ਬਿਰਧ ਆਸ਼ਰਮ ਮਹਿਲ  ਕਲਾਂ ਵਿਖੇ ਅੱਖਾਂ ਦਾ ਫ੍ਰੀ ਅਪ੍ਰੇਸ਼ਨ ਅਤੇ ਖ਼ੂਨਦਾਨ ਕੈਂਪ ਲੱਗਾ

ਮਹਿਲ ਕਲਾਂ/ ਬਰਨਾਲਾ 22 ਨਵੰਬਰ-  (ਗੁਰਸੇਵਕ ਸੋਹੀ )- ਬਿਰਧ ਆਸ਼ਰਮ ਸੇਵਾ ਸੁਸਾਇਟੀ ਮਹਿਲ ਕਲਾਂ ਦੇ ਮੁੱਖ ਪ੍ਰਬੰਧਕ ਲਖਵੀਰ ਸਿੰਘ ਗੰਗੋਹਰ ਵੱਲੋਂ ਆਪਣੇ ਪਿਤਾ ਸ. ਬਖਸ਼ੀਸ਼ ਸਿੰਘ ਅਤੇ ਮਾਤਾ ਦਲੀਪ ਕੌਰ ਸੱਗੂ ਦੀ ਯਾਦ ਵਿਚ 23 ਵਾਂ ਸਾਲਾਨਾ ਅੱਖਾਂ ਦਾ ਮੁਫ਼ਤ ਆਪ੍ਰੇਸ਼ਨ ਅਤੇ ਖੂਨਦਾਨ ਕੈਂਪ ਬਿਰਧ ਆਸ਼ਰਮ ਮਹਿਲ ਕਲਾਂ ਵਿਖੇ ਲਗਾਇਆ ਗਿਆ ।ਇਸ ਕੈਂਪ ਦਾ ਉਦਘਾਟਨ ਨਾਨਕਸਰ ਠਾਠ ਮਹਿਲ ਕਲਾਂ ਦੇ ਮੁੱਖ ਸੇਵਾਦਾਰ ਬਾਬਾ ਕੇਹਰ ਸਿੰਘ ਵੱਲੋਂ ਕੀਤਾ ਗਿਆ। ਇਸ ਮੌਕੇ ਬਾਠ ਚੈਰੀਟੇਬਲ ਹਸਪਤਾਲ ਜਲਾਲਦੀਵਾਲ ਦੇ ਮੁੱਖ ਪ੍ਰਬੰਧਕ ਅੱਖਾਂ ਦੇ ਮਾਹਰ ਡਾ ਗੁਰਲਾਭ ਸਿੰਘ ਦੀ ਅਗਵਾਈ ਹੇਠ ਡਾਕਟਰੀ ਟੀਮ ਡਾ ਦੀਪਇੰਦਰ ਸਿੰਘ, ਗੁਰਨੈਬ ਸਿੰਘ, ਗੁਰਸ਼ਰਨ ਸਿੰਘ,   
ਵੱਲੋਂ 250 ਦੇ ਕਰੀਬ ਮਰੀਜ਼ਾਂ ਦੀ ਜਾਂਚ ਕਰ ਕੇ 50 ਦੇ ਕਰੀਬ ਮਰੀਜ਼ ਆਪ੍ਰੇਸ਼ਨ ਲਈ ਚੁਣੇ ਗਏ। ਇਸ ਸਮੇਂ ਬਲੱਡ ਡੋਨਰ ਸੁਸਾਇਟੀ ਭਦੌੜ ਦੇ ਸਹਿਯੋਗ ਨਾਲ ਮਿੱਤਲ ਹੈਲਥ ਕੇਅਰ ਬਲੱਡ ਬੈਂਕ ਸੰਗਰੂਰ ਦੀ ਟੀਮ ਵੱਲੋਂ ਡਾ : ਅਵਤਾਰ ਸਿੰਘ ਅਠਵਾਲ ਦੀ ਅਗਵਾਈ ਹੇਠ ਖੂਨਦਾਨੀਆਂ 50 ਯੂਨਿਟ ਦੇ ਕਰੀਬ ਖੂਨਦਾਨ ਕੀਤਾ ਗਿਆ ।ਇਸ ਮੌਕੇ ਮੌਕੇ ਸਮਾਗਮ ਦੇ ਮੁੱਖ ਪ੍ਰਬੰਧਕ ਲਖਵੀਰ ਸਿੰਘ ਗੰਗੋਹਰ ਦੀ ਅਗਵਾਈ ਹੇਠ ਸਤ ਕਰਤਾਰ ਯੂ ਟਿਊਬ ਚੈਨਲ ਦੇ ਡਾਇਰੈਕਟਰ ਹਰਪਾਲ ਸਿੰਘ ਪਾਲੀ ਵਜੀਦਕੇ ,ਪੱਤਰਕਾਰ ਗੁਰਸੇਵਕ ਸਿੰਘ ਸਹੋਤਾ,ਮਾਰਕੀਟ ਕਮੇਟੀ ਮਹਿਲ ਕਲਾਂ ਦੇ ਡਿਪਟੀ ਚੇਅਰਮੈਨ ਹਰਵਿੰਦਰ ਕੁਮਾਰ ਜਿੰਦਲ,ਬੂਟਾ ਸਿੰਘ ਪਾਲ ਹਮੀਦੀ ,ਅਜੀਤ ਸਿੰਘ ਹਰਦਾਸਪੁਰਾ ਡਾ ਨਾਹਰ ਸਿੰਘ ਮਹਿਲ ਕਲਾਂ, ਹੋਮ ਫਾਰ ਮਹਿਲ ਕਲਾਂ ਦੇ ਇੰਚਾਰਜ ਕੁਲਵੰਤ ਸਿੰਘ ਟਿੱਬਾ, ਸਮਾਜ ਸੇਵੀ ਬਲਦੇਵ ਸਿੰਘ ਗਾਗੇਵਾਲ,ਸਾਬਕਾ ਸਰਪੰਚ ਨਾਥ ਸਿੰਘ ਹਮੀਦੀ, ਬਲਦੇਵ ਸਿੰਘ ਪੇਧਨੀ ਅਤੇ ਜਗਤਾਰ ਸਿੰਘ ਰੂੰਮੀ ਵਾਲੇ ਤੇ ਸਰਬਜੀਤ ਸਿੰਘ ਸ਼ੰਭੂ ਦੇ ਸਹਿਯੋਗ ਨਾਲ ਆਏ ਹੋਏ ਦਾਨੀ ਸੱਜਣਾਂ ਅਤੇ ਪਤਵੰਤਿਆਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ।ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਕਾਦੀਆ ਦੇ ਆਗੂ ਗੁਰਧਿਆਨ ਸਿੰਘ ਸਹਿਜੜਾ, ਬਲਜੀਤ ਸਿੰਘ ਬਬਲੂ ਵਜੀਦਕੇ ,ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਗੁਰਪ੍ਰੀਤ ਸਿੰਘ ਸਹਿਜੜਾ,ਜ਼ਿਲ੍ਹਾ ਪ੍ਰੀਸ਼ਦ ਮੈਂਬਰ ਡਾ ਅਮਰਜੀਤ ਸਿੰਘ ,ਅੰਮ੍ਰਿਤਪਾਲ ਸਿੰਘ ਲਾਡੀ, ਜੈਜੀ ਹਮੀਦੀ,ਹਰਜੀਤ ਸਿੰਘ ਹੈਰੀ ਮਹਿਲ ਖੁਰਦ,ਸਿਕੰਦਰ ਸਿੰਘ ਮਹਿਲ ਖੁਰਦ, ਫੌਜੀ ਸਰਬਜੀਤ ਸਿੰਘ ਮਹਿਲ ਕਲਾਂ ਸੋਡੇ,ਜਗਤਾਰ ਸਿੰਘ ਪੰਡੋਰੀ ਵਾਲੇ,ਜੋਗਿੰਦਰ ਸਿੰਘ ਢਿੱਲੋਂ,ਹਰੀਪਾਲ ਸਿੰਘ, ਜਗਰੂਪ ਸਿੰਘ ਕਲਾਲਮਾਜਰਾ ਸੋਹਣ ਸਿੰਘ ਗਹਿਲਾ ਸੁਖਦੀਪ ਸਿੰਘ ਕਲਾਲ ਮਾਜਰਾ ਮਹੰਤ ਗੁਰਪ੍ਰੀਤ ਸਿੰਘ ਪਿਆਰਾ ਸਿੰਘ ਸਰੋਏ,ਦੈਮ ਸਿੰਘ, ਸਾਬਕਾ ਸਰਪੰਚ ਰਾਜਿੰਦਰਪਾਲ ਸਿੰਘ ਬਿੱਟੂ ਚੀਮਾ, ਕਰਨੈਲ ਸਿੰਘ ਢੈਪਈ ਵਾਲੇ ,ਨੰਬਰਦਾਰ ਮਹਿੰਦਰ ਸਿੰਘ ਢੀਂਡਸਾ, ਤਜਿੰਦਰ ਸਿੰਘ ਪ੍ਰਧਾਨ ਸਾਹਿਬਜ਼ਾਦਾ ਅਜੀਤ ਸਿੰਘ ਕਲੱਬ ਮਹਿਲ ਖੁਰਦ,ਉਜਾਗਰ ਸਿੰਘ ਬੀਹਲਾ, ਨਛੱਤਰ ਸਿੰਘ ਦੀਵਾਨਾ, ਰੂਪ ਸਿੰਘ ਗੰਗੋਹਰ ਆਦਿ ਹਾਜ਼ਰ ਸਨ।