ਕਿਸਾਨ ਸੰਘਰਸ਼ ਦੇ 359 ਵੇ ਦਿਨ ਜਗਰਾਉਂ ਰੇਲਵੇ ਪਾਰਕ ਵਿਖੇ ਹਜ਼ਾਰਾਂ ਦੀ ਗਿਣਤੀ ਵਿੱਚ ਪਹੁੰਚੇ ਕਿਸਾਨ ਮਜ਼ਦੂਰ  

 27 ਸਤੰਬਰ ਨੂੰ ਭਾਰਤ ਬੰਦ ਦੀਆਂ ਤਿਆਰੀਆਂ ਪੂਰੇ ਜ਼ੋਰਾਂ ਤੇ  -  ਧਾਲੀਵਾਲ ਢੋਲਣ
 ਹਰੇਕ ਬਲਾਕ ਦੀਆਂ ਅੱਡੋ ਅੱਡੀ  ਧਰਨੇ ਦੀਆਂ ਲੱਗੀਆਂ ਡਿਊਟੀਆਂ - ਕੰਵਲਜੀਤ ਖੰਨਾ

ਜਗਰਾਉਂ , 25 ਸਤੰਬਰ  (ਜਸਮੇਲ ਗ਼ਾਲਿਬ)  359 ਵੇਂ ਦਿਨ ਚ ਦਾਖਲ ਹੋਏ ਸਥਾਨਕ ਰੇਲ ਪਾਰਕ ਜਗਰਾਂਓ ਕਿਸਾਨ ਸੰਘਰਸ਼ ਮੋਰਚੇ ਚ ਬੀਤੀ ਰਾਤ ਟਿਕਰੀ ਬਾਰਡਰ ਸੰਘਰਸ਼ ਮੋਰਚੇ ਚੋਂ ਵਾਪਸ ਪਰਤੇ ਪਿੰਡ ਭੰਮੀਪੁਰਾ ਕਲਾਂ ਦੇ ਜਗਸੀਰ ਸਿੰਘ ਸ਼ੀਰਾ ਦੇ ਚਲਾਣੇ ਤੇ ਧਰਨਾਕਾਰੀਆਂ ਵਲੋਂ ਡੂੰਘਾ ਦੁੱਖ ਪ੍ਰਗਟ ਕਰਦਿਆਂ ਦੋ ਮਿੰਟ ਦਾ ਮੋਨ ਧਾਰ ਕੇ ਸ਼ਰਧਾਂਜਲੀ ਭੇਂਟ ਕੀਤੀ।ਛੋਟੀ ਕਿਸਾਨੀ ਨਾਲ ਸਬੰਧਤ ਜਗਸੀਰ ਸਿੰਘ ਪੰਜ ਛੇ ਦਿਨ ਪਹਿਲਾਂ ਹੀ ਟੀਕਰੀ 
ਬਾਰਡਰ  ਮੋਰਚੇ ਤੋਂ ਵਾਪਸ ਪਰਤਿਆ ਸੀ।ਉਹ ਅਪਣੇ ਪਿੱਛੇ ਦੋ ਬੱਚੇ ਤੇ ਵਿਧਵਾ ਨੂੰ ਛੱਡ ਗਿਆ ਹੈ। ਅਜ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਪਿੰਡ ਭਮੀਪੁਰਾ ਇਕਾਈ ਨੇ ਜਥੇਬੰਦੀ ਦਾ ਝੰਡਾ ਸੰਘਰਸ਼ੀ ਸਾਥੀ ਦੀ ਦੇਹ ਤੇ ਸਨਮਾਨ ਵਜੋਂ ਅਰਪਿਤ ਕੀਤਾ। ਅਜ ਦੇ ਇਸ ਧਰਨੇ ਚ ਜਗਦੀਸ਼ ਸਿੰਘ ਦੀ ਮੰਚ ਸੰਚਾਲਨਾ ਹੇਠ ਲਖਵੀਰ ਸਿੱਧੂ ਦੇ ਗੀਤਾਂ ਤੋਂ ਬਾਅਦ ਅਮਨ ਰਸੂਲਪੁਰ ਨੇ ਡਾ ਸੋਮਪਾਲ ਹੀਰਾ ਦਾ ਲਿਖਿਆ ਨਾਟਕ "ਗੋਦੀ ਮੀਡੀਆ ਝੂਠ ਬੋਲਦਾ ਹੈ" ਖੇਡ ਕੇ ਭਾਜਪਾ ਹਕੂਮਤ ਦੇ ਜੜੀਂ ਤੇਲ ਦਿੱਤਾ।  