You are here

ਸੰਪਾਦਕੀ

ਸ਼ੁੱਭ ਸਵੇਰ ✍ ਪ੍ਰੀਤ ਕੌਰ ਪ੍ਰੀਤੀ ਫਗਵਾੜਾ

ਤੁਸੀਂ  ਬੁਰੇ ਵਕ਼ਤ ਨੂੰ ਹੰਢਾ ਰਹੇ ਹੋ ਜਾਂ ਬੁਰੇ ਵਕਤ ਨੂੰ ਲੰਘਾ ਰਹੇ ਓ, ਇਹ ਤੁਹਾਡੇ ਸਵੈ ਮਾਨ ਦ੍ਰਿਸ਼ਟੀਕੋਣ ਤੇ ਤੁਹਾਡੇ ਅੰਦਰ ਜ਼ਿੰਦਗੀ ਜਿਊਣ ਦੀ ਕਿੰਨੀ ਕੁ ਪ੍ਰਬਲ ਹੈ, ਨੂੰ ਦਰਸਾਉਂਦੀ ਹੈ। ਜੇਕਰ ਤੁਹਾਡੇ ਕੋਲ ਸਬਰ ਸੰਤੋਖ, ਸਹਿਜਤਾ, ਹਿੰਮਤ ਹੈ ਤੇ ਤੁਹਾਡੇ ਅੰਦਰ ਆਤਮ ਵਿਸ਼ਵਾਸ ਤੇ ਇਹ ਉਮੀਦ ਬਾਕੀ ਹੈ ਕਿ ਹੈ ਕਿ ਤੁਹਾਡੇ ਬੁਰੇ ਵਕਤ ਤੋਂ ਬਾਅਦ ਚੰਗਾ ਵੀ ਆਏਗਾ ਤਾਂ ਬੁਰਾ ਵਕਤ ਲੰਘਾਉਣ ਦੀ ਵੀ ਜ਼ਰੂਰਤ ਨਹੀਂ ਪੈਂਦੀ। ਬੁਰਾ ਵਕ਼ਤ ਆਪਣੇ ਆਪ ਬੀਤ ਜਾਂਦਾ ਹੈ। ਤੇ ਜੇਕਰ ਤੁਹਾਡੇ ਥੋੜ੍ਹੇ ਜਿਹੇ ਸਮੇਂ ਵਿੱਚ ਵੀ ਤੁਹਾਡਾ ਆਤਮਵਿਸ਼ਵਾਸ ਡੋਲ ਗਿਆ, ਜੇਕਰ ਤੁਹਾਡੇ ਕੋਲ ਸਹਿਜਤਾ,ਸਹਿਨਸ਼ੀਲਤਾ
ਤੇ ਬੁਰਾ ਵਕਤ ਬੀਤਣ ਦੀ ਉਮੀਦ ਨਾ ਮਾਤਰ ਹੈ ਤਾਂ ਤੁਸੀਂ ਬੁਰੇ ਵਕ਼ਤ ਨੂੰ ਸੰਤਾਪ ਵਾਂਗ ਹੰਢਾਉਂਦੇ ਓ।ਤੇ ਤੁਸੀਂ ਖੁਦ ਦੀ ਹੀ ਜ਼ਿੰਦਗੀ ਲਈ ਘਾਤਕ ਸਾਬਤ ਹੁੰਦੇ ਹੋ।ਇਸ ਲਈ ਉਮੀਦ ਤੇ ਸਹਿਜਤਾ ਕਦੇ ਨਾ ਗੁਆਓ। ਇਸ ਨਾਲ ਤੁਹਾਡਾ ਆਤਮਵਿਸ਼ਵਾਸ ਕਾਇਮ ਰਹੇਗਾ। ਬੇਸ਼ੱਕ ਹਰ ਸਵੇਰ ਚੰਗੀ ਨਹੀਂ ਹੁੰਦੀ।ਪਰ ਕਰ ਦਿਨ ਕੁਝ ਨਾ ਕੁਝ ਚੰਗਾ ਹੁੰਦਾ ਹੀ ਹੈ। ਹੱਸਦੇ ਵਸਦੇ ਰਹੋ,ਆਬਾਦ ਰਹੋ। ਜ਼ਿੰਦਗੀ ਜ਼ਿੰਦਾਬਾਦ।
    

ਸ਼ੁੱਭ ਸਵੇਰ  ✍ ਪ੍ਰੀਤ ਕੌਰ ਪ੍ਰੀਤੀ ਫਗਵਾੜਾ

ਤੁਸੀਂ  ਬੁਰੇ ਵਕ਼ਤ ਨੂੰ ਹੰਢਾ ਰਹੇ ਹੋ ਜਾਂ ਬੁਰੇ ਵਕਤ ਨੂੰ ਲੰਘਾ ਰਹੇ ਓ, ਇਹ ਤੁਹਾਡੇ ਸਵੈ ਮਾਨ ਦ੍ਰਿਸ਼ਟੀਕੋਣ ਤੇ ਤੁਹਾਡੇ ਅੰਦਰ ਜ਼ਿੰਦਗੀ ਜਿਊਣ ਦੀ ਕਿੰਨੀ ਕੁ ਪ੍ਰਬਲ ਹੈ, ਨੂੰ ਦਰਸਾਉਂਦੀ ਹੈ। ਜੇਕਰ ਤੁਹਾਡੇ ਕੋਲ ਸਬਰ ਸੰਤੋਖ, ਸਹਿਜਤਾ, ਹਿੰਮਤ ਹੈ ਤੇ ਤੁਹਾਡੇ ਅੰਦਰ ਆਤਮ ਵਿਸ਼ਵਾਸ ਤੇ ਇਹ ਉਮੀਦ ਬਾਕੀ ਹੈ ਕਿ ਹੈ ਕਿ ਤੁਹਾਡੇ ਬੁਰੇ ਵਕਤ ਤੋਂ ਬਾਅਦ ਚੰਗਾ ਵੀ ਆਏਗਾ ਤਾਂ ਬੁਰਾ ਵਕਤ ਲੰਘਾਉਣ ਦੀ ਵੀ ਜ਼ਰੂਰਤ ਨਹੀਂ ਪੈਂਦੀ। ਬੁਰਾ ਵਕ਼ਤ ਆਪਣੇ ਆਪ ਬੀਤ ਜਾਂਦਾ ਹੈ। ਤੇ ਜੇਕਰ ਤੁਹਾਡੇ ਥੋੜ੍ਹੇ ਜਿਹੇ ਸਮੇਂ ਵਿੱਚ ਵੀ ਤੁਹਾਡਾ ਆਤਮਵਿਸ਼ਵਾਸ ਡੋਲ ਗਿਆ, ਜੇਕਰ ਤੁਹਾਡੇ ਕੋਲ ਸਹਿਜਤਾ,ਸਹਿਨਸ਼ੀਲਤਾ
ਤੇ ਬੁਰਾ ਵਕਤ ਬੀਤਣ ਦੀ ਉਮੀਦ ਨਾ ਮਾਤਰ ਹੈ ਤਾਂ ਤੁਸੀਂ ਬੁਰੇ ਵਕ਼ਤ ਨੂੰ ਸੰਤਾਪ ਵਾਂਗ ਹੰਢਾਉਂਦੇ ਓ।ਤੇ ਤੁਸੀਂ ਖੁਦ ਦੀ ਹੀ ਜ਼ਿੰਦਗੀ ਲਈ ਘਾਤਕ ਸਾਬਤ ਹੁੰਦੇ ਹੋ।ਇਸ ਲਈ ਉਮੀਦ ਤੇ ਸਹਿਜਤਾ ਕਦੇ ਨਾ ਗੁਆਓ। ਇਸ ਨਾਲ ਤੁਹਾਡਾ ਆਤਮਵਿਸ਼ਵਾਸ ਕਾਇਮ ਰਹੇਗਾ। ਬੇਸ਼ੱਕ ਹਰ ਸਵੇਰ ਚੰਗੀ ਨਹੀਂ ਹੁੰਦੀ।ਪਰ ਕਰ ਦਿਨ ਕੁਝ ਨਾ ਕੁਝ ਚੰਗਾ ਹੁੰਦਾ ਹੀ ਹੈ। ਹੱਸਦੇ ਵਸਦੇ ਰਹੋ,ਆਬਾਦ ਰਹੋ। ਜ਼ਿੰਦਗੀ ਜ਼ਿੰਦਾਬਾਦ।    

 -ਪ੍ਰੀਤ ਕੌਰ ਪ੍ਰੀਤੀ ਫਗਵਾੜਾ

ਨੌਜਵਾਨ ,ਸੜਕ ਹਾਦਸੇ ਤੇ ਬਚਾਅ

ਭਾਰਤ ਸਰਕਾਰ ਦੇ ਸੜਕ ਆਵਾਜਾਈ ਅਤੇ ਰਾਜਮਾਰਗ ਦੁਆਰਾ ਤਾਜ਼ਾ ਜਾਰੀ ਕੀਤੀ ਰਿਪੋਰਟ ਰੋੜ ਐਕਸੀਡੈਂਟਸ ਇਨ ਇੰਡੀਆ -2022 ਅਨੁਸਾਰ ਪਿਛਲੇ ਸਾਲਾਂ ਨਾਲੋਂ 2022 ਦੇ ਸੜਕ ਹਾਦਸਿਆਂ ਵਿੱਚ 11.9 ਫੀਸਦੀ ਦਾ ਵਾਧਾ ਹੋਇਆ ਹੈ।ਇਹ ਹੈਰਾਨ ਕਰਨ ਵਾਲੇ ਅੰਕੜੇ ਹਨ। ਇਹਨਾਂ ਸੜਕ ਹਾਦਸਿਆਂ ਵਿੱਚ ਸ਼ਿਕਾਰ ਹੋਣ ਵਾਲੇ ਵਧੇਰੇ ਨੌਜਵਾਨ ਹਨ, ਆਉ ਇਹਨਾਂ ਸੜਕ ਹਾਦਸਿਆਂ ਦੇ ਕੁਝ ਕਾਰਨਾਂ ਨੂੰ ਜਾਣਨ ਦੀ ਕੋਸ਼ਿਸ਼ ਕਰਦੇ ਹਾਂ।

ਰੋਜ਼ਾਨਾ ਹੋਣ ਵਾਲੇ ਸੜਕ ਹਾਦਸਿਆਂ ਵਿੱਚ ਨੌਜਵਾਨਾਂ ਦੀਆਂ ਲਾਪਰਵਾਹੀਆਂ ਨਜ਼ਰ ਆਉਂਦੀਆਂ ਹਨ ।ਪਿਛਲੇ ਦਿਨੀਂ ਦੋ ਅਜਿਹੀਆਂ ਘਟਨਾਵਾਂ ਵਾਪਰੀਆਂ ਜ਼ੋ ਨੌਜਵਾਨਾਂ ਦੀ ਲਾਪਰਵਾਹੀ ਨੂੰ ਉਜ਼ਾਗਰ ਕਰਦੀਆਂ ਹਨ। ਪਹਿਲੀ ਘਟਨਾ

ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਸਾਰਚੂਰ ਵਿੱਚ ਵਾਪਰੀ ਜਿਸ ਵਿੱਚ ਮੇਲੇ ਦੌਰਾਨ ਸੁਖਮਨਦੀਪ ਦੀ ਟਰੈਕਰ ਨਾਲ ਸਟੰਟ ਕਰਨ ਦੇ ਦੌਰਾਨ ਮੌਤ ਹੋ ਗਈ ।ਦੂਜੀ ਘਟਨਾਂ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੀ ਹੈ, ਜਿਥੇ ਰੇਲਵੇ ਫਾਟਕ ਤੇ ਤਾਇਨਾਤ ਦੋ ਸਕਿਉਰਟੀ ਗਾਰਡ ਇੰਜਣ ਦੇ ਹੇਠਾਂ ਆਉਣ ਕਰਕੇ ਮੌਤ ਦੇ ਮੂੰਹ ਵਿੱਚ ਚਲੇ ਗਏ। ਜਦੋਂ ਇਸ ਘਟਨਾ ਦੀ ਜਾਂਚ ਕੀਤੀ ਗਈ ਤਾਂ ਉਸ ਵਿੱਚ ਪਤਾ ਲੱਗਿਆ ਕਿ ਇਹ ਦੋਵੇਂ ਨੌਜਵਾਨ ਰੇਲਵੇ ਟਰੈਕ ਤੇ ਟਹਿਲ ਰਹੇ ਸਨ,ਕੰਨਾਂ ਦੇ ਵਿੱਚ ਈਅਰਫ਼ੋਨ ਲੱਗੇ ਹੋਣ ਕਰਕੇ ਉਹਨਾਂ ਨੂੰ ਇੰਜਣ ਦੀ ਆਵਾਜ਼ ਸੁਣਾਈ ਨਹੀਂ ਦਿੱਤੀ ਅਤੇ ਨਤੀਜੇ ਵਜੋਂ ਉਹ ਹਾਦਸੇ ਦਾ ਸ਼ਿਕਾਰ ਹੋ ਕੇ ਮੌਤ ਦੇ ਮੂੰਹ ਵਿੱਚ ਚਲੇ ਗਏ।ਇਹ ਦੋ ਘਟਨਾਵਾਂ ਹੀ ਨਹੀਂ ਹਰ ਰੋਜ਼ ਹਜ਼ਾਰਾਂ ਘਟਨਾਵਾਂ ਸੁਣਨ ਅਤੇ ਪੜ੍ਹਨ ਨੂੰ ਮਿਲਦੀਆਂ ਹਨ ਜ਼ੋ ਸਾਡੀ ਲਾਪਰਵਾਹੀ ਅਤੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਾਰਨ ਵਾਪਰਦੀਆਂ ਹਨ।

ਇਹਨਾਂ ਸੜਕ ਹਾਦਸਿਆਂ ਦੀ ਪੜਚੋਲ ਕਰਨ ਤੇ ਜਿਹੜੇ ਕਾਰਨ ਸਾਹਮਣੇ ਆਉਂਦੇ ਹਨ ਉਹਨਾਂ ਨੂੰ ਹੇਠ ਲਿਖੇ ਅਨੁਸਾਰ ਵੰਡਿਆ ਜਾ ਸਕਦਾ ਹੈ।

ਟ੍ਰੈਫਿਕ ਨਿਯਮਾਂ ਦੀ ਉਲੰਘਣਾ - ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨਾ ਜਿਥੇ ਜ਼ਿੰਦਗੀ ਨੂੰ ਬਚਾਉਣ ਲਈ ਜ਼ਰੂਰੀ ਹੈ ਉਥੇ ਟ੍ਰੈਫਿਕ ਨਿਯਮਾਂ ਨੂੰ ਅਣਗੋਲਿਆਂ ਕਰਕੇ ਸੜਕ ਹਾਦਸਿਆਂ ਦਾ ਸ਼ਿਕਾਰ ਹੋਣਾ ਆਪਣੇ ਪੈਰ ਤੇ ਆਪ ਕੁਹਾੜਾ ਮਾਰਨ ਦੇ ਬਰਾਬਰ ਹੈ।ਦੱਸੀ ਗਈ ਸਪੀਡ ਤੋਂ ਜ਼ਿਆਦਾ ਚਲਾਉਣਾ, ਸੜਕਾਂ ਤੇ ਦਿੱਤੇ ਸੰਕੇਤਾਂ ਦੀ ਪਾਲਣਾ ਨਾ ਕਰਨਾ, ਵਾਹਨ ਢੋਹਨ ਵਾਲੇ ਵਾਹਨਾਂ ਵਿੱਚ ਓਵਰਲੋਡਿੰਗ, ਗ਼ਲਤ ਤਰੀਕੇ ਨਾਲ਼ ਕੀਤੀ ਓਵਰਟੇਕਿਗ ਸਾਡੀ ਹੀ ਨਹੀਂ ਦੂਜਿਆਂ ਦੀ ਜ਼ਿੰਦਗੀ ਨੂੰ ਵੀ ਖ਼ਤਰੇ ਵਿੱਚ ਪਾ ਦਿੰਦੇ ਹਨ। 

ਨਸ਼ਾ ਤੇ ਡਰਾਇਵਰੀ - ਨਸ਼ਾ ਚਾਹੇ ਕੋਈ ਵੀ ਹੋਵੇ ਨਸ਼ੇ ਅਤੇ ਡਰਾਇਵਰੀ ਦਾ ਆਪਸ ਵਿੱਚ ਕੋਈ ਮੇਲ ਨਹੀਂ। ਨਸ਼ੇ ਵਾਲਾ ਵਿਅਕਤੀ ਆਪਣੇ ਆਪ ਨੂੰ ਤਾਂ ਸੰਭਾਲ਼ ਨਹੀਂ ਸਕਦਾ, ਆਪਣਾ ਵਾਹਨ ਕਿਸ ਤਰ੍ਹਾਂ ਸੰਭਾਲੇਗਾ।ਵਾਹਨ ਚਲਾਉਂਦੇ ਸਮੇਂ ਜੋਸ਼ ਦੇ ਨਾਲ਼ ਨਾਲ਼ ਹੋਸ਼ ਦਾ ਵੀ ਹੋਣਾ ਬਹੁਤ ਜ਼ਰੂਰੀ ਹੈ।

ਲਾਇਸੰਸ ਦੀ ਪ੍ਰਾਪਤੀ - ਸੜਕਾਂ ਤੇ ਅਸੀਂ ਅਕਸਰ ਛੋਟੇ ਛੋਟੇ ਬੱਚਿਆਂ ਨੂੰ ਮੋਟਰਸਾਈਕਲ ਜਾਂ ਸਕੂਟਰ ਚਲਾਉਂਦੇ ਦੇਖਦੇ ਹਾਂ,ਇਹ ਪਿੰਡਾਂ ਵਿੱਚ ਟ੍ਰੈਕਟਰ ਚਲਾਉਂਦੇ ਵੀ ਨਜ਼ਰ ਆਉਂਦੇ ਹਨ। ਬੱਚੇ ਦੇ ਪੈਰ ਤਾਂ ਵਾਹਨ ਤੱਕ ਪਹੁੰਚ ਨਹੀਂ ਰਹੇ ਹੁੰਦੇ ਪ੍ਰੰਤੂ ਫ਼ਿਰ ਵੀ ਉਹ ਚਲਾ ਰਿਹਾ ਹੁੰਦਾ ਹੈ , ਅਜਿਹੇ ਸਮੇਂ ਉਸ ਦਾ ਸੜਕ ਹਾਦਸੇ ਦਾ ਸ਼ਿਕਾਰ ਹੋਣਾ ਤੈਅ ਹੈ।ਵਾਹਨ ਚਾਲਕ ਦਾ ਵਾਹਨ ਤੇ ਕੰਟਰੋਲ ਹੋਣਾ ਬਹੁਤ ਜ਼ਰੂਰੀ ਹੈ।ਵਾਹਨ ਚਾਲਕ ਕੋਲ ਸਬੰਧਤ ਵਾਹਨ ਚਲਾਉਣ ਦਾ ਪੂਰਾ ਤਜ਼ੁਰਬਾ ਜਾ ਯੋਗਤਾ ਹੋਣੀ ਚਾਹੀਦੀ ਹੈ ਕਿਉਂਕਿ ਅਧੂਰਾ ਗਿਆਨ,ਗਿਆਨ ਨਾ ਹੋਣ ਨਾਲੋਂ ਜ਼ਿਆਦਾ ਖਤਰਨਾਕ ਹੁੰਦਾ ਹੈ।

ਸੰਗੀਤ , ਮੋਬਾਇਲ ਅਤੇ ਈਅਰਫ਼ੋਨ ਦੀ ਵਰਤੋਂ - ਸੜਕ ਤੇ ਵਾਹਨ ਚਲਾਉਂਦੇ ਸਮੇਂ ਉੱਚੀ ਆਵਾਜ਼ ਵਿੱਚ ਸੰਗੀਤ ਵੀ ਸੜਕ ਹਾਦਸਿਆਂ ਦੇ ਮੁੱਖ ਕਾਰਨਾਂ ਵਿਚੋਂ ਇਕ ਹੈ।ਗੀਤ ਵਿਚ ਮਸਤ ਚਾਲਕ ਨੂੰ ਪਿੱਛੋਂ ਆ ਰਹੇ ਵਾਹਨਾਂ ਬਾਰੇ ਕੋਈ ਜਾਣਕਾਰੀ ਨਹੀਂ ਹੁੰਦੀ ਨਤੀਜੇ ਵਜੋਂ ਉਹ ਹਾਦਸੇ ਦਾ ਸ਼ਿਕਾਰ ਹੋ ਜਾਂਦੇ ਹਨ।ਚਲਦੀ ਗੱਡੀ ਵਿੱਚ ਹੀ ਫੋਨ ਆਉਣ ਕਰਕੇ ਡਰਾਈਵਿੰਗ ਕਰਦੇ ਸਮੇਂ ਹੀ ਮੋਬਾਇਲ ਫ਼ੋਨ ਦੀ ਵਰਤੋਂ ਕਿਸੇ ਭਿਆਨਕ ਸੜਕ ਹਾਦਸਾ ਨੂੰ ਬੁਲਾਵਾ ਦੇ ਸਕਦੀ ਹੈ।ਇਸ ਦੇ ਨਾਲ਼ ਨਾਲ਼ ਕੰਨਾਂ ਵਿੱਚ ਲਗਾਏ ਜਾਂਦੇ ਈਅਰਫ਼ੋਨ ਜਿਥੇ ਕੰਨਾਂ ਦੀ ਸੁਣਨ ਸ਼ਕਤੀ ਨੂੰ ਪ੍ਰਭਾਵਿਤ ਕਰਦੇ ਹਨ ਉਥੇ ਸੜਕ ਹਾਦਸਿਆਂ ਨੂੰ ਵੀ ਸੱਦਾ ਦਿੰਦੇ ਹਨ।

 

ਇਹਨਾਂ ਹਾਦਸਿਆਂ ਦੇ ਬਚਾਅ ਲਈ ਕੁਝ ਨੁਕਤੇ ਹੇਠ ਲਿਖੇ ਅਨੁਸਾਰ ਹਨ।

1.ਮਾ ਬਾਪ ਦਾ ਇਹ ਫਰਜ਼ ਬਣਦਾ ਹੈ ਕਿ ਜਿਹਨਾਂ ਸਮਾਂ ਬੱਚਾ ਬਾਲਗ ਨਾ ਹੋਵੇ,ਉਸ ਕੋਲ ਕਾਰ, ਮੋਟਰਸਾਈਕਲ ਜਾਂ ਕੋਈ ਹੋਰ ਵਾਹਨ ਚਲਾਉਣ ਲਈ ਯੋਗਤਾ ਦਾ ਲਾਇਸੰਸ ਨਾ ਹੋਵੇ ਤਾਂ ਉਸ ਨੂੰ ਵਾਹਨ ਚਲਾਉਣ ਦੀ ਆਗਿਆ ਨਾ ਦਿੱਤੀ ਜਾਵੇ। ਮਾਪਿਆਂ ਦੁਆਰਾ ਕੀਤੀ ਲਾਪਰਵਾਹੀ ਬੱਚਿਆਂ ਨੂੰ ਮੌਤ ਦੇ ਮੂੰਹ ਵਿੱਚ ਭੇਜ ਸਕਦੀ ਹੈ।

2.ਸੜਕ ਤੇ ਤੁਰਨ ਸਮੇਂ ਜਾਂ ਕੋਈ ਵੀ ਵਾਹਨ ਚਲਾਉਂਦੇ ਸਮੇਂ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨੀ ਬਹੁਤ ਜ਼ਰੂਰੀ ਹੈ।ਸੜਕ ਤੇ ਲੱਗੇ ਹੋਏ ਟ੍ਰੈਫਿਕ ਚਿੰਨ ਸਾਨੂੰ ਚੁਕੰਨੇ ਰੱਖਣ ਲਈ ਹੁੰਦੇ ਹਨ ਉਹਨਾਂ ਨੂੰ ਅਣਗੌਲਿਆਂ ਕਰਨਾ ਸੜਕ ਹਾਦਸਿਆਂ ਨੂੰ ਸੱਦਾ ਦੇਣ ਦੇ ਬਰਾਬਰ ਹੈ।

3.ਵਾਹਨ ਚਲਾਉਂਦੇ ਸਮੇਂ ਜੋਸ਼ ਦੇ ਨਾਲ ਨਾਲ ਹੋਸ਼ ਵੀ ਜ਼ਰੂਰੀ ਹੈ ਇਸ ਕਰਕੇ ਨਸ਼ਾ ਕਰਕੇ ਵਾਹਨ ਨਾ ਚਲਾਉ।

4਼ਵਾਹਨ ਨੂੰ ਓਵਰਲੋਡਿੰਗ ਕਦੇ ਨਾ ਕਰੋ,ਸਾਡਾ ਥੋੜਾ ਜਿਹਾ ਲਾਲਚ ਸਾਨੂੰ ਅਤੇ ਸਾਡੇ ਪਰਿਵਾਰ ਨੂੰ ਖ਼ਤਰੇ ਵਿੱਚ ਪਾ ਸਕਦਾ ਹੈ।ਇਸ ਕਰਕੇ ਓਵਰਲੋਡਿੰਗ ਤੋਂ ਪ੍ਰਹੇਜ਼ ਕਰੋ।

5.ਈਅਰਫੋਨ ਜਾਂ ਮੋਬਾਇਲ ਦੀ ਵਰਤੋਂ -ਵਾਹਨ ਚਲਾਉਂਦੇ ਸਮੇਂ ਉੱਚੀ ਆਵਾਜ਼ ਵਿੱਚ ਸੰਗੀਤ ਸੁਣਨ ਤੋਂ ਪ੍ਰਹੇਜ਼ ਕਰੋ।ਲੋੜ ਅਨੁਸਾਰ ਹੀ ਈਅਰਫ਼ੋਨ ਦੀ ਵਰਤੋਂ ਕਰੋ।ਸੜਕ ਤੇ ਚਲਦੇ ਸਮੇਂ ਜਾਂ ਡਰਾਇਵਿੰਗ ਕਰਦੇ ਸਮੇਂ ਮੋਬਾਇਲ ਫੋਨ ਜਾਂ ਈਅਰਫ਼ੋਨ ਦੀ ਵਰਤੋਂ ਨਾ ਕਰੋ।

ਅਸੀਂ ਦੁਨੀਆਂ ਲਈ ਸਿਰਫ਼ ਇੱਕ ਵਿਅਕਤੀ ਹਾਂ ਪਰੰਤੂ ਸਾਡੇ ਪਰਿਵਾਰ ਲਈ ਅਸੀਂ ਹੀ ਪੂਰੀ ਦੁਨੀਆ ਹਾਂ,ਇਸ ਕਰਕੇ ਵਾਹਨ ਚਲਾਉਂਦੇ ਸਮੇਂ ਟ੍ਰੈਫਿਕ ਨਿਯਮ ਦੀ ਪਾਲਣਾ ਕਰਕੇ ਹੀ ਅਸੀਂ ਆਪਣੀ ਅਤੇ ਦੂਜਿਆਂ ਦੀ ਕੀਮਤੀ ਜਾਨ ਬਚਾ ਸਕਦੇ ਹਾਂ।ਬਚਾਉ ਵਿੱਚ ਬਚਾਉ ਹੈ।

                       ਰਜਵਿੰਦਰ ਪਾਲ ਸ਼ਰਮਾ

                        ਪਿੰਡ ਕਾਲਝਰਾਣੀ

                       ਡਾਕਖਾਨਾ ਚੱਕ ਅਤਰ ਸਿੰਘ ਵਾਲਾ

                       ਤਹਿ ਅਤੇ ਜ਼ਿਲ੍ਹਾ-ਬਠਿੰਡਾ

                       7087367969

 

 ਵਿਸ਼ਵ ਏਡਜ਼ ਦਿਵਸ

ਏਡਜ਼ (AIDS) ਜਿਸਦਾ ਪੂਰਾ ਨਾਮ ਇਕੁਅਰਡ ਇਮਿਉਨੋ ਡੈਂਫੀਸਿਐਂਸੀ ਸਿੰਡਰੋਮ ਹੈ।ਇਹ ਹਿਊਮਨ ਇਮਿਉਨੋ ਵਾਇਰਸ ਕਰਕੇ ਹੁੰਦਾ ਹੈ। ਏਡਜ਼ ਆਪਣੇ ਆਪ ਵਿੱਚ ਇੱਕ ਬਿਮਾਰੀ ਨਹੀਂ ਸਗੋਂ ਬਿਮਾਰੀਆਂ ਦਾ ਸਮੂਹ ਹੈ ਜਿਸ ਵਿਚ ਸਿਰਦਰਦ, ਵਜ਼ਨ ਦਾ ਘਟਨਾ,ਲਿੰਫਾ ਗ੍ਰੰਥੀ ਦੀ ਸੋਜ ਅਤੇ ਸ਼ਰੀਰ ਦੀ ਰੋਗਾਣੂਆਂ ਨਾਲ ਲੜਨ ਦੀ ਸ਼ਕਤੀ ਦਾ ਘਟਣਾ ਸ਼ਾਮਿਲ ਹੈ।ਸਭ ਤੋਂ ਪਹਿਲਾਂ ਏਡਜ਼ ਅਫਰੀਕਾ ਦੇ ਬਾਂਦਰਾ ਵਿਚ ਲੱਭਿਆ ਗਿਆ ਪ੍ਰੰਤੂ ਅਜੋਕੇ ਸਮੇਂ ਵਿੱਚ ਇਹ ਮਨੁੱਖ ਲਈ ਭਿਆਨਕ ਬਿਮਾਰੀਆਂ ਵਿੱਚੋਂ ਇੱਕ ਬਣ ਚੁੱਕੀ ਹੈ। ਏਡਜ਼ ਦੇ ਫ਼ੈਲਣ ਵਾਲੇ ਮੁੱਖ ਕਾਰਨਾਂ ਵਿੱਚ ਏਡਜ਼ ਤੋਂ ਸੰਕਰਮਿਤ ਵਿਅਕਤੀ ਦੇ ਨਾਲ ਅਣਸੁਰੱਖਿਅਤ ਸਰੀਰਕ ਸਬੰਧ ਬਣਾਉਣ, ਕਿਸੇ ਏਡਜ਼ ਵਾਲੇ ਵਿਅਕਤੀ ਤੋਂ ਖ਼ੂਨ ਲੈਣ, ਨਸ਼ਿਆਂ ਵਿੱਚ ਵਰਤੀ ਜਾਂਦੀ ਸੂਈ ਅਤੇ ਗਰਭਵਤੀ ਮਾਂ ਤੋਂ ਬੱਚਿਆਂ ਨੂੰ ਹੋਣਾ ਸ਼ਾਮਿਲ ਹੈ। ਏਡਜ਼ ਦੇ ਫੈਲਾਅ ਨਾਲ ਸਬੰਧਤ ਸਮਾਜ਼ ਵਿਚ ਕਈ ਪ੍ਰਕਾਰ ਦੇ ਅੰਧ ਵਿਸ਼ਵਾਸ ਵੀ ਸ਼ਾਮਿਲ ਹਨ। ਏਡਜ਼ ਕਦੇ ਵੀ ਇਕੱਠੇ ਬੈਠ ਕੇ ਖਾਣਾ ਖਾਣ ਨਾਲ, ਇਕੱਠ ਖੇਡਣ ਨਾਲ, ਇਕੱਠੇ ਰਹਿਣ ਨਾਲ ਨਹੀਂ ਫੈਲਦਾ। ਏਡਜ਼ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਇੱਕ ਦਸੰਬਰ ਨੂੰ ਵਿਸ਼ਵ ਏਡਜ਼ ਦਿਵਸ ਮਨਾਇਆ ਜਾਂਦਾ ਹੈ। ਵਿਸ਼ਵ ਏਡਜ਼ ਦਿਵਸ ਮਨਾਉਣ ਦਾ ਮੁੱਖ ਮਕਸਦ ਲੋਕਾਂ ਨੂੰ ਏਡਜ਼ ਪ੍ਰਤੀ ਜਾਗਰੂਕ ਕਰਦੇ ਹੋਏ ਇਸ ਤੋਂ ਬਚਣ ਅਤੇ ਦੂਜਿਆਂ ਨੂੰ ਇਸ ਤੋਂ ਬਚਾਅ ਲਈ ਜਾਣਕਾਰੀ ਦੇਣਾ ਹੈ। ਏਡਜ਼ ਨੂੰ ਸਾਡੇ ਸਮਾਜ ਵਿੱਚ ਬਹੁਤ ਹੀ ਸ਼ਰਮ ਦੀ ਨਿਗਾ ਨਾਲ ਦੇਖਿਆ ਜਾਂਦਾ ਹੈ। ਏਡਜ਼ ਵਾਲੇ ਵਿਅਕਤੀ ਨੂੰ ਹਮੇਸ਼ਾ ਦੋਸ਼ੀ ਮੰਨਿਆ ਜਾਂਦਾ ਹੈ ਕਿ ਇਸਨੇ ਜ਼ਰੂਰ ਕੋਈ ਨਾ ਕੋਈ ਗ਼ਲਤ ਕੰਮ ਕੀਤਾ ਹੈ ਜਿਸ ਨਾਲ ਸਾਡੀ ਇੱਜ਼ਤ ਤੇ ਦਾਗ ਲੱਗ ਗਿਆ ਹੈ। ਅਜਿਹੇ ਕਦੇ ਵੀ ਨਹੀਂ ਹੁੰਦਾ। ਏਡਜ਼ ਨਾਲ ਪੀੜ੍ਹਤ ਵਿਅਕਤੀ ਨੂੰ ਪਰਿਵਾਰ ਦੀ ਹਮਦਰਦੀ ਅਤੇ ਪਿਆਰ ਦੀ ਲੋੜ੍ਹ ਹੁੰਦੀ ਹੈ। ਏਡਜ਼ ਤੋਂ ਬਚਣ ਲਈ ਹਰ ਰੋਜ਼ ਨਵੀਆਂ ਦਵਾਈਆਂ ਆ ਰਹੀਆਂ ਹਨ।ਕੈਂਸਰ ਵਰਗੀਆਂ ਬਿਮਾਰੀਆਂ ਨੂੰ ਅਸੀਂ ਪਕੜ ਵਿਚ ਲਿਆ ਚੁੱਕੇ ਹਾਂ।ਕਰੋਨਾ ਵਰਗੀਆਂ ਮਹਾਮਾਰੀ ਪੈਦਾ ਕਰਨ ਵਾਲੀਆਂ ਬਿਮਾਰੀਆਂ ਦੇ ਰੋਕਥਾਮ ਲਈ ਵੈਕਸੀਨ ਵਿਕਸਿਤ ਕਰ ਚੁੱਕੇ ਹਾਂ। ਏਡਜ਼ ਦੀ ਰੋਕਥਾਮ ਲਈ ਵੀ ਬਹੁਤ ਜਲਦ ਦਵਾਈ ਵਿਕਸਿਤ ਹੋਵੇਗੀ।ਸਾਡੇ ਵਿਗਿਆਨੀ ਇਸ ਖੋਜ਼ ਲਈ ਦਿਨ ਰਾਤ ਇੱਕ ਕਰ ਰਹੇ ਹਨ। ਵੈਕਸੀਨ ਦੇ ਆਉਣ ਨਾਲ ਜਾਂ ਦਵਾਈ ਦੇ ਵਿਕਸਿਤ ਹੋਣ ਦਾ ਇਹ ਮਤਲਬ ਨਹੀਂ ਕਿ ਅਸੀਂ ਏਡਜ਼ ਪ੍ਰਤੀ ਜਾਗਰੂਕਤਾ ਤੋਂ ਪੱਲਾ ਛੁਡਾ ਲਈਏ।ਇਸ ਵਿਸ਼ਵ ਏਡਜ਼ ਦਿਵਸ ਤੇ ਸਾਡਾ ਸਾਰਿਆਂ ਦਾ ਇਹ ਫਰਜ਼ ਬਣਦਾ ਹੈ ਕਿ ਅਸੀਂ ਸਾਰੇ ਰਲ ਕੇ ਪ੍ਰਣ ਕਰੀਏ ਕਿ ਅਸੀਂ ਆਪਣੇ ਦੋਸਤ ਮਿੱਤਰ,ਭੈਣ ਭਰਾਵਾਂ ਸਕੇ ਸਬੰਧੀਆਂ ਅਤੇ ਆਢ ਗੁਆਂਢ ਦੇ ਨਾਲ ਨਾਲ ਹਰ ਉਹ ਵਿਅਕਤੀ ਜੋ ਸਾਡੇ ਸੰਪਰਕ ਵਿੱਚ ਹੈ ਉਸਨੂੰ ਏਡਜ਼ ਪ੍ਰਤੀ ਜਾਗਰੂਕ ਕਰਾਂਗੇ ਤਾਂ ਜ਼ੋ ਕੋਈ ਵੀ ਵਿਅਕਤੀ ਏਡਜ਼ ਤੋਂ ਪੀੜ੍ਹਤ ਨਾ ਹੋਵੇ ਅਤੇ ਆਉਣ ਵਾਲੇ ਸਮੇਂ ਵਿੱਚ ਭਾਰਤ ਨੂੰ ਏਡਜ਼ ਮੁਕਤ ਕਰਨ ਦੇ ਸੁਪਨੇ ਨੂੰ ਸਾਕਾਰ ਕੀਤਾ ਜਾ ਸਕੇ। 

