ਵਿਦਿਆਰਥੀਆਂ ਦਾ ਹੋਇਆ ਕੋਰੋਨਾ ਟੈਸਟ

ਜਗਰਾਓਂ 18 ਅਗਸਤ (ਅਮਿਤ ਖੰਨਾ) ਕੋਰੋਨਾ ਕਾਲ ਨੂੰ ਮੱਦ ੇਨਜ਼ਰ ਰੱਖਦ ੇਹੋੲ ੇਬਲੌਜ਼ਮਜ਼ ਕਾਨਵੈਂਟ ਸਕੂਲ ਦੇ ਵਿਦਿਆਰਥੀਆਂ ਦੀ ਚੰਗੀ ਸਿਹਤ ਦਾ ਧਿਆਨ ਰੱਖਦ ੇਹੋੲ ੇਸਿੱਧਵਾਂ ਬੇਟ ਤੋਂ ਆਈ ਮੈਡੀਕਲ ਅਫ਼ਸਰਾਂ ਦੀ ਟੀਮ ਵੱਲੋਂ ਸਕੂਲ ਵਿਚ ਕੋਰੋਨਾ ਦੇ ਸੈਂਪਲ ਲੈ ਕੇ ਟੈਸਟ ਕੀਤ ੇਗਏ। ਜਿਸ ਵਿਚ ਵਿਦਿਆਰਥੀਆਂ ਨੇ ਟੈਸਟ ਕਰਵਾਉਣ ਲਈ ਬਿਨਾਂ ਕਿਸੇ ਰੁਕਾਵਟ ਆਪਣਾ ਟੈਸਟ ਕਰਵਾਇਆ। ਇਸ ਸਮੇਂ ਸਕੂਲ ਦੇ ਪ੍ਰਿੰਸੀਪਲ ਡਾ:ਅਮਰਜੀਤ ਕੌਰ ਨਾਜ਼ ਨੇ ਕਿਹਾ ਕਿ ਵਿਦਿਆਰਥੀਆਂ ਦੀ ਸਿਹਤ ਸੁਰੱਖਿਆ  ਲਈ ਇਹ ਟੈਸਟ ਕਰਵਾਇਆ ਗਿਆ ਤਾਂ ਜੋ ਭਵਿੱਖ ਵਿਚ ਵਿਦਿਆਰਥੀਆਂ ਦੀ ਪੜ•ਾਈ ਵਿਚ ਕਿਸ ੇਤਰ•ਾਂ ਦਾ ਵਿਘਨ ਨਾ ਪੈ ਸਕੇ। ਉਹਨਾਂ ਨੇ ਬੱਚਿਆ ਨੰ ੂਸੰਬੋਧਨ ਕਰਦੇ ਹੋੲ ੇਇਹ ਵੀ ਕਿਹਾ ਕਿ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ 18 ਸਾਲ ਤੋਂ ਉੱਪਰ ਵਾਲੇ ਬੱਚ ੇਵੈਕਸ਼ੀਨੇਸ਼ਨ ਲਗਵਾ ਸਕਦੇ ਹਨ ਤਾਂ ਜੋ ਉਹ ਸਰੀਰਕ ਪੱਖੋਂ ਵੀ ਇਸ ਭਿਆਨਕ ਬਿਮਾਰੀ ਦਾ ਸਾਹਮਣਾ ਕਰਨ ਦੇ ਕਾਬਿਲ ਹੋ ਜਾਣ। ਇਸ ਮੌਕੇ ਸਕੂਲ ਦੀ ਮੈਨੇਜਿੰਗ ਕਮੇਟੀ ਦੇ ਪ੍ਰੈਜ਼ੀਡੈਂਟ ਸ:ਮਨਪ੍ਰੀਤ ਸਿੰਘ ਬਰਾੜ ਅਤੇ ਸ:ਅਜਮੇਰ ਸਿੰਘ ਰੱਤੀਆਂ ਵੀ ਹਾਜ਼ਰ ਸਨ।