ਆਜ਼ਾਦ ਕੌਂਸਲਰਾਂ ਨੇ ਮੀਟਿੰਗ ਦਾ ਬਾਈਕਾਟ ਕਰਦਿਆਂ ਈਓ ਦਫ਼ਤਰ ਦੇ ਬਾਹਰ ਲਗਾਇਆ ਧਰਨਾ 

ਜਗਰਾਓਂ 22 ਸਤੰਬਰ (ਅਮਿਤ ਖੰਨਾ ,ਪੱਪੂ) ਸਥਾਨਕ ਨਗਰ ਕੌਂਸਲ ਦੀ ਮੀਟਿੰਗ ਵਿਚ ਕੌਂਸਲਰਾਂ ਦੇ ਪੁੱਤ ਅਤੇ ਪਤੀਆਂ ਦੇ ਬੈਠਣ ਤੇ ਵਿਰੋਧ ਤੇ ਸਟਰੀਟ ਲਾਈਟਾਂ, ਵਿਕਾਸ ਕਾਰਜਾਂ ਚ ਪੱਖਪਾਤ ਨੂੰ ਲੈ ਕੇ ਜ਼ੋਰਦਾਰ ਹੰਗਾਮਾ ਹੋਇਆ। ਇਸ ਦੇ ਵਿਰੋਧ ਚ ਆਜ਼ਾਦ ਕੌਂਸਲਰਾਂ ਨੇ ਮੀਟਿੰਗ ਦਾ ਬਾਈਕਾਟ ਕਰਦਿਆਂ ਈਓ ਦਫ਼ਤਰ ਦੇ ਬਾਹਰ ਧਰਨਾ ਦੇ ਦਿੱਤਾ।ਧਰਨੇ ਦੌਰਾਨ ਜਿੱਥੇ ਧਰਨਾਕਾਰੀ ਮੁਰਦਾਬਾਦ ਦੇ ਨਾਅਰੇ ਲਗਾ ਰਹੇ ਸਨ, ਉਥੇ ਕੌਂਸਲ ਤੇ ਕਾਬਜ ਸੱਤਾਧਾਰੀ ਜਵਾਬ ਚ ਜਿੰਦਾਬਾਦ ਦੇ ਨਾਅਰੇ ਲਾਉਂਦੇ ਰਹੇ। ਧਰਨੇ ਤੇ ਬੈਠੇ ਕੌਂਸਲਰ ਅਮਰਜੀਤ ਮਾਲਵਾ, ਸਤੀਸ਼ ਕੁਮਾਰ ਪੱਪੂ, ਰਣਜੀਤ ਕੌਰ ਸਿੱਧੂ ਤੇ ਕ੍ਰਿਸ਼ਨਾ ਦੇਵੀ ਨੇ ਕਿਹਾ ਕਿ ਅੱਜ ਦੀ ਮੀਟਿੰਗ ਚ ਸਾਰੇ ਨਿਯਮਾਂ ਨੂੰ ਿਛੱਕੇ ਟੰਗਿਆ ਗਿਆ। ਇਹੀ ਨਹੀਂ ਸੱਤਾਧਾਰੀ ਧਿਰ ਨੇ ਉਨਾਂ• ਚਾਰਾਂ ਵਿਰੋਧੀ ਕੌਂਸਲਰਾਂ ਨਾਲ ਪੱਖਪਾਤ ਕਰਦਿਆ ਇਲਾਕੇ ਦੇ ਹਜ਼ਾਰਾਂ ਲੋਕਾਂ ਨੂੰ ਸਹੂਲਤਾਂ ਤੋਂ ਵਾਂਝਾ ਕਰਨ ਦੀ ਕੋਸ਼ਿਸ ਕੀਤੀ। ਉਨਾਂ• ਕਿਹਾ ਕਿ ਇਕ ਪਾਸੇ ਤਾਂ ਪ੍ਰਧਾਨ ਵੱਲੋਂ ਮੀਟਿੰਗ ਵਿੱਚ ਮੀਡੀਆ ਤੇ ਸੈਂਸਰ ਲਗਾਇਆ ਹੋਇਆ ਹੈ, ਦੂਜੇ ਪਾਸੇ ਅੱਜ ਮਹਿਲਾ ਕੌਂਸਲਰਾਂ ਦੇ ਪਤੀ ਤੇ ਪੁੱਤ ਮੀਟਿੰਗ ਵਿੱਚ ਬੈਠੇ ਸਨ। ਜਦੋਂ ਉਨਾਂ• ਨੇ ਇਤਰਾਜ਼ ਪ੍ਰਗਟਾਇਆ ਤਾਂ ਪ੍ਰਧਾਨ ਨੇ ਇਸ ਨੂੰ ਆਪਣੀ ਮਰਜ਼ੀ ਦੱਸਿਆ ਉਨਾਂ• ਕਿਹਾ ਕਿ ਸ਼ਹਿਰ ਵਿੱਚ ਉਨਾਂ• ਦੇ ਵਾਰਡਾਂ ਨੂੰ ਛੱਡ ਕੇ ਲਾਈਟਾਂ ਦਾ ਸਮਾਨ ਨਹੀਂ ਦਿੱਤਾ ਗਿਆ, ਸੀਵਰੇਜ ਸਫਾਈ ਦੇ ਪ੍ਰਬੰਧ ਕਰਨ ਤੋਂ ਸਟਾਫ ਨੂੰ ਰੋਕ ਦਿੱਤਾ ਗਿਆ। ਅਜਿਹੇ ਵਿੱਚ ਜਦੋਂ ਉਨਾਂ• ਨੇ ਪ੍ਰਧਾਨ ਤੋਂ ਜਵਾਬ ਮੰਗਿਆ ਤਾਂ ਉਨਾਂ• ਦੀ ਥਾਂ ਉਨਾਂ• ਦੇ ਭਰਾ ਕੌਂਸਲਰ ਵੱਲੋਂ ਉਨਾਂ• ਨਾਲ ਇਹ ਕਹਿ ਕੇ ਤਕਰਾਰ ਕੀਤੀ ਗਈ ਕਿ ਪ੍ਰਧਾਨ ਉਹ ਹਨ। ਦੂਜੇ ਪਾਸੇ ਪ੍ਰਧਾਨ ਜਤਿੰਦਰਪਾਲ ਰਾਣਾ ਨੇ ਧਰਨੇ ਤੇ ਬੈਠੇ ਕੌਂਸਲਰਾਂ ਦੇ ਤਮਾਮ ਦੋਸ਼ਾਂ ਨੂੰ ਨਕਾਰਦਿਆ ਕਿਹਾ ਕਿ ਕਿਸੇ ਨਾਲ ਕਿਸੇ ਤਰਾਂ ਦਾ ਕੋਈ ਪੱਖਪਾਤ ਨਹੀਂ। ਹਾਂ ਜਿਨਾਂ• ਵਾਰਡਾਂ ਵਿੱਚ ਜ਼ਿਆਦਾ ਕੰਮ ਹੋਣ ਵਾਲੇ ਹਨ ਉਨਾਂ• ਦੇ ਕੰਮ ਵੱਧ ਜ਼ਰੂਰ ਪਾਏ ਗਏ ਹਨ। ਜਿਥੋਂ ਤਕ ਰਹੀ ਸੀਵਰੇਜ ਸਫਾਈ ਦੀ ਗੱਲ ਤਾਂ ਅਜੇ ਕਾਂਗਰਸੀ ਵਾਰਡਾਂ ਚ ਵੀ ਸਫਾਈ ਬਾਕੀ ਹੈ, ਜੋ ਜਲਦ ਹੀ ਮੁਕੰਮਲ ਕਰ ਲਈ ਜਾਵੇਗੀਦਫ਼ਤਰ ਦੇ ਬਾਹਰ ਧਰਨੇ ਤੇ ਬੈਠੇ ਕੌਂਸਲਰਾਂ ਕੋਲ ਪ੍ਰਧਾਨ ਜਤਿੰਦਰਪਾਲ ਰਾਣਾ ਖੁਦ ਚੱਲ ਕੇ ਪਹੁੰਚੇ। ਉਨਾਂ• ਨੇ ਉਨਾਂ• ਨਾਲ ਸਾਰੇ ਗਿੱਲੇ ਸ਼ਿਕਵੇ ਸਾਂਝੇ ਕਰਦਿਆਂ ਭਵਿੱਖ ਵਿੱਚ ਮਿਲ ਕੇ ਕੰਮ ਕਰਨ ਦਾ ਭਰੋਸਾ ਦਿੰਦਿਆ ਧਰਨੇ ਤੋਂ ਉਠਾ ਲਿਆ