                           ਰਜਵਿੰਦਰ ਪਾਲ ਸ਼ਰਮਾ

                           ਪਿੰਡ ਕਾਲਝਰਾਣੀ

                           ਡਾਕਖਾਨਾ ਚੱਕ ਅਤਰ ਸਿੰਘ ਵਾਲਾ

                          ਤਹਿ ਅਤੇ ਜ਼ਿਲ੍ਹਾ-ਬਠਿੰਡਾ 

                           7087367969

ਸੂਫ਼ੀ ਤੇ ਕਿੱਸਾ ਕਾਵਿ-ਧਾਰਾ ਦੇ ਸਾਂਝੇ ਕਵੀ ਹਾਸ਼ਮ ਸ਼ਾਹ ਨੂੰ ਯਾਦ ਕਰਦਿਆਂ

ਪੰਜਾਬੀ ਸਾਹਿਤ ਦੀ ਗੱਲ ਕਰਦਿਆਂ ਸਭ ਤੋਂ ਪਹਿਲਾਂ ਸਾਡੇ ਕੋਲ਼ ਬਾਬਾ ਫ਼ਰੀਦ ਜੀ ਦਾ ਨਾਂ ਆਉਂਦਾ ਹੈ, ਜੋ ਕਿ ਸੂਫ਼ੀ ਕਾਵਿ ਧਾਰਾ ਨਾਲ਼ ਸੰਬੰਧਿਤ ਕਵੀ ਸਨ। ਬਾਬਾ ਫ਼ਰੀਦ ਜੀ ਨੂੰ ਪੰਜਾਬੀ ਸਾਹਿਤ ਦੇ ਪਿਤਾਮਾ ਹੋਣ ਦਾ ਮਾਣ ਵੀ ਹਾਸਲ ਹੈ। ਮੱਧਕਾਲ ਦਾ ਸਮਾਂ ਪੰਜਾਬੀ ਸਾਹਿਤ ਦਾ ਸੁਨਿਹਰਾ ਦੌਰ ਸੀ। ਇਸ ਸਮੇਂ ਸੂਫ਼ੀ ਕਾਵਿ, ਗੁਰਮਤਿ ਕਾਵਿ, ਕਿੱਸਾ ਕਾਵਿ ਤੇ ਬੀਰ ਕਾਵਿ ਧਾਰਾਵਾਂ ਦੇ ਰੂਪ ਵਿੱਚ ਪੰਜਾਬੀ ਸਾਹਿਤ ਵਧਿਆ ਫੁਲਿਆ। ਇਸ ਸਮੇਂ ਦੌਰਾਨ ਹੀ ਹਾਸ਼ਮ ਨਾਂ ਦਾ ਇੱਕ ਅਜਿਹਾ ਕਵੀ ਸਾਡੇ ਸਾਹਮਣੇ ਆਉਂਦਾ ਹੈ, ਜਿਸ ਨੂੰ ਸੂਫ਼ੀ ਕਾਵਿ-ਧਾਰਾ ਤੇ ਕਿੱਸਾ ਕਾਵਿ-ਧਾਰਾ ਦੇ ਸਾਂਝੇ ਕਵੀ ਦੇ ਤੌਰ ਤੇ ਵੱਖਰੀ ਪਹਿਚਾਣ ਮਿਲ਼ੀ। ਹਾਸ਼ਮ ਦਾ ਪੂਰਾ ਨਾਂ ਸੱਯਦ ਮੁਹੰਮਦ ਹਾਸ਼ਮ ਸ਼ਾਹ ਸੀ। ਹਾਸ਼ਮ ਦੇ ਜਨਮ, ਜੀਵਨ ਅਤੇ ਰਚਨਾ ਸੰਬੰਧੀ ਵੱਖੋ-ਵੱਖ ਵਿਦਵਾਨਾਂ ਦੀ ਵੱਖੋ-ਵੱਖ ਰਾਇ ਹੈ।

ਸੱਯਦ ਹਾਸ਼ਮ ਦੇ ਇੱਕ ਵਾਰਿਸ ਸੱਯਦ ਮੁਹੰਮਦ ਜਿਆ ਉਲ ਹੱਕ ਦੀ ਲਿਖਤੀ ਗਵਾਹੀ ਅਤੇ ਉਨ੍ਹਾਂ ਦੇ ਇੱਕ ਹੋਰ ਵਾਰਿਸ ਸੱਯਦ ਗੁਲਾਮ ਲਬੀ ਤੋਂ ਪ੍ਰਾਪਤ ਹੋਈ ਯਾਦਾਸ਼ਤ ਦੀ ਨਕਲ ਅਨੁਸਾਰ ਕਵੀ ਹਾਸ਼ਮ ਵੀਰਵਾਰ 27 ਨਵੰਬਰ 1735 ਈ. ਵਿੱਚ ਪੈਦਾ ਹੋਏ। 

ਮੌਲਾ ਬਖਸ਼ ਕੁਸ਼ਤਾ ਨੇ ਹਾਸ਼ਮ ਦਾ ਜਨਮ 1752-53 ਦੇ ਨੇੜੇ ਦਾ ਸਮਾਂ ਦੱਸਿਆ। ਬਾਵਾ ਬੁੱਧ ਸਿੰਘ ਅਤੇ ਡਾ. ਮੋਹਨ ਸਿੰਘ ਦੀਵਾਨਾ ਨੇ ਇਸ ਜਨਮ ਤਰੀਕ ਨੂੰ ਦਰੁਸਤ ਮੰਨਿਆ ਹੈ। 

ਹਾਸ਼ਮ ਸ਼ਾਹ ਦਾ ਜਨਮ ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਜਗਦੇਉ ਕਲਾਂ ਵਿਖੇ ਪਿਤਾ ਹਾਜ਼ੀ ਮੁਹੰਮਦ ਸ਼ਰੀਫ ਦੇ ਘਰ ਹੋਇਆ। ਪੜ੍ਹਾਈ ਦੀ ਗੱਲ ਕਰੀਏ ਤਾਂ ਇਹ ਤਾਂ ਉਹਨਾਂ ਨੂੰ ਆਪਣੇ ਵਿਦਵਾਨ ਪਿਤਾ ਕੋਲੋਂ ਹੀ ਗੁੜ੍ਹਤੀ ਦੇ ਰੂਪ ਵਿੱਚ ਮਿਲ਼ ਗਈ ਸੀ। ਉਨ੍ਹਾਂ ਨੇ ਫਾਰਸੀ, ਅਰਬੀ, ਹਿਕਮਤ, ਸੰਸਕ੍ਰਿਤ ਅਤੇ ਪੰਜਾਬੀ ਵਿੱਚ ਮੁਹਾਰਤ ਹਾਸਿਲ ਕੀਤੀ। 

ਹਕੀਮੀ ਦੀ ਵਿੱਦਿਆ ਉਸਤਾਦ ਸੰਤ ਮਾਣਕ ਤੋਂ ਪ੍ਰਾਪਤ ਕਰਨ ਦੇ ਵੇਰਵੇ ਮਿਲ਼ਦੇ ਹਨ।

ਜੋਤਸ਼ ਵਿੱਦਿਆ ਬਾਰੇ ਮੀਆਂ ਮੌਲਾ ਬਖਸ ਕੁਸ਼ਤਾ ਦੱਸਦੇ ਹਨ ਕਿ ਉਹਨਾਂ ਨੂੰ ਇਹ ਵਿਦਿਆ ਸਿਖਾਉਣ ਵਾਲ਼ਾ ਮੀਰ ਅਮੀਰੁਲਾ ਬਟਾਲਵੀ ਸੀ।

ਪੰਜਾਬੀ ਸਾਹਿਤ ਦੇ ਦੀ ਝੋਲੀ ਹਾਸ਼ਮ ਨੇ ਆਪਣੀਆਂ ਬਹੁਤ ਰਚਨਾਵਾਂ ਪਾਈਆਂ। ਜਿੰਨ੍ਹਾਂ ਵਿੱਚੋਂ ਪਹਿਲਾਂ 150 ਪੰਗਤੀਆਂ ਵਿੱਚ ਹੀਰ ਰਾਂਝੇ ਦੀ ਬਿਰਤੀ ਇੱਕ ਹੀ ਹਰਫ਼ੀ ਵਿੱਚ ਲਿਖਣ ਦਾ ਮਾਣ ਹਾਸ਼ਮ ਦੇ ਹਿੱਸੇ ਹੀ ਆਇਆ। ਸੋਹਣੀ ਮਹੀਂਵਾਲ ਦੀ ਪ੍ਰੀਤ ਕਹਾਣੀ ਨੂੰ ਕਿੱਸਾ ਸੋਹਣੀ ਮਹੀਂਵਾਲ ਸੰਪੂਰਨ ਰੂਪ ਵਿੱਚ ਸਭ ਤੋਂ ਪਹਿਲਾਂ ਲਿਖਣ ਦਾ ਮਾਣ ਵੀ ਹਾਸ਼ਮ ਦੇ ਹਿੱਸੇ ਹੀ ਆਇਆ।

ਕਿੱਸਾ ਸੱਸੀ ਪੁੰਨੂੰ ਦੀ ਗੱਲ ਕਰੀਏ ਤਾਂ ਇਹ ਕਿੱਸਾ ਹਾਸ਼ਮ ਦਾ ਨਾਂ ਵਾਰਿਸ ਦੇ ਬਰਾਬਰ ਲਿਆ ਖੜ੍ਹਾ ਕਰਦਾ ਹੈ। 

ਵਾਰਿਸ ਦੀ ਹੀਰ ਵਾਂਗ ਸੱਸੀ ਵੀ ਹਾਸ਼ਮ ਦੀ ਹੋ ਨਿੱਬੜੀ।ਕਿੱਸਾ ਸੱਸੀ ਪੁੰਨੂੰ ਹਾਸ਼ਮ ਦੀ ਸਭ ਤੋਂ ਪ੍ਰਸਿੱਧ ਰਚਨਾ ਹੈ। 

ਪੰਜਾਬੀ ਜ਼ੁਬਾਨ ਵਿੱਚ ਕਿੱਸਾ ਸੱਸੀ ਪੁੰਨੂੰ ਸਭ ਤੋਂ ਪਹਿਲਾਂ ਹਾਫ਼ਿਜ਼ ਬਰਖ਼ੁਰਦਾਰ ਵੱਲੋਂ ਲਿਖਿਆ ਮੰਨਿਆ ਜਾਂਦਾ ਹੈ। ਹਾਫ਼ਿਜ਼ ਤੋਂ ਬਾਅਦ ਕਿੱਸਾਕਾਰ ਆਡਤ ਨੇ ਕਿੱਸਾ ‘ਦੋਹੜੇ ਸੱਸੀ ਕੇ’ ਅਤੇ ‘ਮਾਂਝਾ ਸੱਸੀ ਦੀਆਂ’ ਨਾਂ ਨਾਲ ਸੱਸੀ ਦੀ ਪ੍ਰੀਤ ਕਹਾਣੀ ਨੂੰ ਕਲਮਬੱਧ ਕੀਤਾ। ਇਨ੍ਹਾਂ ਤੋਂ ਬਾਅਦ ਬਿਹਬਲ ਦਾ ਕਿੱਸਾ ਸੱਸੀ ਪੁੰਨੂੰ ਮਸਨਵੀ ਸ਼ੈਲੀ ਵਿੱਚ ਲਿਖਿਆ ਮਿਲਦਾ ਹੈ। ਕਵੀ ਸੁੰਦਰ ਦਾਸ ਅਰਾਮ ਨੇ ਮਸਨਵੀ ਅਤੇ ਸ਼ੀਹਰਫ਼ੀ ਰੂਪ ਵਿੱਚ ਕਿੱਸਾ ਸੱਸੀ ਪੁੰਨੂੰ ਲਿਖਿਆ। ਸਭ ਤੋਂ ਵੱਧ ਕਿੱਸੇ ਲਿਖਣ ਵਾਲ਼ੇ ਕਿੱਸਾਕਾਰ ਅਹਿਮਦ ਯਾਰ ਨੇ ਸੱਸੀ ਪੁੰਨੂੰ ਦੇ ਕਿੱਸੇ ਨੂੰ ਬਿਆਨ ਕਰਨ ਲਈ ਬੈਂਤ ਛੰਦ ਦੀ ਵਰਤੋਂ ਕੀਤੀ।

ਪਰ ਸਭ ਤੋਂ ਵੱਧ ਪ੍ਰਸਿੱਧੀ ਕਿੱਸਾਕਾਰ ਹਾਸ਼ਮ ਸ਼ਾਹ ਵੱਲੋਂ ਸੱਸੀ ਪੁੰਨੂੰ ਦੀ ਪ੍ਰੀਤ ਕਹਾਣੀ ‘ਤੇ ਲਿਖੇ ਕਿੱਸੇ ਨੂੰ ਹਾਸਲ ਹੋਈ।

ਹਾਸ਼ਮ ਨੇ ਦਵੱਈਆ ਛੰਦ ਦੀ ਵਰਤੋਂ ਕਰਦਿਆਂ 124 ਬੰਦਾਂ ਵਿੱਚ ਪੂਰੀ ਪ੍ਰੀਤ ਕਹਾਣੀ ਨੂੰ ਬਹੁਤ ਹੀ ਸੰਖੇਪਤਾ ਤੇ ਸੰਜਮਤਾ ਨਾਲ਼ ਪੇਸ਼ ਕੀਤਾ।

ਇਸ ਕਿੱਸੇ ਦੀ ਗੱਲ ਕਰਦਿਆਂ ਅਹਿਮਦ ਯਾਰ ਜਿਹਾ ਆਲੋਚਕ ਵੀ ਹਾਸ਼ਮ ਦੀ ਭਰਪੂਰ ਸ਼ਲਾਘਾ ਕਰਦਾ ਹੈ:

ਹਾਸ਼ਮ ‘ਸਸੀ’ ਸੋਹਣੀ ਜੋੜੀ, ਸਦ ਰਹਿਮਤ ਉਸਤਾਦੋ।

ਹਾਸ਼ਮ ਦੇ ਕਿੱਸੇ ਸੱਸੀ-ਪੁੰਨੂੰ ਦੀ ਗੱਲ ਕਰਦਿਆਂ ਵਿਦਵਾਨ ਬਾਵਾ ਬੁੱਧ ਸਿੰਘ ਆਖਦਾ ਹੈ ਕਿ ਹਾਸ਼ਮ ਨੇ ਸੱਸੀ ਕਾਹਦੀ ਆਖੀ, ਆਖੀ ਘਰ ਘਰ ਬਿਰਹਾ ਦਾ ਮੂਆਤਾ ਲਾ ਦਿੱਤਾ। 

ਜੋ ਸੁੱਚਮ ਹਾਸ਼ਮ ਨੇ ਕਿੱਸਿਆਂ ਵਿਚ ਕਾਇਮ ਰਖਿਆ ਹੈ, ਉਹ ਹੋਰ ਕਿਸੇ ਕਿੱਸਾਕਾਰ ਨੂੰ ਨਸੀਬ ਨਹੀਂ। ਉਹ ਇਸ਼ਕ-ਹਕੀਕੀ ਤੇ ਇਸ਼ਕ-ਮਜਾਜ਼ੀ ਦੋਹਾਂ ਦਾ ਸਾਂਝਾ ਇੱਕੋ-ਇਕ ਕਵੀ ਹੈ, ਜੋ ਇਤਨੀ ਬੌਧਕ-ਉੱਚਤਾ, ਕਲਪਨਾ-ਉਡਾਰੀ ਤੇ ਭਾਵਾਂ ਦੇ ਚਮਤਕਾਰ ਦਿਖਾਉਂਦਾ ਹੈ। 

ਹਾਸ਼ਮ ਸ਼ਾਹ ਹੀ ਇੱਕ ਅਜਿਹਾ ਕਵੀ ਹੈ ਜਿਸ ਨੇ ਮੱਧਕਾਲ ਵਿੱਚ ਜਿੱਥੇ ਕਿੱਸਾ ਕਾਵਿ-ਧਾਰਾ ਵਿੱਚ ਆਪਣੀ ਵੱਖਰੀ ਪਹਿਚਾਣ ਬਣਾਈ ਉੱਥੇ ਸੂਫ਼ੀ ਕਾਵਿ-ਧਾਰਾ ਵਿੱਚ ਵੀ ਹਾਸ਼ਮ ਨੇ ਦੋਹੜਿਆਂ ਤੇ ਡਿਉਢਾਂ ਦੇ ਰਾਹੀਂ ਆਪਣੀ ਕਲਮ ਨੂੰ ਸੂਫ਼ੀ ਕਾਵਿ ਦਾ ਹਾਣੀ ਬਣਾਇਆ। 

ਇਸ ਪੱਖ ਤੋਂ ਹਾਸ਼ਮ ਦੀ ਰਚਨਾ ਦਾ ਮੁੱਖ ਵਿਸ਼ਾ ਕਾਮਲ ( ਮੁਕੰਮਲ ਜਾਂ ਪੂਰਨ ਰੱਬੀ) ਇਸ਼ਕ ਹੈ। ਹਾਸ਼ਮ ਇਸ਼ਕ ਮਿਜਾਜ਼ੀ ਨੂੰ ਇਸ਼ਕ ਹਕੀਕੀ ਦੀ ਪਹਿਲੀ ਪਾਉੜੀ ਮੰਨਦਾ ਹੈ। ਹਾਸ਼ਮ ਅਨੁਸਾਰ ਇਸ਼ਕ ਕਰਨ ਵਾਲ਼ਾ ਸੂਖ਼ਮ ਚਿੱਤ ਤੇ ਸਿਆਣਾ ਹੋਣਾ ਚਾਹੀਦਾ ਹੈ। 

”ਇਕੋ ਬੂਟਾ, ਇਕੋ ਲਜ਼ਤ, ਇਕੋ ਪਤਾ ਨਿਸ਼ਾਨੀ, 

ਉਸ ਬੂਟੀਓ ਫੁਲ ਮਜ਼ਾਜ਼ੀ, ਮੇਵਾ ਇਸ਼ਕ ਹੱਕਾਨੀ।"

ਹਾਸ਼ਮ ਦੇ ਦੋਹੜੇ ਤੇ ਡਿਉਢਾਂ ਉਸ ਦੀ ਕਾਵਿ ਕਲਾ ਦੇ ਸਿਖਰ ਆਖੇ ਜਾ ਸਕਦੇ ਹਨ। ਇਹਨਾਂ ਵਿੱਚ ਸੰਜਮਤਾ ਤੇ ਬਿਆਨ ਦੀ ਸਾਦਗੀ ਸਰੋਦੀ ਹੂਕ ਦੇ ਰੂਪ ਵਿੱਚ ਦੇਖਣ ਨੂੰ ਮਿਲਦੀ ਹੈ। 

ਡਾ. ਮੋਹਨ ਸਿੰਘ ਅਨੁਸਾਰ ਜੇ ਅਸੀਂ ਧਿਆਨ ਨਾਲ਼ ਸੁਣੀਏ ਤਾਂ ਹਾਸ਼ਮ ਸਾਡਾ ਉਮਰ ਖਿਆਮ ਹੋਣ ਦਾ ਦਾਅਵਾ ਕਰਦਾ ਹੈ। ਅਸੀਂ ਉਸ ਵਿੱਚ ਉਮਰ ਖਿਆਮ ਵਾਲਾ ਤਿਆਗ, ਅਨੰਦ, ਨਜ਼ਾਕਤ ਤੇ ਉਦਾਸੀਨਤਾ ਵੇਖਦੇ ਹਾਂ।

ਹਰਨਾਮ ਸਿੰਘ ਸ਼ਾਨ ਹਾਸ਼ਮ ਨੂੰ ਕਿੱਸਾ ਸਾਹਿਤ ਦਾ ਚੰਨ ਹੋਣ ਦਾ ਮਾਣ ਬਖ਼ਸ਼ਦਾ ਹੈ। 

ਸੂਫ਼ੀ ਤੇ ਕਿੱਸਾ ਕਾਵਿ ਧਾਰਾ ਦਾ ਇਹ ਸਾਂਝਾ ਕਵੀ ਆਪਣੀਆਂ ਰਚਨਾਵਾਂ ਪੰਜਾਬੀ ਮਾਂ-ਬੋਲੀ ਦੀ ਝੋਲੀ ਪਾਕੇ 1823 ਈ ਵਿੱਚ ਹਮੇਸ਼ਾਂ ਲਈ ਇਸ ਦੁਨੀਆ ਨੂੰ ਅਲਵਿਦਾ ਆਖ ਗਿਆ। 

ਸ. ਸੁਖਚੈਨ ਸਿੰਘ ਕੁਰੜ 

(ਪੰਜਾਬੀ ਅਧਿਆਪਕ ਤੇ ਭਾਸ਼ਾ ਮੰਚ ਸਰਪ੍ਰਸਤ) 

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੂੰਮ (ਬਰਨਾਲਾ)

 

22  ਅਕਤੂਬਰ 1892 ਇਤਿਹਾਸ

22  ਅਕਤੂਬਰ 1892 ਇਤਿਹਾਸ

5 ਮਾਰਚ,1892 ਵਾਲੇ ਦਿਨ ਖ਼ਾਲਸਾ ਕਾਲਜ ਸ੍ਰੀ ਅੰਮ੍ਰਿਤਸਰ ਸਾਹਿਬ ਦਾ ਨੀਂਹ ਪੱਥਰ ਰੱਖਿਆ ਗਿਆ। 22  ਅਕਤੂਬਰ 1892 ਨੂੰ ਹਾਈ ਸਕੂਲ ਦੀ ਸ਼ਕਲ ਵਿੱਚ ਕਾਲਜ ਦੀ ਆਰੰਭਕ ਰਸਮ ਅਦਾ ਕੀਤੀ ਗਈ ਸੀ।*

*ਇਤਿਹਾਸਿਕ ਸਿਖਿਅਕ ਸੰਸਥਾਨ ਖ਼ਾਲਸਾ ਕਾਲਜ ਸ੍ਰੀ ਅੰਮ੍ਰਿਤਸਰ ਸਾਹਿਬ*

ਖ਼ਾਲਸਾ ਕਾਲਜ ਅੰਮ੍ਰਿਤਸਰ ਦਾ ਇੱਕ ਇਤਿਹਾਸਿਕ ਸਿਖਿਅਕ ਸੰਸਥਾਨ ਹੈ। ਸ਼ਤਾਬਦੀ ਪੁਰਾਣਾ ਇਹ ਸੰਸਥਾਨ 1892 ਵਿੱਚ ਸਥਾਪਿਤ ਹੋਇਆ ਸੀ।

ਇਹ ਵਿਗਿਆਨ, ਕਲਾ, ਕੌਮਰਸ, ਕੰਪਿਊਟਰ, ਭਾਸ਼ਾਵਾਂ, ਸਿਖਿਆ, ਖੇਤੀ, ਅਤੇ ਫ਼ਿਜ਼ਿਓਥੈਰਪੀ ਦੇ ਖੇਤਰਾਂ ਵਿੱਚ ਸਿੱਖਿਆ ਪ੍ਰਦਾਨ ਕਰਦਾ ਹੈ।

ਖ਼ਾਲਸਾ ਕਾਲਜ,ਸ੍ਰੀ ਅੰਮ੍ਰਿਤਸਰ ਸਾਹਿਬ ,  ਸ੍ਰੀ ਗੁਰੂ ਰਾਮਦਾਸ ਦੀ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ 120 ਸਾਲਾਂ ਦੇ ਇਤਿਹਾਸ ਨੂੰ ਖ਼ਾਲਸਾ ਕਾਲਜ ਆਪਣੀ ਬੁੱਕਲ ਵਿੱਚ ਸਮੋਈ ਬੈਠਾ ਹੈ। ਖ਼ਾਲਸਾ ਕਾਲਜ ਦੇ ਇਤਿਹਾਸ ਵੱਲ ਝਾਤੀ ਮਾਰੀਏ ਤਾਂ ਬਰਤਾਨਵੀ ਸ਼ਾਸਨ ਦੀ ਧਰਮ ਪਰਿਵਰਤਨ ਦੀ ਚਾਲ ਹੀ ਇਸ ਦੀ ਜਨਮਦਾਤੀ ਹੈ। ਜੇ ਚਾਰ ਬੱਚੇ (ਆਇਆ ਸਿੰਘ, ਸਾਧੂ ਸਿੰਘ, ਅਤਰ ਸਿੰਘ, ਸੰਤੋਖ ਸਿੰਘ) ਧਰਮ ਪਰਿਵਰਤਨ ਨਾ ਕਰਦੇ ਅਤੇ ਭਾਈ ਵੀਰ ਸਿੰਘ, ਜੋ ਇਸ ਸਕੂਲ ਦੇ ਵਿਦਿਆਰਥੀ ਸਨ, ਉਹਨਾਂ ਨੂੰ ਸਿੱਖੀ ਵੱਲ ਪ੍ਰੇਰਿਤ ਨਾ ਕਰਦੇ ਤਾਂ 30 ਜੁਲਾਈ 1875 ਨੂੰ ਸਿੰਘ ਸਭਾ ਲਹਿਰ ਹੋਂਦ ਵਿੱਚ ਨਹੀਂ ਸੀ ਆਉਣੀ ਅਤੇ ਨਾ ਹੀ ਸਿੱਖਾਂ ਨੇ ਵੱਖਰਾ ਅੰਗਰੇਜ਼ੀ ਸਕੂਲ ਤੇ ਕਾਲਜ ਖੋਲ੍ਹਣ ਦਾ ਫ਼ੈਸਲਾ ਕਰਨਾ ਸੀ।

ਇਹ ਸਬੱਬ ਹੀ ਬਣਿਆ ਕਿ ਉਸ ਵੇਲੇ ਜਬੈ ਬਾਣ ਲਾਗਿਓ, ਤਬੈ ਰੋਸ ਜਾਗਿਓ ਦੀ ਪ੍ਰਬਲ ਇੱਛਾ ਨੇ ਜਨਮ ਲਿਆ।

ਸੰਨ 1877 ਨੂੰ ਨਾਮਵਰ ਸਿੱਖਾਂ ਨੇ ਅੰਮ੍ਰਿਤਸਰ ਖ਼ਾਲਸਾ ਕਾਲਜ ਦਾ ਮਤਾ ਪਾਸ ਕੀਤਾ ਤੇ 13 ਸਾਲ ਬਾਅਦ ਚੀਫ਼ ਖਾਲਸਾ ਦੀਵਾਨ ਨੇ ਲਾਹੌਰ ਵਿੱਚ ਬੈਠਕ ਕਰ ਕੇ ਇਸ ਦੀ ਸਥਾਪਨਾ ਲਈ ਖ਼ਾਲਸਾ ਕਾਲਜ ਕਮੇਟੀ ਨਿਯੁਕਤ ਕੀਤੀ। ਡਬਲਿਊ. ਆਰ. ਐਮ. ਹਾਲੀ ਗਾਈਡ ਨੂੰ ਪ੍ਰਧਾਨ ਨਿਯੁਕਤ ਕੀਤਾ। ਗਵਰਨਰ ਨੂੰ 48,694 ਦਸਤਖਤਾਂ ਵਾਲਾ ਮੰਗ ਪੱਤਰ ਦੇ ਕੇ ਇਸ ਨੂੰ ਅੰਮ੍ਰਿਤਸਰ ਵਿੱਚ ਖੋਲ੍ਹਣ ਲਈ ਕਿਹਾ ਗਿਆ।

ਸਭ ਤੋਂ ਨੇੜਲੇ ਪਿੰਡ ਕੋਟ ਸਈਦ (ਕੋਟ ਖਾਲਸਾ) ਨੇ ਆਪਣੀ ਜਾਇਦਾਦ ਵਿੱਚੋਂ 364 ਏਕੜ ਜ਼ਮੀਨ ਦਾਨ ਦੇ ਕੇ ਮੁੱਢ ਬੰਨ੍ਹਿਆ ਅਤੇ 5 ਮਾਰਚ 1892 ਨੂੰ ਸਰ. ਜੇਮਜ਼ ਕੋਲੋਂ ਨੀਂਹ ਪੱਥਰ ਰਖਵਾ ਕੇ 1899 ਨੂੰ ਪੂਰਾ ਡਿਗਰੀ ਕਾਲਜ ਬਣ ਕੇ ਸਿੱਖ ਪੰਥ ਦੀ ਵਿਰਾਸਤ ਬਣ ਗਿਆ। ਜਦੋਂ ਕਾਲਜ ਆਪਣੀ ਉਸਾਰੀ ਵੱਲ ਵਧ ਰਿਹਾ ਸੀ ਤਾਂ ਸਿੱਖ ਲੀਡਰਾਂ ਦੀ ਅਪੀਲ ’ਤੇ ਹਰ ਕਿਸਾਨ ਪਰਿਵਾਰ ਨੇ ਦੋ ਆਨੇ ਫ਼ੀ-ਏਕੜ ਸੈੱਸ ਦਿੱਤਾ। ਇਸ ਸੈੱਸ ਦਾ ਕਿਸੇ ਵੀ ਸਿੱਖ ਵੱਲੋਂ ਵਿਰੋਧ ਨਾ ਕੀਤਾ ਗਿਆ। ਗ਼ਰੀਬ ਸਿੱਖਾਂ ਵੱਲ ਵੇਖ ਕੇ ਰਿਆਸਤਾਂ (ਨਾਭਾ, ਪਟਿਆਲਾ, ਕਪੂਰਥਲਾ ਜੀਂਦ ਤੇ ਫ਼ਰੀਦਕੋਟ ਦੇ ਰਾਜੇ ਮਹਾਰਾਜੇ ਤੇ ਧਨਾਢਾਂ) ਅਤੇ ਇੱਥੋਂ ਤੱਕ ਕਿ ਪ੍ਰਿੰਸ ਅਤੇ ਪ੍ਰਿੰਸਸ ਆਫ਼ ਵੇਲਜ਼ ਜਾਰਜ ਪੰਜਵੇਂ ਨੇ ਕਾਲਜ ਆ ਕੇ ਦੋ ਲੱਖ ਰੁਪਏ ਦਾਨ ਵਿੱਚ ਜਮ੍ਹਾਂ ਕਰਵਾਏ।

ਖ਼ਾਲਸਾ ਕਾਲਜ ਦੀ ਵਿਰਾਸਤ ਦਾ ਨੀਂਹ ਪੱਥਰ ਸਰ ਚਾਰਲਸ ਕੇ.ਸੀ.ਐਸ.ਆਈ. ਲੈਫ਼ਟੀਨੈਂਟ ਗਵਰਨਰ ਪੰਜਾਬ ਨੇ 17 ਨਵੰਬਰ 1904 ਨੂੰ ਰੱਖਿਆ।

ਖ਼ਾਲਸਾ ਕਾਲਜ ਨੇ ਆਪਣੇ ਇਤਿਹਾਸ ਵਿੱਚ ਬਹੁਤ ਸਾਰੇ ਆਈ.ਏ.ਐਸ., ਆਈ.ਪੀ.ਐਸ., ਖਿਡਾਰੀ ਅਤੇ ਨਾਮਵਰ ਹਸਤੀਆਂ ਪੈਦਾ ਕੀਤੀਆਂ ਜਿਹਨਾਂ ਵਿੱਚ ਭਾਈ ਜੋਧ ਸਿੰਘ, ਸ੍ਰੀ ਬਿਸ਼ਨ ਸਿੰਘ ਸਮੁੰਦਰੀ, ਮਹਿੰਦਰ ਸਿੰਘ ਰੰਧਾਵਾ, ਮਾਸਟਰ ਹਰੀ ਸਿੰਘ, ਸ੍ਰੀ ਅਮਰੀਕ ਸਿੰਘ, ਸ੍ਰੀ ਸਦਾਨੰਦ ਆਈ.ਏ.ਐਸ., ਡਾ. ਖੇਮ ਸਿੰਘ ਗਿੱਲ, ਸ੍ਰੀ ਮਨੋਹਰ ਸਿੰਘ ਗਿੱਲ, ਪਦਮ ਸ੍ਰੀ ਕਰਤਾਰ ਸਿੰਘ ਪਹਿਲਵਾਨ, ਸ੍ਰੀ ਬਿਸ਼ਨ ਸਿੰਘ ਬੇਦੀ, ਪ੍ਰਵੀਨ ਕੁਮਾਰ, ਡਿਫੈਂਸ ਵਿੱਚ ਏਅਰ ਮਾਰਸ਼ਲ ਅਰਜਨ ਸਿੰਘ, ਜਨਰਲ ਰਜਿੰਦਰ ਸਿੰਘ ਸਪੈਰੋ, ਬ੍ਰਿਗੇਡੀਅਰ ਐਨ.ਐਸ. ਸੰਧੂ, ਮੇਜਰ ਜਨਰਲ ਗੁਰਬਖ਼ਸ ਸਿੰਘ ਅਤੇ ਜਨਰਲ ਜਗਜੀਤ ਸਿੰਘ ਅਰੋੜਾ ਸ਼ਾਮਲ ਹਨ।

ਖ਼ਾਲਸਾ ਕਾਲਜ ਦੇ ਅੰਦਰ ਝਾਤੀ ਮਾਰੀ ਜਾਵੇ ਤਾਂ ਪ੍ਰਿੰਸੀਪਲ ਅਤੇ ਆਨਰੇਰੀ ਸਕੱਤਰ ਦੇ ਦਫ਼ਤਰਾਂ ਵਿੱਚ ਲੱਗੀਆਂ ਤਸਵੀਰਾਂ ਆਪ ਮੁਹਾਰੇ ਵਿਰਾਸਤ ਨੂੰ ਉਜਾਗਰ ਕਰਦੀਆਂ ਹਨ। ਹਰ ਮੋਰਚੇ ਵਿੱਚ ਇੱਥੋਂ ਦੇ ਵਿਦਿਆਰਥੀ ਮੋਹਰੀ ਹੁੰਦੇ ਸਨ।

ਸੰਨ 1998 ਵਿੱਚ ਕਾਰ ਸੇਵਾ ਵਾਲੇ ਬਾਬਾ ਲਾਭ ਸਿੰਘ ਨੇ ਆਪਣੇ ਸੇਵਕ ਬਾਬਾ ਹਰਭਜਨ ਸਿੰਘ ਰਾਹੀਂ ਕਾਲਜ ਦੀ ਇਮਾਰਤ ਉੱਤੇ ਕਰੋੜਾਂ ਰੁਪਏ ਲਗਾ ਕੇ ਸੇਵਾ ਕਰਵਾਈ। ਕਾਲਜ ਦੀ ਤਾਜ਼ਾ ਸਥਿਤੀ ਮੁਤਾਬਕ 85 ਅਧਿਆਪਕ 95 ਫ਼ੀਸਦੀ ਗਰਾਂਟ ਵਾਲੇ, 18 ਅਧਿਆਪਕ ਐਡਹਾਕ, 75 ਮੁਲਾਜ਼ਮ 95 ਫ਼ੀਸਦੀ ਨਾਨ ਟੀਚਿੰਗ, 21 ਮੁਲਾਜ਼ਮ ਨਾਨ ਟੀਚਿੰਗ ਅਨ-ਏਡਿਡ ਤੇ 100 ਦਿਹਾੜੀਦਾਰ ਕਾਮੇ ਹਨ।

1906-07 ਵਿਚ ਖ਼ਾਲਸਾ ਕਾਲਜ ਅੰਮਿ੍ਤਸਰ ਦੀ ਇਮਾਰਤ ਬਣ ਰਹੀ ਸੀ। ਇੰਜੀਨੀਅਰ ਧਰਮ ਸਿੰਘ ਬਿਨਾਂ ਕੋਈ ਤਨਖ਼ਾਹ ਲਏ ਨਿਸ਼ਕਾਮ 'ਸੇਵਾ' ਕਰ ਰਹੇ ਸਨ। ਖ਼ਾਲਸਾ ਕਾਲਜ ਸਬੰਧੀ ਹੋਈ ਇੱਕ ਮੀਟਿੰਗ ਵਿਚ ਅੰਗਰੇਜ਼ ਅਫ਼ਸਰ ਮੇਜਰ ਜਾਹਨ ਹਿੱਲ ਨੇ ਨਿਸ਼ਕਾਮ 'ਸੇਵਾ' ਸਬੰਧੀ ਘਟੀਆ ਲਫ਼ਜ਼ ਵਰਤੇ ਜਿਸ ਦਾ ਸਾਰੇ ਸਿੱਖਾਂ ਨੇ ਬੁਰਾ ਮਨਾਇਆ। ਇਸ 'ਤੇ ਧਰਮ ਸਿੰਘ ਨੇ ਅਪਣੇ ਆਪ ਨੂੰ ਖ਼ਲਾਸਾ ਕਾਲਜ ਤੋਂ ਅਲਹਿਦਾ ਕਰ ਲਿਆ।

10 ਫ਼ਰਵਰੀ, 1907 ਦੇ ਦਿਨ ਜਦ ਨਵਾਂ ਇੰਜੀਨੀਅਰ ਜੋ ਇੱਕ ਅੰਗਰੇਜ਼ ਸੀ ਚਾਰਜ ਲੈਣ ਤਾਂ ਪਾੜਿ੍ਹਆਂ ਨੇ ਹੜਤਾਲ ਕਰ ਦਿਤੀ। ਇਸ ਮਗਰੋਂ ਅੰਗਰੇਜ਼ਾਂ ਨੇ ਖ਼ਾਲਸਾ ਕਾਲਜ ਦਾ ਵਿਧਾਨ ਬਦਲ ਦਿਤਾ ਅਤੇ ਇਸ 'ਤੇ ਕਬਜ਼ਾ ਕਰ ਲਿਆ। ਇਸ ਮਗਰੋਂ ਸਿੱਖ ਰਿਆਸਤਾਂ ਨੇ ਕਾਲਜ ਦੀ ਮਾਲੀ ਮਦਦ ਬੰਦ ਕਰ ਦਿਤੀ। ਅੰਗਰੇਜ਼ਾਂ ਦਾ ਵਿਰੋਧ ਕਰਨ 'ਤੇ ਪ੍ਰੋ. ਜੋਧ ਸਿੰਘ ਤੇ ਹੋਰ ਪ੍ਰੋਫ਼ੈਸਰ ਨੌਕਰੀ ਤੋਂ ਕੱਢ ਦਿਤੇ ਗਏ। ਇਸ ਦੇ ਜਵਾਬੇ-ਅਮਲ ਵਜੋਂ ਸ. ਸੁੰਦਰ ਸਿੰਘ ਰਾਮਗੜ੍ਹੀਆ ਨੇ 1909 ਵਿਚ ਕੀ ਖ਼ਾਲਸਾ ਕਾਲਜ ਸਿੱਖਾਂ ਦਾ ਹੈ? ਪੈਂਫ਼ਲੈੱਟ ਲਿਖ ਕੇ ਖ਼ਾਲਸਾ ਕਾਲਜ ਪੰਥ ਨੂੰ ਮੁੜਵਾਉਣ ਵਾਸਤੇ ਲਹਿਰ ਸ਼ੁਰੂ ਕਰ ਦਿਤੀ।

