ਭਾਰਤ ਬੰਦ ਕਾਰਨ ਜਗਰਾਂਓ ਸ਼ਹਿਰ ਦੇ ਬਾਜ਼ਾਰ ਮੁਕੰਮਲ ਤੌਰ ਤੇ ਬੰਦ ਰਹੇ

ਜਗਰਾਓਂ 27 ਸਤੰਬਰ (ਅਮਿਤ ਖੰਨਾ):ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਅੱਜ ਦਿੱਤੇ ਭਾਰਤ ਬੰਦ ਦੇ ਸੱਦੇ ਨੂੰ ਜਗਰਾਂਓ ਅੰਦਰ ਪੂਰਨ ਤੇ ਭਰਵਾਂ ਹੁੰਗਾਰਾ ਮਿਲਿਆ।ਅੱਜ ਭਾਰਤ ਬੰਦ ਕਾਰਨ ਜਗਰਾਂਓ ਸ਼ਹਿਰ ਦੇ ਬਾਜ਼ਾਰ ਮੁਕੰਮਲ ਤੌਰ ਤੇ ਬੰਦ ਰਹੇ। ਕਿਸਾਨ ਜਥੇਬੰਦੀਆਂ ਨੇ ਸੜਕੀ ਆਵਾਜਾਈ ਠੱਪ ਕਰ ਕੇ ਕੇਂਦਰ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ | ਸ਼ਹਿਰ ਵਿਚ ਮੈਡੀਕਲ ਸਟੋਰਾਂ ਨੂੰ ਛੱਡ ਕੇ ਹੋਰ ਕੋਈ ਵੀ ਦੁਕਾਨ ਖੁੱਲ•ੀ ਨਹੀ ਸੀ  ਕਿਸਾਨ ਜਥੇਬੰਦੀਆਂ ਨੇ ਮੁੱਖ ਤੌਰ ਤੇ ਖੰਡ ਮਿੱਲ ਸਾਹਮਣੇ ਟ੍ਰੈਫਿਕ ਜਾਮ ਕਰਕੇ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ ਮੁੱਖ ਬਾਜ਼ਾਰ ਪੂਰਨ ਤੌਰ ਤੇ ਬੰਦ ਸੀ |