ਐਸ ਐਮ ਓ ਨੇ ਮੈਬਰਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਤਾਂ ਕਰਾਂਗੇ ਘਿਰਾਓ- ਡਾਕਟਰ ਕਾਲਖ

ਮਹਿਲ ਕਲਾਂ/ਬਰਨਾਲਾ- 13 ਅਗਸਤ- (ਗੁਰਸੇਵਕ ਸਿੰਘ ਸੋਹੀ)- ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ (ਰਜਿ:295) ਦੇ ਬਲਾਕ ਪੱਖੋਵਾਲ ਦੀ ਇਕ ਅਤਿ ਐਮਰਜੈਂਸੀ ਮੀਟਿੰਗ ਸਥਾਨਕ ਮਹਾਰਾਜਾ ਪੈਲਸ ਪੱਖੋਵਾਲ ਵਿਖੇ ਡਾਕਟਰ ਜਸਵਿੰਦਰ ਕਾਲਖ ਜਰਨਲ ਸਕੱਤਰ ਮੈਡੀਕਲ ਪ੍ਰੈਕਟੀਸ਼ਨਰ ਪੰਜਾਬ ਦੀ ਪ੍ਰਧਾਨਗੀ ਹੇਠ ਵਿਖੇ ਹੋਈ। ਜਿਸ ਵਿੱਚ ਐਸ ਐਮ ਓ ਵੱਲੋਂ ਮੈਬਰਾਂ ਨੂੰ ਬੇ ਵਜਾਹ ਤੰਗ ਪ੍ਰੇਸ਼ਾਨ ਅਤੇ ਚੈਕਿੰਗ ਤੇ ਲਿਸਟਾਂ ਬਣਾਉਣ ਦਾ ਸਖਤ ਨੋਟਿਸ ਲਿਆ ਗਿਆ। 
ਮੈਬਰਾਂ ਦੀਆਂ ਸਮੱਸਿਆਵਾਂ ਘੋਖਣ ਤੋ ਬਾਅਦ ਇਹ ਫੈਸਲਾ ਕੀਤਾ ਗਿਆ ਹੈ ਕਿ ਜੇਕਰ ਸਿਹਤ ਮਹਿਕਮਾ ਵੱਲੋਂ ਇਹ ਕਾਰਵਾਈ ਬੰਦ ਨਾ ਕੀਤੀ ਗਈ ਤਾਂ ਐਮ ਓ ਅਤੇ ਐਸ ਐਮ ਓ ਦਾ ਘਿਰਾਓ ਕੀਤਾ ਜਾਵੇਗਾ। 
ਆਗੂਆਂ ਨੇ ਸਾਂਝੇ ਬਿਆਨ ਵਿਚ ਕਿਹਾ ਕਿ ਪਿੰਡਾਂ ਤੇ ਸ਼ਹਿਰਾਂ ਦੀ ਬਸਤੀਆਂ ਵਿੱਚ ਇਹ ਡਾਕਟਰ ਪਿਛਲੇ ਲੰਮੇ ਸਮੇਂ ਤੋਂ ,24 ਘੰਟੇ  ਸਸਤੀਆਂ ਸਿਹਤ ਸਹੂਲਤਾਂ ਦੇ ਰਹੇ ਹਨ ਅਤੇ ਲੋਕਾਂ ਵਿੱਚ ਮਾਨਤਾ ਪ੍ਰਾਪਤ ਹਨ। ਜਿਥੇ ਸਰਕਾਰੀ ਅਦਾਰੇ ਬੁਰੀ ਤਰ੍ਹਾਂ ਸਿਹਤ ਸੇਵਾਵਾਂ ਦੇਣ ਵਿੱਚ ਨਾਕਾਮ ਰਹੇ ਹਨ ਅਤੇ ਇਹਨਾਂ ਪੈਂਡੂ ਡਾਕਟਰਾਂ ਨੂੰ ਝੋਲਾ ਛਾਪ ਜਾਂ ਅਣਅਧਿਕਾਰਤ ਦੱਸ ਕੇ ਨਿੰਦਿਆ ਕਰਦੇ ਹਨ। ਇਹ ਸਿਹਤ ਕਾਮੇ ਹੀ ਹਨ ,ਜਿੰਨ੍ਹਾਂ ਹਰ ਕੁਦਰਤੀ ਆਫਤਾਂ ਅਤੇ ਕਰੋਨਾ ਮਹਾਮਾਰੀ ਦੌਰਾਨ ਆਪਣੀਆਂ ਜਾਨਾਂ ਦੀ ਪ੍ਰਵਾਹ ਕੀਤੇ ਬਿਨਾਂ ਆਮ ਲੋਕਾਂ ਦੀ ਸੇਵਾ ਕੀਤੀ ਹੈ। ਆਗੂਆਂ ਨੇ ਕਿਹਾ ਕਿ ਜੇਕਰ ਸਰਕਾਰੀ ਤੰਤਰ ਬਾਜ ਨਾ ਆਇਆ ਤਾਂ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ। 
ਇਸ ਮੌਕੇ ਡਾ ਭਗਵੰਤ ਬੜੂੰਦੀ ਵਾਇਸ ਚੇਅਰਮੈਨ, ਮੈਡਮ ਡਾ ਮਨਪ੍ਰੀਤ ਕੌਰ ਜੀ ਢੈਪਈ ਜਿਲ੍ਹਾ ਜਰਨਲ ਸਕੱਤਰ ਇਸਤਰੀ ਵਿੰਗ, ਡਾ ਜਸਵਿੰਦਰ ਕੌਰ ਬਾੜੇਵਾਲ, ਡਾ ਰਮਨਦੀਪ ਕੌਰ ਜੀ ਬਲਾਕ ਕੈਸ਼ੀਅਰ, ਮੈਡਮ ਦੀਪਕਾ, ਡਾ ਹਰਦਾਸ ਸਿੰਘ ਜੀ ਢੈਪਈ, ਮੁੱਖ ਸ੍ ਸਰਪ੍ਰਸਤ ਡਾ ਭਗਤ ਸਿੰਘ ਤੁਗਲ, ਡਾ ਜਸਮੇਲ ਸਿੰਘ ਲਲਤੋਂ ਕਲਾਂ ਸੀਨੀਅਰ ਮੀਤ ਪ੍ਰਧਾਨ, ਡਾ ਜਸਵਿੰਦਰ ਰਤਨ ,ਡਾ ਕੇਸਰ ਧਾਂਦਰਾ ਪ੍ਰੈਸ ਸਕੱਤਰ ਆਦਿ ਨੇ ਸੰਬੋਧਨ ਕੀਤਾ। 
ਇਸ ਸਮੇਂ ਹੋਰਨਾਂ ਤੋਂ ਇਲਾਵਾ ਡਾ ਮਨਜੀਤ ਸਿੰਘ ਰਛੀਨ, ਡਾ ਅਵਤਾਰ ਸਿੰਘ ਬ੍ਰਹਮਪੁਰ, ਡਾ ਰਾਜੂ ਖਾਨ ਸੁਧਾਰ, ਡਾਕਟਰ ਪੁਸਪਿੰਦਰ ਬੋਪਾਰਾਏ ,ਡਾ ਧਰਮਿੰਦਰ ਪੱਬੀਆਂ, ਡਾ ਮੇਵਾ ਸਿੰਘ ਜੀ ਤੁਗਾਹੇੜੀ ,ਡਾ ਹਰਬੰਸ ਸਿੰਘ ਬਸਰਾਓ, ਡਾ ਮਨਜੀਤ ਧੂਰਕੋਟ, ਡਾ ਕਰਨੈਲ ਸਿੰਘ ਜੱਸੋਵਾਲ, ਡਾ ਹਰਦੀਪ ਧੂਲਕੋਟ, ਡਾ ਹਰਦੀਪ ਸਿੰਘ ਫੱਲੇਵਾਲ, ਡਾ ਸੁਮੀਤ ਸਿੰਘ ਗੁੱਜਰਵਾਲ, ਡਾ ਬਲਦੀਪ ਕੁਮਾਰ ਜੋਧਾਂ, ਡਾ ਮਨਿੰਦਰ ਸਿੰਘ ਤੁਗਲ ਆਦਿ ਤੋ ਇਲਾਵਾ ਵੱਡੀ ਗਿਣਤੀ ਮੈਂਬਰ ਹਾਜਰ ਸਨ।