ਰੂਪ ਵਾਟਿਕਾ ਸਕੂਲ ਵਿੱਚ ਦੀਵਾਲੀ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ 

ਜਗਰਾਓਂ 3 ਨਵੰਬਰ(ਅਮਿਤ ਖੰਨਾ):ਰੂਪ ਵਾਟਿਕਾ ਸਕੂਲ ਦੇ ਵਿਚ ਦੀਵਾਲੀ ਦੇ ਤਿਉਹਾਰ ਨੂੰ ਮੁੱਖ ਰੱਖਦੇ ਹੋਏ ਬੱਚਿਆਂ ਨੇ ਇਸ ਨੂੰ ਬੜੇ ਉਤਸ਼ਾਹ ਦੇ ਨਾਲ ਮਨਾਇਆ  ਸਭ ਤੋਂ ਪਹਿਲਾਂ ਬੱਚਿਆਂ ਨੇ ਰਾਮ ਭਜਨ ਮੀਰਾ ਭਜਨ ਗਾਏ  ਫਿਰ ਬੱਚਿਆਂ ਨੇ ਰਾਮ ਰਾਮਾਇਣ ਦੀ ਕਥਾ ਦੀ ਬਹੁਤ ਸੁੰਦਰ ਸੁੰਦਰ ਝਾਂਕੀਆਂ ਨਾਟਕ ਦੇ ਰੂਪ ਵਿੱਚ ਪੇਸ਼ ਕੀਤੀਆਂ  ਜਿਸ ਵਿਚ ਰਾਮ ਚੰਦਰ ਜੀ ਦੇ ਜਨਮ ਦਿਨ ਖ਼ੁਸ਼ੀ ਤੋਂ ਲੈ ਕੇ ਰਾਵਣ ਦੇ ਮਾਰਨ ਤੱਕ ਦੇ ਦ੍ਰਿਸ਼ ਪੇਸ਼ ਕੀਤੇ ਗਏ  ਇਸ ਵਿੱਚ ਬੱਚਿਆਂ ਨੇ ਵੱਧ ਚਡ਼੍ਹ ਕੇ ਹਿੱਸਾ ਲਿਆ  ਇਸ ਤੋਂ ਬਾਅਦ ਕੁੜੀਆਂ ਨੇ ਕਲਾਸੀਕਲ ਡਾਂਸ ਪੇਸ਼ ਕੀਤਾ ਇਸ ਤੋਂ ਬਾਅਦ ਬੱਚਿਆਂ ਅਤੇ ਅਧਿਆਪਕਾਂ ਨੇ ਸਕੂਲ ਦੇ ਪ੍ਰਿੰਸੀਪਲ ਵਿੰਮੀ ਠਾਕੁਰ ਜੀ ਦੇ ਨਾਲ ਰਾਮ ਜੀ ਦੀ ਆਰਤੀ ਕੀਤੀ  ਪ੍ਰਿੰਸੀਪਲ ਮੈਡਮ ਵਿੰਮੀ ਠਾਕੁਰ ਨੇ ਬੱਚਿਆਂ ਅਧਿਆਪਕਾਂ ਤੇ ਸਕੂਲ ਦੇ ਬਾਕੀ ਕਰਮਚਾਰੀਆਂ ਨੂੰ ਦੀਵਾਲੀ ਦੀਆਂ ਵਧਾਈਆਂ ਦਿੱਤੀਆਂ  ਤੇ ਦੀਵਾਲੀ ਦੀ ਮਹੱਤਤਾ ਬਾਰੇ ਦੱਸਿਆ  ਸਕੂਲ ਵਿਚ ਇੰਟਰ ਹਾਊਸ ਕੰਪੀਟੀਸ਼ਨ ਵਿਚ ਰੰਗੋਲੀ ਦੀ ਵੀ ਪ੍ਰਤੀਯੋਗਤਾ ਕਰਵਾਈ ਗਈ ਜਿਸ ਵਿੱਚ ਜੇਤੂ ਹਾਊਸ ਦੇ ਬੱਚਿਆਂ ਨੂੰ ਪ੍ਰਿੰਸੀਪਲ ਵਿੰਮੀ ਠਾਕੁਰ ਨੇ ਵਧਾਈ ਦਿੱਤੀ  ਅਤੇ ਬੱਚਿਆਂ ਦੀ ਹੌਸਲਾ ਅਫਜ਼ਾਈ ਕੀਤੀ