ਪ੍ਰਿੰਸੀਪਲ

ਕਰਨਲ ਡਬਲਿਊ. ਆਰ. ਐਮ. ਹਾਲੀ ਗਾਈਡ ਮੌਢੀ ਪ੍ਰਧਾਨ ਅਤੇ ਡਾ. ਵਿਲੀਅਮ ਐਚ. ਰੈਟਿੰਗਨ ਬਾਅਦ ਵਿੱਚ ਪ੍ਰਧਾਨ ਰਹੇ।

ਡਾ. ਜੋਹਨ ਚੰਪਬਿਲ(1898 ਤੋਂ 1899),

ਸ. ਕਿਸ਼ਨ ਸਿੰਘ ਕਪੂਰ (1899–1900) ਪਹਿਲਾ ਸਿੱਖ ਪ੍ਰਿੰਸੀਪਲ

ਸ੍ਰੀ. ਐਮ. ਜੀ. ਵੀ. ਕੋਲੇ (1900 ਤੋਂ 1910),

ਸ੍ਰੀ. ਰਿਚਰਡ ਕਾਨੇ (1910 ਤੋਂ 1915),

ਸ੍ਰੀ. ਜੀ. ਏ. ਵਾਥੇਨ (1915 ਤੋਂ 1924),

ਰਾਏ ਬਹਾਦਰ ਮਨਮੋਹਨ(1924 ਤੋਂ 1928),

ਸ੍ਰੀ. ਗੋਪਾਲਾ ਰਾਓ (ਜਨਵਰੀ 1928 ਤੋਂ ਮਈ 1928),

ਸਰਦਾਰ ਬਹਾਦਰ ਬਿਸ਼ਨ ਸਿੰਘ (1928–1936),

ਸਰਦਾਰ ਬਹਾਦਰ ਭਾਈ ਜੋਧ ਸਿੰਘ (1936–1952)

ਸ. ਇੰਦਰ ਸਿੰਘ (1952–1957)

ਡਾ. ਹਰਬੰਤ ਸਿੰਘ (1958–1961)

ਸ. ਬਲਵੰਤ ਸਿੰਘ ਅਜ਼ਾਦ (1962–1963)

ਸ. ਬਿਸ਼ਨ ਸਿੰਘ ਸਮੁੰਦਰੀ (1964–1969)

ਸ. ਸ਼ਾਮ ਸਿੰਘ ਕਪੂਰ (1970–1971)

ਸ. ਹਰਬੰਸ ਸਿੰਘ (1971–1975)

ਸ. ਗੁਰਬਕਸ਼ ਸਿੰਘ ਸ਼ੇਰਗਿਲ (1975–1989)

ਡਾ. ਹਰਭਜਨ ਸਿੰਘ ਸੋਚ (1989–1995)

ਡਾ. ਮਹਿੰਦਰ ਸਿੰਘ ਢਿੱਲੋਂ (1996–2003)

ਡਾ. ਦਲਜੀਤ ਸਿੰਘ (2003–2014)

*ਡਾ ਮਹਿਲ ਸਿੰਘ (2014- ਹੁਣ ਤਕ)*

22 ਅਕਤੂਬਰ 1892 ਨੂੰ ਹਾਈ ਸਕੂਲ ਦੀ ਸ਼ਕਲ ਵਿੱਚ ਕਾਲਜ ਦੀ ਆਰੰਭਕ ਰਸਮ ਅਦਾ ਕੀਤੀ ਗਈ ਸੀ।

ਮਿਤੀਆਂ ਚ ਫਰਕ ਹੋ ਸਕਦਾ ਹੈ,ਮਕਸਦ ਸਿਰਫ ਕੌਮੀ ਜਾਣਕਾਰੀ ਦੇਣ ਤਕ ਸੀਮਿਤ ਹੈ। ਨਾ ਹੀ ਕਿਸੇ ਨੂੰ ਸਿਆਸੀ ਜਾਂ ਧਾਰਮਿਕ ਤੌਰ ਤੇ ਨਿਸ਼ਾਨਾ ਬਣਾਉਣਾ ਮਕਸਦ ਹੈ, ਅਤੇ ਨਾ ਹੀ ਜਾਣ ਬੁੱਝ ਕੇ ਜਾਂ ਕੋਈ ਗਲਤ ਇਰਾਦਾ ਹੀ ਹੈ,ਇਤਿਹਾਸ ਚ 19-21 ਦਾ ਫਰਕ ਹੋ ਸਕਦਾ ਹੈ, ਪਰ ਗਲਤ ਮਕਸਦ ਬਿਲਕੁਲ ਵੀ ਨਹੀਂ ਹੈ।_ 

ਭੁਲਾਂ ਦੀ ਖਿਮਾ ਬਖਸ਼ੋ ਜੀ।   (ਜਨ ਸ਼ਕਤੀ ਨਿਊਜ਼ ਬਿਊਰੋ ) 

 ਡੇਢ ਅੱਖਾ ( ਕਹਾਣੀ) ✍ ਰਣਬੀਰ ਸਿੰਘ ਪ੍ਰਿੰਸ (ਸ਼ਾਹਪੁਰ ਕਲਾਂ)

ਕੁੜੇ ਆਹ ਕੀ ਭਾਣਾ ਵਰਤ ਗਿਆ?ਹਾਏ!ਹਾਏ! ਨੀਂ ਲੋਹੜਾ ਮਾਰ ਗਿਆ,ਐਡੀ ਮਾੜੀ, ਨੀ ਏਡੀ ਮਾੜੀ ਤਾਂ ਰੱਬ ਵੈਰੀ ਤੋਂ ਵੈਰੀ ਨਾਲ਼ ਨਾ ਕਰੇ।ਨਾ ਕੀ ਹੋਇਆ ਬੀਬੀ? ਕਿਉਂ ਸਾਹੋਂ ਸਾਹ ਹੋਈ ਆਉਂਣੀ ਏਂ।ਨੀਂ ਕੀ ਦੱਸਾਂ ਭੈਣੇ! ਗੁੜ ਖਾਣਿਆਂ ਦੇ ਤੇਜੂ ਦੇ ਮੁੰਡੇ ਦੀ ਗੱਲ ਹੈ , ਚੰਗਾ ਭਲਾ ਹੱਸਦਾ ਖੇਡਦਾ ਗਿਆ ਪਤਾ ਨਹੀਂ ਕਿਹਦੀ ਨਜ਼ਰ ਲੱਗੀ ਚੰਦਰੇ ਨੂੰ ਕਹਿੰਦੇ ਜੈ ਖਣਿਆ ਦਾ ਨੀ ਹਜ਼ਾਮਤੀਆਂ ਦੇ ਘਰ ਖੇਡਦਾ ਖੇਡਦਾ ਕੱਚ ਦੇ ਗਲਾਸ ਦੇ ਜਾ ਡਿੱਗਾ। ਅੱਖ ਤੇ ਸੱਟ ਦੱਸਦਿਆ। ਭੈਣੇ ਸ਼ਹਿਰ ਲੈ ਕੇ ਗਏ। ਹੁਣੇ ਹੁਣੇ।ਹਏ ਹਏ ਨਾ ਨੀਂ ਭੈਣੇ ਕੁਸ਼ ਨਾ ਹੋਵੇ। ਨੀਂ ਇਹ ਤਾਂ ਦੇਖਿਆ ਵੀ ਮਸਾਂ ਭੈਣੇ, ਸੁੱਖਾਂ ਸੁੱਖ ਕੇ ਕਈ ਕੁੜੀਆਂ ਪਿੱਛੋਂ ਹੋਇਆ।ਓਧਰ ਗੁੜ ਖਾਣਿਆਂ ਦੇ ਘਰ ਪਤਾ ਲੈਣ ਵਾਲ਼ਿਆਂ ਦਾ ਤਾਂਤਾ ਲੱਗਿਆ ਹੋਇਆ ਸੀ। ਪਤਾ ਲੱਗਾ ਪਟਿਆਲੇ ਤੋਂ ਚੰਡੀਗੜ੍ਹ ਭੇਜ ਦਿੱਤਾ। ਜਿੰਨੇਂ ਮੂੰਹ ਉਨ੍ਹੀਆਂ ਗੱਲਾਂ।ਪਰ ਕਈ ਦਿਨਾਂ ਦੇ ਇਲਾਜ ਤੋਂ ਬਾਅਦ ਛੁੱਟੀ ਦਿੱਤੀ। ਪਰ ਦੁੱਖ ਦੀ ਗੱਲ ਇਹ ਸੀ ਕਿ ਇੱਕ ਅੱਖ ਤੋਂ ਆਹਜਾ ਹੋ ਗਿਆ। ਉਮਰ ਦੇ ਹਿਸਾਬ ਨਾਲ਼ ਵੱਡਾ ਹੋਣ ਤੇ ਡਾਕਟਰਾਂ ਦੇ ਕਹਿਣ ਮੁਤਾਬਕ ਪੱਥਰ ਦੀ ਅੱਖ ਪਵੇਗੀ। ਮਾਪਿਆਂ ਕੋਲ ਹੁਣ ਇੰਤਜ਼ਾਰ ਤੇ ਪਛਤਾਵੇ ਤੋਂ ਬਿਨਾਂ ਦੇ ਕੁਝ ਵੀ ਨਹੀਂ ਸੀ।ਸਬਰ ਦਾ ਘੁੱਟ ਭਰ ਕੇ ਰਹਿ ਗਏ।ਸਮਾਂ ਬੀਤਦਾ ਗਿਆ । ਉਮਰ ਦੇ ਲਿਹਾਜ਼ ਨਾਲ ਜਗ ਚਾਨਣ ਨੂੰ ਪੜ੍ਹਨ ਲਈ ਸਕੂਲ ਪਾਇਆ। ਸਕੂਲ ਵਿੱਚ ਜਗ ਚਾਨਣ ਬੜਾ ਹੁਸ਼ਿਆਰ ਤੇ ਹੋਣਹਾਰ ਨਿਕਲਿਆ ।ਭਾਵੇਂ ਕਿ ਇੱਕ ਅੱਖ ਤੋਂ ਦੇਖ ਨਹੀਂ ਸਕਦਾ ਫਿਰ ਵੀ ਉਹ ਪੜ੍ਹਨ ਦੇ ਵਿੱਚ ਬਾਕੀ ਬੱਚਿਆਂ ਤੋਂ ਹਮੇਸ਼ਾ ਅੱਗੇ ਰਹਿੰਦਾ ।ਸਾਰੇ ਅਧਿਆਪਕ ਉਸ ਦੀ ਬੜੀ ਪ੍ਰਸ਼ੰਸਾ ਕਰਦੇ ।

ਜਿੱਥੇ ਉਹ ਪੜ੍ਹਨ ਵਿੱਚ ਹੁਸ਼ਿਆਰ ਸੀ। ਉੱਥੇ ਹੀ ਥੋੜ੍ਹਾ ਸ਼ਰਾਰਤੀ ਵੀ ਸੀ। ਇੱਕ ਦਿਨ ਸਕੂਲ ਵਿੱਚ ਨਵੇਂ ਆਏ ਮੈਡਮ ਜੀ ਜੋ ਕਿ ਸੁਭਾਅ ਦੇ ਬੜੇ ਕੁਰਖ਼ੱਤ ਸਨ। ਜਗ ਚਾਨਣ ਦੀਆਂ ਸ਼ਰਾਰਤਾਂ ਤੋਂ ਤੰਗ ਆ ਕੇ ਇੱਕ ਦਿਨ ਉਸ ਨੂੰ ਖਿੱਝ ਕੇ ਪੈ ਗਈ।ਓਏ ਡੇਢ ਅੱਖਿਆ ਆਹ ! ਕੀ ਕਰੀ ਜਾਨਾ? ਲੱਗਦਾ ਤੇਰੀ ਵੀ ਇੱਕ ਰਗ ਵੱਧ ਹੈ। ਬੜਾ ਢੀਠ ਹੈ ।ਇਹ ਗੱਲ ਸੁਣ ਕੇ ਸਾਰੇ ਬੱਚਿਆਂ ਨੇ ਹਾਸੜ ਚੁੱਕ ਲਿਆ ਉਸ ਦਿਨ ਤੋਂ ਆਹ ਦਿਨ ਤੇ ਉਹ ਦਿਨ ਉਸ ਦਾ ਨਾਂ ਡੇਢ ਅੱਖਾ ਹੀ ਪੈ ਗਿਆ। ਸਕੂਲ ਦੇ ਸਾਰੇ ਵਿਦਿਆਰਥੀ ਹੀ ਉਸ ਨੂੰ ਹੁਣ ਡੇਢ ਅੱਖਾ ਕੇ ਹੀ ਬੁਲਾਉਂਦੇ। ਹੁਣ ਤਾਂ ਜਿਵੇਂ ਕਈ ਵਾਰ ਕੋਈ ਅਧਿਆਪਕ ਵੀ ਬੁਲਾਉਂਦਾ ਤਾਂ ਉਸ ਨੂੰ ਡੇਢ ਅੱਖਾ ਕੇ ਹੀ ਬੁਲਾਉਂਦਾ। ਜਗ ਚਾਨਣ ਨੂੰ ਇਹ ਗੱਲ ਬਹੁਤ ਬੁਰੀ ਲੱਗਦੀ। ਉਸ ਦਾ ਮਨ ਪੜ੍ਹਾਈ ਵਿੱਚ ਨਾ ਲੱਗਦਾ। ਜੋ ਹਰ ਵੇਲੇ ਆਪਣੇ ਉਸ ਕੱਜ ਨੂੰ ਭੁੱਲ ਕੇ ਹੱਸਦਾ ਖੇਡਦਾ ਰਹਿੰਦਾ ਸੀ ।ਉਹ ਹੁਣ ਉਦਾਸ ਰਹਿਣ ਲੱਗਾ ਤੇ ਪੜ੍ਹਾਈ ਵਿੱਚ ਵੀ ਬਾਕੀ ਬੱਚਿਆਂ ਨਾਲੋਂ ਪਛੜਣ ਲੱਗਾ। ਤਿਮਾਹੀ ਪੇਪਰਾਂ ਦੇ ਵਿੱਚ ਜਗ ਚਾਨਣ ਦੀ ਪੁਜੀਸ਼ਨ ਵੀ ਬਹੁਤ ਪਿੱਛੇ ਰਹਿ ਗਈ ।ਸਾਰੇ ਅਧਿਆਪਕ ਉਸਦੇ ਇਸ ਨਤੀਜੇ ਤੋਂ ਬੜੇ ਹੈਰਾਨ ਸਨ ।ਉਹਨਾਂ ਨੂੰ ਲੱਗਾ ਕਿ ਜਿਵੇਂ ਕੋਈ ਸਾਥੋਂ ਗਲਤੀ ਹੋ ਗਈ। ਜਾਂ ਫਿਰ ਸ਼ਾਇਦ ਜਗ ਚਾਨਣ ਹੁਣ ਪੜ੍ਹਾਈ ਵੱਲ ਧਿਆਨ ਨਹੀਂ ਦੇ ਰਿਹਾ। ਪਰ ਉਸਦੇ ਮਨ ਦੇ ਹਾਲਾਤ ਕਿਸੇ ਨੇ ਸਮਝਣ ਦੀ ਕੋਸ਼ਿਸ਼ ਨਾ ਕੀਤੀ। ਟੀਚਰ ਪੇਰੈਂਟਸ ਮੀਟਿੰਗ ਦੇ ਦੌਰਾਨ ਨਵੇਂ ਬਣੇ ਇੰਚਾਰਜ ਮੈਡਮ  ਨੇ ਜਗ ਚਾਨਣ ਦੀਆਂ ਸ਼ਰਾਰਤਾਂ ਅਤੇ ਉਸਦੇ ਘੱਟ ਨੰਬਰਾਂ ਦੀ ਖੂਬ ਸ਼ਿਕਾਇਤ ਕੀਤੀ। ਇਹ ਸਭ ਸੁਣ ਕੇ ਜਗ ਚਾਨਣ ਦੀ ਮਾਂ ਨੂੰ ਬਹੁਤ ਦੁੱਖ ਹੋਇਆ।  

ਘਰ ਵਿੱਚ ਲਿਜਾ ਕੇ ਉਸਨੇ ਜਗ ਚਾਨਣ ਨੂੰ ਕੋਲ ਬਹਾਇਆ ਤੇ ਪੁੱਛਿਆ ਕਿ ਪੁੱਤ ਤੂੰ ਤੇ ਹਰ ਸਾਲ ਫਸਟ ਆਉਂਦਾ ਸੀ। ਵਧੀਆ ਨੰਬਰ ਲੈ ਕੇ ਆਉਂਦਾ ਸੀ।ਫਿਰ ਹੁਣ ਕੀ ਹੋ ਗਿਆ? ਪਹਿਲਾਂ ਤਾਂ ਜਗ ਚਾਨਣ ਚੁੱਪ ਰਿਹਾ ਪਰ ਮਾਂ ਦੇ ਬਾਰ ਬਾਰ ਪੁੱਛਣ ਤੇ ਜਗ ਚਾਨਣ ਨੇ ਸਾਰੀ ਗੱਲ ਆਪਣੀ ਮਾਂ ਨਾਲ ਸਾਂਝੀ ਕੀਤੀ ।ਜਗ ਚਾਨਣ ਦੀ ਗੱਲ ਸੁਣ ਕੇ ਉਸ ਦੀ ਬੇਬੇ ਨੇ ਉਸ ਨੂੰ ਪਿਆਰ ਨਾਲ ਸਮਝਾਇਆ, ਕਿ ਪੁੱਤਰ ਆਪਣੇ ਕੋਹਝ ਨੂੰ ਕਦੇ ਵੀ ਆਪਣੀ ਮੰਜ਼ਿਲ ਦੇ ਰਾਹ ਵਿੱਚ ਰੋੜਾ ਨਾ ਬਣਾਓ ,ਸਗੋਂ ਉਸ ਕੋਹਝ ਨੂੰ ਲੁਕਾਉਣ ਦੇ ਲਈ ਹਮੇਸ਼ਾ ਆਪਣੇ ਅੰਦਰ ਦੇ ਗੁਣਾਂ ਨੂੰ ਉਜਾਗਰ ਕਰਕੇ ਕੇ ਮੰਜ਼ਿਲ ਵੱਲ ਵਧੋ ਤਾਂ ਕਿ ਲੋਕਾਂ ਨੂੰ ਤੁਹਾਡਾ ਕੋਹਝ ਨਜ਼ਰ ਹੀ ਨਾ ਆਏ। ਇਸ ਗੱਲ ਨੇ ਜਗ ਚਾਨਣ ਦੇ ਮਨ ਤੇ ਬਹੁਤ ਡੂੰਘਾ ਅਸਰ ਕੀਤਾ।ਉਸ ਨੇ ਆਪਣੀ ਮਾਂ ਨਾਲ ਅੱਗੇ ਤੋਂ ਦਿਲ ਲਾ ਕੇ ਪੜ੍ਹਾਈ ਕਰਨ ਦਾ ਵਾਅਦਾ ਕੀਤਾ। ਮਾਂ ਦੀਆਂ ਗੱਲਾਂ ਦਾ ਜਗ ਚਾਨਣ ਦੇ ਮਨ ਉੱਪਰ ਅਜਿਹਾ ਅਸਰ ਹੋਇਆ ਕਿ ਉਸਨੇ ਮੈਡਮ ਜੀ ਦੀ ਡੇਢ ਅੱਖ ਵਾਲੀ ਗੱਲ ਨੂੰ ਦਰੋਂ ਕਿਨਾਰ ਕਰਦੇ ਹੋਏ ਆਪਣੀ ਪੜ੍ਹਾਈ ਵਿੱਚ ਧਿਆਨ ਦੇਣਾ ਸ਼ੁਰੂ ਕਰ ਦਿੱਤਾ, ਤੇ ਜਗ ਚਾਨਣ ਦੇ ਹੁਣ ਹੋਰ ਵੀ ਨੰਬਰ ਵਧੀਆ ਆਉਣ ਲੱਗੇ ।ਉਸ ਦੀ ਅਧਿਆਪਕਾ ਇਹ ਦੇਖ ਕੇ ਹੈਰਾਨ ਰਹਿ ਗਈ ।ਹੁਣ ਜਗ ਚਾਨਣ ਅੱਗੇ ਨਾਲੋਂ ਵੀ ਵੱਧ ਨੰਬਰ ਲੈ ਕੇ ਸਾਰੀ ਕਲਾਸ ਵਿੱਚੋਂ ਫਸਟ ਆਉਂਦਾ ਤੇ ਉਹਦਾ ਕੋਹਝ ਉਸ ਦੀ ਕਮਜੋਰੀ ਨਾ ਬਣ ਕੇ ਉਸ ਲਈ ਇੱਕ ਹਥਿਆਰ ਤੇ ਹੱਲਾ ਸ਼ੇਰੀ ਬਣ ਗਿਆ।ਉਸਨੇ ਇਸ ਕਮਜ਼ੋਰੀ ਨੂੰ ਕਦੇ ਆਪਣੇ ਤੇ ਹਾਵੀ ਹੀ ਨਾ ਹੋਣ ਦਿੱਤਾ। ਹਮੇਸ਼ਾ ਪੜ੍ਹਾਈ ਦੇ ਵਿੱਚ ਸਾਰਿਆਂ ਤੋਂ ਅੱਗੇ ਹੀ ਰਿਹਾ। 

 ਸਕੂਲ, ਕਾਲਜ, ਯੂਨੀਵਰਸਿਟੀ ਕਿਹੜੀ ਕਲਾਸ ਹੈ, ਜਿਸ ਦੇ ਵਿੱਚ ਫਸਟ ਨਹੀਂ ਆਇਆ। ਕਿਹੜਾ ਮੁਕਾਬਲਾ ਹੈ ,ਜੋ ਉਸ ਨੇ ਨਹੀਂ ਜਿੱਤਿਆ। ਕਿਹੜਾ ਮੁਕਾਮ ਜੋ ਹਾਸਲ ਨਹੀਂ ਕੀਤਾ।ਹਰ ਪਾਸੇ ਧੁੰਮ ਸੀ। ਹੁਣ ਉਹ ਨਾਂ ਦਾ ਹੀ ਜਗ ਚਾਨਣ ਨਹੀਂ ਸੀ, ਸਗੋਂ ਸਮਾਜ ਲਈ ਵੀ ਚਾਨਣ ਮੁਨਾਰਾ ਬਣ ਗਿਆ ਸੀ।ਭਾਵੇਂ ਹੁਣ ਗੁੜ ਖਾਣਿਆਂ ਦੀ ਅੱਲ ਤੋਂ ਡੇਢ ਅੱਖਿਆਂ ਦੇ ਵੱਜਣ ਲੱਗ ਪਏ ਸਨ। ਪਰ ਇਸ ਡੇਢ ਅੱਖੇ ਨੇ ਪਤਾ ਨਹੀਂ ਕਿੰਨੇ ਕੁ ਬੱਚਿਆਂ ਨੂੰ ਗਿਆਨ ਦੀਆਂ ਅੱਖਾਂ ਦੇ ਕਿ ਚੰਗੇ ਅਹੁਦਿਆਂ ਤੇ ਬੈਠਣ ਯੋਗ ਬਣਾ ਦਿੱਤਾ।ਹਰ ਪਾਸੇ ਇਸ ਦੀ ਪ੍ਰਸੰਸਾ ਸੀ। ਅੱਜ ਮਿਲੇ ਰਾਸ਼ਟਰਪਤੀ ਅਵਾਰਡ ਨੇ ਤਾਂ ਜਿਵੇਂ ਸੋਨੇ ਤੇ ਸੁਹਾਗੇ ਵਾਲ਼ੀ ਗੱਲ ਕੀਤੀ।ਜਿਸ ਦੇ ਨਾਲ ਅੱਜ ਡੇਢ ਅੱਖੇ ਤੋਂ "ਬਿਲਡਰ ਆਫ਼ ਨੇਸ਼ਨ "ਦੀ ਅੱਲ ਪੈ ਗਈ। ਅੱਗੇ ਤਾਂ ਸੁਣਿਆ ਸੀ ਕਿ ਮਾਇਆ ਤੇਰੇ ਤਿੰਨ ਨਾਮ ਪਰ ਅੱਜ ਲੱਗਾ ਜਿਵੇਂ ਵਿੱਦਿਆ/ਗਿਆਨ ਤੇਰੇ ਤਿੰਨ ਨਾਮ ਹੋ ਗਏ ਹੋਣ।ਹਰ ਕੋਈ ਆਪਮੁਹਾਰੇ ਹੀ ਜਗ ਚਾਨਣ ਦੇ ਖਿਲਾਰੇ ਚਾਨਣ ਦੀ ਛਿੱਟ ਦੀ ਗੱਲ ਛੇੜ ਬੈਠਦਾ।ਜਿਸ ਨੇ ਆਪਣੇ ਗਿਆਨ ਦੀ ਤਾਲੀਮ ਸਦਕਾ ਸਾਰਾ ਪਿੰਡ ਪਾੜ੍ਹਿਆਂ ਦਾ ਬੱਝਣ ਲਾ ਦਿੱਤਾ।

 

ਰਣਬੀਰ ਸਿੰਘ ਪ੍ਰਿੰਸ (ਸ਼ਾਹਪੁਰ ਕਲਾਂ)

ਆਫ਼ਿਸਰ ਕਾਲੋਨੀ ਸੰਗਰੂਰ

148001

9872299613

 

ਸਿੱਖਿਆ ਤੇ ਸਿੱਖਿਅਕ ✍️ ਮਨਜੀਤ ਕੌਰ ਧੀਮਾਨ

ਅੱਜਕਲ੍ਹ ਸਿੱਖਿਆ ਦਾ ਮਿਆਰ ਬਹੁਤ ਡਿੱਗ ਰਿਹਾ ਹੈ ਅਤੇ ਬੜੇ ਅਫ਼ਸੋਸ ਨਾਲ਼  ਕਹਿਣਾ ਪੈ ਰਿਹਾ ਹੈ ਕਿ ਸਿੱਖਿਅਕ ਦਾ ਮਿਆਰ ਵੀ ਬਹੁਤ ਡਿੱਗ ਰਿਹਾ ਹੈ। ਕਦੇ ਸਮਾਂ ਹੁੰਦਾ ਸੀ ਕਿ ਗੁਰੂ (ਅਧਿਆਪਕ) ਦੀ ਇੱਕ ਖ਼ਾਸ ਇੱਜ਼ਤ ਹੁੰਦੀ ਸੀ, ਇੱਕ ਵਿਸ਼ੇਸ਼ ਰੁਤਬਾ ਹੁੰਦਾ ਸੀ। ਗੁਰੂ ਕਹਾਉਣਾ ਬਹੁਤ ਬੜੀ ਗੱਲ ਹੈ। ਇਹ ਸਿਰਫ਼ ਇੱਕ ਅਹੁਦਾ ਨਹੀਂ ਹੈ, ਇੱਕ ਬਹੁਤ ਬੜੀ ਜ਼ਿੰਮੇਵਾਰੀ ਵੀ ਹੈ।ਕਿਸੇ ਦੇਸ਼ ਜਾਂ ਕੌਮ ਦਾ ਭਵਿੱਖ ਗੁਰੂ ਦੀ ਸਿੱਖਿਆ ਤੇ ਟਿਕਿਆ ਹੁੰਦਾ ਹੈ।

                ਪੁਰਾਣੇ ਸਮੇਂ ਵਿੱਚ ਸਕੂਲ ਬੇਸ਼ਕ ਨਹੀਂ ਹੁੰਦੇ ਸਨ ਪਰ ਸਿੱਖਿਆ ਜ਼ਰੂਰ ਦਿੱਤੀ ਜਾਂਦੀ ਸੀ ਮੰਦਰ, ਮਸਜ਼ਿਦ ਤੇ ਧਰਮਸ਼ਾਲਾ, ਇਸ ਕੰਮ ਲਈ ਵਰਤੇ ਜਾਂਦੇ ਸਨ। ਬੱਚੇ ਗੁਰੂ ਜੀ ਦੀ ਇੱਜ਼ਤ ਕਰਦੇ ਸਨ ਤੇ ਉਨ੍ਹਾਂ ਤੋਂ ਡਰਦੇ ਹੁੰਦੇ ਸਨ। ਗੁਰੂ ਜੀ ਦੇ ਅੱਗੇ ਸਭ ਦਾ ਸਿਰ ਅਦਬ ਨਾਲ਼ ਝੁਕਦਾ ਸੀ।

              ਉਸ ਤੋਂ ਬਾਅਦ ਸਕੂਲ ਬਣੇ,ਕਾਲਜ, ਯੂਨੀਵਰਸਿਟੀ ਬਣੇ। ਸਿੱਖਿਆ ਦਾ ਸਿਲੇਬਸ ਤੇ ਪਰੀਖਿਆ ਦਾ ਖੇਤਰ ਆਦਿ ਸਭ ਤੈਅ ਹੋਇਆ। ਸਿੱਖਿਆ ਦਾ ਘੇਰਾ ਹੌਲ਼ੀ-ਹੌਲ਼ੀ ਵੱਧਦਾ ਗਿਆ। ਪਹਿਲਾਂ ਕੁੜੀਆਂ ਨੂੰ ਸਿੱਖਿਆ ਨਹੀਂ ਦਿੱਤੀ ਜਾਂਦੀ ਸੀ। ਹੌਲ਼ੀ-ਹੌਲ਼ੀ ਸੋਚ ਬਦਲਣ ਤੇ ਸਮਾਜ ਸੇਵਕਾਂ ਦੇ ਯਤਨਾਂ ਸਦਕਾ ਇਹ ਵੀ ਸੰਭਵ ਹੋ ਗਿਆ, ਕੁੜੀਆਂ ਵੀ ਸਿੱਖਿਆ ਪ੍ਰਾਪਤ ਕਰਨ ਲੱਗੀਆਂ। ਉਹਨਾਂ ਨੇ ਵੀ ਉੱਚੇ ਅਹੁਦਿਆਂ ਨੂੰ ਹਾਸਿਲ ਕਰਕੇ ਆਪਣੀ ਅਹਿਮੀਅਤ ਸਾਬਿਤ ਕੀਤੀ।

               ਸਾਡੇ ਸਮੇਂ ਅਧਿਆਪਕ ਬੱਚਿਆਂ ਨੂੰ ਚੰਗਾ ਕੁੱਟਾਪਾ ਚਾੜ੍ਹਦੇ ਹੁੰਦੇ ਸਨ। ਹਰੇਕ ਅਧਿਆਪਕ ਦਾ ਕੁੱਟਣ ਦਾ ਆਪਣਾ ਹੀ ਵੱਖਰਾ ਤਰੀਕਾ ਹੁੰਦਾ ਸੀ। ਕੋਈ ਡੰਡਾ-ਪਰੇਡ ਕਰਦਾ ਸੀ ਤੇ ਕੋਈ ਚਪੇੜਾਂ ਦੀ ਬਰਸਾਤ। ਸਾਡੇ ਇੱਕ ਹਿਸਾਬ ਵਾਲ਼ੇ ਮਾਸਟਰ ਜੀ ਹੁੰਦੇ ਸਨ ਜਿਨ੍ਹਾਂ ਦਾ ਢੰਗ ਹੀ ਨਿਰਾਲਾ ਸੀ। ਉਹ ਮੁੰਡਿਆਂ ਨੂੰ ਮੁਰਗਾ ਬਣਾ ਕੇ ਉਹਨਾਂ ਦੀ ਪਿੱਠ ਨੰਗੀ ਕਰਕੇ ਉੱਪਰ ਕੀੜਾ (ਕਾਡਾ) ਰੱਖ ਦਿੰਦੇ ਸਨ ਤੇ ਫ਼ਿਰ ਉੱਤੋਂ ਹੌਲ਼ੀ-ਹੌਲ਼ੀ ਚਪੇੜਾਂ ਲਗਾਉਦੇ ਸਨ। ਇਸ ਤਰ੍ਹਾਂ ਕੀੜਾ ਦੰਦੀ ਵੱਢਦਾ ਸੀ ਤੇ ਨਾਲ ਚਪੇੜਾਂ ਦੀ ਸੱਟ ਵੀ ਲੱਗਦੀ ਸੀ। ਕੁੜੀਆਂ ਨੂੰ ਕੁੱਟ ਘੱਟ-ਵੱਧ ਹੀ ਪੈਂਦੀ ਸੀ, ਪਰ ਕਈ ਅਧਿਆਪਕ ਉਹਨਾਂ ਦੀਆਂ ਵੀ ਗੁਤਨੀਆਂ ਘੁੰਮਾਂ ਦਿੰਦੇ ਸਨ ਤੇ ਹੱਥਾਂ ਤੇ ਡੰਡਿਆਂ ਦਾ ਪ੍ਰਸ਼ਾਦ  ਵੀ ਚਖਾਉਂਦੇ ਸਨ। ਪਰ ਇਸ ਸਭ ਵਿੱਚ ਇੱਕ ਗੱਲ ਜ਼ਰੂਰ ਸੀ ਕਿ ਘਰੋਂ ਕਦੇ ਉਲ੍ਹਾਮਾ ਨਹੀਂ ਆਉਂਦਾ ਸੀ ਸਗੋਂ ਜੇਕਰ ਘਰ ਪਤਾ ਲਗਦਾ ਸੀ ਕਿ ਸਕੂਲੇ ਕੁੱਟ ਪਈ ਹੈ ਤਾਂ ਘਰੇ ਵੀ ਛਿੱਤਰਪਰੇਡ ਹੁੰਦੀ ਸੀ। ਸਾਨੂੰ ਤਾਂ ਕਾਲਜ ਵਿੱਚ ਵੀ ਅਜਿਹੇ ਗੁਰੂ ਮਿਲ਼ੇ ਜਿਹਨਾਂ ਨੇ ਰੋਜ਼ਾਨਾ ਟੈਸਟ ਯਾਦ ਕਰਵਾਏ, ਉਹ ਆਪ ਸਾਨੂੰ ਨੋਟਸ ਬਣਾ ਕੇ ਦਿੰਦੇ ਸਨ।ਬਲਿਹਾਰੇ ਜਾਈਏ ਇਹੋ ਜਿਹੇ ਅਧਿਆਪਕਾਂ ਦੇ ਜਿਹਨਾਂ ਨੇ ਕਿਤਾਬਾਂ ਦੇ ਨਾਲ਼-ਨਾਲ਼ ਜਿੰਦਗੀ ਦੇ ਅਸਲੀ ਸਬਕ ਵੀ ਸਿਖਾਏ।

             ਪਰ ਅੱਜਕਲ੍ਹ ਇਹ ਸਭ ਨਹੀਂ ਚੱਲਦਾ।ਬੱਚਿਆਂ ਨੂੰ ਕੁੱਟਣਾ ਤਾਂ ਹੁਣ ਅਪਰਾਧ ਬਣ ਗਿਆ ਹੈ। ਇਸਦੇ ਵੀ ਬਹੁਤ ਸਾਰੇ ਕਾਰਨ ਹਨ। ਪਹਿਲਾ ਤਾਂ ਇਹ ਹੈ ਕਿ ਨਿੱਜੀਕਰਨ ਵੱਧ ਗਿਆ ਹੈ।ਅੱਜਕਲ ਹਰ ਕੋਈ ਆਪਣੇ ਬੱਚੇ ਨੂੰ ਨਿੱਜੀ ਸਕੂਲ ਵਿੱਚ ਹੀ ਪੜ੍ਹਾਉਣਾ ਚਾਹੁੰਦਾ ਹੈ। ਸਰਕਾਰੀ ਸਕੂਲਾਂ ਨੇ ਆਪਣਾ ਰੁਤਬਾ ਘਟਾ ਲਿਆ ਹੈ। ਨਿੱਜੀ ਸਕੂਲ ਵਿੱਚ ਬੱਚਿਆਂ ਦੀ ਕੁੱਟਮਾਰ ਬਿਲਕੁੱਲ ਮਨਾਂ ਹੈ। ਦੂਜਾ ਮਾਪਿਆਂ ਕੋਲ਼ ਵੀ ਇੱਕ ਜਾਂ ਦੋ ਬੱਚੇ ਹੀ ਹੁੰਦੇ ਹਨ ਤੇ ਉਹਨਾਂ ਨੂੰ ਉਹ ਲਾਡ ਪਿਆਰ ਨਾਲ ਆਪ ਹੀ ਵਿਗਾੜ ਲੈਂਦੇ ਹਨ। ਫ਼ਿਰ ਜੇਕਰ ਉਹ ਪੜ੍ਹਦੇ ਨਹੀਂ ਤਾਂ ਦੋਸ਼ ਸਿਰਫ਼ ਅਧਿਆਪਕਾਂ ਨੂੰ ਦਿੱਤਾ ਜਾਂਦਾ ਹੈ, ਬੱਚਿਆਂ ਨੂੰ ਨਹੀਂ। ਤੀਸਰਾ, ਕਈ ਅਧਿਆਪਕ ਹੀ ਆਪੇ ਤੋਂ ਬਾਹਰ ਹੋ ਕੇ ਕੁੱਟਦੇ ਹਨ ਤੇ ਅੱਜਕਲ੍ਹ ਬੱਚੇ ਮਜ਼ਬੂਤ ਨਹੀਂ ਸਗੋਂ ਲਫਾਫਿਆਂ ਵਰਗੇ ਹਨ। ਦੋ ਚਪੇੜਾਂ ਲੱਗੀਆਂ ਕਿ ਝੱਟ ਡਿੱਗ ਜਾਂਦੇ ਹਨ।ਚੌਥਾ, ਬੱਚੇ ਵਧੀਆ ਖ਼ੁਰਾਕ ਨਹੀਂ ਖਾਂਦੇ ਤੇ ਮੋਬਾਈਲ, ਟੀ.ਵੀ. ਨੇ ਉਹਨਾਂ ਨੂੰ ਨਿੰਕਮੇਬਣਾ ਦਿੱਤਾ ਹੈ। ਇੱਕ ਹੋਰ, ਬਹੁਤ ਹੀ ਅਫ਼ਸੋਸਜਨਕ ਕਾਰਨ ਹੈ ਕਿ ਨਿੱਜੀ ਸਕੂਲਾਂ ਦੇ ਵੱਧਣ ਨਾਲ ਲੋਕਾਂ ਦਾ ਲਾਲਚ ਵੀ ਵਧਿਆ ਹੈ।ਇਹਨਾਂ ਬਹੁਤੇ ਨਿੱਜੀ ਸਕੂਲਾਂ ਵੱਲੋਂ ਦਸਵੀਂ, ਬਾਰਵੀਂ ਪਾਸ ਕੁੜੀਆਂ ਮੁੰਡਿਆਂ ਨੂੰ ਪੜ੍ਹਾਉਣ ਲਈ ਰੱਖ ਲਿਆ ਜਾਂਦਾ ਹੈ।ਓਹ ਸੋਚਦੇ ਹਨ ਕਿ ਛੋਟੇ ਬੱਚਿਆਂ ਨੂੰ ਹੀ ਤਾਂ ਪੜ੍ਹਾਉਣਾ ਹੈ,ਇਹ ਪੜ੍ਹਾ ਸਕਦੇ ਹਨ।ਇਹ ਬੱਚੇ ਘੱਟ ਪੈਸਿਆਂ ਵਿੱਚ ਹੀ ਮੰਨ ਜਾਂਦੇ ਹਨ ਤੇ ਬੇਢੰਗੇ ਨਿਯਮ,ਕਾਇਦੇ ਵੀ ਆਸਾਨੀ ਨਾਲ ਮੰਨ ਜਾਂਦੇ ਹਨ। ਪਰ ਇੱਥੇ ਹੀ ਸਭ ਤੋਂ ਵੱਡੀ ਗਲ਼ਤੀ ਹੁੰਦੀ ਹੈ ਕਿਉਂਕਿ ਛੋਟੇ ਬੱਚਿਆਂ ਦਾ ਵੇਸ (ਅਧਾਰ) ਬਣਾਉਣਾ ਹੀ ਸਭ ਤੋਂ ਵੱਧ ਜ਼ਰੂਰੀ ਹੁੰਦਾ ਹੈ। ਜੇਕਰ ਇਹਨਾਂ ਬੱਚਿਆਂ ਨੂੰ ਹੀ ਕੋਰਸ ਕੀਤੇ ਹੋਏ ਤਜ਼ੁਰਬੇਕਾਰ ਅਧਿਆਪਕ ਨਹੀਂ ਮਿਲਣਗੇ ਤਾਂ ਇਹ ਕੱਚੀ ਕੰਧ ਵਾਂਗਰਾਂ ਹੀ ਬਣਨਗੇ ,ਜਿਹੜੀ ਕਦੇ ਵੀ ਡਿੱਗ ਸਕਦੀ ਹੈ। ਇਹਨਾਂ ਘੱਟ ਪੜ੍ਹੇ ਲਿਖੇ ਬੱਚਿਆਂ ਨੂੰ ਅਧਿਆਪਕ ਦੀ ਕੁਰਸੀ ਤੇ ਬਿਠਾਉਣ ਕਰਕੇ ਸਿੱਖਿਆ ਤੇ ਸਿੱਖਿਅਕ ਦੋਵਾਂ ਦਾ ਮਿਆਰ ਹੇਠਾਂ ਡਿੱਗਿਆ ਹੈ। ਬੱਚਿਆਂ ਨੂੰ ਪਤਾ ਹੁੰਦਾ ਹੈ ਕਿ ਇਹ ਮੁੰਡਾ ਜਾਂ ਕੁੜੀ ਪਿੱਛਲੇ ਸਾਲ ਹੀ ਦਸਵੀਂ ਜਾਂ ਬਾਰ੍ਹਵੀਂ ਕਰਕੇ ਹਟਿਆ ਹੈ ਇਸ ਲਈ ਬੱਚੇ ਉਹਨਾਂ ਨੂੰ ਇੱਜ਼ਤ ਨਹੀਂ ਦੇ ਪਾਉਂਦੇ। ਇਹ ਨਵੇਂ ਬਣੇ ਅਧਿਆਪਕ ਵੀ ਆਪਣੇ ਅਹੁਦੇ ਤੇ ਕੁਰਸੀ ਦੀ ਅਹਿਮੀਅਤ ਨਹੀਂ ਸਮਝਦੇ ਤੇ ਬੱਚਿਆਂ ਦੇ ਨਾਲ਼ ਬਹੁਤ ਜ਼ਿਆਦਾ ਘੁਲ ਮਿਲ ਕੇ ਰਹਿੰਦੇ ਹਨ। ਇਸਦਾ ਨੁਕਸਾਨ ਇਹ ਵੀ ਹੈ ਕਿ ਉਹਨਾਂ ਨੂੰ ਜੋ ਵੀ ਮਾੜੀ ਮੋਟੀ ਤਨਖ਼ਾਹ ਮਿਲ਼ਦੀ ਹੈ ਉਹ ਉਸ ਨੂੰ ਨਿੱਜੀ ਖ਼ਰਚ ਲਈ ਵਰਤ ਕੇ ਖ਼ੁਸ਼ ਰਹਿੰਦੇ ਹਨ ਤੇ ਅਗਲੀ ਪੜ੍ਹਾਈ ਕਰਨ ਦਾ ਖ਼ਿਆਲ ਹੀ ਛੱਡ ਦਿੰਦੇ ਹਨ ਤੇ ਬੱਚਿਆਂ ਤੇ ਇਹ ਵੀ ਬੁਰਾ ਅਸਰ ਹੁੰਦਾ ਹੈ ਕਿ ਉਹ ਬਾਕੀ ਅਧਿਆਪਕਾਂ ਦੀ ਇੱਜ਼ਤ ਕਰਨਾ ਵੀ ਭੁੱਲ ਜਾਂਦੇ ਹਨ। ਉਹਨਾਂ ਲਈ ਅਧਿਆਪਕ ਦਾ ਦਰਜ਼ਾ ਹੀ ਘੱਟ ਜਾਂਦਾ ਹੈ। ਇਸ ਤੋਂ ਇਲਾਵਾ ਕਈ ਸਕੂਲਾਂ ਵਿੱਚ ਬਹੁਤ ਸ਼ਖਤ ਅਨੁਸ਼ਾਸਨ ਹੁੰਦਾ ਹੈ ਜਿਸਨੂੰ ਕਈ ਬੱਚੇ ਝੱਲ ਨਹੀਂ ਪਾਉਂਦੇ ਤੇ ਗ਼ਲਤ ਕਦਮ ਚੁੱਕ ਲੈਂਦੇ ਹਨ ਤੇ ਕਈ ਸਕੂਲਾਂ ਵਿੱਚ ਮਾਹੌਲ ਐਨਾ ਖੁੱਲ੍ਹਾ ਹੁੰਦਾ ਹੈ ਕਿ ਬੱਚੇ ਪੜ੍ਹ ਹੀ ਨਹੀਂ ਪਾਉਂਦੇ। ਉਹ ਮੌਜ ਮਸਤੀ ਜੋਗੇ ਹੀ ਰਹਿ ਜਾਂਦੇ ਹਨ। ਅਧਿਆਪਕ ਉਹਨਾਂ ਨੂੰ ਆਪਣੇ ਥਾਵੇਂ ਕੰਮਾਂ ਤੇ ਲਾਈ ਰੱਖਦੇ ਹਨ ਅਤੇ ਆਪ ਵਿਹਲੇ ਰਹਿ ਕੇ ਆਨੰਦ ਮਾਣਦੇ ਹਨ। ਅੱਜਕਲ ਸੋਸ਼ਲ ਮੀਡੀਆ ਤੇ ਵੀ ਅਧਿਆਪਕਾਂ ਦਾ ਮਜ਼ਾਕ ਬਣਦਾ ਰਹਿੰਦਾ ਹੈ। ਇਹਨਾਂ ਸਭ ਹਾਲਾਤਾਂ ਨੇ ਅੱਜ ਦੇ ਨਵੀਨ ਯੁੱਗ ਵਿੱਚ ਅਧਿਆਪਕਾਂ ਦੀ ਇੱਜ਼ਤ ਘਟਾ ਦਿੱਤੀ ਹੈ।

           ਇਹ ਇੱਕ ਬਹੁਤ ਹੀ ਗੰਭੀਰ ਤੇ ਸੋਚਣ ਵਾਲ਼ਾ ਵਿਸ਼ਾ ਹੈ ਕਿ ਜਦੋਂ ਕੌਮ ਦੇ ਨਿਰਮਾਤਾ ਅਤੇ ਰਾਹ ਦਸੇਰਿਆਂ ਦੀ ਹੀ ਕੋਈ ਇੱਜ਼ਤ ਨਾ ਹੋਵੇ ਓਥੇ ਤਰੱਕੀ ਕਿਵੇਂ ਸੰਭਵ ਹੋ ਸੱਕਦੀ ਹੈ। ਇਥੇ ਆਪਾਂ ਨੂੰ ਵੱਡੇ+ਵੱਡੇ ਸਨਮਾਨ ਸਮਾਰੋਹਾਂ ਵਿੱਚ ਅਧਿਆਪਕਾਂ ਨੂੰ ਸਨਮਾਨਿਤ ਕਰਨ ਦੇ ਨਾਲ਼ ਨਾਲ਼ ਛੋਟੇ ਪੱਧਰ ਭਾਵ ਜ਼ਮੀਨੀ ਪੱਧਰ ਤੇ ਆ ਕੇ ਗੁਰੂ (ਅਧਿਆਪਕ) ਦੇ ਰੁੱਤਬੇ ਵਿੱਚ ਸੁਧਾਰ ਕਰਨਾ ਪਵੇਗਾ।

 

ਮਨਜੀਤ ਕੌਰ ਧੀਮਾਨ,                                                     ਸ਼ੇਰਪੁਰ, ਲੁਧਿਆਣਾ।                                ਸੰ:9464633059 

ਮੰਦਭਾਗੀ ਘਟਨਾ ✍️ ਰਜਵਿੰਦਰ ਪਾਲ ਸ਼ਰਮਾ

                    ਉੱਤਰ ਪ੍ਰਦੇਸ਼ ਦੇ ਬਰੇਲੀ ਵਿੱਚ ਇੱਕ ਲੜਕੀ ਨੂੰ ਰੇਲ ਗੱਡੀ ਅੱਗੇ ਇਸ ਕਰਕੇ ਧੱਕਾ ਦੇ ਦਿੱਤਾ ਗਿਆ ਕਿਉਂਕਿ ਉਸਨੇ ਆਪਣੇ ਨਾਲ ਹੋ ਰਹੀ ਜ਼ਬਰਦਸਤੀ ਦਾ ਵਿਰੋਧ ਕੀਤਾ ਸੀ।ਇਸ ਹਾਦਸੇ ਵਿੱਚ ਪੀੜਤ ਲੜਕੀ ਦੀਆਂ ਦੋਂਵੇਂ ਲੱਤਾਂ ਅਤੇ ਇੱਕ ਬਾਂਹ ਟੁੱਟ ਗਈ ਅਤੇ ਲੜਕੀ ਜ਼ਿੰਦਗੀ ਦੀ ਲੜਾਈ ਲੜ ਰਹੀ ਹੈ। ਉੱਤਰ ਪ੍ਰਦੇਸ਼ ਵਿੱਚ ਵਾਪਰੀ ਇਹ ਮੰਦਭਾਗੀ ਘਟਨਾ ਦੇਸ਼ ਦੀ ਕੋਈ ਪਹਿਲੀ ਘਟਨਾ ਨਹੀਂ ਹਰ ਰੋਜ ਔਰਤਾਂ ਨਾਲ਼ ਹੋ ਰਹੇ ਧੱਕੇ ਅਤੇ ਜ਼ਿਆਦਤੀ ਦੀਆਂ ਖਬਰਾਂ ਸੁਣਨ ਨੂੰ ਮਿਲਦੀਆਂ ਹਨ।ਇੱਕ ਪਾਸੇ ਤਾਂ ਦੇਸ਼ ਔਰਤਾਂ ਦੇ ਰਾਜਾਂ ਦੇ ਵਿਧਾਨ ਸਭਾਵਾਂ ਅਤੇ ਪਾਰਲੀਮੈਂਟ ਵਿੱਚ ਤੇਤੀ ਪ੍ਰਤੀਸ਼ਤ ਕੋਟੇ ਦੀਆਂ ਖੁਸ਼ੀਆਂ ਮਨਾ ਰਿਹਾ ਹੈ ਜਦਕਿ ਦੂਜੇ ਪਾਸੇ ਔਰਤਾਂ ਨਾਲ ਹੋ ਰਿਹਾ ਧੱਕਾ ਅਤੇ ਜ਼ਬਰਦਸਤੀ ਔਰਤਾਂ ਦੀ ਦਸ਼ਾ ਨੂੰ ਉਜ਼ਾਗਰ ਕਰਦਾ ਹੈ। ਔਰਤਾਂ ਤੇ ਹੋ ਰਹੇ ਅੱਤਿਆਚਾਰ ਦੀਆਂ ਦਿਨੋਂ ਦਿਨ ਵਧ ਰਹੀ ਘਟਨਾਵਾਂ ਪਿੱਛੇ ਜਿਥੇ ਮਰਦ ਪ੍ਰਧਾਨ ਸਮਾਜ ਦੀ ਰੂੜੀਵਾਦੀ ਸੋਚ ਕੰਮ ਕਰ ਰਹੀ ਹੈ ਉਥੇ ਕਿਤੇ ਨਾ ਕਿਤੇ ਪ੍ਰਸ਼ਾਸਨ ਅਤੇ ਕਾਨੂੰਨ ਦੀ ਢਿੱਲੀ ਕਾਰਗੁਜ਼ਾਰੀ ਵੀ ਜ਼ਿੰਮੇਵਾਰ ਹੈ। ਅਦਾਲਤਾਂ ਵਿੱਚ ਜੱਜਾਂ ਦੀ ਨਿਯੁਕਤੀ ਅਤੇ ਲੰਮੇ ਸਮੇਂ ਤੋਂ ਲਟਕ ਰਹੇ ਕੇਸਾਂ ਦੀ ਸੁਣਵਾਈ ਕਰਕੇ ਇਨਸਾਫ਼ ਅਤੇ ਸੱਚ ਫਾਈਲਾਂ ਵਿੱਚ ਹੀ ਦੱਬ ਕੇ ਰਹਿ ਜਾਂਦਾ ਹੈ।ਔਰਤ ਨੂੰ ਬਰਾਬਰੀ ਦਾ ਦਰਜਾ ਦੇਣ ਲਈ ਜਿਥੇ ਸਮਾਜ਼ ਨੂੰ ਸੋਚ ਬਦਲਣੀ ਹੋਵੇਗੀ ਉਥੇ ਕਾਨੂੰਨ ਅਤੇ ਪ੍ਰਸ਼ਾਸਨ ਨੂੰ ਵੀ ਸਖ਼ਤੀ ਨਾਲ ਪੇਸ਼ ਆਉਣਾ ਹੋਵੇਗਾ ਫਿਰ ਹੀ ਔਰਤ ਅਜ਼ਾਦੀ ਨਾਲ ਰਹਿ ਸਕੇਗੀ।

                      ਰਜਵਿੰਦਰ ਪਾਲ ਸ਼ਰਮਾ

                      ਪਿੰਡ ਕਾਲਝਰਾਣੀ 

                      ਡਾਕਖਾਨਾ ਚੱਕ ਅਤਰ ਸਿੰਘ ਵਾਲਾ

                     ਤਹਿ ਅਤੇ ਜ਼ਿਲ੍ਹਾ-ਬਠਿੰਡਾ

                      7087367969

                 

ਬੁੱਧ ਬਾਣ ✍️ ਬੁੱਧ ਸਿੰਘ ਨੀਲੋਂ

ਲੋਕ ਕਹਾਣੀ ਦਾ ਪੁਨਰ ਬਿਰਤਾਂਤ 

ਗਿੱਦੜ ਸਿੰਗੀ ਵਾਲ਼ੇ ਗਿੱਦੜਾਂ ਦੀਆਂ ਮਿਆਂਕਾਂ !

ਪੰਜਾਬ ਵਿੱਚ ਨਕਲੀ ਸ਼ੇਰਾਂ ਦੇ ਮਚਾਏ ਆਤੰਕ ਤੋਂ ਬਚਣ ਲਈ ਜੰਗਲੀ ਜਾਨਵਰਾਂ ਨੇ ਇਕੱਠੇ ਹੋ ਕੇ ਮਤਾ ਪਕਾਇਆ ਤੇ  ਉਹਨਾਂ ਨੇ ਨਵੀਂ ਬਣੀ ਗਿੱਦੜ ਪਾਰਟੀ ਨੂੰ ਜੰਗਲ਼ ਦੀ ਵਾਗ ਡੋਰ ਸੰਭਾਲ਼ ਦਿੱਤੀ। ਗਿੱਦੜ ਪਾਰਟੀ ਨੇ ਜਿੱਤ ਦੇ ਪਿਛਲੇ ਸਾਰੇ ਰਕਾਟ ਭੰਨ ਸੁੱਟੇ । ਗਿੱਦੜਾਂ ਦੇ ਲਾਣੇਦਾਰ ਨੂੰ ਸਮਝ ਹੀ ਨਾ ਆਵੇ ਕਿ ਜੰਗਲ਼ ਦੇ ਪੰਛੀ ਤੇ ਜਾਨਵਰ ਐਨੇ ਮੂਰਖ ਕਿਵੇਂ ਹੋ ਸਕਦੇ ਹਨ ? ਜਿਹਨਾਂ ਨੇ ਸਾਨੂੰ ਹੀ ਚੁਣ ਲਿਆ। ਵੱਡੇ ਫ਼ਰਕ ਨਾਲ਼ ਹੋਈ ਜਿੱਤ ਨੇ ਗਿੱਦੜਾਂ ਦਾ ਗੂੰਹ ਪਹਾੜੀਂ ਚਾੜ੍ਹ ਦਿੱਤਾ। ਗੂੰਹ ਪਹਾੜੀਂ ਕੀ ਚੜ੍ਹਿਆ, ਗਿੱਦੜ ਲੱਗ ਪਏ ਸ਼ੇਰਾਂ ਵਾਂਗੂੰ ਦਹਾੜਨ। ਜੰਗਲ਼ ਦੇ ਸਰਕਾਰੀ ਗਿੱਦੜ ਤਾਂ ਪਹਿਲਾਂ ਹੀ ਘੱਟ ਨਹੀਂ ਗੁਜ਼ਾਰਦੇ ਦੇ ਸਨ ਪਰ ਜਦ ਗਿੱਦੜ ਪਾਰਟੀ ਨੇ ਜੰਗਲ਼ ਦੇ ਆਲ੍ਹਣਿਆਂ, ਮਚਾਨਾਂ, ਘੋਰਨਿਆਂ, ਗੁਫਾਵਾਂ ਵਿੱਚ ਛਾਪੇਮਾਰੀ ਸ਼ੁਰੂ ਕੀਤੀ ਤਾਂ ਚਿੜੀ ਜਨੌਰਾਂ ਨੂੰ ਲੱਗਿਆ ਕਿ ਹੁਣ ਅਵੱਸ਼ ਹੋਵੇਗਾ ਸੁਧਾਰ ਪਰ ਬਾਅਦ ਵਿੱਚ ਇਹ ਗੱਲ ਨਿਕਲ ਕੇ ਸਾਹਮਣੇ ਆਈ ਕਿ ਇਹ ਤਾਂ ਸ਼ੇਰ ਦੇ ਸ਼ਿਕਾਰ ਵਿੱਚੋਂ ਪਹਿਲਾਂ ਮਿਲ਼ਦਾ ਹਿੱਸਾ ਵਧਾਉਣ  ਦੀ ਕਾਰਵਾਈ ਸੀ ।

 

ਗਿੱਦੜ ਪਾਰਟੀ ਨੇ ਜੰਗਲ਼ੀਆਂ ਨੂੰ  ਸੁਪਨੇ ਬਹੁਤ  ਦਿਖਾਏ ਸਨ । ਜਿਉਂ ਜਿਉਂ ਦਿਨ ਲੰਘਣ ਲੱਗੇ ਗਿੱਦੜ  ਬਾਦਸ਼ਾਹ ਨੇ ਆਪਣਾ ਅਸਲੀ ਰੂਪ ਵਿਖਾਉਣਾ ਸ਼ੁਰੂ ਕੀਤਾ। ਉਹ ਬਾਣੀਆਂ ਬਿਰਤੀ ਦਾ ਸੀ ਤੇ ਲੱਗ ਪਿਆ ਵਪਾਰ ਦੀਆਂ ਗੱਲਾਂ ਕਰਨ । ਹਰ ਚੀਜ਼ ਦਾ ਮੁੱਲ ਵੱਟਣ ਲੱਗ ਪਿਆ । ਉਹ ਆਪ ਉਪਰ ਪਹਾੜੀਂ ਜਾ ਚੜ੍ਹਿਆ ਜਿੱਥੇ ਉਸਦੀ ਰਾਖੀ ਜੰਗਲ਼ੀ ਕੁੱਤੇ ਕਰਨ ਲੱਗੇ। ਗਿੱਦੜ ਨੇ ਉਹਨਾਂ ਦਾ ਸਰਦਾਰ ਵੀ ਆਪਣੀ ਮਰਜ਼ੀ ਦਾ ਲਾ ਲਿਆ । ਬਸ ਫੇਰ ਕੀ ਹੋਣਾ ਸੀ, ਜੰਗਲ ਦੇ ਜਾਨਵਰ ਲੱਗੇ ਬਿਟਰ ਬਿਟਰ ਝਾਕਣ। ਕੁੱਤਿਆਂ ਨੇ ਜਦ ਆਪਣੇ ਦੰਦ ਦਿਖਾਏ, ਜੰਗਲ਼ੀ ਜਾਨਵਰ ਲੱਤਾਂ ਵਿਚ ਪੂਛ ਦੇ ਕੇ ਘੋਰਨਿਆਂ 'ਚ ਜਾ ਵੜੇ ।

ਇਕ ਦਿਨ ਗਿੱਦੜ ਬਾਦਸ਼ਾਹ ਨੇ ਆਪਣੀ ਮੁੱਛ ਦਾ ਵਾਲ਼ ਜੰਗਲ਼ੀ ਜਾਨਵਰਾਂ ਦੀ ਧੌਣ ਉਪਰ ਖੋਭ ਦਿੱਤਾ । ਦਰਦ ਤਾਂ ਬਹੁਤ ਹੋਇਆ ਪਰ ਉਹ ਰੱਬ ਦਾ ਭਾਣਾ ਸਮਝ ਕੇ ਦੜ ਵੱਟ ਗਏ। ਗਿੱਦੜ ਦੀ ਮੁੱਛ ਦੇ ਵਾਲ਼ ਨੇ ਗਿੱਦੜ ਬਾਦਸ਼ਾਹ  ਦੇ ਅਧੂਰੇ ਕੰਮ ਪੂਰੇ ਕਰਨ ਲਈ ਗਿੱਦੜਾਂ ਦੇ ਘੜ੍ਹੰਮ ਚੌਧਰੀ ਨੂੰ ਉਸਦੇ ਵਿਆਹ ਦਾ ਚੌਂਕੀਦਾਰ ਥਾਪ ਦਿੱਤਾ। ਗਿੱਦੜ ਬਾਦਸ਼ਾਹ ਸਿਰਫ਼ ਹੋਕਾ ਦੇਂਦਾ ਤੇ ਬਾਕੀ ਸਾਰੇ ਕੰਮ ਮੁੱਛ ਦਾ ਵਾਲ਼ ਹੀ ਕਰਦਾ । ਜੰਗਲ ਦੇ ਕਾਂ ਤੇ ਗਿਰਝਾਂ ਨੇ ਮੁੱਛ ਦੇ ਵਾਲ਼ ਖਿਲਾਫ ਅੰਨ੍ਹੇ ਤੋਲੇ ਕੋਲ਼ ਸ਼ਿਕਾਇਤ ਕਰ ਦਿੱਤੀ । ਅੰਨ੍ਹੇ ਤੋਲੇ ਨੇ ਗਿੱਦੜ ਬਾਦਸ਼ਾਹ ਦੇ ਸਾਲਸ ਚੌਧਰੀ  ਨੂੰ ਤਲਬ ਕਰ ਲਿਆ। ਗਿੱਦੜਾਂ ਦਾ ਸਾਲਸ ਚੌਧਰੀ ਕਹਿੰਦਾ, "ਜੀ ਮੈਨੂੰ  ਨਹੀਂ ਪਤਾ ਕਿ ਇਹ ਮੁੱਛ ਦਾ ਵਾਲ਼ ਕਿਸਦਾ ਹੈ ?" ਮਾਮਲਾ ਰਫ਼ਾ ਦਫ਼ਾ ਹੋ ਗਿਆ। ਗਿੱਦੜ ਬਾਦਸ਼ਾਹ ਦਾ ਲੇਡਾ ਹੋਰ ਫੁੱਲ ਗਿਆ। ਫਿਰ ਮੁੱਛ ਦੇ ਵਾਲ਼ ਨੇ ਉਸਨੂੰ ਸਲਾਹ ਦਿੱਤੀ ਕਿ ਜੰਗਲੀ਼ ਲੋਕਾਂ ਦੇ ਹਿੱਲੇ ਹੋਏ ਡਮਾਕ ਦਾ ਇਲਾਜ ਕਰਨ ਲਈ ਤੁਹਾਡੇ ਨਾਂ ਨਾਲ਼ ਮਸ਼ਹੂਰ ਨਾਯਾਬ ਬੂਟੀ 'ਗਿੱਦੜ ਸਿੰਗੀ' ਵਰਤ ਕੇ ਵੇਖਣੀ ਚਾਹੀਦੀ ਹੈ।

 

ਗਿੱਦੜ ਸਿੰਗੀ ਦਾ ਢੰਢੋਰਾ ਫੇਰਿਆ ਗਿਆ। ਜਿਵੇਂ ਹੀ ਗਿੱਦੜ ਬਾਦਸ਼ਾਹ ਕੋਲ਼ ਇਹ ਖ਼ਬਰ ਪਹੁੰਚੀ ਕਿ ਜੰਗਲ਼ ਦੇ ਆਲ਼ੇ ਦੁਆਲ਼ੇ ਦੇ ਇਲਾਕੇ ਦੇ ਜਾਨਵਰਾਂ ਵਿੱਚ ਗਿੱਦੜ ਸਿੰਗੀ ਦੀ ਬਹੁਤ ਮੰਗ (craze) ਹੈ (ਉਂਞ ਜੰਗਲ ਵਿੱਚ  ਚਿੱਟੇ ਦੀ ਵੀ ਬਹੁਤ ਮੰਗ ਹੈ ਤੇ ਚਿੱਟੇ ਦੇ ਵਪਾਰੀਆਂ ਕੋਲ਼ੋਂ ਕਦੇ ਵੀ ਸਪਲਾਈ ਪੂਰੀ ਨਹੀਂ ਹੁੰਦੀ) ਤਾਂ ਇਹ ਅਫ਼ਵਾਹ ਸੁਣ ਕੇ ਗਿੱਦੜ ਲੱਗਾ ਲੋਟਣੀਆਂ ਲਾਉਣ। ਉਹ ਬੜਾ ਹੈਰਾਨ ਹੋਇਆ। "ਹੈਂ... ਮੇਰੇ ਕੋਲ਼ ਤਾਂ ਕੋਈ ਸਿੰਗ ਵੀ ਨਹੀਂ ਹੈ। ਇਹ ਕੀ ਗੱਲ ਹੋਈ ਭਲਾ ? ਗਿੱਦੜ ਸਿੰਗੀ ??"

ਉਸਨੇ ਸੋਚਿਆ ਕਿ ਇਹਦਾ ਮਤਲਬ ਜੰਗਲ਼ੀ ਬਹੁਤ ਮੂਰਖ ਨੇ ! ਕਿਉਂ  ਨਾ ਇਹਨਾਂ ਨੂੰ  ਹੋਰ ਮੂਰਖ ਬਣਾਇਆ  ਜਾਵੇ । ਉਸਨੇ ਨਵੀਆਂ ਨਵੀਆਂ ਗਰੰਟੀਆਂ ਤੇ ਸਕੀਮਾਂ ਦਾ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ । ਮੁਫ਼ਤ ਦਾ ਮਾਲ ਛਕਣ ਵਾਲ਼ਿਆਂ ਨੂੰ  ਲੱਗਿਆ  ਕਿ ਇਹ ਤਾਂ ਉਨ੍ਹਾਂ ਦੇ ਹੱਕ ਦੀਆਂ ਗੱਲਾਂ ਕਰ ਰਿਹਾ ਹੈ। ਜੰਗਲ਼ੀਆਂ ਨੇ ਭੰਗੜੇ ਪਾ ਪਾ ਕੇ ਧਰਤੀ ਪੱਟ ਸੁੱਟੀ।

 

ਚੋਣ ਪ੍ਰਚਾਰ ਦੌਰਾਨ ਗਿੱਦੜ ਦੇ ਢੋਲ ਮਹਿਕਮੇ ਨੇ ਲੋਕਾਂ ਨੂੰ ਪਹਿਲਾਂ ਹੀ ਝਾਂਸਾ ਦਿੱਤਾ ਹੋਇਆ ਸੀ ਕਿ ਉਹਨਾਂ ਦੀ ਸਰਕਾਰ ਬਣਨ ਉਪਰੰਤ ਹਰ ਘਰ ਨੂੰ ਗਿੱਦੜ ਸਿੰਗੀ ਦਿੱਤੀ ਜਾਵੇਗੀ ! ਚੋਣਾਂ ਹੋਈਆਂ। ਗਿੱਦੜ ਪਾਰਟੀ ਜਿੱਤ ਗਈ । ਲੋਕ ਗਿੱਦੜ ਸਿੰਗੀ ਮੰਗਣ ਲੱਗੇ ।  ਗਿੱਦੜ ਪਾਰਟੀ ਨੇ ਸ਼ਰਤਾਂ ਰੱਖ ਦਿੱਤੀਆਂ:

1. ਜਿਨ੍ਹਾਂ ਦੇ ਘਰ ਪਹਿਲਾਂ ਡੰਗਰ-ਪਸ਼ੂ ਹਨ... ਮਤਲਬ ਪਹਿਲਾਂ ਹੀ ਸਿੰਗ ਹਨ ... ਉਹਨਾਂ ਨੂੰ ਨਹੀਂ ਮਿਲੇ਼ਗੀ !

2. ਜਿਹਨਾਂ ਦੇ ਘਰ ਗਿੱਦੜ ਨਸਲ ਦੇ ਕੁੱਤੇ ਹਨ... ਉਹਨਾਂ ਨੂੰ ਨਹੀਂ ਮਿਲੇ਼ਗੀ !

3. ਜਿਹਨਾਂ ਦੇ ਨਾਂ ਸਿੰਗ (ਸਿੰਘ) ਭਾਵ ਸ਼ੇਰ ਨਾਲ਼ ਮਿਲਦੇ-ਜੁਲ਼ਦੇ ਹਨ... ਉਹ ਪਹਿਲਾਂ ਹੀ ਬੜੇ ਬਹਾਦਰ ਨੇ ... ਉਹਨਾਂ ਨੂੰ ਗਿੱਦੜ ਸਿੰਗੀ ਨਹੀਂ ਮਿਲੇ਼ਗੀ !

 

ਬਾਕੀ ਸਾਰੇ ਫਾਰਮ ਭਰ ਦਿਓ ! ਜਦੋਂ ਹੀ ਖਜ਼ਾਨੇ ਵਿੱਚ ਕਿਤਿਓਂ ਪੈਸੇ ਆਏ ਓਦੋਂ ਹੀ ਗਿੱਦੜ ਸਿੰਗੀ ਵੰਡ ਦਿੱਤੀ ਜਾਵੇਗੀ !

ਹੁਣ ਗਿੱਦੜ ਭਾਸ਼ਣ ਵੱਧ ਤੇ ਰਾਸ਼ਨ ਘੱਟ ਦੇਂਦਾ ਹੈ। ਜੰਗਲ਼ ਵਾਲੇ਼ ਗਿੱਦੜ ਸਿੰਗੀ ਮੰਗਦੇ ਹਨ। ਉਹ ਉਸ ਕੋਲ਼ ਹੈ ਨਹੀਂ। ਹੁਣ ਜੰਗਲ਼ੀ ਡੌਰ ਭੌਰ ਹੋਏ ਫਿਰਦੇ ਹਨ।

ਬੁੱਧ ਸਿੰਘ ਨੀਲੋੰ  9464370823

  ਅੰਤਰਰਾਸ਼ਟਰੀ ਅਹਿੰਸਾ ਦਿਵਸ ✍️ ਰਜਵਿੰਦਰ ਪਾਲ ਸ਼ਰਮਾ

02 ਅਕਤੂਬਰ ਨੂੰ ਹਰ ਸਾਲ ਮਹਾਤਮਾ ਗਾਂਧੀ ਜੀ ਦੇ ਜਨਮ ਦਿਨ ਨੂੰ ਅੰਤਰਰਾਸ਼ਟਰੀ ਅਹਿੰਸਾ ਦਿਵਸ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ।ਇਸ ਦਿਨ ਪੂਰੀ ਦੁਨੀਆ ਵਿਚ ਪ੍ਰੋਗਰਾਮ ਉਲੀਕ ਕੇ ਉਹਨਾਂ ਨੂੰ ਸ਼ਰਧਾਂਜਲੀ ਦੇ ਫੁੱਲ ਭੇਂਟ ਕੀਤੇ ਜਾਂਦੇ ਹਨ। ਮਹਾਤਮਾ ਗਾਂਧੀ ਇੱਕ ਵਿਅਕਤੀ ਨਹੀਂ ਸਗੋਂ ਇੱਕ ਸੰਸਥਾ ਸਨ ਜਿਹਨਾਂ ਵੱਲੋਂ ਆਜ਼ਾਦੀ ਦੇ ਸੰਗ੍ਰਾਮ ਵਿਚ ਮਹੱਤਵਪੂਰਨ ਯੋਗਦਾਨ ਪਾਇਆ ਗਿਆ।ਖਾਦੀ ਅਤੇ ਦੇਸੀ ਵਸਤਾਂ ਦਾ ਉਹਨਾਂ ਨੇ ਹਮੇਸ਼ਾ ਪ੍ਰਚਾਰ ਕੀਤਾ।ਡਾਂਡੀ ਯਾਤਰਾ ਉਹਨਾਂ ਦੇ ਸਵਦੇਸ਼ੀ ਹੋਣ ਦਾ ਹੀ ਪ੍ਰਤੀਤ ਹੈ। ਅਜੋਕੇ ਸਮੇਂ ਜਦੋਂ ਸਾਰੇ ਪਾਸੇ ਪਿਆਰ, ਮੁਹੱਬਤ ਅਤੇ ਭਾਈਚਾਰਕ ਸਾਂਝ ਵਿੱਚ ਦਰਾਰਾਂ ਪੈ ਰਹੀਆਂ ਹਨ ਅਜਿਹੇ ਸਮੇਂ ਉਹਨਾਂ ਦੇ ਵਿਚਾਰਾਂ ਅਤੇ ਸੋਚ ਨੂੰ ਅਪਣਾਉਣਾ ਬਹੁਤ ਜ਼ਰੂਰੀ ਅਤੇ ਸਮੇਂ ਦੀ ਮੁੱਖ ਲੋੜ ਹੈ। ਉਹਨਾਂ ਦੀ ਸੋਚ ਨੂੰ ਅਪਣਾ ਕੇ ਉਹਨਾਂ ਦੇ ਆਦਰਸ਼ਾਂ ਨੂੰ ਹੀ ਆਪਣੀ ਜ਼ਿੰਦਗੀ ਬਣਾ ਕੇ ਅਸੀਂ ਉਹਨਾਂ ਨੂੰ ਸੱਚੀ ਸ਼ਰਧਾਂਜਲੀ ਦੇ ਸਕਦੇ ਹਾਂ।

                               ਰਜਵਿੰਦਰ ਪਾਲ ਸ਼ਰਮਾ

                                ਪਿੰਡ ਕਾਲਝਰਾਣੀ

                            ਡਾਕਖਾਨਾ ਚੱਕ ਅਤਰ ਸਿੰਘ ਵਾਲਾ 

                            ਤਹਿ ਅਤੇ ਜ਼ਿਲ੍ਹਾ-ਬਠਿੰਡਾ

                            7087367969

ਨਿਊਜੀ਼ਲੈਂਡ ਦੇਸ਼ ਬਾਰੇ- 

 *ਨਿਊਜ਼ੀਲੈਂਡ ਵਿੱਚ ਲੋਕ ਘਰਾਂ ਵਿੱਚ ਰੱਖਣੇ ਹਨ ਜਾਂ ਬੇਘਰ ਕਰਨੇ ਹਨ?*

-ਕੀ ਤੁਹਾਡੀਆਂ ਵੋਟਾਂ ਕਰਨਗੀਆਂ ਫੈਸਲਾ?