ਇਸ ਸਮੇਂ ਪਰਵਾਰ ਸਿੰਘ ਡੱਲਾ ਅਤੇ ਕਰਤਾਰ ਸਿੰਘ ਵੀਰਾਨ ਨੇ ਵੀ ਗੀਤ ਤੇ ਵਾਰਾਂ ਪੇਸ਼ ਕੀਤੀਆਂ। ਇਸ ਸਮੇਂ ਅਪਣੇ ਸੰਬੋਧਨ ਚ  ਬਿਜਲੀ ਮੁਲਾਜ਼ਮ ਆਗੂ ਜਸਵੰਤ ਸਿੰਘ ਨੇ ਕਿਂਸਾਨ ਸੰਘਰਸ਼ ਦਾ ਇਕ ਸਾਲ ਅੱਜ ਦੇ ਦਿਨ ਪੂਰਾ ਹੋਣ ਤੇ ਧਰਨਾਕਾਰੀਆਂ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਮੁਲਾਜਮ ਵੀ 27 ਸਿਤੰਬਰ ਦੇ ਭਾਰਤ ਬੰਦ ਚ ਸ਼ਾਮਲ ਹੋਣਗੇ। ਇਸ ਸਮੇਂ ਇੱਕ ਮਤੇ ਰਾਹੀਂ ਆਸਾਮ ਵਿਖੇ ਭਾਜਪਾ ਹਕੂਮਤ ਵਲੋਂ ਅਦਾਲਤ ਚ ਮਾਮਲਾ ਹੋਣ ਦੇ ਬਾਵਜੂਦ ਘੱਟ ਗਿਣਤੀ ਮੁਸਲਮਾਨਾਂ ਨੂੰ ਪਿੰਡ ਚੋਂ ਉਜਾੜਣ ਲਈ ਪੁਲਸ ਵਲੋਂ  ਅਣਮਨੁੱਖੀ ਤਰੀਕੇ ਨਾਲ ਕੋਹ ਕੋਹ ਕੇ ਤੜਪਾਉਣ ਅਤੇ  ਗੋਲੀਆਂ ਮਾਰ ਕੇ ਤਿੰਨ ਞਿਅਕਤੀਆਂ ਨੂੰ ਮਾਰ ਮੁਕਾਉਣ ਦੀ ਘਟਨਾ ਦੀ ਤਿੱਖੀ ਨਿੰਦਾ ਕਰਦਿਆਂ ਕਿਹਾ ਕਿ ਫਾਸ਼ੀਵਾਦੀ ਭਾਜਪਾ ਹਕੂਮਤ ਘੱਟਗਿਣਤੀ ਧਰਮ ਦੇ ਲੋਕਾਂ ਨੂੰ ਮੁਲਕ ਚ ਦੋ ਨੰਬਰ ਦੇ ਸ਼ਹਿਰੀ ਸਮਝਦੀ ਹੈ ਤੇ ਇਕ ਕਾਤਲ ਸਰਕਾਰ ਹੈ।