ਆਜ਼ਾਦੀ ਦਿਵਸ ਉਪਰ ਰੇਲਵੇ ਸਟੇਸ਼ਨ ਤੇ ਝੰੜਾ ਲਹਿਰਾਇਆ ਗਿਆ    

 ਜਗਰਾਉਂ (ਅਮਿਤ ਖੰਨਾ )ਅਜ਼ਾਦੀ ਦਿਹਾੜੇ ਦੇ ਮੌਕੇ ਰੇਲਵੇ ਸਟੇਸ਼ਨ ਜਗਰਾਉਂ ਵਿਖੇ ਸਟੇਸ਼ਨ ਸੁਪਰਡੈਂਟ ਕੁਲਵਿੰਦਰ ਸਿੰਘ ਗਰੇਵਾਲ ਨੇ ਝੰਡਾ ਲਹਿਰਾਇਆ ਅਤੇ ਜੀ ਆਰ ਪੀ ਚੋਂਕੀ ਇੰਚਾਰਜ ਸਬ ਇੰਸਪੈਕਟਰ ਜੀਵਨ ਸਿੰਘ ਗਰੇਵਾਲ ਨੇ ਸਲਾਮੀ ਦਿੱਤੀ ੲਿਸ ਮੌਕੇ ਡਿਪਟੀ ਸੁਪਰਡੈਂਟ ਜਸਵਿੰਦਰ ਕੁਮਾਰ,ਅਮਰ ਪ੍ਰੀਤ ਸਿੰਘ, ਛਿੰਦਰ ਪਾਲ ਸਿੰਘ, ਰਾਜਿੰਦਰ ਕੁਮਾਰ, ਸਰਬਜੀਤ ਕੌਰ,ਏ,ਐਸ,ਆਈ ਪ੍ਰਕਾਸ਼ ਸਿੰਘ, ਹੈਡ ਕਾਂਸਟੇਬਲ ਨਵਜੋਤ ਕੌਰ ,ਪਰਸਾ਼ਦੀ ਲਾਲ ਅਤੇ ਰੇਲਵੇ ਪ੍ਰੋਟੈਕਸ਼ਨ ਫੋਰਸ ਦੇ ਜਵਾਨ ਹਾਜਰ ਸਨ ਬਾਅਦ ਵਿੱਚ ਲੱਡੂ ਵੰਡ ਕੇ ਖੁਸ਼ੀ ਜ਼ਾਹਰ ਕੀਤੀ ਗਈ