*ਆਪਣੇ ਨਜ਼ਰੀਏ ਤੋਂ 

ਲੇਬਰ ਸਰਕਾਰ ਨੇ ਆਪਣੇ ਕਾਰਜਕਾਲ ਦੌਰਾਨ ਕੁੱਝ ਅਜਿਹੀਆਂ ਪਾਲਸੀਆਂ ਲਿਆਂਦੀਆਂ ਜਿਨ੍ਹਾਂ ਦੇ ਲਿਆਉਣ ਨਾਲ ਛੋਟੇ ਕਾਰੋਬਾਰੀਆਂ ਦਾ ਕਾਫੀ ਨੁਕਸਾਨ ਹੋਇਆ ਅਤੇ ਆਮ ਲੋਕਾਂ ਦੀ ਜਿੰਦਗੀ ਵੀ ਬਹੁਤ ਔਖੀ ਹੋਈ l 

ਨਿਊਜ਼ੀਲੈਂਡ ਵਿੱਚ ਲੋਕਾਂ ਨੇ ਬਹੁਤ ਸਾਰਾ ਪੈਸਾ ਕਿਰਾਏ ਵਾਲੇ ਘਰਾਂ ਦੇ ਕਾਰੋਬਾਰ ਵਿੱਚ ਇਨਵੈਸਟ ਕੀਤਾ ਹੋਇਆ ਹੈ ਜਿਸ ਕਰਕੇ ਘਰਾਂ ਦੀਆਂ ਕੀਮਤਾਂ ਜਾਂ ਕਿਰਾਏ ਤੇ ਪਿਆ ਹੋਇਆ ਅਸਰ ਸਭ ਨੂੰ ਪ੍ਰਭਾਵਤ ਕਰਦਾ ਹੈ l

ਨਿਊਜ਼ੀਲੈਂਡ ਵਿੱਚ ਵੱਡੀ ਗਿਣਤੀ ਵਿੱਚ ਲੋਕ ਕਿਰਾਏ ਦੇ ਘਰਾਂ ਵਿੱਚ ਰਹਿੰਦੇ ਹਨ l ਲੇਬਰ ਸਰਕਾਰ ਦੁਆਰਾ ਕੁੱਝ ਪਾਲਸੀਆਂ ਘਰਾਂ ਦੇ ਖੇਤਰ ਵਿੱਚ ਲਿਆਂਦੀਆਂ ਗਈਆਂ ਜਿਨ੍ਹਾਂ ਨਾਲ ਮੁਲਕ ਵਿੱਚ ਕਾਫੀ ਉੱਥਲ ਪੁਥਲ ਹੋਈ l

ਨਿਊਜ਼ੀਲੈਂਡ ਵਿੱਚ ਤਕਰੀਬਨ 6 ਲੱਖ ਕਿਰਾਏ ਵਾਲੇ ਘਰ ਹਨ ਜਿਨ੍ਹਾਂ ਵਿੱਚੋਂ ਤਕਰੀਬਨ 510,000 ਘਰ (85%) ਪ੍ਰਾਈਵੇਟ ਇਨਵੈਸਟਰਾਂ ਦੇ ਹਨ l ਕੁੱਲ ਕਿਰਾਏ ਵਾਲੇ ਘਰਾਂ ਵਿੱਚੋਂ ਸਰਕਾਰ ਦੇ ਤਕਰੀਬਨ 72,000 (12%) ਕਿਰਾਏ ਵਾਲੇ ਘਰ ਹਨ l ਇਸ ਕਰਕੇ ਸਾਫ ਜ਼ਾਹਰ ਹੈ ਕਿ ਪ੍ਰਾਈਵੇਟ ਇਨਵੈਸਟਰਾਂ ਤੋਂ ਬਿਨਾਂ ਇਕੱਲੀ ਸਰਕਾਰ ਸਾਰਿਆਂ ਨੂੰ ਕਿਰਾਏ ਵਾਲੇ ਘਰ ਦੇਣ ਯੋਗ ਨਹੀਂ ਹੈ l ਘਰਾਂ ਨੂੰ ਖਰੀਦ ਕੇ ਅਤੇ ਕਿਰਾਏ ਤੇ ਦੇ ਕੇ ਹੀ ਕੰਮ ਖਤਮ ਨਹੀਂ ਹੁੰਦਾ l ਇਨ੍ਹਾਂ ਘਰਾਂ ਨੂੰ ਖਰੀਦਣ ਲਈ ਪੈਸਾ, ਇਨ੍ਹਾਂ ਨੂੰ ਮੈਨੇਜ ਕਰਨਾ, ਕਿਰਾਏਦਾਰ ਲੱਭਣੇ, ਘਰਾਂ ਦੀ ਮੁਰੰਮਤ, ਬੀਮਾ ਅਤੇ ਹੋਰ ਬਹੁਤ ਸਾਰੇ ਕੰਮ ਹਮੇਸ਼ਾਂ ਕਰਨੇ ਪੈਂਦੇ ਹਨ ਜੋ ਸੌਖਾ ਕੰਮ ਨਹੀਂ ਹੈ l ਇਸ ਵਾਸਤੇ ਬਹੁਤ ਤਜਰਬੇ ਦੀ ਲੋੜ ਪੈਂਦੀ ਹੈ l 

ਕੁੱਲ ਇਨਵੈਸਟਰਾਂ ਵਿੱਚੋਂ ਤਕਰੀਬਨ 90% ਇਨਵੈਸਟਰਾਂ ਕੋਲ ਸਿਰਫ 1 ਤੋਂ 3 ਘਰ ਕਿਰਾਏ ਵਾਲੇ ਹਨ l ਉਨ੍ਹਾਂ ਵਿੱਚੋਂ ਜਿਆਦਾ ਐਕਸੀਡੈਂਟਲ ਇਨਵੈਸਟਰ (Accidental Investor) ਹਨ ਜਿਨ੍ਹਾਂ ਕੋਲ ਸਿਰਫ ਇੱਕ ਕਿਰਾਏ ਦਾ ਘਰ ਹੈ l ਇੱਕ ਘਰ ਦੀ ਮਾਲਕੀ ਵਾਲੇ ਇਨਵੈਸਟਰ ਕਦੇ ਵੀ ਘਰਾਂ ਦੀ ਇਨਵੈਸਟਮੈਂਟ ਦਾ ਕੰਮ ਨਹੀਂ ਕਰਨਾ ਚਾਹੁੰਦੇ ਸੀ l ਉਨ੍ਹਾਂ ਆਪਣੀ ਵਧੀ ਹੋਈ ਲੋੜ ਅਨੁਸਾਰ ਛੋਟੇ ਤੋਂ ਬਾਦ ਆਪਣੇ ਰਹਿਣ ਲਈ ਵੱਡਾ ਘਰ ਖਰੀਦ ਲਿਆ ਅਤੇ ਪਹਿਲਾ ਛੋਟਾ ਘਰ ਕਿਰਾਏ ਤੇ ਦੇ ਦਿੱਤਾ ਪਰ ਕਾਗਜ਼ਾਂ ਵਿੱਚ ਉਨ੍ਹਾਂ ਨੂੰ ਇਨਵੈਸਟਰ ਕਿਹਾ ਜਾਣ ਲੱਗਾ l 

ਇਸ ਦਾ ਮਤਲਬ ਇਹ ਹੈ ਕਿ ਜਿਹੜੇ ਇਨਵੈਸਟਰ 1 ਤੋਂ 3 ਘਰਾਂ ਦੇ ਮਾਲਕ ਹਨ ਉਨ੍ਹਾਂ ਵਿੱਚ ਜਿਆਦਾ ਫੁੱਲ ਟਾਈਮ ਕੰਮ ਕਰਦੇ ਹਨ ਅਤੇ ਉਨ੍ਹਾਂ ਵਿੱਚੋਂ ਬਹੁਤਿਆਂ ਨੇ 65 ਸਾਲ ਦੀ ਉਮਰ ਤੱਕ ਕੰਮ ਹੀ ਕਰਨਾ ਹੈ l ਭਾਵ ਉਹ ਅਮੀਰ ਨਹੀਂ ਹਨ l 

ਜਦੋਂ ਵਿਅਕਤੀ ਦੀ ਉਮਰ 65 (ਰਿਟਾਇਰਮੈਂਟ ਉਮਰ) ਸਾਲ ਹੋ ਜਾਂਦੀ ਹੈ ਤਾਂ ਉਸ ਨੂੰ ਸਰਕਾਰ ਵਲੋਂ ਚਾਰ ਸੌ ਡਾਲਰ ਦੇ ਕਰੀਬ ਹਫ਼ਤੇ ਦੀ ਪੈਨਸ਼ਨ ਮਿਲਦੀ ਹੈ l ਰਿਟਾਇਰਮੈਂਟ ਤੋਂ ਪਹਿਲਾਂ ਉਹ ਵਿਅਕਤੀ ਜਿਨ੍ਹਾਂ ਨੇ 1 ਤੋਂ 3 ਘਰ ਖਰੀਦੇ ਹੁੰਦੇ ਹਨ ਉਹ ਡਾਕਟਰ, ਇੰਜੀਨੀਅਰ, ਡੇਨਟਿਸਟ, ਮਕੈਨਿਕ, ਪਲੰਬਰ, ਫਾਰਮਰ, ਬਿਲਡਰ, ਪ੍ਰਾਪਰਟੀ ਮੈਨੇਜਰ, ਰੀਅਲ ਐਸਟੇਟ ਏਜੇਂਟ, ਡਰੇਨ ਲੇਅਰ, ਸਰਵੇਅਰ, ਵੇਲੂਅਰ, ਛੋਟੇ ਬਿਜਨਸ ਵਾਲੇ, ਪਾਇਲਟ ਜਾਂ ਹੋਰ ਇਸ ਤਰਾਂ ਦੇ ਕਿੱਤਿਆਂ ਤੇ ਕੰਮ ਕਰਦੇ ਹੋਣ ਕਰਕੇ $2,000 ਹਫ਼ਤੇ ਤੋਂ ਵੱਧ ਕਮਾਉਂਦੇ ਹਨ ਪਰ ਜਦੋਂ ਹੀ ਸਾਰੀ ਉਮਰ ਕੰਮ ਕਰਕੇ ਉਹ 65 ਸਾਲ ਦੇ ਹੁੰਦੇ ਹਨ ਤਾਂ ਉਨ੍ਹਾਂ ਦੀ ਪੈਨਸ਼ਨ ਸਿਰਫ $400 ਪ੍ਰਤੀ ਹਫਤਾ ਦੇ ਲਾਗੇ ਰਹਿ ਜਾਂਦੀ ਹੈ ਜਿਸ ਨਾਲ ਉਹ ਸਾਰੀ ਉਮਰ ਕੰਮ ਕਰਕੇ ਵੀ ਗਰੀਬ ਹੀ ਰਿਟਾਇਰ ਹੁੰਦੇ ਹਨ l

ਸੋਚ ਕੇ ਦੇਖੋ ਕਿ ਜਿਹੜੇ ਵਿਅਕਤੀ ਦੀ ਜ਼ਿੰਦਗੀ ਪਹਿਲਾਂ $2,000 ਪ੍ਰਤੀ ਹਫ਼ਤੇ ਤੇ ਚੱਲਦੀ ਸੀ ਉਸ ਵਿਅਕਤੀ ਦੀ ਜ਼ਿੰਦਗੀ ਹੁਣ $400 ਪ੍ਰਤੀ ਹਫਤੇ ਨਾਲ ਕਿਵੇਂ ਚੱਲੇਗੀ?

ਉਹ ਲੋਕ ਸਰਕਾਰ ਤੇ ਬੋਝ ਬਣਨ ਦੀ ਬਜਾਏ 1 ਤੋਂ 3 ਘਰ ਆਪਣੀ ਜੁਆਨੀ ਵਿੱਚ ਖਰੀਦ ਲੈਂਦੇ ਹਨ ਜੋ 65 ਸਾਲ ਦੀ ਉਮਰ ਤੱਕ ਕਰਜ਼ਾ ਮੁਕਤ ਹੋ ਜਾਂਦੇ ਹਨ ਜਾਂ ਉਨ੍ਹਾਂ ਤੇ ਥੋੜ੍ਹਾ ਕਰਜ਼ਾ ਰਹਿ ਜਾਂਦਾ ਹੈ l ਉਨ੍ਹਾਂ ਤਿੰਨ ਘਰਾਂ ਵਿੱਚੋਂ ਇੱਕ ਵਿੱਚ ਉਹ ਆਪ ਰਹਿੰਦੇ ਹਨ ਅਤੇ ਦੋ ਤਕਰੀਬਨ $700 ਪ੍ਰਤੀ ਹਫਤਾ ਦੇ ਹਿਸਾਬ ਨਾਲ ਕਿਰਾਏ ਤੇ ਦੇ ਦਿੰਦੇ ਹਨ ਦੋ ਘਰਾਂ ਦਾ ਉਨ੍ਹਾਂ ਨੂੰ $1,400 ਦੇ ਕਰੀਬ ਹਫ਼ਤੇ ਦਾ ਕਿਰਾਇਆ ਮਿਲਦਾ ਹੈ ਅਤੇ $400 ਦੇ ਕਰੀਬ ਪੈਨਸ਼ਨ ਪਾ ਕੇ $1,800 ਹਫ਼ਤੇ ਦਾ ਬਣਦਾ ਹੈ l ਇਸ ਵਿੱਚੋਂ ਟੈਕਸ ਵੀ ਤਾਰਨਾ ਹੁੰਦਾ ਹੈ, ਘਰਾਂ ਦੀ ਮੁਰੰਮਤ ਵੀ ਕਰਵਾਉਣੀ ਹੁੰਦੀ ਹੈ ਅਤੇ ਇੰਸ਼ੋਰੈਂਸ ਵੀ ਤਾਰਨੀ ਹੁੰਦੀ ਹੈ ਪਰ ਫਿਰ ਵੀ ਉਨ੍ਹਾਂ ਦਾ ਦਰਮਿਆਨਾ ਗੁਜ਼ਾਰਾ ਹੋ ਜਾਂਦਾ ਹੈ ਕਿਉਂਕਿ ਜਿਸ ਘਰ ਵਿੱਚ ਰਹਿੰਦੇ ਹਨ ਉਸ ਉੱਪਰ ਕਰਜ਼ਾ ਨਾ ਹੋਣ ਕਰਕੇ ਕੋਈ ਕਿਸ਼ਤ ਨਹੀਂ ਦੇਣੀ ਪੈਂਦੀ l ਜਿਨ੍ਹਾਂ ਲੋਕਾਂ ਨੇ ਸਾਰੀ ਉਮਰ ਕੰਮ ਕੀਤਾ ਉਨ੍ਹਾਂ ਦਾ ਏਨਾ ਕੁ ਹੱਕ ਤਾਂ ਬਣਦਾ ਹੈ ਕਿ ਉਹ ਆਪਣੇ ਕੰਮ ਜਿੰਨੀ ਆਮਦਨ ਨਾਲ ਰਿਟਾਇਰ ਹੋਣ l

ਲੇਬਰ ਸਰਕਾਰ ਨੇ ਪਾਲਿਸੀ ਬਦਲ ਕੇ ਪੁਰਾਣੇ ਘਰਾਂ ਦੇ ਇਨਵੈਸਟਰਾਂ ਦੇ ਘਰਾਂ ਦੇ ਕਰਜ਼ੇ ਦੇ ਵਿਆਜ਼ ਨੂੰ ਨੌਨ ਟੈਕਸ ਡਿਡਕਟੇਬਲ (Non Tax Deductible) ਕਰ ਦਿੱਤਾ ਜੋ 4 ਸਾਲਾਂ ਵਿੱਚ ਫੇਸ ਆਉਟ ਹੋ ਰਿਹਾ ਹੈ l ਭਾਵ ਇਸ ਖਰਚੇ ਨੂੰ ਇਨਵੈਸਟਰ ਆਪਣੀ ਆਮਦਨ ਵਿੱਚੋਂ ਘਟਾ ਨਹੀਂ ਸਕਦਾ ਜਿਸ ਨਾਲ ਇਨਵੈਸਟਰ ਨੂੰ ਵੱਧ ਟੈਕਸ ਤਾਰਨਾ ਪੈ ਰਿਹਾ ਹੈ ਪਰ ਜੇ ਉਹੀ ਘਰ ਇਨਵੈਸਟਰ ਸਰਕਾਰ ਜਾਂ ਸੋਸ਼ਲ ਸਰਵਿਸ ਨੂੰ ਕਿਰਾਏ ਤੇ ਜਾਂ ਲੀਸ ਤੇ ਦਿੰਦਾ ਹੈ ਤਾਂ ਉਸ ਦਾ ਮੋਰਗੇਜ ਵਿਆਜ਼ ਡਿਡਕਟੇਬਲ ਹੈ l ਇਹ ਪੱਖਪਾਤ ਕਿਉਂ? ਕੀ ਇਹ ਰਿਸ਼ਵਤ ਨਹੀਂ ਹੈ ?

ਉਦਾਹਰਣ ਦੇ ਤੌਰ ਤੇ ਜੇ ਮੈਂ ਇੱਕ ਪੁਰਾਣਾ ਘਰ 6 ਲੱਖ ਡਾਲਰ ਕਰਜ਼ੇ ਦਾ ਖਰੀਦ ਕੇ $600 ਪ੍ਰਤੀ ਹਫ਼ਤੇ ਤੇ ਕਿਸੇ ਕੰਮ ਕਰਨ ਵਾਲੇ ਪਰਿਵਾਰ ਨੂੰ ਕਿਰਾਏ ਤੇ ਦੇਵਾਂ ਤਾਂ ਮੈਂ ਮੋਰਗੇਜ ਦਾ ਵਿਆਜ਼ ਖਰਚੇ ਦੇ ਤੌਰ ਤੇ ਕਲੇਮ ਨਹੀਂ ਕਰ ਸਕਦਾ ਪਰ ਜੇ ਉਹੀ ਘਰ ਏਨੇ ਹੀ ਪੈਸਿਆਂ ਵਿੱਚ ਖਰੀਦ ਕੇ ਸਰਕਾਰ ਨੂੰ ਲੀਸ ਤੇ ਦਿਆਂ ਤਾਂ ਮੈਨੂੰ ਮੋਰਗੇਜ ਦਾ ਵਿਆਜ਼ ਖਰਚੇ ਦੇ ਤੌਰ ਤੇ ਕਲੇਮ ਕਰਨ ਦੀ ਇਜਾਜਤ ਹੈ l ਕੀ ਸਰਕਾਰ ਮੈਨੂੰ ਇਹ ਰਿਸ਼ਵਤ ਨਹੀਂ ਦੇ ਰਹੀ ਤਾਂ ਕਿ ਮੈਂ ਘਰ ਸਰਕਾਰ ਨੂੰ ਹੀ ਦਿਆਂ? ਸਰਕਾਰ ਨੂੰ ਘਰ ਕਿਰਾਏ ਤੇ ਦੇਣ ਵੇਲੇ ਮੇਰਾ ਟੈਕਸ ਮਾਫ ਕਿਉਂ? ਇਸ ਤਰਾਂ ਕਰਨ ਨਾਲ ਮੈਨੂੰ ਕੰਮ ਕਰਨ ਵਾਲੇ ਕਿਰਾਏਦਾਰ ਘਰੋਂ ਕੱਢਣੇ ਪੈਣਗੇ ਤਾਂ ਕਿ ਟੈਕਸ ਤੋਂ ਬਚਣ ਲਈ ਘਰ ਸਰਕਾਰ ਨੂੰ ਦੇ ਸਕਾਂ ਤੇ ਸਰਕਾਰ ਉਹ ਘਰ ਘੱਟ ਆਮਦਨ ਵਾਲਿਆਂ ਨੂੰ ਜਾਂ ਵਿਹਲੜ੍ਹਾਂ ਨੂੰ ਸਸਤੇ ਕਿਰਾਏ ਤੇ ਦੇਵੇਗੀ l ਜੋ ਕੰਮ ਕਰਨ ਵਾਲੇ ਕਿਰਾਏਦਾਰ ਮੇਰੇ ਘਰ ਵਿੱਚ ਪਹਿਲਾਂ ਰਹਿੰਦੇ ਸੀ ਉਹ ਬੇਘਰ (Homeless) ਹੋ ਜਾਣਗੇ l  ਕੀ ਇਹ ਇਨਸਾਨੀਅਤ ਹੈ?

ਇਸ ਟੈਕਸ ਦੇ ਅਸਰ ਕਾਰਣ ਕੁੱਝ ਇਨਵੈਸਟਰ ਆਪਣੇ ਘਰਾਂ ਨੂੰ ਪਹਿਲਾ ਘਰ ਖਰੀਦਣ ਵਾਲਿਆਂ ਨੂੰ ਵੇਚ ਕੇ ਘਰਾਂ ਦੇ ਕਿਰਾਏ ਵਾਲੀ ਮਾਰਕੀਟ ਵਿੱਚੋਂ ਬਾਹਰ ਹੋ ਗਏ ਹਨ ਜਿਸ ਕਾਰਣ ਰੈਂਟਲ ਪੂਲ ਵਿੱਚ ਘਰਾਂ ਦੀ ਘਾਟ ਆ ਗਈ ਹੈ l ਇਸ ਦੇ ਨਾਲ ਹੀ ਬੈਂਕਾਂ ਦੇ ਮੋਰਗੇਜ ਵਿਆਜ਼ ਵਧਣ ਕਾਰਣ ਨਵੇਂ ਘਰ ਬਣਾਉਣ ਦੀ ਰਫਤਾਰ ਬਹੁਤ ਹੌਲੀ ਹੋ ਗਈ ਹੈ l ਇਸ ਦੇ ਉਲਟ ਵੱਖ ਵੱਖ ਮੁਲਕਾਂ ਤੋਂ ਹੋਰ ਲੋਕ  ਨਿਊਜ਼ੀਲੈਂਡ ਵਿੱਚ ਆਉਣ ਨਾਲ ਕਿਰਾਏ ਵਾਲੇ ਘਰਾਂ ਦੀ ਮੰਗ ਹੋਰ ਵਧੀ ਹੈ l

ਆਪ ਜਾਣਦੇ ਹੋ ਕਿ ਹਰ ਚੀਜ਼ ਦੀ ਕੀਮਤ ਸਪਲਾਈ ਅਤੇ ਡਿਮਾਂਡ ਦੇ ਹਿਸਾਬ ਨਾਲ ਉੱਪਰ ਥੱਲੇ ਜਾਂਦੀ ਹੈ l ਲੇਬਰ ਸਰਕਾਰ ਦੀ ਬਦਲੀ ਪਾਲਿਸੀ ਕਾਰਣ ਕਿਰਾਏ ਵਾਲੇ ਘਰਾਂ ਦੀ ਸਪਲਾਈ ਘਟ ਗਈ ਹੈ ਅਤੇ ਮੰਗ ਵਧ  ਗਈ ਹੈ ਜਿਸ ਕਾਰਣ ਘਰਾਂ ਦੇ ਕਿਰਾਏ ਤੇਜ਼ੀ ਨਾਲ ਵਧੇ ਹਨ ਅਤੇ ਵਧਣੇ ਲਗਾਤਾਰ ਜਾਰੀ ਹਨ l ਕਿਰਾਏਦਾਰਾਂ ਨੂੰ ਲਗਦਾ ਹੈ ਕਿ ਮਕਾਨ ਮਾਲਕ ਸਾਡੇ ਤੋਂ ਵੱਧ ਕਿਰਾਇਆ ਲੈ ਰਹੇ ਹਨ ਪਰ ਸਚਾਈ ਇਹ ਹੈ ਕਿ ਵਧੇ ਹੋਏ ਕਿਰਾਏ ਤਕਰੀਬਨ ਟੈਕਸ ਦੇ ਰੂਪ ਵਿੱਚ ਸਰਕਾਰ ਨੂੰ ਜਾ ਰਹੇ ਹਨ ਅਤੇ ਜੇ ਕੁੱਝ ਬਚੇ ਉਹ ਘਰਾਂ ਦੀ ਮੁਰੰਮਤ ਤੇ ਲਗਦੇ ਹਨ ਜਿਸ ਨਾਲ ਮਾਲਕ ਦੀ ਜੇਬ ਵਿੱਚ ਕੁੱਝ ਨਹੀਂ ਪੈਂਦਾ l 

ਘਰਾਂ ਦੀ ਘਾਟ ਕਾਰਣ ਕਾਫੀ ਲੋਕ ਬੇਘਰ /ਹੋਮਲੈੱਸ ਹੋਏ ਹਨ ਜਿਨ੍ਹਾਂ ਨੂੰ ਸਰਕਾਰ ਹਜ਼ਾਰਾਂ ਡਾਲਰ ਖਰਚ ਕੇ ਮੋਟਲਾਂ ਵਿੱਚ ਰੱਖ ਰਹੀ ਹੈ l ਉਹ ਪੈਸੇ ਜੋ ਮੋਟਲਾਂ ਤੇ ਖਰਚੇ ਜਾ ਰਹੇ ਹਨ ਉਹ ਤੁਹਾਡੇ, ਮੇਰੇ ਅਤੇ ਹੋਰਾਂ ਦੇ ਟੈਕਸ ਦਾ ਪੈਸਾ ਹੈ ਜੋ ਆਪਾਂ ਸਖਤ ਮਿਹਨਤ/ਕਿਰਤ ਕਰਕੇ ਕਮਾਉਂਦੇ ਹਾਂ l ਕਿਰਤ ਕਰਨ ਵੇਲੇ ਅਸੀਂ ਕਈ ਕਈ ਦਿਨ ਆਪਣੇ ਪਰਿਵਾਰਾਂ ਦੇ ਮੂੰਹ ਵੀ ਨਹੀਂ ਦੇਖ ਪਾਉਂਦੇ l ਇਸ ਸਖਤ ਮਿਹਨਤ ਨਾਲ ਤਾਰੇ ਟੈਕਸ ਨੂੰ ਕੀ ਬਰਬਾਦ ਕੀਤਾ ਜਾਣਾ ਚਾਹੀਦਾ ਹੈ? ਇਹ ਸਵਾਲ ਤੁਹਾਡੇ ਵਾਸਤੇ ਹੈ ਜੋ ਵੋਟਾਂ ਤੋਂ ਪਹਿਲਾਂ ਤੁਹਾਨੂੰ ਸੋਚਣ ਦੀ ਲੋੜ ਹੈ l ਸਰਕਾਰ ਵਲੋਂ ਖਰਚਿਆ ਫਜ਼ੂਲ ਪੈਸਾ ਮਹਿੰਗਾਈ ਦਰ (Inflation) ਵਧਾਉਂਦਾ ਹੈ ਜਿਸ ਦਾ ਅਸਰ ਆਮ ਨਾਗਰਿਕਾਂ ਤੇ ਪੈਂਦਾ ਹੈ ਜੋ ਤੁਸੀਂ ਪਿਛਲੇ ਕੁੱਝ ਸਾਲਾਂ ਤੋਂ ਦੇਖ ਚੁੱਕੇ ਹੋ l 

ਨੈਸ਼ਨਲ ਪਾਰਟੀ ਅਤੇ ਐਕਟ ਪਾਰਟੀ ਕਹਿੰਦੀ ਹੈ ਕਿ ਜੇ ਉਨ੍ਹਾਂ ਦੀ ਪਾਰਟੀ ਜਿੱਤ ਜਾਂਦੀ ਹੈ ਤਾਂ ਉਹ ਲੇਬਰ ਦੇ ਬਣਾਏ ਘਰਾਂ ਦੇ ਮੋਰਗੇਜ ਵਿਆਜ਼ ਨੂੰ ਫਿਰ ਤੋਂ ਪਹਿਲਾਂ ਵਾਂਗ ਕਰ ਦੇਣਗੇ  ਭਾਵ ਟੈਕਸ ਡਿਡਕਟੇਬਲ ਕਰ ਦੇਣਗੇ l 

ਸਾਰੇ ਪਾਠਕਾਂ ਦੇ ਸੋਚਣ ਦਾ ਵੇਲਾ ਹੈ ਕਿ ਉਨ੍ਹਾਂ ਕਿਸ ਸਰਕਾਰ ਨੂੰ ਜਿੱਤਾਉਣਾ ਹੈ? ਤੁਹਾਡੀ ਵੋਟ ਫੈਸਲਾ ਕਰੇਗੀ ਕਿ ਇਨਵੈਸਟਰ ਘਰਾਂ ਦੀ ਮਾਰਕੀਟ ਵਿੱਚ ਰਹਿਣ ਜਾਂ ਘਰ ਵੇਚ ਕੇ ਬਾਹਰ ਨਿੱਕਲ ਜਾਣ l

ਇਹ ਵੀ ਸੋਚਣ ਦਾ ਵੇਲਾ ਹੈ ਕਿ ਜੇ ਲੇਬਰ ਸਰਕਾਰ ਜਿੱਤਦੀ ਹੈ ਤੇ ਇਨਵੈਸਟਰ ਘਰਾਂ ਦੀ ਮਾਰਕੀਟ ਵਿੱਚੋਂ ਬਾਹਰ ਨਿਕਲਦੇ ਹਨ ਤਾਂ ਲੋਕਾਂ ਨੂੰ ਕਿਰਾਏ ਤੇ ਘਰ ਕੌਣ ਦੇਵੇਗਾ ਕਿਉਂਕਿ ਸਰਕਾਰ ਤਾਂ ਬੜੀ ਮੁਸ਼ਕਲ ਨਾਲ 12% ਦੇ ਕਰੀਬ ਹੀ ਕਿਰਾਏ ਵਾਲੇ ਘਰ ਲੋਕਾਂ ਨੂੰ ਦੇ ਰਹੀ ਹੈ?

ਹੁਣ ਸਮਾਂ ਹੈ ਕਿ ਆਪਣੇ ਪਰਿਵਾਰਾਂ ਵਿੱਚ, ਯਾਰਾਂ ਦੋਸਤਾਂ ਵਿੱਚ ਅਤੇ ਕਮਿਉਨਿਟੀ ਵਿੱਚ ਇਸ ਪ੍ਰਤੀ ਇੱਕ ਦੂਜੇ ਨਾਲ ਸਾਂਝ ਪਾਈਏ l

ਇਹ ਵੀ ਸੋਚਣ ਦਾ ਵੇਲਾ ਹੈ ਕਿ ਜਿਸ ਤਰਾਂ ਲੁੱਟਾਂ ਖੋਹਾਂ, ਰੈਮ ਰੇਡਾਂ ਲਗਾਤਾਰ ਮੁਲਕ ਵਿੱਚ ਵਧ ਰਹੀਆਂ ਹਨ, ਗੈਂਗਾਂ ਦੀ ਗਿਣਤੀ ਵਧ ਰਹੀ ਹੈ ਅਤੇ ਛੋਟੇ ਕਾਰੋਬਾਰੀਆਂ ਤੇ ਲਗਾਤਾਰ ਹਮਲੇ ਵਧ ਰਹੇ ਹਨ ਤਾਂ ਇਸ ਮਹੌਲ ਵਿੱਚ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਕਿਹੋ ਜਿਹਾ ਭਵਿੱਖ ਮਿਲੇਗਾ?

ਫੈਸਲਾ ਤੁਹਾਡਾ ਕੋਈ ਵੀ ਹੋਵੇ ਸਭ ਤੋਂ ਜ਼ਰੂਰੀ ਹੈ ਕਿ ਆਪਣੀਆਂ ਵੋਟਾਂ ਜ਼ਰੂਰ ਪਾਓ ਅਤੇ ਆਪਣੀ ਸੋਚ ਮੁਤਾਬਕ ਪਾਓ ਨਾ ਕਿ ਕਿਸੇ ਦੇ ਕਹਿਣ ਤੇ ਵੋਟਾਂ ਪਾਓ l ਇਹ ਲੇਖ ਮੇਰੇ ਆਪਣੇ ਤਜਰਬੇ ਦੇ ਅਧਾਰ ਤੇ ਅਤੇ ਆਪਣੇ ਵਿਚਾਰਾਂ ਤੇ ਅਧਾਰਤ ਹੈ l ਇਸ ਵਿੱਚ ਤੁਹਾਨੂੰ ਆਪਣੇ ਵਲੋਂ ਕਿਸੇ ਵੀ ਪਾਰਟੀ ਨੂੰ ਵੋਟ ਪਾਉਣ ਜਾਂ ਨਾ ਪਾਉਣ ਦੀ ਸਲਾਹ ਨਹੀਂ ਹੈ l 

 

-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ

 ਜੱਦੀ ਪਿੰਡ ਖੁਰਦਪੁਰ (ਜਲੰਧਰ)

  006421392147

ਅਜੋਕੇ ਸਮਾਜ ਦੀ ਦਸ਼ਾ ਉਜਾਗਰ ਕਰਦੀ ਹੈ ਫ਼ਿਲਮ ਗੱਡੀ ਜਾਂਦੀ ਏ ਛਲਾਂਗਾਂ ਮਾਰਦੀ

ਅਜੋਕੇ ਸਮਾਜ ਵਿੱਚ ਅਜਿਹੀਆਂ ਬਹੁਤ ਸਾਰੀਆਂ ਸਮਾਜਿਕ ਕੁਰੀਤੀਆਂ ਹਨ ਜਿਹਨਾਂ ਨੇ ਸਮਾਜ਼ ਨੂੰ ਪਿਛਲੇ ਲੰਮੇ ਸਮੇਂ ਤੋਂ ਆਪਣੇ ਸ਼ਿਕੰਜੇ ਵਿਚ ਜਕੜਿਆ ਹੋਇਆ ਹੈ ਇਹਨਾਂ ਵਿੱਚੋਂ ਹੀ ਇੱਕ ਹੈ ਦਾਜ਼ ਦੀ ਸਮੱਸਿਆ।

ਬੀਤੇ ਦਿਨ ਹੀ ਰਿਲੀਜ਼ ਹੋਈ ਪੰਜਾਬੀ ਫਿਲਮ ਗੱਡੀ ਜਾਂਦੀ ਏ ਛਲਾਂਗਾਂ ਮਾਰਦੀ ਦਾਜ਼ ਦੀ ਸਮੱਸਿਆ ਅਤੇ ਦਾਜ਼ ਦੇ ਲੋਭੀਆਂ ਦੁਆਰਾ ਕੀਤੇ ਜਾਂਦੇ ਵੱਖ ਵੱਖ ਢੰਗਾਂ ਨੂੰ ਮਨੋਰੰਜਨ ਨਾਲ ਪੇਸ਼ ਕਰਦੀ ਹੋਈ ਸਮਾਜ ਵਿੱਚੋਂ ਦਾਜ਼ ਵਰਗੀ ਸਮੱਸਿਆ ਪ੍ਰਤੀ ਸੁਚੇਤ ਕਰਨ ਦੇ ਨਾਲ਼ ਨਾਲ਼ ਅਜਿਹੀ ਸਮਾਜਿਕ ਕੁਰੀਤੀ ਪ੍ਰਤੀ ਇਕਜੁੱਟ ਹੋਣ ਦਾ ਹੋਕਾ ਵੀ ਦਿੰਦੀ ਹੈ।

ਫ਼ਿਲਮ ਦੀ ਕਹਾਣੀ ਲਾਭ ਸਿੰਘ ਹੀਰਾ ਤੋਂ ਸ਼ੁਰੂ ਹੁੰਦੀ ਹੈ ਜਿਸ ਦਾ ਕਿਰਦਾਰ ਜਸਵਿੰਦਰ ਭੱਲਾ ਨੇ ਨਿਭਾਇਆ ਹੈ।ਉਸ ਦੇ ਦੋ ਪੁੱਤਰ ਹਨ ਭੋਲਾ (ਬੀਨੂੰ ਢਿੱਲੋਂ) ਅਤੇ ਦੂਜਾ ਹੈਪੀ(ਐਮੀ ਵਿਰਕ) । ਭੋਲੇ ਦੇ ਵਿਆਹ ਵਿੱਚ ਮਿਲਿਆ ਘੱਟ ਦਾਜ ਲਾਭ ਸਿੰਘ ਹੀਰਾ ਨੂੰ ਹਮੇਸ਼ਾ ਰੜਕਦਾ ਰਹਿੰਦਾ ਹੈ ਇਸ ਕਰਕੇ ਉਹ ਆਪਣੇ ਪੁੱਤਰ ਹੈਪੀ ਨੂੰ ਐੱਮ ਬੀ ਏ ਦੀ ਡਿਗਰੀ ਵੀ ਕਰਵਾ ਦਿੰਦਾ ਹੈ ਤਾਂ ਜ਼ੋ ਇਸ ਨੂੰ ਵਿਆਹ ਵੇਲੇ ਜ਼ਿਆਦਾ ਦਾਜ਼ ਮਿਲ ਸਕੇ।ਇਹ ਲੜਕੀ ਅਤੇ ਲੜਕਿਆਂ ਦੇ ਪਰਿਵਾਰਾਂ ਦੀ ਅਜੋਕੀ ਸੋਚ, ਦਿਖਾਵਾ ਅਤੇ ਮਜਬੂਰੀਆਂ ਨੂੰ ਬਾਖੂਬੀ ਪੇਸ਼ ਕਰਦੀ ਹੈ।ਫ਼ਿਲਮ ਕਾਮੇਡੀ ਭਰਪੂਰ ਅਤੇ ਦੇਖਣ ਯੋਗ ਹੈ।ਫ਼ਿਲਮ ਸਮਾਜ਼ ਨੂੰ ਇੱਕ ਚੰਗਾ ਸੰਦੇਸ਼ ਦੇਣ ਵਿੱਚ ਕਾਮਯਾਬ ਰਹੀ ਹੈ।

 

                     ਰਜਵਿੰਦਰ ਪਾਲ ਸ਼ਰਮਾ

                     ਪਿੰਡ ਕਾਲਝਰਾਣੀ

                     ਡਾਕਖਾਨਾ ਚੱਕ ਅਤਰ ਸਿੰਘ ਵਾਲਾ

                     ਤਹਿ ਅਤੇ ਜ਼ਿਲ੍ਹਾ-ਬਠਿੰਡਾ

                     7087367969

 

ਸ਼ਹੀਦ ਭਗਤ ਸਿੰਘ ਨੂੰ ਯਾਦ ਕਰਦਿਆਂ ✍️ ਪ੍ਰੋ ਗਗਨਦੀਪ ਧਾਲੀਵਾਲ ਝਲੂਰ (ਬਰਨਾਲਾ)

ਸ਼ਹੀਦ ਭਗਤ ਸਿੰਘ ਨੂੰ ਯਾਦ ਕਰਦਿਆਂ …..

