You are here

ਸਲਾਨਾ ਇਨਾਮ ਵੰਡ ਸਮਾਰੋਹ ਮਨਾਇਆ ਗਿਆ

ਜਗਰਾਉਂ (ਬਲਦੇਵ ਸਿੰਘ  ,ਸੁਨੀਲ ਕੁਮਾਰ) ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ਼ੇਰਪੁਰ ਕਲਾਂ ਵਿਖੇ ਇਨਾਮ ਵੰਡ ਸਮਾਰੋਹ ਮਨਾਇਆ ਗਿਆ। ਇਸ ਸਮੇਂ ਸਕੂਲ ਦੇ ਛੇਵੀਂ ਜਮਾਤ ਤੋਂ ਲੈ ਕੇ  ਬਾਰਵੀਂ ਜਮਾਤ ਤੱਕ ਦੇ ਫਸਟ, ਸੈਕਿੰਡ ਅਤੇ ਥਰਡ ਪੁਜੀਸ਼ਨਾਂ ਤੇ ਆਏ ਵਿਦਿਆਰਥੀਆਂ ਦਾ ਸਨਮਾਨ ਕੀਤਾ ਗਿਆ। ਇਹ ਸਨਮਾਨ ਬੀਬੀ ਸਰਵਜੀਤ ਕੌਰ ਮਾਣੂੰਕੇ ਜੀ (ਐਮ ,ਐਲ,ਏ ਜਗਰਾਉਂ) ਜੀ ਦੀ ਰਹਿਨੁਮਾਈ ਹੇਠ, ਪ੍ਰੋਫੈਸਰ ਸੁਖਵਿੰਦਰ ਸਿੰਘ ਜੀ,  ਪ੍ਰਿੰਸੀਪਲ ਵਿਨੋਦ ਕੁਮਾਰ, ਸਰਪੰਚ ਬੀਬੀ ਰਮਨਦੀਪ ਕੌਰ, ਪੰਚ ਬੀਬੀ ਮਨਜੀਤ ਕੌਰ, ਡਾ:ਹਰਚੰਦ ਸਿੰਘ ,ਜਗਰਾਜ ਸਿੰਘ, ਹੁਸ਼ਿਆਰ ਸਿੰਘ, ਪ੍ਰਮਿੰਦਰ ਸਿੰਘ ਸਾਬਕਾ ਮੁੱਖ ਅਧਿਆਪਕ, ਸੁਖਦੇਵ ਸਿੰਘ, ਸੁਰਜੀਤ ਸਿੰਘ ਭੱਟੀ, ਸੋਨੀ ਸ਼ੇਰਪੁਰੀ, ਅਤੇ ਸਮੁੱਚੇ ਸਟਾਫ ਵੱਲੋਂ ਕੀਤਾ ਗਿਆ। ਇਸ ਸਮੇਂ ਕਰਮਵਾਰ, ਪਹਿਲੇ,ਦੂਜੇ,ਅਤੇ  ਤੀਜੇ ਸਥਾਨ ਤੇ ਆਉਣ ਵਾਲੇ ਛੇਵੀਂ ਜਮਾਤ ਦੇ ਵਿਦਿਆਰਥੀ ਗੁਰਸਿਮਰਨ ਕੌਰ, ਹਰਦੀਪ ਕੌਰ , ਪ੍ਰਿੰਸ ,ਸੱਤਵੀਂ ਜਮਾਤ ਦੇ ਵਿਦਿਆਰਥੀ ਮੁਸਕਾਨ ਕੌਰ, ਨਵੀਂਨਜੋਤ ਕੌਰ, ਸੁਖਮਨ ਸਿੰਘ, ਕੋਮਲਪ੍ਰੀਤ ਕੌਰ, ਅੱਠਵੀਂ ਜਮਾਤ ਦੇ ਵਿਦਿਆਰਥੀ ਸੂਰਜ ਸਿੰਘ, ਮਨਦੀਪ ਸਿੰਘ, ਕਾਜਲ, ਨੌਵੀਂ ਜਮਾਤ ਦੇ ਵਿਦਿਆਰਥੀ, ਸਿਮਰਨਜੀਤ ਕੌਰ, ਕੋਮਲਪ੍ਰੀਤ ਕੌਰ, ਜਸਲੀਨ ਕੌਰ, ਦਸਵੀਂ ਜਮਾਤ ਦੇ ਵਿਦਿਆਰਥੀ ਗੁਰਸਿਮਰਨਜੀਤ ਕੌਰ, ਰਮਨਜੀਤ ਕੌਰ, ਸਿਮਰਨ ਕੌਰ, ਗਿਆਰਵੀਂ ਜਮਾਤ ਦੇ ਵਿਦਿਆਰਥੀ ਕੁਲਬੀਰ ਕੌਰ, ਜਸਮੀਨ ਕੌਰ, ਮਨਪ੍ਰੀਤ ਕੌਰ, ਅਤੇ ਬਾਰਵੀਂ ਜਮਾਤ ਦੇ ਵਿਦਿਆਰਥੀ ਸਿਮਰਨਪਰੀਤ ਕੌਰ, ਹਰਪ੍ਰੀਤ ਕੌਰ, ਰਮਨਪ੍ਰੀਤ ਕੌਰ, ਆਦਿ ਦਾ ਸਕੂਲ ਵਲੋਂ ਮੋਮੈਂਟੋ ਦੇ ਕੇ ਸਨਮਾਨ ਕੀਤਾ ਗਿਆ। ਇਸ ਤੋਂ ਇਲਾਵਾ    ਫੁੱਟਵਾਲ ਖਿਡਾਰੀ ਹਰਦੀਪ ਸਿੰਘ ਦਾ ਵੀ ਉਚੇਚੇ ਤੌਰ ਤੇ ਸਨਮਾਨ ਕੀਤਾ ਗਿਆ, ਜਿਸਨੇ ਨੈਸ਼ਨਲ ਪੱਧਰ ਤੇ ਫੁੱਟਵਾਲ ਖੇਡਕੇ ਸਕੂਲ ਦਾ ਨਾਮ ਰੌਸ਼ਨ ਕੀਤਾ ਸੀ। ਅੱਜ ਦੇ ਮੁੱਖ ਮਹਿਮਾਨ ਪ੍ਰੋਫੈਸਰ ਸੁਖਵਿੰਦਰ ਸਿੰਘ ਸਮੇਤ ਆਈ ਸਮੁੱਚੀ ਗ੍ਰਾਮ ਪੰਚਾਇਤ ,ਸਮਾਜ ਸੇਵੀ ਆਦਿ ਦਾ ਸਕੂਲ ਵਲੋਂ ਲੋਈਆਂ, ਸ਼ਾਲ ਆਦਿ ਪ੍ਰਦਾਨ ਕਰਕੇ ਉਚੇਚੇ ਤੌਰ ਤੇ ਸਨਮਾਨ ਕੀਤਾ ਗਿਆ। ਇਸ ਸਮੇਂ ਪ੍ਰਿੰਸੀਪਲ ਸ਼੍ਰੀ ਵਿਨੋਦ ਕੁਮਾਰ ਜੀ ਨੇ ਸਕੂਲ ਦੀਆਂ ਪ੍ਰਾਪਤੀਆਂ ਪ੍ਰਤੀ, ਆਈਆਂ ਸਖਸ਼ੀਅਤਾਂ ਨੂੰ ਜਾਣੂ ਕਰਵਾਉਂਦਿਆਂ ਵਿਦਿਆਰਥੀਆਂ ਦੀਆਂ ਵਿਦਿਅਕ ਖੇਤਰ ਵਿੱਚ ਪਾਂਈਆ ਉਨਤਮਈ ਪੈੜਾਂ ਪ੍ਰਤੀ ਵੀ ਚਾਨਣਾ ਪਾਇਆ। ਸਮਾਰੋਹ ਦਾ ਆਗਾਜ਼ ਵਿਦਿਆਰਥੀ ਵਰਗ ਵਲੋਂ ਧਾਰਮਿਕ ਸ਼ਬਦ ਰਾਹੀਂ ਕੀਤਾ ਗਿਆ। ਇਸ ਸਮੇਂ ਸਕੂਲ ਪ੍ਰਬੰਧਨ ਵਲੋਂ ਇੱਕ ਮੰਗ ਪੱਤਰ ਵੀ ਪ੍ਰੋਫੈਸਰ ਸੁਖਵਿੰਦਰ ਸਿੰਘ ਜੀ ਨੂੰ ਦਿੱਤਾ ਗਿਆ। ਸਕੂਲ ਵਲੋਂ ਚਾਹ ਪਾਣੀ ਆਦਿ ਦਾ ਇੰਤਜ਼ਾਮ ਵੀ ਕੀਤਾ ਗਿਆ। ਅੰਤ ਵਿੱਚ ਲੈਕਚਰਾਰ ਕੰਵਲਜੀਤ ਸਿੰਘ ਜੀ ਨੇ ਆਈਆਂ ਸਖਸ਼ੀਅਤਾਂ ਦਾ ਧੰਨਵਾਦ ਕੀਤਾ। ਇਸ ਸਮਾਰੋਹ ਦਾ ਸਟੇਜ ਸੰਚਾਲਨ ਦਾ ਕੰਮ ਲੈਕਚਰਾਰ  ਬਲਦੇਵ ਸਿੰਘ ਜੀ ਵਲੋਂ ਬਾਖੂਬੀ ਨਿਭਾਇਆ ਗਿਆ। ਇਸ ਸਮੇਂ ਸਕੂਲ ਦਾ ਸਮੁੱਚਾ ਸਟਾਫ ਹਾਜਰ ਸੀ।