ਕੌਸਲਰ ਵਿਕਰਮ ਗਰੇਵਾਲ ਲੰਡਨ ਅਸੈਂਬਲੀ ਲਈ ਉਮੀਦਵਾਰੀ ਦੇ ਦਾਅਵੇਦਾਰਾਂ 'ਚ ਸ਼ਾਮਿਲ

ਲੰਡਨ , ਸਤੰਬਰ 2019 -( ਗਿਆਨੀ ਰਾਵਿਦਰਪਾਲ ਸਿੰਘ )-ਅਗਲੇ ਵਰ੍ਹੇ ਹੋਣ ਵਾਲੀਆਂ ਲੰਡਨ ਅਸੈਂਬਲੀ ਚੋਣਾਂ ਲਈ ਲੇਬਰ ਪਾਰਟੀ ਵਲੋਂ ਆਪਣੇ ਉਮੀਦਵਾਰਾਂ ਦੀ ਚੋਣ ਕੀਤੀ ਜਾ ਰਹੀ ਹੈ | ਇਸ ਪ੍ਰਕਿਰਿਆ ਦੇ ਪਹਿਲੇ ਪੜਾਅ 'ਚ ਹੰਸਲੋ ਦੇ ਨੌਜਵਾਨ ਕੌਸਲਰ ਵਿਕਰਮ ਸਿੰਘ ਗਰੇਵਾਲ ਉਮੀਦਵਾਰੀ ਦੇ ਮੁੱਖ ਦਾਅਵੇਦਾਰਾਂ 'ਚ ਸ਼ਾਮਿਲ ਹੋ ਗਏ ਹਨ | ਪ੍ਰਾਪਤ ਜਾਣਕਾਰੀ ਅਨੁਸਾਰ ਲੇਬਰ ਪਾਰਟੀ ਦੇ ਮੈਂਬਰਾਂ ਵਲੋਂ ਫੈਲਥਮ ਹੈਸਟਨ ਹਲਕੇ ਤੋਂ ਚੁਣੇ ਉਮੀਦਵਾਰੀ ਲਈ ਦਾਅਵੇਦਾਰਾਂ 'ਚ ਪੰਜਾਬੀ ਨੌਜਵਾਨ ਵਿਕਰਮ ਗਰੇਵਾਲ ਦਾ ਨਾਂਅ ਮੁੱਖ ਤੌਰ 'ਤੇ ਸਾਹਮਣੇ ਆਇਆ ਹੈ | ਵਿਕਰਮ ਗਰੇਵਾਲ ਨੇ ਕਿਹਾ ਕਿ ਉਹ ਸਥਾਨਕ ਲੋਕਾਂ ਨਾਲ ਪਿਛਲੇ ਕਈ ਵਰਿ੍ਹਆਂ ਤੋਂ ਜੁੜੇ ਹੋਏ ਹਨ ਅਤੇ ਉਹ ਆਪਣੇ ਹਲਕੇ ਅਤੇ ਹਲਕੇ ਦੇ ਲੋਕਾਂ ਲਈ ਕੰਮ ਕਰਨਾ ਚਾਹੁੰਦੇ ਹਨ | ਵਿਕਰਮ ਗਰੇਵਾਲ ਹੰਸਲੋ ਕੌਸਲ 'ਚ 'ਹਾਊਸਿੰਗ ਐਾਡ ਇੰਵਾਇਰਨਮੈਂਟ ਸਕਰੂਟਿਨੀ ਪੈਨਲ' ਦੇ ਚੇਅਰਮੈਨ ਵਜੋਂ ਆਪਣੀਆਂ ਸੇਵਾਵਾਂ ਦੇ ਰਹੇ ਹਨ |