ਚੰਡੀਗੜ੍ਹ ਵਿਖੇ ਪੇਪਰ ਦੇਣ ਗਏ ਸਿੱਖ ਬੱਚੇ ਦੇ ਕਕਾਰ ਲਵਾਉਣਾ ਅਤਿ ਦੁਖਦਾਈ ਹੈ:ਭਾਈ ਪ੍ਰਿਤਪਾਲ ਸਿੰਘ ਪਾਰਸ

ਸਿੱਧਵਾਂ ਬੇਟ (ਜਸਮੇਲ ਗ਼ਾਲਿਬ)ਪਟਵਾਰੀਆਂ ਦੀ ਭਰਤੀ ਟੈਸਟ ਦੌਰਾਨ ਚੰਡੀਗਡ਼੍ਹ ਵਿਖੇ ਅੰਮ੍ਰਿਤਧਾਰੀ ਨੌਜਵਾਨ ਲਡ਼ਕੇ ਲਡ਼ਕੀਆਂ ਦੇ ਸ੍ਰੀ ਸਾਹਿਬ ਤੇ ਕੜੇ ਉਤਰਵਾਉਣ ਦੀ ਘਟਨਾ ਨੂੰ ਮੰਦਭਾਗੀ ਦੱਸਦਿਆਂ ਹੋਇਆ ਗੁਰਮਤਿ ਗ੍ਰੰਥੀ ਰਾਗੀ ਢਾਡੀ ਇੰਟਰਨੈਸ਼ਨਲ  ਸਭਾ ਦੇ ਪ੍ਰਧਾਨ ਭਾਈ ਪ੍ਰਿਤਪਾਲ ਸਿੰਘ ਪਾਰਸ  ਮੈਂ ਕਿਹਾ ਹੈਕ ਕਕਾਰ ਗੁਰੂ ਸਹਿਬਾਨਾਂ ਵੱਲੋਂ ਬਖਸ਼ੀ ਸਿੱਖੀ ਪਹਿਰਾਵੇ ਤੇ ਅਹਿਮ ਅੰਗ ਹਨ ਉਨ੍ਹਾਂ ਨੂੰ ਜਬਰੀ ਉਤਾਰਨ ਵਾਲੇ ਅਧਿਕਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ।ਭਾਈ ਪਾਰਸ ਨੇ ਕਿਹਾ ਹੈ ਕਿ ਇਹ ਮਾਮਲਾ ਚੰਡੀਗੜ੍ਹ ਦਾ ਹੈ ਜਿੱਥੇ ਪਟਵਾਰੀਆਂ ਦੀ ਭਰਤੀ ਦੇ ਟੈਸਟ ਲੈ ਰਹੇ ਅਧਿਕਾਰੀਆਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ।ਉਨ੍ਹਾਂ ਦੁੱਖ ਪ੍ਰਗਟ ਕੀਤਾ ਕਿ ਚੰਡੀਗੜ੍ਹ ਦੇ ਅਧਿਕਾਰੀ ਗੁਰਸਿੱਖੀ ਦੇ ਪੰਜ ਕਕਾਰਾਂ ਸਬੰਧੀ ਜਾਣਕਾਰੀ ਤੋਂ  ਅਣਜਾਣ ਸਨ ਜਾਂ ਕਿਸੇ ਗਹਿਰੀ ਸਾਜ਼ਿਸ਼ ਦਾ ਹਿੱਸਾ ਹੈ ਇਸ ਦੀ ਨਿਰਪੱਖਤਾ ਨਾਲ ਜਾਂਚ ਹੋਣੀ ਚਾਹੀਦੀ ਹੈ।