ਇਸ ਸਮੇਂ ਬੋਲਦਿਆਂ ਕਿਸਾਨ ਆਗੂ ਇੰਦਰਜੀਤ ਸਿੰਘ ਧਾਲੀਵਾਲ ਅਤੇ ਹਰਚੰਦ  ਸਿੰਘ ਢੋਲਣ ਨੇ ਕਿਹਾ ਕਿ 27 ਸਿਤੰਬਰ ਨੂੰ ਭਾਰਤ ਬੰਦ ਦੀਆਂ ਤਿਆਰੀਆਂ ਪੂਰੇ ਜੋਰਾਂ ਸ਼ੋਰਾਂ ਨਾਲ ਜਾਰੀ ਹਨ। ਬਲਾਕ ਜਗਰਾਂਓ ਦੇ ਕਿਸਾਨ ਮੋਗਾ ਜਗਰਾਂਓ ਜੀ ਟੀ ਰੋਡ ਤੇ ਖੰਡ ਮਿੱਲ ਦੇ ਸਾਹਮਣੇ, ਰੇਲਵੇ ਸਟੇਸ਼ਨ ਜਗਰਾਂਓ, ਸਿਧਵਾਂਬੇਟ ਬਲਾਕ ਦੇ ਕਿਸਾਨ ਸਿਧਵਾਂਬੇਟ ਵਿਖੇ ਕਿਸ਼ਨਪੁਰਾ ਚੋਂਕ,ਬਲਾਕ ਹੰਬੜਾਂ ਦੇ ਕਿਸਾਨ ਹੰਬੜਾ ਲੁਧਿਆਣਾ ਰੋਡ ਤੇ ਗੌਂਸਪੁਰ ਲਾਗੇ, ਭੂੰਦੜੀ ਚੋਂਕ,  ਰਾਏਕੋਟ ਅਤੇ ਸੁਧਾਰ ਬਲਾਕ ਦੇ ਕਿਸਾਨ ਕ੍ਰਮਵਾਰ ਬਠਿੰਡਾ ਲੁਧਿਆਣਾ ਮੁੱਖ ਸੜਕ ਤੇ ਰਾਏਕੋਟ ਵਿਖੇ ਬਰਨਾਲਾ ਚੋਂਕ ਅਤੇ ਸੁਧਾਰ ਲਾਗੇ ਹਿੱਸੋਵਾਲ ਟੋਲ ਪਲਾਜਾ ਤੇ ਸੋਮਵਾਰ ਸਵੇਰੇ 6ਵਜੇ ਤੋਂ ਸ਼ਾਮ 4 ਞਜੇ ਤਕ ਜਾਮ ਲਾਉਣਗੇ। ਉਨਾਂ ਸਮੂਹ ਦੁਕਾਨਦਾਰ, ਵਪਾਰੀ , ਰੇਹੜੀ ਫੜੀ ਵਾਲੇ ਮਜਦੂਰ ਵੀਰਾਂ  , ਸਕੂਲ ਤੇ ਕਾਲਜ ਮੈਨੇਜਮੈਂਟਾਂ , ਪ੍ਰਾਈਵੇਟ ਅਦਾਰਿਆਂ ਨੂੰ ਕਾਲੇ ਕਨੂੰਨਾਂ ਖਿਲਾਫ ਭਾਰਤ ਬੰਦ ਨੂੰ  ਕਾਮਯਾਬ ਕਰਨ ਲਈ ਸਾਥ ਦੇਣ ਦੀ ਅਪੀਲ ਕੀਤੀ ਹੈ। ਉਸ ਦਿਨ ਐਂਬੂਲੈਸ ਸੇਵਾਵਾਂ,ਮਰੀਜਾਂ, ਵਿਦੇਸ਼ ਜਾ ਰਹੇ ਲੋਕਾਂ ਨੂੰ ਛੋਟ ਹੋਵੇਗੀ। ਇਸ ਸਮੇਂ ਬੋਲਦਿਆਂ ਲੋਕ ਆਗੂ ਕੰਵਲਜੀਤ ਖੰਨਾ ਨੇ ਕਿਹਾ ਕਿ ਇਹ ਭਾਰਤ ਬੰਦ ਇਤਿਹਾਸਕ ਤੇ ਮਿਸਾਲੀ ਹੋਵੇਗਾ,ਜਿਸ ਵਿਚ ਲੱਖਾਂ ਲੋਕ ਭਾਗ ਲੈਣਗੇ। ਉਨਾਂ ਕਿਹਾ ਕਿ ਕਿਂਸਾਨੀ ਬਚੇਗੀ ਤਾਂ ਦੂਜੇ ਕਿੱਤੇ ਬਚਣਗੇ।