ਜਗਰਾਉਂ 6 ਨਵੰਬਰ (ਜਸਮੇਲ ਗ਼ਾਲਿਬ)ਅੱਜ ਮੋਗੇ ਰੇਲਵੇ ਸਟੇਸ਼ਨ ਤੋਂ ਟਿਕਰੀ ਬਾਰਡਰ ਤੇ ਸ਼ਰਧਾਂਜਲੀ ਸਮਾਗਮ ਚ ਸ਼ਾਮਲ ਹੋਣ ਲਈ ਮੋਗੇ ਰੇਲਵੇ ਸਟੇਸ਼ਨ ਤੋਂ ਬੀਬੀਆਂ ਦਾ ਵੱਡੀ ਗਿਣਤੀ ਵਿੱਚ ਜਥਾ ਬਲਾਕ ਪ੍ਰਧਾਨ ਧਰਮਕੋਟ ਗੁਰਦੇਵ ਸਿੰਘ ਦੀ ਅਗਵਾਈ ਵਿੱਚ ਰਵਾਨਾ ਹੋਇਆ।ਇਸ ਸਮੇਂ ਬਲਾਕ ਪ੍ਰਧਾਨ ਨੇ ਕਿਹਾ ਹੈ ਕਿ ਜਿੰਨਾ ਚਿਰ ਲੋਕ ਵਿਰੋਧੀ ਕਾਲੇ ਕਾਨੂੰਨ ਰੱਦ ਨਹੀਂ ਕਰਵਾਉਂਦੇ ਉਨ੍ਹਾਂ ਚਿਰ ਦਿੱਲੀ ਨੂੰ ਜਥੇ ਰਵਾਨਾ ਹੁੰਦੇ ਰਹਿਣਗੇ ।ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਹੋਰ ਵੀ ਬੀਬੀਆਂ ਦੇ ਵੱਡੀ ਗਿਣਤੀ ਵਿਚ ਜਿੱਥੇ ਟਿਕਰੀ ਬਾਰਡਰ ਭੇਜੇ ਜਾਣਗੇ ।ਉਨ੍ਹਾਂ ਕਿਹਾ ਹੈ ਕਿ 600 ਤੋਂ ਉੱਪਰ ਕਿਸਾਨ ਮਜ਼ਦੂਰ ਸ਼ਹੀਦ ਹੋ ਚੁੱਕੇ ਹਨ ਇਸ ਕਿਸਾਨੀ ਸੰਘਰਸ਼ ਵਿਚ ਵੱਡੀ ਗਿਣਤੀ ਵਿੱਚ ਮਾਵਾਂ ਭੈਣਾਂ ਸ਼ਾਮਲ ਹੁੰਦੀਆਂ ਹਨ ।ਇਸ ਸਮੇਂ ਪ੍ਰਧਾਨ ਗੁਰਦੇਵ ਸਿੰਘ ਨੇ ਕਿਹਾ ਹੈ ਕਿ ਜਿਨ੍ਹਾਂ ਚਿਰ ਖੇਤੀ ਦੇ ਕਾਲੇ ਕਾਨੂੰਨ ਰੱਦ ਨਹੀਂ ਹੁੰਦੇ ਓਨਾ ਚਿਰ ਅਸੀਂ ਉਹ ਦਿੱਲੀ ਤੋਂ ਵਾਪਸ ਨਹੀਂ ਆਵਾਂਗੇ।ਇਸ ਸਮੇਂ ਚ ਟਿਕਰੀ ਬਾਰਡਰ ਰਵਾਨਾ ਹੋਣ ਲਈ ਔਰਤਾਂ ਵੱਡੀ ਗਿਣਤੀ ਵਿੱਚ ਹਾਜ਼ਰ ਸਨ ।