ਪਤਝੜ ਮੌਸਮ ਖ਼ਾਮੋਸ਼ ਹੋ ਗਿਆ ,
ਝੁੱਲ਼ੀ ਬੜੀ ਹਨੇਰੀ ,
ਮੁੜ ਆਜਾ ਭਗਤ ਸਿਆ ,
ਲੋੜ ਪੈ ਗਈ ਵਤਨ ਨੂੰ ਤੇਰੀ ।
ਸਰਦਾਰ ਭਗਤ ਸਿੰਘ ਦਾ ਜਨਮ 28 ਸਤੰਬਰ 1907 ਨੂੰ ਪਿੰਡ ਬੰਗਾ, ਚੱਕ ਨੰਬਰ 105 , ਲਾਇਲਪੁਰ ਵਿਖੇ ਇਕ ਕ੍ਰਾਂਤੀਕਾਰੀ ਪਰਿਵਾਰ ਵਿਚ ਹੋਇਆ ।
ਉਨ੍ਹਾ ਦਾ ਜੱਦੀ ਪਿੰਡ  ਖਟਕੜ ਕਲਾਂ, ਨਵਾਂ ਸ਼ਹਿਰ ,ਜਿਲਾ ਜਲੰਧਰ ਵਿਚ ਸੀ ਬਾਅਦ ਵਿਚ ਇਸਦਾ  ਨਾਮ ਬਦਲ ਕੇ ਸ਼ਹੀਦ ਭਗਤ ਸਿੰਘ ਨਗਰ ਰੱਖ ਦਿੱਤਾ ਗਿਆ। ਉਸਦੇ ਪਿਤਾ ਦਾ ਨਾਂ ਸਰਦਾਰ ਕਿਸ਼ਨ ਸਿੰਘ ਅਤੇ ਮਾਤਾ ਦਾ ਨਾਂ ਵਿਦਿਆਵਤੀ ਸੀ।
ਜਿਸ ਦਿਨ ਭਗਤ ਸਿੰਘ ਦਾ ਜਨਮ ਹੋਇਆ ਉਸੇ ਦਿਨ ਉਸਦੇ ਚਾਚਾ ਮਾੰਡਲੇ  ਦੀ ਜੇਲ ਤੋਂ ਰਿਹਾ ਹੋਕੇ ਆਏ ਸੀ।ਇਸ ਕਰਕੇ ਇਸ ਦਾ ਨਾਂ ਭਗਤ ਸਿੰਘ ਮਤਲਬ ਭਾਗਾਂ ਵਾਲਾ ਰਖ ਦਿਤਾ ਸੀ।ਉਨ੍ਹਾ ਦੇ ਪਿਤਾ ਤੇ ਦੂਸਰੇ ਚਾਚਾ ਵੀ ਪੱਕੇ ਦੇਸ਼ ਭਗਤ ਸੀ ਅਤੇ ਮਾਂ ਬੜੀ ਹੋਸਲੇ ਵਾਲੀ ,ਦਲੇਰ  ਤੇ ਧਾਰਮਿਕ ਵਿਚਾਰਾਂ ਵਾਲੀ ਇਸਤਰੀ ਸੀ।
ਆਪ ਦੇ ਦਾਦਾ ਜੀ ਸਰਦਾਰ ਅਰਜਨ ਸਿੰਘ ਇੱਕ ਵਾਹੀਕਾਰ ਦੇ ਨਾਲ-ਨਾਲ ਯੂਨਾਨੀ ਹਿਕਮਤ ਦੇ ਮਾਹਿਰ ਸਨ। ਸਰਦਾਰ ਭਗਤ ਸਿੰਘ ਦੇ ਪਿਤਾ ਸਰਦਾਰ  ਕਿਸ਼ਨ ਸਿੰਘ ਬਹੁਤ ਵੱਡੇ ਸਮਾਜ ਸੇਵਕ ਸਨ। ਉਹਨਾਂ ਨੇ ਸਮੇਂ – ਸਮੇਂ ਆਈਆ ਕੁਦਰਤੀ ਆਫ਼ਤਾ ਸਮੇਂ ਲੋਕਾਂ ਦੀ ਵੱਧ-ਚੱੜ੍ਹ ਕੇ ਮਦਦ ਕੀਤੀ। 1906 ਵਿੱਚ ਕਿਸ਼ਨ ਸਿੰਘ ਜੀ ਕਾਂਗਰਸ ਦੇ ਮੈਂਬਰ ਬਣੇ ਅਤੇ ਸਿਆਸਤ ਵਿੱਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ। ਭਗਤ ਸਿੰਘ ਦੇ ਚਾਚਾ ਸਰਦਾਰ  ਅਜੀਤ ਸਿੰਘ ਵੀ ਇੱਕ ਸਿਰਕੱਢ ਸਵਤੰਤਰਤਾ ਸਗਰਾਮੀ ਹੋਣ ਦੇ ਨਾਲ-ਨਾਲ ਇੱਕ ਪ੍ਰਭਾਵਸ਼ਾਲੀ ਬੁਲਾਰੇ ਵੀ ਸਨ।
ਭਗਤ ਸਿੰਘ ਆਪਣੇ ਚਾਚੇ ਅਜੀਤ ਸਿੰਘ ਦੀ ਸ਼ਖਸ਼ੀਅਤ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਸੀ ਅਤੇ ਇਸ ਤੋਂ ਇਲਾਵਾ ਭਗਤ ਤੇ ਕਰਤਾਰ ਸਿੰਘ ਸਰਾਭਾ ਦੀ ਸ਼ਹੀਦੀ ਦਾ ਵੀ  ਬਹੁਤ ਡੂੰਘਾ ਅਸਰ ਪਿਆ। ਭਗਤ ਸਿੰਘ ਹਮੇਸ਼ਾ ਸਰਾਭੇ ਦੀ ਫ਼ੋਟੋ ਆਪਣੀ ਜੇਬ ਵਿੱਚ ਰੱਖਿਆ ਕਰਦਾ ਸੀ, ਜੋ ਗ੍ਰਿਫ਼ਤਾਰੀ ਸਮੇਂ ਵੀ ਉਸ ਕੋਲ ਸੀ ।
ਭਗਤ ਸਿੰਘ ਤਿੰਨ ਸਾਲ ਦੇ ਸੀ ਜਦੋਂ ਇਕ ਦਿਨ ਉਨ੍ਹਾ ਦੇ ਪਿਤਾ ਦੇ ਮਿੱਤਰ ਨੇ ਉਨ੍ਹਾ ਤੋ ਪੁਛਿਆ ,’ ਕਾਕਾ ਤੂੰ ਕੀ ਕਰਦਾਂ ਹੈਂ ਤਾ ਭਗਤ ਸਿੰਘ  ਨੇ ਕਿਹਾ ,” ਮੈਂ ਬੰਦੂਕਾ ਬਣਾਂਦਾ ਹਾਂ।ਉਹ ਸੁਣ ਕੇ ਹੈਰਾਨ ਹੋ ਗਿਆ।ਇਕ ਵਾਰੀ ਬਚਪਨ ਵਿਚ ਭਗਤ ਸਿੰਘ ਨੇ ਆਪਣੇ ਪਿਤਾ ਨੂੰ ਵੀ ਕਿਹਾ ਸੀ ਕੀ ਅਸੀਂ ਖੇਤਾਂ ਵਿਚ ਅਨਾਜ਼ ਦੀ ਜਗਹ ਬੰਦੂਕਾਂ ਕਿਓਂ ਨਹੀਂ ਬੀਜਦੇ ਤਾਕਿ ਅਸੀਂ ਆਪਣੇ ਦੇਸ਼ ਨੂੰ ਅਜਾਦ ਕਰ ਸਕੀਏ। ਭਗਤ ਸਿੰਘ ਨੇ ਪ੍ਰਾਇਮਰੀ  ਦੀ ਪੜਾਈ ਆਪਣੇ ਪਿੰਡ ਵਿਚੋ ਪ੍ਰਾਪਤ ਕੀਤੀ ਤੇ ਉਸਨੇ ਆਪਣੀ ਉਚੇਰੀ ਵਿਦਿਆ ਲਾਹੋਰ ਤੋਂ ਪ੍ਰਾਪਤ ਕੀਤੀ । ਜਦੋਂ ਭਗਤ ਸਿੰਘ ਦੀ ਉਮਰ 9 ਸਾਲ ਦੀ ਸੀ ਉਸ ਸਮੇਂ ਕਰਤਾਰ ਸਿੰਘ ਸਰਾਭਾ ਨੂੰ ਫਾਂਸੀ ਦਿਤੀ ਗਈ ।ਉਸਦੀ ਦਲੇਰਾਨਾ ਮੌਤ ਨੇ ਭਗਤ ਸਿੰਘ ਦੇ ਦਿਲ ਤੇ ਬੜਾ ਗਹਿਰਾ ਅਸਰ ਕੀਤਾ ਤੇ ਉਸਨੂੰ ਭਗਤ ਸਿੰਘ ਨੇ ਆਪਣਾ ਆਦਰਸ਼ ਬਣਾ ਲਿਆ।ਸਰਾਭਾ ਦਾ ਇਹ ਗੀਤ ਉਹ ਬੜੇ ਪਿਆਰ ਨਾਲ ਗਾਇਆ ਕਰਦੇ ਸੀ ,'”
                  ਸੇਵਾ ਦੇਸ਼ ਦੀ ਜਿੰਦੜੀਏ ਬੜੀ ਔਖੀ ,ਗਲਾਂ ਕਰਣੀਆਂ ਢੇਰ ਸੁਖਾਲੀਆਂ ਨੀ
                  ਜਿਨ੍ਹਾ ਦੇਸ਼ ਦੀ ਸੇਵਾ ਵਿਚ ਪੈਰ ਪਾਇਆ ਉਨ੍ਹਾ ਲਖਾਂ ਮੁਸੀਬਤਾਂ ਜਾਲੀਆਂ ਨੀ।
ਸਰਦਾਰ ਭਗਤ ਸਿੰਘ ਇਨਕਲਾਬੀਆਂ ਦੀਆਂ ਗੱਲਾਂ ਕਰਦਾ ਸੀ।1919 ਜਲਿਆਂ ਵਾਲੇ ਬਾਗ ਦਾ ਖੂਨੀ ਸਾਕਾ ਵਾਪਰਿਆ , ਜਿਸਦਾ ਉਨ੍ਹਾ ਦੇ ਮਨ ‘ਤੇ ਬੜਾ ਡੂੰਘਾ ਅਸਰ ਹੋਇਆ ਅਗਲੇ ਦਿਨ ਹੀ ਓਹ ਅਮ੍ਰਿਤਸਰ ਚਲੇ ਗਏ ਤੇ ਉਸ ਬਾਗ ਵਿਚੋਂ  ਖੂਨ ਨਾਲ ਭਰੀ ਮਿਟੀ ਆਪਣੇ ਨਾਲ ਲੈਕੇ ਵਾਪਸ ਆ ਗਏ।ਇਸ ਘਟਨਾ ਨੇ ਉਨ੍ਹਾ ਦੇ ਮਨ ਤੇ ਅੰਗਰੇਜ਼ਾ ਖਿਲਾਫ਼ ਨਫਰਤ ਭਰ ਦਿਤੀ 1 ਫਰਵਰੀ 1921 ਨੂੰ ਨਨਕਾਣਾ ਸਾਹਿਬ ਗੁਰਦੁਆਰੇ ਦੇ ਮੋਰਚੇ ਨੇ ਭਗਤ ਸਿੰਘ ਦੇ ਮਨ ਤੇ ਡੂੰਘੀ ਛਾਪ ਛੱਡੀ। ਉਹ ਆਪਣੇ ਪਿੰਡ ਵਿੱਚੋਂ ਲੰਘਦੇ ਜਾਂਦੇ ਅੰਦੋਲਨ ਕਾਰੀਆਂ ਨੂੰ ਲੰਗਰ ਛਕਾਇਆ ਕਰਦੇ ਸਨ। ਫਿਰ ਗਾਂਧੀ ਦਾ ਅੰਦੋਲਨ ਸ਼ੁਰੂ ਹੋਇਆ। ਕਈ ਨੋਜਵਾਨਾਂ ਸਕੂਲ ਤੇ ਕਾਲਜਾਂ ਦੀ ਪੜਾਈ ਛੱਡਕੇ ਆਜ਼ਾਦੀ ਦੀ ਲੜਾਈ ਦੇ ਮੈਦਾਨ ਵਿਚ ਕੁੱਦ ਪਏ  ਜਿਨ੍ਹਾ ਵਿਚੋਂ ਭਗਤ ਸਿੰਘ ਵੀ ਇਕ ਸੀ।
ਗਦਰ ਪਾਰਟੀ ਦੇ ਬਾਨੀ ਬਾਬਾ ਸੋਹਣ ਸਿੰਘ ਭਕਨਾ ਉਸ ਬਾਰੇ ਲਿਖਦੇ ਹਨ ‘ਭਗਤ ਸਿੰਘ ਛੇ ਫੁੱਟ ਲੰਮਾ, ਬਹੁਤ ਖੂਬਸੂਰਤ ਅਤੇ ਮੁੱਛ-ਫੁੱਟ ਨੌਜੁਆਨ ਸੀ। ‘ ਉਹ ਇਕ ਨਿੱਡਰ ਜਰਨੈਲ, ਫਿਲਾਸਫਰ ਅਤੇ ਉੱਚ ਦਰਜੇ ਦੀ ਰਾਜਸੀ ਸੂਝ ਰੱਖਣ ਵਾਲਾ ਸੀ।  ਦੇਸ਼ ਭਗਤੀ ਦੇ ਨਾਲ-ਨਾਲ ਦੁਨੀਆ ਭਰ ਦੀ ਪੀੜਤ ਜਨਤਾ ਦਾ ਦਰਦ ਉਹਦੇ ਦਿਲ ਵਿਚ ਕੁੱਟ-ਕੁੱਟ ਕੇ ਭਰਿਆ ਹੋਇਆ ਸੀ।
ਪਰ ਭਗਤ ਸਿੰਘ ਆਪਣੀ ਨਵੇਕਲੀ ਵਿਚਾਰਧਾਰਾ ਕਰਕੇ ਸਭ ਤੋਂ ਨਿਆਰਾ ਸੀ ਅਤੇ ਅੱਜ ਵੀ ਹੈ। ਉਸ ਨੇ ਛੋਟੀ ਉਮਰ ਵਿਚ ਹੀ ਆਪਣੇ ਤਰਕਪੂਰਨ ਫਲਸਫੇ ਨਾਲ ਲੋਕ ਦੇ ਮਨਾਂ ਨੂੰ ਟੁੰਬਿਆ ਅਤੇ ਹਲੂਣਿਆ। ਨਿੱਕੀ ਉਮਰੇ ਦੇਸ਼ ਲਈ ਵੱਡੇ ਕਾਰਨਾਮਿਆਂ ਨੂੰ ਸਰਅੰਜ਼ਾਮ ਦੇਣ ਕਰਕੇ ਉਹ ਹਿੰਦੁਸਤਾਨੀਆਂ ਦੀਆਂ ਅੱਖਾਂ ਦਾ ਤਾਰਾ ਬਣ ਗਿਆ।
ਸੰਨ 1921-1922 ਈ: ਨੂੰ  ਲਾਹੌਰ ਵਿਖੇ ਦੇਸ਼ ਭਗਤਾਂ ਦੁਆਰਾ ਇਕ  ਨੈਸ਼ਨਲ ਕਾਲਜ ਬਣਾਇਆ ਗਿਆ ਜਿਸ ‘ਵਿਚ ਭਗਤ ਸਿੰਘ ਨੂੰ ਇੱਕ ਕਠਿਨ ਪ੍ਰੀਖਿਆ ਪਾਸ ਕਰਕੇ ਕਾਲਜ ਦੇ ਪਹਿਲੇ ਸਾਲ ਹੀ ਦਾਖਲਾ ਮਿਲ ਗਿਆ। ਜੈ ਦੇਵ ਗੁਪਤਾ ਅਤੇ ਸੁਖਦੇਵ ਇਨ੍ਹਾ  ਦੀ ਕਲਾਸ ਵਿਚ ਹੀ  ਪੜ੍ਹਦੇ ਸਨ। ਭਗਤ ਸਿੰਘ ਦਾ ਸੁਖਦੇਵ ਨਾਲ ਕਾਲਜ ਦਾ ਇਹ ਸਾਥ ਫਾਂਸੀ ਦੇ ਤਖ਼ਤੇ ਤੱਕ ਗਿਆ।
1923 ‘ਚ  ਘਰਦਿਆਂ ਵਲੋਂ ਵਿਆਹ ਲਈ ਜ਼ੋਰ ਪਾਉਣ ‘ਤੇ ਸਰਦਾਰ ਭਗਤ ਸਿੰਘ ਨੇ ਘਰ ਛੱਡ ਦਿੱਤਾ ਅਤੇ ਕਾਨਪੁਰ ਚਲੇ ਗਏ ।ਉਥੇ ਉਨ੍ਹਾ ਨੇ ਕੁਝ ਚਿਰ ਦੈਨਿਕ ਪ੍ਰਤਾਪ ,ਵੀਰ ਅਰਜਨ ਅਤੇ  ਕਿਰਤੀ ਰਸਾਲਿਆਂ ਲਈ ਕੰਮ ਕੀਤਾ।ਉਹ ਹਿੰਦੀ ਉਰਦੂ ਅੰਗ੍ਰੇਜ਼ੀ ਤੇ ਪੰਜਾਬੀ ਲਿਖਣ ਵਿਚ ਮਾਹਿਰ ਸੀ ।ਉਹ ਪ੍ਰਸਿਧ ਕ੍ਰਾਂਤੀਕਾਰੀ  ਲੇਖਕਾਂ ਰੂਸੋ , ਵਾਲਟੇਅਰ, ਲੇਨਿਨ , ਮਾਰਕਸ ਆਦਿ ਦੀਆਂ ਰਚਨਾਵਾਂ ਬੜੇ ਸ਼ੋਕ ਤੇ ਧਿਆਨ ਨਾਲ ਪੜਦੇ ਤੇ ਪ੍ਰਭਾਵਿਤ ਹੁੰਦੇ। ਉਹ ਵਿਦੇਸ਼ੀ ਆਜ਼ਾਦੀ ਦੇ ਘੁਲਾਟੀਆਂ ਦੀਆਂ ਸਵੈ-ਜੀਵਨੀਆਂ ਦਾ ਭਾਰਤੀ ਭਾਸ਼ਾ ਵਿਚ ਅਨੁਵਾਦ ਕਰਨ ਦੇ ਨਾਲ ਨਾਲ ਖੁਦ ਵੀ ਕਿਤਾਬਾਂ ਤੇ ਪਰਚੇ ਲਿਖ਼ਿਆ ਕਰਦੇ ਸੀ।ਕਿਤਾਬਾਂ ਪੜਨ ਦਾ ਉਨ੍ਹਾ ਨੂੰ ਬੇਹਦ ਸ਼ੋਕ ਸੀ ।ਉਹ ਆਪਣੇ ਨਾਲ ਹਰ ਵੇਲੇ ਕਿਤਾਬ ਅਤੇ ਪਿਸਤੌਲ ਰੱਖਦੇ ਸਨ।ਇਸ ਤੋ ਬਾਅਦ ਭਗਤ ਸਿੰਘ ਤੇ ਉਸਦੇ ਸਾਥੀ
ਕਾਨਪੁਰ ਵਿਚ ਸ਼ੰਕਰ ਵਿਦਿਆਰਥੀ , ਬੀ .ਕੇ .ਦਤ, ਚੰਦਰ ਸ਼ੇਖਰ ਅਜਾਦ ਤੇ ਕੁਝ ਹੋਰ ਬੰਗਾਲੀ ਕ੍ਰਾਂਤੀਕਾਰੀਆਂ  ਦੇ ਸੰਪਰਕ ਵਿਚ ਆਏ।ਭਗਤ ਸਿੰਘ ਨੂੰ ਕਰਤਾਨ ਸਿੰਘ ਸਰਾਭਾ ,ਲੈਨਿਨ ,ਜੈਕ ਲੰਡਨ,ਮੁਖ਼ਾਇਲ ਬਾਕੂਨਿਨ ਨੇ ਪ੍ਰਭਾਵਿਤ ਕੀਤਾ ।ਇਥੇ ਉਹ ,”ਹਿੰਦੁਸਤਾਨ ਰਿਪਬਲੀਕਨ ਐਸੋਸੀਏਸ਼ਨ” ਦਾ ਮੈਂਬਰ ਬਣ ਗਏ ।ਉਨ੍ਹਾ ਦਿਨਾਂ  ਵਿਚ ਗੁਰੁਦਵਾਰਿਆਂ ਦੀ ਆਜ਼ਾਦੀ ਲਈ ਜੈਤੋਂ ਦਾ ਮੋਰਚਾ ਲਗਾ ਹੋਇਆ ਸੀ ਜਿਸਦਾ ਉਨ੍ਹਾ ਨੇ  ਪੁਰਜੋਸ਼ ਸੁਆਗਤ ਕੀਤਾ, ਤੇ ਪੂਰੇ ਇੱਕਠ ਨੂੰ ਲੰਗਰ ਛਕਾਇਆ ਜਿਸ ਲਈ ਉਸਦੇ ਗ੍ਰਿਫਤਾਰੀ ਦੇ ਵਰੰਟ ਜਾਰੀ ਹੋ ਗਏ ।1927 ਵਿਚ ਨੌਜੁਆਨ ਭਾਰਤ ਸਭਾ ਦੀ ਨੀਂਹ ਰੱਖੀ  ਜਿਸਦਾ ਬਾਅਦ ਵਿਚ ਨਾਂ ਬਦਲਕੇ “ਹਿੰਦੁਸਤਾਨ ਰਿਪਬਲੀਕਨ ਐਸੋਸੀਏਸ਼ਨ”  ਰੱਖ ਦਿਤਾ। 1927 ਵਿੱਚ ਕਾਕੋਰੀ ਕਾਂਡ ( ਰੇਲਗੱਡੀ ਡਾਕੇ) ਦੇ ਮਾਮਲੇ ਵਿੱਚ ਉਨ੍ਹਾ ਨੂੰ ਗਿਰਫ਼ਤਾਰ ਕਰ ਲਿਆ ਗਿਆ।
1928 ਵਿਚ ਸਾਇਮਨ ਕਮਿਸ਼ਨ ਦੇ ਵਿਰੋਧ ਵਿਚ ਇਕ ਵਡਾ ਜਲੂਸ ਕਢਿਆ ਜਿਸਦੀ ਅਗਵਾਈ ਲਾਲਾ ਲਜਪਤ ਰਾਏ ਜੀ ਕਰ ਰਹੇ ਸਨ ।ਅੰਗਰੇਜ਼ ਸਰਕਾਰ ਵਲੋ ਲਾਲਾ ਲਜਪਤ ਰਾਏ ਤੇ ਲਾਠੀਆਂ ਦੀ ਬੁਛਾੜ ਕੀਤੀ ਗਈ ਜਿਸ ਕਰਕੇ 17 ਨਵੰਬਰ 1928 ਵਿਚ ਉਨ੍ਹਾ ਦੀ ਮੌਤ ਹੋ ਗਈ।ਭਗਤ ਸਿੰਘ ਨੇ ਲਾਲਾ ਲਾਜਪਤ ਰਾਏ ਦੀ ਮੌਤ ਦਾ ਬਦਲਾ 17 ਦਸੰਬਰ 1928  ਨੂੰ ਲਹੋਰ ਦੇ ਪੀ.ਐਸ.ਪੀ ਮਿਸਟਰ ਸਾਂਡਰਸ ਨੂੰ ਗੋਲੀ ਮਾਰਕੇ ਲਿਆ।   8 ਅਪ੍ਰੈਲ 1929 ਜਦ ਅਸੈਬਲੀ ਵਿਚ ਪਬਲਿਕ ਸੇਫਟੀ ਬਿਲ ਅਤੇ ਟਰੇਡ ਡਿਸਪਿਉਟ ਦੀ ਬਹਿਸ ਹੋਈ ਤਾਂ ਭਗਤ ਸਿੰਘ ਨੇ ਐਸੰਬਲੀ ਵਿਚ ਨਕਲੀ ਬੰਬ ਸੁਟਕੇ ਜਿਸਦਾ ਮਤਲਬ ਸੀ, ਸਿਰਫ ਧਮਾਕਾ ਕਿਉਂਕਿ ਖੂਨ ਖਰਾਬੇ ਦੇ ਹੱਕ ਵਿਚ ਉਹ ਬਿਲਕੁਲ ਨਹੀਂ ਸਨ ਤੇ ਆਪਣੇ ਆਪ ਨੂੰ ਗ੍ਰਿਫਤਾਰ ਕਰਵਾ ਲਿਆ। ਬੰਬ ਸੁੱਟਣ ਦਾ ਸਾਡਾ ਉਦੇਸ਼ ਕੇਵਲ ਬੋਲੇ ਕੰਨਾ ਨੂੰ ਸੁਣਨ ਯੋਗ ਬਣਾਉਣਾ ਤੇ ਬੇਖਬਰਾਂ  ਨੂੰ ਸਮੇ ਸਿਰ ਸਾਵਧਾਨ ਕਰਨਾ ਸੀ।
ਇਸ ਕੇਸ ਦੇ ਦੌਰਾਨ ਸ: ਭਗਤ ਸਿੰਘ ਅਤੇ ਉਸ ਦੇ ਸਾਥੀਆਂ ਨੇ ਜੇਲ੍ਹ ਅਧਿਕਾਰੀਆਂ ਵੱਲੋ ਦਿੱਤੇ ਗਏ ਮਾੜੇ ਖਾਣੇ ਅਤੇ ਮਾੜੇ ਵਤੀਰੇ ਖਿਲਾਫ ਭੁੱਖ ਹੜਤਾਲ ਵੀ ਕੀਤੀ । ਇਸ ਭੁੱਖ ਹੜਤਾਲ ਨੂੰ ਖਤਮ ਕਰਨ ਲਈ ਸਰਕਾਰ ਦੁਆਰਾ ਅਨੇਕਾਂ ਯਤਨ ਕੀਤੇ ਗਏ। 63 ਦਿਨਾਂ ਦੀ ਭੁੱਖ ਹੜਤਾਲ ਤੋਂ ਬਾਅਦ ਜਤਿਨ ਦਾਸ 13 ਸਤੰਬਰ 1929 ਈ: ਨੂੰ ਦੇਸ਼ ਦੀ ਖਾਤਰ ਆਪਣੀ ਜਾਨ ਕੁਰਬਾਨ ਕਰ ਗਿਆ। 
ਭਗਤ ਸਿੰਘ ਜੇਲ੍ਹ ਦੀ ਸਖ਼ਤ ਜ਼ਿੰਦਗੀ ਦੇ ਆਦੀ ਹੋ ਗਏ ਸਨ। ਉਨ੍ਹਾਂ ਦੀ ਕੋਠੜੀ ਨੰਬਰ 14 ਦਾ ਫਰਸ਼ ਪੱਕਾ ਨਹੀਂ ਸੀ, ਉਸ 'ਤੇ ਘਾਹ ਉੱਗਿਆ ਹੋਇਆ ਸੀ। ਉਸ 'ਚ ਬੱਸ ਇੰਨੀ ਕੁ ਥਾਂ ਸੀ ਕਿ ਉਨ੍ਹਾਂ ਦਾ 5 ਫੁੱਟ 10 ਇੰਚ ਦਾ ਸਰੀਰ ਮੁਸ਼ਕਲ ਨਾਲ ਆ ਸਕੇ।
ਭਗਤ ਸਿੰਘ ਨੂੰ ਫਾਂਸੀ ਤੋਂ ਦੋ ਘੰਟੇ ਪਹਿਲਾਂ ਉਨ੍ਹਾਂ ਦੇ ਵਕੀਲ ਪ੍ਰਾਣ ਨਾਥ ਮਹਿਤਾ ਉਨ੍ਹਾਂ ਨੂੰ ਮਿਲਣ ਆਏ। ਮਹਿਤਾ ਨੇ ਬਾਅਦ ਵਿੱਚ ਲਿਖਿਆ ਕਿ ਭਗਤ ਸਿੰਘ ਆਪਣੀ ਛੋਟੀ ਜਿਹੀ ਕੋਠੜੀ 'ਚ ਪਿੰਜਰੇ 'ਚ ਬੰਦ ਸ਼ੇਰ ਵਾਂਗ ਚੱਕਰ ਲਾ ਰਹੇ ਸਨ।
ਫਾਂਸੀ ਸਮੇਂ ਭਗਤ ਸਿੰਘ ਦੀ ਉਮਰ 23 ਸਾਲ , 5 ਮਹੀਨੇ ਅਤੇ 27 ਦਿਨ ਸੀ । ਲਾਹੌਰ ਸੈਂਟਰਲ ਜੇਲ੍ਹ 'ਚ 23 ਮਾਰਚ, 1931 ਨੂੰ ਦਿਨ ਦੀ ਸ਼ੁਰੂਆਤ ਕਿਸੇ ਹੋਰ ਦਿਨ ਵਾਂਗ ਹੀ ਹੋਈ ਸੀ। ਫ਼ਰਕ ਸਿਰਫ਼ ਇਹ ਸੀ ਕਿ ਸਵੇਰੇ ਜ਼ੋਰਦਾਰ ਹਨ੍ਹੇਰੀ ਆਈ ਸੀ।
ਕੁਝ ਦੇਰ ਬਾਅਦ ਤਿੰਨਾਂ ਕ੍ਰਾਂਤੀਕਾਰੀਆਂ ਨੂੰ ਫਾਂਸੀ ਦੀ ਤਿਆਰੀ ਲਈ ਉਨ੍ਹਾਂ ਦੀਆਂ ਕੋਠੜੀਆਂ ਤੋਂ ਬਾਹਰ ਲਿਆਂਦਾ ਗਿਆ। ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੇ ਆਪਣੇ ਹੱਥ ਜੋੜੇ ਅਤੇ ਆਪਣਾ ਮਨਪਸੰਦ ਅਜ਼ਾਦੀ ਦਾ ਗੀਤ ਗਾਉਣੇ ਲੱਗੇ-
ਕਦੇ ਉਹ ਦਿਨ ਆਵੇਗਾ
ਕਿ ਜਦ ਅਸੀਂ ਅਜ਼ਾਦ ਹੋਵਾਂਗੇ
ਇਹ ਆਪਣੀ ਹੀ ਧਰਤੀ ਹੋਵੇਗੀ
ਇਹ ਆਪਣਾ ਅਸਮਾਨ ਹੋਵੇਗਾ
ਫਿਰ ਇਨ੍ਹਾਂ ਤਿੰਨਾਂ ਦਾ ਇੱਕ-ਇੱਕ ਕਰਕੇ ਭਾਰ ਤੋਲਿਆ ਗਿਆ। ਸਾਰਿਆਂ ਦਾ ਭਾਰ ਵਧਿਆ ਹੋਇਆ ਸੀ। ਇਨ੍ਹਾਂ ਸਾਰਿਆਂ ਨੂੰ ਅਪਣਾ ਆਖ਼ਰੀ ਇਸ਼ਨਾਨ ਕਰਨ ਲਈ ਕਿਹਾ ਗਿਆ। ਫਿਰ ਉਨ੍ਹਾਂ ਨੂੰ ਪਾਉਣ ਲਈ ਕਾਲੇ ਕੱਪੜੇ ਦਿੱਤੇ ਪਰ ਉਨ੍ਹਾਂ ਦੇ ਚਿਹਰੇ ਖੁੱਲ੍ਹੇ ਰਹਿਣ ਦਿੱਤੇ ਗਏ।
ਮਾਰਚ ਸ਼ਾਮ , ਨਿਰਧਾਰਤ ਸਮੇਂ ਤੋਂ ਇਕ ਦਿਨ ਪਹਿਲਾਂ 23 ਮਾਰਚ 1931 ਨੂੰ ਫਾਂਸੀ ਦੇ ਦਿੱਤੀ ਗਈ। ਇਨਕਲਾਬ ਜਿੰਦਾਬਾਦ ਦੇ ਨਾਅਰੇ ਲਗਾ ਕੇ ਫਾਂਸੀ ਤੇ ਲਟਕ ਗਏ ।
ਲੋਕਾਂ ਦੇ ਇਕੱਠ ਤੋਂ ਡਰਦਿਆਂ ਜੇਲ੍ਹ ਦੀ ਪਿਛਲੀ ਦੀਵਾਰ ਤੋੜ ਕੇ ਭਗਤ ਸਿੰਘ ਅਤੇ ਉਸ ਦੇ ਸਾਥੀਆਂ ਦੀਆਂ ਲਾਸ਼ਾਂ ਸੈਂਟਰਲ ਜੇਲ੍ਹ ਦੇ ਚੋਰ ਰਸਤੇ ਰਾਹੀਂ ਲਾਹੋਰ ਤੋਂ ਫਿਰੋਜਪੁਰ ਲਾਗੇ ਹੁਸੈਨੀਵਾਲਾ  ਸਤਲੁਜ ਦਰਿਆਂ ਦੇ ਕੰਢੇ ਤੇ ਜਲ੍ਹਾ ਦਿੱਤੀਆਂ ਗਈਆਂ।
ਭਗਤ ਸਿੰਘ ਤੇ ਉਸਦੇ ਸਾਥੀਆਂ ਦਾ ਨਾਂ ਹਮੇਸ਼ਾ ਗੂੰਜਦਾ ਰਹੇਗਾ ।ਉਹਨਾਂ ਦੀ ਯਾਦ ਵਿੱਚ ਸਦਾ ਮੇਲੇ ਲੱਗਦੇ ਰਹਿਣਗੇ।ਆਓ ਸਾਰੇ ਰਲ ਕੇ ਭਗਤ ਸਿੰਘ ਦੀ ਸੋਚ ਤੇ ਪਹਿਰਾ ਦੇਈਏ ਤੇ ਉਹਨਾਂ ਦੇ ਦਿੱਤੇ ਵਿਚਾਰਾਂ ਨੂੰ ਅਪਣਾ ਕੇ ਆਪਣੇ ਦੇਸ਼ ਦੀ ਰਾਖੀ ਕਰੀਏ।
ਅਸਿਸਟੈਂਟ ਪ੍ਰੋ. ਗਗਨਦੀਪ ਕੌਰ ਧਾਲੀਵਾਲ ਝਲੂਰ ਬਰਨਾਲਾ ।

   ਨਫ਼ਰਤੀ ਭਾਸ਼ਣ ✍️ ਰਜਵਿੰਦਰ ਪਾਲ ਸ਼ਰਮਾ

                     ਨਫ਼ਰਤੀ ਭਾਸ਼ਣ

ਸੱਤਾ ਦਾ ਮੋਹ ਵਿਅਕਤੀ ਨੂੰ ਕੁਝ ਵੀ ਕਰਨ ਲਈ ਮਜਬੂਰ ਕਰ ਦਿੰਦਾ ਹੈ। ਸੱਤਾ ਲਈ ਵਿਅਕਤੀ ਸਹੀ ਗ਼ਲਤ, ਚੰਗਾ ਮਾੜਾ ਕੁਝ ਨਹੀਂ ਸੋਚਦਾ ਉਸਦਾ ਨਿਸ਼ਾਨਾ ਸਿਰਫ਼ ਕੁਰਸੀ ਨੂੰ ਪ੍ਰਾਪਤ ਕਰਨ ਦਾ ਨਸ਼ਾ ਹੁੰਦਾ ਹੈ,ਇਹੀ ਸਭ ਕੁਝ ਪਿਛਲੇ ਦਿਨੀਂ ਸੰਸਦ ਵਿੱਚ ਹੋ ਰਿਹਾ ਹੈ। ਨਵੇਂ ਸੰਸਦ ਵਿੱਚ ਮਹਿਲਾ ਰਾਖਵਾਂਕਰਨ ਬਿੱਲ ਪਾਸ ਕਰਕੇ ਚੰਦਰਯਾਨ 3 ਤੇ ਚਰਚਾ ਕੀਤੀ। ਚਰਚਾ ਦੌਰਾਨ ਹੀ ਇੱਕ ਸੰਸਦ ਦੁਆਰਾ ਦੂਜੇ ਸੰਸਦ ਲਈ ਭੱਦੀ ਸ਼ਬਦਾਵਲੀ ਦੀ ਵਰਤੋਂ ਕੀਤੀ ਗਈ। ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਸੰਸਦਾਂ ਵਿੱਚ ਜਾ ਕੇ ਚੋਣਾਂ ਵਿੱਚ ਕੀਤੇ ਵਾਅਦਿਆਂ ਤੋਂ ਜਦੋਂ ਮੁੱਕਰ ਜਾਂਦੇ ਹਨ ਤਾਂ ਉਦੋਂ ਆਮ ਆਦਮੀ ਤੇ ਕਈ ਵਾਪਰਦਾ ਹੈ ਇਹ ਉਹੀ ਦੱਸ ਸਕਦਾ ਹੈ।ਸੰਸਦ ਬਿੱਲ ਪਾਸ ਅਤੇ ਪਾਸ ਕਰਨ ਦੀ ਬਜਾਏ ਹੰਗਾਮਿਆਂ ਅਤੇ ਗਾਲੀ ਗਲੋਚ ਦਾ ਘਰ ਬਣਦਾ ਜਾ ਰਹੀ ਹੈ।ਸੰਸਦ ਨੂੰ ਲੋਕਤੰਤਰ ਦਾ ਮੰਦਰ ਕਿਹਾ ਜਾਂਦਾ ਹੈ ਪ੍ਰੰਤੂ ਸੰਸਦਾਂ ਦੁਆਰਾ ਹਰ ਰੋਜ਼ ਲੋਕਤੰਤਰ ਦੀ ਤੌਹੀਨ ਕੀਤੀ ਜਾਂਦੀ ਹੈ।ਸੰਸਦ ਜ਼ਿੰਮੇਵਾਰ ਹਨ ਉਹਨਾਂ ਤੇ ਉਹਨਾਂ ਇਲਾਕਾ ਵਾਸੀਆਂ ਦੀ ਜ਼ਿੰਮੇਵਾਰੀ ਹੈ ਜਿਹਨਾਂ ਨੇ ਉਹਨਾਂ ਨੂੰ ਚੁਣ ਕੇ ਭੇਜਿਆ ਹੈ। ਸੰਸਦਾਂ ਨੂੰ ਆਪਸੀ ਮਤਭੇਦ ਭੁਲਾ ਕੇ ਵਧਦੀ ਮਹਿੰਗਾਈ, ਬੇਰੋਜ਼ਗਾਰੀ ਅਤੇ ਨਸ਼ੇ ਵਰਗੇ ਮੁੱਦਿਆਂ ਤੇ ਚਰਚਾ ਕਰਕੇ ਹੱਲ ਲੱਭਣੇ ਚਾਹੀਦੇ ਹਨ ਤਾਂ ਜ਼ੋ ਲੋਕਾਂ ਦਾ ਜੀਵਨ ਪੱਧਰ ਸੁਧਾਰਿਆ ਜਾ ਸਕੇ।

                         ਰਜਵਿੰਦਰ ਪਾਲ ਸ਼ਰਮਾ - ਪਿੰਡ ਕਾਲਝਰਾਣ - ਡਾਕਖਾਨਾ ਚੱਕ ਅਤਰ ਸਿੰਘ ਵਾਲਾ -ਤਹਿ ਅਤੇ ਜ਼ਿਲ੍ਹਾ-ਬਠਿੰਡ - 7087367969

ਉਧੇੜ ਬੁਣ..…(ਮਿੰਨੀ ਕਹਾਣੀ) ✍️ ਮਨਜੀਤ ਕੌਰ ਧੀਮਾਨ

ਉਧੇੜ ਬੁਣ..…

                ਮਾਂ, ਇਹ ਕੀ ਕਰਦੀ ਰਹਿੰਦੀ ਏਂ? ਸਵੈਟਰ ਬੁਣ ਲੈਂਦੀ ਏਂ ਤੇ ਫ਼ੇਰ ਆਪੇ ਉਧੇੜ ਦਿੰਦੀ ਏਂ। ਐਵੇਂ ਸਮਾਂ ਖ਼ਰਾਬ ਕਰਦੀ ਰਹਿੰਦੀ ਏਂ।ਪੇਕੀਂ ਆਈ ਧੀ ਰਾਣੋ ਨੇ ਮਾਂ ਦੇ ਕੋਲ਼ ਬੈਠਦਿਆਂ ਕਿਹਾ।

              ਧੀਏ! ਸਮਾਂ ਹੀ ਤਾਂ ਨਹੀਂ ਕਟਦਾ ਮੇਰਾ। ਇਸੇ ਲਈ ਸਵੈਟਰ ਬੁਣਦੀ ਹਾਂ। ਕਦੇ ਸਮਾਂ ਹੁੰਦਾ ਸੀ ਕਿ ਮੇਰੇ ਬੁਣੇ ਸਵੈਟਰ ਬੜੇ ਖ਼ਾਸ ਮੰਨੇ ਜਾਂਦੇ ਸਨ। ਪਰ ਅੱਜਕਲ੍ਹ ਕੋਈ ਪਾਉਂਦਾ ਹੀ ਨਹੀਂ, ਇਹਨਾਂ ਨੂੰ।ਨੱਕ,ਮੂੰਹ ਚੜ੍ਹਾਉਂਦੇ ਹਨ, ਦੇਖ ਕੇ।ਇਸ ਲਈ ਆਪੇ ਮੁੜ ਉਧੇੜ ਦਿੰਦੀ ਹਾਂ।ਪਰ 'ਕੱਲਿਆਂ ਦਿਲ ਨਹੀਂ ਲੂਗਦਾ ਤਾਂ ਫ਼ੇਰ ਬੁਣਨ ਬਹਿ ਜਾਂਦੀ ਹਾਂ। ਮਾਂ ਨੇ ਭਿਜੀਆਂ ਅੱਖਾਂ ਚੁੰਨੀ ਦੇ ਲੜ੍ਹ ਨਾਲ਼ ਪੂੰਝਦਿਆਂ ਕਿਹਾ।

           ਮਾਂ ਔਰਤ ਦੀ ਜ਼ਿੰਦਗੀ ਇਸੇ ਉਧੇੜ ਬੁਣ ਵਿੱਚ ਨਿਕਲ਼ ਜਾਂਦੀ ਹੈ। ਬਹੁਤ ਸਾਰੇ ਵਿਚਾਰ ਵੀ ਉਹ ਮਨ ਵਿੱਚ ਬੁਣਦੀ ਰਹਿੰਦੀ ਹੈ ਪਰ ਸਮੇਂ ਦੇ ਨਾਲ਼ ਆਪੇ ਹੀ ਉਧੇੜ ਦਿੰਦੀ ਹੈ। ਕਿਸੇ ਨੂੰ ਕੁਝ ਕਹਿਣ ਦੀ ਹਿੰਮਤ ਨਹੀਂ ਕਰਦੀ। ਰਾਣੋ ਨੇ ਨਿਰਾਸ਼ ਆਵਾਜ਼ ਵਿੱਚ ਕਿਹਾ।

             ਹਾਂ ਧੀਏ! ਕਿਉਂਕਿ ਔਰਤ ਆਪਣੇ ਵਿਚਾਰਾਂ ਦਾ ਸਵੈਟਰ ਕਦੇ ਕਿਸੇ ਨੂੰ ਜ਼ੋਰ ਨਾਲ ਨਹੀਂ ਪਵਾਉਂਦੀ। ਉਹ ਆਪਣੀ ਕਲਾ ਦਾ ਜਾਂ ਆਪਣੀ ਮਿਹਨਤ ਦਾ ਕੋਈ ਫਲ ਜਾਂ ਕੋਈ ਮੁੱਲ ਨਹੀਂ ਮੰਗਦੀ। ਉਹ ਸਭ ਕੁਝ ਹੋ ਕੇ ਵੀ ਅਣਹੋਈ ਰਹਿੰਦੀ ਹੈ। ਉਹ ਆਪਣੀ ਅਹਿਮੀਅਤ ਆਪਣੇ ਵਜ਼ੂਦ ਨੂੰ ਸਾਬਿਤ ਨਹੀਂ ਕਰਦੀ। ਮਾਂ ਨੇ ਵੀ ਉਦਾਸ ਜਿਹੇ ਲਹਿਜ਼ੇ ਵਿੱਚ ਕਿਹਾ।

                ਲਿਆ ਮਾਂ, ਇਹ ਸਵੈਟਰ ਮੈਨੂੰ ਦੇ। ਮੈਂ ਪਾਵਾਂਗੀ ਇਸ ਨੂੰ। ਹੁਣ ਮੈਂ ਇਸ ਨੂੰ ਉੱਧੜਣ ਨਹੀਂ ਦੇਵਾਂਗੀ। ਰਾਣੋ ਨੇ ਉੱਠਦਿਆਂ ਕਿਹਾ।

             ਪਰ ਧੀਏ! ਇਸਨੂੰ ਕੋਈ ਪਸੰਦ ਨਹੀਂ ਕਰੇਗਾ। ਤੂੰ ਛੱਡ ਪਰਾਂ। ਮਾਂ ਨੇ ਹੈਰਾਨ ਹੁੰਦਿਆਂ ਕਿਹਾ।

              ਨਹੀਂ ਮਾਂ.... ਤੂੰ ਵੇਖੀਂ। ਇਹਨੂੰ ਸਭ ਪਸੰਦ ਕਰਨਗੇ। ਮੈਂ ਇਹਨੂੰ ਸੋਹਣੇ-ਸੋਹਣੇ ਫੀਤੇ ਤੇ ਬਟਨ ਲਗਾਵਾਂਗੀ। ਫ਼ੇਰ ਵੇਖੀਂ, ਇਹਨੂੰ ਸਾਰੇ ਪਸੰਦ ਕਰਨਗੇ। ਕਹਿੰਦੇ ਹੋਏ ਰਾਣੋ ਦੇ ਚਿਹਰੇ ਤੇ ਇੱਕ ਨਵੀਂ ਚਮਕ ਆ ਗਈ।

 

ਮਨਜੀਤ ਕੌਰ ਧੀਮਾਨ,ਸ਼ੇਰਪੁਰ, ਲੁਧਿਆਣਾ-  ਸੰ:9464633059

ਪੜ੍ਹ ਗੁਰਨਾਮ ਕੁਰੇ ਕਾਟ, ਯਾਰ ਦਾ ਆਇਆ ✍️ ਬੁੱਧ ਸਿੰਘ ਨੀਲੋਂ

ਬੁੱਧ ਚਿੰਤਨ 

ਪੜ੍ਹ ਗੁਰਨਾਮ ਕੁਰੇ ਕਾਟ, ਯਾਰ ਦਾ ਆਇਆ

ਜਦੋਂ ਕੋਈ ਵਿਆਹ ਹੁੰਦਾ ਸੀ ਤਾਂ ਲਾਗੀ ਦੇ ਹੱਥ ਗੱਡੀ ਭੇਜਦੇ ਸੀ। ਉਸ ਗੱਠ ਤੇ ਖੱਮਣੀ ਬੰਨ੍ਹ ਕੇ ਚੌਲ ਦੇ ਦਾਣੇ ਤੇ ਹਲਦੀ ਲਾਈ ਹੁੰਦੀ ਸੀ । ਗੱਠ ਤੋਰਨੀ ਤੇ ਖੋਲ੍ਹਣੀ ਇਕ ਰਸਮ ਹੁੰਦੀ ਸੀ । ਗੱਠ ਤੋਂ ਬਾਅਦ ਵਿਆਹ ਦੇ ਕਾਰਡ ਛਪਦੇ, ਵੰਡੇ ਜਾਂਦੇ । ਸਰਮਾਏਦਾਰੀ ਦੌਰ ਵਿੱਚ ਆਮ ਵਿਅਕਤੀ ਦੇ ਪਹਿਲਾਂ ਪੀਲੇ ਕਾਰਡ ਬਣਦੇ ਸੀ। ਫੇਰ ਨੀਲੇ ਬਨਣ ਲੱਗੇ । ਜਦੋਂ 1984 ਦੇ ਵਿਚ ਸਿੱਖਾਂ ਦਾ ਕਤਲੇਆਮ ਹੋਇਆ ।ਉਦੋਂ ਲਾਲ ਕਾਰਡ ਬਣੇ । ਪਹਿਲਾਂ ਵੀ ਹੁਣ ਵੀ ਨਕਲੀ ਕਾਰਡ ਬਣਾਉਣ ਵਾਲੇ ਨਕਲੀ ਗਰੀਬ,ਸੁਤੰਤਰਤਾ ਸੰਗਰਾਮੀ, ਧਰਮ ਯੁੱਧ ਮੋਰਚਾ, ਨਕਲੀ ਦੰਗਾ ਪੀੜਤ, ਨਕਲੀ  ਨਕਲੀ । ਬੜਾ ਕੁਝ ਹੁੰਦਾ ਹੈ ਤੇ ਹੋ ਰਿਹਾ ਹੈ। ਸਮਾਜ ਵੀ ਨਕਲੀ ਤੇ ਰਿਸ਼ਤੇ ਵੀ ਨਕਲੀ । ਸੌਦੇ ਦੇ ਰਿਸ਼ਤੇ ਨਾਤੇ ਹੁੰਦੇ ਰਹੇ । ਪੰਜਾਬੀਆਂ ਨੇ ਵਿਦੇਸ਼ ਜਾਣ ਲਈ ਰਿਸ਼ਤਿਆਂ ਦਾ ਘਾਣ ਕੀਤਾ । ਨੂੰਹ ਸਹੁਰੇ ਦੀ ਸਾਲੀ। ਕੁੜਮ ਦੀ ਘਰਵਾਲੀ ਬਣਾ ਕੇ ਵਿਦੇਸ਼ਾਂ ਵਿੱਚ ਗਏ । ਹੁਣ ਉਹ ਹਿੱਕ ਥਾਪੜ ਕੇ ਕਹਿ ਰਹੇ ਹਨ ਕਿ ਅਸੀਂ ਕੈਨੇਡੀਅਨ ।

ਕੈਨੇਡਾ ਦੀ ਗੱਲ ਯਾਦ ਆਈ ਹੈ ।ਇਥੇ ਅਗਲੇ ਸਮਿਆਂ ਵਿਚ ਪੰਜਾਬੀ ਵਰਲਡ ਕਾਨਫਰੰਸ ਹੋਣੀ ਹੈ ਪੰਜਾਬ ਭਵਨ ਕੈਨੇਡਾ । ਇਸ ਦਾ ਮੁੱਖ ਪ੍ਰਬੰਧਕ ਪੰਜਾਬੀ ਭਾਸ਼ਾ ਤੇ ਪੰਜਾਬੀਆਂ ਦਾ ਫਿਕਰਮੰਦ ਸੁੱਖੀ । ਜਿਹੜਾ ਬੰਦਾ ਸੁਖੀ  ਹੋਵੇ ਉਹ ਹੀ ਸਮਾਜ ਸੇਵਾ ਕਰ ਸਕਦਾ ਹੈ । ਸੇਵਾ ਕਰਨੀ ਤੇ ਕਰਵਾਉਣੀ ਔਖਾ ਕੰਮ ਹੈ । ਇਹਨਾਂ ਨੇ ਪੰਜਾਬ ਸਮੇਤ ਦੁਨੀਆਂ ਭਰ ਵਿੱਚ ਵੱਸਦੇ ਪੰਜਾਬੀਆਂ ਨੂੰ ਨੀਲੇ ਪੱਤਰ ਭੇਜੇ ਹਨ। ਇਹ ਨੀਲੇ ਪੱਤਰ ਫੇਸ ਬੁੱਕ ਤੇ ਸੋਸ਼ਲ ਮੀਡੀਆ ਵਿੱਚ ਚਰਚਾ ਦਾ ਵਿਸ਼ਾ ਬਣੇ ਹੋਏ ਹਨ । ਲੋਕ ਇਕ ਦੂਜੇ ਨੂੰ ਵਧਾਈਆਂ ਦੇ ਰਹੇ ਹਨ ।ਅਖਬਾਰਾਂ ਵਿਚ ਖਬਰਾਂ ਲਗਵਾ ਰਹੇ ਹਨ। ਇਹ ਪੱਤਰ  ਨਾ ਸਪੌਸਰ ਸ਼ਿਪ ਐ ਤੇ ਨਾ ਹੀ ਕੈਨੇਡਾ ਦੀ ਜਹਾਜ਼ ਦੀ ਟਿਕਟ ਹੈ। ਇਹ ਸਿਰਫ  ਚਿੱਠੀ ਐ । ਖੈਰ ਆਪਾਂ ਬਚ ਗਏ ।ਆਪਾਂ ਨੂੰ ਇਹ ਨੀਲੇ ਰੰਗ ਦਾ ਪੱਤਰ ਨਹੀਂ ਮਿਲਿਆ । ਉਂਝ ਮੈਂ ਨੀਲਾ ਕਾਰਡ ਵੀ ਬਣਾਇਆ । ਸਾਡੇ ਆਲੇ ਦੁਆਲੇ ਖਾਂਦੇ ਪੀਂਦੇ ਲੋਕਾਂ ਨੇ ਬਣਾਇਆ ਹੋਇਆ ਹੈ ।ਉਹ ਗੱਡੀ ਜਾਂ ਟਰੈਕਟਰ ਉਤੇ ਮੁਫਤ ਦੀ ਕਣਕ ਲੈਣ ਜਾਂਦੇ ਹਨ । ਮਾਨ ਸਰਕਾਰ ਦੀ ਇੱਛਾ ਹੈ ਕਿ ਇਸ ਦੇ ਨਾਲ ਸਾਡੀਆਂ ਵੋਟਾਂ ਦੀ ਬੇਇਜ਼ਤੀ ਹੁੰਦੀ ਹੈ । ਹੁਣ ਇਹ ਕਣਕ ਘਰ ਘਰ ਪੁੱਜਦੀ ਕਰਨ ਯੋਜਨਾ ਐ। ਖੈਰ ਨੀਲੇ ਕਾਰਡ ਵਾਲੇ ਕੈਨੇਡਾ ਦੇ ਸਫਾਰਤਖਾਨੇ ਗੇੜੇ ਮਾਰਨ ਲੱਗ ਪਏ ਹਨ ।ਪਰ ਉਧਰ ਕੈਨੇਡਾ ਦੇ ਪ੍ਰਧਾਨ ਮੰਤਰੀ ਟਰੂਡੋ ਨੇ ਨਵੀਂ ਭਸ਼ੂੜੀ ਪਾ ਦਿੱਤੀ । ਆਣ ਜਾਣ ਵਾਲਿਆਂ ਨੂੰ ਵੀਜਾ ਨਹੀਂ ਮਿਲਣਾ ।

ਹਾਲਤ ਇਹ ਹੈ ਕਿ ਸਾਨ੍ਹਾਂ ਦੇ ਭੇੜ ਵਿਚ ਗੁਆਰੇ ਦਾ ਗਾਹ । ਲੜਾਈ ਆਗੂਆਂ ਦੀ ਹੋਈ ਹੈ, ਨੁਕਸਾਨ ਆਮ ਲੋਕਾਂ ਦਾ ਹੋਇਆ ਹੈ । ਖੈਰ ਆਪਾਂ ਕੀ ਲੈਣਾ ਹੈ ਸਾਡੇ ਤਾਂ ਮੂੰਹ ਵਿੱਚ ਕੋਹੜਕਿਰਲੀ ਆ ਗਈ ਹੈ । ਹੁਣ ਨਾ ਕੈਨੇਡਾ ਦੇ ਪ੍ਰਧਾਨ ਮੰਤਰੀ ਟਰੂਡੋ ਦੇ ਨਾ ਭਾਰਤ ਸਰਕਾਰ ਦੇ ਵਿਰੁੱਧ ਬੋਲ ਸਕਦੇ ਹਾਂ । 

ਬੁੱਧ ਸਿੰਘ ਨੀਲੋਂ 

9464370823

ਵਰਿਆਮ ਸਿੰਘ ਸੰਧੂ ਤੇ ਉਹਦਾ ਰਚਨਾ ਸੰਸਾਰ ✍️

ਸਰਕਾਰੀ ਰਿਕਾਰਡ ਮੁਤਾਬਕ ਵਰਿਆਮ ਸਿੰਘ ਸੰਧੂ ਦਾ ਜਨਮ ਪਿੰਡ ਚਵਿੰਡਾ ਕਲਾਂ ਜ਼ਿਲ੍ਹਾ ਅੰਮ੍ਰਿਤਸਰ ਵਿੱਚ 10 ਸਤੰਬਰ 1945(ਅਸਲ 5 ਦਸੰਬਰ 1945) ਨੂੰ ਪਿਤਾ ਦੀਦਾਰ ਸਿੰਘ ਦੇ ਘਰ ਮਾਤਾ ਜੋਗਿੰਦਰ ਕੌਰ ਦੀ ਕੁੱਖੋਂ ਹੋਇਆ। 

ਵਰਿਆਮ ਸਿੰਘ ਨੂੰ ਪੰਜ ਭੈਣ-ਭਰਾਵਾਂ ਵਿੱਚੋਂ ਸਭ ਤੋਂ ਵੱਡਾ ਹੋਣ ਦੇ ਕਾਰਨ,ਪਿਤਾ ਦੀ ਮੌਤ ਬਾਅਦ ਮਾਂ ਦੇ ਨਾਲ਼ ਪਰਿਵਾਰ ਦੀ ਸਾਰੀ ਜ਼ੁੰਮੇਵਾਰੀ ਵੀ ਨਿਭਾਉਣੀ ਪਈ। ਵਰਿਆਮ ਸੰਧੂ ਆਪਣੀ ਮਿਹਨਤ ਤੇ ਲਗਨ ਨਾਲ਼ ਐੱਮ.ਏ.,ਬੀ.ਐੱਡ ਕਰਕੇ ਅਧਿਆਪਨ ਕਿੱਤੇ ਨਾਲ਼ ਜੁੜ ਗਿਆ। ਅਧਿਆਪਨ ਕਿੱਤੇ ਦੌਰਾਨ ਵੀ ਪੜ੍ਹਾਈ ਨਾਲ਼ ਜੁੜੇ ਰਹਿਣ ਸਦਕਾ ਸੰਧੂ ਨੇ ਅੱਗੇ ਐੱਮ.ਫਿੱਲ ਖੋਜ-ਕਾਰਜ ਕੁਲਵੰਤ ਸਿੰਘ ਵਿਰਕ ਦੀ ਕਹਾਣੀ 'ਤੇ ਕੀਤਾ। ਵਰਿਆਮ ਸੰਧੂ ਪੜ੍ਹਾਈ ਦੌਰਾਨ ਵਾਲੀਬਾਲ ਤੇ ਫੁੱਟਬਾਲ ਦਾ ਵਧੀਆ ਖਿਡਾਰੀ ਰਿਹਾ ਤੇ ਉੱਚੀ ਛਾਲ ਲਗਾਉਣ ਵਿੱਚ ਮੰਨਿਆ ਹੋਇਆ ਅਥਲੀਟ ਵੀ ਸੀ। ਵਰਿਆਮ ਸਿੰਘ ਸੰਧੂ ਨੇ ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਲੰਬਾਂ ਸਮਾਂ ਲੈਕਚਰਾਰ ਦੇ ਤੌਰ 'ਤੇ ਸੇਵਾ ਨਿਭਾਈ। ਸੰਧੂ ਨੇ ਅੱਗੇ ਆਪਣੀ ਲੰਬੇ ਸਮੇਂ ਦੀ ਮਿਹਨਤ ਨੂੰ ਸੋਹਣ ਸਿੰਘ ਸੀਤਲ ਦੇ ਨਾਵਲਾਂ ਤੇ ਪੀ.ਐੱਚ.ਡੀ ਵੀ ਕਰਕੇ ਪੂਰ ਚੜ੍ਹਾਇਆ।

ਕਹਾਣੀ ਜਗਤ ਵਿੱਚ ਵਰਿਆਮ ਸਿੰਘ ਸੰਧੂ ਨੂੰ ਲੰਬੀ ਕਹਾਣੀ ਦੇ ਬਾਦਸ਼ਾਹ ਦੇ ਤੌਰ ਤੇ ਜਾਣਿਆ ਜਾਂਦਾ ਹੈ। ਸੰਧੂ ਆਪਣੇ ਘੱਟ ਪਰ ਵਧੀਆ ਲਿਖਣ ਬਾਰੇ ਦੱਸਦਾ ਹੈ ਕਿ ਮੈਂ ਸ਼ੁਰੂ ਤੋਂ ਹੀ ਘੱਟ ਲਿਖਣ ਵਾਲ਼ਾ ਲੇਖਕ ਹਾਂ।

ਉਹ ਦੱਸਦਾ ਹੈ ਕਿ ਮੈਂ 1960 ਦੇ ਨਜ਼ਦੀਕ ਲਿਖਣਾ ਸ਼ੁਰੂ ਕੀਤਾ ਸੀ।

1960-70 ਦਾ ਦਹਾਕਾ ਮੇਰੇ ਲਿਖਣ ਦਾ ਸਿਖਾਂਦਰੂ ਦੌਰ ਕਿਹਾ ਜਾ ਸਕਦਾ ਹੈ। ਜਦੋਂ ਹਜੇ ਪਤਾ ਨਹੀਂ ਸੀ ‘ਲਿਖਣਾ ਚੀਜ਼ ਕੀ ਹੁੰਦੀ ਹੈ’ ਉਦੋਂ ਬੜਾ ਲਿਖਿਆ। ਕਵਿਤਾ ਵੀ ਲਿਖੀ, ਕਹਾਣੀਆਂ ਵੀ ਤੇ ਇੱਕ ਨਾਵਲ ਵੀ। ਪਰ ਜਦੋਂ ਥੋੜ੍ਹੀ ਥੋੜ੍ਹੀ ਅਕਲ ਜਿਹੀ ਆਉਣ ਲੱਗੀ ਤਾਂ ਪਤਾ ਲੱਗਾ ਕਿ ਲਿਖਣਾ ਕੋਈ ਛੋਕਰਿਆਂ ਦੀ ਖੇਡ ਨਹੀਂ। 

‘ਲੋਹੇ ਦੇ ਹੱਥ’ ਕਹਾਣੀ-ਸੰਗ੍ਰਿਹ (1971) ਪ੍ਰਕਾਸ਼ਿਤ ਕਰਨਾ ਸੀ ਤਾਂ ਉਦੋਂ ਤੱਕ ਲਿਖੀਆਂ ਗਈਆਂ ਲਗਭਗ ਪੰਜ ਦਰਜਨ ਕਹਾਣੀਆਂ ਦੇ ‘ਥੱਬੇ’ ਵਿੱਚੋਂ ਚੋਣ ਕਰਨੀ ਪਈ ਤਾਂ ਮਸਾਂ ਅੱਸੀ ਕੁ ਕਿਤਾਬੀ ਸਫਿਆਂ ਜੋਗੀਆਂ ਦਸ ਕੁ ਕਹਾਣੀਆਂ ਹੀ ਕੰਮ ਦੀਆਂ ਲੱਭੀਆਂ। ਉਸ ਤੋਂ ਬਾਅਦ ਮੈਂ ਬਹੁਤ ਹੀ ਧੀਮੀ ਗਤੀ ਨਾਲ ਲਿਖਿਆ।

ਵਰਿਆਮ ਸਿੰਘ ਸੰਧੂ ਦੀ ਪਹਿਚਾਣ ਕਹਾਣੀਕਾਰ ਦੇ ਤੌਰ 'ਤੇ ਬਣੀ ਉਹ ਗੱਲ ਵੱਖਰੀ ਹੈ ਪਰ ਸੰਧੂ ਨੇ ਸਰਬਾਂਗੀ ਸਾਹਿਤਕਾਰ ਦੇ ਤੌਰ ਤੇ ਆਪਣੀ ਕਲਮ ਚਲਾਈ। ਵਰਿਆਮ ਸਿੰਘ ਸੰਧੂ ਦੇ ਕਹਾਣੀ ਜਗਤ ਵਿੱਚ ਉਹਨਾਂ ਦੀਆਂ ਮੁਢਲੀਆਂ ਕਹਾਣੀਆਂ 1962 ਵਿੱਚ ‘ਅਕਾਲੀ ਪੱਤ੍ਰਿਕਾ’ ਅਖਬਾਰ ਵਿੱਚ ਛਪਣ ਦਾ ਵੇਰਵਾ ਮਿਲ਼ਦਾ ਹੈ। ਉਹਨਾਂ ਦੇ ਕਹਾਣੀ ਸੰਗ੍ਰਹਿ ‘ਲੋਹੇ ਦੇ ਹੱਥ' (1971) 10 ਕਹਾਣੀਆਂ, ‘ਅੰਗ-ਸੰਗ’(1981) 11 ਕਹਾਣੀਆਂ, ‘ਭੱਜੀਆਂ ਬਾਹੀਂ’(1987) 6 ਕਹਾਣੀਆਂ, ‘ਚੌਥੀ ਕੂਟ' (1998) 5 ਕਹਾਣੀਆਂ, ‘ਚੋਣਵੀਆਂ ਕਹਾਣੀਆਂ’, ‘ਤਿਲ-ਫੁੱਲ’, ‘ਤਿਲ-ਫੁੱਲ ਤੇ ਹੋਰ ਕਹਾਣੀਆਂ’ ਤੇ ਜਮਰੌਦ ਦਾ ਵੇਰਵਾ ਮਿਲ਼ਦਾ ਹੈ।

ਸ਼ਾਹਮੁਖੀ ਲਿਪੀ ਵਿੱਚ ‘ਦਲਦਲ’, ਹਿੰਦੀ ਵਿੱਚ ‘ਚੌਥੀ ਦਿਸ਼ਾ’, ‘ਵਰਿਆਮ ਸਿੰਹ ਸੰਧੂ ਕੀ ਸ੍ਰੇਸ਼ਠ ਕਹਾਨੀਆਂ’, ‘ਵਾਪਸੀ’ ਛਪੇ ਮਿਲ਼ਦੇ ਹਨ।

ਅੰਗਰੇਜ਼ੀ ਵਿੱਚ ਛਪੇ ਦੋ ਕਹਾਣੀ ਸੰਗ੍ਰਿਹ ‘ਸਿਲੈਕਟਿਡ ਸ਼ੌਰਟ ਸਟੋਰੀਜ਼ ਆਫ ਵਰਿਆਮ ਸਿੰਘ ਸੰਧੂ’ ਤੇ ‘ਦਿ ਫੋਰਥ ਡਾਇਰੈਕਸ਼ਨ ਐਂਡ ਅਦਰ ਸਟੋਰੀਜ਼’ ਮਿਲ਼ਦੇ ਹਨ। 

ਸੰਧੂ ਦੀ ਕਹਾਣੀ ‘ਚੌਥੀ ਕੂਟ’ ਨੂੰ ਭਾਰਤੀ ਭਾਸ਼ਾਵਾਂ ‘ਚੋਂ ਚੋਟੀ ਦੀਆਂ 12 ਕਹਾਣੀਆਂ ਦੇ ਮਿਨੀ ਕ੍ਰਿਸ਼ਨਨ ਦੀ ਸੰਪਾਦਨਾ ਹੇਠ ਛਪੇ ਅੰਗਰੇਜ਼ੀ ਸੰਗ੍ਰਿਹ ‘ਮੈਮੋਰੇਬਲ ਸਟੋਰੀਜ਼ ਆਫ ਇੰਡੀਆ: ਟੈੱਲ ਮੀ ਏ ਲੌਂਗ ਸਟੋਰੀ’ ਵਿੱਚ ਪ੍ਰਕਾਸ਼ਤ ਹੋਣ ਦਾ ਮਾਣ ਵੀ ਮਿਲ਼ਿਆ।

ਇਸ ਤੋਂ ਇਲਾਵਾ ‘ਕਰਵਟ’, ‘ਕਥਾ-ਧਾਰਾ’, ‘ਆਤਮ-ਅਨਾਤਮ’, ‘ਕਥਾ-ਰੰਗ’, ‘ਆਜ਼ਾਦੀ ਤੋਂ ਬਾਅਦ ਦੀ ਪੰਜਾਬੀ ਕਹਾਣੀ’, ‘ਪੰਜਾਬੀ ਕਹਾਣੀ ਆਲੋਚਨਾ-ਰੂਪ ਤੇ ਰੁਝਾਨ’, ‘ਦਾਇਰਾ’, ‘ਵੀਹਵੀਂ ਸਦੀ ਦੀ ਪੰਜਾਬੀ ਵਾਰਤਕ’, ‘ਭਗਤ ਸਿੰਘ ਦੀ ਪਛਾਣ’, ‘ਅਲਵਿਦਾ! ਗੁਰਬਖਸ਼ ਸਿੰਘ ਬੰਨੋਆਣਾ’, ‘ਪੰਜਾਬੀ ਵਾਰਤਕ ਦਾ ਉਚਾ ਬੁਰਜ ਸਰਵਣ ਸਿੰਘ’ ਅਤੇ ਸੁਰ ਸਿੰਘ ਦੇ ਗਦਰੀ ਯੋਧਿਆਂ ਦੀ ਯਾਦ ਵਿੱਚ ਗਦਰ ਸ਼ਤਾਬਦੀ ਕਮੇਟੀ ਟੋਰਾਂਟੋ ਤੇ ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਵੱਲੋਂ ਪ੍ਰਕਾਸ਼ਤ ਸਾਲ-2013 ਦੇ ਕੈਲੰਡਰ ਵਾਸਤੇ ‘ਗਦਰ ਪਾਰਟੀ ਦਾ ਸੰਖੇਪ ਇਤਿਹਾਸ’, ਗੁਰੂ ਨਾਨਕ ਪਾਤਸ਼ਾਹ ਨੂੰ ਮਿਲਦਿਆਂ(ਵਾਰਤਕ) ਆਦਿ ਪੁਸਤਕਾਂ ਦਾ ਵੇਰਵਾ ਸਾਡੇ ਸਾਹਮਣੇ ਹੈ।

ਇਤਿਹਾਸਕਾਰ ਵਜੋਂ ‘ਗਦਰ ਲਹਿਰ ਦੀ ਗਾਥਾ’ ਤੇ ‘ਗਦਰੀ ਬਾਬੇ ਕੌਣ ਸਨ’ ਪੁਸਤਕਾਂ ਮਿਲਦੀਆਂ ਹਨ। 

ਜੀਵਨੀਕਾਰ ਦੇ ਤੌਰ 'ਤੇ ‘ਗਦਰੀ ਜਰਨੈਲ ਕਰਤਾਰ ਸਿੰਘ ਸਰਾਭਾ’, ‘ਸ਼ਹੀਦ ਭਾਈ ਮੇਵਾ ਸਿੰਘ ਲੋਪੋਕੇ’, ‘ਕੁਸ਼ਤੀ ਦਾ ਧਰੂ-ਤਾਰਾ ਕਰਤਾਰ’, ਹਿੰਦੀ ਵਿਚ ‘ਕੁਸ਼ਤੀ ਕਾ ਧਰੁਵ-ਤਾਰਾ ਕਰਤਾਰ ਸਿੰਹ ਜੀਵਨੀਆਂ ਵੀ ਲਿਖੀਆਂ। 

ਮੇਰੀ ਸਵੈਜੀਵਨੀ ਦੇ ਨਾਲ਼ ਨਾਲ਼ ‘ਗੁਫਾ ਵਿਚਲੀ ਉਡਾਣ’ ਵਰਗਾ ਸਵੈਜੀਵਨਕ ਬਿਰਤਾਂਤ ਵੀ ਲਿਖਿਆ।ਇਸ ਤੋਂ ਇਲਾਵਾ ‘ਪਰਦੇਸੀ ਪੰਜਾਬ’ ਤੇ ‘ਵਗਦੀ ਏ ਰਾਵੀ’ ਸਫ਼ਰਨਾਮੇ ਵੀ ਲਿਖੇ।

ਆਪਣੇ ਤੋਂ ਵੱਡੇ,ਆਪਣੇ ਕੁੱਝ ਦੋਸਤਾਂ ਤੇ ਸਮਕਾਲੀ ਲੇਖਕਾਂ ਨੂੰ ਸਮਰਪਿਤ 'ਹੀਰੇ ਬੰਦੇ' ਕਿਤਾਬ ਦਾ ਵੇਰਵਾ ਦੇਣਾ ਵੀ ਜ਼ਰੂਰੀ ਹੈ। ਜਿਸ ਵਿੱਚ 16 ਸ਼ਖ਼ਸੀਅਤਾਂ ਸੰਬੰਧਿਤ ਵਰਿਆਮ ਸਿੰਘ ਸੰਧੂ ਨੇ ਲਿਖਿਆ ਹੈ। 

ਆਲੋਚਕ ਦੇ ਤੌਰ 'ਤੇ ‘ਕੁਲਵੰਤ ਸਿੰਘ ਵਿਰਕ ਦਾ ਕਹਾਣੀ ਸੰਸਾਰ’, ‘ਨਾਵਲਕਾਰ ਸੋਹਣ ਸਿੰਘ ਸੀਤਲ-ਸਮਾਜ ਸ਼ਾਸ਼ਤਰੀ ਪਰਿਪੇਖ’ ਅਤੇ ‘ਪੜ੍ਹਿਆ-ਵਾਚਿਆ’ ਪੁਸਤਕਾਂ ਮਿਲਦੀਆਂ ਹਨ। 

ਵਰਿਆਮ ਸਿੰਘ ਸੰਧੂ ਪੰਜਾਬੀ ਕਹਾਣੀ ਵਿੱਚ ਵਿਸ਼ੇਸ਼ ਨਾਂ ਹੈ ਜਿਸ ਨੇ ਲੰਬੀ ਤੇ ਹੁਨਰੀ ਕਹਾਣੀ ਲਿਖਣ ਦੀ ਪਿਰਤ ਪਾਈ। ਸੰਧੂ ਦੀ ਕਹਾਣੀ 52 ਪੰਨਿਆਂ ਤੱਕ ਦਾ ਸਫ਼ਰ ਵੀ ਤੈਅ ਕਰ ਜਾਂਦੀ ਹੈ। 

