ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਜ਼ਿਲ੍ਹਾ ਬਰਨਾਲਾ ਦੀ ਮੀਟਿੰਗ ਹੋਈ

ਸ਼ਹੀਦ ਕਿਰਨਜੀਤ ਕੌਰ ਦੀ ਬਰਸੀ ਤੇ ਪਹੁੰਚਣਗੇ ਬਲਵੀਰ ਸਿੰਘ ਰਾਜੇਵਾਲ

ਮਹਿਲ ਕਲਾਂ/ ਬਰਨਾਲਾ- 11 ਅਗਸਤ- (ਗੁਰਸੇਵਕ ਸਿੰਘ ਸੋਹੀ)- ਅੱਜ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੀ ਜ਼ਿਲ੍ਹਾ ਪੱਧਰੀ ਮੀਟਿੰਗ ਪ੍ਰਧਾਨ ਨਿਰਭੈ ਸਿੰਘ ਗਿਆਨੀ ਅਤੇ ਜ.ਸ.ਅਜਮੇਰ ਸਿੰਘ ਹੁੰਦਲ ਦੀ ਪ੍ਰਧਾਨਗੀ ਹੇਠ ਕੀਤੀ ਗਈ। ਜਿਸ ਵਿੱਚ ਮਤਾ ਪਾਸ ਕੀਤਾ ਗਿਆ ਹੈ ਕਿ ਜੋ ਕਿਸਾਨ ਦਿੱਲੀ ਤੇ ਬਡਰਾਂ ਉੱਪਰ 8, 9 ਮਹੀਨੇ ਤੋਂ ਬੈਠੇ ਹਨ। ਸੈਂਟਰ ਸਰਕਾਰ ਨੇ ਕਾਲੇ ਕਾਨੂੰਨ ਪਾਸ ਕੀਤੇ ਹਨ ਉਨ੍ਹਾਂ ਨੂੰ ਰੱਦ ਕਰਵਾਉਣ ਦੇ ਲਈ ਅਲੱਗ ਅਲੱਗ ਪਿੰਡਾਂ ਦੀਆਂ ਡਿਊਟੀਆਂ ਲਾਈਆਂ ਗਈਆਂ ਹਨ, ਬਲਾਕ ਮਹਿਲ ਕਲਾਂ ਤੋਂ ਬੀਹਲਾ, ਟੱਲੇਵਾਲ, ਗਹਿਲਾ, ਚੰਨਣਵਾਲ, ਕੁਰੜ, ਲੋਹਗੜ੍ਹ ਕਸਬਾ ਆਦਿ ਪਿੰਡਾਂ ਤੋਂ ਜਿਨ੍ਹਾਂ ਟਾਈਮ ਕਾਲੇ ਕਾਨੂੰਨ ਰੱਦ ਨਹੀਂ ਹੁੰਦੇ ਵੱਧ ਤੋਂ ਵੱਧ ਕਿਸਾਨ ਦਿੱਲੀ ਵੱਲ ਜਾਇਆ ਕਰਨਗੇ। ਉਨ੍ਹਾਂ ਕਿਹਾ ਕੇ ਸ਼ਹੀਦ ਕਿਰਨਜੀਤ ਕੌਰ ਦੀ ਬਰਸੀ ਤੇ ਕਿਸਾਨ ਵੱਡੀ ਗਿਣਤੀ ਵਿੱਚ ਪਹੁੰਚਣਗੇ ਅਤੇ ਸੰਯੁਕਤ ਮੋਰਚੇ ਦੇ ਆਗੂ ਬਲਵੀਰ ਸਿੰਘ ਰਾਜੇਵਾਲ ਪਹੁੰਚ ਕੇ ਆਪਣੇ ਵਿਚਾਰ ਪੇਸ਼ ਕਰਨਗੇ। ਇਸ ਮੌਕੇ ਉਨ੍ਹਾਂ ਨਾਲ ਅਜਮੇਰ ਸਿੰਘ ਹੁੰਦਲ, ਬੰਤ ਸਿੰਘ ਬੀਹਲਾ ਖੁਰਦ, ਮਨੀ ਸਿੰਘ ਚੰਨਣਵਾਲ, ਜਗਜੀਤ ਸਿੰਘ, ਬਾਰੂ ਸਿੰਘ, ਸਾਧੂ ਸਿੰਘ, ਹਰਦੇਵ ਸਿੰਘ, ਕਾਕਾ ਸਿੰਘ, ਲਾਲ ਸਿੰਘ, ਸੁਖਵਿੰਦਰ ਸਿੰਘ, ਕੌਰ ਸਿੰਘ, ਮੁਖਤਿਆਰ ਸਿੰਘ ਬੀਹਲਾ ਖੁਰਦ, ਦਲਵਾਰ ਸਿੰਘ ਗਹਿਲ, ਪ੍ਰਧਾਨ ਕੁਲਵਿੰਦਰ ਸਿੰਘ ਆਦਿ ਹਾਜ਼ਰ ਸਨ ।