'ਤੇ ਰਾਜਪਾਲ ਅਨੰਦੀਬੇਨ ਪਟੇਲ ਦੇ ਨਾਲ ਸੀਐੱਮ ਯੋਗ ਆਦਿੱਤਿਆਨਾਥ ਅਤੇ ਉਨ੍ਹਾਂ ਦੇ ਮੰਤਰੀ ਮੰਡਲ ਦੇ ਸਹਿਯੋਗੀਆਂ ਨੇ ਸਵਾਗਤ ਕੀਤਾ। ਸ਼ਾਮ ਢਲਦੇ ਹੀ ਸਾਢੈ ਪੰਜ ਲੱਖ ਤੋਂ ਜ਼ਿਆਦਾ ਦੀਵਿਆਂ ਨਾਲ ਰਾਮ ਦੀ ਪੌੜੀ ਰੌਸ਼ਨ ਹੋ ਗਈ।
ਰਾਮਨਗਰੀ ਅਯੁੱਧਿਆ 'ਚ ਚੌਥੇ ਦੀਪਉਤਸਵ 'ਚ ਬਲੇ ਪੰਜ ਲੱਖ 84 ਹਜ਼ਾਰ 575 ਦੀਵਿਆਂ ਦੇ ਨਾਲ ਰਾਮਨਗਰੀ ਜਗਮਗ ਹੋ ਗਈ। ਇਸ ਮੌਕੇ ਸੀਐੱਮ ਯੋਗੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਹਾਮਾਰੀ ਦੌਰਾਨ ਵੀ ਸ੍ਰੀ ਰਾਮ ਮੰਦਰ ਦਾ ਨਿਰਮਾਣ ਸੰਭਵ ਕਰ ਦਿੱਤਾ ਹੈ। ਅਯੁੱਧਿਆ ਦੇ ਸੁਪਨੇ ਨੂੰ ਪੂਰਾ ਕਰਨ ਲਈ ਅਸੀਂ ਉਨ੍ਹਾਂ ਦਾ ਧੰਨਵਾਦ ਕਰਦੇ ਹਾਂ। ਸੰਬੋਧਨ ਤੋਂ ਬਾਅਦ ਸੀਐੱਮ ਯੋਗੀ ਨੇ ਰਾਮ ਦੀ ਪੌੜੀ 'ਤੇ ਸਰਯੂ ਦੀ ਆਰਤੀ ਕੀਤੀ।