ਪ੍ਰਿੰ. ਸਰਵਣ ਸਿੰਘ ਸੰਧੂ ਨੂੰ ਲੰਮੀਆਂ ਕਹਾਣੀਆਂ ਦਾ ਕੌਮੀ ਚੈਂਪੀਅਨ ਦਾ ਮਾਣ ਬਖ਼ਸ਼ਦਾ ਹੈ।

ਡਾ. ਅਤਰ ਸਿੰਘ ਸੰਧੂ ਬਾਰੇ ਲਿਖਦੇ ਹਨ, “ਪੰਜਾਬ ਜਿਸ ਘੋਰ ਸੰਕਟ ਵਿਚੋਂ ਲੰਘਿਆ ਹੈ, ਉਸ ਦੀ ਥਾਹ ਅਜੇ ਕਿਸੇ ਨੇ ਨਹੀਂ ਪਾਈ। ਇਸ ਖੇਤਰ ਵਿਚ ਵਰਿਆਮ ਸੰਧੂ ਦੀਆਂ ਦੋ ਕਹਾਣੀਆਂ ‘ਭੱਜੀਆਂ ਬਾਹੀਂ’ ਅਤੇ ‘ਮੈਂ ਹੁਣ ਠੀਕ ਠਾਕ ਹਾਂ’ ਪੰਜਾਬੀ ਕਹਾਣੀ ਦੀ ਵਡਮੁੱਲੀ ਪ੍ਰਾਪਤੀ ਹਨ।

ਰਾਮ ਸਰੂਪ ਅਣਖੀ ਲਿਖਦਾ ਹੈ “ਵਰਿਆਮ ਸਿੰਘ ਸੰਧੂ ਸਾਡੇ ਸਮਿਆਂ ਦਾ ਘੱਟ ਲਿਖਣ ਵਾਲਾ ਵੱਡਾ ਕਹਾਣੀਕਾਰ ਹੈ। ਉਹ ਦੂਜਿਆਂ ਦੀ ਚੰਗੀ ਰਚਨਾ ਪੜ੍ਹ ਕੇ ਤਾਰੀਫ ਕਰਦਾ ਹੈ ਜਦਕਿ ਉਹਦੀ ਰਚਨਾ ਦੀ ਕੋਈ ਤਾਰੀਫ ਕਰੇ ਤਾਂ ਸ਼ਰਮਾ ਜਾਂਦਾ ਹੈ। ਕਿਸੇ ਵੱਡੇ ਲੇਖਕ ਦਾ ਇਹ ਵੀ ਗੁਣ ਹੁੰਦਾ ਹੈ ਕਿ ਉਹ ਹੋਰਨਾਂ ਦਾ ਵੀ ਪ੍ਰਸੰਸਕ ਹੋਵੇ। ਵਰਿਆਮ ਸੰਧੂ ਦੀ ਜਿੰਨ੍ਹਾਂ ਨੇ ਵੀ ਨਿੰਦਿਆ ਕੀਤੀ,ਆਪ ਛੋਟੇ ਹੋ ਗਏ। ਉਹ ਉਥੇ ਦਾ ਉਥੇ ਖੜ੍ਹਾ ਹੈ, ਥੰਮ੍ਹ ਵਾਂਗ।"

ਕੁਲਵੰਤ ਸਿੰਘ ਵਿਰਕ ਸੰਧੂ ਬਾਰੇ ਕਹਿੰਦਾ ਹੈ ਕਿ ਵਿਰਕ ਤੇ ਸੰਧੂ ਗੁਆਂਢੀ ਕੌਮਾਂ ਹਨ। ਅਸੀਂ ਰਾਵੀਓਂ ਪਾਰ ਸੀ, ਇਹ ਲਾਹੌਰ ਵਿੱਚ ਰਾਵੀਓਂ ਉਰਾਰ ਸਨ। ਸਾਡੀ ਬੋਲੀ, ਸਾਡਾ ਰਹਿਣ ਸਹਿਣ ਤੇ ਹੋਰ ਬਹੁਤ ਕੁਝ ਆਪਸ ਵਿੱਚ ਰਲਦਾ ਹੈ। ਵਰਿਆਮ ਦੀਆਂ ਕਹਾਣੀਆਂ ਪੜ੍ਹ ਕੇ ਮੈਨੂੰ ਇੰਜ ਲੱਗਾ ਕਿ ਇਹ ਸਾਡਾ ਇਲਾਕਾ ਬੋਲਦਾ ਹੈ; ਇਹ ਅਸੀਂ ਬੈਠੇ ਹਾਂ।

ਜਸਵੰਤ ਸਿੰਘ ਸੰਧੂ ਲਿਖਦਾ ਹੈ ਕਿ ਉਹ ਤਹਿਰੀਰ ਤੇ ਤਕਰੀਰ ਦਾ ਚੈਂਪੀਅਨ ਹੈ।

ਜਸਵੰਤ ਸਿੰਘ ਸੰਧੂ ਇੱਕ ਲਿਖਤ ਵਿੱਚ ਵਰਿਆਮ ਸਿੰਘ ਸੰਧੂ ਬਾਰੇ ਲਿਖਦਾ ਹੋਇਆ ਦੱਸਦਾ ਹੈ ਕਿ ਪਾਸ਼ ਨੂੰ ਜਵਾਬ ਦਿੰਦਿਆਂ ਉਸ ਨੇ ‘ਰੋਹਿਲੇ ਬਾਣ’ ਮੈਗਜ਼ੀਨ ਵਿਚ ਇੱਕ ਲੇਖ ਲਿਖ ਕੇ ਕਿਹਾ ਕਿ ਸਾਨੂੰ ਸਿੱਖ ਧਰਮ ਦੇ ਚਾਨਣੇ ਤੇ ਇਨਕਲਾਬੀ ਪੱਖ ਨੂੰ ਲੋਕਾਂ ਸਾਹਮਣੇ ਪੇਸ਼ ਕਰਨਾ ਚਾਹੀਦਾ ਹੈ। 

ਡਾ. ਜੋਗਿੰਦਰ ਸਿੰਘ ਰਾਹੀਂ ਅਨੁਸਾਰ ਵਰਿਆਮ ਸੰਧੂ ਦੀਆਂ ਬਹੁਤੀਆਂ ਕਹਾਣੀਆਂ ਬੜੀ ਤੇਜ਼ੀ ਨਾਲ ਬੇਜ਼ਮੀਨ ਹੋ ਰਹੀ ਛੋਟੀ ਕਿਰਸਾਨੀ ਦੀਆਂ ਆਰਥਕ, ਭਾਈਚਾਰਕ, ਸਭਿਆਚਾਰਕ ਅਤੇ ਮਨੋਵਿਗਿਆਨਕ ਸਮੱਸਿਆਵਾਂ ਨਾਲ ਸੰਬੰਧਤ ਹਨ। ਵਰਿਆਮ ਸਿੰਘ ਸੰਧੂ ਪੰਜਾਬ ਦੀ ਛੋਟੀ ਕਿਰਸਾਣੀ ਦਾ ਉਹ ਸਮਰੱਥ ਕਥਾਕਾਰ ਹੈ। ਸੰਧੂ ਦੇ ਸਮਕਾਲੀ ਕਹਾਣੀਕਾਰ ਵੀ ਕਹਾਣੀ ਦੇ ਖੇਤਰ ਵਿੱਚ ਸੰਧੂ ਨੂੰ ਇੱਕ ਸਮਰੱਥ ਕਹਾਣੀਕਾਰ ਮੰਨਦੇ ਹਨ। ਪੰਜਾਬੀ ਕਹਾਣੀ ਜਗਤ ਵਿੱਚ ਇੱਕ ਦੌਰ ਅਜਿਹਾ ਵੀ ਆਇਆ ਸੀ ਜਦੋਂ ਕਿਹਾ ਜਾਂਦਾ ਰਿਹਾ ਕਿ ਦੋ ਕਹਾਣੀਕਾਰਾਂ ਬਾਰੇ ਬਹੁਤ ਚਰਚਾ ਹੋ ਰਹੀ ਹੈ ਅਤੇ ਇਹ ਪੰਜਾਬੀ ਕਹਾਣੀ ਦਾ ਅੱਧਾ ਅੱਧਾ ਅਸਮਾਨ ਨੇ- ਪ੍ਰੇਮ ਪ੍ਰਕਾਸ਼ ਅਤੇ ਵਰਿਆਮ ਸਿੰਘ ਸੰਧੂ।

ਪ੍ਰੋ. ਜੀਤ ਸਿੰਘ ਜੋਸ਼ੀ ਵਰਿਆਮ ਸਿੰਘ ਸੰਧੂ ਨੂੰ ਪੰਜਾਬੀ ਕਹਾਣੀ ਦੇ ਵਾਰਿਸ ਸ਼ਾਹ ਹੋਣ ਦਾ ਰੁਤਬਾ ਦਿੰਦੇ ਹਨ।

ਪੰਜਾਬੀ ਸਾਹਿਤ ਨੂੰ ਦੇਣ ਬਦਲੇ ਵੱਖ-ਵੱਖ ਸੰਸਥਾਵਾਂ ਵੱਲੋਂ ਸਮੇਂ-ਸਮੇਂ ਉਹਨਾਂ ਨੂੰ ਅਨੇਕਾਂ ਹੀ ਇਨਾਮ-ਸਨਮਾਨ ਮਿਲ਼ਦੇ ਰਹੇ।

 'ਚੌਥੀ ਕੂਟ' ਲਈ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ। ਉਸ ਤੋਂ ਇਲਾਵਾ ਹੀਰਾ ਸਿੰਘ ਦਰਦ ਇਨਾਮ, ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਭਾਈ ਵੀਰ ਸਿੰਘ ਇਨਾਮ,ਕੁਲਵੰਤ ਸਿੰਘ ਵਿਰਕ ਇਨਾਮ,ਸਰੇਸ਼ਠ ਕਹਾਣੀਕਾਰ,ਸੁਜਾਨ ਸਿੰਘ ਇਨਾਮ,ਨਵਤੇਜ ਸਿੰਘ ਪੁਰਸਕਾਰ,ਵਾਰਿਸ ਸ਼ਾਹ ਪੁਰਸਕਾਰ-ਪੰਜਾਬੀ ਸੱਥ, ਪੰਜਾਬ ਦਾ ਪੁੱਤ-'ਪੰਜਾਬ ਕੁਸ਼ਤੀ ਸੰਸਥਾ' ਵੱਲੋਂ ਇਕਵੰਜਾ ਹਜ਼ਾਰ ਦੀ ਰਾਸ਼ੀ ਨਾਲ ਸਨਮਾਨ,ਸਾਹਿਤ ਟਰੱਸਟ ਢੁੱਡੀਕੇ ਪੁਰਸਕਾਰ,ਪਾਸ਼ ਯਾਦਗਾਰੀ ਪੁਰਸਕਾਰ,ਹਾਸ਼ਮ ਸ਼ਾਹ ਪੁਰਸਕਾਰ

ਕਰਤਾਰ ਸਿੰਘ ਧਾਲੀਵਾਲ ਪੁਰਸਕਾਰ,ਪੰਜਾਬ ਰਤਨ ਪੁਰਕਾਰ,ਸ਼੍ਰੋਮਣੀ ਪੰਜਾਬੀ ਸਾਹਿਤਕਾਰ (ਭਾਸ਼ਾ ਵਿਭਾਗ), 'ਸਾਹਿਤ ਸੇਵਾ ਪੁਰਸਕਾਰ' ਸੈਂਟਰਲ ਐਸੋਸੀਏਸ਼ਨ ਆਫ਼ ਪੰਜਾਬੀ ਰਾਈਟਰਜ਼ ਆਫ਼ ਨੌਰਥ ਅਮਰੀਕਾ ਸਰੀ (ਕਨੇਡਾ),'ਆ-ਜੀਵਨ ਪ੍ਰਾਪਤੀ ਪੁਰਸਕਾਰ' ‘ਪੰਜਾਬੀ ਕਲਮਾਂ ਦਾ ਕਾਫ਼ਲਾ’- ਟਰਾਂਟੋ (ਕਨੇਡਾ), ਪੰਜਾਬ ਗੌਰਵ ਪੁਰਸਕਾਰ (ਪੰਜਾਬ ਆਰਟ ਕੌਂਸਲ), 'ਜਮਰੌਦ' ਕਹਾਣੀ ਸੰਗ੍ਰਹਿ ਲਈ ਲੋਕ ਮੰਚ ਪੰਜਾਬ ਵੱਲੋਂ 'ਆਪਣੀ ਆਵਾਜ਼ ਪੁਰਸਕਾਰ-2022 ਤੇ 26 ਅਗਸਤ 2023 ਪਿਲਾਕ ਆਡੀਟੋਰੀਅਮ, ਕਜਾਫੀ ਸਟੇਡੀਅਮ ਲਾਹੌਰ, ਪਾਕਿਸਤਾਨ ਵਿਖੇ ਵਰਿਆਮ ਸਿੰਘ ਸੰਧੂ ਨੂੰ 'ਵਾਰਿਸ ਸ਼ਾਹ ਆਲਮੀ ਖਿਤਾਬ' ਦੇ ਸੋਨ ਚਿੰਨ੍ਹ, ਵੱਡਾ ਕਹਾਣੀਕਾਰ ਦੇ ਖਿਤਾਬ ਨਾਲ਼ ਲਹਿੰਦੇ ਪੰਜਾਬ ਵੱਲੋਂ ਮੁਹੱਬਤ ਬਖ਼ਸ਼ਿਸ਼ ਹੋਈ।

ਇਨਾਮਾਂ ਸਨਮਾਨਾਂ ਬਾਰੇ ਵਰਿਆਮ ਸਿੰਘ ਸੰਧੂ ਦਾ ਨਜ਼ਰੀਆ ਉਹਨਾਂ ਦੀ ਸੋਚ ਨੂੰ ਹੋਰ ਉੱਚਾ ਕਰਦਾ ਹੈ,ਉਹਨਾਂ ਮੁਤਾਬਕ "ਇਨਾਮ-ਸਨਮਾਨ ਉਹੋ ਹੀ ਚੰਗੇ ਜਿਹੜੇ ਪੱਕੇ ਬੇਰਾਂ ਵਾਂਗ ਝੜ ਕੇ ਆਪਣੇ ਆਪ ਤੁਹਾਡੀ ਝੋਲੀ ਵਿੱਚ ਡਿਗ ਪੈਣ। ਤੁਹਾਨੂੰ ਆਪ ਬੇਰੀ ਉੱਤੇ ਚੜ੍ਹ ਕੇ, ਕੰਡੇ ਮਰਵਾ ਕੇ, ਡੰਡੇ ਮਾਰ ਕੇ, ਲਹੂ-ਲੁਹਾਨ ਹੋ ਕੇ ਉਹਨਾਂ ਨੂੰ ਕੱਚਿਆਂ-ਪਿਲਿਆਂ ਨੂੰ ਤੋੜਨਾ-ਭਰੂਹਣਾ ਨਾ ਪਵੇ! ਮੇਰਾ ਮੰਨਣਾਂ ਹੈ ਕਿ ਮੈਨੂੰ ਜਿਹੜੇ ਵੀ ਇਨਾਮ-ਸਨਮਾਨ ਜਦੋਂ ਵੀ ਮਿਲੇ ਉਹੋ ਹੀ ਉਹਨਾਂ ਦੇ ‘ਪੱਕਣ’ ਦੀ ਸਹੀ ਰੁੱਤ ਸੀ। ਇਹ ਵੀ ਸੰਤੁਸ਼ਟੀ ਹੈ ਕਿ ਕਦੀ ਮੂੰਹ ’ਚ ਪਾਣੀ ਭਰ ਕੇ ਇਹਨਾਂ ‘ਬੇਰਾਂ’ ਵੱਲ ਵੇਖਿਆ ਤੱਕ ਨਹੀਂ। ਪੱਕ ਕੇ ਆਪਣੇ ਆਪ ਹੀ ਇਹ ਮੇਰੀ ਝੋਲੀ ਵਿੱਚ ਡਿੱਗਦੇ ਰਹੇ ਹਨ।"

ਪਿਛਲੇ ਦਿਨੀਂ ਪੰਜਾਬੀ ਯੂਨੀਵਰਸਿਟੀ ਵੱਲੋਂ ਪੰਜਾਬੀ ਭਾਸ਼ਾ ਨਾਲ਼ ਹੋ ਰਹੇ ਵਿਤਕਰੇ 'ਤੇ ਡਾ.ਲਖਵਿੰਦਰ ਜੌਹਲ ਹੁਰਾਂ ਦੇ ਨਾਲ਼ ਵਰਿਆਮ ਸਿੰਘ ਸੰਧੂ ਨੇ ਆਪਣੀ ਮਾਂ-ਬੋਲੀ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰ ਕੇ ਬਾਕੀ ਅਖੌਤੀ ਵਿਦਵਾਨਾਂ ਨੂੰ ਵੀ ਚੰਗਾ ਝੰਜੋੜਿਆ। 

ਪੰਜਾਬੀ ਸਾਹਿਤ ਦੇ ਖੇਤਰ ਵਿੱਚ ਸਮੇਂ ਦੇ ਹਾਣ ਨਾਲ਼ ਆਪਣੀਆਂ ਕਹਾਣੀਆਂ ਨੂੰ ਮੜਕ ਨਾਲ਼ ਤੋਰਨ ਦਾ ਹੁਨਰ ਵਰਿਆਮ ਸਿੰਘ ਸੰਧੂ ਕੋਲ਼ ਹੀ ਹੈ। ਉਹ ਕਹਾਣੀ ਵਿਧਾ ਵਿੱਚ ਆਪਣੀ ਕਹਿਣੀ ਤੇ ਕਰਨੀ ਨੂੰ ਹਾਣੋ ਹਾਣੀ ਰੱਖਦਾ ਹੋਇਆ ਮੜਕ ਵਾਲ਼ੀ ਚਾਲ ਚੱਲਦਾ ਆ ਰਿਹਾ ਹੈ। ਵਰਿਆਮ ਸਿੰਘ ਸੰਧੂ ਦੀਆਂ ਸਾਹਿਤਕ ਕਿਰਤਾਂ ਦੇ ਹਾਣੀ ਪਾਠਕਾਂ ਨੂੰ ਇਸ ਗੱਲ ਦਾ ਹਮੇਸ਼ਾਂ ਮਾਣ ਰਹੇਗਾ ਕਿ ਉਹ ਵਰਿਆਮ ਦੇ 'ਕਥਾ ਜਗਤ' ਦੇ ਅੰਗ-ਸੰਗ ਰਹਿਕੇ ਸਾਹਿਤ ਦੀ ਬਹੁਰੰਗੀ ਤੇ ਬਹੁਵਿਧਾਵੀ ਦੁਨੀਆ ਵਿੱਚ ਵਿਚਰੇ ਹਨ।

ਸ. ਸੁਖਚੈਨ ਸਿੰਘ ਕੁਰੜ

(ਪੰਜਾਬੀ ਅਧਿਆਪਕ ਤੇ ਭਾਸ਼ਾ ਮੰਚ ਸਰਪ੍ਰਸਤ)

ਸਰਕਾਰੀ ਸੀਨੀਅਰ ਸੈਕੰਡਰੀ ਮੂੰਮ (ਬਰਨਾਲਾ)

ਮਹਿੰਗੀ ਸਾਬਨ ਦੀ ਟਿੱਕੀ(ਕਲੋਲ) ✍️ ਸੰਦੀਪ ਦਿਉੜਾ

ਮਹਿੰਗੀ ਸਾਬਨ ਦੀ ਟਿੱਕੀ(ਕਲੋਲ) 

        ਪਿਛਲੇ ਮਹੀਨੇ ਦੀ ਗੱਲ ਹੈ ਕਿ ਮੇਰਾ ਇੱਕ ਦੋਸਤ ਮੇਰੇ ਕੋਲ ਘਰ ਆਇਆਂ। 

             "ਹਾਂ ਬਈ ਯਾਰਾਂ ਕਿਵੇਂ ਹੈ? "

  "ਵਧੀਆਂ ਬਾਈ ਤੂੰ ਸੁਣਾ ਕਿਵੇਂ ਹੈ? ਬੜੇ ਦਿਨਾਂ ਬਾਅਦ ਚੱਕਰ ਲਗਾਇਆ।"

       "ਬਸ ਯਾਰ . ..... ਬਿਨਾਂ ਕੰਮਾਂ ਦੇ ਵੀ ਵਿਅਸਤ ਹੋ ਪਏ ਹਾਂ ਵਿਹਲਿਆ ਕੋਲੋਂ ਵੀ ਟਾਇਮ ਨਹੀਂ ਲੱਗਦਾ।ਹੋਰ ਸੁਣਾ ਸਭ........! "

            " ਸਭ ਵਧੀਆਂ......! "

  "ਯਾਰ ਮੈਂ ਕਹਿੰਦਾ ਸੀ ਕਿਤੇ ਘੁੰਮ ਫਿਰ ਹੀ ਆਈਏ।"

          "ਬਣਾ ਲਵੋ ਪੋ੍ਗਰਾਮ ਨਾਲੇ ਸਾਰੇ ਦੋਸਤ ਇਕੱਠੇ ਹੋ ਜਾਵਾਂਗੇ।"

    ਅਸੀਂ ਦੇਹਰਾਦੂਨ ਜਾਣ ਦਾ ਪੋ੍ਗਰਾਮ ਬਣਾ ਲਿਆ। ਆਉਂਦੇ ਹੀ ਸ਼ੁੱਕਰਵਾਰ ਅਸੀਂ ਪੰਜ ਦੋਸਤ ਦੇਹਰਾਦੂਨ ਲਈ ਚੱਲ ਪਏ। ਰਾਤ ਨੂੰ ਅਸੀ ਹਰਿਦੁਆਰ ਰੁਕਣ ਦਾ ਤਹਿ ਕੀਤਾ ਹੋਇਆ ਸੀ।

                          ਸਵੇਰੇ ਗੰਗਾ ਜੀ ਵਿੱਚ ਇਸ਼ਨਾਨ ਕਰਕੇ  ਰਿਖੀਕੇਸ਼ ਹੁੰਦੇ ਹੋਏ ਸ਼ਾਮ ਨੂੰ ਦੇਹਰਾਦੂਨ ਪਹੁੰਚ ਜਾਵਾਂਗੇ। ਹਰਿਦੁਆਰ ਅਸੀਂ ਰਾਤ ਨੂੰ ਪਹੁੰਚੇ। ਅਸੀਂ ਆਪਣੇ ਹੀ ਸ਼ਹਿਰ ਦੀ ਬਣੀ ਹੋਈ ਧਰਮਸਾਲਾ ਵਿੱਚ ਹੀ ਰੁਕ ਗਏ। ਰਾਤ ਕਾਫ਼ੀ ਹੋਣ ਕਰਕੇ ਦੁਕਾਨਾਂ ਬੰਦ ਹੋ ਗਈਆਂ ਸਨ। 

             " ਬਾਬਾ ਜੀ ਰਾਮ- ਰਾਮ ਜੀ। "

  "ਰਾਮ -ਰਾਮ ਬੇਟਾ ਆ ਗਏ ਤੁਸੀਂ.... ਚਾਹ ਪਾਵੋਗੇ ਜਾਂ ਭੋਜਨ ਹੀ ਕਰੋਗੇ।"ਪਹਿਲਾਂ ਫੋਨ ਕਰਰੇ ਦੱਸਣ ਕਾਰਣ ਉੱਥੋਂ ਦਾ ਸੇਵਾਦਾਰ ਸਾਡਾ ਇੰਤਜ਼ਾਰ ਹੀ ਕਰ ਰਿਹਾ ਸੀ।

     "ਬਾਬਾ ਜੀ ਅਸੀਂ ਸੋਚਦੇ ਹਾਂ ਪਹਿਲਾਂ ਨਹਾ ਕੇ ਫਰੈਸ਼ ਹੋ ਜਾਂਦੇ ਹਾਂ। "

    "ਜਿਵੇਂ ਤੁਹਾਡੀ ਮਰਜ਼ੀ।"ਉਹ ਆਖ ਕੇ ਚਲੇ ਗਏ। 

        " ਉਏ ਨਹਾਉਂਗੇ ਕਿਵੇਂ ਸਾਬਨ ਤਾਂ ਲੈ ਕੇ ਆਉਣੀ ਹੀ ਭੁੱਲ ਗਏ। "ਮੇਰਾ ਇੱਕ ਮਿੱਤਰ ਬੋਲਿਆਂ। "

    " ਸਾਬਨ ਕਾ ਕਿਆ ਹੋਵੇ ਕਿੰਨੀਆਂ ਮਰਜ਼ੀ ਸਾਬਨ ਲੈ ਲਵੋ ਜੀ। "ਤੁਰੇ ਜਾਂਦੇ ਇੱਕ ਛੋਟੇ ਬੱਚੇ ਨੇ ਸਾਡੀ ਗੱਲ ਸੁਣ ਕੇ ਜਵਾਬ ਦਿੱਤਾ। 

       " ਕਾਕੇ ਦੁਕਾਨਾਂ ਤਾਂ ਬੰਦ ਹੋ ਗਈਆਂ ਹਨ ਤੂੰ ਕਿੱਥੋ ਲੈ ਕੇ ਆਵੇਗਾ। "

 "ਪਹਿਲੇ ਹੀ ਲਾ ਕਰ ਰੱਖੀ ਪੜੀ ਹੈ ਆਪ ਦੇਖ ਲੋ ਕੋਣ ਸੀ ਸਾਬਨ ਚਾਹੀਏ ਆਪ ਕੋ।"ਉਹ ਸਾਨੂੰ ਥੱਲ੍ਹੇ ਡਿਊੜੀ ਵਿੱਚ ਬਣੀ ਇੱਕ ਅਲਮਾਰੀ ਕੋਲ ਲੈ ਗਿਆ। 

  "ਲਉ ਜੀ ਉਠਾ ਲਉ ਜੋਣ ਸੀ ਚਾਹੀਏ। "ਆਮ ਸਾਬਨਾ ਦੇ ਨਾਲ ਉੱਥੇ ਮਹਿੰਗੀ ਤੋਂ ਮਹਿੰਗੀ ਸਾਬਨ ਵੀ ਪਈ ਸੀ। 

     "ਵਾਹ ਬਾਬਾ ਜੀ ਤਾਂ ਬੜੇ ਸ਼ੁਕੀਨ ਹਨ।"ਮਹਿੰਗੀਆਂ ਸਾਬਨਾ ਦੇਖ ਕੇ ਸਾਡਾ ਇੱਕ ਮਿੱਤਰ ਨੇ ਬੋਲਦਿਆਂ ਡਵ  ਸਾਬਨ ਚੁੱਕ ਲਈ।ਅਸੀਂ ਸਭ ਫਰੈਸ਼ ਹੋ ਕੇ ਦੁਬਾਰਾ ਥੱਲ੍ਹੇ ਭੋਜਨ ਕਰਨ ਲਈ ਆ ਗਏ। 

      "ਬਾਬਾ ਜੀ ਕਿਆ ਬਾਤ ਹੈ ਤੁਹਾਡੀ.... ਤੁਹਾਡੀਆਂ ਤਾਂ ਪੂਰੀਆਂ ਚੜਾਈਆਂ ਹਨ।"ਮੈਂ ਟਾਟ ਉੱਤੇ ਬੈਠਦੇ ਬਾਬਾ ਜੀ ਨੂੰ ਆਖਿਆ ਪਰ ਉਹ ਮੇਰੇ ਵੱਲ ਬੜੀ ਹੈਰਾਨੀ ਨਾਲ ਦੇਖ ਰਹੇ ਸਨ ਜਿਵੇਂ ਪੁੱਛ ਰਹੇ ਹੋਣ ਕਿ ਮੈਂ ਕੀ ਬੋਲ ਰਿਹਾ ਹਾਂ। 

"ਬਾਬਾ ਜੀ ਤੁਸੀਂ ਵੀ ਪੂਰੇ ਸ਼ੁਕੀਨ ਹੋ ਪੂਰੀਆਂ ਮਹਿੰਗੀਆਂ ਸਾਬਨਾ ਨਾਲ ਨਹਾਉਦੇ ਹੋ। "

                 "ਨਾ ਬੇਟਾ ਮੈਂ ਤਾਂ ਕਦੇ ਸਾਬਨ ਨੂੰ ਹੱਥ ਤੱਕ ਨਹੀਂ ਲਗਾਇਆ। ਮੈਂ ਤਾਂ ਪਾਣੀ ਸਿਰਫ਼ ਪਾਣੀ ਨਾਲ ਹੀ ਨਹਾਉਣਾ ਹਾਂ। "

      "ਕਿਉ ਮਜ਼ਾਕ ਕਰੀ ਜਾਂਦੇ ਹੋ। ਮੈਂ ਹੁਣੇ ਹੀ ਤੁਹਾਡੀ ਸਾਬਨਾ ਵਾਲੀ ਅਲਮਾਰੀ ਦੇਖ ਕੇ ਆਇਆਂ ਹਾਂ। ਜਿਸ ਵਿੱਚ ਮੈਨੂੰ ਲੱਗਦਾ ਹੈ ਕਿ ਦੁਨੀਆਂ ਕੀ ਕੋਈ ਅਜਿਹੀ ਸਾਬਨ ਹੈ ਨਹੀਂ ਜਿਹੜੀ ਉੱਥੇ ਨਾ ਹੋਵੇ।"

       "ਅਲਮਾਰੀ.......!ਤੁਸੀਂ ਉੱਥੇ.......! "ਉਹ ਬੜੀ ਹੈਰਾਨੀ ਵਿੱਚ ਬੋਲੇ। "

        " ਹਾਂ ਜੀ..... ਹੈਰਾਨ ਕਿਉਂ ਹੁੰਦੇ ਹੋ ਸਾਨੂੰ ਛੋਟੂ ਨੇ ਦਿਖਾਈਆਂ ਹਨ। "

         "ਉਹ.... ਹੋ.......? "

        "ਦੱਸੋ.... ਦੱਸੋ ਜੇ ਤੁਸੀਂ ਸਾਬਨ ਲਗਾਉਂਦੇ ਨਹੀਂ ਤਾਂ ਐਨੀ ਵੱਡੀ ਕੁਲੈਕਸ਼ਨ ...........! "

         "ਬੇਟੇ ਉਹ ਸਾਬਨਾ ਮੇਰੀਆਂ ਨਹੀਂ ਛੋਟੂ ਹੀ ਲੈ ਕੇ ਆਉਂਦਾ ਹੈ।ਉਏ ਛੋਟੂ ਤੈਨੂੰ ਮੈਂ ਕਿੰਨੀ ਵਾਰ ਮਨਾਂ ਕੀਤਾ ਹੈ ਨਾ। "

       "ਇਹ ਛੋਟੂ ਐਨੀਆਂ ਮਹਿੰਗੀਆਂ ਸਾਬਨਾ ਕਿੱਥੋ ਲੈ ਕੇ ਆਉਂਦਾ ਹੈ ਬਾਬਾ ਜੀ। "

         "ਮੁਰਦਾ ਘਾਟ ਸੇ... ਔਰ ਕਹਾ ਸੇ। " ਛੋਟੂ ਬਾਬਾ ਜੀ ਦੇ ਬੋਲਣ ਤੋਂ ਪਹਿਲਾਂ ਹੀ ਜਵਾਬ ਦੇ ਦਿੰਦਾ ਹੈ। 

    "ਮੁਰਦਾ ਘਾਟ ਤੋਂ.......! "ਅਸੀਂ ਹੈਰਾਨੀ ਨਾਲ ਸਾਰੇ ਇਕੱਠੇ ਹੀ ਬੋਲੇ। 

           "ਹਾਂ .... ਇਸਨੂੰ ਆਦਤ ਹੈ ਜਿਹੜੀ ਵੀ ਸਾਬਨ ਉੱਥੇ ਮੁਰਦੇ ਨੂੰ ਨਹਾ ਲੋਕ ਕੇ ਸੁੱਟ ਜਾਂਦੇ ਹਨ ਇਹ ਉਹ ਪੈਕਟ ਵਿੱਚ ਪਾ ਕੇ ਚੁੱਕ ਲਿਆਉਂਦਾ ਹੈ।"ਬਾਬਾ ਜੀ ਨੇ ਤਾਂ ਇਹ ਗੱਲ ਬੜੇ ਅਰਾਮ ਨਾਲ ਬੋਲ ਦਿੱਤੀ ਸੀ ਪਰ ਉਹਨਾਂ ਦੀ ਗੱਲ ਸੁਣ ਕੇ ਰੋਟੀ ਦੀ ਬੁਰਕੀ ਸਾਡੇ ਗਲੇ ਵਿੱਚ ਹੀ ਫੁਲ ਗਈ ਸੀ ਅਤੇ ਅਸੀਂ ਬੜੀ ਮੁਸ਼ਕਿਲ ਨਾਲ ਧਰਮਸਾਲਾ ਵਿੱਚ  ਰਾਤ ਕੱਟੀ। 

                    ਸੰਦੀਪ ਦਿਉੜਾ

                8437556667

 

ਦਰਵੇਸ਼ ਦੀ ਫ਼ਕੀਰੀ ✍️ ਸੁਰਜੀਤ ਸਾੰਰਗ

ਜਿੰਦਗੀ, ਕੁਦਰਤ ਦੀ ਕਰਾਮਾਤੀ ਦੇਣ ਹੁੰਦੀ ਹੈ।

ਜ਼ਿੰਦਗੀ ਲਈ ਮੌਤ, ਕਸ਼ਟ, ਦੁੱਖ, ਵਿਨਾਸ਼, ਜ਼ਖ਼ਮ, ਪੀੜਾ, ਮੁਸ਼ਕਲ ਔਕੜ ਵਰਗੀਆਂ ਮਾਰੂ ਵਸਤਾਂ ਨੂੰ ਪੈਦਾ ਕਰਨਾ ਆਦਮੀ ਦੇ ਅਧਿਕਾਰ ਖੇਤਰ ਵਿਚ ਨਹੀਂ ਹੋਣਾ ਚਾਹੀਦਾ।

          ਜਿੰਦਗੀ ਦੇ ਸੁਭਾਅ ਦੀ ਕਠੋਰਤਾ ਨੂੰ ਨੀਲ ਕੰਠ ਵਾਂਗ ਪੀਤਾ

ਆਪ ਜ਼ਹਿਰ ਪੀਤੀ ਤੇ ਸਮਾਜ ਨੂੰ ਅੰਮ੍ਰਿਤ ਦਿੱਤਾ

ਜਿੰਦਗੀ ਦਾ ਅਰਾੰਭ ਜ਼ਿੰਦਗੀ ਵਾਗ ਹੁੰਦਾ ਹੈ।

ਦਰਵੇਸ਼ਾਂ ਦੀ ਜ਼ਿੰਦਗੀ ਨਦੀ ਦੇਪ੍ਰਵਾਹ ਵਾਂਗ ਰਹੀ। ਉਹਨਾਂ ਵਾਸਤੇ ਜ਼ਿੰਦਗੀ ਦਾ ਹਰ ਪਲ ਪੂਜਨੀਕ ਹੁੰਦਾ ਹੈ।

ਮਹਾਤਮਾ ਬੁੱਧ ਦਾ ਕਥਨ ਹੈ

ਮੇਰਾ ਵੱਸ ਚਲੇ ਤਾਂ ਮੈਂ ਕਿਸੇ ਬੱਚੇ ਦੇ ਹੰਝੂ ਨਾ ਵਗਣ ਦਿਆਂ "

ਸੇਵਾ ਹੁੰਦੀ ਹੀ ਅਧਿਅਤਮਿਕ ਵਸਤੂ ਹੈ।ਮਨੁੱਖਤਾ ਉਹ ਵਿਸ਼ਾਲ ਮੰਦਰ ਹੈ ਜਿਸ ਦੀ ਉਪਾਸ਼ਨਾ ਵਾਸਤੇ ਮਾਨਵ ਸੇਵਾ ਦੀ ਲੋੜ ਪੈਂਦੀ ਹੈ।

ਜਿੰਦਗੀ ਦਾ ਦੂਜਾ ਨਾਂ ਹੀ ਪਰਮਾਤਮਾ ਹੈ। ਅਸੀਂ ਆਤਮਾ ਨੂੰ ਪ੍ਰਮਾਤਮਾ ਦੀ ਸੁਗਾਤ ਆਖਦੇ ਹਾਂ।

ਦਰਵੇਸ਼ ਦਾ ਦਿਲ,ਸੱਖਣੀ ਉਮਰ ਲਈ ਆਸਰਾ ਬਣਦਾ ਹੈ। ਦਰਵੇਸ਼ ਦੇ ਦਿਲ ਦੀ ਵਿਸਾਲਤਾ, ਧਰਤੀ ਨੂੰ ਆਪਣੀ ਬੁੱਕਲ ਵਿੱਚ ਬਿਠਾ ਕੇ ਦੁਖੀਆਂ ਨੂੰ ਮਾਂ ਵਰਗੀ ਮਮਤਾ ਬਖਸ਼ਦੀ ਹੈ।

      ਦਰਵੇਸ਼ ਦਾ ਇਕ ਅਰਥ ਇਹ ਵੀ ਹੁੰਦਾ ਹੈ।ਜਿਹੜਾ ਕਰਤਾਰ ਦੇ ਦਰ ਦੀ ਯਾਚਨਾ ਕਰਦਾ ਹੈ। ਕਰਤਾਰ ਦੇ ਦਰ ਦਾ ਉਪਾਸ਼ਕ ਸੰਤ ਹੁੰਦਾ ਹੈ।

ਇਕ ਦਰਵੇਸ਼ ਦੀ ਮਾਂ ਸੀ ਉਹ ਉਸ ਨੂੰ ਆਖਦੀ ਸੀ ਬੇਟਾ ਨੀਚੇ ਵੀ ਨਜ਼ਰ ਕਰ ਕੇ ਤੁਰਿਆਂ ਕਰ ਜੋ ਪੈਰਾਂ ਹੇਠਾਂ 

ਕੀੜੀ ਕੀੜਾ ਮਰ ਨਾ ਜਾਣ ਇਹ ਵੀ  ਰੱਬ ਦੇ ਜੀਵ ਹਨ ਇਨ੍ਹਾਂ ਵਿਚ ਵੀ ਜਾਨ ਹੁੰਦੀ ਹੈ।

ਚਲਦਾ

ਸੁਰਜੀਤ ਸਾਰੰਗ