ਰੂਪ ਵਾਟਿਕਾ ਸਕੂਲ  ਚ ਵਿਦਿਆਰਥੀਆਂ ਦੀ ਸਿਹਤ ਦਾ ਖ਼ਿਆਲ ਰੱਖਣਾ ਮੁੱਢਲਾ ਫਰਜ਼ ਹੈ- ਪ੍ਰਿੰਸੀਪਲ ਵਿੰਮੀ ਠਾਕੁਰ  

ਜਗਰਾਓਂ 17 ਸਤੰਬਰ (ਅਮਿਤ ਖੰਨਾ): ਰੂਪ ਵਾਟਿਕਾ ਸਕੂਲ  ਜਗਰਾਉਂ ਦੀ ਪ੍ਰਿੰਸੀਪਲ ਵਿੰਮੀ ਠਾਕੁਰ  ਨੇ ਇਕ ਪ੍ਰੈੱਸ ਬਿਆਨ ਚ ਦੱਸਿਆ ਕਿ ਸਕੂਲ ਚ ਕੋਰੋਨਾ ਤੋਂ ਬਚਾਓ ਲਈ ਸਮੁੱਚੇ ਪ੍ਰਬੰਧ ਮੁਕੰਮਲ ਹਨ ਤੇ ਸਾਰੇ ਸਟਾਫ਼ ਮੈਂਬਰ ਵੈਕਸੀਨ ਵੀ ਲਗਵਾ ਚੁੱਕੇ ਹਨ  ਪ੍ਰਿੰਸੀਪਲ ਵਿੰਮੀ ਠਾਕੁਰ  ਨੇ ਕਿਹਾ ਕਿ ਵਿਦਿਆਰਥੀਆਂ ਦੀ ਸਿਹਤ ਦਾ ਖ਼ਿਆਲ ਰੱਖਣਾ ਉਨ੍ਹਾਂ ਦਾ ਮੁੱਢਲਾ ਫਰਜ਼ ਹੈ, ਜਿਸਦੀ ਸਮੁੱਚੇ ਸਟਾਫ਼ ਵਲੋਂ ਪਾਲਣਾਂ ਕੀਤੀ ਜਾ ਰਹੀ ਹੈ  ਉਨ੍ਹਾਂ ਦੱਸਿਆ ਕਿ ਸਕੂਲ ਚ ਸਮੇਂ-ਸਮੇਂ ਵਿਦਿਆਰਥੀਆਂ ਤੇ ਸਟਾਫ਼ ਦੇ ਟੈਸਟ ਵੀ ਕਰਵਾਏ ਗਏ ਹਨ ਤੇ ਹਮੇਸ਼ਾ ਰਿਪੋਰਟ ਨੈਗੇਟਿਵ ਰਹੀ ਹੈ ਤੇ ਪ੍ਰਸ਼ਾਸਨ ਵਲੋਂ ਦਿੱਤੀਆਂ ਹਦਾਇਤਾਂ ਦੀ ਵੀ ਪੂਰੀ ਤਰ੍ਹਾਂ ਪਾਲਣਾਂ ਕੀਤੀ ਜਾ ਰਹੀ ਹੈ | ਸਕੂਲ ਦੇ ਪ੍ਰਧਾਨ ਰਮੇਸ਼ ਜੈਨ ਨੇ ਦੱਸਿਆ ਕਿ ਕੋਰੋਨਾ ਮਹਾਂਮਾਰੀ ਬਾਰੇ ਜਾਗਰੂਕ ਕਰਨ ਲਈ ਸਕੂਲ ਵਲੋਂ ਸੈਮੀਨਾਰ ਤੇ ਜਮਾਤਾਂ ਚ ਵਿਦਿਆਰਥੀਆਂ ਨੂੰ ਜਾਣਕਾਰੀ ਤੋਂ ਇਲਾਵਾ ਮਾਪਿਆਂ ਨੂੰ ਵੀ ਆਨਲਾਈਨ ਕੋਰੋਨਾ ਤੋਂ ਖੁਦ ਬਚਾਓ ਦੇ ਨਾਲ-ਨਾਲ ਬੱਚਿਆਂ ਦੇ ਬਚਾਅ ਲਈ ਵੀ ਸਰਕਾਰੀ ਨਿਯਮਾਂ ਦੀ ਪਾਲਣਾਂ ਬਾਰੇ ਪ੍ਰੇਰਿਆ ਜਾਂਦਾ ਹੈ