ਸ਼ਹਿਰ ਦੇ ਸ਼ੌਕੀਨਾਂ ਨੂੰ ਅਫ਼ੀਮ ਦੀ ਸਪਲਾਈ ਦੇਣ ਵਾਲਾ ਕੀਤਾ ਗ੍ਰਿਫ਼ਤਾਰ 

ਜਗਰਾਓਂ 21 ਨਵੰਬਰ (ਅਮਿਤ ਖੰਨਾ) ਸੀਆਈਏ ਸਟਾਫ ਦੀ ਪੁਲਿਸ ਨੇ ਸ਼ਹਿਰ ਦੇ ਸ਼ੌਕੀਨਾਂ ਨੂੰ ਅਫ਼ੀਮ ਦੀ ਸਪਲਾਈ ਦੇਣ ਜਾਂਦਿਆਂ ਇੱਕ ਮੋਟਰਸਾਈਕਲ ਸਵਾਰ ਨੂੰ ਗਿ੍ਫ਼ਤਾਰ ਕਰ ਲਿਆ। ਇਸ ਮੋਟਰਸਾਈਕਲ ਸਵਾਰ ਤੋਂ ਪੁਲਿਸ ਪਾਰਟੀ ਨੇ ਅੱਧਾ ਕਿਲੋ ਅਫ਼ੀਮ ਬਰਾਮਦ ਕੀਤੀ। ਐੱਸਐੱਸਪੀ ਰਾਜਬਚਨ ਸਿੰਘ ਸੰਧੂ ਨੇ ਦੱਸਿਆ ਕਿ ਐੱਸਪੀ ਬਲਵਿੰਦਰ ਸਿੰਘ ਅਤੇ ਡੀਐੱਸਪੀ ਅਨਿਲ ਭਨੋਟ ਦੀ ਜ਼ੇਰੇ ਨਿਗਰਾਨੀ ਹੇਠ ਸੀਆਈਏ ਸਟਾਫ ਦੇ ਮੁਖੀ ਇੰਸਪੈਕਟਰ ਪੇ੍ਮ ਸਿੰਘ ਦੀ ਅਗਵਾਈ ਚ ਏਐੱਸਆਈ ਰਣਧੀਰ ਸਿੰਘ ਅਤੇ ਪੁਲਿਸ ਪਾਰਟੀ ਨੇ ਮੁਖਬਰ ਦੀ ਸੂਚਨਾ ਤੇ ਅਲੀਗੜ੍ਹ ਪੁਲ਼ ਜੀਟੀ ਰੋਡ ਹੇਠਾਂ ਨਾਕਾਬੰਦੀ ਕੀਤੀ। ਇਸ ਦੌਰਾਨ ਸਾਹਮਣਿਓਂ ਆ ਰਹੇ ਮੋਟਰਸਾਈਕਲ ਚਾਲਕ ਨੂੰ ਰੋਕ ਕੇ ਉਸ ਦੀ ਤਲਾਸ਼ੀ ਲਈ ਤਾਂ ਉਸ ਕੋਲੋਂ ਅੱਧਾ ਕਿਲੋ ਅਫ਼ੀਮ ਬਰਾਮਦ ਹੋਈ। ਜਿਸ ਤੇ ਪੁਲਿਸ ਪਾਰਟੀ ਨੇ ਮੋਟਰਸਾਈਕਲ ਚਾਲਕ ਦਲਜੀਤ ਸਿੰਘ ਉਰਫ ਵਿਜੈ ਪੁੱਤਰ ਜਗਸੀਰ ਸਿੰਘ ਵਾਸੀ ਸਿੱਧਵਾਂ ਕਲਾਂ ਨੂੰ ਗਿਫ਼ਤਾਰ ਕਰ ਲਿਆ। ਇੰਸਪੈਕਟਰ ਪੇ੍ਮ ਸਿੰਘ ਨੇ ਦੱਸਿਆ ਕਿ ਗਿ੍ਫ਼ਤਾਰ ਦਲਜੀਤ ਜਗਰਾਓਂ ਸ਼ਹਿਰ ਦੇ ਆਪਣੇ ਗਾਹਕਾਂ ਨੂੰ ਉਨਾਂ੍ਹ ਦੀ ਡਿਮਾਂਡ ਅਨੁਸਾਰ ਅਫ਼ੀਮ ਸਪਲਾਈ ਕਰਦਾ ਹੈ। ਇਸ ਪੂਰੇ ਮਾਮਲੇ ਚ ਉਹ ਕਿਸ ਤੋਂ ਅਫੀਮ ਖ਼ਰੀਦਦਾ ਹੈ ਅਤੇ ਕਿੰਨਾ ਨੂੰ ਵੇਚਦਾ ਹੈ ਸਬੰਧੀ ਪੁੱਛਗਿੱਛ ਲਈ ਉਸ ਨੂੰ ਅਦਾਲਤ ਪੇਸ਼ ਕਰ ਕੇ ਉਸ ਦਾ ਪੁਲਿਸ ਰਿਮਾਂਡ ਹਾਸਲ ਕਰ ਲਿਆ।ਐੱਸਐੱਸਪੀ ਰਾਜਬਚਨ ਸਿੰਘ ਸੰਧੂ ਨੇ ਦੱਸਿਆ ਕਿ ਨਸ਼ਿਆਂ ਖ਼ਿਲਾਫ਼ ਜਗਰਾਓਂ ਪੁਲਿਸ ਵੱਲੋਂ ਛੇੜੀ ਮੁਹਿੰਮ ਤਹਿਤ ਸੀਆਈਏ ਸਟਾਫ ਦੇ ਇੰਸਪੈਕਟਰ ਪੇ੍ਮ ਸਿੰਘ ਦੀ ਅਗਵਾਈ ਹੇਠ ਏਐੱਸਆਈ ਸੁਖਦੇਵ ਸਿੰਘ ਅਤੇ ਪੁਲਿਸ ਪਾਰਟੀ ਨੇ ਬੇਟ ਇਲਾਕੇ ਦੇ ਪਿੰਡਾਂ ਚ ਨਸ਼ੀਲੀਆਂ ਗੋਲੀਆਂ ਦੀ ਸਪਲਾਈ ਕਰਨ ਵਾਲੇ ਇੱਕ ਵਿਅਕਤੀ ਗਿ੍ਫ਼ਤਾਰ ਕੀਤਾ, ਜਦ ਕਿ ਉਸ ਦਾ ਇਕ ਸਾਥੀ ਫ਼ਰਾਰ ਹੈ। ਉਕਤ ਪੁਲਿਸ ਪਾਰਟੀ ਨੇ ਟੀ-ਪੁਆਇੰਟ ਪਿੰਡ ਖੁਰਸ਼ੈਦਪੁਰਾ, ਭੈਣੀ ਗੁੱਜਰਾਂ ਤੋਂ ਮੋਟਰਸਾਈਕਲ ਤੇ ਆ ਰਹੇ ਸਰਬਜੀਤ ਸਿੰਘ ਉਰਫ ਸਰਵਣ ਪੁੱਤਰ ਬੂੜ ਸਿੰਘ ਵਾਸੀ ਭੈਣੀ ਗੁੱਜਰਾਂ ਨੂੰ ਰੋਕ ਕੇ ਉਨਾਂ੍ਹ ਦੀ ਤਲਾਸ਼ੀ ਲਈ ਤਾਂ ਉਨਾਂ੍ਹ ਕੋਲੋਂ 4500 ਪਾਬੰਦੀਸ਼ੁਦਾ ਗੋਲੀਆਂ ਬਰਾਮਦ ਹੋਈਆਂ। ਉਕਤ ਦੋਵਾਂ ਨੂੰ ਪੁਲਿਸ ਪਾਰਟੀ ਨੇ ਅਦਾਲਤ ਪੇਸ਼ ਕਰ ਕੇ ਰਿਮਾਂਡ ਹਾਸਲ ਕਰ ਲਿਆ ਹੈ। ਉਨਾਂ੍ਹ ਦੱਸਿਆ ਕਿ ਉਕਤ ਦੇ ਫ਼ਰਾਰ ਸਾਥੀ ਮਨਜੀਤ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਗੱਗ ਕਲਾਂ ਦੀ ਤਲਾਸ਼ੀ ਜਾਰੀ ਹੈ।