ਅਜ ਕਿਂਸਾਨ ਯੂਨੀਅਨ ਵਲੋਂ ਸ਼ਹਿਰ ਦੀਆਂ ਅਨੇਕਾਂ  ਸਸਥਾਵਾਂ ਨੂੰ ਬੰਦ ਚ ਸ਼ਾਮਲ ਹੋਣ ਲਈ ਮਿਲਕੇ ਅਪੀਲ ਕੀਤੀ ਗਈ ਤੇ ਸ਼ਹਿਰ ਦੇ ਸਾਰੇ ਬਾਜਾਰਾਂ ਚ ਸਪੀਕਰ ਰਾਹੀਂ ਪ੍ਰਚਾਰ ਕੀਤਾ ਗਿਆ। ਇਸ ਦੋਰਾਨ ਮੁਸਲਿਮ ਸਮਾਜ,  ਆੜਤੀਆ ਐਸੋਸੀਏਸ਼ਨਾਂ ਅਨਾਜ ਤੇ ਸਬਜੀ ਮੰਡੀ, ਕੈੰਟਰ ਤੇ ਫੌਰ ਵ੍ਹੀਲਰ ਅਪਰੇਟਰ ਯੂਨੀਅਨ,  ਸ਼ਹੀਦ ਊਧਮ ਸਿੰਘ ਟੈਕਸੀ ਅਪਰੇਟਰ ਯੂਨੀਅਨ,  ਪ੍ਰਾਈਵੇਟ ਸਕੂਲ ਮੈਨੇਜਮੈਂਟ ਐਸੋਸੀਏਸ਼ਨ,ਰੇਡੀਮੇਡ ਮਰਚੈਂਟਸ ਐਸੋਸੀਏਸ਼ਨ, ਅਨਾਰਕਲੀ ਬਾਜਾਰ  ਦੁਕਾਨਦਾਰ ਐਸੋਸੀਏਸ਼ਨ,   ਕਰਿਆਨਾ ਮਰਚੈਂਟਸ ਐਸੋਸੀਏਸ਼ਨ, ਕਪੜਾ ਮਰਚੈਂਟਸ ਐਸੋਸੀਏਸ਼ਨ,  ਬਾਰਬਰ ਯੂਨੀਅਨ, ਆਟੋ ਰਿਕਸ਼ਾ ਵਰਕਰ ਯੂਨੀਅਨ, ਮਸ਼ੀਨਰੀ ਡੀਲਰ ਐਸੋਸੀਏਸ਼ਨ,  ਫਰਟੀਲਾਈਜ਼ਰ ਡੀਲਰ ਐਸੋਸੀਏਸ਼ਨ , ਸਬਜੀ ਮੰਡੀ ਮਜਦੂਰ ਯੂਨੀਅਨ,  ਬਾਰ ਐਸੋਸੀਏਸ਼ਨ,  ਟਰੱਕ ਚਾਲਕ ਯੂਨੀਅਨ,  ਨੰਬਰਦਾਰ ਯੂਨੀਅਨ,  ਡੀ ਏ ਵੀ ਕਾਲਜ ਅਧਿਆਪਕ ਯੂਨੀਅਨ , ਰੇਹੜੀ ਯੂਨੀਅਨ, ਪੇੰਡੂ ਮਜਦੂਰ ਯੂਨੀਅਨ (ਮਸ਼ਾਲ) , ਫੂਡ ਐਂਡ ਅਲਾਈਡ ਞਰਕਰਜ ਯੂਨੀਅਨ ਇਨਕਲਾਬੀ ਕੇਂਦਰ ਪੰਜਾਬ,  ਨਕਸ਼ਾਨਵੀਸ ਯੂਨੀਅਨ ਆਦਿ ਸੰਸਥਾਵਾਂ ਨੇ ਭਾਰਤ ਬੰਦ ਚ ਸ਼ਾਮਲ ਹੋਣਗੇ।ਇਸ ਦੋਰਾਨ ਸ਼ਹੀਦ ਉਧਮ ਸਿੰਘ ਵੈਲਫੇਅਰ ਕਲੱਬ,  ਹੈਲਪਿੰਗ ਹੈੱਡ, ਕਰ ਭਲਾ ਹੋ ਭਲਾ, ਖਾਲਸਾ ਏਡ, ਗੁਰੂ ਆਸਰਾ ਕਲੱਬ, ਸਿੱਖ ਬ੍ਰਦਰਹੁੱਡ ਨੇ ਵੀ ਪੂਰਨ ਸਮਰਥਨ ਦਾ ਐਲਾਨ ਕੀਤਾ ਹੈ।