ਵਿਸ਼ਵ ਫੋਟੋਗ੍ਰਾਫੀ ਦਿਵਸ ਕਿਉਂ ਮਨਾਇਆ ਜਾਂਦਾ ਹੈ-ਜਗਤਾਰ ਗਿੱਲ

ਮਹਿਲ ਕਲਾਂ/ਬਰਨਾਲਾ -20 ਅਗਸਤ - (ਗੁਰਸੇਵਕ ਸਿੰਘ ਸੋਹੀ)-ਆਮ ਕਹਾਵਤ ਵਿਚ ਕਿਹਾ ਜਾਂਦਾ ਹੈ । 
ਕਿਸੇ ਵਿਅਕਤੀ ਜਾਂ ਘਟਨਾ ਨੂੰ ਤਸਵੀਰ ਵਿੱਚ ਕੈਦ ਕਰਨਾ ਆਪਣੇ ਆਪ ਵਿੱਚ ਇਤਿਹਾਸ ਦਾ ਸੰਗ੍ਰਹਿ ਹੈ। ਦੁਨੀਆ ਦੀ ਪਹਿਲੀ ਤਸਵੀਰ 195 ਸਾਲ ਪਹਿਲਾਂ ਹੋਂਦ ਵਿੱਚ ਆਈ ਸੀ। ਦੁਨੀਆ ਦੀ ਪਹਿਲੀ ਫੋਟੋ 1826 ਵਿੱਚ ਫਰਾਂਸ ਵਿੱਚ ਲਈ ਗਈ ਸੀ । ਫਰਾਂਸ ਦੇ ਜੋਸਫ ਨਾਈਸਫੋਰ ਅਤੇ ਲੂਯਿਸ ਡੇਗੁਏਰ ਨੇ ਫੋਟੋ ਖਿਚਵਾ ਕੇ ਇਤਿਹਾਸ ਰਚਿਆ ਅਤੇ ਇਸ ਪ੍ਰਾਪਤੀ ਨੂੰ 'ਡਾਗਰੋਟਾਈਪ' ਪ੍ਰਕਿਰਿਆ ਵਜੋਂ ਜਾਣਿਆ ਜਾਂਦਾ ਸੀ। 19 ਅਗਸਤ 1839 ਨੂੰ ਫਰਾਂਸ ਦੀ ਸਰਕਾਰ ਨੇ ਅਧਿਕਾਰਤ ਤੌਰ ਤੇ ਇਸ ਪ੍ਰਕਿਰਿਆ ਨੂੰ ਦੁਨੀਆ ਦੇ ਹਵਾਲੇ ਕਰ ਦਿੱਤਾ ਸੀ । ਉਦੋਂ ਤੋਂ "ਵਿਸ਼ਵ ਫੋਟੋਗ੍ਰਾਫੀ ਦਿਵਸ" 19 ਅਗਸਤ ਨੂੰ ਮਨਾਇਆ ਜਾਂਦਾ ਹੈ । ਇਸ ਦਿਨ ਨੂੰ ਮਨਾਉਣ ਦਾ ਉਦੇਸ਼ ਇਸ ਖੇਤਰ ਵਿੱਚ ਕੰਮ ਕਰਨ ਵਾਲਿਆਂ ਨੂੰ ਉਤਸ਼ਾਹਿਤ  ਕਰਨਾ ਹੈ l
   ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਉੱਘੇ ਫੋਟੋਗ੍ਰਾਫਰ ਜਗਤਾਰ ਸਿੰਘ ਗਿੱਲ" ਗਿੱਲ ਸਟੂਡੀਓ ਮਹਿਲ ਕਲਾਂ "ਨੇ ਦੱਸਿਆ ਕਿ ਇਸ ਸਾਲ ਦਾ ਇਹ " ਵਿਸ਼ਵ ਫੋਟੋਗ੍ਰਾਫੀ ਦਿਵਸ "ਆਲ ਇੰਡੀਆ ਪੱਧਰ ਤੇ ਦਿੱਲੀ ਕਿਸਾਨੀ ਸੰਯੁਕਤ ਮੋਰਚੇ ਨੂੰ ਸਮਰਪਿਤ ਕਰਕੇ ਮਨਾਇਆ ਗਿਆ ।ਜਿਸ ਵਿੱਚ   ਫੈਸਲਾ ਕੀਤਾ ਗਿਆ ਕਿ ਪੂਰੇ ਪੰਜਾਬ ਵਿੱਚ ਜਿੱਥੇ ਜਿੱਥੇ ਵੀ ਕਿਸਾਨੀ ਸੰਘਰਸ਼ ਨੂੰ ਸਮਰਪਿਤ ਲੋਕ ਬੈਠੇ ਹਨ, ਉਨ੍ਹਾਂ ਨਾਲ ਜਾ ਕੇ" ਵਿਸ਼ਵ ਫੋਟੋਗ੍ਰਾਫੀ ਦਿਵਸ" ਮਨਾਇਆ ਜਾਵੇ ।ਜਿਸ ਦੀ ਕੜੀ ਬਾਝੋਂ ਮਹਿਲਕਲਾਂ ਟੋਲ ਪਲਾਜ਼ੇ ਤੇ ਵਿਸ਼ਵ ਫੋਟੋਗ੍ਰਾਫੀ ਦਿਵਸ ਮਨਾਇਆ ਗਿਆ ਅਤੇ ਕਿਸਾਨਾਂ ਨਾਲ ਆਪਣੀ ਹਮਦਰਦੀ ਪ੍ਰਗਟ ਕੀਤੀ ਗਈ ।
ਫੋਟੋਗ੍ਰਾਫੀ ਐਸੋਸੀਏਸ਼ਨ ਦੇ ਆਗੂਆਂ ਨੇ ਵਿਸ਼ਵਾਸ ਦਿਵਾਇਆ ਕਿ ਜਿੰਨਾ ਚਿਰ ਕਿਸਾਨੀ ਸੰਘਰਸ਼ ਚੱਲਦਾ ਹੈ, ਸਮੂਹ ਪੰਜਾਬ ਦੇ ਫੋਟੋਗ੍ਰਾਫਰਜ਼ ਉਨ੍ਹਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜ੍ਹੇ ਹਨ ।