ਗੁਰਦੁਆਰਾ ਭਾਈ ਭਗਤੂਆਣਾ ਸਾਹਿਬ (ਗਹਿਲ) ਵਿਖੇ ਵਾਲ ਪੇਪਰ ਅਤੇ ਸੀਲਿੰਗ ਦੀ ਸੇਵਾ ਕਰਵਾਈ

ਮਹਿਲ ਕਲਾਂ /ਬਰਨਾਲਾ- 29 ਅਕਤੂਬਰ- (ਗੁਰਸੇਵਕ ਸੋਹੀ)- ਗੁਰਦੁਆਰਾ ਭਾਈ ਭਗਤੂਆਣਾ ਸਾਹਿਬ ਗਹਿਲ  ਵੱਡਾ ਘੱਲੂਘਾਰਾ 1762 ਦਸਵੀਂ ਨਾਲ ਸਬੰਧਿਤ ਅਸਥਾਨ ਹੈ। ਇਸ ਅਸਥਾਨ ਤੇ ਧੰਨ ਧੰਨ ਬਾਬਾ ਭਾਈ ਭਗਤੂ ਜੀ ਅਤੇ ਸਿੰਘਾਂ ਸ਼ਹੀਦਾਂ ਦੀ ਕਿਰਪਾ ਨਾਲ ਸੀ ਦਰਬਾਰ ਸਾਹਿਬ ਦੇ ਅੰਦਰ ਸਾਰੇ ਹਾਲ ਨੂੰ ਸਰਦਾਰ ਚਮਨ ਸਿੰਘ ਉਰਫ ਚੀਨਾ ਵੱਲੋਂ ਸੰਗਤਾ ਅਤੇ ਐਨ, ਆਰ, ਆਈ ਵੀਰਾਂ ਦੇ ਸਹਿਯੋਗ ਨਾਲ ਅਤੇ ਜਥੇਦਾਰ ਬਲਦੇਵ ਸਿੰਘ ਜੀ ਚੂੰਘਾਂ ਮੈਂਬਰ SGPC ਦੇ ਦਿਸ਼ਾ ਨਿਰਦੇਸ਼ਾਂ ਹੇਠ ਡਾਊਨ ਸੀਲਿੰਗ ਕਰਕੇ ਅਤੇ ਸਾਰੀਆਂ ਕੰਧਾ ਨੂੰ ਬਹੁਤ ਸੋਹਣੇ ਵਾਲ ਪੇਪਰ ਨਾਲ ਸ਼ਿੰਗਾਰਿਆ ਗਿਆ ਹੈ। ਦਰਬਾਰ ਸਾਹਿਬ ਅੰਦਰੋਂ ਅਤਿ ਸੁੰਦਰ  ਬਣਾਇਆ ਗਿਆ ਹੈ ਨਾਲ ਹੀ ਸ੍ਰੀ ਦਰਬਾਰ ਸਾਹਿਬ ਦੇ ਸਾਰੇ ਸੀਲਿੰਗ ਫ਼ੈਨ ਅਤੇ ਪਰਦੇ ਵੀ ਨਵੇਂ ਲਗਾਏ ਗਏ ਹਨ। ਇਸ ਕਾਰਜ ਦੀ ਸੇਵਾ ਵਿਚ  ਤਕਰੀਬਨ 8 ਲੱਖ 50 ਹਜ਼ਾਰ ਰੁਪਏ ਖਰਚ ਹੋਏ ਹਨ। ਗੁਰੂ ਘਰ ਦੀ ਕਮੇਟੀ ਵੱਲੋਂ ਭਾਈ ਚਿਮਨ ਸਿੰਘ (ਚੀਨਾ) ਦਾ ਸਿਰਪਾਓੁ + ਲੋਈ ਪਾਕੇ ਸਨਮਾਨ ਕੀਤਾ ਗਿਆ ਅਤੇ ਸਮੂਹ ਸਹਿਯੋਗੀ ਸੰਗਤਾ ਦਾ ਜਥੇਦਾਰ ਬਲਦੇਵ ਸਿੰਘ ਜੀ ਚੂੰਘਾਂ ਵੱਲੋਂ ਧੰਨਵਾਦ ਕੀਤਾ ਗਿਆ। ਹੋਰ ਵੀ ਦਾਨੀ ਸੱਜਣਾ ਦਾ ਗੁਰੂ ਦੀ ਬਖ਼ਸ਼ਿਸ਼ ਸਿਰਪਾਓੁ ਦੇ ਕੇ ਸਨਮਾਨਿਤ ਕੀਤਾ ਗਿਆ ਹੈ। ਇਸ ਸਮੇ ਦਾਸ ਅਮਰੀਕ ਸਿੰਘ ਮੈਨੇਜਰ, ਭਾਈ ਜਸਪਾਲ ਸਿੰਘ ਇੰਚਾਰਜ ਗਹਿਲ, ਭਾਈ ਹਾਕਮ ਸਿੰਘ ਹੈਡ ਗ੍ਰੰਥੀ, ਭਾਈ ਮਨਪ੍ਰੀਤ ਸਿੰਘ ਹੈਡ ਰਾਗੀ, ਸ੍ਰ:ਗੁਰਮੇਲ ਸਿੰਘ, ਸੁਰਜੀਤ ਸਿੰਘ, ਅਮਰਜੀਤ ਸਿੰਘ, ਆਦਿ ਪਤਵੰਤੇ ਸੱਜਣ ਹਾਜ਼ਰ ਸਨ ।